You are here

ਲੁਧਿਆਣਾ

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ 4198 ਸੈਂਪਲ ਲਏ

 ਮਰੀਜ਼ਾਂ ਦੇ ਠੀਕ ਹੋਣ ਦੀ ਦਰ 89.07% ਹੋਈ

ਲੁਧਿਆਣਾ, ਸਤੰਬਰ ( ਸੱਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)- ) - ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਦਿਨ ਵਿੱਚ ਸ਼ੱਕੀ ਮਰੀਜ਼ਾਂ ਦੇ 4198 ਸੈਂਪਲ ਲਏ ਗਏ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਇਸ ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਦਰ ਵਿੱਚ ਵੀ ਵਾਧਾ ਦਰਜ ਕੀਤਾ ਹੈ, ਜੌ ਕਿ ਇਕ ਸ਼ੁਭ ਸੰਕੇਤ ਹੈ।

ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ ਡੀ ਐੱਮਜ਼ ਦੀ ਦੇਖ-ਰੇਖ ਵਿੱਚ ਸਿਹਤ ਵਿਭਾਗ ਦੇ ਸਮੂਹ ਡਾਕਟਰਾਂ, ਕਮਿਊਨਿਟੀ ਹੈਲਥ ਅਫ਼ਸਰਾਂ ਅਤੇ ਹੋਰ ਪੈਰਾ ਮੈਡੀਕਲ ਸਟਾਫ ਵੱਲੋਂ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਜਾ ਰਹੇ ਦਿਨ ਰਾਤ ਯਤਨਾਂ ਤਹਿਤ ਰੋਜ਼ਾਨਾ ਵੱਧ ਤੋਂ ਵੱਧ ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਜਾ ਰਹੇ ਹਨ। ਜਿਸ ਤਹਿਤ ਅੱਜ ਵੀ 4198 ਸੈਂਪਲ ਲਏ ਗਏ। ਉਹਨਾਂ ਸਮੂਹ ਐੱਸ ਡੀ ਐੱਮਜ਼ ਅਤੇ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।

ਉਹਨਾਂ ਕਿਹਾ ਕਿ ਵਸਨੀਕਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਸਨੀਕਾਂ ਦੀ ਸੁਰੱਖਿਆ ਲਈ 24 ਘੰਟੇ 7 ਦਿਨ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ 'ਮਿਸ਼ਨ ਫਤਹਿ' ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ-19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 17482 ਮਰੀਜ਼ਾਂ ਵਿਚੋਂ 89.07% (15572 ਕੋਵਿਡ ਪੋਜ਼ਟਿਵ ਮਰੀਜ਼) ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਜਦਕਿ ਕਈ ਹੋਰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। ਉਨ੍ਹਾਂ ਵਸਨੀਕਾਂ ਨੂੰ ਬਿਲਕੁਲ ਵੀ ਨਾ ਘਬਰਾਉਣ ਦੀ ਅਪੀਲ ਕੀਤੀ ਕਿਉਂਕਿ ਕੋਵਿਡ ਪੂਰੀ ਤਰ੍ਹਾਂ ਨਾਲ ਠੀਕ ਹੋਣ ਵਾਲੀ ਬਿਮਾਰੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਤੁਰੰਤ ਆਪਣੇ ਆਪ ਨੂੰ ਕੋਵਿਡ ਦਾ ਟੈਸਟ ਕਰਵਾਉਣਾ ਚਾਹੀਦਾ ਹੈ ਜਦੋਂ ਵੀ ਉਹ ਮਹਿਸੂਸ ਕਰਦੇ ਹਨ ਕਿ ਕੋਈ ਕੋਵਿਡ ਵਰਗੇ ਲੱਛਣ ਹੋਣ। ਉਨ੍ਹਾਂ ਕਿਹਾ ਕਿ ਲੱਛਣਾਂ ਦੇ ਪਤਾ ਲੱਗਣ ਅਤੇ ਜਾਂਚ ਵਿਚਕਾਰ ਵਾਲਾ ਸਮਾਂ ਬਹੁਤ ਮਹੱਤਵਪੂਰਨ ਹੁੰਦਾ ਹੈ, ਪਰ ਜਦੋਂ ਲੋਕ ਲੱਛਣ ਹੋਣ ਦੇ ਬਾਵਜੂਦ ਆਪਣੇ ਆਪ ਦਾ ਟੈਸਟ ਨਹੀਂ ਕਰਵਾਉਂਦੇ ਤਾਂ ਕਈ ਵਾਰ ਉਨ੍ਹਾਂ ਦੀ ਸਿਹਤ ਖਰਾਬ ਹੋ ਜਾਂਦੀ ਹੈ, ਜਿਸ ਨਾਲ ਮੰਦਭਾਗੀਆਂ ਘਟਨਾਵਾਂ ਹੁੰਦੀਆਂ ਹਨ।ਉਨ੍ਹਾਂ ਕਿਹਾ ਕਿ ਵਸਨੀਕਾਂ ਦੀ ਭਲਾਈ ਲਈ ਸ਼ਹਿਰ ਵਿੱਚ ਕਈ ਟੈਸਟਿੰਗ ਸੈਂਟਰ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਕੇਂਦਰਾਂ ਵਿੱਚ ਕੋਵਿਡ ਟੈਸਟ ਬਿਲਕੁਲ ਮੁਫਤ ਕੀਤੇ ਜਾਂਦੇ ਹਨ ਜੇਕਰ ਕਿਸੇ ਨੂੰ ਕੋਰੋਨਾ ਸਬੰਧੀ ਕੋਈ ਲੱਛਣ ਲੱਗਦੇ ਹਨ ਤਾਂ ਬਿਨ੍ਹਾਂ ਦੇਰੀ ਕੀਤੇ ਨੇੜਲੇ ਟੈਸਟ ਕੇਂਦਰ ਜਾ ਕੇ ਤੁਰੰਤ ਜਾਂਚ ਕਰਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਸਨੀਕਾਂ ਦੀ ਭਲਾਈ ਲਈ ਰੋਜ਼ਾਨਾ ਲਏ ਗਏ ਨਮੂਨਿਆਂ ਦੀ ਗਿਣਤੀ ਵਿੱਚ ਹੋਰ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋ ਵੀ ਕੋਈ ਵਿਅਕਤੀ ਦੇ ਕੋਵਿਡ-19 ਦੇ ਪੀੜਤ ਹੋਣ ਜਾਂ ਸ਼ੱਕ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਕੜਿਆਂ ਵਿੱਚ ਹੈ। ਇਸੇ ਤਰ੍ਹਾਂ ਅੱਜ ਵੀ 4198 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਜਲਦ ਹੀ ਉਨ੍ਹਾਂ ਦੇ ਨਤੀਜੇ ਮਿਲਣ ਦੀ ਉਮੀਦ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ 1190 ਪੋਜ਼ਟਿਵ ਮਰੀਜ਼ ਹਨ। ਜ਼ਿਲ੍ਹੇ ਵਿੱਚ ਹੁਣ ਤੱਕ ਤੰਦਰੁਸਤ ਹੋਏ ਮਰੀਜ਼ਾਂ ਦੀ ਸੰਖਿਆ 15572 ਹੋ ਗਈ ਹੈ।ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਕੁਲ 174 ਮਰੀਜ਼ (151 ਜ਼ਿਲ੍ਹਾ ਲੁਧਿਆਣਾ ਤੋਂ ਨਵੇਂ ਮਰੀਜ਼ ਅਤੇ 23 ਹੋਰ ਰਾਜਾਂ/ਜ਼ਿਲ੍ਹਿਆਂ ਦੇ) ਪੋਜ਼ਟਿਵ ਪਾਏ ਗਏ ਹਨ।

ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 261062 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿਚੋਂ 258884 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਹੈ, 239289 ਨਮੂਨੇ ਨੈਗਟਿਵ ਪਾਏ ਗਏ ਹਨ ਅਤੇ 2178 ਨਮੂਨਿਆਂ ਦੀ ਰਿਪੋਰਟ ਆਉਣ ਬਾਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਲੁਧਿਆਣਾ ਨਾਲ ਸਬੰਧਤ ਕੁਲ ਮਰੀਜ਼ਾਂ ਦੀ ਗਿਣਤੀ 17482 ਹੈ, ਜਦਕਿ 2113 ਮਰੀਜ਼ ਦੂਜੇ ਜ਼ਿਲ੍ਹਿਆਂ/ਰਾਜਾਂ ਨਾਲ ਸਬੰਧਤ ਹਨ।ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਅੱਜ 12 ਮੌਤਾਂ ਹੋਈਆਂ ਹਨ (9 ਜ਼ਿਲ੍ਹਾ ਲੁਧਿਆਣਾ, 1 ਜਲੰਧਰ, 1 ਪਠਾਨਕੋਟ, 1 ਕਪੂਰਥਲਾ ਨਾਲ ਸਬੰਧਤ ਹੈ)। ਹੁਣ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਮੌਤ ਦੀ ਕੁੱਲ ਗਿਣਤੀ ਲੁਧਿਆਣਾ ਤੋਂ 717 ਅਤੇ 229 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ।

ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿੱਚ 43172 ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 4162 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 292 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ।ਸ਼ਰਮਾ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਹੁਣ ਅਸੀਂ ਚਰਮ ਸੀਮਾ (Peak) ਦੌਰ ਵਿੱਚੋਂ ਗੁਜ਼ਰ ਰਹੇ ਹਨ, ਹੁਣ ਜਿਆਦਾ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ। ਉਹ ਪੰਜਾਬ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਜੇ ਉਹ ਘਰ ਦੇ ਅੰਦਰ ਹੀ ਰਹਿਣ ਤਾਂ ਉਹ ਨਾ ਸਿਰਫ ਆਪ ਸੁਰੱਖਿਅਤ ਰਹਿਣਗੇ, ਬਲਕਿ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਯੋਗਦਾਨ ਪਾਉਣਗੇ।

ਕਿਸਾਨਾ ਨੇ ਰਿਲਾਇੰਸ ਪੈਟਰੋਲ ਪੰਪ ਦਾ ਕੀਤਾ ਬਾਈਕਾਟ

ਹਠੂਰ,,ਸਤੰਬਰ 2020 (ਕੌਸ਼ਲ ਮੱਲ੍ਹਾ)- ਕੇਂਦਰ ਦੀ ਮੋਦੀ ਸਰਕਾਰ ਵੱਲੋ ਤਿਆਰ ਕੀਤੇ ਕਿਸਾਨ ਵਿਰੋਧ ਆਰਡੀਨੈਸ ਨੂੰ ਰੱਦ ਕਰਵਾਉਣ ਲਈ ਪੰਜਾਬ ਵਿਚ ਚੱਲ ਰਹੇ ਸੰਘਰਸ ਨੂੰ ਉਸ ਸਮੇਂ ਹੋਰ ਤਿੱਖਾ ਕੀਤਾ ਗਿਆ ਜਦੋ ਪਿੰਡ ਤਲਵੰਡੀ ਕਲਾਂ,ਸੋਹੀਆਂ,ਗਗੜਾ,ਮੀਰਪੁਰ ਹਾਂਸ,ਚੌਕੀਮਾਨ,ਤਲਵੰਡੀ ਖੁਰਦ,,ਸਵੱਦੀ ਕਲਾਂ,ਗੁੜੇ,ਸਿੱਧਵਾ ਕਲਾਂ,ਸਿੱਧਵਾ ਖੁਰਦ,ਪੋਨਾ,ਅਲੀਗੜ ਆਦਿ ਪਿੰਡਾ ਦੇ ਕਿਸਾਨਾ ਨੇ ਤਪਤੀ ਧੁੱਪ ਵਿਚ ਪਿੰਡ ਸਿੱਧਵਾ ਕਲਾਂ ਵਿਖੇ ਚੱਲ ਰਹੇ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਅੱਗੇ ਰੋਸ ਧਰਨਾ ਦਿੱਤਾ।ਇਸ ਮੌਕੇ ਕਿਸਾਨ ਆਗੂ ਜੋਗਿੰਦਰ ਸਿੰਘ ਬਜੁਰਗ ਅਤੇ ਸਰਪੰਚ ਹਰਬੰਸ ਸਿੰਘ ਖਾਲਸਾ ਨੇ ਕਿਹਾ ਕਿ ਦੇਸ ਦੀ ਮੋਦੀ ਸਰਕਾਰ ਰਿਲਾਇੰਸ ਵਰਗੇ ਕਾਰਪੋਰੇਟਕ ਘਰਾਇਆ ਦੇ ਇਸਾਰੇ ਤੇ ਚੱਲਣ ਵਾਲੀ ਸਰਕਾਰ ਹੈ ਇਸ ਕਰਕੇ ਅਸੀ ਸਮੂਹ ਪਿੰਡਾ ਅਤੇ ਸਹਿਰਾ ਦੇ ਲੋਕਾ,ਕਿਸਾਨਾ ਅਤੇ ਮਜਦੂਰਾ ਨੂੰ ਬੇਨਤੀ ਕਰਦੇ ਹਾਂ ਕਿ ਰਿਲਾਇੰਸ ਕੰਪਨੀ ਦੇ ਸਾਰੇ ਪੈਟਰੋਲ ਪੰਪਾ ਦਾ ਬਾਈਕਾਟ ਕੀਤਾ ਜਾਵੇ ਤਾਂ ਜੋ ਰਿਲਾਇੰਸ ਵਰਗੇ ਕਾਰਪੋਰੇਟ ਘਰਾਣਿਆ ਨੂੰ ਪਤਾ ਲੱਗੇ ਸਕੇ ਕਿ ਪੰਜਾਬ ਦੇ ਲੋਕ ਅਣਖ ਅਤੇ ਗੈਰਤ ਨਾਲ ਜਿਉਣਾ ਜਾਣਦੇ ਹਨ।ਉਨ੍ਹਾ ਕਿਹਾ ਕਿ ਅੱਜ ਤੋ ਬਾਅਦ ਸਵੇਰੇ ਸੱਤ ਵਜੇ ਤੋ ਲੈ ਕੇ ਸਾਮ ਤਿੰਨ ਵਜੇ ਤੱਕ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਤੇ ਰੋਜਾਨਾ ਰੋਸ ਧਰਨਾ ਦਿੱਤਾ ਜਾਇਆ ਕਰੇਗਾ ਅਤੇ ਇਸ ਰੋਸ ਧਰਨੇ ਵਿਚ ਕਿਸਨ ਵੀਰ ਵੱਧ ਤੋ ਵੱਧ ਸਮੂਲੀਅਤ ਕਰਨ,ਇਸ ਮੌਕੇ ਉਨ੍ਹਾ ਨਾਲ ਜਗਪਾਲ ਮਾਨ ਅਤੇ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ।
 

