You are here

ਲੁਧਿਆਣਾ

ਮੁਹੱਲਾ ਨਿਵਾਸੀਆਂ ਨੇ ਰਲ ਮਿਲਕੇ ਸ਼ਹੀਦ ਭਗਤ ਸਿੰਘ ਵੈਲਫੇਅਰ ਕਮੇਟੀ ਦਾ ਗਠਨ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅਜ਼ਾਦੀ ਘੁਲਟੀਏ ਨੌਜਵਾਨ ਦਿੱਲਾਂ ਦੇ ਸ਼ਾਹ ਅਸਵਾਰ ਹਸ ਹਸ ਸਕੇ ਸ਼ਹੀਦੀਆਂ ਪਾਉਣ ਵਾਲੇ ਨੌਜਵਾਨ ਸ਼ਹੀਦ ਭਗਤ ਸਿੰਘ ਦੇ ਦਿਹਾੜੇ ਨੂੰ ਸਮਰਪਿਤ ਲਾਜਪਤ ਰਾਏ ਰੋਡ ਰਾਮਗੜ੍ਹੀਆ ਸਟਰੀਟ ਨੇੜੇ ਟੈਲੀਫੋਨ ਐਕਸਚੈਜ ਦੇ ਸਮੂਹ ਨਿਵਾਸੀਆਂ ਵੱਲੋ “ਸ਼ਹੀਦ ਭਗਤ ਸਿੰਘ ਵੈਲਫੇਅਰ ਕੇਮਟੀ” ਦਾ ਗਠਨ ਕੀਤਾ ਗਿਆ ਹੈ ਤਾਂ ਕਿ ਮੁਹੱਲਾ ਨਿਵਾਸੀਆਂ ਦੀਆਂ ਸਮੱਸਿਆਵਾਂ ਦਾ ਰਲ ਮਿਲ ਕੇ ਪਹਿਲ ਦੇ ਅਧਾਰ ਤੇ ਹਲ ਕੀਤਾ ਜਾ ਸਕੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਨਸਰਾਲੀ ਨੇ ਦੱਸਿਆ ਕਿ ਸਮੂਹ ਨਿਵਾਸੀਆ ਵਲੋ ਸਰਬਸੰਮਤੀ ਨਾਲ ਅਹੁਦੇਾਰਾਂ ਦੀ ਚੋਣ ਕੀਤੀ ਗਈ ਹੈ।ਜਿਸ ਵਿੱਚ ਬਲਜੀਤ ਸਿੰਘ ਨੂੰ ਪ੍ਰਧਾਨ,ਅਮ੍ਰਿਤਪਾਲ ਸਿੰਘ ਸੋਨੀ ਵਾਇਸ ਪ੍ਰਧਾਨ ਚੁਣਿਆ ਗਿਆ।ਸ.ਕਰਮ ਸਿੰਘ ਜਗਦੇ,ਸੁਖਦੇਵ ਸਿੰਘ ਨਸਰਲੀ ਅਤੇ ਹਰਜਿੰਦਰ ਸਿੰਘ ਗਾਲਿਬ ਨੂੰ ਕਮੇਟੀ ਦੇ ਸਰਪ੍ਰਸਤ ਚੁਣਿਆ ਗਿਆ। ਨਾਨਕ ਸਿੰਘ ਸੈਕਟਰੀ,ਗੁਰਮੀਤ ਸਿੰਘ ਜੁਆਇੰਟ ਸੈਕਟਰੀ,ਰਣਜੀਤ ਸਿੰਘ ਖਜ਼ਾਨਜੀ,ਜਸਪ੍ਰੀਤ ਸਿੰਘ ਸਹਾਇਕ ਖਜ਼ਾਨਚੀ ਚੁਣੇ ਗਏ ਹਨ।ਜਸਵਿੰਦਰ ਸਿੰਘ ਮਠਾੜੂ,ਨਿਰਮਲ ਸਿੰਘ ਮਠਾੜੂ,ਕਲਦੀਪ ਸਿੰਘ,ਗੁਰਪ੍ਰੀਤ ਸਿੰਘ,ਧਰਪਾਲ ਸਿੰਘ,ਰਾਮ ਸਿੰਘ,ਮੰਗਤ ਸਿੰਘ,ਮਨਪ੍ਰੀਤ ਸਿੰਘ ਨੂੰ ਮੁਹੱਲਾ ਨਿਵਾਸੀਆਂ ਵੱਲੋ ਸਰਬਸੰਮਤੀ ਨਾਲ ਕਮੇਟੀ ਮੈਂਬਰ ਚੁਣਿਆ ਗਿਆਹੈ।ਬਲਜੀਤ ਸਿੰਘ ਪ੍ਰਧਾਨ ਚੁਣੇ ਜਾਣ ਤੋ ਬਾਅਦ ਸਾਰੇ ਮੁਹੱਲਾ ਨਿਵਾਸੀਆਂ ਦੇ ਵਿਸ਼ਵਾਸ਼ ਨੂੰ ਬਰਕਰਾਰ ਰੱਖਿਆ ਜਾਵੇਗਾ ਅਤੇ ਮੁਹੱਲੇ ਦੀ ਭਲਾਈ ਲਈ ਸਰਬਸੰਮਤੀ ਨਾਲ ਮਿਲ ਬੈਠ ਕੇ ਫੈਸਲੇ ਲਿਆ ਜਾਇਆ ਕਰਨਗੇ ਅਤੇ ਮੁਹੱਲੇ ਦੀ ਸੁਰੱਖਿਆ ਲਈ ਯੋਗ ਕਦਮ ਚੱੁਕੇ ਜਾਣਗੇ।

ਰਾਜਦੀਪ ਕੋਰ ਨੂੰ ਯੂਨੀਅਨ ਚੇਅਰਮੈਨ ਮਹਿਲਾ ਵਿੰਗ ਪੰਜਾਬ ਕਾਂਗਰਸ ਦਾ ਨਿਯੁਕਤੀ ਪੱਤਰ ਦਿੱਤਾ ਗਿਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਡਾ,ਹਰਿੰਦਰ ਕੌਰ ਗਿੱਲ ਵਾਈਸ ਚੇਅਰਮੈਨ ਪੰਜਾਬ ਸਟੇਟ ਮਹਿਲਾ ਵਿੰਗ (ਕਾਂਗਰਸ਼) ਜਗਰਾਉ ਨੇ ਰਾਜਦੀਪ ਕੋਰ ਨੂੰ ਯੂਨੀਅਨ ਚੇਅਰਮੈਨ ਮਹਿਲਾ ਵਿੰਗ ਪੰਜਾਬ ਕਾਂਗਰਸ ਨੂੰ ਨਿਯੁਕਤੀ ਪੱਤਰ ਦਿੱਤਾ ਗਿਆ।ਇਸ ਡਾ.ਗਿੱਲ ਨੇ ਦੱਸਿਆ ਕਿ ਕਿ ਜਿਹੜਾ ਵੀ ਕਾਂਗਰਸ ਪਾਰਟੀ ਨਾਲ ਜੁੜੇਗਾ ਉਸ ਨੂੰ ਪਾਰਟੀ ਵਲੋ ਮਾਣ ਸਤਿਕਾਰ ਦਿੱਤਾ ਜਾਵੇਗਾ।ਉਨ੍ਹਾ ਕਿਹਾ ਅਸੀ 2022 ਦੀ ਚੋਣ ਆ ਰਹੀ ਹੈ ਅਸੀ ਵਿਕਾਸ ਕੰਮਾਂ ਦੇ ਅਧਾਰ ਤੇ ਵੋਟਾਂ ਮੰਗਕੇ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਰਕਾਰ ਬਣਵਾਗੇ।ਇਸ ਸਮੇ ਸੋਮਨਾਥ ਸੇਗੜਾ,ਡਾ ਹਰਿੰਦਰ ਕੌਰ ਚੇਅਰਮੈਨ ਮਹਿਲਾ ਵਿੰਗ ਪੰਜਾਬ,ਦਾਰਾ ਯੂਥ ਪ੍ਰਧਾਨ,ਟੋਨੀ ਹੇਰ,ਹੈਪੀ ਗਿੱਲ,ਸਤਪਾਲ ਸਿੰਘ, ਅਤੇ ਸਮੂਹ ਪਾਰਟੀ ਵਰਕਰ ਹਾਜ਼ਰ ਸਨ।

 ਜਗਰਾਓ  ਰੇਲਵੇ ਸਟੇਸ਼ਨ  ਤੇ ਚਂਕਾ  ਜਾਮ  ਚੌਥੇ  ਦਿਨ  ਜਾਰੀ, ਰਿਲਾਇੰਸ  ਪੰਪ ਤੇ  ਟੋਲ ਪਲਾਜ਼ਾ  ਵੀ ਬੰਦ  ਕਰਵਾਏ  

ਜਗਰਾਓਂ, ਅਕਤੂਬਰ 2020-(ਸਤਪਾਲ ਸਿੰਘ ਦੇਹਰਕਾ/ ਮੋਹਿਤ ਗੋਇਲ /ਮਨਜਿੰਦਰ ਗਿੱਲ)

  ਲੁਧਿਆਣਾ  ਜਗਰਾਓ ਜੀ ਟੀ  ਰੋਡ  ਤੇ ਸਿਥਤ   ਅਲੀਗੜ੍ਹ  ਲਾਗੇ ਰਿਲਾਇੰਸ ਦਾ  ਪੈਟਰੋਲ ਪੰਪ  ਸਵੇਰੇ 9 ਵਜੇ ਤੋਂ  ਪੂਰੇ  ਦਿਨ  ਲਈ  ਜਾਮ ਕਰ ਦਿੱਤਾ।  ਪੰਜਾਬ  ਦੀਆਂ  ਇਕੱਤੀ  ਕਿਸਾਨ ਜਥੇਬੰਦੀਆਂ ਦੇ ਸਂਦੇ ਤੇ ਅਂਜ  ਚੌਥੇ  ਦਿਨ  ਵੀ ਜਗਰਾਓ  ਰੇਲਵੇ ਸਟੇਸ਼ਨ ਤੇ  ਰੋਸ  ਧਰਨਾ  ਜਾਰੀ  ਰਿਹਾ।  ਅਂਜ  ਇਲਾਕੇ ਦੇ  ਸੈਂਕੜੇ ਪਿੰਡਾਂ  ਤੋਂ  ਹਜਾਰਾਂ  ਨੌਜਵਾਨ, ਕਿਸਾਨ  ਮਜ਼ਦੂਰਾਂ  ਨੇ ਟਰੈਕਟਰ  ਟਰਾਲੀਆਂ, ਮੋਟਰਸਾਈਕਲਾਂ  ਤੇ ਸਵਾਰ ਹੋ ਕੇ  ਜਿਂਥੇ  ਰੇਲਵੇ  ਸਟੇਸ਼ਨ  ਅਤੇ  ਰਿਲਾਇੰਸ  ਪੰਪ ਤੇ  ਰੋਹ ਭਰਪੂਰ  ਰੋਸ  ਧਰਨਾ ਜਾਰੀ ਰਿਹਾ।  ਦੋਹਾਂ  ਧਰਨਿਆਂ ਨੂੰ  ਸੰਬੋਧਨ ਕਰਦਿਆਂ  ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਦਾ) ਦੇ ਆਗੂਆਂ  ਮਨਜੀਤ  ਧਨੇਰ,ਹਰਦੀਪ ਸਿੰਘ ਗਾਲਬ,ਮਹਿੰਦਰ ਸਿੰਘ  ਕਮਾਲਪੁਰ, ਜਗਤਾਰ ਸਿੰਘ ਦੇਹੜਕਾ, ਸੁਖਵਿੰਦਰ ਸਿੰਘ ਹੰਬੜਾਂ, ਕਿਰਤੀ ਕਿਸਾਨ ਯੂਨੀਅਨ ਦੇ ਆਗੂ  ਸੁਰਜੀਤ ਸਿੰਘ  ਰਸੂਲਪੁਰ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ  ਅਵਤਾਰ ਸਿੰਘ ਰਸੂਲਪੁਰ, ਪੇਂਡੂ ਮਜ਼ਦੂਰ ਯੂਨੀਅਨ ( ਮਸ਼ਾਲ) ਦੇ ਆਗੂ  ਮਦਨ  ਸਿੰਘ, ਮਜਦੂਰ  ਆਗੂ ਕੰਵਲਜੀਤ ਖੰਨਾ, ਭਾਰਤੀ ਕਿਸਾਨ ਯੂਨੀਅਨ ( ਲੱਖੋਵਾਲ) ਦੇ ਆਗੂ  ਜੋਗਿੰਦਰ ਸਿੰਘ  ਬਜ਼ੁਰਗ, ਜਮਹੂਰੀ  ਕਿਸਾਨ ਸਭਾ ਦੇ ਆਗੂ ਬਲਰਾਜ ਕੋਟੀਉਮਰਾ ,ਰਾਮਸਰਨ ਸਿੰਘ ਰਸੂਲਪੁਰ, ਇੰਦਰਜੀਤ ਸਿੰਘ  ਧਾਲੀਵਾਲ, ਪੰਜਾਬ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ  ਬੂਟਾ ਸਿੰਘ ਚੱਕਰ, ਡੀ ਟੀ ਐਫ  ਆਗੂ ਕੁਲਦੀਪ  ਗੁਰੂਸਰ  ਆਦਿ  ਆਗੂਆਂ ਨੇ  ਸੰਬੋਧਨ ਕਰਦਿਆਂ  ਕਿਹਾ ਕਿ  ਪੰਜਾਬ  ਦੀ ਕਿਸਾਨੀ ਦੇ  ਸੰਘਰਸ਼  ਨੂੰ  ਸਮਾਜ  ਦੇ ਸਾਰੇ  ਵਰਗਾਂ  ਦਾ ਸਮਰਥਨ  ਹਾਸਲ ਹੈ।  ਬੁਲਾਰਿਆਂ ਨੇ  ਸਂਦਾ ਦਿੱਤਾ  ਕਿ ਭਾਜਪਾ ਦੇ  ਅੰਧ ਭਗਤਾਂ  ਨੂੰ  ਘੇਰ ਕੇ  ਇੰਨਾਂ  ਕਿਸਾਨ  ਮਾਰੂ  ਕਾਨੂੰਨਾਂ  ਦੇ ਸਬੰਧ 'ਚ ਸਵਾਲ  ਪੁੱਛੇ ਜਾਣ  ਤੇ ਕਾਲੇ ਕਾਨੂੰਨਾਂ  ਦੇ ਹਂਕ'ਚ  ਬੋਲਣ  ਜਾਂ  ਪ੍ਰਚਾਰ  ਕਰਨ  ਵਾਲਿਆਂ  ਦਾ ਸਮਾਜਿਕ ਬਾਈਕਾਟ ਕੀਤਾ ਜਾਵੇ।  ਬੁਲਾਰਿਆਂ ਨੇ  ਮੋਦੀ  ਸਰਕਾਰ  ਖਿਲਾਫ਼  ਚੱਲ ਰਹੇ  ਸੰਘਰਸ਼ ਨੂੰ  ਪੂਰੇ  ਜੀਅ ਜਾਨ ਨਾਲ  ਲਗਾਤਾਰ  ਮਘਦਾ  ਰਂਖਣ  ਦਾ ਸਂਦਾ ਦਿੱਤਾ।  ਬੁਲਾਰਿਆਂ ਨੇ  ਬਿਜਲੀ ਐਕਟ 2020 ਨੂੰ  ਕਿਸਾਨ, ਮਜਦੂਰ  ਵਿਰੋਧੀ  ਦੱਸਦਿਆਂ  ਇਸ  ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ।  ਇਕੱਤਰਤਾ  ਨੇ ਹਂਥ  ਖੜੇ  ਕਰਕੇ  ਮਤੇ ਪਾਸ  ਕਰਦੇ ਹੋਏ  ਹਾਥਰਸ,  ਬਲਰਾਮਪੁਰ  ਵਿਖੇ   ਨਾਬਾਲਗ  ਬਂਚੀਆਂ  ਨਾਲ  ਘਿਣਾਉਣੇ  ਬਲਾਤਕਾਰ  ਦੀਆਂ  ਘਟਨਾਵਾਂ  ਤੇ  ਤਿੱਖਾ  ਰੋਸ  ਪ੍ਰਗਟ  ਕਰਦਿਆਂ  ਦੋਸ਼ੀਆਂ ਨੂੰ  ਸਖਤ  ਸਜਾਵਾਂ  ਦੇਣ ਦੀ ਮੰਗ ਕੀਤੀ।  ਇਸ ਸਮੇਂ  ਦੋਹਾਂ  ਥਾਵਾਂ ਤੇ  ਇਨਕਲਾਬੀ  ਕਵੀਸ਼ਰੀ ਜੱਥਾ ਰਸੂਲਪੁਰ ਅਤੇ  ਚਮਕੌਰ ਸਿੰਘ, ਸੱਤਪਾਲ  ਨੇ ਕਵੀਸ਼ਰੀਆਂ  ਅਤੇ  ਗੀਤ ਸੰਗੀਤ ਪੇਸ਼ ਕੀਤਾ।  ਇਸ ਸਮੇਂ  ਪਰਮਜੀਤ  ਸਵੱਦੀ, ਦੇਵਿੰਦਰ ਸਿੰਘ ਮਲਸੀਹਾਂ, ਕਰਨੈਲ  ਸਿਂਧੂ, ਸਤਿੰਦਰਪਾਲ ਸਿੰਘ, ਗੁਰਚਰਨ ਸਿੰਘ  ਅਜੈਬ  ਸਿੰਘ, ਕਰਨੈਲ ਸਿੰਘ ਭੋਲਾ  ਆਦਿ ਹਾਜ਼ਰ ਸਨ  । ਉਪਰੋਕਤ  ਦੁਪਹਿਰ  ਸਮੇਂ  ਕਿਸਾਨ  ਜਥੇਬੰਦੀਆਂ ਨੇ  ਚੌਂਕੀਮਾਨ  ਟੋਲਪਲਾਜਾ  ਦੂਜੇ ਦਿਨ  ਫਿਰ  ਬੰਦ  ਕਰਵਾ ਦਿੱਤਾ।  ਹਿਂਸੋਵਾਲ  ਟੋਲਪਲਾਜਾ ਦੂਜੇ ਦਿਨ ਵੀ  ਬੰਦ  ਰਿਹਾ  ।

 

Image preview Image preview

ਤਕਨੀਕਾਂ ਅਪਣਾਉਣ 'ਚ ਮੋਹਰੀ ਕਿਸਾਨ ਪ੍ਰੀਤਮ ਸਿੰਘ ਅਗਵਾੜ ਲੋਪੋ

ਇਲਾਕੇ 'ਚ ਕਣਕ ਦੀ ਬਿਜਾਈ ਹੈਪੀਸੀਡਰ ਨਾਲ ਸੁਰੂ ਕਰਨ ਵਾਲਾ ਪਹਿਲਾ ਕਿਸਾਨ

ਲੁਧਿਆਣਾ, ਅਕਤੂਬਰ 2020  ( ਸੱਤਪਾਲ ਸਿੰਘ ਦੇਹਰਕਾਂ/ਮਨਜਿੰਦਰ ਗਿੱਲ) - ਕੁਦਰਤ ਨਾਲ ਨੇੜ ਤੋਂ ਮੋਹ ਰੱਖਣ ਵਾਲੇ ਕਿਸਾਨ ਪ੍ਰੀਤਮ ਸਿੰਘ ਨੇ ਪਿਛਲੇ ਸੱਤ ਸਾਲ ਤੋਂ ਆਪਣੇ ਖੇਤ ਵਿੱਚ ਇੱਕ ਤੀਲਾ ਵੀ ਪਰਾਲੀ ਦਾ ਸਾੜ ਕੇ ਨਹੀਂ ਵੇਖਿਆ। ਪ੍ਰੀਤਮ ਸਿੰਘ ਨੇ ਬੀ.ਏ. ਤੱਕ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਖੇਤੀਬਾੜੀ ਵਿੱਚ ਕਿਸਾਨ ਦਾ ਲਗਭੱਗ 45 ਸਾਲ ਦਾ ਤਜਰਬਾ ਹੈ। ਉੱਦਮੀ ਕਿਸਾਨ ਜਗਰਾਉਂ ਤਹਿਸੀਲ ਦੇ ਪਿੰਡ ਅਗਵਾੜ ਲੋਪੋਂ ਕਲਾਂ ਵਿੱਚ 60 ਏਕੜ ਰਕਬੇ ਵਿੱਚ ਕਣਕ ਤੇ ਝੋਨੇ ਦੀ ਖੇਤੀ ਕਰਦਾ ਹੈ। ਇਲਾਕੇ ਅੰਦਰ ਕਣਕ ਦੀ ਬਿਜਾਈ ਹੈਪੀਸੀਡਰ ਨਾਲ ਸਭ ਤੋਂ ਪਹਿਲਾਂ ਇਸ ਕਿਸਾਨ ਵੱਲੋਂ ਸ਼ੁਰੂ ਕੀਤੀ ਗਈ ਸੀ। ਸਾਲ 2014 ਵਿੱਚ ਕਿਸਾਨ ਨੇ ਦੋ ਏਕੜ ਰਕਬਾ ਹੈਪੀਸੀਡਰ ਨਾਲ ਬੀਜਿਆ ਅਤੇ ਬਿਨਾਂ ਕਿਸੇ ਖਰਚੇ ਤੋਂ ਵਧੀਆ ਝਾੜ ਪ੍ਰਾਪਤ ਕੀਤਾ ਇਸ ਤੋਂ ਬਾਅਦ ਕਿਸਾਨ ਨੇ ਆਪਈ ਕੰਬਾਈਨ ਉੱਪਰ ਐੱਸ.ਐਮ.ਐੱਸ. ਲਗਵਾਇਆ ਅਤੇ ਆਪਣਾ ਹੈਪੀਸੀਡਰ ਖ਼ਰੀਦ ਕੀਤਾ ਅਤੇ ਲਗਾਤਾਰ ਬਿਨਾਂ ਪਰਾਲੀ ਸਾੜਿਆਂ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕਰ ਰਿਹਾ ਹੈ। ਇਸ ਤਕਨੀਕ ਨਾਲ ਜਿੱਥੇ ਕਿਸਾਨ ਦੇ ਖੇਤੀ ਖਰਚੇ ਘਟੇ ਹਨ ਉੱਥੇ ਮਿੱਟੀ ਦੀ ਸਿਹਤ ਵੀ ਬਰਕਰਾਰ ਰਹੀ ਹੈ। ਵਾਤਾਵਰਣ ਪ੍ਰੇਮੀ ਕਿਸਾਨ ਤੋਂ ਸੇਧ ਲੈ ਕੇ ਹੋਰਨਾਂ ਕਿਸਾਨਾਂ ਨੇ ਵੀ ਇਸ ਤਕਨੀਕ ਨੂੰ ਅਪਣਾਇਆ ਅਤੇ ਪਰਾਲੀ ਸਾੜਨ ਦੇ ਰੁਝਾਨ ਨੂੰ ਘੱਟ ਕੀਤਾ। ਪ੍ਰੀਤਮ ਸਿੰਘ ਵੱਲੋ ਵਾਤਾਵਰਨ ਨੂੰ ਸ਼ੁੱਧ ਰੱਖਣ ਚ ਪਾਏ ਯੋਗਦਾਨ ਨੂੰ ਵੇਖਦਿਆਂ ਪੰਜਾਬ ਸਰਕਾਰ ਵੱਲੋਂ ਗਣਤੰਤਰਤਾ ਦਿਵਸ ਮੌਕੇ ਇਸ ਕਿਸਾਨ ਨੂੰ ਜ਼ਿਲ੍ਹਾ ਪੱਧਰੀ ਸਨਮਾਨ ਨਾਲ ਵੀ ਨਿਵਾਜਿਆ, ਜੋ ਕਿ ਖ਼ਜ਼ਾਨਾ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਵੱਲੋਂ ਪ੍ਰਦਾਨ ਕੀਤਾ ਗਿਆ। ਹੋਰਨਾਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਗਰੂਕ ਕਰਨ ਬਾਰੇ ਖੇਤੀਬਾੜੀ ਵਿਭਾਗ ਵੱਲੋਂ ਪ੍ਰੀਤਮ ਸਿੰਘ ਕਿਸਾਨ ਦੇ ਖੇਤ ਵਿੱਚ ਕਈ ਵਾਰ ਪ੍ਰੋਗਰਾਮ ਵੀ ਉਲੀਕੇ ਜਾ ਚੁੱਕੇ ਹਨ ਅਤੇ ਇਹ ਕਿਸਾਨ ਹਮੇਸ਼ਾਂ ਖੇਤੀ ਮਾਹਿਰਾਂ ਦੇ ਸੰਪਰਕ 'ਚ ਰਹਿੰਦਾ ਹੈ, ਕਿਸਾਨ ਮੇਲਿਆਂ ਵਿੱਚ ਸ਼ਿਰਕਤ ਕਰਦਾ ਹੈ ਅਤੇ ਨਵੀਂ ਜਾਣਕਾਰੀ ਹਾਸਲ ਕਰਨ ਲਈ ਤੱਤਪਰ ਰਹਿੰਦਾ ਹੈ। ਸਾਨੂੰ ਸਭ ਨੂੰ ਇਸ ਕਿਸਾਨ ਤੋਂ ਕੁਝ ਸਿੱਖਣਾ ਚਾਹੀਦਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਦੇ ਮੱਦੇਨਜ਼ਰ ਪਰਾਲੀ ਨੂੰ ਬਿਨਾਂ ਸਾੜੇ ਫ਼ਸਲਾਂ ਦੀ ਕਾਸ਼ਤ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ।

ਡਿਪਟੀ ਕਮਿਸ਼ਨਰ ਵੱਲੋਂ 'ਸੇਫਟੀ ਅਵੇਅਰਨੈਸ ਸਲੋਗਨ ਡਰਾਈਵ' ਦੇ 100 ਦਿਨ ਪੂਰੇ ਹੋਣ ਤੇ ਡਾਕਿਊਮੈਂਟਰੀ ਕੀਤੀ ਜਾਰੀ

