You are here

ਲੁਧਿਆਣਾ

ਡੀ.ਏ.ਵੀ ਸਕੂਲ ਜਗਰਾਓ ਵਿਖੇ ਮਹਾਤਮਾ ਗਾਧੀ ਜੀ ਦਾ ਜਨਮ ਦਿਨ ਬੜੀ ਸਰਧਾ ਭਾਵਨਾ ਨਾਲ ਮਨਾਇਆ

ਜਗਰਾਓ 1ਅਕਤੂਬਰ (ਨਛੱਤਰ ਸੰਧੂ)ਡੀ.ਏ.ਵੀ .ਸੈਟਨਰੀ ਪਬਲਿਕ ਸਕੂਲ ਜਗਰਾਓ ਵਿਖੇ ਮਹਾਤਮਾ ਗਾਂਧੀ ਜੀ ਦੇ ਜਨਮ ਦਿਨ ਮੌਕੇ ਤੇ ਵਿਸੇਸ ਸਭਾ ਦਾ ਆਯੋਜਨ ਕਰਵਾਇਆ ਗਿਆ।ਇਸ ਸਭਾ ਦ ਆਰੰਭ ਸਭ ਧਰਮਾ ਦੀ ਯਾਦ ਅਤੇ ਮਹਾਤਮ ਵਾਲੀਆ ਪ੍ਰਾਥਨਾਵਾ ਦੇ ਨਾਲ ਕੀਤਾ ਗਿਆ।ਐਲ.ਕੇ.ਜੀ,ਯੂ.ਕੇ.ਜੀ,ਦੇ ਛੋਟੇ-ਛੋਟੇ ਬੱਚਿਆ ਵੱਲੋ ਆਨਲਾਇਨ ਕਵਿਤਾਵਾ ਸੁਣਾਈਾਅ ਗਈਆ।ਤੀਸਰੀ ਤੋ ਪੰਜਵੀ ਤੱਕ ਦੇ ਵਿਿਦਆਰਥੀਆ ਨੇ ‘ਨਾਅਰਾ ਲਿਖਣ ਪ੍ਰਤੀਯੋਗਤਾ ਵਿੱਚ ਬੜੀ ਸਿੱਦਤ ਨਾਲ ਭਾਗ ਲਿਆ।ਮਹਾਤਮਾ ਗਾਂਧੀ ਜੀ ਦੇ ਵਿਚਾਰਾ ਅਤੇ ਆਦਰਸਾ ਨੂੰ ਅਧਾਰ ਬਣਾ ਕੇ ਸੱਤਵੀ ਤੋ ਦਸਵੀ ਤੱਕ ਦੇ ਵਿਿਦਆਰਥੀਆ ਨੇ ‘ਲੇਖ ਰਚਨਾ ਪ੍ਰਤੀਯੋਗਤਾ’ ਵਿੱਚ ਹਿੱਸਾ ਲਿਆ।ਇਸ ਮੌਕੇ ਪ੍ਰਿੰਸੀਪਲ ਸਾਹਿਬ ਸ੍ਰੀ ਬ੍ਰਿਜ ਮੋਹਨ ਬੱਬਰ ਜੀ ਨੇ ਵਿਿਦਆਰਥੀਆ ਨੂੰ ਮਹਾਤਮਾ ਗਾਂਧੀ ਜੀ ਦੇ ਦੱਸੇ ਰਸਤੇ ਤੇ ਚੱਲਣ,ਉਨ੍ਹਾ ਦੇ ਆਦਰਸਾ ਨੂੰ ਜੀਵਨ ਵਿੱਚ ਧਾਰਨ ਕਰਨ ਲਈ ਪ੍ਰੇਰਿਤ ਕੀਤਾ।ਪ੍ਰਿੰਸੀਪਲ ਸਾਹਿਬ ਨੇ ਵਿਿਦਆਰਥੀਆ ਨੂੰ ਕਰੋਨਾ ਮਹਾਂਮਾਰੀ ਦਾ ਡੱਟ ਕੇ ਮੁਕਾਬਲਾ ਕਰਨ ਲਈ ਰਾਜ ਸਰਕਾਰ ਦੁਆਰਾ ਦਿੱਤੇ ਨਿਰਦੇਸਾ ਦੀ ਪਾਲਣਾ ਕਰਨ ਦੀ ਹਦਾਇਤ ਦਿੱਤੀ।ਉਨ੍ਹਾ ਵਿਿਦਆਰਥੀਆ ਦੀ ਦੇਹ-ਅਰੋਗਤਾ ਲਈ ਸੁਭ- ਇਛਾਵਾ ਦਿੱਤੀਆ।

ਭਾਬਾ ਨਛੱਤਰ ਸਿੰਘ ਦੇ ਪਰਿਵਾਰ ਨਾਲ ਦੱੁਖ ਸਾਂਝਾ ਕੀਤਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਗੁਰੁ ਘਰ ਦੇ ਵਜੀਰ ਬਾਬਾ ਨਛੱਤਰ ਸਿੰਘ ਜੀ ਦੇ ਅਕਾਲ ਚਲਾਣੇ ਤੇ ਉਨ੍ਹਾਂ ਦੇ ਬੇਟੇ ਢਾਡੀ ਭਾਈ ਸੁਖਵਿੰਦਰ ਸਿੰਘ ਸੰਧੂ ਅਤੇ ਜਸਵਿੰਦਰ ਸਿੰਘ ਤੇ ਪਰਿਵਾਰ ਨਾਲ ਦੱੁਖ ਸਾਂਝਾਂਕੀਤਾ।ਗੁਰਮਤਿ,ਗੰ੍ਰਥੀ,ਰਾਗੀ,ਢਾਡੀ,ਇੰਟਰਨੈਸਨਲ ਪ੍ਰਚਾਰਕ ਸਭਾ ਰਜਿ.ਦੇ ਪ੍ਰਧਾਨ ਭਾਈ ਪਿਰਤਪਾਲ ਸਿੰਘ ਪਾਰਸ ਨੇ ਪਰਿਵਾਰ ਨਾਲ ਦੱੁਖ ਦੀ ਘੜੀ ਵਿੱਚ ਹਮਦਰਦੀ ਪ੍ਰਗਟਾਈ ਅਤੇ ਪਰਿਵਾਰ ਨੂੰ ਗੁਰੁ ਜੀ ਦੇ ਭਾਣਾ ਮੰਨਣ ਦਾ ਉਪਦੇਸ਼ ਦਿੱਤਾ।ਭਾਈ ਪਾਰਸ ਨੇ ਦੱਸਿਆ ਕਿ ਰੱਖੇ ਸਹਿਜ ਪਾਠ ਭੋਗ ਅਤੇ ਅੰਤਿਮ ਅਰਦਾਸ 1ਅਕਤੂਬਰ ਨੂੰ ਗੁਰਦੁਆਰਾ ਕਲਗੀਧਰ ਸ਼ੇਰਪੁਰ ਰੋੜ ਨੇੜੇ ਨਵੀ ਦਾਣਾ ਮੰਡੀ ਵਿਖੇ ਦੁਪਹਿਰ1 ਵਜੇ ਹੋਵੇਗੀ।ਇਸ ਸਮੇ ਭਾਈ ਬਲਜਿੰਦਰ ਸਿੰਘ ਦੀਵਾਨਾ,ਜਸਵੰਤ ਸਿੰਘ ਦੀਵਾਨਾ,ਗੁਰਬਖਸ ਸਿੰਘ ਦੀਵਾਨਾ, ਗੁਰਵਿੰਦਰ ਸਿੰਘ ਦੀਵਾਨਾ,ਸੁਖਵੀਰ ਸਿੰਘ ਭੌਰ,ਬਲਜਿੰਦਰ ਸਿੰਘ ਫੱੁਲਾਂਵਾਲ,ਜਸਵੀਰ ਸਿੰਘ ਵੈਰਾਗੀ,ਸੁਖਦੇਵ ਸਿੰਘ ਲੋਪੋ,ਜਸਵੰਤ ਸਿਘ ਖਾਲਾਸਾ,ਗਿਆਨੀ ਭੋਲਾ ਸਿੰਘ,ਗੁਰਮੇਲ ਸਿੰਘਬੰਸੀ, ਉਕਾਂਰ ਸਿੰਘ, ਸੁਖਪਾਲ ਸਿੰਘ, ਹਰਨੇਕ ਸਿੰਘ,ਇੰਦਜੀਤ ਸਿੰਘ ਜਗਰਾਉ ਆਦਿ ਹਨ।