ਕੇਂਦਰ ਸਰਕਾਰ ਖਿਲਾਫ ਸੰਘਰਸ ਕਰਨ ਲਈ ਮੀਟਿੰਗ ਕੀਤੀ

ਹਠੂਰ,ਸਤµਬਰ (ਕੌਸ਼ਲ ਮੱਲ੍ਹਾ)-ਮਾਰਕੀਟ ਕਮੇਟੀ ਹਠੂਰ ਦੇ ਡਾਇਰੈਕਟਰ ਅਤੇ ਕਾਗਰਸ ਦੇ ਸੀਨੀਅਰ ਆਗੂ ਬੂੜਾ ਸਿੰਘ ਗਿੱਲ ਨੇ ਐਤਵਾਰ ਨੂੰ ਵਰਕਰਾ ਅਤੇ ਆਹੁਦੇਦਾਰਾ ਨਾਲ ਮੀਟਿੰਗ ਕੀਤੀ।ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆ ਬੂੜਾ ਸਿੰਘ ਗਿੱਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋ ਤਿਆਰ ਕੀਤੇ ਕਿਸਾਨ ਵਿਰੋਧ ਆਰਡੀਨੈਸ ਨੂੰ ਰੱਦ ਕਰਵਾਉਣ ਲਈ ਅਤੇ ਕਿਸਾਨਾ ਦੇ ਹੱਕਾ ਲਈ ਮੋਦੀ ਸਰਕਾਰ ਖਿਲਾਫ ਸੰਘਰਸ ਨੂੰ ਹੋਰ ਤਿੱਖਾ ਕਰਨ ਦੀ ਲੋੜ ਹੈ।ਇਸ ਮੌਕੇ ਉਨ੍ਹਾ 25 ਸਤੰਬਰ ਨੂੰ ਦੇਸ ਦੀਆ 250 ਤੋ ਵੱਧ ਇਨਸਾਫਪਸੰਦ ਜੱਥੇਬੰਦੀਆ ਵੱਲੋ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਦਿੱਤੇ ਰੋਸ ਧਰਨਿਆ ਵਿਚ ਪਹੁੰਚਣ ਵਾਲਿਆ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ਅਤੇ ਆਉਣ ਵਾਲੇ ਸਮੇਂ ਵਿਚ ਇਸੇ ਸਹਿਯੋਗ ਦੀ ਅਪੀਲ ਕੀਤੀ। ਉਨ੍ਹਾ ਕਿਹਾ ਕਿ ਜਦੋ ਤੋ ਦੇਸ ਵਿਚ ਮੋਦੀ ਸਰਕਾਰ ਹੋਦ ਵਿਚ ਆਈ ਹੈ ਤਾਂ ਓਦੋ ਤੋ ਹੀ ਦੇਸ ਵਾਸੀਆ ਨੂੰ ਲਤਾੜਿਆ ਜਾ ਰਿਹਾ ਹੈ ਅਤੇ ਕਿਸਾਨ-ਮਜਦੂਰ ਵਿਰੋਧੀ ਕਾਲੇ ਕਾਨੂੰਨ ਬਣਾਏ ਜਾ ਰਹੇ ਹਨ ਜਿਸ ਤੋ ਸਿੱਧ ਹੋ ਚੁੱਕਾ ਹੈ ਕਿ ਕੇਂਦਰ ਸਰਕਾਰ ਕਿਸਾਨ ਅਤੇ ਮਜਦੂਰ ਵਿਰੋਧੀ ਸਰਕਾਰ ਹੈ ਅੰਤ ਵਿਚ ਉਨ੍ਹਾ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਹ ਆਰਡੀਨੈਸ ਜਲਦੀ ਵਾਪਸ ਨਾ ਲਏ ਤਾਂ ਪੰਜਾਬ ਦੇ ਕਿਸਾਨ ਅਤੇ ਮਜਦੂਰ ਦਿੱਲੀ ਵੱਲ ਨੂੰ ਵਹੀਰਾ ਘੱਤਣਗੇ।ਇਸ ਮੌਕੇ ਉਨ੍ਹਾ ਨਾਲ ਸਹਿਕਾਰੀ ਸਭਾ ਦੇ ਪ੍ਰਧਾਨ ਜਸਵੰਤ ਸਿੰਘ,ਕਰਮਜੀਤ ਸਿੰਘ,ਪ੍ਰਧਾਨ ਛੋਟਾ ਸਿੰਘ,ਕਰਮਾ ਹਠੂਰ,ਗੁਰਸੇਵਕ ਸਿੰਘ,ਦਰਸਨ ਸਿੰਘ,ਸੁਖਵਿੰਦਰ ਸਿੰਘ,ਬਬਲਾ ਹਠੂਰ,ਸੁਖਦੇਵ ਸਿੰਘ,ਬੂਟਾ ਸਿੰਘ,ਦੇਵ ਸਿੰਘ ਪਰਮਜੀਤ ਸਿੰਘ ਆਦਿ ਹਾਜ਼ਰ ਸਨ।
 

ਕਿਸਾਨਾਂ ਦੀ ਹੜਤਾਲ ਵਿੱਚ ਪੰਜਾਬ ਪ੍ਰਧਾਨ ਫੂਡ ਗਰੇਨ ਐਡ ਅਲਾਇਡ ਵਰਕਰਜ਼ ਯੂਨੀਅਨ ਅਵਤਾਰ ਸਿੰਘ ਬਿੱਲਾ ਆਪਣੇ ਵਰਕਰਾਂ ਨਾਲ ਸ਼ਾਮਿਲ ਹੋਏ

ਜਗਰਾਓਂ- ਸਤੰਬਰ 2020 (ਮੋਹਿਤ ਗੋਇਲ )-ਫੂਡ ਗਰੇਨ ਐਡ ਅਲਾਇਡ ਵਰਕਰਜ਼ ਯੂਨੀਅਨ  ਜਗਰਾਉਂ ਵਲੋਂ ਕਿਸਾਨਾਂ ਦੀ ਹੜਤਾਲ ਵਿੱਚ ਪੰਜਾਬ ਪ੍ਰਧਾਨ ਅਵਤਾਰ ਸਿੰਘ ਬਿੱਲਾ ਦੀ ਯੋਗ ਅਗਵਾਈ ਵਿੱਚ ਸਾਮਲ ਹੋਣ ਲਈ ਵਰਕਰਜ਼ ਨਾਲ ਜਾਂਦੇ ਹੋਏ ਅਤੇ ਨਾਲ ਹਨ ਪ੍ਰਧਾਨ ਰਮੇਸ਼ ਸਿੰਘ ਮੇਸੀ ਅਤੇ ਸੈਕੜੈਂ ਦੀ ਤਾਦਾਦ ਵਿੱਚ ਵਰਕਰਜ਼ ਯੂਨੀਅਨ ਦੇ ਮੈਂਬਰ ਸਾਮਲ ਹੋਏ