ਲੁੁਧਿਆਣਾ, ਅਕਤੂਬਰ 2020 ( ਇਕ਼ਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ) - ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਕੋਵਿਡ-19 ਨਾਲ ਲੜਨ ਅਤੇ ਸੂਬਾ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਉਤਸ਼ਾਹਤ ਕਰਨ ਸਬੰਧੀ ਸੁਰੂ ਕੀਤੀ ਗਈ "ਸੇਫਟੀ ਅਵੇਅਰਨੈਸ ਸਲੋਗਨ ਡਰਾਈਵ" ਦੇ 100 ਦਿਨ ਪੂਰੇ ਹੋਣ ਤੇ ਇੱਕ ਵਿਸ਼ੇਸ਼ ਡਾਕਿਊਮੈਂਟਰੀ ਰੀਲੀਜ਼ ਕੀਤੀ ਗਈ ਜੋ ਕਿ ਲੁਧਿਆਣਾ ਸ਼ਹਿਰ ਦੇ ਵਕੀਲ ਹਰਪ੍ਰੀਤ ਸੰਧੂ ਵੱਲੋਂ ਤਿਆਰ ਕੀਤੀ ਗਈ ਹੈ।ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਹ ਮੁਹਿੰਮ ਸੇਵਾ ਸੰਕਲਪ ਸੁਸਾਇਟੀ ਵੱਲੋਂ ਹੀਰੋ ਹਾਰਟ ਡੀ.ਐਮ.ਸੀ. ਦੇ ਮਾਹਿਰ ਡਾਕਟਰਾਂ ਦੇ ਸਹਿਯੋਗ ਨਾਲ ਆਨਲਾਈਨ ਪਲੇਟਫਾਰਮ ਦੀ ਵਰਤੋਂ ਕਰਦਿਆਂ ਲੁਧਿਆਣਾ ਦੇ ਨਾਗਰਿਕਾਂ ਨੂੰ ਜਾਗਰੂਕ ਕਰਨ ਅਤੇ ਸੂਬਾ ਸਰਕਾਰ ਵੱਲੋਂ ਕੋਵਿਡ-19 ਨਾਲ ਨਜਿੱਠਣ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਦਾ ਪ੍ਰਚਾਰ ਕਰਨ 25 ਜੂਨ, 2020 ਨੂੰ ਸ਼ੁਰੂ ਕੀਤੀ ਗਈ ਸੀ।ਡਿਪਟੀ ਕਮਿਸ਼ਨਰ ਵੱਲੋਂ 100 ਦਿਨ ਪੂਰੇ ਹੋਣ ਤੇ ਇਕ ਵਿਸ਼ੇਸ਼ ਪੋਰਟਰੇਟ ਵੀ ਜਾਰੀ ਕੀਤਾ ਗਿਆ ਜੋ ਕੋਵਿਡ-19 ਨਾਲ ਲੜਨ ਲਈ "ਸੈਲਫ ਪ੍ਰੋਟੈਕਸ਼ਨ ਇੱਜ ਬੈਸਟ ਪ੍ਰੋਟੈਕਸ਼ਨ" ਦਾ ਨਾਅਰਾ ਦਿੰਦਾ ਹੈ।ਡਿਪਟੀ ਕਮਿਸ਼ਨਰ ਵੱਲੋਂ ਡਾ: ਬਿਸ਼ਵ ਮੋਹਨ, ਡਾ ਰਵਿੰਦਰ ਸਿੱਧੂ ਅਤੇ ਡਾ: ਵਿਵੇਕ ਸੱਗੜ ਨੂੰ ਮਹਾਂਮਾਰੀ ਦੇ ਦੌਰਾਨ ਉਨ੍ਹਾਂ ਦੀਆਂ ਵੱਡਮੁਲੀਆਂ ਸੇਵਾਵਾਂ ਲਈ ਸਨਮਾਨਿਤ ਵੀ ਕੀਤਾ।ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਸੇਵਾ ਸੰਕਲਪ ਸੁਸਾਇਟੀ ਦੇ ਬੈਨਰ ਹੇਠ ਹਰਪ੍ਰੀਤ ਸੰਧੂ ਨੇ ਨਾਗਰਿਕਾਂ ਨੂੰ ਜਾਗਰੂਕ ਕਰਨ ਲਈ ਆਨਲਾਈਨ ਪਲੇਟਫਾਰਮ ਦੀ ਵਰਤੋਂ ਕਰਦਿਆਂ ਸ਼ਾਨਦਾਰ ਕੰਮ ਕੀਤਾ ਅਤੇ ਉਨ੍ਹਾਂ ਨੂੰ ਸੂਬਾ ਸਰਕਾਰ ਵੱਲੋਂ ਜਾਰੀ ਕੋਵਿਡ-19 ਸਬੰਧੀ ਹਦਾਇਤਾਂ ਦੀ ਪਾਲਣਾ ਕਰਨ ਲਈ ਉਤਸ਼ਾਹਤ ਵੀ ਕੀਤਾ। ਡਿਪਟੀ ਕਮਿਸ਼ਨਰ ਵੱਲੋਂ ਸੁਸਾਇਟੀ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਮੁਹਿੰਮ ਨੂੰ ਨਿਰੰਤਰ ਜਾਰੀ ਰੱਖਣ, ਕਿਉਂਕਿ ਕੋਵਡ-19 ਵਿਰੁੱਧ ਲੜਾਈ ਅਜੇ ਬਾਕੀ ਹੈ ਅਤੇ ਉਨ੍ਹਾਂ ਲੋਕਾਂ ਨੂੰ ਮਾਸਕ ਪਹਿਨਣ, ਸਮਾਜਕ ਦੂਰੀ ਬਣਾਈ ਰੱਖਣ ਅਤੇ ਹੱਥ ਧੋਣ ਦੀ ਵੀ ਅਪੀਲ ਕੀਤੀ।ਜ਼ਿਕਰਯੋਗ ਹੈ ਕਿ ਇਹ ਜੋ ਡਾਕਿਊਮੈਂਟਰੀ ਜਾਰੀ ਕੀਤੀ ਗਈ ਹੈ ਇਸ ਵਿੱਚ ਵੱਖ-ਵੱਖ ਹਿੱਸਿਆਂ ਵਿੱਚ ਆਯੋਜਿਤ ਸਮਾਗਮਾਂ ਅਤੇ ਕਮਿਊਨਿਟੀ ਦੀ ਭਾਗੀਦਾਰੀ ਨੂੰ ਦਰਸਾਇਆ ਗਿਆ ਹੈ।

ਜਗਰਾਉਂ ਖੁੱਲ੍ਹੇ ਰਿਲਾਇੰਸ ਦੇ ਸੁਪਰ ਸਟਾਰ ਨੂੰ ਕਿਸਾਨਾਂ ਨੇ ਦੂਜੇ ਦਿਨ ਹੀ ਲਗਵਾਇਆ ਤਾਲਾ

ਜਗਰਾਉਂ , ਅਕਤੂਬਰ 2020 (ਮੋਹਿਤ ਗੋਇਲ)  ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਬਿੱਲਾਂ ਖ਼ਿਲਾਫ਼ ਐਲਾਨੇ ਰਾਜ ਪੱਧਰੀ ਸੰਘਰਸ਼ ਦੀ ਕੜੀ ਤਹਿਤ ਜਗਰਾਉਂ ਚ ਅੱਜ ਕਿਸਾਨਾਂ ਵੱਲੋਂ ਸ਼ਹਿਰ ਚ ਮਾਰਚ ਕੀਤਾ ਗਿਆ ਅਤੇ ਰਿਲਾਇੰਸ  ਕੰਪਨੀ ਦੇ ਦੋ ਦਿਨਾਂ ਪਹਿਲਾਂ ਹੀ ਜਗਰਾਉਂ ਚ ਖੁੱਲੇਹ ਸੁਪਰ ਸਟੋਰ ਨੂੰ ਵੀ ਮੌਕੇ ਤੇ ਪੁੱਜ ਕੇ ਬੰਦ ਕਰਵਾਇਆ ਗਿਆ ਇਸ ਮੌਕੇ ਕਿਸਾਨ ਵੱਲੋਂ ਕਾਰਪੋਰੇਟ   ਘਰਾਣਿਆਂ ਖਿਲਾਫ ਜਮ ਕੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਦੇਸ਼ ਨੂੰ ਅੰਬਾਨੀ, ਅਡਾਨੀ ਗਰੁੱਪ ਨੂੰ ਵੇਚਣ ਵੱਲ ਤੋਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖੇਤੀ ਸੈਕਟਰ ਤੇ ਵੀ ਇਨ੍ਹਾਂ ਗਰੁੱਪਾਂ ਨੂੰ ਕਾਬਜ਼ ਕਰਵਾਉਣ ਲਈ ਸਰਕਾਰ ਵੱਲੋਂ ਖੇਤੀ ਬਿੱਲ ਲਿਆਂਦੇ ਗਏ ਹਨ। ਇਸ ਮੌਕੇ ਸੰਬੋਧਨ ਦੌਰਾਨ ਕਿਸਾਨ ਆਗੂ ਹਰਦੀਪ ਸਿੰਘ ਗਾਲਿਬ, ਬੂਟਾ ਸਿੰਘ ਚੱਕਰ, ਕਾਮਰੇਡ ਬਲਰਾਜ ਸਿੰਘ ਕੋਟਉਮਰਾ, ਜੋਗਿੰਦਰ ਸਿੰਘ ਬੁਜਰਗ, ਪ੍ਰੋ: ਜੈਪਾਲ ਸਿੰਘ, ਤਰਲੋਚਨ ਸਿੰਘ ਬਰਮੀ, ਬਲਵਿੰਦਰ ਸਿੰਘ ਕੋਠੇ ਪੋਨਾ,  ਅਮਰ ਸਿੰਘ ਤਲਵੰਡੀ, ਸੁਖਵਿੰਦਰ ਸਿੰਘ ਹਲਵਾਰਾ, ਅਤੇ ਮੌਜੂਦ ਆਗੂ ਕੰਵਰਜੀਤ ਖੰਨਾ ਨੇ ਖੇਤੀ ਬਿੱਲਾਂ ਨੂੰ ਪੰਜਾਬ ਵਿਰੋਧੀ ਦੱਸਿਆ ਇਹ ਬਿੱਲ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਉਨ੍ਹਾਂ ਕਿਹਾ ਕਿ ਮੋਦੀ  ਸਰਕਾਰ ਪੰਜਾਬ ਦੀ  ਕਿਸਾਨ ਨੂੰ ਤਬਾਹੀ  ਵੱਲ ਧਕੇਲ ਕੇ ਦੇਸ਼ ਦੇ ਅੰਨਦਾਤੇ ਨਾਲ ਧਰੋਹ ਕਰ ਰਹੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਮੌਕੇ ਕਿਸਾਨ ਆਗੂਆਂ ਦੇ ਦੂਜੇ ਪਾਸੇ ਸੀ ਮਾਸੀ ਪਾਰਟੀਆਂ ਵੱਲੋਂ ਕਿੱਤੇ ਜਾ ਰਹੇ ਵੱਖਰੇ ਪ੍ਰਦਰਸ਼ਨਾਂ ਨੂੰ  ਸਿਆਸੀ ਲਾਹੇ ਦੀ ਕੜੀ ਤਹਿਤ ਹੀ ਪ੍ਰੋਗਰਾਮ ਦੱਸਿਆ ਇਸ ਮੌਕੇ ਮਾਸਟਰ ਤਰਲੋਚਨ ਸਿੰਘ ਝੋਰੜਾ ਮੌਜੂਦ ਆਗੂ ਮਦਨ ਸਿੰਘ, ਰਣਧੀਰ ਸਿੰਘ ਬਸੀਆਂ , ਸੁਰਜੀਤ ਸਿੰਘ ਦੋਧਰ, ਰਾਮ ਸਿੰਘ ਹਠੂਰ ਚਮਕੌਰ ਸਿੰਘ, ਸਤਪਾਲ ਸਿੰਘ ਸਮੇਤ ਵੱਡੀ ਗਿਣਤੀ ਚ ਕਿਸਾਨ ਸ਼ਾਮਿਲ ਸਨ।

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਹਿਲੇ ਪੜਾਅ ਵਜੋਂ 13 ਖੇਡ ਮੈਦਾਨਾਂ ਦਾ ਰੱਖਿਆ ਨੀਂਹ ਪੱਥਰ

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਆਨਲਾਈਨ ਲਿਆ ਹਿੱਸਾ

ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਐਂਬੂਲੈਂਸ ਵੈਨਾਂ ਨੂੰ ਦਿੱਤੀ ਹਰੀ ਝੰਡੀ

ਮਹਾਤਮਾ ਗਾਂਧੀ ਦਾ ਅਹਿੰਸਾ, ਸੱਚਾਈ ਤੇ ਸ਼ਾਂਤੀ ਦਾ ਸੁਨੇਹਾ ਘਰ-ਘਰ ਪਹੁੰਚਾਉਣ ਦੀ ਲੋੜ- ਭਾਰਤ ਭੂਸ਼ਣ ਆਸ਼ੂ

ਲੁਧਿਆਣਾ, ਅਕਤੂਬਰ 2020 ( ਸੱਤਪਾਲ ਸਿੰਘ ਦੇਹਰਕਾਂ/ਮਨਜਿੰਦਰ ਗਿੱਲ ) - ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਜਨਮ ਦਿਵਸ ਮੌਕੇ ਅੱਜ ਜ਼ਿਲ੍ਹਾ ਲੁਧਿਆਣਾ ਦੇ 13 ਪਿੰਡਾਂ ਵਿੱਚ ਪੇਂਡੂ ਖੇਡ ਸਟੇਡੀਅਮਾਂ ਤੇ ਖੇਡ ਮੈਦਾਨਾਂ ਦਾ ਵਰਚੂਅਲ ਨੀਹਂ ਪੱਥਰ ਰੱਖਦਿਆਂ  ਪਿੰਡਾਂ ਵਿੱਚ ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਆਨਲਾਈਨ ਵੀਡੀਓ ਕਾਨਫਰੰਸ ਰਾਹੀਂ ਜਿਥੇ ਪੰਜਾਬ ਦੇ 150 ਖੇਡ ਸਟੇਡੀਅਮਾਂ ਦਾ ਨੀਂਹ ਪੱਥਰ ਰੱਖਿਆ ਗਿਆ, ਉਥੇ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸਣ ਆਸ਼ੂ ਵੱਲੋਂ ਇਸ ਆਨਲਾਈਨ ਕਾਨਫਰੰਸ 'ਚ ਹਿੱਸਾ ਲਿਆ ਗਿਆ।ਕੈਬਨਿਟ ਮੰਤਰੀ ਆਸ਼ੂ ਵੱਲੋਂ ਮਹਾਤਮਾਂ ਗਾਂਧੀ ਜੀ ਦੇ ਇਸ ਪਾਵਨ ਦਿਹਾੜੇ ਮੌਕੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਥਾਨਕ ਬੱਚਤ ਭਵਨ ਵਿਖੇ ਐਂਬੂਲੈਂਸ ਵੈਨਾਂ ਨੂੰ ਹਰੀ ਝੰਡੀ ਦੇ ਕੇ ਵੀ ਰਵਾਨਾ ਕੀਤਾ ਗਿਆ। ਇਹ 7 ਐਂਬੂਲੈਂਸ ਵੈਨਾਂ ਜੀ. ਐਂਟਰਟੇਨਮੈਂਟ ਵੱਲੋਂ ਦਾਨ ਕੀਤੀਆਂ ਗਈਆਂ ਹਨ ਜਿਂਨ੍ਹਾ ਵਿੱਚੋਂ 4 ਵੈਨਾਂ ਆ ਚੁੱਕੀਆਂ ਹਨ ਤੇ 3 ਜਲਦੀ ਹੀ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ।ਕੈਬਨਿਟ ਮੰਤਰੀ  ਆਸ਼ੂ ਵੱਲੋਂ ਆਪਣੇ ਸੰਬੋਧਨ 'ਚ ਕਿਹਾ ਕਿ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੇ ਸਾਨੂੰ ਅਹਿੰਸਾ ਅਤੇ ਸੱਚਾਈ ਦੇ ਰਸਤੇ 'ਤੇ ਚੱਲਦਿਆਂ ਸ਼ਾਂਤੀ ਅਤੇ ਸਦਭਾਵਨਾ ਲਈ ਨਿਰਸਵਾਰਥ ਕੰਮ ਕਰਨ ਬਾਰੇ ਕਿਹਾ ਹੈ। ਅੱਜ ਲੋੜ ਹੈ ਕਿ ਉਨ੍ਹਾਂ ਦੇ ਇਸ ਸੰਦੇਸ਼ ਨੂੰ ਜਨ-ਜਨ ਤੱਕ ਪਹੁੰਚਾਇਆ ਜਾਵੇ। ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਮਹਾਤਮਾ ਗਾਂਧੀ ਦੇ ਜਨਮ ਦਿਵਸ ਦੀ ਵਧਾਈ ਦਿੱਤੀ ਅਤੇ ਰਾਸ਼ਟਰ ਨਿਰਮਾਣ ਵਿੱਚ ਬਣਦਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਇਸ ਮੌਕੇ ਉਨ੍ਹਾਂ ਦੇਸ਼ ਦੇ ਕੱਦਵਾਰ ਨੇਤਾ ਰਹੇ ਸ੍ਰੀ ਲਾਲ ਬਹਾਦਰ ਸ਼ਾਸ਼ਤਰੀ ਨੂੰ ਵੀ ਉਨ੍ਹਾਂ ਦੇ ਜਨਮ ਦਿਵਸ ਮੌਕੇ ਯਾਦ ਕੀਤਾ। ਆਸ਼ੂ ਨੇ ਅੱਗੇ ਕਿਹਾ ਮਹਾਤਮਾ ਗਾਂਧੀ ਜੀ ਦੇ ਇਸ ਪਾਵਨ ਦਿਹਾੜੇ ਮੌਕੇ ਸੂਬਾ ਸਰਕਾਰ ਵੱਲੋਂ ਵੱਖ-ਵੱਖ ਸਕੀਮਾਂ ਲਾਂਚ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਹੈਲਥ ਵਿਭਾਗ ਲਈ 100 ਦੇ ਕਰੀਬ ਐਂਬੂਲੈਸਾਂ ਖਰੀਦੀਆਂ ਜਾ ਰਹੀਆਂ ਹਨ, ਫਿਲਹਾਲ ਮੋਜੂਦਾ ਐਂਬੂਲੈਸਾਂ ਰਾਹੀਂ ਕੋਵਿਡ ਪੀੜਤ ਰੋਗੀਆਂ ਨੂੰ ਸਿਹਤ ਸਹੂਲਤਾਂ ਮੁਹੱਈਆਂ ਕਰਵਾਈਆਂ ਜਾਣਗੀਆਂ, ਬਾਅਦ 'ਚ ਇਹ ਵੈਂਨਾਂ ਸਬ-ਡਵੀਜ਼ਨ ਪੱਧਰ 'ਤੇ ਆਪਣੀ ਸੇਵਾਂਵਾਂ ਦੇਣਗੀਆਂ, ਨੌਜਵਾਨਾਂ ਪਿੰਡਾਂ ਵਿੱਚ ਸਪੋਰਟਸ ਪਾਰਕ ਡਿਵੈਲਪ ਕੀਤੇ ਜਾ ਰਹੇ ਹਨ, ਜੋ ਕਿ 1 ਏਕੜ ਤੋਂ 4 ਏਕੜ ਵਿੱਚ ਵੱਖ-ਵੱਖ ਡਿਜ਼ਾਇਨਾਂ ਵਿੱਚ ਹੋਣਗੇ। ਇਸੇ ਤਰ੍ਹਾ ਹਰ ਬਲਾਕ ਵਿੱਚ 5 ਸਪੋਰਟਸ ਪਾਰਕ ਅਤੇ ਕੁੱਲ ਜ਼ਿਲ੍ਹੇ ਵਿੱਚ ਕੁੱਲ 65  ਪਾਰਕ ਬਣਨਗੇ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਕਿਹਾ ਕਿ ਜਿਹੜੇ ਪਾਰਕਾਂ ਦਾ ਅੱਜ ਉਦਘਾਟਨ ਕੀਤਾ ਗਿਆ ਹੈ ਉਹ ਤੈਅ ਸੀਮਾਂ 'ਚ ਤਿਆਰ ਹੋ ਜਾਣਗੇ ਅਤੇ ਆਉਂਦੇ 6 ਮਹੀਨਿਆਂ ਦੇ ਅੰਦਰ-ਅੰਦਰ ਲੋਕਾਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ  ਸੁਰਿੰਦਰ ਡਾਵਰ, ਵਿਧਾਇਕ ਸੰਜੇ ਤਲਵਾੜ, ਪੰਜਾਬ ਰਾਜ ਉਦਯੋਗਿਕ ਵਿਕਾਸ ਕਾਰਪੋਰੇਸ਼ਨ(ਪੀ.ਐਸ.ਆਈ.ਡੀ.ਸੀ.) ਦੇ ਚੇਅਰਮੈਨ ਕੇ.ਕੇ. ਬਾਵਾ, ਮੇਅਰ ਬਲਕਾਰ ਸਿੰਘ ਸੰਧੂ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਮਨ ਬਾਲਾਸੁਬਰਾਮਣੀਅਮ, ਡਿਪਟੀ ਕਮਿਸ਼ਨਰ  ਵਰਿੰਦਰ ਕੁਮਾਰ ਸ਼ਰਮਾ, ਨਗਰ ਨਿਗਮ ਕਮਿਸ਼ਨਰ ਪ੍ਰਦੀਪ ਸੱਭਰਵਾਲ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸੰਦੀਪ ਕੁਮਾਰ ਅਤੇ ਸਿਵਲ ਸਰਜਨ ਲੁਧਿਆਣਾ ਰਾਜੇਸ਼ ਕੁਮਾਰ ਬੱਗਾ ਵੀ ਹਾਜ਼ਰ ਸਨ।

ਰਾਹੁਲ ਗਾਂਧੀ ਵੱਲੋਂ 4 ਅਕਤੂਬਰ ਨੂੰ ਪਿੰਡ ਜੱਟਪੁਰਾ ਵਿਖੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ - ਤ੍ਰਿਪਤ ਰਜਿੰਦਰ ਸਿੰਘ ਬਾਜਵਾ

ਰਾਹੁਲ ਗਾਂਧੀ ਆਪਣੇ 3 ਰੋਜ਼ਾ ਦੌਰੇ 'ਤੇ ਕਿਸਾਨਾਂ ਦੇ ਹੱਕ ਵਿੱਚ ਪੰਜਾਬ ਆ ਰਹੇ ਹਨ - ਡਾ. ਅਮਰ ਸਿੰਘ

ਲੁਧਿਆਣਾ, ਅਕਤੂਬਰ 2020  ( ਸੱਤਪਾਲ ਸਿੰਘ ਦੇਹਰਕਾਂ/ਮਨਜਿੰਦਰ ਗਿੱਲ) - ਕੁੱਲ ਹਿੰਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਬਦਲੇ ਹੋਏ ਪ੍ਰੋਗਰਾਮ ਤਹਿਤ ਹੁਣ ਆਪਣੇ ਤਿੰਨ ਦਿਨਾਂ ਪੰਜਾਬ ਦੌਰੇ ਦੀ ਸ਼ੁਰੂਆਤ 4 ਅਕਤੂਬਰ ਨੂੰ ਕਰਨ ਜਾ ਰਹੇ ਹਨ। ਜਿਸ ਦੌਰਾਨ ਉਹ 4 ਅਕਤੂਬਰ ਨੂੰ ਬਾਅਦ ਦੁਪਹਿਰ ਕਰੀਬੀ ਪਿੰਡ ਜੱਟਪੁਰਾ ਵਿਖੇ ਇਕ ਰੈਲੀ ਨੂੰ ਸੰਬੋਧਨ ਕਰਨਗੇ।ਪਿੰਡ ਜੱਟਪੁਰਾ ਦੀ ਅਨਾਜ ਮੰਡੀ ਵਿੱਚ ਹੋਣ ਵਾਲੀ ਇਸ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਲੋਕਸਭਾ ਮੈਂਬਰ ਡਾ. ਅਮਰ ਸਿੰਘ, ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਡੀ.ਜੀ.ਪੀ ਦਿਨਕਰ ਗੁਪਤਾ, ਆਈ.ਜੀ ਨੌਨਿਹਾਲ ਸਿੰਘ ਅਤੇ ਐਸ.ਐਸ.ਪੀ ਲੁਧਿਆਣਾ (ਦਿਹਾਤੀ) ਚਰਨਜੀਤ ਸਿੰਘ ਪਿੰਡ ਜੱਟਪੁਰਾ ਵਿਖੇ ਪੁੱਜੇ ਅਤੇ 4 ਅਕਤੂਬਰ ਨੂੰ ਹੋਣ ਵਾਲੀ ਇਸ ਰੈਲੀ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੰਸਦ ਮੈਂਬਰ ਡਾ. ਅਮਰ ਸਿੰਘ ਨੇ ਦੱਸਿਆ ਕਿ ਰਾਹੁਲ ਗਾਂਧੀ ਆਪਣੇ ਤਿੰਨ ਰੋਜ਼ਾ ਦੌਰੇ 'ਤੇ ਕਿਸਾਨਾਂ ਦੇ ਹੱਕ ਵਿੱਚ ਪੰਜਾਬ ਵਿੱਚ ਆ ਰਹੇ ਹਨ। ਉਨ੍ਹਾਂ ਦੇ ਇਸ ਦੌਰੇ ਦੀ ਸ਼ੁਰੂਆਤ 4 ਅਕਤੂਬਰ ਨੂੰ ਜ਼ਿਲ੍ਹਾ ਮੋਗਾ ਤੋਂ ਹੋਵੇਗੀ, ਜਿੱਥੇ ਉਹ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਸੋਧ ਬਿੱਲਾਂ ਦੇ ਵਿਰੋਧ 'ਚ ਕਸਬਾ ਬੱਧਨੀ ਤੋਂ ਕਿਸਾਨਾਂ ਦੇ ਹੱਕ ਵਿੱਚ ਇਕ ਟ੍ਰੈਕਟਰ ਰੋਸ ਮਾਰਚ ਵਿੱਚ ਸ਼ਾਮਲ ਹੋਣਗੇ ਅਤੇ ਵੱਖ ਵੱਖ ਪਿੰਡਾਂ ਵਿੱਚੋਂ ਲੰਘਦੇ ਹੋਏ ਦੁਪਹਿਰ ਬਾਅਦ ਉਹ ਪਿੰਡ ਜੱਟਪੁਰਾ ਵਿਖੇ ਪੁੱਜਣਗੇ, ਜਿੱਥੇ ਉਹ ਅਨਾਜ ਮੰਡੀ ਵਿੱਚ ਇਕ ਰੈਲੀ ਨੂੰ ਵੀ ਸੰਬੋਧਨ ਕਰਨਗੇ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਹੋਰ ਕਈ ਕੈਬਨਿਟ ਮੰਤਰੀ ਅਤੇ ਵਿਧਾਇਕ ਵੀ ਉਨ੍ਹਾਂ ਦੇ ਨਾਲ ਹੋਣਗੇ।ਇਸ ਮੌਕੇ ਡਾ. ਅਮਰ ਸਿੰਘ ਨੇ ਕਿਸਾਨਾਂ, ਮਜ਼ਦੂਰਾਂ ਅਤੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਕੀਤੀ ਜਾ ਰਹੀ ਇਸ ਰੈਲੀ ਵਿੱਚ ਵੱਡੀ ਗਿਣਤੀ 'ਚ ਪੁੱਜਣ। ਇਸ ਮੌਕੇ ਐਸ.ਡੀ.ਐਮ ਡਾ. ਹਿਮਾਂਸ਼ੂ ਗੁਪਤਾ, ਯੂਥ ਆਗੂ ਕਾਮਿਲ ਬੋਪਾਰਾਏ, ਚੇਅਰਮੈਨ ਪ੍ਰਸ਼ੋਤਮ ਖਲੀਫ਼ਾ, ਜਗਪ੍ਰੀਤ ਸਿੰਘ ਬੁੱਟਰ, ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪ੍ਰਭਦੀਪ ਸਿੰਘ ਨਾਰੰਗ ਵਾਲ, ਯੂਥ ਪ੍ਰਧਾਨ ਨਵਰਾਜ ਸਿੰਘ, ਬਲਜੀਤ ਸਿੰਘ ਹਲਵਾਰਾ, ਸੰਦੀਪ ਸਿੰਘ ਸਿੱਧੂ, ਗਗਨਦੀਪ ਸਿੰਘ ਆਦਿ ਵੀ ਹਾਜ਼ਰ ਸਨ।

ਅਨਾਜ ਮੰਡੀ ਮੁੱਲਾਂਪੁਰ ਚ' ਖ਼ੁਰਾਕ ਸਪਲਾਈਜ ਮੰਤਰੀ ਆਸ਼ੂ ਵੱਲੋਂ ਝੋਨੇ ਦੀ ਖਰੀਦ ਦਾ ਰਸਮੀ ਉਦਘਾਟਨ

ਕਿਹਾ -ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ ਲਈ ਕੀਤੇ ਗਏ ਸਚੁੱਜੇ ਪ੍ਰਬੰਧ

ਕਿਸਾਨਾਂ ਵੱਲੋਂ ਖੂਨ-ਪਸੀਨਾ ਇੱਕ ਕਰਕੇ ਪਾਲੀ ਫਸਲ ਦਾ ਇੱਕ-ਇੱਕ ਦਾਣਾ ਕੀਤਾ ਜਾਵੇਗਾ ਖਰੀਦ - ਭਾਰਤ ਭੂਸ਼ਣ ਆਸ਼ੂ

ਲੁਧਿਆਣਾ,ਅਕਤੂਬਰ ( ਸੱਤਪਾਲ ਸਿੰਘ ਦੇਹਰਕਾਂ/ਮਨਜਿੰਦਰ ਗਿੱਲ) - ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਤੇ ਖ਼ਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਵੱਲੋਂ ਅੱਜ ਜਿਲ੍ਹਾ ਲੁਧਿਆਣਾ ਦੀ ਮੁੱਲਾਂਪੁਰ ਅਨਾਜ ਮੰਡੀ 'ਚ ਝੋਨੇ ਦੀ ਸਰਕਾਰੀ ਖਰੀਦ ਦਾ ਰਸਮੀ ਉਦਘਾਟਨ ਕੀਤਾ ਗਿਆ।  ਇਸ ਮੌਕੇ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।ਖੁਰਾਕ ਸਪਲਾਈਜ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਇਸ ਮੌਕੇ ਜੁੜੇ ਆੜਤੀਆਂ, ਕਿਸਾਨਾਂ ਅਤੇ ਮੰਡੀ 'ਚ ਕੰਮ ਕਰਦੇ ਮਜ਼ਦੂਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚੱਲ ਰਹੀ ਕੋਵਿਡ ਮਹਾਂਮਾਰੀ ਦੌਰਾਨ ਝੋਨੇ ਦੀ ਖਰੀਦ ਲਈ ਸਚੁੱਜੇ ਅਤੇ ਵਿਆਪਕ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਮੰਡੀਕਰਨ ਸਮੇਂ ਕਿਸਾਨਾਂ ਨੂੰ ਕੋਈ ਵੀ ਔਕੜ ਨਾ ਆਵੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਖਰੀਦ ਏਜੰਸੀਆਂ ਵੱਲੋਂ 17 ਪ੍ਰਤੀਸ਼ਤ ਤੱਕ ਨਮੀ ਵਾਲਾ ਝੋਨਾ ਖਰੀਦਿਆ ਜਾਵੇਗਾ ਅਤੇ ਇਸ ਲਈ ਖੱਜਲ ਖੁਆਰੀ ਤੋਂ ਬਚਣ ਲਈ ਸਾਫ਼ ਤੇ ਸੁੱਕਾ ਝੋਨਾ ਹੀ ਮੰਡੀ ਵਿਚ ਵੇਚਣ ਲਈ ਲਿਆਂਦਾ ਜਾਵੇ।ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਵੱਲੋਂ ਖੂਨ-ਪਸੀਨਾ ਇੱਕ ਕਰਕੇ ਆਪਣੀ ਪੁੱਤਾ ਵਾਂਗ ਪਾਲੀ ਫਸਲ ਦਾ ਇੱਕ-ਇੱਕ ਦਾਣਾ ਖਰੀਦ ਕੀਤਾ ਜਾਵੇਗਾ ਅਤੇ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਮੁੱਲ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਗੱਲ ਲਈ ਬਚਨਵੱਧ ਹੈ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਔਕੜ ਨਹੀਂ ਆਉਣ ਦਿੱਤੀ ਜਾਵੇਗੀ।

ਉਨ੍ਹਾਂ ਮੌਕੇ 'ਤੇ ਹਾਜ਼ਰ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆ ਕਿਹਾ ਕਿ ਜੇਕਰ ਮੰਡੀਕਰਨ ਦੌਰਾਨ ਕਿਸਾਨਾਂ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਸਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਇਸ ਮੌਕੇ ਕੈਬਨਿਟ ਮੰਤਰੀ ਆਸ਼ੂ ਵੱਲੋਂ ਆੜਤੀ ਸਹਿਜ ਰਾਮ ਐਂਡ ਸਨਜ ਦੀ ਦੁਕਾਨ 'ਤੇ ਕਿਸਾਨ  ਬਹਿਬਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਚੱਕ ਕਲਾਂ ਦੀ ਝੋਨੇ ਦੀ ਢੇਰੀ ਦਾ ਸਰਕਾਰੀ ਰੇਟ ਲਗਾ ਕੇ ਖਰੀਦ ਦੀ ਸ਼ੁਰੂਆਤ ਕੀਤੀ।ਜਿਲਾ ਕੰਟਰੋਲਰ ਖ਼ੁਰਾਕ ਸਪਲਾਈਜ ਲੁਧਿਆਣਾ(ਦੱਖਣੀ) ਸੁਖਵਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਜਿਲੇ ਵਿੱਚ ਪਿਛਲੇ ਸਾਲ 17.28 ਲੱਖ ਮੀਟ੍ਰਕ ਟਨ ਝੋਨੇ ਦੀ ਆਮਦ ਹੋਈ ਸੀ ਅਤੇ ਇਸ ਸਾਲ ਵੀ ਲਗਭੱਗ ਇੰਨੀ ਹੀ ਆਮਦ ਹੋਣ ਦੀ ਸੰਭਾਵਨਾ ਹੈ। ਜਿਲਾ ਲੁਧਿਆਣਾ ਵਿੱਚ ਕੋਵਿਡ ਮਹਾਮਾਰੀ ਤੋਂ ਬਚਾਅ ਲਈ 107 ਪੱਕੇ ਖਰੀਦ ਕੇਂਦਰ ਅਤੇ 296 ਅਸਥਾਈ ਯਾਰਡ ਬਣਾਏ ਗਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਪ-ਮੰਡਲ ਮੈਜਿਸਟ੍ਰੇਟ ਅਮਰਿੰਦਰ ਸਿੰਘ ਮੱਲੀ, ਡਿਪਟੀ ਡਾਇਰੈਕਟਰ ਖ਼ੁਰਾਕ ਸਪਲਾਈਜ ਮੁਨੀਸ਼ ਨਰੂਲਾ, ਜਿਲਾ ਕੰਟਰੋਲਰ ਖ਼ੁਰਾਕ ਸਪਲਾਈਜ ਲੁਧਿਆਣਾ ਪੂਰਬੀ ਸ੍ਰੀਮਤੀ ਹਰਵੀਨ ਕੌਰ, ਜਿਲਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਕਰਨ ਗਾਲਿਬ ਸੋਨੀ, ਚੇਅਰਮੈਨ ਇੰਪਰੂਵਮੈਂਟ ਟਰਸੱਟ ਰਮਨ ਬਾਲਾਸੁਬਰਾਮਨੀਅਮ, ਚੇਅਰਮੈਨ ਕਰਨ ਵੜਿੰਗ, ਚੇਅਰਮੈਨ ਮਾਰਕੀਟ ਕਮੇਟੀ ਮਨਜੀਤ ਸਿੰਘ ਭਰੋਵਾਲ, ਤੇਲੂ ਰਾਮ ਬਾਂਸਲ ਪ੍ਰਧਾਨ ਨਗਰ ਕੌਂਸਲ, ਡੀ.ਐਮ. ਪਨਸਪ ਜਗਨਦੀਪ ਸਿੰਘ ਢਿੱਲੋਂ, ਡੀ.ਐਮ. ਪੀ.ਐਸ.ਡਬਲਿਊ.ਸੀ. ਐਮ.ਪੀ.ਸਿੰਘ ਆਦਿ ਤੋਂ ਇਲਾਵਾ ਆੜਤੀ ਅਤੇ ਸ਼ੈਲਰ ਐਸੋਸੀਏਸ਼ਨ ਦੇ ਨੁਮਾਇੰਦੇ ਅਤੇ ਕਿਸਾਨ ਹਾਜ਼ਰ ਸਨ।

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ 4137 ਸੈਂਪਲ ਲਏ

ਮਰੀਜ਼ਾਂ ਦੇ ਠੀਕ ਹੋਣ ਦੀ ਦਰ 90.99% ਹੋਈ

ਲੁਧਿਆਣਾ,ਅਕਤੂਬਰ 2020 ( ਸੱਤਪਾਲ ਸਿੰਘ ਦੇਹਰਕਾਂ/ਮਨਜਿੰਦਰ ਗਿੱਲ ) - ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਦਿਨ ਵਿੱਚ ਸ਼ੱਕੀ ਮਰੀਜ਼ਾਂ ਦੇ 4137 ਸੈਂਪਲ ਲਏ ਗਏ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਇਸ ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਦਰ ਵਿੱਚ ਵੀ ਵਾਧਾ ਦਰਜ ਕੀਤਾ ਹੈ, ਜੌ ਕਿ ਇਕ ਸ਼ੁਭ ਸੰਕੇਤ ਹੈ। ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ ਡੀ ਐੱਮਜ਼ ਦੀ ਦੇਖ-ਰੇਖ ਵਿੱਚ ਸਿਹਤ ਵਿਭਾਗ ਦੇ ਸਮੂਹ ਡਾਕਟਰਾਂ, ਕਮਿਊਨਿਟੀ ਹੈਲਥ ਅਫ਼ਸਰਾਂ ਅਤੇ ਹੋਰ ਪੈਰਾ ਮੈਡੀਕਲ ਸਟਾਫ ਵੱਲੋਂ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਜਾ ਰਹੇ ਦਿਨ ਰਾਤ ਯਤਨਾਂ ਤਹਿਤ ਰੋਜ਼ਾਨਾ ਵੱਧ ਤੋਂ ਵੱਧ ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਜਾ ਰਹੇ ਹਨ। ਜਿਸ ਤਹਿਤ ਅੱਜ ਵੀ 4137 ਸੈਂਪਲ ਲਏ ਗਏ। ਉਹਨਾਂ ਸਮੂਹ ਐੱਸ ਡੀ ਐੱਮਜ਼ ਅਤੇ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।

ਉਹਨਾਂ ਕਿਹਾ ਕਿ ਵਸਨੀਕਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਸਨੀਕਾਂ ਦੀ ਸੁਰੱਖਿਆ ਲਈ 24 ਘੰਟੇ 7 ਦਿਨ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ 'ਮਿਸ਼ਨ ਫਤਹਿ' ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ-19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 18198 ਮਰੀਜ਼ਾਂ ਵਿਚੋਂ 90.99% (16559 ਕੋਵਿਡ ਪੋਜ਼ਟਿਵ ਮਰੀਜ਼) ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਜਦਕਿ ਕਈ ਹੋਰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। ਉਨ੍ਹਾਂ ਵਸਨੀਕਾਂ ਨੂੰ ਬਿਲਕੁਲ ਵੀ ਨਾ ਘਬਰਾਉਣ ਦੀ ਅਪੀਲ ਕੀਤੀ ਕਿਉਂਕਿ ਕੋਵਿਡ ਪੂਰੀ ਤਰ੍ਹਾਂ ਨਾਲ ਠੀਕ ਹੋਣ ਵਾਲੀ ਬਿਮਾਰੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਤੁਰੰਤ ਆਪਣੇ ਆਪ ਨੂੰ ਕੋਵਿਡ ਦਾ ਟੈਸਟ ਕਰਵਾਉਣਾ ਚਾਹੀਦਾ ਹੈ ਜਦੋਂ ਵੀ ਉਹ ਮਹਿਸੂਸ ਕਰਦੇ ਹਨ ਕਿ ਕੋਈ ਕੋਵਿਡ ਵਰਗੇ ਲੱਛਣ ਹੋਣ। ਉਨ੍ਹਾਂ ਕਿਹਾ ਕਿ ਲੱਛਣਾਂ ਦੇ ਪਤਾ ਲੱਗਣ ਅਤੇ ਜਾਂਚ ਵਿਚਕਾਰ ਵਾਲਾ ਸਮਾਂ ਬਹੁਤ ਮਹੱਤਵਪੂਰਨ ਹੁੰਦਾ ਹੈ, ਪਰ ਜਦੋਂ ਲੋਕ ਲੱਛਣ ਹੋਣ ਦੇ ਬਾਵਜੂਦ ਆਪਣੇ ਆਪ ਦਾ ਟੈਸਟ ਨਹੀਂ ਕਰਵਾਉਂਦੇ ਤਾਂ ਕਈ ਵਾਰ ਉਨ੍ਹਾਂ ਦੀ ਸਿਹਤ ਖਰਾਬ ਹੋ ਜਾਂਦੀ ਹੈ, ਜਿਸ ਨਾਲ ਮੰਦਭਾਗੀਆਂ ਘਟਨਾਵਾਂ ਹੁੰਦੀਆਂ ਹਨ।ਉਨ੍ਹਾਂ ਕਿਹਾ ਕਿ ਵਸਨੀਕਾਂ ਦੀ ਭਲਾਈ ਲਈ ਸ਼ਹਿਰ ਵਿੱਚ ਕਈ ਟੈਸਟਿੰਗ ਸੈਂਟਰ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਕੇਂਦਰਾਂ ਵਿੱਚ ਕੋਵਿਡ ਟੈਸਟ ਬਿਲਕੁਲ ਮੁਫਤ ਕੀਤੇ ਜਾਂਦੇ ਹਨ ਜੇਕਰ ਕਿਸੇ ਨੂੰ ਕੋਰੋਨਾ ਸਬੰਧੀ ਕੋਈ ਲੱਛਣ ਲੱਗਦੇ ਹਨ ਤਾਂ ਬਿਨ੍ਹਾਂ ਦੇਰੀ ਕੀਤੇ ਨੇੜਲੇ ਟੈਸਟ ਕੇਂਦਰ ਜਾ ਕੇ ਤੁਰੰਤ ਜਾਂਚ ਕਰਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਸਨੀਕਾਂ ਦੀ ਭਲਾਈ ਲਈ ਰੋਜ਼ਾਨਾ ਲਏ ਗਏ ਨਮੂਨਿਆਂ ਦੀ ਗਿਣਤੀ ਵਿੱਚ ਹੋਰ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋ ਵੀ ਕੋਈ ਵਿਅਕਤੀ ਦੇ ਕੋਵਿਡ-19 ਦੇ ਪੀੜਤ ਹੋਣ ਜਾਂ ਸ਼ੱਕ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਕੜਿਆਂ ਵਿੱਚ ਹੈ। ਇਸੇ ਤਰ੍ਹਾਂ ਅੱਜ ਵੀ 4137 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਜਲਦ ਹੀ ਉਨ੍ਹਾਂ ਦੇ ਨਤੀਜੇ ਮਿਲਣ ਦੀ ਉਮੀਦ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ 886 ਪੋਜ਼ਟਿਵ ਮਰੀਜ਼ ਹਨ। ਜ਼ਿਲ੍ਹੇ ਵਿੱਚ ਹੁਣ ਤੱਕ ਤੰਦਰੁਸਤ ਹੋਏ ਮਰੀਜ਼ਾਂ ਦੀ ਸੰਖਿਆ 16559 ਹੋ ਗਈ ਹੈ।

ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਕੁਲ 133 ਮਰੀਜ਼ (111 ਜ਼ਿਲ੍ਹਾ ਲੁਧਿਆਣਾ ਤੋਂ ਨਵੇਂ ਮਰੀਜ਼ ਅਤੇ 22 ਹੋਰ ਰਾਜਾਂ/ਜ਼ਿਲ੍ਹਿਆਂ ਦੇ) ਪੋਜ਼ਟਿਵ ਪਾਏ ਗਏ ਹਨ।

ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 283000 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿਚੋਂ 281250 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਹੈ, 260780 ਨਮੂਨੇ ਨੈਗਟਿਵ ਪਾਏ ਗਏ ਹਨ ਅਤੇ 1750 ਨਮੂਨਿਆਂ ਦੀ ਰਿਪੋਰਟ ਆਉਣ ਬਾਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਲੁਧਿਆਣਾ ਨਾਲ ਸਬੰਧਤ ਕੁਲ ਮਰੀਜ਼ਾਂ ਦੀ ਗਿਣਤੀ 18198 ਹੈ, ਜਦਕਿ 2272 ਮਰੀਜ਼ ਦੂਜੇ ਜ਼ਿਲ੍ਹਿਆਂ/ਰਾਜਾਂ ਨਾਲ ਸਬੰਧਤ ਹਨ।ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਅੱਜ 12 ਮੌਤਾਂ ਹੋਈਆਂ ਹਨ (6 ਜ਼ਿਲ੍ਹਾ ਲੁਧਿਆਣਾ, 1 ਮੋਗਾ, 1 ਕਪੂਰਥਲਾ, 1 ਸੰਗਰੂਰ, 1 ਫਾਜਿਲਕਾ ਅਤੇ 2 ਰਾਜ ਜੰਮੂ ਤੇ ਕਸ਼ਮੀਰ ਨਾਲ ਸਬੰਧਤ ਹੈ)। ਹੁਣ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਮੌਤ ਦੀ ਕੁੱਲ ਗਿਣਤੀ ਲੁਧਿਆਣਾ ਤੋਂ 750 ਅਤੇ 259 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ।ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿੱਚ 44132 ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 3300 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 120 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ।ਸ਼ਰਮਾ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਹੁਣ ਅਸੀਂ ਚਰਮ ਸੀਮਾ (Peak) ਦੌਰ ਵਿੱਚੋਂ ਗੁਜ਼ਰ ਰਹੇ ਹਨ, ਹੁਣ ਜਿਆਦਾ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ। ਉਹ ਪੰਜਾਬ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਜੇ ਉਹ ਘਰ ਦੇ ਅੰਦਰ ਹੀ ਰਹਿਣ ਤਾਂ ਉਹ ਨਾ ਸਿਰਫ ਆਪ ਸੁਰੱਖਿਅਤ ਰਹਿਣਗੇ, ਬਲਕਿ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਯੋਗਦਾਨ ਪਾਉਣਗੇ।