ਮੋਦੀ ਹਕੂਮਤ ਨੇ ਖੇਤੀ ਸੁਧਾਰ ਦੀ ਆੜ ‘ਚ ਕਿਸਾਨ ਨੂੰ ਬਰਬਾਦ ਤੇ ਤਬਾਹ ਕਰਨ ਲਈ ਰੱਚੀ ਇੱਕ ਡੰੂਘੀ ਸਾਜਿਸ਼:ਕੋਛੜ,ਔਲਖ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੇਂਦਰ ਸਰਕਾਰ ਵੱਲੋ ਪਾਸ ਕੀਤੇ ਗਏ ਤਿੰਨ ਖੇਤੀ ਆਰਡੀਨੈਂਸ਼ਾਂ ਨੂੰ ਰੱਦ ਕਰਵਾਉਣ ਲਈ ਕਿਸਾਨ,ਮਜ਼ਦੂਰ,ਆੜ੍ਹਤੀਏ ਨਾਲ ਸਾਡੀ ਪਾਰਟੀ ਆਖਰੀ ਦਮ ਤੱਕ ਲੜਦੀ ਰਹੇਗੀ।ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ੳਾਪ ਦੇ ਸੀਨੀਅਰ ਆਗੂ ਸੰਜੀਵ ਕੋਛੜ ਅਤੇ ਕਿਸਾਨ ਵਿੰਗ ਜ਼ਿਲਾ(ਮੋਗਾ) ਦੇ ਪ੍ਰਧਾਨ ਮਨਜਿੰਦਰ ਸਿੰਘ ਔਲਖ ਨੇ ਪੱਤਰਕਾਰਾਂ ਨਾਲ ਗੱੋਲਬਾਤ ਕਰਦਿਆਂ ਕਹੇ।ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਅਤੇ ਪੰਜਾਬੀਆਂ ਵਲੱੋ ਜੋ ਸੰਘਰਸ਼ ਖੇਤੀ ਧੰਦਾ ਬਚਾਉਣ ਲਈ ਆਰੰਭ ਕੀਤਾ ਗਿਆ ਹੈ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਪਿੱਛੇ ਨਹੀ ਮੁੜੇਗੀ।ਇਹ ਤਦ ਤੱਕ ਜਾਰੀ ਰਹੇਗਾ ਜਦੋ ਤੱਕ ਪ੍ਰਧਾਨ ਮੰਤਰੀ ਮੋਦੀ ਬਿੱਲ ਨੂੰ ਵਾਪਸ ਨਹੀ ਲੈਦੇ।ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਮਜ਼ਦੂਰ ਬੇਹੱਦ ਮਿਹਨਤ ਕਰਦਾ ਹੈ ਪਰ ਮੋਦੀ ਸਰਕਾਰ ਸਿਰਫ ਕੁਝ ਧਾਨਢਾਂ ਦੀ ਖੇਤੀ ਹਵਾਲੇ ਕਰਨ ਲਈ ਇਕ ਘਟੀਆ ਚਾਲ ਚੱਲੀ ਹੈ ਤਾਂ ਕਿ ਪੰਜਾਬ ਤੇ ਅੰਬਾਨੀ-ਅੰਡਾਨੀ ਦਾ ਪੂਰੀ ਤਰਹਾਂ ਕਬਜਾ ਹੋ ਜਾਵੇ।ਉਨ੍ਹਾਂ ਕਿਹਾ ਕਿ ਇਸ ਬਿੱਲ ਨੂੰ ਲੈ ਕੇ ਪੰਜਾਬ ਦਾ ਸਾਰਾ ਕਿਸਾਨ ਵਿਰੋਧ ਵਿੱਚ ਸੜਕਾਂ ਤੇ ਗਿਆ ਹੈ ਅਤੇ ਆਪ ਪਾਰਟੀ ਦੀ ਬਾਂਹ ਫੜ੍ਹ ਕੇ ਕੇਂਦਰ ਖਿਲਾਫ ਡੱਟਿਆ ਹੋੋਇਆ ਹੈ।ਉਨ੍ਹਾ ਕਿਹਾ ਕਿ ਮੁੱਦੇ ਤੇ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋਣ ਦੀ ਲੋੜ ਹੈ ਕਿਉਕਿ ਜਿਹੜੇ ਸਰਕਾਰ ਨੇ ਬਿੱਲ ਪਾਸ ਕੀਤੇ ਹਨ ਉਨ੍ਹਾਂ ਤੇ ਲੋਕ ਸਭਾ ਤੇ ਰਾਜ ਸਭਾ ਅਤੇ ਰਸ਼ਟੲਪਤੀ ਨੇ ਵੀ ਦਸਤਖਤ ਕੀਤੇ ਹਨ।ਇਹ ਕਾਰਪੋਰੇਟ ਘਰਾਣਿਆਂ ਪੱਖੀ ਬਿੱਲ ਹਨ ਕਿਸਾਨਾਂ ਨੂੰ ਖਤਮ ਕਰਨ ਵਾਲੇ ਹਨ।ਉਨ੍ਹਾਂ ਕਿਹਾ ਕਿ ਏ.ਪੀ.ਐਮ.ਸੀ ਐਕਟ ਵਿੱਚ ਸੋਧ ਕਰ ਕੇ ਸਰਕਾਰ ਮੰਡ ਤੋੜ ਰਹੀ ਹੈ।ਉਨ੍ਹਾਂ ਆਗੂਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨਾ ਮੰਡੀਆਂ ਵਿੱਚ ਲਿਜਾ ਕੇ ਵੇਚਣਾ ਪ੍ਰਾਈਵੇਟ ਨਾ ਵੇਚਣ।

ਭਤੀਜੇ ਨੇ ਸਕੇ ਤਾਏ ਦਾ ਕੀਤਾ ਬੇਰਹਿਮੀ ਨਾਲ ਕਤਲ

ਜਗਰਾਓਂ,  ਸਤੰਬਰ 2020  (ਰਾਣਾ ਸੇਖਦੌਲਤ/ਮਨਜਿੰਦਰ ਗਿੱਲ )—ਇਥੋਂ ਲਾਗੇ ਪਿੰਡ ਕੋਠੇ ਖੰਜੂਰਾਂ ਵਿਖੇ ਸਕੇ ਭਤੀਜੇ ਨੇ ਆਪਣੇ ਤਾਏ ਦਾ ਬੇ ਰਹਿਮੀ ਨਾਲ ਕਤਲ ਕਰ ਦਿਤਾ। ਘਟਨਾ ਨੂੰ ਅੰਜਾਮ ਦੇ ਕੇ ਉਹ ਖੁਦ ਹੀ ਥਾਣੇ ਜਾ ਪਹੁੰਚਿਆ ਅਤੇ ਆਪਣਾ ਜੁਰਮ ਇਕਬਾਲ ਕੀਤਾ। ਜਾਣਕਾਰੀ ਅਨੁਸਾਰ ਵਰਿੰਦਰ ਸਿੰਘ ( 45 ਸਾਲ ) ਦੀ ਭੈਣ ਸ਼ਿੰਦਰ ਕੌਰ ਦੀ ਅਸਟ੍ਰੇਲੀਆ ਵਿਖੇ ਪਿਛਲੇ ਦਿਨੀ ਮੌਤ ਹੋ ਗਈ ਸ਼ੀ ਜਿਸ ਕਾਰਨ ਗੁਰਦਿਆਲ ਸਿੰਘ ( 83 ਸਾਲ ) ਆਪਣੇ ਛੋਟੇ ਭਰਾ ਹਰਦਿਆਲ ਸਿੰਘ ( ਕਥਿਤ ਦੋਸ਼ੀ ਦੇ ਪਿਤਾ ) ਦੇ ਘਰ ਅਫਸੋਸ ਕਰਨ ਲਈ ਗਿਆ ਸੀ। ਉਥੇ ਪਹਿਲਾਂ ਵੀ ਪਿੰਡ ਦੇ ਕੁਝ ਲੋਕ ਅਫਸੋਸ ਲਈ ਬੈਠੇ ਹੋਏ ਸਨ। ਜਦੋਂ ਹੀ ਉਹ ਸਾਰੇ ਉੱਠ ਕੇ ਗਏ ਤਾਂ ਵਰਿੰਦਰ ਸਿੰਘ ਨੇ ਕੁਲਹਾੜੀ ਨਾਲ ਆਪਣੇ ਤਾਏ ਗੁਰਦਿਆਲ ਸਿੰਘ ਦੇ ਸਿਰ ਅਤੇ ਗਰਦਨ ਤੇ ਵਾਰ ਕਰ ਦਿਤੇ। ਉਸਨੂੰ ਗੰਭੀਰ ਹਾਲਤ ਵਿਚ ਜਗਰਾਓਂ ਦੇ ਪ੍ਰਾਈਵੇਟ ਹਸਪਤਾਲ ਲਿਆਦਾ ਗਿਆ। ਜਿਥੇ ਡਾਕਟਰ ਵਲੋਂ ਉਸਨੂੰ ਲੁਧਿਆਣਾ ਰੈਫਰ ਕਰ ਦਿਤਾ ਪਰ ਰਾਸਤੇ ਵਿਚ ਜਾਂਦੇ ਹੀ ਉਸਦੀ ਮੌਤ ਹੋ ਗਈ। ਸੂਤਰਾਂ ਅਨੁਸਾਰ ਵਰਿੰਦਰ ਸਿੰਘ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਖੁਦ ਹੀ ਥਾਣੇ ਜਾ ਪਹੁੰਚਿਆ। ਜਿਥੇ ਪੁਲਿਸ ਵਲੋਂ ਉਸਨੂੰ ਹਿਰਾਸਤ ਵਿਚ ਲੈ ਲਿਆ ਗਿਆ ਜਾ ਨਹੀਂ ਇਸਦੀ ਪੁਸ਼ਟੀ ਥਾਣਾ ਸਿਟੀ ਦੇ ਇੰਚਾਰਜ ਵਲੋਂ ਨਹੀਂ ਕੀਤੀ ਗਈ। ਪਿੰਡ ਵਾਲਿਆਂ ਵਲੋਂ ਕਿਹਾ ਗਿਆ ਕਿ ਵਰਿੰਦਰ ਸਿੰਘ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਚੱਲ ਰਿਹਾ ਸੀ। ਉਸੇ ਪ੍ਰੇਸ਼ਾਨੀ 'ਚ ਹੀ ਉਸਨੇ ਇਸ ਘਟਨਾ ਨੂੰ ਅੰਜਾਮ ਦਿਤਾ ਹੈ।ਮਰਨ ਵਾਲਾ ਅਤੇ ਮਾਰਨ ਵਾਲਾ ਦੋਨੋ ਸਮਾਜ ਵਿੱਚ ਵਧੀਆ ਰਸੂਖ ਵਾਲੇ ਇਨਸਾਨ ਸਨ।