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਸਾੜਣ 'ਤੇ ਪਾਬੰਦੀ

ਲੁਧਿਆਣਾ, ਸਤੰਬਰ 2020 ( ਸੱਤਪਾਲ ਸਿੰਘ ਦੇਹੜਕਾਂ/ਮਨਜਿੰਦਰ ਗਿੱਲ ) - ਵਰਿੰਦਰ ਕੁਮਾਰ ਸ਼ਰਮਾ, ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਲੁਧਿਆਣਾ ਨੇ ਜ਼ਾਬਤਾ ਫੌਜਦਾਰੀ ਸੰਘਤਾ ਦੀ ਧਾਰਾ 144 ਤਹਿਤ ਜ਼ਿਲ੍ਹਾ ਲੁਧਿਆਣਾ ਅੰਦਰ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਸਾੜਨ ਤੇ ਮੁਕੰਮਲ ਤੌਰ 'ਤੇ ਪਾਬੰਦੀ ਲਗਾਈ ਹੈ।ਸ਼ਰਮਾ ਨੇ ਦੱਸਿਆ ਕਿ ਝੋਨੇ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ, ਆਮ ਤੌਰ 'ਤੇ ਇਹਨਾਂ ਦਿਨਾਂ ਵਿੱਚ ਝੋਨੇ ਦੀ ਕਟਾਈ ਰਾਤ ਨੂੰ ਕੰਬਾਈਨਾਂ ਰਾਹੀਂ ਕਰਵਾ ਲਈ ਜਾਂਦੀ ਹੈ। ਝੋਨੇ ਦੀ ਪਰਾਲੀ ਨੂੰ ਪੈਲੀ ਵਿੱਚ ਛੱਡ ਦਿੱਤਾ ਜਾਂਦਾ ਹੈ ਅਤੇ ਬਾਅਦ ਵਿੱਚ ਪਰਾਲੀ ਨੂੰ ਅੱਗ ਲਾ ਕੇ ਸਾੜਿਆ ਜਾਂਦਾ ਹੈ, ਕਈ ਵਾਰ ਝੋਨੇ ਦੇ ਨਾੜ ਨੂੰ ਨਸ਼ਟ ਕਰਨ ਦੇ ਮੰਤਵ ਦੇ ਲਈ ਲਗਾਈ ਅੱਗ ਨਾਲ ਲਾਗਲੀਆਂ ਫਸਲਾਂ, ਘਰਾਂ, ਦਰਖੱਤਾਂ, ਪਸ਼ੂਆਂ ਵਗੈਰਾ ਨੂੰ ਵੀ ਅੱਗ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ ਜਿਸ ਨਾਲ ਕਾਫੀ ਜਾਨੀ/ਮਾਲੀ ਨੁਕਸਾਨ ਹੁੰਦਾ ਹੈ।ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪੂਰੇ ਭਾਰਤ ਵਿੱਚ ਕੋਰੋਨਾ ਮਹਾਂਮਾਰੀ ਫੈਲੀ ਹੋਈ ਹੈ। ਕੋਵਿਡ ਪੀੜਤ ਰੋਗੀ ਸਾਹ ਸਬੰਧੀ ਬਿਮਾਰੀਆਂ ਨਾਲ ਪ੍ਰਭਾਵਿਤ ਹਨ ਤੇ ਕਈ ਵਾਰ ਆਕਸੀਜਨ ਦਾ ਲੈਵਲ ਘੱਟ ਜਾਣ ਕਾਰਨ ਮੰਦਭਾਗੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ। ਝੋਨੇ ਦੀ ਨਾੜ ਨੂੰ ਅੱਗ ਲਗਾਉਣ ਨਾਲ ਪ੍ਰਦੂਸ਼ਣ ਵੱਧਣ ਕਰਕੇ ਇਸ ਬਿਮਾਰੀ ਦੇ ਫੈਲਣ ਦਾ ਖ਼ਤਰਾ ਹੋਰ ਵਧ ਸਕਦਾ ਹੈ, ਜਿਸਦੇ ਭਿਅੰਕਰ ਨਤੀਜ਼ੇ ਸਾਮ੍ਹਣੇ ਆ ਸਕਦੇ ਹਨ।ਇਸ ਲਈ ਇਸ ਸਥਿਤੀ ਨੂੰ ਮੁੱਖ ਰੱਖਦਿਆਂ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਸਾੜਨ ਤੋਂ ਰੋਕਣ ਦੀ ਅਤਿਅੰਤ ਜ਼ਰੂਰਤ ਹੈ। ਇਹ ਪਾਬੰਦੀ ਹੁਕਮ 01 ਅਕਤੂਬਰ ਤੋਂ 30 ਨਵੰਬਰ, 2020 ਤੱਕ ਲਾਗੂ ਰਹੇਗਾ।

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ 3530 ਸੈਂਪਲ ਲਏ

ਮਰੀਜ਼ਾਂ ਦੇ ਠੀਕ ਹੋਣ ਦੀ ਦਰ 88.59% ਹੋਈ

ਲੁਧਿਆਣਾ, ਸਤੰਬਰ 2020  ( ਸੱਤਪਾਲ ਸਿੰਘ ਦੇਹੜਕਾਂ/ਮਨਜਿੰਦਰ ਗਿੱਲ) - ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਦਿਨ ਵਿੱਚ ਸ਼ੱਕੀ ਮਰੀਜ਼ਾਂ ਦੇ 3530 ਸੈਂਪਲ ਲਏ ਗਏ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਇਸ ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਦਰ ਵਿੱਚ ਵੀ ਵਾਧਾ ਦਰਜ ਕੀਤਾ ਹੈ, ਜੌ ਕਿ ਇਕ ਸ਼ੁਭ ਸੰਕੇਤ ਹੈ।ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ ਡੀ ਐੱਮਜ਼ ਦੀ ਦੇਖ-ਰੇਖ ਵਿੱਚ ਸਿਹਤ ਵਿਭਾਗ ਦੇ ਸਮੂਹ ਡਾਕਟਰਾਂ, ਕਮਿਊਨਿਟੀ ਹੈਲਥ ਅਫ਼ਸਰਾਂ ਅਤੇ ਹੋਰ ਪੈਰਾ ਮੈਡੀਕਲ ਸਟਾਫ ਵੱਲੋਂ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਜਾ ਰਹੇ ਦਿਨ ਰਾਤ ਯਤਨਾਂ ਤਹਿਤ ਰੋਜ਼ਾਨਾ ਵੱਧ ਤੋਂ ਵੱਧ ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਜਾ ਰਹੇ ਹਨ। ਜਿਸ ਤਹਿਤ ਅੱਜ ਵੀ 3530 ਸੈਂਪਲ ਲਏ ਗਏ। ਉਹਨਾਂ ਸਮੂਹ ਐੱਸ ਡੀ ਐੱਮਜ਼ ਅਤੇ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।ਉਹਨਾਂ ਕਿਹਾ ਕਿ ਵਸਨੀਕਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਸਨੀਕਾਂ ਦੀ ਸੁਰੱਖਿਆ ਲਈ 24 ਘੰਟੇ 7 ਦਿਨ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ 'ਮਿਸ਼ਨ ਫਤਹਿ' ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ-19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 17331 ਮਰੀਜ਼ਾਂ ਵਿਚੋਂ 88.59% (15355 ਕੋਵਿਡ ਪੋਜ਼ਟਿਵ ਮਰੀਜ਼) ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਜਦਕਿ ਕਈ ਹੋਰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। ਉਨ੍ਹਾਂ ਵਸਨੀਕਾਂ ਨੂੰ ਬਿਲਕੁਲ ਵੀ ਨਾ ਘਬਰਾਉਣ ਦੀ ਅਪੀਲ ਕੀਤੀ ਕਿਉਂਕਿ ਕੋਵਿਡ ਪੂਰੀ ਤਰ੍ਹਾਂ ਨਾਲ ਠੀਕ ਹੋਣ ਵਾਲੀ ਬਿਮਾਰੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਤੁਰੰਤ ਆਪਣੇ ਆਪ ਨੂੰ ਕੋਵਿਡ ਦਾ ਟੈਸਟ ਕਰਵਾਉਣਾ ਚਾਹੀਦਾ ਹੈ ਜਦੋਂ ਵੀ ਉਹ ਮਹਿਸੂਸ ਕਰਦੇ ਹਨ ਕਿ ਕੋਈ ਕੋਵਿਡ ਵਰਗੇ ਲੱਛਣ ਹੋਣ। ਉਨ੍ਹਾਂ ਕਿਹਾ ਕਿ ਲੱਛਣਾਂ ਦੇ ਪਤਾ ਲੱਗਣ ਅਤੇ ਜਾਂਚ ਵਿਚਕਾਰ ਵਾਲਾ ਸਮਾਂ ਬਹੁਤ ਮਹੱਤਵਪੂਰਨ ਹੁੰਦਾ ਹੈ, ਪਰ ਜਦੋਂ ਲੋਕ ਲੱਛਣ ਹੋਣ ਦੇ ਬਾਵਜੂਦ ਆਪਣੇ ਆਪ ਦਾ ਟੈਸਟ ਨਹੀਂ ਕਰਵਾਉਂਦੇ ਤਾਂ ਕਈ ਵਾਰ ਉਨ੍ਹਾਂ ਦੀ ਸਿਹਤ ਖਰਾਬ ਹੋ ਜਾਂਦੀ ਹੈ, ਜਿਸ ਨਾਲ ਮੰਦਭਾਗੀਆਂ ਘਟਨਾਵਾਂ ਹੁੰਦੀਆਂ ਹਨ।ਉਨ੍ਹਾਂ ਕਿਹਾ ਕਿ ਵਸਨੀਕਾਂ ਦੀ ਭਲਾਈ ਲਈ ਸ਼ਹਿਰ ਵਿੱਚ ਕਈ ਟੈਸਟਿੰਗ ਸੈਂਟਰ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਕੇਂਦਰਾਂ ਵਿੱਚ ਕੋਵਿਡ ਟੈਸਟ ਬਿਲਕੁਲ ਮੁਫਤ ਕੀਤੇ ਜਾਂਦੇ ਹਨ ਜੇਕਰ ਕਿਸੇ ਨੂੰ ਕੋਰੋਨਾ ਸਬੰਧੀ ਕੋਈ ਲੱਛਣ ਲੱਗਦੇ ਹਨ ਤਾਂ ਬਿਨ੍ਹਾਂ ਦੇਰੀ ਕੀਤੇ ਨੇੜਲੇ ਟੈਸਟ ਕੇਂਦਰ ਜਾ ਕੇ ਤੁਰੰਤ ਜਾਂਚ ਕਰਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਸਨੀਕਾਂ ਦੀ ਭਲਾਈ ਲਈ ਰੋਜ਼ਾਨਾ ਲਏ ਗਏ ਨਮੂਨਿਆਂ ਦੀ ਗਿਣਤੀ ਵਿੱਚ ਹੋਰ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋ ਵੀ ਕੋਈ ਵਿਅਕਤੀ ਦੇ ਕੋਵਿਡ-19 ਦੇ ਪੀੜਤ ਹੋਣ ਜਾਂ ਸ਼ੱਕ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਕੜਿਆਂ ਵਿੱਚ ਹੈ। ਇਸੇ ਤਰ੍ਹਾਂ ਅੱਜ ਵੀ 3530 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਜਲਦ ਹੀ ਉਨ੍ਹਾਂ ਦੇ ਨਤੀਜੇ ਮਿਲਣ ਦੀ ਉਮੀਦ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ 1265 ਪੋਜ਼ਟਿਵ ਮਰੀਜ਼ ਹਨ। ਜ਼ਿਲ੍ਹੇ ਵਿੱਚ ਹੁਣ ਤੱਕ ਤੰਦਰੁਸਤ ਹੋਏ ਮਰੀਜ਼ਾਂ ਦੀ ਸੰਖਿਆ 15355 ਹੋ ਗਈ ਹੈ।ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਕੁਲ 209 ਮਰੀਜ਼ (172 ਜ਼ਿਲ੍ਹਾ ਲੁਧਿਆਣਾ ਤੋਂ ਨਵੇਂ ਮਰੀਜ਼ ਅਤੇ 37 ਹੋਰ ਰਾਜਾਂ/ਜ਼ਿਲ੍ਹਿਆਂ ਦੇ) ਪੋਜ਼ਟਿਵ ਪਾਏ ਗਏ ਹਨ।

ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 256864 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿਚੋਂ 254845 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਹੈ, 235424 ਨਮੂਨੇ ਨੈਗਟਿਵ ਪਾਏ ਗਏ ਹਨ ਅਤੇ 2019 ਨਮੂਨਿਆਂ ਦੀ ਰਿਪੋਰਟ ਆਉਣ ਬਾਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਲੁਧਿਆਣਾ ਨਾਲ ਸਬੰਧਤ ਕੁਲ ਮਰੀਜ਼ਾਂ ਦੀ ਗਿਣਤੀ 17331 ਹੈ, ਜਦਕਿ 2090 ਮਰੀਜ਼ ਦੂਜੇ ਜ਼ਿਲ੍ਹਿਆਂ/ਰਾਜਾਂ ਨਾਲ ਸਬੰਧਤ ਹਨ।ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਅੱਜ 13 ਮੌਤਾਂ ਹੋਈਆਂ ਹਨ (6 ਜ਼ਿਲ੍ਹਾ ਲੁਧਿਆਣਾ, 2 ਜਲੰਧਰ, 1 ਸੰਗਰੂਰ, 1 ਤਰਨਤਾਰਨ, 1 ਮੋਗਾ ਅਤੇ 2 ਰਾਜ ਜੰਮੂ ਅਤੇ ਕਸ਼ਮੀਰ ਨਾਲ ਸਬੰਧਤ ਹੈ)। ਹੁਣ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਮੌਤ ਦੀ ਕੁੱਲ ਗਿਣਤੀ ਲੁਧਿਆਣਾ ਤੋਂ 708 ਅਤੇ 226 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ।ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿੱਚ 42876 ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 4022 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 267 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਸ਼ਰਮਾ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਹੁਣ ਅਸੀਂ ਚਰਮ ਸੀਮਾ (Peak) ਦੌਰ ਵਿੱਚੋਂ ਗੁਜ਼ਰ ਰਹੇ ਹਨ, ਹੁਣ ਜਿਆਦਾ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ। ਉਹ ਪੰਜਾਬ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਜੇ ਉਹ ਘਰ ਦੇ ਅੰਦਰ ਹੀ ਰਹਿਣ ਤਾਂ ਉਹ ਨਾ ਸਿਰਫ ਆਪ ਸੁਰੱਖਿਅਤ ਰਹਿਣਗੇ, ਬਲਕਿ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਯੋਗਦਾਨ ਪਾਉਣਗੇ।

