You are here

ਲੁਧਿਆਣਾ

ਖੇਤੀ ਆਰਡੀਨੈਂਸ਼ਾਂ ਬਿੱਲ ਖਿਲਾਫ ਮਹਿਲਾ ਬ੍ਰਿਗੇਡ ਕਾਂਗਰਸ ਨੇ ਕੇਂਦਰ ਸਰਕਾਰ ਖਿਲਾਫ ਕੀਤਾ ਰੋਸ਼ ਪ੍ਰਦਰਸ਼ਨ,ਕਿਸਾਨ ਬੀਜਣਾ ਵੀ ਜਾਣਦੇ ਹਨ ਤੇ ਉਹ ਵੱਡਣਾ ਵੀ ਜਾਣਦੇ ਹਨ:ਡਾ.ਹਰਿੰਦਰ ਗਿੱਲ ਕੋਠੇ ਸ਼ੇਰਜੰਗ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੇਂਦਰ ਦੀ ਭਾਜਪਾ ਸਰਕਾਰ ਨੇ ਕਿਸਾਨ ਵਿਰੋਧੀ ਜੋ ਆਰਡੀਨੈਂਸ਼ ਬਿੱਲ ਲੋਕ ਸਭਾ ਅਤੇ ਰਾਜ ਸਭਾ ਵਿੱਚ ਪਾਸ ਕੀਤੇ ਹਨ ਉਹ ਕਿਸਾਨਾਂ ਦੇ ਗਲ ਵਿੱਚ ਫਾਂਸੀ ਦੇਣ ਤੋ ਘੱਟ ਨਹੀ ਹੈ ਜੇਕਰ ਕੇਂਦਰ ਸਰਕਾਰ ਨੇ ਇਹ ਬਿੱਲ ਵਾਪਸ ਨਹੀ ਲਏ ਤਾਂ ਕਿਸਾਨ ਬੀਜਣਾ ਵੀ ਜਾਣਦੇ ਹਨ ਤੇ ਵਢਣਾ ਵੀ ਜਾਣਦੇ ਹਨ।ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਾ.ਹਰਿੰਦਰ ਕੌਰ ਗਿੱਲ ਵਾਈਸ ਚੇਅਰ ਮੈਨ ਪੰਜਾਬ ਸਟੇਟ ਮਹਿਲਾ ਵਿੰਗ (ਕਾਂਗਰਸ) ਜਗਰਾੳਂੁ ਨੇ ਪੱਤਰਕਾਰਾਂ ਦੇ ਰੂਬਰੂ ਹੋ ਕੇ ਕੀਤੇ।ਉਨ੍ਹਾਂ ਕਿਹਾ ਕਿ ਅੱਜ ਸੂਬੇ ਦੀ ਸਰਕਾਰ ਕਿਸਾਨਾਂ ਨਾਲ ਹੋ ਰਹੇ ਅੱਤਿਆਚਾਰ ਨੂੰ ਸਹਿਣ ਨਹੀ ਕਰੇਗੀ ਤੇ ਪੰਜਾਬ ਦੀ ਕਾਂਗਰਸ਼ ਸਰਕਾਰ ਕਿਸਾਨਾਂ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਅੱਗੇ ਕਿਹਾ ਕਿ ਸਰਕਾਰ ਵੱਲੋ ਬਣਾਇਆ ਇਹ ਕਾਨੂੰਨ ਭਵਿੱਖ ਵਿੱਵ ਕਿਸਾਨਾਂ ਲਈ ਕਾਲਾ ਕਾਨੂੰਨ ਸਾਬਿਤ ਹੋਵੇਗਾ।ਇਸ ਕਾਨੂੰਨ ਦੇ ਕਰਕੇ ਕਿਸਾਨ ਆਪਣੀਆਂ ਜ਼ਮੀਨਾਂ ਦੇ ਮਾਲਕ ਹੋਣ ਦੇ ਬਾਵਜੂਦ ਬਣ ਕੇ ਰਹਿ ਜਾਵੇਗਾ।ੳੋੁਨ੍ਹਾਂ ਕਿਹਾ ਕਿ ਇਸ ਕਿਸਾਨ ਵਿਰੋਧੀ ਆਰਡੀਨੈਂਸ਼ ਬਿੱਲਾਂ ਦੇ ਖਿਲਾਫ ਸੰਘਰਸ਼ ਨਮੂ ਹੋਰ ਤਿੱਖਾ ਕੀਤਾ ਜਾਵੇਗਾ।ਅੱਗੇ ਕਿਹਾ ਜਿੰਨ੍ਹਾ ਚਿਰ ਤੱਕ ਕੇਂਦਰ ਸਰਕਾਰ ਇਹ ਬਿੱਲ ਵਾਪਸ ਨਹੀ ਲੈਂਦੀ ਉਨਾਂ ਚਿਰ ਤੱਕ ਇਹ ਸਾਡੀ ਸਰਕਾਰ ਵਲੋ ਅੰਦੋਲਨ ਜਾਰੀ ਰਹੇਗਾ ਇਸ ਤਹਿਤ ਪੰਜਾਬ ਦੀ ਸਰਕਾਰ ਕਿਸਾਨਾਂ ਨਾਲ ਚੱਟਾਨ ਵਾਂਗ ਖੜ੍ਹੀ ਹੈ।

ਜਗਰਾਉ ਵਿੱਚ ਸ੍ਰੋਮਣੀ ਅਕਾਲੀ ਦਲ ਨੇ ਮੋਦੀ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸਨ

ਸ੍ਰੋਮਣੀ ਅਕਾਲੀ ਦਲ ਕਿਸਾਨਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ ਕਰੇਗੀ-ਕਲੇਰ,ਗਰੇਵਾਲ,ਮੱਲਾ੍ਹ ਜਗਰਾਓ 25 ਸਤੰਬਰ (ਨਛੱਤਰ ਸੰਧੂ)-ਸ੍ਰੋਮਣੀ ਅਕਾਲੀ ਦਲ ਕੇਦਰ ਸਰਕਾਰ ਖਿਲਾਫ ਉਲੀਕੇ ਅੱਜ ਦੇ ਪ੍ਰੋਗਰਾਮ ਅਨੁਸਾਰ ਜਗਰਾਉ ਵਿਖੇ ਮੋਗਾ ਲੁਧਿਆਣਾ ਹਾਈਵੇ ਰੋਡ ਤੇ ਚੱਕਾ ਜਾਮ ਕਰਕੇ ਰੋਸ ਪ੍ਰਦਰਸਨ ਕੀਤਾ ਗਿਆ।ਇਸ ਮੌਕੇ ਤੇ ਬੋਲਦਿਆ ਐੱਸ ਆਰ ਕਲੇਰ ਸਾਬਕਾ ਵਿਧਾਇਕ ਜਗਰਾਉਂ,ਭਾਗ ਸਿੰਘ ਮੱਲਾ ਸਾਬਕਾ ਵਿਧਾਇਕ ਅਤੇ ਭਾਈ ਗੁਰਚਰਨ ਸਿੰਘ ਗਰੇਵਾਲ ਮੈਂਬਰ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਖੇਤੀ ਵਿਰੋਧੀ ਆਰਡੀਨੈਸਾਂ ਨੂੰ ਰੱਦ ਕਰਵਾਉਣ ਲਈ ਕਿਸਾਨਾ ਦੇ ਮੋਢੇ ਨਾਲ ਮੋਢਾ ਲਗਾ ਕੇ ਸੰਘਰਸ ਕਰੇਗੀ।ਇਸ ਸਮੇ ਉਨਾਂ੍ਹ ਨਾਲ ਸਰਕਲ ਹਠੂਰ ਦੇ ਪ੍ਰਧਾਨ ਸਰਪੰਚ ਮਲਕੀਤ ਸਿੰਘ ਧਾਲੀਵਾਲ,ਪਰਮਜੀਤ ਸਿੰਘ ਫਮਨਾ ਹਠੂਰ, ਸਰਕਲ ਪ੍ਰਧਾਨ ਦੀਦਾਰ ਸਿੰਘ ਮਲਕ, ਸਰਕਲ ਪ੍ਰਧਾਨ ਸਿਵਰਾਜ ਸਿੰਘ, ਸਰਕਲ ਪ੍ਰਧਾਨ ਪਰਮਿੰਦਰ ਸਿੰਘ ਚੀਮਾ, ਸਰਕਲ ਪ੍ਰਧਾਨ ਸੁਖਦੇਵ ਸਿੰਘ ਗਿੱਦੜਵਿੰਡੀ,ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ,ਜਸਦੇਵ ਸਿੰਘ ਲੀਲਾ, ਪ੍ਰਧਾਨ ਸੰਦੀਪ ਸਿੰਘ ਮੱਲਾ, ਪ੍ਰਧਾਨ ਜਗਦੀਸ਼ ਸਿੰਘ ਮਾਣੂੰਕੇ, ਪ੍ਰਧਾਨ ਬਲਪ੍ਰੀਤ ਸਿੰਘ ਕਾਉਂਕੇ, ਜੱਟ ਗਰੇਵਾਲ, ਪ੍ਰਧਾਨ ਵਰਿੰਦਰਪਾਲ ਸਿੰਘ ਪਾਲੀ , ਕੌਂਸਲਰ ਅਪਾਰ ਸਿੰਘ, ਦੀਪਇੰਦਰ ਸਿੰਘ ਭੰਡਾਰੀ, ਹਰਦੇਵ ਸਿੰਘ ਬੋਬੀ, ਗੁਰਸ਼ਰਨ ਸਿੰਘ ਗਿੱਦੜਵਿੰਡੀ, ਮਨਜੀਤ ਸਿੰਘ ਬਿੱਟੂ ਗਵਾਲੀਅਰ ਲੱਖਾ,ਪ੍ਰਧਾਨ ਪਰਮਵੀਰ ਸਿੱਧੂ ,ਰਾਜਾ ਮਾਣੂੰਕੇ, ਸਾਬਕਾ ਸਰਪੰਚ ਰਣਧੀਰ ਸਿੰਘ ਚੱਕਰ, ਸਾਬਕਾ ਸਰਪੰਚ ਗੁਰਚਰਨ ਸਿੰਘ ਸ਼ੇਰਪੁਰ, ਸਰਪੰਚ ਸੁਖਜੀਤ ਸਿੰਘ ਅਖਾੜਾ, ਸਾਬਕਾ ਸਰਪੰਚ ਬੂਟਾ ਸਿੰਘ ਬੁਰਜ ਕੁਲਾਰਾ, ਸਾਬਕਾ ਸਰਪੰਚ ਕਰਮਜੀਤ ਸਿੰਘ ਕੋਠੇ ਸ਼ੇਰਜੰਗ, ਸਾਬਕਾ ਸਰਪੰਚ ਰੇਸ਼ਮ ਸਿੰਘ ਮਾਣੂੰਕੇ, ਸਾਬਕਾ ਸਰਪੰਚ ਮਨਜਿੰਦਰ ਸਿੰਘ ਕਾਉਂਕੇ, ਸੁਰਗਨ ਰਸੂਲਪੁਰ, ਸਾਬਕਾ ਸਰਪੰਚ ਸ਼ੇਰ ਸਿੰਘ ਰਸੂਲਪੁਰ, ਹਰਮੀਤ ਸਿੰਘ ਜਗਰਾਉ, ਸੋਨੂ ਕੋਠੇ ਸ਼ੇਰਜੰਗ, ਸਾਬਕਾ ਸਰਪੰਚ ਸੁਰਿੰਦਰ ਸਿੰਘ ਪਰਜੀਆ ਬਿਹਾਰੀਪੁਰ, ਸੁਖਦੀਪ ਸਿੰਘ ਰਸੂਲਪੁਰ, ਤਾਰਾ ਸਿੰਘ ਡੱਲਾ, ਅਮਰਜੀਤ ਸਿੰਘ

ਰਸੂਲਪੁਰ,ਸ. ਹਰੀ ਸਿੰਘ ਕਾਉਂਕੇ,ਸੁੱਖਾ ਬਾਵਾ, ਸੁਰਵੇ ਕੁਮਾਰ ਗੁਡਗੋ, ਨੰਬਰਦਾਰ ਜਗਸੀਰ ਮਾਣੂੰਕੇ, ਪ੍ਰਧਾਨ ਕਰਮ ਸਿੰਘ,ਭਗਵਾਨ ਸਿੰਘ ਚੱਕਰ,ਹਰਦੀਪ ਸਿੰਘ ਸੰਧੂ ਮਾਣੰੂਕੇ,ਅਜਮੇਰ ਸਿੰਘ ਬਲਾਕ ਸੰਮਤੀ ਮੈਂਬਰ ਲੀਲਾ, ਬਲਰਾਜ ਗਰੇਵਾਲ ਲੀਲਾ, ਬੂਟਾ ਬਾਵਾ, ਗੁਰਦਿਆਲ ਸਿੰਘ ਗਾਲਿਬ ਕਲਾ, ਪੰਚ ਵਿੱਕੀ ਗਾਲਿਬ ਕਲਾ, ਸਾਬਕਾ ਸਰਪੰਚ ਬਲਵੀਰ ਸਿੰਘ ਮੀਰਪੁਰ ਹਾਸ, ਵਿੱਕੀ ਜਗਰਾਉਂ,ਗਗਨਦੀਪ ਸਰਨਾ,ਪਾਲਾ ਨੰਬਰਦਾਰ ਭੰਮੀਪੁਰਾ, ਗੁਰਪ੍ਰੀਤ ਸਿੰਘ ਰਾਜੂ ਕਾਉਂਕੇ, ਆਤਮਾ ਸਿੰਘ ਭੰਮੀਪੁਰਾ, ਸਤੀਸ਼ ਬੱਗਾ ਜਗਰਾਉਂ, ਜਸਵੰਤ ਸਿੰਘ ਕੋਠੇ ਖਜੂਰਾ, ਸੁਖਮੰਦਰ ਸਿੰਘ ਮਾਣੂੰਕੇ, ਸਾਬਕਾ ਸਰਪੰਚ ਪਰਮਿੰਦਰ ਸਿੰਘ ਕੋਠੇ ਫਤਿਹ ਦੀਨ, ਸਰਪ੍ਰੀਤ ਸਿੰਘ ਕਾਉਂਕੇ, ਜਸਵੀਰ ਕਾਕਾ ਪਰਜੀਆ, ਜਸਪਾਲ ਸਿੰਘ ਕੰਨੀਆ, ਬਲਜੀਤ ਪਰਜੀਆ, ਅਮਰੀਕ ਕੰਨੀਆ, ਪੰਚ ਸਤਪਾਲ ਪਰਜੀਆ, ਤਜਿੰਦਰ ਕੰਨੀਆ ਖੁਰਦ, ਤਰਸੇਮ ਕੰਨੀਆ,ਗੋਪੀ ਕਮਾਲਪੁਰਾ, ਸਾਬਕਾ ਸਰਪੰਚ ਗੁਰਬਚਨ ਸਿੰਘ ਮਲਸੀਹਾ ਬਾਜਣ, ਪੂਰਨ ਸਿੰਘ ਲੀਲਾ ਪੱਛਮੀ, ਪੰਚ ਰੂਪ ਸਿੰਘ, ਝਲਮਣ ਸਿੰਘ ਬਾਠ, ਮਹਿੰਦਰ ਸਿੰਘ ਪੰਚ, ਜੱਗਾ ਗਰੇਵਾਲ, ਨਛੱਤਰ ਸਿੰਘ ਆਦਿ ਆਗੂ ਹਾਜਰ ਸਨ।

ਸੁਖਦੇਵ ਸਿੰਘ ਡੱਲਾ ਲੋਕ ਇਨਸਾਫ ਪਾਰਟੀ ਜਗਰਾਓਂ ਦੇ ਪ੍ਰਧਾਨ ਨਿਯੁਕਤ

ਜਗਰਾਓਂ, ਸਤੰਬਰ 2020 -(ਮਨਜਿੰਦਰ ਗਿੱਲ)- ਹਲਕਾ ਜਗਰਾਓਂ ਦੇ ਲੋਕ ਇਨਸਾਫ ਪਾਰਟੀ ਵਰਕਰਾਂ ਵਿੱਚ ਉਸ ਸਮੇ ਖੁਸ਼ੀ ਦੀ ਲਹਿਰ ਫੈਲ ਗਈ ਜਦ ਪਾਰਟੀ ਵਲੋਂ ਸੁਖਦੇਵ ਸਿੰਘ ਡੱਲਾ ਨੂੰ ਹਲਕੇ ਦਾ ਪ੍ਰਧਾਨ ਨਿਯੁਕਤ ਕਰ ਦਿਤਾ ਗਿਆ।ਉਸ ਸਮੇ ਸੁਖਦੇਵ ਸਿੰਘ ਡੱਲਾ ਨੇ ਸਾਡੇ ਪ੍ਰਤੀਨਿਧ ਨਾਲ ਗੱਲ ਕਰਦੇ ਆਪਣੀ ਜੁਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂ ਗਾ ਦਾ ਭਰੋਸਾ ਆ ਦਿਤਾ ਅਤੇ ਪਾਰਟੀ ਪ੍ਰਧਾਨ ਅਤੇ ਸਾਰੇ ਸੀਨੀਅਰ ਦਾ ਧੰਨਵਾਦ ਵੀ ਕੀਤਾ।

ਵੱਡੀ ਗਿਣਤੀ ਵਿੱਚ ਲੋਕ ਇਨਸਾਫ ਪਾਰਟੀ ਦੇ ਵਰਕਰਾਂ ਨੇ  ਧਰਨੇ ਚ ਹਿਸਾ ਲਿਆ

ਜਗਰਾਓਂ, ਸਤੰਬਰ 2020 -(ਮਨਜਿੰਦਰ ਗਿੱਲ)- ਲੋਕ ਇਨਸਾਫ ਪਾਰਟੀ ਹਲਕਾ ਦਾਖਾ ਅਤੇ ਹਲਕਾ ਜਗਰਾਓ.ਦੇ ਸੈਂਕੜੇ ਵਰਕਰਾਂ ਨੇ ਅੱਜ.ਮਿਤੀ 25 9 2020 ਕਿਸਾਨ ਵਿਰੋਧੀ ਆਡੀਐਂਸ ਦੇ ਖਿਲਾਫ ਕਿਸਾਨ ਜਥੇਬੰਦੀਆਂ ਦਾ ਸਹਿਯੋਗ ਦੇਣ ਲਈ ਪਾਰਟੀਬਾਜੀ ਤੋ ੳੁੱਪਰ ੳੁੱਠ ਕੇ ਸ਼ੂਗਰ ਮਿਲ ਨਾਨਕਸਰ ਕੋਲ ਜਾ ਕੇ ਧਰਨੇ ਵਿੱਚ ਹਿੱਸਾ ਲਿਅਾ ਗਿਅਾ.ੲਿਸ ਵਿੱਚ ਲੋਕ ੲਿਨਸਾਫ ਪਾਰਟੀ ਜਗਰਾੳੁ ਦੇ ਹਲਕਾ ਪ੍ਧਾਨ ਸੁਖਦੇਵ ਸਿੰਘ ਡੱਲਾ .ਵਾੲਿਸ ਪ੍ਧਾਨ ਸੁਰਜੀਤ ਸਿੰਘ ਜਨੇਤਪੁਰਾ.ਸ਼ੋਸਲ ਮੀਡੀਅਾ ਕਮਲ ਬਰਿਅਾਰ.ਜਗਰੂਪ ਸਿੰਘ ਸੋਹੀ .ਜਸਮਿੰਦਰ ਸਿੰਘ ਸਰਾ.ਰਮਨਦੀਪ ਸਿੰਘ ਖਾਲਸਾ.ਸੁਖਪਾਲ ਸਿੰਘ .ਰਾਜਵਿੰਦਰ ਸਿੰਘ.ਬਾਬਾ ਸੁਰਿੰਦਰਪਾਲ ਸਿੰਘ ਖਾਲਸਾ ਮੁੱਲਾਪੁਰ.ਅਾਪਣੇ ਸਾਥੀਅਾ ਸਮੇਤ ਧਰਨੇ ਵਿੱਚ ਪੁਹਚੇ।

ਆਪ’ ਨੇ ਮੋਦੀ ਸਰਕਾਰ ਦੇ ਪੁਤਲੇ ਫੂਕੇ

 

ਜਗਰਾਓਂ, ਸਤੰਬਰ 2020 -(ਜਸਮੇਲ਼ ਗਾਲਿਬ/ਮਨੰਜਿੰਦਰ ਗਿੱਲ)- ਜਗਰਾਓਂ  ਵੀਰਵਾਰ ਨੂੰ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿਚ ਸੜਕਾਂ 'ਤੇ ਉਤਰੀ 'ਆਪ' ਨੇ ਧਰਨਾ ਤੇ ਰੋਸ ਮਾਰਚ ਕੱਢਦਿਆਂ ਮੋਦੀ ਸਰਕਾਰ ਦਾ ਪੁਤਲਾ ਫੂਕਿਆ। ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਦੇ ਉੱਪ ਆਗੂ ਅਤੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੀ ਅਗਵਾਈ ਵਿੱਚ ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਖੇਤੀ ਬਿੱਲਾਂ ਰਾਹੀਂ ਕੇਂਦਰ ਸਰਕਾਰ ਮੰਡੀ ਸਿਸਟਮ ਦਾ ਭੋਗ ਪਾਉਣ 'ਤੇ ਤੁਲੀ ਹੋਈ ਹੈ, ਜਿਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਪੰਜਾਬ ਤੇ ਹਰਿਆਣਾ ਹੋਵੇਗਾ। ਇਨ੍ਹਾਂ ਖੇਤੀ ਬਿੱਲਾਂ ਰਾਹੀਂ ਕੇਂਦਰ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਕੋਲ ਕਿਸਾਨੀ ਨੂੰ ਗਹਿਣੇ ਰੱਖਣ ਦੀ ਸਾਜ਼ਿਸ਼ ਵੀ ਜੱਗ ਜ਼ਾਹਿਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਪਹਿਲਾਂ ਹੀ ਕਰਜ਼ੇ ਦੀ ਮਾਰ ਦੇ ਨਾਲ-ਨਾਲ ਕੈਪਟਨ ਦੀ ਵਾਅਦਾਖ਼ਿਲਾਫ਼ੀ ਦਾ ਖਮਿਆਜ਼ਾ ਭੁਗਤ ਰਹੀ ਹੈ। ਇਸ ਉਪਰੰਤ 'ਆਪ' ਵੱਲੋਂ ਸਥਾਨਕ ਝਾਂਸੀ ਰਾਣੀ ਚੌਕ 'ਚ ਪੀਐੱਮ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਵਿਧਾਇਕਾ ਸਰਬਜੀਤ ਕੌਰ ਮਾਣੰੂਕੇ ਨੇ ਐਲਾਨ ਕੀਤਾ ਕਿ 25 ਸਤੰਬਰ ਨੂੰ ਪੰਜਾਬ ਬੰਦ ਦਾ 'ਆਪ' ਹਮਾਇਤ ਕਰਦੀ ਹੋਈ ਸੜਕਾਂ 'ਤੇ ਉੱਤਰੇਗੀ।

25 ਸਤੰਬਰ ਕਿਸਾਨ ਮਾਰੂ ਫੈਸਲਿਆਂ ਖ਼ਿਲਾਫ਼ ਸਾਨੂੰ ਸਾਰਿਆਂ ਨੂੰ ਇੱਕ ਮੁੱਠ ਹੋ ਕੇ ਕਿਸਾਨ ਮਾਰੂ ਫ਼ੈਸਲੇ ਖਿਲਾਫ਼ ਸੰਘਰਸ਼ ਲੜਨਾ ਸਮੇਂ ਦੀ ਮੁੱਖ ਲੋੜ -ਮਲਕੀਤ ਸਿੰਘ

ਹਠੂਰ-ਲੁਧਿਆਣਾ-ਸਤੰਬਰ-(ਗੁਰਸੇਵਕ ਸਿੰਘ ਸੋਹੀ)-ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਮਾਜ ਸੇਵੀ ਸਰਪੰਚ ਮਲਕੀਤ ਸਿੰਘ ਹਠੂਰ ਵੱਲੋਂ ਆਪਣੇ ਵਲੰਟੀਅਰਾਂ ਨਾਲ ਮੀਟਿੰਗ ਕਰਕੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਲਏ ਗਏ ਫੈਸਲਿਆਂ ਖ਼ਿਲਾਫ਼ ਵੱਖ-ਵੱਖ ਜਥੇਬੰਦੀਆਂ ਵੱਲੋਂ 25 ਸਤੰਬਰ ਨੂੰ ਪੰਜਾਬ ਬੰਦ ਦੇ ਦਿੱਤੇ ਸੱਦੇ ਨੂੰ ਸਫਲ ਬਣਾਉਣ ਲਈ ਹਠੂਰ ਤੋਂ 2 ਬੱਸਾਂ ਭਰਕੇ ਵੱਡਾ ਕਾਫਲਾ ਲੈਕੇ ਜਗਰਾਓਂ ਵਿਖੇ ਪਹੁੰਚੇਗਾ।ਪੰਜਾਬ ਬੰਦ ਦੇ ਸੱਦੇ ਨੂੰ ਸਮਰਥਨ ਦੇਣ ਦਾ ਐਲਾਨ ਕੀਤਾਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਿਸਾਨੀ ਤੇ ਜਵਾਨੀ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਇੱਕ ਮੁੱਠ ਹੋ ਕੇ ਕੇਂਦਰ ਸਰਕਾਰ ਦੇ ਅਜਿਹੇ ਕਿਸਾਨ ਮਾਰੂ ਫ਼ੈਸਲਿਆਂ ਖਿਲਾਫ ਸੰਘਰਸ਼ ਕਰਕੇ ਲੜਾਈ ਲੜਨਾ ਸਮੇਂ ਦੀ ਮੁੱਖ ਲੋੜ ਅਤੇ ਕਿ ਜੇਕਰ ਕਿਸਾਨਾਂ ਦੇ ਖੇਤੀਬਾੜੀ ਧੰਦੇ ਨਾ ਬਚੇ ਤਾਂ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੀ ਆਰਥਿਕ ਹਾਲਤ ਹੋਰ ਵੀ ਮਾੜੇ ਹੋ ਜਾਣਗੇ ਅਤੇ ਪੂੰਜੀਪਤੀ ਤੇ ਸਰਮਾਏਦਾਰ ਘਰਾਣੇ ਕਿਸਾਨਾਂ ਦੀਆਂ ਜ਼ਮੀਨਾਂ ਉੱਪਰ ਕਬਜ਼ੇ ਕਰਨ ਲਈ ਹਰ ਤਰ੍ਹਾਂ ਦੇ ਯਤਨ ਕਰਨਗੇ ਉਨ੍ਹਾਂ ਕਿਹਾ ਕਿ ਕਿਸਾਨੀ ਤੇ ਜਵਾਨੀ ਨੂੰ ਬਚਾਉਣ ਲਈ ਅੱਜ ਸਾਨੂੰ ਸਾਰਿਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅਜਿਹੇ ਸੰਘਰਸ਼ਾਂ ਦਾ ਸਾਥ ਦੇਣ ਲਈ ਅੱਗੇ ਆਉਣਾ ਚਾਹੀਦਾ।

ਖੇਤੀ ਆਰਡੀਨੈਸ਼ ਬਿੱਲ ਸਰਾਸਰ ਗਲਤ:ਭਾਈ ਪ੍ਰਿਤਪਾਲ ਸਿੰਘ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਗੁਰਮਤਿ ਗੰ੍ਰਥੀ ਰਾਗੀ ਢਾਡੀ ਇੰਟਰਨੈਸ਼ਨਲ ਸਭਾ ਦੀ ਮੀਟਿੰਗ ਪਿੰਡ ਰਾਊਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਜੱਥੇਬੰਦੀ ਦੇ ਕੌਮੀ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਭਾਗ ਲਿਆਂ।ਭਾਈ ਪਾਰਸ ਨੇ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦੀ ਕਿਸਾਨ ਮਾਰੂ ਨੀਤੀ ਦਾ ਪੁਰਜ਼ੋਰ ਵਿਰੋਧ ਕਰਦੇ ਹਾਂ ਅਤੇ ਹਮੇਸ਼ਾ ਮਜ਼ਦੂਰ ਕਿਸਾਨ ਏਕਤਾ ਦੀ ਹਮਾਇਤ ਕਰਦੇ ਹਾਂ।ਉਹਨਾਂ ਕਿਹਾ ਕਿ ਸਰਕਾਰ ਇਸ ਆਰਡੀਨੈਸ ਨੂੰ ਖਤਮ ਕਰੇ।ਇਸ ਸਮੇ ਪਾਰਸ ਨੇ ਕਿਹਾ ਕਿ ਇਸ ਮੌਕੇ ਜੱਥੇਬੰਦੀ ਨੇ ਭਾਈ ਗੁਰਨਾਮ ਸਿੰਘ ਰਾਊਵਾਲ ਨੂੰ ਸ਼ਰਧਾਂਜਲੀ ਭੇਟ ਕੀਤੀ।ਇਸ ਮੌਕੇ ਭਾਈ ਹਰਪਾਲ ਸਿੰਘ,ਭਾਈ ਸੁਰਿੰਦਰ ਸਿੰਘ ਪ੍ਰਧਾਨ ਪੰਥਕ ਦਲ ਜਗਮੋਹਣ ਸਿੰਘ,ਰਣਜੀਤ ਸਿੰਘ,ਅਮਰੀਕ ਸਿੰਘ,ਪ੍ਰਕਾਸ਼ ਸਿੰਘ,ਸੁਰਜੀਤ ਸਿੰਘ,ਰਵਿੰਦਰ ਸਿੰਘ,ਅਵਤਾਰ ਸਿੰਘ,ਵਰਿੰਦਰ ਸਿੰਘ,ਰਣਧੀਰ ਸਿੰਘ,ਤਰਸੇਮ ਸਿੰਘ ਆਦਿ ਸਿੰਘ ਬਹੁਤ ਸਿੰਘਾਂ ਨੇ ਭਾਗ ਲਿਆ।