ਲੁਧਿਆਣਾ ਜਿਲੇ ਚ ਕਰੋਨਾ ਦਾ ਕਹਿਰ ਲਗਾਤਾਰ ਜਾਰੀ

12 ਵਿਅਕਤੀਆਂ ਦੀ ਮੌਤ , 180 ਨਵੇਂ ਕੇਸ ਸਾਹਮਣੇ ਆਏ, 4,237 ਸੈਂਪਲ ਲਏ ਗਏ

ਲੁਧਿਆਣਾ,ਸਤੰਬਰ 2020-(ਸਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)  ਜ਼ਿਲ੍ਹਾ ਲੁਧਿਆਣਾ ਵਿਚ ਕਰੋਨਾ ਦਾ ਕਹਿਰ ਇੱਕ ਵਾਰ ਫਿਰ ਵਧ ਗਿਆ ਹੈ, ਪਿਛਲੇ 24 ਘੰਟੇ ਦੇ ਦੌਰਾਨ ਸ਼ਹਿਰ ਵਿਚ 180 ਨਵੇਂ ਕੇਸ ਆਏ ਹਨ, ਇੰਨਾ ਹੀ ਨਹੀਂ ਲੰਘੇ 24 ਘੰਟਿਆਂ ਦੌਰਾਨ ਹੀ 12 ਲੋਕਾਂ ਦੀ ਮੌਤ ਵੀ ਹੋ ਗਈ। ਜਿਸ ਤੋਂ ਬਾਅਦ ਸ਼ਹਿਰ ਵਿਚ ਕਰੋਨਾ ਨੂੰ ਲੈ ਕੇ ਦਹਿਸ਼ਤ ਫਿਰ ਵਧ ਗਈ ਹੈ। ਅੱਜ ਵੀ ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਦਿਨ ਵਿੱਚ ਸ਼ੱਕੀ ਮਰੀਜ਼ਾਂ ਦੇ 4,237 ਸੈਂਪਲ ਲਏ ਗਏ। ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਸ਼ਹਿਰ ਵਿਚ ਅੱਜ 180 ਕਰੋਨਾ ਦੇ ਨਵੇਂ ਕੇਸ ਆਏ ਹਨ। ਜਿਸ ਤੋਂ ਬਾਅਦ ਕਰੋਨਾ ਦੇ ਕੁੱਲ ਕੇਸਾਂ ਦੀ ਗਿਣਤੀ 1,77,95 ਹੋ ਗਈ ਹੈ। ਪਰ ਖਾਸ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ 89.35 ਫੀਸਦੀ ਮਰੀਜ਼ (15900) ਹੁਣ ਤੱਕ ਠੀਕ ਹੋ ਚੁੱਕੇ ਹਨ। ਬਾਕੀ 1,157 ਮਰੀਜ਼ਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿਚ ਪਿਛਲੇ 24 ਘੰਟਿਆਂ ਦੌਰਾਨ ਕੁਲ 217 ਮਰੀਜ਼ (180 ਜ਼ਿਲ੍ਹਾ ਲੁਧਿਆਣਾ ਤੋਂ ਨਵੇਂ ਮਰੀਜ਼ ਅਤੇ 37 ਹੋਰ ਰਾਜਾਂ ਤੇ ਜ਼ਿਲ੍ਹਿਆਂ ਦੇ) ਪਾਜ਼ੇਟਿਵ ਪਾਏ ਗਏ ਹਨ। ਹਾਲੇ ਵੀ ਵੱਖ ਵੱਖ ਲੈਬਾਰਟਰੀਆਂ ਤੋਂ 1,556 ਨਮੂਨਿਆਂ ਦੀ ਰਿਪੋਰਟ ਆਉਣ ਬਾਕੀ ਹੈ। ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹੇ ਦੇ ਵੱਖ ਵੱਖ ਹਸਪਤਾਲਾਂ ਵਿਚ 21 ਮੌਤਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ 12 ਜ਼ਿਲ੍ਹਾ ਲੁਧਿਆਣਾ, 2 ਜਲੰਧਰ ਜਦਕਿ ਇੱਕ-ਇੱਕ ਰੋਪੜ, ਬਠਿੰਡਾ, ਫਾਜ਼ਿਲਕਾ, ਸੰਗਰੂਰ, ਬਰਨਾਲਾ, ਹੁਸ਼ਿਆਰਪੁਰ ਅਤੇ ਜੰਮੂ ਤੇ ਕਸ਼ਮੀਰ ਨਾਲ ਸਬੰਧਤ ਹੈ।ਕਰੋਨਾ ਕਾਰਨ ਮ੍ਰਿਤਕਾਂ ਦੀ ਕੁੱਲ ਗਿਣਤੀ ਲੁਧਿਆਣਾ ’ਚ 735 ਅਤੇ 242 ਦੂਜੇ ਜ਼ਿਲ੍ਹਿਆਂ ਨਾਲ ਸਬੰਧਤ ਹਨ।