ਬਾਸਮਤੀ ਦੀ ਪੈਦਾਵਾਰ ਜਾਂਦਾ ਹੋਣ ਕਾਰਨ ਘੱਟ ਸਕਦੀ ਹੈ ਕੀਮਤ

ਖੇਤੀ ਬਿੱਲਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਇਸ ਦੇ ਲਾਗੂ ਹੋਣ ਤੋਂ ਪਹਿਲਾਂ ਹੀ ਵੱਡਾ ਝਟਕਾ ਲੱਗ ਸਕਦਾ ਹੈ। ਪੰਜਾਬ ਤੇ ਹਰਿਆਣਾ ਦੇ ਬਾਸਮਤੀ ਉਤਪਾਦਕਾਂ ਲਈ ਇਹ ਬੁਰੀ ਖਬਰ ਹੈ ਕਿ ਇਸ ਵਾਰ ਉਨ੍ਹਾਂ ਦੀ ਫਸਲ ਦਾ ਉੱਚਤ ਭਾਅ ਮਿਲਦਾ ਵਿਖਾਈ ਨਹੀਂ ਦੇ ਰਿਹਾ ਹੈ, ਇਸ ਦੇ ਦੋ ਵੱਡੇ ਕਾਰਨ ਹਨ। ਪਹਿਲਾਂ, ਭਾਰਤ ਤੋਂ ਬਾਸਮਤੀ ਦਰਾਮਦ ਕਰਨ ਵਾਲਾ ਸਭ ਤੋਂ ਵੱਡਾ ਦੇਸ਼ ਈਰਾਨ ਹੈ। ਈਰਾਨ 'ਚ ਇਸ ਸਾਲ ਚੰਗੀ ਫਸਲ ਪੈਦਾ ਹੋਈ ਹੈ, ਇਸ ਕਾਰਨ ਉਹ ਬਾਸਮਤੀ ਖਰੀਦ 'ਚ ਜ਼ਿਆਦਾ ਦਿਲਚਸਪੀ ਨਹੀਂ ਦਿਖਾ ਰਿਹਾ ਹੈ। ਦੂਜਾ ਕੋਰੋਨਾ ਕਾਰਨ ਦੇਸ਼ 'ਚ ਘਰੇਲੂ ਮੰਗ ਵੀ ਵੱਧਦੀ ਨਜ਼ਰ ਨਹੀਂ ਆ ਰਹੀ ਹੈ। ਵਿਆਹ ਸਮਾਗਮ, ਹੋਰ ਵੱਡੇ ਸਮਾਗਮ, ਹੋਟਲ, ਰੈਸਟੋਰੈਂਸ ਆਦਿ ਬੰਦ ਰਹਿਣ ਕਾਰਨ ਜਾਂ ਬਹੁਤ ਘੱਟ ਚੱਲਣ ਕਾਰਨ ਘਰੇਲੂ ਮੰਗ 'ਤੇ ਵੀ ਜ਼ੋਰ ਨਹੀਂ ਪੈ ਰਿਹਾ ਹੈ, ਜਿਸ ਦਾ ਅਸਰ ਨਿਸ਼ਚਿਤ ਤੌਰ 'ਤੇ ਬਾਸਮਤੀ ਦੀਆਂ ਕੀਮਤਾਂ 'ਤੇ ਪੈਣ ਦੇ ਆਸਾਰ ਹਨ। ਪੰਜਾਬ ਦੇ ਕਿਸਾਨਾਂ ਦੀ ਚਿੰਤਾ ਇਸ ਕਾਰਨ ਵੀ ਜ਼ਿਆਦਾ ਹੈ ਕਿ ਇਸ ਸਾਲ ਰਵਾਇਤੀ ਝੋਨੇ ਅਧੀਨ ਰਕਬਾ ਘਟ ਕਰਨ ਦੇ ਇਰਾਦੇ ਨਾਲ ਜਿਥੇ ਮੱਕੀ ਕੇ ਕਪਾਹ ਅਧੀਨ ਰਕਬੇ ਨੂੰ ਵਧਾਇਆ ਗਿਆ ਸੀ, ਉਥੇ ਬਾਸਮਤੀ ਨੂੰ ਹੱਲਾਸ਼ੇਰੀ ਦਿੱਤੀ ਗਈ ਸੀ ਪਰ ਹੁਣ ਜਦੋਂ 1509 ਕਿਸਮ ਦੀ ਬਾਸਮਤੀ ਜੋ ਪਹਿਲੀ ਵਰਾਇਟੀ ਹੈ ਬਾਜ਼ਾਰ 'ਚ ਆਉਣਾ ਸ਼ੁਰੂ ਹੋ ਗਈ ਹੈ ਉਸ ਦੀ ਕੀਮਤ ਪਿਛਲੇ ਸਾਲ ਦੀਆਂ ਕੀਮਤਾਂ ਦੇ ਮੁਕਾਬਲੇ ਅੱਧੀ ਵੀ ਨਹੀਂ ਹੈ, ਜਿਸ ਕਾਰਨ ਕਿਸਾਨ ਕਾਫੀ ਪਰੇਸ਼ਾਨ ਹਨ। 1509 ਤੋਂ ਇਲਾਵਾ 1121 ਵਰਾਇਟੀ ਸਭ ਤੋਂ ਵੱਧੀ ਉਗਾਈ ਜਾਂਦੀ ਹੈ। ਬਾਸਮਤੀ ਦੀਆਂ ਕੀਮਤਾਂ ਨਾ ਵਧਣ ਦੀ ਚਰਚਾ ਸ਼ਨਿਚਰਵਾਰ ਨੂੰ ਹੋਏ ਇਕ ਵੈਬੀਨਾਰ 'ਚ ਕੀਤੀ ਗਈ। ਦੇਸ਼ ਦੀਆਂ ਮਸ਼ਹੂਰ ਕੰਪਨੀਆਂ ਤੇ ਬਰਾਮਦਕਾਰਾਂ ਨੇ ਇਸ 'ਤੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਦੇਸ਼ 'ਚ ਮੰਗ ਉੱਠ ਰਹੀ ਹੈ।ਵੈਬੀਨਾਰ 'ਚ ਆਲ ਇੰਡੀਆ ਰਾਈਸ ਐਕਸਪਰਟ ਐਸੋਸੀਏਸ਼ਨ ਦੇ ਕਾਰਜਕਾਰੀ ਡਾਇਰੈਕਟਰ ਨਿਵੋਦ ਕੁਮਾਰ ਨੇ ਦੱਸਿਆ ਕਿ ਦੇਸ਼ 'ਚ ਕੱੁਲ 60 ਲੱਖ ਮੀਟਿ੍ਕ ਟਨ ਬਾਸਮਤੀ ਦੀ ਪੈਦਾਵਾਰ ਹੁੰਦੀ ਹੈ, ਜਿਸ 'ਚੋਂ 40 ਲੱਖ ਟਨ ਬਰਾਮਦ ਕੀਤੀ ਜਾਂਦੀ ਹੈ। ਇਸ 40 ਲੱਖ 'ਚੋਂ ਇਕ ਤਿਹਾਈ ਹਿੱਸਾ ਯਾਨੀ 13 ਟਨ ਤੋਂ ਜ਼ਿਆਦਾ ਸਿਰਫ ਈਰਾਨ 'ਚ ਜਾਂਦਾ ਹੈ। ਵਿੱਤੀ ਮਾਮਲਿਆਂ ਦਾ ਸਲਾਹਕਾਰ ਜਗਪ੍ਰਰੀਤ ਸਿੰਘ ਨੇ ਦੱਸਿਆ ਕਿ ਈਰਾਨ ਨਾਲ ਪਿਛਲੇ ਸਾਲਾਂ 'ਚ ਕੀਤੇ ਗਏ ਵਪਾਰ ਦਾ ਵੀ 1800 ਕਰੋੜ ਰੁਪਏ ਹਾਲੇ ਬਕਾਇਆ ਪਿਆ ਹੈ। ਇਸ ਸਾਲ ਈਰਾਨ ਦ ਆਪਣੀ ਫਸਲ ਵੀ ਚੰਗੀ ਹੈ, ਅਜਿਹੇ 'ਚ ਬਰਾਮਦਕਾਰਾਂ ਦੇ ਆਰਡਰ 'ਤੇ ਨਿਸ਼ਚਿਤ ਤੌਰ 'ਤੇ ਅਸਰ ਪਵੇਗਾ। ਕਿਉਂਕਿ ਕਿਸਾਨ ਆਪਣੀ ਫਸਲ ਨੂੰ ਸਟੋਰ ਕਰਨ 'ਚ ਸਮਰਥ ਨਹੀਂ ਹਨ। ਅਜਿਹੇ 'ਚ ਉਨ੍ਹਾਂ ਦੀ ਪੈਦਾਵਾਰ ਨੂੰ ਵੱਧ ਭਾਅ ਮਿਲਦਾ ਨਜ਼ਰ ਨਹੀਂ ਆ ਰਿਹਾ ਹੈ। ਵੈਬੀਨਾਰ 'ਚ ਇਹ ਗੱਲ ਵੀ ਖੁੱਲ੍ਹ ਕੇ ਸਾਹਮਣੇ ਆਈ ਹੈ ਕਿ ਦੇਸ਼ ਦੀ ਆਪਣੀ ਖ਼ਪਤ ਜੋ 20 ਲੱਖ ਟਨ ਦੇ ਕਰੀਬ ਹੈ, ਵੀ ਇਸ ਸਾਲ ਉੱਠਣ ਦੇ ਆਸਾਰ ਉਦੋਂ ਤਕ ਉੱਠਣ ਦੇ ਕਾਫੀ ਘਟ ਹਨ ਜਦੋਂ ਤਕ ਵਿਆਹ ਆਦਿ ਸਮਾਗਮ ਵੱਡੇ ਸਕੇਲ 'ਤੇ ਪਹਿਲਾਂ ਦੀ ਤਰ੍ਹਾਂ ਨਹੀਂ ਲੱਗਦੇ। ਪਰ ਕੋਵਿਡ ਕਾਰਨ ਪਿਛਲੇ ਛੇ ਮਹੀਨੇ ਤੋਂ ਬੰਦ ਹੋਟਲ ਤੇ ਰੈਸਟੋਰੈਂਟ ਖੋਲ ਤਾਂ ਦਿੱਤੇ ਗਏ ਹਨ ਪਰ ਹਾਲੇ ਇਸ 'ਚ ਲੋਕਾਂ ਨੇ ਆਉਣਾ ਸ਼ੁਰੂ ਨਹੀਂ ਕੀਤਾ ਹੈ। ਵੱਡੇ ਹੋਟਲ ਤੇ ਨਾਮੀ ਰੈਸਟੋਰੈਂਟ ਆਦਿ 'ਚ ਤਾਂ ਬਾਸਮਤੀ ਚੌਲ ਹੀ ਬਣਦੇ ਹਨ ਅਜਿਹੇ 'ਚ ਉਨ੍ਹਾਂ ਦੇ ਬੰਦ ਹੋਣ ਨਾਲ ਇਹ ਮੰਗ ਉੱਠਣੀ ਮੁਸ਼ਕਿਲ ਲੱਗ ਰਹੀ ਹੈ।  

