ਖੇਤੀ ਆਰਡੀਨੈਂਸ਼ਾਂ ਬਿੱਲ ਖਿਲਾਫ ਮਹਿਲਾ ਬ੍ਰਿਗੇਡ ਕਾਂਗਰਸ ਨੇ ਕੇਂਦਰ ਸਰਕਾਰ ਖਿਲਾਫ ਕੀਤਾ ਰੋਸ਼ ਪ੍ਰਦਰਸ਼ਨ,ਕਿਸਾਨ ਬੀਜਣਾ ਵੀ ਜਾਣਦੇ ਹਨ ਤੇ ਉਹ ਵੱਡਣਾ ਵੀ ਜਾਣਦੇ ਹਨ:ਡਾ.ਹਰਿੰਦਰ ਗਿੱਲ ਕੋਠੇ ਸ਼ੇਰਜੰਗ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੇਂਦਰ ਦੀ ਭਾਜਪਾ ਸਰਕਾਰ ਨੇ ਕਿਸਾਨ ਵਿਰੋਧੀ ਜੋ ਆਰਡੀਨੈਂਸ਼ ਬਿੱਲ ਲੋਕ ਸਭਾ ਅਤੇ ਰਾਜ ਸਭਾ ਵਿੱਚ ਪਾਸ ਕੀਤੇ ਹਨ ਉਹ ਕਿਸਾਨਾਂ ਦੇ ਗਲ ਵਿੱਚ ਫਾਂਸੀ ਦੇਣ ਤੋ ਘੱਟ ਨਹੀ ਹੈ ਜੇਕਰ ਕੇਂਦਰ ਸਰਕਾਰ ਨੇ ਇਹ ਬਿੱਲ ਵਾਪਸ ਨਹੀ ਲਏ ਤਾਂ ਕਿਸਾਨ ਬੀਜਣਾ ਵੀ ਜਾਣਦੇ ਹਨ ਤੇ ਵਢਣਾ ਵੀ ਜਾਣਦੇ ਹਨ।ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਾ.ਹਰਿੰਦਰ ਕੌਰ ਗਿੱਲ ਵਾਈਸ ਚੇਅਰ ਮੈਨ ਪੰਜਾਬ ਸਟੇਟ ਮਹਿਲਾ ਵਿੰਗ (ਕਾਂਗਰਸ) ਜਗਰਾੳਂੁ ਨੇ ਪੱਤਰਕਾਰਾਂ ਦੇ ਰੂਬਰੂ ਹੋ ਕੇ ਕੀਤੇ।ਉਨ੍ਹਾਂ ਕਿਹਾ ਕਿ ਅੱਜ ਸੂਬੇ ਦੀ ਸਰਕਾਰ ਕਿਸਾਨਾਂ ਨਾਲ ਹੋ ਰਹੇ ਅੱਤਿਆਚਾਰ ਨੂੰ ਸਹਿਣ ਨਹੀ ਕਰੇਗੀ ਤੇ ਪੰਜਾਬ ਦੀ ਕਾਂਗਰਸ਼ ਸਰਕਾਰ ਕਿਸਾਨਾਂ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਅੱਗੇ ਕਿਹਾ ਕਿ ਸਰਕਾਰ ਵੱਲੋ ਬਣਾਇਆ ਇਹ ਕਾਨੂੰਨ ਭਵਿੱਖ ਵਿੱਵ ਕਿਸਾਨਾਂ ਲਈ ਕਾਲਾ ਕਾਨੂੰਨ ਸਾਬਿਤ ਹੋਵੇਗਾ।ਇਸ ਕਾਨੂੰਨ ਦੇ ਕਰਕੇ ਕਿਸਾਨ ਆਪਣੀਆਂ ਜ਼ਮੀਨਾਂ ਦੇ ਮਾਲਕ ਹੋਣ ਦੇ ਬਾਵਜੂਦ ਬਣ ਕੇ ਰਹਿ ਜਾਵੇਗਾ।ੳੋੁਨ੍ਹਾਂ ਕਿਹਾ ਕਿ ਇਸ ਕਿਸਾਨ ਵਿਰੋਧੀ ਆਰਡੀਨੈਂਸ਼ ਬਿੱਲਾਂ ਦੇ ਖਿਲਾਫ ਸੰਘਰਸ਼ ਨਮੂ ਹੋਰ ਤਿੱਖਾ ਕੀਤਾ ਜਾਵੇਗਾ।ਅੱਗੇ ਕਿਹਾ ਜਿੰਨ੍ਹਾ ਚਿਰ ਤੱਕ ਕੇਂਦਰ ਸਰਕਾਰ ਇਹ ਬਿੱਲ ਵਾਪਸ ਨਹੀ ਲੈਂਦੀ ਉਨਾਂ ਚਿਰ ਤੱਕ ਇਹ ਸਾਡੀ ਸਰਕਾਰ ਵਲੋ ਅੰਦੋਲਨ ਜਾਰੀ ਰਹੇਗਾ ਇਸ ਤਹਿਤ ਪੰਜਾਬ ਦੀ ਸਰਕਾਰ ਕਿਸਾਨਾਂ ਨਾਲ ਚੱਟਾਨ ਵਾਂਗ ਖੜ੍ਹੀ ਹੈ।