ਮਮਤਾ ਆਸ਼ੂ ਵੱਲੋਂ ਕੋਰੋਨਾ ਫਤਿਹ ਕਿੱਟਾਂ ਦੀ ਵੰਡ ਦਾ ਉਦਘਾਟਨ

ਸਥਾਨਕ ਮੈਰੀਟੋਰੀਅਸ ਸਕੂਲ ਵਿਖੇ ਸਥਿਤ ਕੋਵਿਡ ਕੇਅਰ ਸੈਂਟਰ ਵਿਖੇ ਵੰਡੀਆਂ ਗਈਆਂ ਇਹ ਕਿੱਟਾਂ

ਲੁਧਿਆਣਾ, ਸਤੰਬਰ 2020 ( ਸੱਤਪਾਲ ਸਿੰਘ ਦੇਹਰਕਾਂ/ਮਨਜਿੰਦਰ ਗਿੱਲ)- ਨਗਰ ਨਿਗਮ ਕੌਸਲਰ ਸ੍ਰੀਮਤੀ ਮਮਤਾ ਆਸ਼ੂ ਵੱਲੋਂ ਸਥਾਨਕ ਮੈਰੀਟੋਰੀਅਸ ਸਕੂਲ ਲੁਧਿਆਣਾ ਵਿਖੇ ਸਥਿਤ ਕੋਵਿਡ ਕੇਅਰ ਸੈਂਂਟਰ ਵਿਖੇ ਕੋਰੋਨਾ ਫਤਿਹ ਕਿੱਟਾਂ ਵੰਡਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜਗਰਾਓ) ਸ਼੍ਰੀਮਤੀ ਨੀਰੂ ਕਤਿਆਲ ਗੁਪਤਾ, ਉੱਪ ਮੰਡਲ ਮੈਜਿਸਟ੍ਰੇਟ ਲੁਧਿਆਣਾ(ਦੱਖਣੀ) ਸ੍ਰੀ ਅਮਰਿੰਦਰ ਸਿੰਘ ਮੱਲ੍ਹੀ ਅਤੇ ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ਼ ਕੁਮਾਰ ਬੱਗਾ ਵੀ ਹਾਜ਼ਰ ਸਨ।ਇਸ ਮੌਕੇ ਗੱਲਬਾਤ ਕਰਦਿਆਂ ਸ਼੍ਰੀਮਤੀ ਮਮਤਾ ਆਸ਼ੂ ਨੇ ਦੱਸਿਆ ਕਿ ਮੈਡੀਕਲ ਕਿੱਟ ਵਿੱਚ 18 ਵਸਤੂਆਂ ਹਨ, ਜਿਸ ਵਿੱਚ ਪਲਸ ਆਕਸੀਮੀਟਰ, ਡਿਜੀਟਲ ਥਰਮਾਮੀਟਰ, ਸਟੀਮਰ, ਸੈਨੇਟਾਈਜ਼ਰ, ਗਲੋਅ ਦੀਆਂ ਗੋਲੀਆਂ, ਵਿਟਾਮਿਨ ਸੀ, ਵਿਟਾਮਿਨ ਡੀ, ਵਿਟਾਮਿਨ ਜ਼ਿੰਕ ਦੀਆਂ ਗੋਲੀਆਂ, ਟੋਪਸੀਡ, ਇਮਿਊਨਿਟੀ ਪਲੱਸ ਤਰਲ, ਡੋਲੋ 650 ਐਮ.ਜੀ, ਮਲਟੀ ਵਿਟਾਮਿਨ, ਖਾਂਸੀ ਸ਼ਰਬਤ ਅਲੈਕਸ 100 ਐਮ.ਐਲ., ਬੋਟਾਡੀਨ ਗਾਰਗਲਜ਼ ਜਾਂ ਨਮਕ ਦੇ ਗਾਰਗਲ, ਲੋਵੋ ਸੋਟੀਰਾਈਜ਼ਿਨ ਟੈਬ, ਮਾਸਕ ਅਤੇ ਬਲੂਨ ਆਦਿ ਤੋਂ ਇਲਾਵਾ ਵਿੱਦਿਅਕ ਸਮੱਗਰੀ ਅਤੇ ਦਵਾਈਆਂ ਦੀ ਵਰਤੋਂ ਬਾਰੇ ਹਦਾਇਤਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਕਿੱਟਾਂ ਉਨ੍ਹਾਂ ਸਾਰੇ ਕੋਰੋਨਾ ਪੀੜਤ ਮਰੀਜ਼ਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ ਜੋ ਘਰ ਜਾਂ ਹਸਪਤਾਲ ਵਿੱਚ ਇਕਾਂਤਵਾਸ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਕਿੱਟਾਂ ਨੂੰ ਵੰਡਣ ਦਾ ਮੁੱਖ ਉਦੇਸ਼ ਇਕਾਂਤਵਾਸ ਵਿੱਚ ਰਹਿਣ ਵਾਲੇ ਸਾਰੇ ਕੋਰੋਨਾ ਪੀੜਤ ਮਰੀਜ਼ਾਂ ਦੇ ਸਿਹਤ ਸੂਚਕਾਂ ਦੀ ਨਿਯਮਤ ਸਵੈ-ਨਿਗਰਾਨੀ ਨੂੰ ਯਕੀਨੀ ਬਣਾਉਣਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਰੈਪਿਡ ਰਿਸਪਾਂਸ ਟੀਮਾਂ (ਆਰ.ਆਰ.ਟੀਜ਼) ਦੁਆਰਾ ਕੋਰੋਨਾ ਪੋਜ਼ਟਿਵ ਮਰੀਜ਼ਾਂ ਨੂੰ ਘਰ-ਘਰ ਜਾ ਕੇ ਇਹ ਕਿੱਟਾ ਮੁਹੱਈਆ ਕਰਵਾਈਆਂ ਜਾਣਗੀਆਂ। ਸ਼੍ਰੀਮਤੀ ਆਸ਼ੂ ਨੇ ਵਸਨੀਕਾਂ ਨੂੰ ਵਿਸ਼ੇਸ਼ ਤੋਰ 'ਤੇ ਅਪੀਲ ਕੀਤੀ ਕਿ ਜੋ ਟੀਮਾਂ ਉਨ੍ਹਾਂ ਦੇ ਇਲਾਕੇ ਵਿੱਚ ਜਾਗਰੂਕਤਾ/ਟੈਸਟਿੰਗ ਲਈ ਆਉਂਦੀਆਂ ਹਨ ਉਨ੍ਹਾਂ ਦਾ ਸਹਿਯੋਗ ਕੀਤਾ ਜਾਵੇ ਅਤੇ ਵੱਧ ਤੋਂ ਵੱਧ ਟੈਸਟਿੰਗ  ਕਰਵਾਈ ਜਾਵੇ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਇਸ ਨੂੰ ਪੰਜਾਬ ਸਰਕਾਰ ਦੀ ਇਕ ਚੰਗੀ ਪਹਿਲਕਦਮੀ ਕਰਾਰ ਦਿੰਦਿਆਂ ਕਿਹਾ ਕਿ ਇਸ ਮੈਡੀਕਲ ਕਿੱਟ ਦੇ ਸਹਿਯੋਗ ਨਾਲ ਮਰੀਜ਼ ਬਹੁਤ ਹੀ ਅਸਾਨ ਤਰੀਕੇ ਨਾਲ ਆਪਣੀ ਦੇਖਭਾਲ ਕਰ ਸਕਦੇ ਹਨ। ਉਨ੍ਹਾਂ ਵਸਨੀਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਬਿਮਾਰੀ ਪ੍ਰਤੀ ਅਵੇਸਲੇ ਨਾ ਹੋਣ, ਸਿਹਤ ਸਬੰਧੀ  ਕਿਸੇ ਵੀ ਕਿਸਮ ਦੀ ਸਮੱਸਿਆ ਹੋਣ ਤੇ ਤੁਰੰਤ ਸਿਹਤ ਵਿਭਾਗ ਨਾਲ ਸੰਪਰਕ ਕੀਤਾ ਜਾਵੇ।

ਧਰਤੀ ਮਾਂ ਦੀ ਸੇਵਾ ਮਿਸ਼ਨ ਜਗਰਾਉਂ ਤੇ ਟ੍ਰੈਫ਼ਿਕ ਪੁਲਿਸ ਵੱਲੋਂ ਪਬਲਿਕ ਨੂੰ ਬਾਲਟੀਆਂ ਵੰਡ ਕੇ ਏ ਸੀ ਤੇ ਫਿਲਟਰਾਂ ਦਾ ਬੇਸ਼ਟ ਪਾਣੀ ਵਰਤੋਂ ਵਿੱਚ ਲਿਆਉਣ ਲਈ ਕੀਤਾ ਜਾਗਰੂਕ 

ਜਗਰਾਉਂ, ਸਤੰਬਰ 2020 - (ਪੱਤਰਕਾਰ ਮੋਹਿਤ ਗੋਇਲ,ਫੋਟੋਗ੍ਰਾਫਰ ਕੁਲਦੀਪ ਸਿੰਘ ਕੋਮਲ) ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਮੌਕੇ ਗਰੀਨ ਮਿਸ਼ਨ ਅਤੇ ਟਰੈਫ਼ਿਕ ਪੁਲੀਸ ਜਗਰਾਉਂ ਵੱਲੋਂ ਨੇਕ ਉਪਰਾਲਾ ਕਰਦੀਆਂ ਫੀਲਟਰਾਂ ਦੇ ਤੇ ਏ ਸੀ ਵਿੱਚੋਂ ਜੋ ਪਾਣੀ  ਨਾਲੀਆਂ ਵਿੱਚ ਰੋੜੀਆਂ  ਜਾ ਰਿਹਾ ਹੈ ਉਸ ਤੋਂ ਵਰਤੋਂ ਵਿੱਚ ਲਿਆਉਣ ਲਈ ਬਾਲਟੀਆਂ  ਵੰਡੀਆਂ ਗਈਆਂ ਨਾਲ ਹੀ ਜਾਗਰੂਕ ਕੀਤਾ ਗਿਆ ਕਿ ਇਸ ਪਾਣੀ ਨੂੰ ਬੂਟਿਆਂ ਵਿੱਚ ਵਰਤਿਆ ਜਾ ਸਕਦਾ ਹੈ ਕੱਪੜੇ ਧੋਣ ਲਈ ਵਰਤਿਆ ਜਾ ਸਕਦਾ ਹੈ ਇਸ ਮੌਕੇ ਟ੍ਰੈਫ਼ਿਕ ਡੀ  ਐੱਸ ਪੀ ਸੁਖਪਾਲ ਸਿੰਘ ਨੇ ਗਲਬਾਤ ਦੌਰਾਨ ਕਿਹਾ ਕਿ ਪਹਿਲਾਂ   ਤਾਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਇਲਾਕੇ ਦੀਆਂ ਸਾਰੀਆਂ ਸੰਗਤਾਂ ਨੂੰ ਵਧਾਈ ਉਸ ਤੋਂ ਬਾਅਦ ਉਨ੍ਹਾਂ ਗਰੀਨ ਮਿਸ਼ਨ ਦੇ ਇਸ ਉੱਪਰਾਲਾ ਪਦੀ ਸ਼ਲਾਂਘਾਂ  ਕੀਤੀ ਇਸ ਨਾਲ ਹੀ ਕਿਹਾ ਕਿ ਪਾਣੀ ਦਾ ਪੱਧਰ ਬਹੁਤ ਹੀ ਨੀਵਾਂ ਚਲਾ  ਗਿਆ ਹੈ ਪਰ ਇਨਸਾਨ ਦੀ ਜਿੰਮੇਵਾਰੀ ਬਣਦੀ ਹੈ ਕਿ ਪਾਣੀ ਦੀ  ਸੰਭਾਲ ਕਰੇ ਤਾਂ ਕਿ ਆਉਣ ਵਾਲੇ ਸਮੇਂ ਦੌਰਾਨ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਿਆ ਜਾ ਸਕੇ ਇਸ ਮੌਕੇ ਕੇ ਸਾਰੀ ਗ੍ਰੀਨ ਮਿਸ਼ਨ ਦੀ ਟੀਮ ਟ੍ਰੈਫਿਕ ਕਰਮਚਾਰੀ ਹਾਜ਼ਰ ਹਨ।