ਖੇਤੀ ਬਿੱਲਾਂ ਖਿਲਾਫ ਜਾਰੀ ਰਹੇਗਾ ਸੰਘਰਸ਼:ਆਪ ਆਗੂ ਸੰਜੀਵ ਕੋਛੜ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੇਂਦਰ ‘ਚ ਮੋਦੀ ਸਰਕਾਰ ਆਈ ਹੈ ਉਦੋ ਤੋ ਹੀ ਕਿਸਾਨਾਂ ਮਜ਼ਦੂਰਾਂ ਸਮੇਤ ਹਰ ਵਰਗ ਦੀ ਆਰਥਿਕ ਹਾਲਤ ਪਤਲੀ ਹੋ ਗਈ ਹੈ।ਇੰਨ੍ਹਾਂ ਸਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਹਲਕਾ ਧਰਮਕੋਟ ਤੋ ਸੀਨੀਅਰ ਆਗੂ ਸੰਜੀਵ ਕੋਛੜ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਹੇ।ਆਪ ਆਗੂ ਕੋਛੜ ਨੇ ਕਿਹਾ ਕਿ ਇਨ੍ਹਾਂ ਆਰਡੀਨੈਸ਼ਾਂ ਨਾਲ ਕਿਸਾਨ ਤਾਂ ਤਬਾਹ ਹੋਵੇਗਾ ਹੀ ਨਾਲ ਮਜ਼ਦੂਰ ਤੇ ਆੜਤੀਆ ਦਾ ਵੀ ਨੁਕਸਾਨ ਹੋਵੇਗਾ ਜਿਸ ਨਾਲ ਖੁਦਕਸ਼ੀਆਂ ‘ਚ ਵੀ ਵਾਧਾ ਹੋਵੇਗਾ।ਉਨ੍ਹਾਂ ਕਿਹਾ ਅਸੀ ਕਿਸਾਨ ਜੱਥੇਬੰਦੀਆਂ ਦਾ ਪੁਰਨ ਸਮਰਥਨ ਕਰਦੇ ਹਾਂ।ਉਨ੍ਹਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਇੰ੍ਹਾਂ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਵਿੱਚ ਕਾਮਯਾਬ ਹੋ ਗਈ ਤਾਂ ਨਾ ਕੇਵਲ ਕਿਸ਼ਾਨਾਂ ਅਤੇ ਖੇਤ ਮਜ਼ਦੂਰ ਪੂਰੀ ਤਰ੍ਹਾਂ ਬਰਬਾਦ ਹੋਣਗੇ,ਬਲਕਿ ਆੜ੍ਹਤੀ,ਮੁਨੀਮ,ਪੱਲਦਾਰ,ਟਰੱਕ-ਟਰਾਲਾ,ਟਰਾਲੀ-ਟੈਪੂ ਆਪਰੇਟਰ(ਟਰਾਸਪੋਰਟ) ਖਾਦ ਅਤੇ ਪੈਸਟੀਸਾਈਡ ਵਿਕੇਰਤਾ,ਖੇਤੀਬਾੜੀ ਲਈ ਕਹੀ ਤੋ ਲੈ ਕੇ ਕੰਬਾਈਮ ਤੱਕ ਬਣਾਉਣ ਵਾਲੀ ਹਰ ਤਰ੍ਹਾਂ ਦੀ ਇੰਡਸਟਰੀ ਸਮੇਤ ਸਾਰੇ ਛੋਟੇ-ਵੱਡੇ ਵਾਪਰੀ ਅਤੇ ਦੁਕਨਦਾਰ ਇਨ੍ਹਾਂ ਕਾਲੇ ਕਾਨੂੰਨਾਂ ਦੀ ਭੇਟ ਚੜ੍ਹਨਗੇ।ਨਾਲ ਉਨ੍ਹਾ ਵਲੋ 25 ਸੰਤਬਰ ਨੂੰ ਪੰਜਾਬ ਬੰਦ ਦਿੱਤੇ ਸੱਦੇ ਦੀ ਪੂਰਨ ਹਿਮਾਇਤ ਕਰਦੇ ਹਨ।

ਪੁਲਿਸ ਵਿਭਾਗ ਅਤੇ ਨਗਰ ਕੌਂਸਲ ਦੌਨੇ ਮਹਿਕਮਿਆ ਵਲੋਂ ਦੁਕਾਨਦਾਰਾਂ ਵੱਲੋਂ ਸੜਕਾਂ ਤੇ ਰੱਖਿਆਂ ਨਜਾਇਜ਼ ਸਮਾਨ ਚੁਕਿੱਆ ਗਿਆ।

ਜਗਰਾਉਂ , ਸਤੰਬਰ -(ਮੋਹਿਤ ਗੋਇਲ )-ਜਗਰਾਓਂ ਵਿਖੇ  ਸੁਖਪਾਲ ਸਿੰਘ ਰੰਧਾਵਾ DSP ਟ੍ਰੈਫਿਕ ਜਗਰਾਉਂ ਅਤੇ ਸ੍ਰੀ ਸੁਖਦੇਵ ਸਿੰਘ ਰੰਧਾਵਾ ,ਕਾਰਜ ਸਾਧਕ ਅਫਸਰ ,ਨਗਰ ਕੋਂਸਲ ਜਗਰਾਉਂ ਅਤੇ ਸ਼੍ਰੀ ਮਨੋਹਰ ਸਿੰਘ ਸੁਪਰਡੈਂਟ, ਦੀ ਹਦਾਇਤਾ ਅਨੁਸਾਰ ਪੁਲਿਸ ਵਿਭਾਗ ਅਤੇ ਨਗਰ ਕੌਂਸਲ ਦੌਨੇ ਮਹਿਕਮਿਆ ਦੀ ਸਾਂਝੀ ਟੀਮ ਵੱਲੋਂ ਸ਼ਹਿਰ ਜਗਰਾਉਂ ਦੇ ਮੁੱਖ ਸੜਕਾਂ ਝਾਸੀ ਰਾਣੀ ਚੌਕ ਤੋਂ ਅਜੀਤਸਰ ਗੁਰੂਦੁਆਰਾ ਸਾਹਿਬ ਰਾਏਕੋਟ ਰੋਡ,ਕੋਠੇ ਪੋਨਾ ਰੋਡ ,ਆਰਾ ਰੋਡ,ਸਦਨ ਬਜਾਰ,ਕਮਲ ਚੌਕ, ਕੁਕੱੜ ਚੌਕ, ਲਿੰਕ ਰੋਡ ,ਲਾਲਾ ਲਾਜਪਤ ਰਾਏ ਰੋਡ, ਰੇਵਲੇ ਰੋਡ ਤੋਂ ਵਾਪਸੀ ਤੇ ਦੁਕਾਨਦਾਰਾਂ ਵੱਲੋਂ ਸੜਕਾਂ ਤੇ ਰੱਖਿਆਂ ਨਜਾਇਜ਼ ਸਮਾਨ ਚੁਕਿੱਆ ਗਿਆ। ਇਸ ਸਬੰਧੀ DSP ਸਹਿਬ ਵੱਲੋਂ ਕਈ ਵਾਰ ਦੁਕਨਦਾਰਾਂ ਨੂੰ ਸੜਕ ਤੇ ਨਜਾਇਜ਼ ਸਮਾਨ ਨਾ ਰੱਖਣ ਲਈ ਕਿਹਾ ਗਿਆ ਸੀ ਪਰੰਤੂ ਫਿਰ ਵੀ ਦੁਕਨਦਾਰਾਂ ਵੱਲੋਂ ਜਾਣਬੁੱਝ ਕੇ ਸੜਕਾਂ ਤੇ ਨਜਾਇਜ਼ ਸਮਾਨ ਰੱਖਿਆ ਜਿਸ ਨਾਲ ਟ੍ਰੈਫਿਕ ਦੀ ਸਮੱਸਿਆ ਕਾਫੀ ਗੰਭੀਰ ਰੂਪ ਧਾਰਨ ਕਰ ਰਹੀ ਹੈ ਜਿਸ ਕਾਰਨ DSP ਸਹਿਬ ਦੀ ਰੇਹਿਨੁਮਾਈ ਹੇਠ ਦੌਨੋ ਮਹਿਕਮਿਆ ਦੀ ਸਾਂਝੀ ਟੀਮ ਵੱਲੋ ਦੁਕਾਨਦਾਰਾਂ ਵੱਲੋਂ ਸੜਕਾਂ ਤੇ ਰੱਖਿਆ ਨਜਾਇਜ਼ ਸਮਾਨ ਜਬਤ ਕੀਤਾ ਗਿਆ ਇਸ ਟੀਮ ਵਿੱਚ ਟ੍ਰੈਫਿਕ ਪੁਲਿਸ ਅਤੇ ਪੀ.ਸੀ.ਆਰ ਟੀਮ , ਨਗਰ ਕੌਂਸਲ ਵੱਲੋਂ ਸ੍ਰੀ ਅਨਿਲ ਕੁਮਾਰ ਸੈਨਟਰੀ ਇੰਸਪੈਕਟਰ ਸ੍ਰੀ ਸ਼ਿਆਮ ਕੁਮਾਰ ਸੈਨਟਰੀ ਇੰਸਪੈਕਟਰ ਅਤੇ ਦਫਤਰੀ ਸਟਾਫ ਸਫਾਈ ਸੇਵਕ ਸਟਾਫ ਨਾਲ ਹਾਜਰ ਸਨ।

