ਖੇਤੀ ਬਿੱਲਾਂ ਖਿਲਾਫ ਜਾਰੀ ਰਹੇਗਾ ਸੰਘਰਸ਼:ਆਪ ਆਗੂ ਸੰਜੀਵ ਕੋਛੜ

ਸਿੱਧਵਾਂ ਬੇਟ(ਜਸਮੇਲ ਗਾਲਿਬ)ਕੇਂਦਰ ‘ਚ ਮੋਦੀ ਸਰਕਾਰ ਆਈ ਹੈ ਉਦੋ ਤੋ ਹੀ ਕਿਸਾਨਾਂ ਮਜ਼ਦੂਰਾਂ ਸਮੇਤ ਹਰ ਵਰਗ ਦੀ ਆਰਥਿਕ ਹਾਲਤ ਪਤਲੀ ਹੋ ਗਈ ਹੈ।ਇੰਨ੍ਹਾਂ ਸਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਹਲਕਾ ਧਰਮਕੋਟ ਤੋ ਸੀਨੀਅਰ ਆਗੂ ਸੰਜੀਵ ਕੋਛੜ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਹੇ।ਆਪ ਆਗੂ ਕੋਛੜ ਨੇ ਕਿਹਾ ਕਿ ਇਨ੍ਹਾਂ ਆਰਡੀਨੈਸ਼ਾਂ ਨਾਲ ਕਿਸਾਨ ਤਾਂ ਤਬਾਹ ਹੋਵੇਗਾ ਹੀ ਨਾਲ ਮਜ਼ਦੂਰ ਤੇ ਆੜਤੀਆ ਦਾ ਵੀ ਨੁਕਸਾਨ ਹੋਵੇਗਾ ਜਿਸ ਨਾਲ ਖੁਦਕਸ਼ੀਆਂ ‘ਚ ਵੀ ਵਾਧਾ ਹੋਵੇਗਾ।ਉਨ੍ਹਾਂ ਕਿਹਾ ਅਸੀ ਕਿਸਾਨ ਜੱਥੇਬੰਦੀਆਂ ਦਾ ਪੁਰਨ ਸਮਰਥਨ ਕਰਦੇ ਹਾਂ।ਉਨ੍ਹਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਇੰ੍ਹਾਂ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਵਿੱਚ ਕਾਮਯਾਬ ਹੋ ਗਈ ਤਾਂ ਨਾ ਕੇਵਲ ਕਿਸ਼ਾਨਾਂ ਅਤੇ ਖੇਤ ਮਜ਼ਦੂਰ ਪੂਰੀ ਤਰ੍ਹਾਂ ਬਰਬਾਦ ਹੋਣਗੇ,ਬਲਕਿ ਆੜ੍ਹਤੀ,ਮੁਨੀਮ,ਪੱਲਦਾਰ,ਟਰੱਕ-ਟਰਾਲਾ,ਟਰਾਲੀ-ਟੈਪੂ ਆਪਰੇਟਰ(ਟਰਾਸਪੋਰਟ) ਖਾਦ ਅਤੇ ਪੈਸਟੀਸਾਈਡ ਵਿਕੇਰਤਾ,ਖੇਤੀਬਾੜੀ ਲਈ ਕਹੀ ਤੋ ਲੈ ਕੇ ਕੰਬਾਈਮ ਤੱਕ ਬਣਾਉਣ ਵਾਲੀ ਹਰ ਤਰ੍ਹਾਂ ਦੀ ਇੰਡਸਟਰੀ ਸਮੇਤ ਸਾਰੇ ਛੋਟੇ-ਵੱਡੇ ਵਾਪਰੀ ਅਤੇ ਦੁਕਨਦਾਰ ਇਨ੍ਹਾਂ ਕਾਲੇ ਕਾਨੂੰਨਾਂ ਦੀ ਭੇਟ ਚੜ੍ਹਨਗੇ।ਨਾਲ ਉਨ੍ਹਾ ਵਲੋ 25 ਸੰਤਬਰ ਨੂੰ ਪੰਜਾਬ ਬੰਦ ਦਿੱਤੇ ਸੱਦੇ ਦੀ ਪੂਰਨ ਹਿਮਾਇਤ ਕਰਦੇ ਹਨ।