ਕੇਂਦਰ ਸਰਕਾਰ ਖਿਲਾਫ ਸੰਘਰਸ ਕਰਨ ਲਈ ਮੀਟਿੰਗ ਕੀਤੀ

ਹਠੂਰ,ਸਤµਬਰ (ਕੌਸ਼ਲ ਮੱਲ੍ਹਾ)-ਮਾਰਕੀਟ ਕਮੇਟੀ ਹਠੂਰ ਦੇ ਡਾਇਰੈਕਟਰ ਅਤੇ ਕਾਗਰਸ ਦੇ ਸੀਨੀਅਰ ਆਗੂ ਬੂੜਾ ਸਿੰਘ ਗਿੱਲ ਨੇ ਐਤਵਾਰ ਨੂੰ ਵਰਕਰਾ ਅਤੇ ਆਹੁਦੇਦਾਰਾ ਨਾਲ ਮੀਟਿੰਗ ਕੀਤੀ।ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆ ਬੂੜਾ ਸਿੰਘ ਗਿੱਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋ ਤਿਆਰ ਕੀਤੇ ਕਿਸਾਨ ਵਿਰੋਧ ਆਰਡੀਨੈਸ ਨੂੰ ਰੱਦ ਕਰਵਾਉਣ ਲਈ ਅਤੇ ਕਿਸਾਨਾ ਦੇ ਹੱਕਾ ਲਈ ਮੋਦੀ ਸਰਕਾਰ ਖਿਲਾਫ ਸੰਘਰਸ ਨੂੰ ਹੋਰ ਤਿੱਖਾ ਕਰਨ ਦੀ ਲੋੜ ਹੈ।ਇਸ ਮੌਕੇ ਉਨ੍ਹਾ 25 ਸਤੰਬਰ ਨੂੰ ਦੇਸ ਦੀਆ 250 ਤੋ ਵੱਧ ਇਨਸਾਫਪਸੰਦ ਜੱਥੇਬੰਦੀਆ ਵੱਲੋ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਦਿੱਤੇ ਰੋਸ ਧਰਨਿਆ ਵਿਚ ਪਹੁੰਚਣ ਵਾਲਿਆ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ਅਤੇ ਆਉਣ ਵਾਲੇ ਸਮੇਂ ਵਿਚ ਇਸੇ ਸਹਿਯੋਗ ਦੀ ਅਪੀਲ ਕੀਤੀ। ਉਨ੍ਹਾ ਕਿਹਾ ਕਿ ਜਦੋ ਤੋ ਦੇਸ ਵਿਚ ਮੋਦੀ ਸਰਕਾਰ ਹੋਦ ਵਿਚ ਆਈ ਹੈ ਤਾਂ ਓਦੋ ਤੋ ਹੀ ਦੇਸ ਵਾਸੀਆ ਨੂੰ ਲਤਾੜਿਆ ਜਾ ਰਿਹਾ ਹੈ ਅਤੇ ਕਿਸਾਨ-ਮਜਦੂਰ ਵਿਰੋਧੀ ਕਾਲੇ ਕਾਨੂੰਨ ਬਣਾਏ ਜਾ ਰਹੇ ਹਨ ਜਿਸ ਤੋ ਸਿੱਧ ਹੋ ਚੁੱਕਾ ਹੈ ਕਿ ਕੇਂਦਰ ਸਰਕਾਰ ਕਿਸਾਨ ਅਤੇ ਮਜਦੂਰ ਵਿਰੋਧੀ ਸਰਕਾਰ ਹੈ ਅੰਤ ਵਿਚ ਉਨ੍ਹਾ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਹ ਆਰਡੀਨੈਸ ਜਲਦੀ ਵਾਪਸ ਨਾ ਲਏ ਤਾਂ ਪੰਜਾਬ ਦੇ ਕਿਸਾਨ ਅਤੇ ਮਜਦੂਰ ਦਿੱਲੀ ਵੱਲ ਨੂੰ ਵਹੀਰਾ ਘੱਤਣਗੇ।ਇਸ ਮੌਕੇ ਉਨ੍ਹਾ ਨਾਲ ਸਹਿਕਾਰੀ ਸਭਾ ਦੇ ਪ੍ਰਧਾਨ ਜਸਵੰਤ ਸਿੰਘ,ਕਰਮਜੀਤ ਸਿੰਘ,ਪ੍ਰਧਾਨ ਛੋਟਾ ਸਿੰਘ,ਕਰਮਾ ਹਠੂਰ,ਗੁਰਸੇਵਕ ਸਿੰਘ,ਦਰਸਨ ਸਿੰਘ,ਸੁਖਵਿੰਦਰ ਸਿੰਘ,ਬਬਲਾ ਹਠੂਰ,ਸੁਖਦੇਵ ਸਿੰਘ,ਬੂਟਾ ਸਿੰਘ,ਦੇਵ ਸਿੰਘ ਪਰਮਜੀਤ ਸਿੰਘ ਆਦਿ ਹਾਜ਼ਰ ਸਨ।