ਜਗਰਾਓਂ ਦੇ ਕਿਸਾਨ ਯੂਨੀਅਨ ਦੇ ਧਰਨੇ ਵਿਚੋਂ ਨਾਹਰਿਆ ਦੀ ਗੂੰਜ, ਹਿਲੀਆ ਆਲਾ ਦੁਆਲਾ

ਜੋ ਕਿਸਾਨਾਂ ਨਾਲ ਨਾ ਖੜ੍ਹੇ, ਉਹ ਪਿੰਡਾਂ 'ਚ ਨਾ ਵੜੇ 

ਜਗਰਾਓਂ, ਸਤੰਬਰ 2020 -(ਸੱਤਪਾਲ ਸਿੰਘ ਦੇਹੜਕਾਂ/ਗੁਰਦੇਵ ਗਾਲਿਬ/ਮਨਜਿੰਦਰ ਗਿੱਲ)- ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿਚ ਕਿਸਾਨਾਂ ਦੇ ਨਾਲ ਹਰ ਇੱਕ ਵਰਗ ਨੇ ਜੀਅ-ਜਾਨ ਨਾਲ ਸਾਥ ਦਿੱਤਾ। ਸ਼ੁਕਰਵਾਰ ਨੂੰ ਪੰਜਾਬ ਬੰਦ ਦੌਰਾਨ ਚਾਹੇ ਕਈ ਵਰਗ ਧਰਨੇ, ਮੁਜਾਹਰਿਆਂ 'ਚ ਸ਼ਾਮਲ ਨਹੀਂ ਹੋਏ ਪਰ ਉਨ੍ਹਾਂ ਆਪਣੇ ਮੁਕੰਮਲ ਕਾਰੋਬਾਰ ਅਤੇ ਸੜਕੀ ਆਵਾਜਾਈ ਠੱਪ ਰੱਖਦਿਆਂ ਕਿਸਾਨਾਂ ਦੇ ਹੱਕ 'ਚ ਹਾਂ ਦਾ ਨਾਅਰਾ ਮਾਰਿਆ। ਜਗਰਾਓਂ 'ਚ ਅੱਜ ਜਿੱਥੇ ਹਰ ਇੱਕ ਵਪਾਰ ਨਾਲ ਜੁੜੀਆਂ ਦੁਕਾਨਾਂ ਬੰਦ ਸਨ, ਉਥੇ ਸੜਕਾਂ ਸੁੰਨਸਾਨ ਪਈਆਂ ਸਨ। ਅਜਿਹੇ ਵਿਚ ਬੰਦ ਦੀ ਸਫਲਤਾ 'ਤੇ ਕਿਸਾਨਾਂ ਨੇ ਵੀ ਉਨ੍ਹਾਂ ਰਾਜਨੀਤਿਕਾਂ ਨੂੰ ਜੋ ਇਸ ਬਿੱਲ ਦੇ ਹੱਕ ਵਿਚ ਹਨ, ਨੂੰ ਇਸ ਨਾਅਰੇ 'ਜੋ ਕਿਸਾਨਾਂ ਨਾਲ ਨਾ ਖੜ੍ਹੇ, ਉਹ ਪਿੰਡ ਨਾ ਵੜੇ' ਰਾਹੀਂ ਸਾਫ ਚਿਤਾਵਨੀ ਦੇ ਦਿੱਤੀ ਹੈ ਕਿ ਭਵਿੱਖ ਵਿਚ ਉਹ ਉਨ੍ਹਾਂ ਤੋਂ ਉਨ੍ਹਾਂ ਦੇ ਇਲਾਕੇ ਵਿਚ ਕਿਧਰੇ ਵੋਟ ਮੰਗਣ ਨਾ ਆ ਵੜਨ। ਜਿਥੇ ਅੱਜ ਨਾਨਕਸਰ ਦੇ ਕੋਲ ਹਾਈਵੇ ਉਪਰ ਵੱਡਾ ਇਕੱਠ ਹੋਇਆ ਉਸ ਇਕੱਠ ਵਿੱਚ ਪੂਰੇ ਇਲਾਕੇ ਭਰ ਤੋ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਇਸ ਤਰਾਂ ਲੱਗ ਰਿਹਾ ਸੀ ਕਿ ਸਮੁੱਚੇ ਜਿਲੇ ਤੋਂ ਹੀ ਲੋਕ ਇਥੇ ਆਏ ਹੋਣ ਪਰ ਇਸ ਤਰਾਂ ਨਹੀਂ ਸੀ ਇਹ ਇਕੱਠ ਕੇਵਲ ਹਲਕਾ ਜਗਰਾਓਂ ਅਤੇ ਉਸ ਦੇ ਆਸ ਪਾਸ ਦਾ ਸੀ। ਕਿਸਾਨ ਯੂਨੀਅਨਾਂ ਦੇ ਸੱਦੇ ਤੇ ਅੱਜ ਯੂਥ ਦੀ ਵੱਡੀ ਸ਼ਮੂਲੀਅਤ ਵੀ ਕਾਬਲੇ ਤਾਰੀਫ ਸੀ। ਯੂਥ ਨੇ ਗੰਭੀਰਤਾ ਨਾਲ ਇਨ੍ਹਾਂ ਧਰਨਿਆਂ ਵਿਚ ਟਰੈਕਟਰਾਂ 'ਤੇ ਕਿਸਾਨ ਵਿਰੋਧੀ ਆਰਡੀਨੈਂਸਾਂ 'ਤੇ ਬਣੇ ਪੰਜਾਬੀ ਗੀਤ ਗੁਣਗੁਣਾਉਂਦਿਆਂ ਸ਼ਮੂਲੀਅਤ ਕੀਤੀ ਤਾਂ ਧਰਨਿਆਂ ਵਿਚ ਜੋਸ਼ ਭਰ ਗਿਆ। ਵੱਖ ਵੱਖ ਬੋਲਾਰਿਆ ਵਲੋਂ ਜਿਥੇ ਸ਼੍ਰੋਮਣੀ ਅਕਾਲੀ ਦਲ , ਕਾਂਗਰਸ ਪਾਰਟੀ ਅਤੇ ਆਮ ਆਦਮੀ ਨੂੰ ਵੀ ਮੁਆਫ ਨਾ ਕੀਤਾ ਉਥੇ ਮੋਦੀ ਸਰਕਾਰ ਦੀ ਜਮ ਕੇ ਧੁਲਾਈ ਕੀਤੀ।

 

