ਸੁਸਾਇਟੀ ਦੀ ਚੋਣ ਅੰਦਰਖਾਤੇ ਕਰਵਾਉਣ ਖ਼ਿਲਾਫ਼ ਧਰਨਾ

ਅਜੀਤਵਾਲ , ਫ਼ਰਵਰੀ 2021 (  ਬਲਵੀਰ ਸਿੰਘ ਬਾਠ)   ਪਿੰਡ ਚੂਹੜਚੱਕ ਵਿੱਚ ਸੁਸਾਇਟੀ ਦੀ ਚੋਣ ਅੰਦਰਖਾਤੇ ਸਰਬਸੰਮਤੀ ਨਾਲ ਕਰਨ ਤੇ ਪਿੰਡ ਵਾਸੀਆਂ ਨੇ ਸੁਸਾਇਟੀ ਸਾਹਮਣੇ ਨਾਅਰੇਬਾਜ਼ੀ ਕੀਤੀ ਪਿੰਡ ਵਾਸੀਆਂ ਨੇ ਕਿਹਾ ਕਿ ਕੁਝ ਕਾਂਗਰਸੀਆਂ ਵੱਲੋਂ ਆਪ ਸਰਬਸੰਮਤੀ ਨਾਲ ਕਮੇਟੀ ਬਣਾ ਲਈ ਗਈ ਪਰ ਇਹ ਫੈਸਲਾ ਮਨਜ਼ੂਰ ਨਹੀਂ ਸਗੋਂ ਪਿੰਡ ਦਾ ਇਕੱਠ ਕਰਕੇ ਸਰਬਸੰਮਤੀ ਕੀਤੀ ਜਾਵੇ ਕਿਸਾਨ ਆਗੂ ਬਿੱਕਰ ਸਿੰਘ ਨੇ ਕਿਹਾ ਕਿ ਫੈਸਲਾ ਕਿਸਾਨ ਵਿਰੋਧੀ ਹੈ ਲੋਕਾਂ ਦੀ ਨੁਮਾਇੰਦਗੀ  ਕਰਨ ਵਾਲੇ ਅਦਾਰੇ ਦੀ ਚੋਣ ਖੁੱਲ੍ਹੇ ਤੌਰ ਤੇ ਹੋਣੀ ਚਾਹੀਦੀ ਹੈ ਇਹ ਲੋਕਾਂ ਦੇ ਜਮਹੂਰੀ ਹੱਕ ਤੇ ਛਾਪਾ ਹੈ ਸਾਬਕਾ ਸਰਪੰਚ ਕੁਲਦੀਪ ਸਿੰਘ ਨੇ ਕਿਹਾ ਕਿ ਇਹ ਚੋਣ ਗ਼ਲਤ ਢੰਗ ਨਾਲ ਕੀਤੀ ਗਈ ਹੈ ਸਾਬਕਾ ਚੇਅਰਮੈਨ ਰਣਧੀਰ ਸਿੰਘ ਢਿੱਲੋਂ ਨੇ ਕਿਹਾ  ਕਿ ਇਨ੍ਹਾਂ ਨੇ ਸਾਡੇ ਵੋਟ ਦੇ ਅਧਿਕਾਰ ਤੇ ਡਾਕਾ ਮਾਰਿਆ ਹੈ ਇਸ ਲਈ  ਇੱਕ ਅੱਠ ਨੌੰ ਸੰਦੀਪ ਸਿੰਘ ਗੁਰਪ੍ਰੀਤ ਸਿੰਘ ਭਜੀ ਨੇ ਵੀ ਸੰਬੋਧਨ ਕੀਤਾ ਨਵੇਂ ਨਿਯੁਕਤ ਸੈਟੀ ਪ੍ਰਧਾਨ ਬਲਜਿੰਦਰ ਸਿੰਘ ਨੇ ਕਿਹਾ ਕਿ ਇਹ ਚੋਣ ਪਾਰਦਰਸ਼ੀ ਢੰਗ ਨਾਲ ਕਰਵਾਈ ਗਈ ਹੈ ਇਸ ਚੋਣ ਲਈ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਸਾਬਕਾ  ਸਾਬਕਾ ਸਰਪੰਚ  ਸਾਬਕਾ ਸਿਟੀ ਪ੍ਰਧਾਨ ਦੋਨੋਂ ਪਿੰਡਾਂ ਦੇ ਮੈਂਬਰ ਪੰਚਾਇਤ ਹਾਜ਼ਰ ਸਨ ਇਸ ਚੋਣ ਵਿਚ ਪੰਚਾਇਤ ਸੈਕਟਰੀ ਵੱਲੋਂ ਤਰੀਕ ਲੈ ਕੇ ਦਿੱਤੀ ਗਈ ਸੀ ਇਸ ਸੰਬੰਧੀ ਚਰਨਜੀਤ ਸਿੰਘ ਸੋਹੀ ਏਅਰ ਸੁਸਾਇਟੀ ਮੋਗਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋ ਫਰਵਰੀ ਨੂੰ ਇਹ ਚੋਣ ਕਰਵਾਉਣ ਲਈ ਪ੍ਰੋਗਰਾਮ ਦਿੱਤਾ ਗਿਆ ਸੀ ਅਤੇ ਆਮ ਇਜਲਾਸ ਸੱਦਿਆ ਗਿਆ ਸੀ ਇਸ ਲਈ ਇਹ ਚੋਣ ਸਰਬਸੰਮਤੀ ਨਾਲ  ਕੀਤੀ ਗਈ ਹੈ