ਮਲਕੀਤ ਸਿੰਘ ਦਾਖਾ ਵੱਲੋਂ ਵਾਰਡ 2 ਦੇ ਵਿਕਾਸ ਕਾਰਜਾਂ ਦਾ ਉਦਘਾਟਨ Video

ਜਗਰਾਓਂ, ਸਤੰਬਰ 2020 -(ਸੱਤਪਾਲ ਸਿੰਘ ਦੇਹੜਕਾਂ/ਮਨਜਿੰਦਰ ਗਿੱਲ)-

ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਵੱਲੋਂ ਸਥਾਨਕ ਕੱਚਾ ਮਲਕ ਰੋਡ 'ਤੇ ਵਾਰਡ ਨੰਬਰ 2 ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਹੈ। ਇਸ ਮੌਕੇ ਦਾਖਾ ਨੇ ਸਾਡੇ ਪ੍ਰਤੀਨਿਧ ਨਾਲ ਗੱਲ ਕਰਦੇ ਦੱਸਿਆ ਕਿ 49 ਲੱਖ ਰੁਪਏ ਦੀ ਲਾਗਤ ਨਾਲ ਇਹ ਬਸੰਤ ਐਵੀਨਿਉ ਦਾ ਰਸਤਾ ਪੱਕਾ ਕੀਤਾ ਜਾ ਰਿਹਾ ਹੈ ਜਿਸ ਨਾਲ ਵਾਰਡ ਵਾਸੀਆ ਨੂੰ ਵੱਡੀ ਸਹੂਲਤ ਮਿਲੇ ਗੀ। ਓਹਨਾ ਅੱਗੇ ਆਖਿਆ ਕਿ ਕਾਂਗਰਸ ਸਰਕਾਰ ਪਾਰਟੀਬਾਜੀ ਤੋਂ ਉਪਰ ਉਠ ਕੇ ਜਗਰਾਓਂ ਹਲਕੇ ਦੇ ਵਿਕਾਸ ਕਾਰਜ ਲਈ ਕਾਰਜ ਕਰ ਰਹੀ ਹੈ। ਸ ਮਲਕੀਤ ਸਿੰਘ ਦਾਖਾ ਦਾ ਵਾਰਡ ਵਾਸੀਆਂ ਵੱਲੋਂ  ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ।

ਇਸ ਮੌਕੇ ਈਓ ਸੁਖਦੇਵ ਸਿੰਘ ਰੰਧਾਵਾ, ਗੋਪਾਲ ਸ਼ਰਮਾ, ਰਵਿੰਦਰ ਕੁਮਾਰ ਸੱਭਰਵਾਲ, ਸੂਬੇਦਾਰ ਮੇਜਰ ਦੇਵੀ ਦਿਆਲ ਸ਼ਰਮਾ, ਕੁਲਦੀਪ ਸਿੰਘ ਕੈਲੇ, ਸ ਜਗਜੀਤ ਸਿੰਘ ਜੱਗੀ,ਸਾਜਨ ਮਲਹੋਤਰਾ, ਇਕਬਾਲ ਸਿੰਘ ਐੱਮਸੀ,  ਮਾਸਟਰ ਜਸਵਿੰਦਰ ਸਿੰਘ, ਪੋ੍. ਸੁਰਜੀਤ ਸਿੰਘ, ਵਿਜੇ ਕੁਮਾਰ ਸੈਣੀ, ਤਰਲੋਚਨ ਸਿੰਘ,ਸੁਰਿੰਦਰ ਸਿੰਘ ਸੇਠੀ,ਮਹਿੰਦਰ ਸਿੰਘ ਸੇਠੀ, ਸ ਬਲਦੇਵ ਸਿੰਘ ਦਿਓਲ , ਦਰਸ਼ਨ ਸਿੰਘ, ਜਗਮੋਹਨ ਸਿੰਘ ਬਰਾੜ, ਮਾਸਟਰ ਹਰਜੀਤ ਸਿੰਘ, ਦਲਜੀਤ ਸਿੰਘ ਸਿੱਧੂ, ਗੁਰਪ੍ਰੀਤ ਸਿੰਘ, ਡਾ ਜੀਤ ਸਿੰਘ, ਕਮਲ ਜਸਵਾਲ, ਜਗਤਾਰ ਸਿੰਘ, ਕਮਿਕਰ ਸਿੰਘ , ਬਿੰਦਰ ਸਿੰਘ , ਸੁੱਖਾ ਸਿੰਘ , ਹਰਵਿੰਦਰ ਸਿੰਘ ਚਾਵਲਾ ਆਦਿ ਹਾਜ਼ਰ ਸਨ।

 

ਡਿਪਟੀ ਕਮਿਸ਼ਨਰ ਵੱਲੋਂ ਵੇਰਕਾ ਗੁਣਕਾਰੀ ਹਲਦੀ ਦੁੱਧ ਕੀਤਾ ਰੀਲਾਂਚ

ਕਿਹਾ! ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਬਿਮਾਰੀਆਂ ਨਾਲ ਲੜਨ ਦੀ ਅੰਦਰੂਨੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ 'ਚ ਹੋਵੇਗਾ ਸਹਾਈ

ਲੌਕਡਾਊਨ ਦੌਰਾਨ ਵੇਰਕਾ ਵੱਲੋਂ ਦੁੱਧ ਅਤੇ ਦੁੱਧ ਪਦਾਰਥਾਂ ਦੀ ਸਪਲਾਈ ਘਰ-ਘਰ ਪਹੁੰਚਾਉਣ ਲਈ ਕੀਤੀ ਸ਼ਲਾਘਾ