ਦੇਸ਼ ਭਗਤਾਂ ਦੇ ਪਰਿਵਾਰਾਂ ਨੂੰ ਬਦਨਾਮ ਨਾ ਕਰੋ ਪਾਰਟੀ ਕਮਜ਼ੋਰ ਹੋਵਗੀ:ਦੇਸ਼ ਭਗਤ

ਸਿੱਧਵਾਂ ਬੇਟ(ਜਸਮੇਲ ਗਾਲਿਬ)ਦੇਸ਼ ਲਈ ਮਰ ਮਿਟਣ ਵਾਲੇ ਲੋਕਾਂ ਨੂੰ ਬਦਨਾਮ ਕਰਨ ਨਾਲ ਕਾਂਗਰਸ ਪਾਰਟੀ ਕਦੇ ਵੀ ਖਤਮ ਨਹੀਂ ਹੋਵੇਗੀ।ਜਿਸ ਪਰਿਵਾਰ ਦੀ ਅਜ਼ਾਦੀ ਲਈ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਖਾਕੀ ਨੀਕਰਾਂ ਵਾਲੇ ਆਰ.ਐਸ.ਐਸ.ਵਾਲੇ ਕਦੇ ਵੀ ਖਤਮ ਨਹੀਂ ਕਰ ਸਕਦੇ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਆਗੂ ,ਐਸ.ਬੀ.ਸੀ.ਵੈਲੋਫੇਅਰ ਕੋਂਸਲ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਦੇਸ਼ ਭਗਤ ਨੇ ਇਕ ਵਿਅੰਗ ਮਈ ਟਿਪਣੀ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਦੇਸ਼ ਦੀ ਅਜ਼ਾਦੀ ਲਈ ਕਈ ਵਾਰ ਜੇਲ ਦੇਖੀ ਪ੍ਰੰਤੂ ਇਹ ਖਾਕੀ ਨੀਕਰਾਂ ਵਾਲੇ ਨੱਥੂ ਰਾਮ ਗੋਡਸੇ ਜਿਸ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਗੋਲੀ ਮਾਰ ਕੇ ਕਤਲ ਕੀਤਾ ਸੀ।ਜਿਸ ਵਿਅਕਤੀ ਦਾ ਕੋਈ ਵਜੂਦ ਨਹੀਂ ਉਸ ਨੂੰ ਹੀਰੋ ਬਣਾਉਣ ਦਾ ਕੋਈ ਫਾਇਦਾਂ ਨਹੀਂ ਆਪਣੇ ਬਿਆਨ ਰਾਹੀ ਟਿਪਣੀ ਕਰਦਿਆਂ ਹੋਰ ਕਿਹਾ ਕਿ ਗਾਂਧੀ ਪ੍ਰੀਵਾਰ ਦੀਆਂ ਕੁਰਬਾਨੀਆਂ ਇਤਿਹਾਸ ਜਾਣਦਾ ਹੈ।ਜਿੰਨਾਂ ਨੇ ਦੇਸ਼ ਦੀ ਖਾਤਿਰ ਜਾਨਾਂ ਦਿੱਤੀਆਂ ਉਨ੍ਹਾਂ ਨੇ ਹੋਰ ਕਿਹਾ ਕਿ ਸਭ ਤੋ ਵੱਡੀ ਪਾਰਟੀ ਕਾਂਗਰਸ ਹੈ।ਕਾਂਗਰਸ ਵਿੱਚੋਂ ਹੀ ਨਿਕਲ ਕੇ ਸੱਤਾਂ ਦੇ ਭੁੱਖ ਲੋਕ ਕਾਂਗਰਸ ਨੂੰ ਕਮਜ਼ੋਰ ਕਰਦੇ ਰਜੇ।ਅੱਜ ਲੋੜ ਹੈ ਕਾਂਗਰਸ ਪਾਰਟੀ ਨੂੰ ਬਚਾਉਣ ਦੀ ਤਾਂ ਹੀ ਬੱਚ ਸਕਦੀ ਹੈ।ਜੇ ਲੀਡਰ ਤਿਆਰ ਕਰਨ ਫੇਰ ਦੁਬਾਰਾ ਕਾਂਗਰਸ ਪਾਰਟੀ ਕਾਮਯਾਬ ਹੋ ਸਕਦੀ ਹੈ।ਆਪਣੇ ਬਿਆਨ ਰਾਹੀਂ ਦਰਸ਼ਨ ਸਿੰਘ ਦੇਸ਼ ਭਗਤ ਨੇ ਕਿਹਾ ਕਿ ਸੀਨੀਅਰ ਕਾਂਗਰਸੀ ਲੀਡਰਾਂ ਹਾਈਕਮਾਨ ਵਰਕਰਾਂ ਦੀ ਪਛਾਣ ਘੱਟ ਹੋਣ ਕਰਕੇ ਅਤੇ ਖਾਕੀ ਨੀਕਰਾਂ ਵਾਲਿਆਂ ਨੂੰ ਪਤਾ ਹੀ ਨਹੀ…ਕਿ ਦੇਸ਼ ਦੇ ਹਿੱਤ ਵਿਚ ਕੀ ਹੈ।ਅੱਜ ਹੰਕਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰੀਬਾਂ ਦਾ ਰੱਥ (ਰੇਲ ਗੱਡੀ) ਪ੍ਰਾਈਵੇਟ ਕਰ ਦਿੱਤੀ।ਜੇ ਦੇਸ਼ ਵਿੱਚ ਸੰਵਿਧਨ ਡਾਂ.ਭੀਮ ਰਾੳ ਅੰਬੇਦਕਰ ਜੀ ਨੇ ਬਣਾਇਆ ਸੀ।ਉਸ ਨੂੰ ਮੋਦੀ ਸਰਕਾਰ ਰਿਜ਼ਰਵੇਸ਼ਨ ਵੀ ਖਤਮ ਕਰਨ ਲਗੀ ਹੋਈ ਹੈ।ਦਰਸ਼ਨ ਸਿੰਘ ਦੇਸ਼ ਭਗਤ ਨੇ ਹੋਰ ਕਿਹਾ ਕਿ ਜੋ ਗਰੀਬਾਂ ਦੇ ਖੜੇ ਲਿਖੇ ਬੱਚੇ ਹੋਸ਼ਿਆਰ ਹੋਣ ਕਰਕੇ।ਏ.ਐਸ਼ ,ਆਈ.ਪੀ.ਐਸ ਪੜੇ ਸੀ ਸੀ ਉਹ ਵੀ ਖਕੀ ਨੀਕਰਾਂ ਵਾਲਿਆਂ ਦੀ ਸਰਕਾਰ ਉਨ੍ਹਾਂ ਨੂੰ ਖਤਮ ਕਰਨ ਵਿਚ ਲਗੀ ਹੋਈ ਹੈ।ਕੋਈ ਵੀ ਐਸ.ਸੀ.,ਬੀ.ਸੀ ਵਿਿਦਆਰਥੀ ਰਿਜ਼ਰਵੇਸ਼ਨ ਵਿਚ ਦਾਖਲ ਨਹੀ ਹੋ ਸਕਦਾਂ।ਇਹ ਮੋਦੀ ਸਰਕਾਰ ਗਰੀਬਾਂ ਨੂੰ ਖਤਮ ਵਿਚ ਲਗੀ ਹੋਈ ਹੈ।ਨਰਿੰਦਰ ਮੋਦੀ ਦਾ ਇਕੋ ਹੀ ਨਾਅਰਾਂ “ਗਰੀਬ ਖਤਮ ਕਰੋ” ਸੂਝਵਾਨ ਲੋਕੋ? ਦੇਖੋ ਜਰਾਂ ਸੋਚੋ.

ਐਸ਼.ਸੀ.ਬੀ.ਸੀ ਵੈਲਫੇਅਰ ਕੋਂਸਲ ਪੰਜਾਬ ਭੰਗ, ਨਵੀਆਂ ਨਿਯੁਕਤੀਆਂ ਛੇਤੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਐਸ਼.ਸੀ.ਬੀ.ਸੀ ਵੱਲੋਫੇਅਰ ਕੋਂਸ਼ਲ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਦੇਸ਼ ਭਗਤ ਤੇ ਚੇਅਰਮੈਂਨ ਮਨਪ੍ਰੀਤ ਕੌਰ ਮਾਹਲ ਇਨਾਂ ਦੋਵੇਂ ਆਗੂਆਂ ਨੇ ਸਾਂਝੇ ਤੌਰ ਤੇ ਦੱਸਿਆ ਕਿ ਐਸ.ਸੀ.ਬੀ.ਸੀ ਵੱਲੋਫੇਅਰ ਕੋਂਸਲ ਪੰਜਾਬ ਹੁਣ ਭੰਗ ਹੋ ਚੁੱਕੀ ਹੈ।ਨਵੀਆਂ ਨਿਯੁਕਤੀਆਂ ਬਹੁਤ ਛੇਤੀ ਕੀਤੀਆਂ ਜਾਣਗੀਆਂ ਸਮਾਜ ਭਲਾਈ ਕੰਮਾਂ ਵਿੱਚ ਵੱਧ ਚੱੜ ਕੇ ਹਿੱਸਾ ਲੈਣ ਵਾਲੇ ਆਗੂਆਂ ਨੂੰ ਪਹਿਲਾ ਦਿੱਤੀ ਜਾਵੇਗਾ।