ਪੰਜਾਬ ਪ੍ਰਧਾਨ ਨੇ ਫੂਡ ਗਰੇਨ ਐਂਡ ਅਲਾਈਡ ਵਰਕਰਜ਼ ਯੂਨੀਅਨ ਦੀ ਤਰਫੋਂ ਕਿਸਾਨਾਂ ਦੇ ਹੱਕ ਵਿੱਚ ਸਮਰਥਨ ਦਿੱਤਾ

ਜਗਰਾਓ, ਸਤੰਬਰ 2020 -(ਮੋਹਿਤ ਗੋਇਲ )- ਜਗਰਾਉਂ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ, ਪੰਜਾਬ ਪ੍ਰਧਾਨ ਖੁਰਾਕ ਅਨਾਜ ਅਤੇ ਸਹਾਇਕ ਧੜੇ ਯੂਨੀਅਨ ਅਵਤਾਰ ਸਿੰਘ ਬਿੱਲਾ ਨੇ ਕਿਹਾ ਕਿ ਕੇਂਦਰ ਸਰਕਾਰ ਮੋਦੀ ਕੁ ਸਰਕਾਰ ਨੇ ਇੱਕ ਕਾਲਾ ਕਾਨੂੰਨ ਜਾਰੀ ਕੀਤਾ ਹੈ, ਕਿਸਾਨਾਂ ਦੇ ਵਿਰੋਧ ਵਿੱਚ, ਉਸ ਕਾਨੂੰਨ ਦਾ ਵੀ ਉਨ੍ਹਾਂ ਦੀ ਯੂਨੀਅਨ ਨੇ ਵਿਰੋਧ ਕੀਤਾ ਸੀ।  ਨੇ ਕਿਹਾ ਕਿ 25 ਸਤੰਬਰ ਨੂੰ ਪੰਜਾਬ ਬੰਦ ਦੇ ਕਿਸਾਨਾਂ ਨੇ ਆਪਣੇ ਨਾਲ ਸਮੂਹ ਸਮੂਹ ਸਮੂਹਾਂ ਨੂੰ ਅਪੀਲ ਕੀਤੀ ਹੈ।ਉਨ੍ਹਾਂ ਨੇ ਇਕ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਇਸ ਦਿਨ ਕੋਈ ਵੀ ਬੀ ਮਜ਼ਦੂਰ ਕੋਈ ਕੰਮ ਨਹੀਂ ਕਰੇਗਾ।  ਵੱਲ ਜਾਵੇਗਾ  ਸਾਰੇ ਸਾਥੀਆਂ ਦੀ ਅਪੀਲ ਨੇ ਵੀ ਹੁਕਮ ਜਾਰੀ ਕੀਤਾ ਕਿ ਬੀ. 25 ਵੱਲ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ ਅਤੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਨਗੇ।ਇਸ ਮੌਕੇ ਪ੍ਰਧਾਨ ਨਾਲ ਸੂਬਾ ਸਕੱਤਰ ਅਤੇ ਓਹਨਾ ਹੋਰ ਭੀ ਸਾਥੀ ਹਾਜਿਰ ਸਨ।