ਲੁਧਿਆਣਾ, ਸਤੰਬਰ 2020  ( ਸੱਤਪਾਲ ਸਿੰਘ ਦੇਹੜਕਾਂ/ਮਨਜਿੰਦਰ ) - ਵੇਰਕਾ ਲੁਧਿਆਣਾ ਡੇਅਰੀ ਵਿਖੇ ਵੇਰਕਾ ਹਲਦੀ ਪੀਉ ਬੋਤਲ 200ML ਪੈਕਿੰਗ ਨਾਲ ਮਾਰਕੀਟ ਵਿੱਚ ਉਤਾਰਿਆ ਗਿਆ। ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਬਿਮਾਰੀਆਂ ਨਾਲ ਲੜਨ ਦੀ ਅੰਦਰੂਨੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ਲਈ ਵੇਰਕਾ ਵੱਲੋਂ ਤਿਆਰ ਕੀਤੇ ਗੁਣਕਾਰੀ ਹਲਦੀ ਦੁੱਧ ਨੂੰ ਅੱਜ ਲੁਧਿਆਣਾ ਜ਼ਿਲ੍ਹੇ ਵਿੱਚ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਰੀਲਾਂਚ ਕੀਤਾ ਗਿਆ।ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਵੇਰਕਾ ਲੁਧਿਆਣਾ ਡੇਅਰੀ ਵਿਖੇ ਵੇਰਕਾ ਹਲਦੀ ਦੁੱਧ ਲਾਂਚ ਕਰਦਿਆਂ ਕਿਹਾ ਕਿ ਮੌਜੂਦਾ ਕੋਵਿਡ-19 ਦੀ ਔਖੀ ਘੜੀ ਵਿੱਚ ਲੋਕਾਂ ਨੂੰ ਸਿਹਤਯਾਬ ਰਹਿਣ ਅਤੇ ਉਹਨਾਂ ਅੰਦਰ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਹੋਰ ਤਕੜਾ ਕਰਨ ਵਿੱਚ ਇਹ ਪੌਸ਼ਟਿਕ ਪਦਾਰਥ ਬੇਹੱਦ ਲਾਭਕਾਰੀ ਰਹੇਗਾ। ਉਹਨਾਂ ਕਿਹਾ ਕਿ ਲੌਕਡਾਊਨ ਦੇ ਸਮੇਂ ਦੌਰਾਨ ਜਿਸ ਤਰ੍ਹਾਂ ਵੇਰਕਾ ਵੱਲੋਂ ਦੁੱਧ ਅਤੇ ਦੁੱਧ ਪਦਾਰਥਾਂ ਦੀ ਸਪਲਾਈ ਘਰ-ਘਰ ਪਹੁੰਚਾਈ ਗਈ ਉਸ ਲਈ ਵੇਰਕਾ ਵਧਾਈ ਦਾ ਪਾਤਰ ਹੈ।ਇਸ ਮੌਕੇ ਵੇਰਕਾ ਲੁਧਿਆਣਾ ਡੇਅਰੀ ਦੇ ਜਨਰਲ ਮੈਨੇਜਰ ਰਾਜ ਕੁਮਾਰ ਨੇ ਦੱਸਿਆ ਕਿ ਇਹ ਦੁੱਧ ਵਿਲੱਖਣ ਕਿਸਮ ਦੇ ਹਲਦੀ ਫਾਰਮੂਲੇ ਤੋਂ ਤਿਆਰ ਕੀਤਾ ਗਿਆ ਹੈ ਜੋ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਬਾਇਉਟੈਕਨਾਲੋਜੀ ਵਿਭਾਗ ਵੱਲੋਂ ਵਿਕਸਿਤ ਅਤੇ ਪੇਟੈਂਟ ਕੀਤਾ ਗਿਆ ਹੈ। ਹਲਦੀ ਦੁੱਧ ਐਂਟੀਬੈਕਟੀਰੀਅਲ, ਐਂਟੀਵਾਈਰਲ, ਐਂਟੀਆਕਸੀਡੈਂਟ ਅਤੇ ਐਂਟੀਫੰਗਲ ਵਰਗੇ ਗੁਣਾਂ ਨਾਲ ਭਰਪੂਰ ਹੈ ਅਤੇ ਇਸ ਵਿੱਚ 100 ਪ੍ਰਤੀਸ਼ਤ ਘੁਲਣਸ਼ੀਲ ਹਲਦੀ ਦੀ ਵਰਤੋਂ ਕੀਤੀ ਗਈ ਜੋ ਕਿ ਆਮ ਹਲਦੀ ਨਾਲੋਂ 10 ਗੁਣਾ ਜ਼ਿਆਦਾ ਸਰੀਰ ਵਿੱਚ ਸਮਾਉਣ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਹਲਦੀ ਦੁੱਧ ਦੇ ਸੰਦਰਭ ਵਿੱਚ ਡਿਪਟੀ ਕਮਿਸ਼ਨਰ ਨੂੰ ਬੇਨਤੀ ਕੀਤੀ ਕਿ ਇਹ ਹਲਦੀ ਦੁੱਧ ਸਿਵਲ ਹਸਪਤਾਲਾਂ ਅਤੇ ਸਬ-ਡਵੀਜ਼ਨ ਪੱਧਰ ਤੇ ਹਸਪਤਾਲਾਂ ਵਿੱਚ ਵੀ ਸਪਲਾਈ ਕਰਵਾਇਆ ਜਾਵੇ ਤਾਂ ਜੋ ਇਸ ਗੁਣਕਾਰੀ ਦੁੱਧ ਦਾ ਸੇਵਨ ਵੱਧ ਤੋਂ ਵੱਧ ਲੋਕ ਕਰ ਸਕਣ।ਉਹਨਾਂ ਅੱਗੇ ਦੱਸਿਆ ਕਿ ਇਹ ਦੁੱਧ ਦਾ ਸਵਾਦ ਹਰ ਵਰਗ ਦੇ ਲੋਕਾਂ ਨੂੰ ਪਸੰਦ ਆਵੇਗਾ ਕਿਉਂਕਿ ਇਸ ਵਿੱਚ ਕੇਸਰ ਕੁਲਫੀ ਦਾ ਫਲੇਵਰ ਵੀ ਪਾਇਆ ਗਿਆ ਹੈ ਅਤੇ ਇਹ ਬਿਨ੍ਹਾਂ ਖੋਲ੍ਹੇ 4 ਮਹੀਨੇ ਤੱਕ ਆਮ ਤਾਪਮਾਨ ਤੇ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵੇਰਕਾ ਨੇ ਇਸ ਲਾਜਵਾਬ, ਗੁਣ ਭਰਪੂਰ ਸੁਆਦੀ, ਸਿਹਤਮੰਦ ਅਤੇ ਇਮਿਊਨਿਟੀ ਵਧਾਉਣ ਵਾਲੇ ਡਰਿੰਕ ਨੂੰ ਬਣਾਉਣ ਲਈ ਪੂਰੀ ਮੁਹਾਰਤ, ਗਿਆਨ ਅਤੇ ਤਜਰਬੇ ਦੀ ਵਰਤੋਂ ਕੀਤੀ ਹੈ। ਉਹਨਾਂ ਅੱਗੇ ਦੱਸਿਆ ਹੈ ਕਿ ਕੇਸਰ ਕੁਲਫੀ ਵਾਲਾ ਇਹ ਪਦਾਰਥ ਵੇਰਕਾਂ ਬੂਥਾਂ ਤੇ ਉਪਲੱਭਧ ਰਹੇਗਾ ਜਿਸ ਦੀ ਕੀਮਤ 25 ਰੁਪਏ ਪ੍ਰਤੀ 200 ਮਿਲੀਲੀਟਰ ਹੋਵੇਗੀ ਜੋ ਕਿ ਹਰ ਉਮਰ ਵਰਗ ਲਈ ਲਾਭਕਾਰੀ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ  ਰਾਜੇਸ਼ ਕੁਮਾਰ ਬੱਗਾ ਸਿਵਲ ਸਰਜਨ ਲੁਧਿਆਣਾ, ਅਮਰਜੀਤ ਸਿੰਘ ਮੈਨੇਜਰ ਪ੍ਰਚੇਜ਼, ਸ੍ਰੀ ਸੰਦੀਪ ਸਿੰਘ ਡਿਪਟੀ ਮੈਨੇਜਰ ਮਾਰਕੀਟਿੰਗ ਅਤੇ ਮੰਜੀਤ ਸਿਘ ਗਿੱਲ ਪ੍ਰਧਾਨ ਵਰਕਰ ਯੂਨੀਅਨ ਵੀ ਮੌਜੂਦ ਸਨ।

ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਅਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਜ਼ਿਲਾ ਅਤੇ ਬਲਾਕ ਪੱਧਰ ਤੇ ਨੋਡਲ ਅਫਸਰ ਨਿਯੁਕਤ

ਲੁਧਿਆਣਾ, ਸਤੰਬਰ 2020 - ( ਸੱਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ)-- ਪੰਜਾਬ ਸਰਕਾਰ ਵੱਲੋਂ ਮਿਲੇ ਹੁਕਮਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਲੁਧਿਆਣਾ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਅਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਜ਼ਿਲਾ ਅਤੇ ਬਲਾਕ ਪੱਧਰ ਤੇ ਨੋਡਲ ਅਫਸਰ ਨਿਯੁਕਤ ਕਰ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੱਧਰ ਤੇ ਅਮਰਜੀਤ ਸਿੰਘ ਬੈਂਸ (ਪੀ.ਸੀ.ਐਸ.) ਵਧੀਕ ਕਮਿਸ਼ਨਰ ਲੁਧਿਆਣਾ ਨੂੰ ਬਤੌਰ ਨੋਡਲ ਅਫਸਰ ਅਤੇ ਸ੍ਰੀ ਨਰਿੰਦਰ ਸਿੰਘ ਬੈਨੀਪਾਲ ਮੁੱਖ ਖੇਤੀਬਾੜੀ ਅਫਸਰ, ਲੁਧਿਆਣਾ ਨੂੰ ਸਹਾਇਕ ਨੋਡਲ ਅਫਸਰ ਨਿਯੁਕਤ ਕੀਤਾ ਜਾਂਦਾ ਹੈ। ਇਹਨਾਂ ਦੇ ਨਾਲ ਜ਼ਿਲ੍ਹਾ ਲੋਕ ਸੰਪਰਕ ਅਫਸਰ ਲੁਧਿਆਣਾ ਅਤੇ ਰਜਿਸਟਰਾਰ ਕੋਅਪਰੇਟਿਵ ਸੁਸਾਇਟੀ, ਲੁਧਿਆਣਾ ਨੂੰ ਵੀ ਕੰਮ ਕਰਨ ਲਈ ਬਤੌਰ ਸਹਾਇਕ ਨੋਡਲ ਅਫਸਰ ਨਿਯੁਕਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਬਲਾਕ ਪੱਧਰ ਤੇ ਸਬੰਧਤ ਬੀ.ਡੀ.ਪੀ.ਓ. ਨੂੰ ਨੋਡਲ ਅਫਸਰ ਨਿਯੁਕਤ ਕੀਤਾ ਜਾਂਦਾ ਹੈ, ਜੋ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਕਿਸਾਨਾਂ ਅਤੇ ਲੋਕਾਂ ਨੂੰ ਜਾਗਰੂਕ ਕਰਨਗੇ ਅਤੇ ਨਾੜ ਨੂੰ ਅੱਗ ਲੱਗਣ ਵਾਲੀਆਂ ਘਟਨਾਵਾਂ ਬਾਰੇ ਤਸਦੀਕ ਕਰਨ ਉਪਰੰਤ ਰਿਪੋਰਟ ਕਰਨਗੇ।ਉਹਨਾਂ ਕਿਹਾ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ (ਐਨ.ਜੀ.ਟੀ.) ਦੇ ਹੋਏ ਹੁਕਮ ਦੀ ਪਾਲਣਾ ਵਿਚ ਅਤੇ ਪ੍ਰਮੁੱਖ ਸਕੱਤਰ ਖੇਤੀਬਾੜੀ, ਪੰਜਾਬ, ਚੰਡੀਗੜ੍ਹ ਜੀ ਦੀ ਹਦਾਇਤ ਅਨੁਸਾਰ ਜ਼ਿਲ੍ਹਾ ਪੱਧਰੀ ਕਮੇਟੀ ਵਿੱਚ ਡਿਪਟੀ ਕਮਿਸ਼ਨਰ ਚੇਅਰਮੈਨ, ਡਿਪਟੀ ਕਮਿਸ਼ਨਰ ਆਫ ਪੁਲਿਸ ਲੁਧਿਆਣਾ, ਜ਼ਿਲ੍ਹਾ ਪੁਲੀਸ ਮੁਖੀ ਖੰਨਾ ਅਤੇ ਲੁਧਿਆਣਾ ਦਿਹਾਤੀ, ਵਧੀਕ ਡਿਪਟੀ ਕਮਿਸ਼ਨਰ (ਜ) ਲੁਧਿਆਣਾ ਖੰਨਾ ਜਗਰਾਓਂ, ਵਧੀਕ ਡਿਪਟੀ ਕਮਿਸ਼ਨਰ (ਵ),ਨਿਗਰਾਨ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਜ਼ਿਲ੍ਹਾ ਮਾਲ ਅਫ਼ਸਰ, ਮੁੱਖ ਖੇਤੀਬਾੜੀ ਅਫ਼ਸਰ ਨੂੰ ਸ਼ਾਮਿਲ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਸਰਕਾਰ ਵੱਲੋਂ ਜਾਰੀ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਪੱਧਰ ਤੇ ਗਠਿਤ ਕੀਤੀ ਗਈ ਕਮੇਟੀ ਹਫਤੇ ਵਿਚ ਇਕ ਜਾਂ ਦੋ ਵਾਰ ਮੀਟਿੰਗ ਕਰੇਗੀ ਅਤੇ ਇਸ ਮੀਟਿੰਗ ਵਿਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਤੋਂ ਰੋਕਣ ਸਬੰਧੀ ਵੱਖ-ਵੱਖ ਟੀਮਾਂ/ਵਿਭਾਗਾਂ ਵੱਲੋਂ ਕੀਤੇ ਗਏ ਐਕਸ਼ਨ ਦਾ ਰੀਵੀਓ ਕਰੇਗੀ ਅਤੇ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਏਗੀ।