You are here

ਲੁਧਿਆਣਾ

ਪਿੰਡ ਸ਼ੇਖਦੌਲਤ ਦੇ ਨੌਜਵਾਨਾਂ ਵੱਲੋਂ ਬਾਬਾ ਈਸ਼ਰ ਸਿੰਘ 57 ਵੀ ਬਰਸੀ ਤੇ ਸੰਗਤਾਂ ਨੂੰ ਜੀ ਆਇਆਂ ਆਖਿਆ

ਜਗਰਾਉਂ (ਰਾਣਾ ਸ਼ੇਖਦੌਲਤ)ਨਾਨਕਸਰ ਕਲੇਰਾਂ ਵਿੱਚ ਧੰਨ ਧੰਨ ਬਾਬਾ ਨੰਦ ਸਿੰਘ ਜੀ ਤੋਂ ਵਰੋਸਾਏ ਹੋਏ ਧੰਨ ਧੰਨ ਬਾਬਾ ਈਸ਼ਰ  ਸਿੰਘ ਜੀ ਦੀ 57 ਵੀ ਬਰਸੀ ਦਾ ਸਮਾਗਮ ਚੱਲ ਰਿਹਾ ਹੈ ਇਸ ਸਮਾਗਮ ਵਿੱਚ ਦੂਰ ਦੂਰ ਦੀਆਂ ਸੰਗਤਾਂ ਦਰਸ਼ਨਾਂ ਲਈ ਆਈਆਂ ਇਸ ਸਮਾਗਮ ਵਿੱਚ ਮਹਾਨ ਨਗਰ ਕੀਰਤਨ ਵੀ ਸਜਾਇਆ ਗਿਆ ਅਤੇ ਨਾਲ ਹੀ ਦੋ ਦਿਨ ਰੈਣ ਸਵਾਈ ਕੀਰਤਨ ਨਾਲ ਸੰਗਤਾਂ ਨੂੰ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਜੀਵਨ ਬਾਰੇ ਦੱਸਿਆ ਅਤੇ ਸਿੱਖ ਇਤਿਹਾਸ ਨਾਲ ਜੋੜਿਆ ਗਿਆ ਬਾਬਾ ਈਸ਼ਰ ਸਿੰਘ ਜੀ ਨੇ ਬਾਬਾ ਨੰਦ ਸਿੰਘ ਜੀ ਦੇ ਦਿੱਤੇ ਹੋਏ ਮਾਰਗ ਤੇ ਚੱਲਦੇ ਹੋਏ ਨਾਨਕਸਰ ਕਲੇਰਾਂ ਗੁਰਦੁਆਰਾ ਸਾਹਿਬ ਆਪਣੇ ਹੱਥੀਂ ਤਿਆਰ ਕਰਵਾਇਆ ਅਤੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਲਈ ਕਿਹਾ ਅੱਜ ਇਸ ਸਮਾਗਮ ਨੂੰ ਚੱਲਦੇ ਹੋਏ ਪਿੰਡ ਸ਼ੇਖ ਦੌਲਤ ਦੇ ਨੌਜਵਾਨਾਂ ਅਤੇ ਗ੍ਰਾਮ ਪੰਚਾਇਤ ਨੇ ਬਾਬਾ ਹਰਬੰਸ ਸਿੰਘ ਮਹੰਤ ਦੀ ਅਗਵਾਈ ਹੇਠ ਬਾਬਾ ਈਸ਼ਰ ਸਿੰਘ ਜੀ ਦੀ ਬਰਸੀ ਤੇ ਪਹੁੰਚਣ ਵਾਲੀਆਂ ਸੰਗਤਾਂ ਨੂੰ ਜੀ ਆਇਆ ਆਖਿਆ ਅਤੇ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਇਸ ਪੂਰੇ ਸਮਾਗਮ ਵਿੱਚ ਲੰਗਰ ਦੀ ਸੇਵਾ ਕੀਤੀ

ਨਿੱਜੀ ਮੰਡੀਆਂ ਤੇ ਠੇਕਾ ਅਧਾਰਤ ਖੇਤੀ ਬਾਰੇ ਸਿਆਸਤਦਾਨਾਂ ਨੂੰ ਵਿਖਾਇਆ ਸ਼ੀਸ਼ਾ

ਲੁਧਿਆਣਾ, ਅਕਤੂਬਰ 2020 -(ਇਕ਼ਬਾਲ ਸਿੰਘ ਰਸੂਲਪੁਰ/ਮਨੰਜਿੰਦਰ ਗਿੱਲ)  ਪੰਜਾਬ ਤੇ ਹਰਿਆਣਾ ਵਿਚ ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਜਿਵੇਂ ਹਰ ਰੋਜ਼ ਤਿੱਖੇ ਰੋਸ ਮੁਜ਼ਾਹਰੇ ਹੋ ਰਹੇ ਹਨ, ਇਸੇ ਦੌਰਾਨ ਖੇਤੀ ਮਾਮਲਿਆਂ ਦੇ ਮਾਹਰ ਡਾ. ਸਰਦਾਰਾ ਸਿੰਘ ਜੌਹਲ ਨੇ ਸਿਆਸੀ ਪਾਰਟੀਆਂ ਨੂੰ ਸ਼ੀਸ਼ਾ ਵਿਖਾ ਦਿੱਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਿਸਾਨਾਂ ਦੇ ਆਗੂ ਵੀ ਗੁਮਰਾਹ ਹੋ ਰਹੇ ਹਨ ਕਿਉਂਕਿ ਉਹ ਵੰਡੇ ਹੋਏ ਹਨ। ਉਨ੍ਹਾਂ ਜਿੱਥੇ ਇਹ ਕਿਹਾ ਕਿ ਸਿਆਸੀ ਪਾਰਟੀਆਂ ਦੇ ਆਗੂ ਗੁਮਰਾਹ ਨਾ ਕਰਨ ਸਗੋਂ ਇਹ ਵੀ ਆਖਿਆ ਹੈ ਕਿ ਪਹਿਲਾਂ ਖੇਤੀ ਸੁਧਾਰ ਕਾਨੂੰਨਾਂ ਬਾਰੇ ਸਹੀ ਜਾਣਕਾਰੀ ਹਾਸਿਲ ਕਰ ਲਓ। ਆਪਣੇ ਫੇਸਬੁੱਕ ਪੇਜ 'ਤੇ ਕਿਸਾਨਾਂ ਨਾਲ ਸੰਵਾਦ ਰਚਾਉਣ ਲਈ ਜੌਹਲ ਲਗਾਤਾਰ ਪੋਸਟਾਂ ਪਾ ਰਹੇ ਹਨ। ਉਨ੍ਹਾਂ ਨੇ ਖੇਤੀ ਸੁਧਾਰ ਐਕਟ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਹੈ।

ਡਾ. ਜੌਹਲ ਨੇ ਕਿਹਾ ਹੈ ਕਿ ਵਰ੍ਹਾ 2006 ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਐਗਰੀਕਲਚਰ ਪ੍ਰਰੋਡਿਊਸ ਮਾਰਕੀਟ ਐਕਟ 2006 ਪਾਸ ਕੀਤਾ ਸੀ, ਇਸ ਵਿਚ ਸਪੱਸ਼ਟ ਸੀ ਕਿ ਕੋਈ ਵੀ ਕੰਪਨੀ ਜਾਂ ਗਰੁੱਪ ਪ੍ਰਰਾਈਵੇਟ ਮੰਡੀ ਬਣਾ ਸਕੇਗਾ। ਇਸ ਐਕਟ ਨੂੰ ਪੰਜਾਬ ਵਿਚ ਲਾਗੂ ਹੋਇਆਂ 14 ਵਰ੍ਹੇ ਹੋ ਚੱੁਕੇ ਹਨ। ਇਵੇਂ ਹੀ ਵਰ੍ਹਾ 2013 ਦੌਰਾਨ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਠੇਕੇਦਾਰੀ ਅਧਾਰਤ ਖੇਤੀ ਐਕਟ 2013 ਪਾਸ ਕੀਤਾ ਸੀ ਤੇ ਹੁਣੇ ਜਿਹੇ ਕੇਂਦਰ ਸਰਕਾਰ ਵੱਲੋਂ ਜਿਹੜਾ ਐਕਟ ਪਾਸ ਕੀਤਾ ਗਿਆ ਹੈ, ਇਹ ਐਕਟ ਉਸੇ ਐਕਟ ਦੀ ਹੂ ਬ ਹੂ ਕਾਪੀ ਹੈ।

ਖੇਤੀ ਕਾਨੂੰਨਾਂ ਨੂੰ ਲੈ ਕੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਵੱਲੋਂ ਕੀਤੇ ਜਾ ਰਹੇ ਵਿਰੋਧ 'ਤੇ ਡਾ. ਜੌਹਲ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਜਦੋਂ 2006 ਵਿਚ ਨਿੱਜੀ ਮੰਡੀਆਂ ਲਈ ਰਾਹ ਖੋਲ੍ਹਣ ਵਾਸਤੇ ਖੇਤੀ ਉਤਪਾਦਨ ਸੋਧ ਐਕਟ ਪਾਸ ਕੀਤਾ ਗਿਆ ਸੀ ਤਾਂ ਕੀ ਬੀਰਵਿੰਦਰ ਉਸ ਵੇਲੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਨਹੀਂ ਸਨ?

ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੂੰ ਉਨ੍ਹਾਂ ਕਿਹਾ ਕਿ ਜਿਨ੍ਹਾਂ ਕਾਨੂੰਨਾਂ ਵਿਰੁੱਧ ਉਹ ਰੋਸ ਮੁਜ਼ਾਹਰੇ ਕਰਦੇ ਫਿਰਦੇ ਹਨ, ਇਹ ਕਾਨੂੰਨ ਤਾਂ ਅਕਾਲੀ-ਭਾਜਪਾ ਤੇ ਕਾਂਗਰਸ ਦੇ ਰਾਜ ਦੌਰਾਨ ਪਹਿਲਾਂ ਤੋਂ ਪਾਸ ਹੋ ਚੁੱਕੇ ਹਨ। ਉਦੋਂ ਰਾਜੇਵਾਲ ਨੇ ਇਨ੍ਹਾਂ ਕਾਨੂੰਨਾਂ ਵਿਰੁੱਧ ਰੋਸ ਮੁਜ਼ਾਹਰੇ ਕਿਉਂ ਨਾ ਕੀਤੇ? ਹੁਣ ਜਦੋਂ ਤੁਹਾਡੇ ਹੀ ਕਾਨੂੰਨਾਂ ਦੀ ਨਕਲ ਮਾਰ ਕੇ ਕੇਂਦਰ ਸਰਕਾਰ ਨੇ ਪਾਸ ਕਰ ਦਿੱਤੇ ਹਨ ਤਾਂ ਕਿਉਂ ਇੰਨਾ ਰੌਲਾ ਰੱਪਾ ਪਾ ਰਹੇ ਹੋ? ਜੇ ਤੁਸੀਂ ਧਰਨੇ ਹੀ ਲਾਉਣੇ ਹਨ ਤਾਂ ਅਕਾਲੀ ਦਲ ਤੇ ਕਾਂਗਰਸ ਵਿਰੁੱਧ ਲਾਓ, ਗ਼ਲਤ ਬਟਨ ਕਿਉਂ ਦੱਬ ਰਹੇ ਹੋ? ਡਾ. ਜੌਹਰ ਨੇ ਫੇਸਬੱੁਕ ਪੰਨੇ 'ਤੇ ਸਾਥੀ ਆਰਥਕ ਮਾਹਿਰਾਂ ਨਾਲ ਵੀ ਨਾਰਾਜ਼ਗ਼ੀ ਜ਼ਾਹਰ ਕੀਤੀ ਹੈ। ਉਹ ਕਿਸਾਨਾਂ ਨੂੰ ਅਗਵਾਈ ਦੇਣ ਦੀ ਥਾਂ ਖ਼ੁਦ ਵਹਾਅ ਵਿਚ ਵਗ ਰਹੇ ਹਨ।

ਪੰਜਾਬ ਰੋਡਵੇਜ ਦੀ ਐਕਸਨ ਕਮੇਟੀ ਅਤੇ ਪਨਬਸ ਯੂਨੀਅਨ ਵੱਲੋ ਸਾਝੇ ਸੰਘਰਸ ਦਾ ਐਲਾਨ

ਰੋਡਵੇਜ ਬਚਾਉਣ ਅਤੇ ਕੱਚੇ ਮੁਲਾਜਮਾ ਨੂੰ ਪੱਕਾ ਕਰਨ ਦੀ ਮੰਗ ਤੇ ਗੇਟ ਰੈਲੀਆ

ਜਗਰਾਓ 6 ਅਕਤੂਬਰ (ਨਛੱਤਰ ਸੰਧੂ)ਪੰਜਾਬ ਰੋਡਵੇਜ ਦੀ ਐਕਸਨ ਕਮੇਟੀ ਅਤੇ ਪਨਬਸ ਕੰਟਰੈਕਟ ਵਰਕਰਜ ਯੂਨੀਅਨ ਵੱਲੋ ਸਾਝੇ ਤੌਰ ਤੇ ਪੰਜਾਬ ਰੋਡਵੇਜ ਦੇ ਗੇਟ ਰੈਲੀ ਕੀਤੀ ਗਈ,ਗੇਟ ਰੈਲੀ ਵਿੱਚ ਬੋਲਦਿਆ ਸੂਬਾ ਆਗੂ ਏਟਕ ਦੇ ਸ੍ਰੀ ਅਵਤਾਰ ਸਿੰਘ ਗਗੜਾ,ਕੰਟਰੈਕਟ ਯੂਨੀਅਨ ਦੇ ਸ੍ਰੀ ਜਲੋਹ ਸਿੰਘ ਤਿਹਾੜਾ,ਕਰਮਚਾਰੀ ਦਲ ਦੇ ਸ੍ਰੀ ਸੁਖਪਾਲ ਸਿੰਘ ਅਤੇ ਇੰਟਕ ਦੇ ਸ੍ਰੀ ਕੇਵਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲ;ੋ ਕੋਰੋਨਾ ਦੀ ਆੜ ਵਿੱਚ ਸਾਰੇ ਸਰਕਾਰੀ ਅਦਾਰਿਆ ਦਾ ਭੋਗ ਪਾਇਆ ਜਾ ਰਿਹਾ ਹੈ ਵਿੱਤੀ ਸੰਕਟ ਦਾ ਬਹਾਨਾ ਬਣਾ ਕੇ ਲੋਕਾ ਦੇ ਜਨਤਕ ਅਦਾਰੇ ਤੇ ਰੋਜਗਾਰ ਖੋਹਣ ਦੀ ਤਿਆਰੀ ਹੈ।ਉਹਨਾਂ ਕਿਹਾ ਕਿ ਮੋਨਟੇਕ ਸਿੰਘ ਆਹੂਲਵਾਲੀਆ ਦੀ ਇੱਕ ਰਿਪੋਰਟ ਅਨੁਸਾਰ ਸਾਰੇ ਵਰਗਾ ਦੇ ਲੋਕਾ ਨੂੰ ਚੂਨਾ ਲਗਾਇਆ ਜਾ ਰਿਹਾ ਹੈ,ਉਥੇ ਹੀ ਪੰਜਾਬ ਰੋਡਵੇਜ ਨੂੰ ਕਾਰਪੋਰੇਸਨ ਵਿੱਚ ਮਰਜ ਕਰਨ ਦੀ ਗੱਲ ਤੋ ਇਹ ਸਾਬਤ ਹੁੰਦਾ ਹੈ ਕਿ ਸਰਕਾਰ ਕਾਰਪੋਰੇਟ ਘਰਾਣਿਆ ਨੂੰ ਬੜਾਵਾ ਦੇਣ ਤੇ ਮੁਨਾਫਾ ਦੇਣ ਲਈ ਕੋਰੋਨਾ ਦਾ ਸੁਨਹਿਰੀ ਮੌਕਾਦ ਹੱਤੋ ਗਵਾਉਣਾ ਨਹੀ ਚਾਹੂੰਦੀ।ਉਨ੍ਹਾ ਕਿਹਾ ਕਿ ਪਹਿਲਾ ਪਿਛਲੇ 20 ਸਾਲਾ ਤੋ ਰੋਡਵੇਜ ਨੂੰ ਕੋਈ ਬਜਟ ਨਾ ਦੇਣਾ,ਟਾਇਮਟੇਬਲ ਵਿੱਚ ਪਾਂਈਵੇਟ ਬੱਸ ਮਾਲਕਾ ਨੂੰ ਤਰਜੀਹ ਦੇਣਾ,ਨਜਾਇਜ ਉਪਰੇਸਨ ਟਰਾਸਪੋਰਟ ਮਾਫੀਆ ਨਨੂੰ ਖੁਲ ਦੇਣਾ,ਕੱਚੇ ਮੁਲਾਜਮਾ ਨੂੰ ਪਿਛਲੇ 13 ਸਾਲਾ ਤੋ ਪੱਕੇ ਕਰਨਾ ਮਹਿਕਮੇ ਨੂੰ ਖਤਮ ਕਰਨ ਦੀਆ ਰਣਨੀਤੀਆ ਵਿੱਚੋ ਹਨ।ਹੁਣ ਰੋਡਵੇਜ ਨੂੰ

ਕਾਰਪੋਰੇਸਨ ਵਿੱਚ ਮਰਜ ਕਰਕੇ ਇੱਕ ਮਹਿਕਮੇ ਦਾ ਭੋਗ ਪਾਉਣ ਅਤੇ ਲੋਕਾ ਤੋ ਟਰਾਂਸਪੋਰਟ ਦੀ ਸਹੂਲਤ ਖੋਹ ਕੇ ਟਰਾਂਸਪੋਰਟ ਮਾਫੀਆ ਦ ਲੋਕਾ ਨੂੰ ਗੁਲਾਮ ਬਣਾਉਣ ਦੀ ਤਿਆਰੀ ਹੈ।ਕੇਦਰ ਸਰਕਾਰ ਵੱਲੋ ਕਿਸਾਨੀ ਖਿਲਾਫ ਲਿਆਦੇ ਕਾਲੇ ਕਾਨੂੰਨ ਤੇ ਲੇਬਲ ਅੰਕਟਾ ਵਿੱਚ ਕੀਤੀਆ ਸੋਧਾ ਤੁਰੰਤ ਰੱਦ ਕੀਤੀਆ ਜਾਣ।ਪੰਜਾਬ ਸਰਕਾਰ ਪਨਬੱਸਾ ਨੂੰ ਸਟਾਫ ਸਮੇਤ ਰੋਡਵੇਜ ਵਿੱਚ ਤੁਰੰਤ ਮਰਜ ਕਰਕੇ 2407 ਬੱਸਾ ਬੰਦ ਕਰਕੇ ਟਾਇਮ ਪੂਰਾ ਕਰੇ ਅਤੇ ਟਰਾਂਸਪੋਰਟ ਮਾਫੀਆ ਨੂੰ ਨਕੇਲ ਪਾਉਣ ਲਈ ਨਜਾਇਜ ਉਪਰੇਸਨ ਬੰਦ ਕਰਕੇ ਟਾਇਮ ਟੇਬਲ ਰੋਡਵੇਜ ਦੇ ਹੱਕ ਦਾ ਬਣਾਵੇ ਤਾ ਜੋ ਲੋਕਾ ਨੂੰ ਸਰਕਾਰੀ ਟਰਾਂਸਪੋਰਟ ਦੀ ਸਹੂਲਤ ਦੇ ਨਾਲ-ਨਾਲ ਰੋਜਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਣ।ਗੇਟ ਰੈਲੀ ਵਿੱਚ ਬੋਲਦਿਅ ਡਿਪੂ ਆਗੂਆ ਨੇ ਕਿਹਾ ਕਿ ਹੱਕਾ ਲਈ ਲੜਦੇ ਹੋਏ ਕਿਸਾਨਾ ਦੀ ਉਹ ਸਦਾ ਹਮਾਇਤ ਵਿੱਚ ਖੜੇ ਹਨ ਅਤੇ ਠੇਕਾ ਮੁਲਾਜਮ ਸੰਘਰਸ ਮੋਰਚੇ ਵੱਲੋ 13-10-2020 ਦੇ ਪਟਿਆਲੇ ਵਿਖੇ ਰੱਖੇ ਧਰਨੇ ਦੀ ਐਕਸਨ ਕਮੇਟੀ ਵੱਲੋ ਡੱਟਵੀ ਹਮਾਇਤ ਕੀਤੀ ਜਾਵੇਗੀ।ਜੇਕਰ ਸਰਕਾਰ ਨੇ ਐਕਸਨ ਕਮੇਟੀ ਦੀਆ ਮੰਗਾ ਨਾ ਮੰਨੀਆ ਤਾ ਮਿਤੀ 15-10-2020 ਨੂੰ ਮੀਟਿੰਗ ਕਰਕੇ ਤਿੱਖੇ ਸੰਘਰਸ ਦਾ ਐਲਾਨ ਕੀਤਾ ਜਾਵੇਗਾ।ਇਸ ਸਮੇ ਡਿਪੂ ਆੂ ਏਟਕ ਦੇ ਸ੍ਰੀ ਜਗਸੀਰ ਸਿੰਘ ਨੇਰੀ,ਰਸਾਲ ਸਿੰਘ,ਕੰਟਰੈਕਟ ਯੂਨੀਅਨ ਦੇ ਸੋਹਣ ਸਿੰਘ,ਅਵਤਾਰ ਸਿੰਘ,ਕਰਮਚਾਰੀ ਦਲ ਦੇ ਅਮਰਜੀਤ ਸਿੰਘ,ਰਾਜ ਖਾਨ,ਇੰਟਕ ਦੇ ਇੰਦਰਜੀਤ ਸਿੰਘ,ਰਣਜੀਤ ਸਿੰਘ ਤੋ ਇਲਾਵਾ ਵਰਕਸਾਪ ਸਮੇਤ ਵੱਡੀ ਗਿਣਤੀ ਵਿੱਚ ਵਰਕਰਾ ਨੇ ਸਮੂਲੀਅਤ ਕੀਤੀ ਅਤੇ ਸਰਕਾਰਾ ਦਾ ਰੱਜ ਕੇ ਪਿੱਟ ਸਿਆਪਾ ਕੀਤਾ।

6ਵੇਂ ਮੈਗਾ ਰੋਜ਼ਗਾਰ ਮੇਲੇ ਦੌਰਾਨ ਲੁਧਿਆਣਾ ਦੇ 8015 ਨੌਜਵਾਨਾਂ ਨੇ ਪ੍ਰਾਪਤੀ ਕੀਤੀਆਂ ਨੌਕਰੀਆਂ

ਮੁੱਖ ਮੰਤਰੀ ਵਲੋਂ ਪੰਜਾਬ ਦੇ ਨੌਜਵਾਨਾਂ ਨੂੰ ਇਕ ਲੱਖ ਸਰਕਾਰੀ ਨੌਕਰੀਆਂ ਦੇਣਾ ਸ਼ਲਾਘਾਯੋਗ ਕਦਮ - ਭਾਰਤ ਭੂਸ਼ਣ ਆਸ਼ੂ

ਲੁਧਿਆਣਾ, ਅਕਤੂਬਰ 2020 ( ਸੱਤਪਾਲ ਸਿੰਘ ਦੇਹੜਕਾਂ / ਮਨਜਿੰਦਰ ਗਿੱਲ )- ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਦੋ ਵੱਡੇ ਫੈਸਲਿਆਂ ਦੀ ਸ਼ਲਾਘਾ ਕੀਤੀ ਜਿਸ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਲੱਖ ਸਰਕਾਰੀ ਨੌਕਰੀਆਂ ਦੇਣ ਅਤੇ ਰਾਜ ਵਿੱਚ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਸੂਬਾ ਸਰਕਾਰ ਪੱਧਰ 'ਤੇ ਵਜ਼ੀਫ਼ਾ ਸਕੀਮ ਸ਼ੁਰੂ ਕਰਨਾ ਸ਼ਾਮਲ ਹਨ। ਕੈਬਨਿਟ ਮੰਤਰੀ ਆਸ਼ੂ ਦੇ ਨਾਲ ਲੁਧਿਆਣਾ(ਉੱਤਰੀ) ਤੋਂ ਵਿਧਾਇਕ ਰਾਕੇਸ਼ ਪਾਂਡੇ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਸਥਾਨਕ ਦਫ਼ਤਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਸੂਬਾ ਸਰਕਾਰ ਦੇ ਘਰ-ਘਰ ਰੋਜ਼ਗਾਰ ਅਤੇ ਕਰੋਬਾਰ ਮਿਸ਼ਨ ਅਧੀਨ ਕਰਵਾਏ ਜਾ ਰਹੇ 6ਵੇਂ ਰੋਜ਼ਗਾਰ ਮੇਲੇ ਦੇ ਵਰਚੂਅਲ ਸਮਾਪਨ ਮੌਕੇ ਸ਼ਿਰਕਤ ਕੀਤੀ। ਇਸ ਦੌਰਾਨ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਡੀਓ ਕਾਨਫਰੰਸ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਸੰਬੋਧਨ ਕੀਤਾ ਅਤੇ ਵਧਾਈ ਵੀ ਦਿੱਤੀ। ਭਾਰਤ ਭੂਸ਼ਣ ਆਸ਼ੂ ਵੱਲੋਂ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਇਕ ਭਾਗਾਂ ਭਰਿਆ ਦਿਨ ਹੈ ਕਿਉਂਕਿ ਮੁੱਖ ਮੰਤਰੀ ਵੱਲੋਂ ਅੱਜ ਦੋ ਵੱਡੇ ਐਲਾਨ ਕੀਤੇ ਹਨ, ਜਿਸ ਵਿਚ ਆਉਣ ਵਾਲੇ ਇਕ ਜਾਂ ਦੋ ਸਾਲਾਂ ਵਿਚ ਪੰਜਾਬ ਦੇ ਨੌਜਵਾਨਾਂ ਨੂੰ ਇਕ ਲੱਖ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਦੂਸਰਾ ਕੇਂਦਰ ਸਰਕਾਰ ਦੁਆਰਾ ਬੰਦ ਕੀਤੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਆਪਣੇ ਪੱਧਰ 'ਤੇ ਅਨੁਸੂਚਿਤ ਜਾਤੀ(ਐਸ.ਸੀ.) ਦੇ ਵਿਦਿਆਰਥੀਆਂ ਲਈ ਨਵੀਂ ਸਕਾਲਰਸ਼ਿਪ ਸਕੀਮ ਸ਼ੁਰੂ ਕਰੇਗੀ। ਉਨ੍ਹਾਂ ਲੁਧਿਆਣਾ ਜ਼ਿਲ੍ਹੇ ਦੇ 8015 ਨੌਜਵਾਨਾਂ ਨੂੰ 6ਵੇਂ ਰੋਜ਼ਗਾਰ ਮੇਲੇ ਦੌਰਾਨ ਨੌਕਰੀਆਂ ਮਿਲਣ ਤੇ ਵਧਾਈ ਦਿੱਤੀ। ਇਹ ਰੋਜ਼ਗਾਰ ਮੇਲੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਕਰਵਾਏ ਗਏ ਸਨ। ਜ਼ਿਕਰਯੋਗ ਹੈ ਕਿ 02 ਸਤੰਬਰ ਤੋਂ 23 ਸਤੰਬਰ, 2020 ਤੱਕ ਆਯੋਜਿਤ ਵਰਚੂਅਲ ਅਤੇ ਫੀਜੀਕਲ ਰੋਜ਼ਗਾਰ ਮੇਲਿਆਂ ਦੌਰਾਨ 6798 ਬਿਨੈਕਾਰਾਂ ਨੂੰ ਨੌਕਰੀਆਂ ਮਿਲੀਆਂ, ਜਦਕਿ ਸਥਾਨਕ ਦਫ਼ਤਰ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ 25 ਸਤੰਬਰ ਅਤੇ 29 ਸਤੰਬਰ ਨੂੰ ਸਰਕਾਰੀ ਆਈ.ਟੀ.ਆਈ. ਵਿਖੇ ਆਯੋਜਿਤ ਕੀਤੇ ਗਏ ਦੋ ਮੈਗਾ ਰੋਜ਼ਗਾਰ ਮੇਲਿਆਂ ਵਿੱਚ 1217 ਨੌਜਵਾਨਾਂ ਨੇ ਨੌਕਰੀਆਂ ਹਾਸਲ ਕੀਤੀਆਂ। ਇਨ੍ਹਾਂ ਰੋਜ਼ਗਾਰ ਮੇਲਿਆਂ ਦੌਰਾਨ ਨੌਕਰੀਆਂ ਪ੍ਰਦਾਨ ਕਰਨ ਵਾਲੀਆਂ ਵਿਸ਼ਵ ਪ੍ਰਸਿੱਧ ਕੰਪਨੀਆਂ ਵਿੱਚ ਮਾਈਕ੍ਰੋਸਾੱਫਟ, ਟਰਾਈਡੈਂਟ, ਗੂਗਲ ਪੇ, ਐਮਾਜ਼ਾਨ, ਪੁਖਰਾਜ ਹੈਲਥ ਕੇਅਰ, ਈਸਟਰਨ ਪਾਰਕ, ਭਾਰਤੀ ਐਕਸ, ਜੀ.ਐਸ.ਆਟੋ, ਐਲ.ਆਈ.ਸੀ. ਆਫ ਇੰਡੀਆ, ਫਲਿੱਪਕਾਰਟ, ਅਰੋੜਾ ਸਟੀਲ, ਆਰਤੀ ਸਟੀਲ, ਵਰਧਮਾਨ, ਰਾਲਸਨ ਇੰਡੀਆ, ਸੇਠ ਇੰਡਸਟਰੀਅਲ, ਭਾਰਤੀ ਏਅਰਟੈੱਲ, ਆਈ.ਸੀ.ਆਈ.ਸੀ.ਆਈ, ਰੌਕਮੈਨ ਅਤੇ ਪੀ.ਐਨ.ਬੀ.ਲਾਈਫ ਸ਼ਾਮਲ ਸਨ। ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖਸ਼ੀਅਤਾਂ ਵਿੱਚ ਵਧੀਕ ਡਿਪਟੀ ਕਮਿਸ਼ਨਰ(ਜਗਰਾਉਂ) ਡਾ: ਨੀਰੂ ਕਤਿਆਲ ਗੁਪਤਾ, ਕਾਂਗਰਸ ਆਗੂ ਕਰਨਜੀਤ ਸਿੰਘ ਸੋਨੀ ਗਾਲਿਬ, ਕੌਂਸਲਰ ਹਰਕਰਨਦੀਪ ਸਿੰਘ ਵੈਦ, ਡਿਪਟੀ ਡਾਇਰੈਕਟਰ ਡੀ.ਬੀ.ਈ.ਈ. ਮੀਨਾਕਸ਼ੀ ਸ਼ਰਮਾ, ਰੋਜ਼ਗਾਰ ਅਫਸਰ ਹਰਪ੍ਰੀਤ ਸਿੰਘ ਸਿੱਧੂ, ਡਿਪਟੀ ਸੀ.ਈ.ਓ. ਨਵਦੀਪ ਸਿੰਘ  ਵੀ ਹਾਜ਼ਰ

ਪੰਜਾਬ ਸਰਕਾਰ ਔਰਤਾਂ ਦੀ ਸੁਰੱਖਿਆ ਲਈ ਵਚਨਬੱਧ - ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ

ਪੰਜਾਬ ਯੂਥ ਡਵੈਲਪਮੈਂਟ ਬੋਰਡ ਵੱਲੋਂ ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਹੋਈ ਘਿਨਾਉਣੀ ਘਟਨਾ ਦੇ ਰੋਸ ਵਿੱਚ ਲੁਧਿਆਣੇ ਵਿਖੇ ਕੱਢਿਆ ਗਿਆ ਕੈਂਡਲ ਮਾਰਚ

ਲੁਧਿਆਣ, ਅਕਤੂਬਰ 2020  ( ਸੱਤਪਾਲ ਸਿੰਘ ਦੇਹੜਕਾਂ /ਮਨਜਿੰਦਰ ਗਿੱਲ)- -ਪੰਜਾਬ ਯੂਥ ਡਵੈਲਪਮੈਂਟ ਬੋਰਡ ਵੱਲੋਂ ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਇੱਕ ਦਲਿਤ ਕੁੜੀ ਮਨੀਸ਼ਾ ਨਾਲ ਹੋਏ ਬਲਾਤਕਾਰ ਦੇ ਰੋਸ ਵਿੱਚ ਅੱਜ ਲੁਧਿਆਣਾ ਵਿਖੇ ਇੱਕ ਕੈਂਡਲ ਮਾਰਚ ਕੱਢਿਆ ਗਿਆ। ਚੇਅਰਮੈਨ ਪੰਜਾਬ ਯੂਥ ਡਵੈਲਪਮੈਂਟ ਬੋਰਡ (ਪੰਜਾਬ ਸਰਕਾਰ) ਸੁਖਵਿੰਦਰ ਸਿੰਘ ਬਿੰਦਰਾ ਨੇ ਇਸ ਕੈਂਡਲ ਮਾਰਚ ਵਿੱਚ ਆਪ ਹਿੱਸਾ ਲਿਆ। ਇਹ ਕੈਂਡਲ ਮਾਰਚ ਜਿਲ੍ਹਾ ਕੋਆਰਡੀਨੇਟਰ, ਲੁਧਿਆਣਾ (ਸ਼ਹਿਰੀ) ਸ਼੍ਰੀ ਨੀਤਿਨ ਟੰਡਨ ਦੀ ਅਗਵਾਈ ਵਿੱਚ ਦੁਰਗਾ ਮਾਤਾ ਮੰਦਰ ਸਰਾਭਾ ਨਗਰ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਚੌਂਕ ਤੱਕ ਕੱਢਿਆ ਗਿਆ। ਇਸ ਵਿੱਚ ਭਾਰੀ ਸੰਖਿਆ ਵਿੱਚ ਜਿਲ੍ਹੇ ਦੇ ਯੁਵਕ ਅਤੇ ਯੁਵਤੀਆਂ ਨੇ ਹਿੱਸਾ ਲਿਆ। ਇਸ ਰੋਸ ਵਿੱਚ ਉਚੇਚੇ ਤੌਰ ਤੇ ਸ਼ਾਮਿਲ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਇਸ ਸ਼ਰਮਨਾਕ ਘਟਨਾ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਹਾਥਰਸ ਵਿਖੇ ਪੁਲਿਸ ਨੇ ਉਸ ਘਟਨਾ ਦੀ ਸ਼ਿਕਾਰ ਬੇਚਾਰੀ ਕੁੜੀ ਦੀ ਲਾਸ਼ ਉਸਦੇ ਘਰਵਾਲਿਆਂ ਨੂੰ ਸੌਂਪਣ ਦੀ ਬਜਾਏ ਉਸ ਦਾ ਪੁਲਿਸ ਵੱਲੋਂ ਹੀ ਅੱਧੀ ਰਾਤ ਨੂੰ ਅੰਤਿਮ ਸਸਕਾਰ ਕਰ ਦਿੱਤਾ ਗਿਆ, ਜੋ ਕਿ ਸਰਾਸਰ ਗਲਤ ਸੀ। ਉਹਨਾਂ ਇਸ ਘਟਨਾ ਦੀ ਸ਼ਿਕਾਰ ਕੁੜੀ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਤੇ ਦੋਸ਼ੀਆਂ ਲਈ ਸਖਤ ਸਜਾਵਾਂ ਦੀ ਮੰਗ ਕੀਤੀ ਤੇ ਕਿਹਾ ਕਿ ਦੇਸ਼ ਦੇ ਕਾਨੂੰਨ 'ਤੇ ਉਹਨਾਂ ਨੂੰ ਪੂਰਨ ਭਰੋਸਾ ਹੈ ਤੇ ਉਹ ਆਸ ਕਰਦੇ ਹਨ ਕਿ ਇਸ ਮੰਦਭਾਗੀ ਘਟਨਾ ਦੇ ਦੋਸ਼ੀ ਬਖਸ਼ੇ ਨਹੀਂ ਜਾਣਗੇ।  ਇਸ ਮੌਕੇ ਨੀਤਿਨ ਟੰਡਨ, ਜਿਲ੍ਹਾ ਕੋਆਰਡੀਨੇਟਰ, ਲੁਧਿਆਣਾ (ਸ਼ਹਿਰੀ) ਨੇ ਕਿਹਾ ਕਿ ਸਾਰਾ ਦੇਸ਼ ਸਾਡੀ ਧੀ, ਸਾਡੀ ਭੈਣ ਸਵਰਗੀ ਮਨੀਸ਼ਾ ਦੇ ਪਰਿਵਾਰ ਨਾਲ ਖੜ੍ਹਾ ਹੈ ਤੇ ਇਹੀ ਮੰਗ ਕਰਦਾ ਹੈ ਕਿ ਇਸ ਘਿਨਾਉਣੀ ਘਟਨਾ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾਵਾਂ ਦੇ ਕਿ ਇਹ ਭਰੋਸਾ ਦੇਸ਼ ਦੇ ਲੋਕਾਂ ਤੱਕ ਪਹੁੰਚਾਇਆ ਜਾਵੇ ਕਿ ਇਸ ਲੋਕਤੰਤਰ ਦੇਸ਼ ਵਿੱਚ ਕਾਨੂੰਨ ਸਾਰਿਆਂ ਲਈ ਬਰਾਬਰ ਹੈ। ਇਸ ਕੈਂਡਲ ਮਾਰਚ ਦੇ ਅੰਤ ਵਿੱਚ ਸ. ਸੁਖਵਿੰਦਰ ਸਿੰਘ ਬਿੰਦਰਾ ਨੇ ਇਸ ਰੋਸ ਮਾਰਚ ਵਿੱਚ ਹਿੱਸਾ ਲੈਣ ਵਾਲੇ ਸਮੂਹ ਯੁਵਕ ਯੁਵਤੀਆਂ ਦੀ ਭਾਗੀਦਾਰੀ ਦੀ ਸਲਾਘਾ ਕਰਦਿਆਂ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਸੂਬਾ ਸਰਕਾਰ ਔਰਤਾਂ ਦੀ ਸੁਰੱਖਿਆ ਲਈ ਵਚਨਬੱਧ ਹੈ।

ਬੈਰਾਗੀ ਮਹਾਂਮੰਡਲ ਪੰਜਾਬ ਦੀ ਇਕਤਰਤਾ ´ਚ ਕੇ ਕੇ ਬਾਵਾ ´ਬੈਰਾਗੀ ਰਤਨ` ਐਵਾਰਡ ਨਾਲ ਸਨਮਾਨਿਤ

ਮੁੱਲਾਂਪੁਰ /ਦਾਖਾ , ਅਕਤੂਬਰ 2020- (ਮੋਹਿਤ ਗੋਇਲ) - ਬੈਰਾਗੀ ਮਹਾਂਮੰਡਲ ਪੰਜਾਬ ਦੇ ਅਹੁਦੇਦਾਰਾਂ ਤੇ ਇਕੱਤਰਤਾ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ (ਲੁਧਿਆਣਾ) ਵਿਖੇ ਬੈਰਾਗੀ ਮਹਾਂਮੰਡਲ ਪੰਜਾਬ ਪ੍ਰਧਾਨ ਬਾਵਾ ਰਵਿੰਦਰ ਨੰਦੀ ਦੀ ਪ੍ਰਧਾਨਗੀ ਅਤੇ ਉਪ ਪ੍ਰਧਾਨ ਪਿ੍ੰਸੀਪਲ ਬਲਦੇਵ ਬਾਵਾ ਦੇ ਸਮੁੱਚੇ ਪਬੰਧਾਂ ਹੇਠ ਹੋਈ। ਮੀਟਿੰਗ ਵਿੱਚ  ਕੁੱਲ ਹਿੰਦ ਬੈਰਾਗੀ ਮਹਾਂਮੰਡਲ ਦੇ ਪ੍ਰਧਾਨ ਕਿਸ਼ਨ ਕੁਮਾਰ ਬਾਵਾ (ਚੇਅਰਮੈਨ ਪੀ ਐੱਸ ਆਈ ਡੀ ਸੀ ) ਦੇ ਨਾਲ ਮਹਤ ਹਰਭਜਨ ਦਾਸ ਪਟਿਆਲਾ, ਰਘਵੀਰ ਦਾਸ ਮਹੰਤ ਤਪਾ,  ਪ੍ਰੋ:  ਜੀਵਨ ਦਾਸ ਬਾਵਾ, ਰਾਜਿੰਦਰ ਬਾਵਾ, ਜਗਦੀਪ ਬਾਵਾ, ਮਹੰਤ ਭਗਵਾਨ ਦਾਸ ਬਰਨਾਲਾ ਵਿਸ਼ੇਸ਼ ਸ਼ਮੂਲੀਅਤ ਕੀਤੀ ਇਸ ਸਮੇਂ ਚੇਅਰਮੈਨ ਕਿਸ਼ਨ ਕੁਮਾਰ ਬਾਵਾ ਦੀਆਂ ਬੈਰਾਗੀ ਭਾਈਚਾਰਾ ਸਮਾਜ ਸਿਆਸੀ ਧਾਰਮਿਕ ਤੇ ਸੱਭਿਆਚਾਰਕ ਖੇਤਰ ਵਿੱਚ ਸੇਵਾਵਾਂ ਦੇ ਮੱਦੇਨਜ਼ਰ ਮਹਾਂ ਮੰਦਰ ਪੰਜਾਬ ਅਹੁਦੇਦਾਰਾਂ ਵੱਲੋਂ ਉਨ੍ਹਾਂ ਨੂੰ ਬੈਰਾਗੀ ਰਤਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਪ੍ਰ: ਜੀਵਨ ਦਾਸ ਬਾਬਾ ਜੋੜੇ ਇੱਕਤਰਤਾ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਕਿਸ਼ਨ ਕੁਮਾਰ ਬਾਵਾ ਵੱਲੋਂ ਪਿਛਲੇ 35 ਸਾਲ ਤੋਂ ਬੈਰਾਗੀ ਮਹਾਂਮੰਡਲ ਦੀਆਂ ਗਤੀਵਿਧੀਆਂ  ਬਾਰੇ ਜਾਗਰੂਕਤਾ ਵਧਾਉਣ ਅਤੇ ਕਾਂਗਰਸ ਪਾਰਟੀ ਨਾਲ ਜ਼ਮੀਨੀ ਪੱਧਰ ਤੇ ਜੁੜੇ ਹੋਣ ਬਾਅਦ ਵੀ ਅੱਜ ਤੱਕ ਉਹ ਸਤਿਕਾਰ ਨਹੀਂ ਮਿਲਿਆ ਜਿਸ ਦਾ ਕਿਸ਼ਨ ਕੁਮਾਰ ਬਾਵਾ ਹੱਕਦਾਰ ਹੈ ਮੰਚ ਸੰਚਾਲਕ ਪਿ੍ੰਸੀਪਲ ਬਲਦੇਵ ਬਾਵਾ ਨੇ ਦੱਸਿਆ ਕਿ ਪੰਜਾਬ ਵਿੱਚ 16 ਲੱਖ ਦੀ ਅਬਾਦੀ ਵਾਲੇ ਬੈਰਾਗੀ ਭਾਈਚਾਰੇ ਨੂੰ ਇੱਕ ਪਲੇਟ ਫਾਰਮ ਤੇ ਲਿਆ ਕੇ ਹੱਕਾਂ ਲਈ ਲਾਮਬੰਦ ਕਰਨਾ ਕਿਸ਼ਨ ਕੁਮਾਰ ਬਾਵਾ ਦਾ ਵੱਡਾ ਯਤਨ ਹੈ ਉਨ੍ਹਾਂ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਸੰਘਰਸ਼ ਵਾਲੇ ਇੱਕ ਇੱਕ ਪਲ ਨੂੰ ਪ੍ਰਚਾਰਨਾ ਅਤੇ ਬਾਬਾ ਜੀ ਵੱਲੋਂ ਸਰਹਿੰਦ ਫਤਹਿ ਦਿਵਸ ਪਹਿਲਾ ਸਿੱਖ ਰਾਜ ਦੀ ਸਥਾਪਨਾ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਸਿੱਕੇ ਜਾਰੀ ਕਰਨਾ ਅਤੇ ਆਖਰੀ ਸਮੇਂ ਦਿੱਲੀ ਚ ਸ਼ਹਾਦਤ ਵਾਲੇ ਦਿਨ ਨੂੰ ਸੰਗਤ   ਦੇ ਸਹਿਯੋਗ ਨਾਲ ਸਥਾਨਾਂ ਸਰਦਾ ਤੇ ਸਤਿਕਾਰ ਨਾਲ ਮਨਾਉਣਾ ਬੈਰਾਗੀ ਮਹਾਂ ਮੰਦਰ ਦਾ ਵੱਡਾ ਉਪਰਾਲਾ ਹੈ। ਕ੍ਰਿਸ਼ਨ ਕੁਮਾਰਬਾਬਾ ਵੱਲੋਂ ਭਾਈਚਾਰੇ  ਦੁਆਰਾ ਬੈਰਾਗੀ ਰੱਤਨ ਅਵਾਰਡ  ਦਿੱਤੇ ਜਾਣ ਤੇ ਧੰਨਵਾਦ ਕਰਦੇ ਕਿਹਾ ਕਿ ਉਹ ਗੋਰੂ ਆਸੇ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਦੀ ਹੱਲ ਸੰਖੇਪ ਘਟਨਾ ਤੇ ਸ਼ਹਾਦਤ ਤੱਕ ਅੰਤਿਮ ਦਿਨਾਂ ਨੂੰ ਸੰਗਤ ਸਹਿਯੋਗ ਦਾ ਬਣਾਉਣ ਲਈ ਯਤਨਸ਼ੀਲ ਰਹਿਣਗੇ ਉਨ੍ਹਾਂ ਦੱਸਿਆਬਹਾਦਰ ਦੇ ਜਨਮ ਦਿਵਸ ਸਮਾਰੋਹ ਦੀਆਂ ਤਿਆਰੀਆਂ ਜਾ ਰਹੀਆਂ ਹਨ ਚੇਅਰਮੈਨ ਕਿਸ਼ਨ ਕੁਮਾਰ ਬਾਵਾ ਵੱਲੋਂ ਬਾਬਾ ਬੰਦਾ ਸਿੰਘ ਬਹਾਦੁਰ ਦੇ ਜਨਮ ਦਿਵਸ ਮੌਕੇ ਸੁਲਭ ਟੋਬਾ ਦੇ ਦਿਨ ਪੰਜਾਬ ਸਰਕਾਰ ਵੱਲੋਂ ਰੈਗੂਲਰ ਛੁੱਟੀ ਐਲਾਨ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਰਕਬਾ ਭਵਨ ਲੁਧਿਆਣਾ ਅੰਦਰ ਕ੍ਰਿਸ਼ਨ ਕੁਮਾਰ ਬਾਵਾ ਬੈਰਾਗੀ ਰਤਨ ਐਵਾਰਡ ਦਿੱਤੇ ਜਾਣ ਸਮੇਂ ਸੋਹਨ ਦਾਸ ਬਾਵਾ, ਦਾਰਾ ਦਾਸ ਬਾਬਾ, ਤੋਤਾ ਦਾਸ ਬਾਬਾ, ਮਹੰਤ ਬਲਾਕ ਦਾਸ, ਨਰੇਸ਼ ਬਾਬਾ, ਲੁਧਿਆਣਾ ਮਹੰਤ ਰਾਜਾ ਰਾਮ, ਸੁੱਖਦੇਵ ਬਾਵਾ,ਪ੍ਰੀਤਮ ਦਾਸ ਸ਼ਹਿਣਾ, ਜਗਦੀਪ ਬਾਵਾ ਗੁੱਜਰਾਂ, ਭੋਜ ਰਾਜ ਫਰਵਾਹੀ, ਜਗਸੀਰ ਦਾਸ ਬਾਬਾ ਨਾਗਰਾ, ਜੱਗਾ ਦਾਸ ਦੇ ਦਿੜਬਾ, ਹੰਸ ਰਾਜ ਕਾਤਰੋ, ਚਰਨਜੀਤ ਬਾਵਾ ਅਲੀਪੁਰ, ਮੇਘ ਰਾਜ ਨਾਗਰੀ, ਜਸਵਿੰਦਰ ਬਾਵਾ ਪਟਿਆਲਾ, ਅਰਸ਼ਦੀਪ ਬਾਵਾ, ਮੰਗਲ ਦਾਸ  ਧੋਲਾ , ਸੱਤਪਾਲਬੈਰਾਗੀ, ਤੀਰਥ ਬਾਬਾ, ਐਡਵੋਕੇਟ ਬੂਟਾ ਸਿੰਘ ਬੈਰਾਗੀ, ਐਡਵੋਕੇਟ ਮਨਦੀਪ ਬਾਵਾ, ਗੁਰਦੀਪ ਦੀਪੀ ਸ਼ਹਿਣਾ ਚੇਅਰਮੈਨ ਬਲਾਕ ਸਮਿਤੀ ਜਨਕ ਦਾਸ ਬਾਬਾ ਪ੍ਰੀਤਮ ਸਿੰਘ ਜੌਹਲ ਏ ਡੀ ਸੀ ਰਣਜੀਤ ਸਿੰਘ ਕੰਗ ਤਿਰਲੋਚਨ ਦਾਸ ਦੋਰਾਹਾ, ਗੁਲਸ਼ਨ ਬਾਵਾ ਲੁਧਿਆਣਾ ਸੇਵਾ ਦਾਸ ਬਾਵਾ, ਸਲੇਮਪੁਰਾ ਬਲਜੀਤ ਬਾਵਾ ਛਾਜਲੀ, ਹਰਿੰਦਰ ਤੋਤਾ ਧਨੌਲਾ, ਰਾਕੇਸ਼ ਬਾਬਾ ਬੁੱਢਲਾਡਾ,  ਰੇਸ਼ਮ ਬਾਵਾ, ਪ੍ਰਦੀਪ ਬਾਵਾ, ਅਰਨੀਵਾਲਾ ਦਵਾਰਕਾ  ਦਾਸ ਬਾਵਾ ਜ਼ੀਰਾ, ਦੁਸ਼ਅੰਤ ਬਾਵਾ ਫਿਲੋਰ, ਪਰਮਜੀਤ ਸਿੰਘ ਬਾਵਾ, ਨਾਗੇਸ਼ ਬਾਵਾ,  ਫਤਹਿਗੜ੍ਹ ਚੂੜੀਆਂ, ਸੁਖਵਿੰਦਰ ਬਾਵਾ ਅੰਮ੍ਰਿਤਸਰ, ਸੈਂਕੜੇ ਹੋਰ ਬੈਰਾਗੀ ਭਾਈਚਾਰੇ ਦੇ ਲੋਕਾਂ ਦੇ ਕਿਸਾਨ ਕੁਮਾਰ ਬਾਵਾ ਨੂੰ ਵਧਾਈ ਦਿੱਤੀ

ਸੇਵਾ ਮੁਕਤ ਪੁਲਿਸ ਮੁਲਾਜ਼ਮ ਜਥੇਬੰਦੀ ਦੀ ਨਵੇਂ ਆਏ ਐਸ ਐਸ ਪੀ ਨਾਲ ਮੀਟਿੰਗ

ਜਗਰਾਓਂ, ਅਕਤੂਬਰ 2020 -(ਸੱਤਪਾਲ ਸਿੰਘ ਦੇਹੜਕਾਂ/ਗੁਰਕੀਰਤ ਸਿੰਘ)- ਐਸ.ਐਸ.ਪੀ. ਲੁਧਿਆਣਾ ਦਿਹਾਤੀ ਸ਼੍ਰੀ ਚਰਨਜੀਤ ਸਿੰਘ ਸੋਹਲ ਆਈ.ਪੀ.ਐਸ. ਵੱਲੋ ਸੇਵਾ ਮੁਕਤ ਪੁਲਿਸ ਮੁਲਾਜਮਾਂ ਨਾਲ ਮੀਟਿੰਗ ਕਰਕੇ ਉਹਨਾਂ ਦੀਆ ਸਮੱਸਿਆਵਾਂ ਸੁਣੀਆ ਗਈਆ ਅਤੇ ਉਹਨਾਂ ਨੁੰ ਆਸ਼ਵਾਸਨ ਦਵਾਇਆ ਗਿਆ ਕਿ ਉਹਨਾਂ ਦੀ ਹਰ ਛੋਟੀਆ-ਵੱਡੀਆ ਸਮੱਸਿਆਵਾਂ ਨੂੰ ਜਲਦ ਤੋ ਜਲਦ ਹੱਲ ਕੀਤਾ ਜਾਵੇਗਾ। ਉਸ ਸਮੇ ਜਥੇਬੰਦੀ ਵਲੋਂ ਐਸ ਐਸ ਪੀ ਸਾਹਿਬ ਨੂੰ ਜਗਰਾਓਂ ਜੁਅਨਿਗ ਤੇ ਜੀ ਆਇਆ ਆਖਿਆ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਸ ਸਮੇ ਸੇਵਾ ਮੁਕਤ ਜਥੇਬੰਦੀ ਦੇ ਸਮੂਹ ਅਹੁਦੇਦਾਰ ਹਾਜਰ ਸਨ।

ਮੋਦੀ ਸਰਕਾਰ ਸਮਾਜ ਦੇ ਮੱਥੇ ਤੇ ਕਲੰਕ:ਸਰਪੰਚ ਤਲਵੰਡੀ ਭੰਗਰੀਆਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਚੱਲ ਰਹੀ ਕੇਂਦਰ ਵਿਚਲੀ ਭਾਜਪਾ ਦੀ ਸਰਕਾਰ ਨੇ ਖੇਤੀ ਬਿੱਲਾਂ ਨਾਲ ਦੇਸ਼ ਦੇ ਅੰਨਦਾਤਾ ਕਿਸਾਨ-ਮਜ਼ਦੂਰ ਤੋ ਲੈ ਕੇ ਦੇਸ਼ ਦੇ ਹਰ ਵਰਗ ਨੂੰ ਕੰਗਾਲੀ ਵੱਲ ਲਿਆ ਕੀਤਾ ਜਿਸ ਕਰਕੇ ਦੇਸ਼ ਦੀ ਇਸ ਅੰਨੀ ਮੋਦੀ ਸਰਕਾਰ ਸਮਾਜ ਦੇ ਮੱਥੇ ਤੇ ਕਲੰਕ ਸਾਬਿਤ ਹੋ ਰਹੀ ਹੈ।ਇੰਨਾਂ ਸਬਦਾਂ ਦਾ ਪ੍ਰਗਟਾਵਾ ਸਰਪੰਚ ਰੁਪਿੰਦਰ ਸਿੰਘ ਧਾਲੀਵਾਲ ਤਲਵੰਡੀ ਭੰਗੇਰੀਆਂ ਨੇ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਭਾਜਪਾ ਦੀ ਮੋਦੀ ਸਰਕਾਰ ਜਿੱਥੇ ਦੇਸ਼ ਦੇ ਅੰਨਦਾਤਾ ਕਿਸਾਨ ਨੂੰ ਕੋਝੀਆਂ ਸਾਜਿਸ਼ਾਂ ਦੁਆਰਾ ਉਜਾੜੇ ਵੱਲ ਧੱਕਣ ਦੀ ਤਾਂਘ ਵਿੱਚ ਹੈ ਉਥੇ ਹੀ ਸ੍ਰੋਮਣੀ ਅਕਾਲੀ ਦਲ ਬਾਦਲ ਵੀ ਇਸ ਸ਼ਾਜਿਸ ਦਾ ਹਿੱਸਾ ਹਨ ਜੋ ਅੱਜ ਵੱਖ-ਵੱਖ ਤਰ੍ਹਾਂ ਦੀਆਂ ਡਰਾਮੇਬਾਜ਼ੀਆਂ ਕਰਕੇ ਲੋਕਾਂ ਨੂੰ ਭਰਮਾ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਵਿੱਚ ਹਨ।ਪਰ ਸੂਬੇ ਦੇ ਸੂਝਵਾਨ ਲੋਕ ਅਕਾਲੀ ਦਲ ਲੋਕ ਮਾਰੂ ਨੀਤੀਆਂ ਤੋ ਭਲੀਭਾਂਤ ਜਾਣੂ ਹਨ ਅਤੇ ਇੰਨ੍ਹਾਂ ਨੂੰ ਮੂੰਹ ਨਹੀ ਲਾਉਣਗੇ।

ਟਰੱਸਟ ਦੇ ਚੇਅਰਮੈਨ ਜਸਵੰਤ ਸਿੰਘ ਕਾਰਸੇਵਾ ਵਾਲੇ ਜਗਰਾਉ ਵਿੱਚ 12 ਅਕਤੂਬਰ ਨੂੰ ਪਹੁੰਚ ਰਹੇ ਹਨ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਜਗਰਾਉ ਵਿਖੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਿਦਆਕ ਤੇ ਭਲਾਈ ਟੱਰਸਟ ਜਗਰਾਉ(ਚੰਡੀਗੜ੍ਹ) ਦੀ ਮੀਟਿੰਗ ਗੁ:ਬਾਬਾ ਜੀਵਨ ਸਿੰਘ ਜੀ ਰਾਣੀ ਵਾਲਾਂ ਖੂਹ ਵਿਖੇ ਹੋਈ ਜਿਸ ਵਿੱਚ ਧਾਰਮਿਕ ਵਿਚਾਰਾਂ ਹੋਈਆਂ।ਪੈ੍ਰਸ ਨੂੰ ਜਾਣਕਾਰੀ ਦਿੰਦਿਆਂ ਕੈਪਟਨ ਬਲੋਰ ਸਿੰਘ ਨੇ ਦੱਸਿਆ ਹੈ ਕਿ ਜਿਸ ਵਿੱਚ ਵਿਚਾਰ ਹੋਈ ਹੈ ਕਿ ਟਰੱਸਟ ਦੇ ਚੇਅਰਮੈਨ ਸ:ਜਸਵੰਤ ਸਿੰਘ ਕਾਰਸੇਵਾ ਵਾਲੇ 12 ਤਰੀਕ ਨੂੰ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਰਾਣੀ ਵਾਲਾ ਖੂਹ ਸਮਾ 10 ਤੋ 11 ਵਜੇ ਤੱਕ ਜਗਰਾਉ ਵਿਖੇ ਪਹੁੰਚ ਰਹੇ ਹਨ।ਇਸ ਮੀਟਿੰਗ ਵਿੱਚ ਪ੍ਰਧਾਨ ਗੁਰਚਰਨ ਸਿੰਘ ਦਲੇਰ,ਪ੍ਰਚਾਰ ਸੈਕਟਰੀ ਟਹਿਲ ਸਿੰਘ,ਸੈਕਟਰੀ ਜਗਜੀਤ ਸਿੰਘ,ਜੱਥੇਦਾਰ ਬਾਬਾ ਪਾਲ ਸਿੰਘ,ਨਛੱਤਰ ਸਿੰਘ ਬਾਰਦੇਕੇ,ਸੁਖਦੇਵ ਸਿੰਘ ਲੋਪੋ ਆਦਿ ਹਾਜ਼ਰ ਸਨ।

ਡਾਂ ਹਰਿੰਦਰ ਕੋਰ ਗਿੱਲ ਦੀ ਅਗਵਾਈ ਵਿੱਚ ਰਾਹੁਲ ਗਾਂਧੀ ਦੀ ਰੈਲੀ ਵਿੱਚ ਕਾਂਗਰਸੀਆਂ ਦਾ ਕਾਫਲਾ ਰਵਾਨਾ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕਾਂਗਰਸ ਪਾਰਟੀ ਵੱਲੋ ਖੇਤੀ ਕਾਨੂੰਨ ਖਿਲਾਫ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਕਿਸਾਨਾਂ ਦੇ ਹੱਕ ਵਿੱਚ ਬੱਧਨੀ ਕਲਾਂ(ਮੋਗਾ) ਹੋਣ ਵਾਲੀ ਰੈਲੀ ਦੌਰਾਨ ਜਗਰਾੳ ਤੋ ਡਾ.ਹਰਿੰਦਰ ਕੌਰ ਗਿੱਲ ਚੇਅਰਮੈਨ ਮਹਿਲਾ ਵਿੰਗ ਪੰਜਾਬ ਦੀ ਅਗਵਾਈ ‘ਚ ਜੱਥਾ ਰਵਾਨਾ ਹੋਇਆ।ਡਾ.ਗਿੱਲ ਨੇ ਕਿਹਾ ਕੇਂਦਰ ਦੀ ਮੋਦੀ ਸਰਕਾਰ ਵਲੋ ਪੰਜਾਬ ਦੇ ਖੇਤੀਬਾੜੀ ਸਿਸਟਮ ਨੂੰ ਤਬਾਹ ਕਰਨ ਤੇ ਪੂੰਜੀਪਤੀਆਂ ਨੂੰ ਲਾਭ ਦੇਣ ਲਈ ਨਵੇ ਖੇਤੀ ਕਾਨੂੰਨ ਬਣਾਏ ਹਨ ਜਿੰਨ੍ਹਾਂ ਨੂੰ ਕਦੇ ਸਹਿਣ ਨਹੀ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨੀ ਨੂੰ ਬਚਾਉਣ ਲਈ ਰਾਜਨੀਤੀ ਕਰਨ ਦਾ ਸਮਾ ਨਹੀ ਬਲਕਿ ਕਿਸਾਨ ਦੇ ਮੋਢਾ ਲਾ ਕੇ ਕਿਸਾਨ ਦੇ ਹੱਕ ਲਈ ਸੰਘਰਸ਼ ਕਰਨ ਦਾ ਸਮਾਂ ਹੈ ਇਸ ਸਮੇ ਸੋਮਨਾਥ ਸੇਘੜਾ,ਟੋਨੀ ਹੇਰ,ਹੈਪੀ ਗਿੱਲ,ਸਤਪਾਲ ਸਿੰਘ,ਆਂਦਿ ਪਾਰਟੀ ਦੇ ਵਰਕਰ ਹਾਜ਼ਰ ਸਨ।