ਕਿਸਾਨਾ ਨੇ ਰਿਲਾਇੰਸ ਪੈਟਰੋਲ ਪੰਪ ਦਾ ਕੀਤਾ ਬਾਈਕਾਟ

ਹਠੂਰ,,ਸਤੰਬਰ 2020 (ਕੌਸ਼ਲ ਮੱਲ੍ਹਾ)- ਕੇਂਦਰ ਦੀ ਮੋਦੀ ਸਰਕਾਰ ਵੱਲੋ ਤਿਆਰ ਕੀਤੇ ਕਿਸਾਨ ਵਿਰੋਧ ਆਰਡੀਨੈਸ ਨੂੰ ਰੱਦ ਕਰਵਾਉਣ ਲਈ ਪੰਜਾਬ ਵਿਚ ਚੱਲ ਰਹੇ ਸੰਘਰਸ ਨੂੰ ਉਸ ਸਮੇਂ ਹੋਰ ਤਿੱਖਾ ਕੀਤਾ ਗਿਆ ਜਦੋ ਪਿੰਡ ਤਲਵੰਡੀ ਕਲਾਂ,ਸੋਹੀਆਂ,ਗਗੜਾ,ਮੀਰਪੁਰ ਹਾਂਸ,ਚੌਕੀਮਾਨ,ਤਲਵੰਡੀ ਖੁਰਦ,,ਸਵੱਦੀ ਕਲਾਂ,ਗੁੜੇ,ਸਿੱਧਵਾ ਕਲਾਂ,ਸਿੱਧਵਾ ਖੁਰਦ,ਪੋਨਾ,ਅਲੀਗੜ ਆਦਿ ਪਿੰਡਾ ਦੇ ਕਿਸਾਨਾ ਨੇ ਤਪਤੀ ਧੁੱਪ ਵਿਚ ਪਿੰਡ ਸਿੱਧਵਾ ਕਲਾਂ ਵਿਖੇ ਚੱਲ ਰਹੇ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਅੱਗੇ ਰੋਸ ਧਰਨਾ ਦਿੱਤਾ।ਇਸ ਮੌਕੇ ਕਿਸਾਨ ਆਗੂ ਜੋਗਿੰਦਰ ਸਿੰਘ ਬਜੁਰਗ ਅਤੇ ਸਰਪੰਚ ਹਰਬੰਸ ਸਿੰਘ ਖਾਲਸਾ ਨੇ ਕਿਹਾ ਕਿ ਦੇਸ ਦੀ ਮੋਦੀ ਸਰਕਾਰ ਰਿਲਾਇੰਸ ਵਰਗੇ ਕਾਰਪੋਰੇਟਕ ਘਰਾਇਆ ਦੇ ਇਸਾਰੇ ਤੇ ਚੱਲਣ ਵਾਲੀ ਸਰਕਾਰ ਹੈ ਇਸ ਕਰਕੇ ਅਸੀ ਸਮੂਹ ਪਿੰਡਾ ਅਤੇ ਸਹਿਰਾ ਦੇ ਲੋਕਾ,ਕਿਸਾਨਾ ਅਤੇ ਮਜਦੂਰਾ ਨੂੰ ਬੇਨਤੀ ਕਰਦੇ ਹਾਂ ਕਿ ਰਿਲਾਇੰਸ ਕੰਪਨੀ ਦੇ ਸਾਰੇ ਪੈਟਰੋਲ ਪੰਪਾ ਦਾ ਬਾਈਕਾਟ ਕੀਤਾ ਜਾਵੇ ਤਾਂ ਜੋ ਰਿਲਾਇੰਸ ਵਰਗੇ ਕਾਰਪੋਰੇਟ ਘਰਾਣਿਆ ਨੂੰ ਪਤਾ ਲੱਗੇ ਸਕੇ ਕਿ ਪੰਜਾਬ ਦੇ ਲੋਕ ਅਣਖ ਅਤੇ ਗੈਰਤ ਨਾਲ ਜਿਉਣਾ ਜਾਣਦੇ ਹਨ।ਉਨ੍ਹਾ ਕਿਹਾ ਕਿ ਅੱਜ ਤੋ ਬਾਅਦ ਸਵੇਰੇ ਸੱਤ ਵਜੇ ਤੋ ਲੈ ਕੇ ਸਾਮ ਤਿੰਨ ਵਜੇ ਤੱਕ ਰਿਲਾਇੰਸ ਕੰਪਨੀ ਦੇ ਪੈਟਰੋਲ ਪੰਪ ਤੇ ਰੋਜਾਨਾ ਰੋਸ ਧਰਨਾ ਦਿੱਤਾ ਜਾਇਆ ਕਰੇਗਾ ਅਤੇ ਇਸ ਰੋਸ ਧਰਨੇ ਵਿਚ ਕਿਸਨ ਵੀਰ ਵੱਧ ਤੋ ਵੱਧ ਸਮੂਲੀਅਤ ਕਰਨ,ਇਸ ਮੌਕੇ ਉਨ੍ਹਾ ਨਾਲ ਜਗਪਾਲ ਮਾਨ ਅਤੇ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ।