ਪੁਲਿਸ ਵਿਭਾਗ ਅਤੇ ਨਗਰ ਕੌਂਸਲ ਦੌਨੇ ਮਹਿਕਮਿਆ ਵਲੋਂ ਦੁਕਾਨਦਾਰਾਂ ਵੱਲੋਂ ਸੜਕਾਂ ਤੇ ਰੱਖਿਆਂ ਨਜਾਇਜ਼ ਸਮਾਨ ਚੁਕਿੱਆ ਗਿਆ।

ਜਗਰਾਉਂ , ਸਤੰਬਰ -(ਮੋਹਿਤ ਗੋਇਲ )-ਜਗਰਾਓਂ ਵਿਖੇ  ਸੁਖਪਾਲ ਸਿੰਘ ਰੰਧਾਵਾ DSP ਟ੍ਰੈਫਿਕ ਜਗਰਾਉਂ ਅਤੇ ਸ੍ਰੀ ਸੁਖਦੇਵ ਸਿੰਘ ਰੰਧਾਵਾ ,ਕਾਰਜ ਸਾਧਕ ਅਫਸਰ ,ਨਗਰ ਕੋਂਸਲ ਜਗਰਾਉਂ ਅਤੇ ਸ਼੍ਰੀ ਮਨੋਹਰ ਸਿੰਘ ਸੁਪਰਡੈਂਟ, ਦੀ ਹਦਾਇਤਾ ਅਨੁਸਾਰ ਪੁਲਿਸ ਵਿਭਾਗ ਅਤੇ ਨਗਰ ਕੌਂਸਲ ਦੌਨੇ ਮਹਿਕਮਿਆ ਦੀ ਸਾਂਝੀ ਟੀਮ ਵੱਲੋਂ ਸ਼ਹਿਰ ਜਗਰਾਉਂ ਦੇ ਮੁੱਖ ਸੜਕਾਂ ਝਾਸੀ ਰਾਣੀ ਚੌਕ ਤੋਂ ਅਜੀਤਸਰ ਗੁਰੂਦੁਆਰਾ ਸਾਹਿਬ ਰਾਏਕੋਟ ਰੋਡ,ਕੋਠੇ ਪੋਨਾ ਰੋਡ ,ਆਰਾ ਰੋਡ,ਸਦਨ ਬਜਾਰ,ਕਮਲ ਚੌਕ, ਕੁਕੱੜ ਚੌਕ, ਲਿੰਕ ਰੋਡ ,ਲਾਲਾ ਲਾਜਪਤ ਰਾਏ ਰੋਡ, ਰੇਵਲੇ ਰੋਡ ਤੋਂ ਵਾਪਸੀ ਤੇ ਦੁਕਾਨਦਾਰਾਂ ਵੱਲੋਂ ਸੜਕਾਂ ਤੇ ਰੱਖਿਆਂ ਨਜਾਇਜ਼ ਸਮਾਨ ਚੁਕਿੱਆ ਗਿਆ। ਇਸ ਸਬੰਧੀ DSP ਸਹਿਬ ਵੱਲੋਂ ਕਈ ਵਾਰ ਦੁਕਨਦਾਰਾਂ ਨੂੰ ਸੜਕ ਤੇ ਨਜਾਇਜ਼ ਸਮਾਨ ਨਾ ਰੱਖਣ ਲਈ ਕਿਹਾ ਗਿਆ ਸੀ ਪਰੰਤੂ ਫਿਰ ਵੀ ਦੁਕਨਦਾਰਾਂ ਵੱਲੋਂ ਜਾਣਬੁੱਝ ਕੇ ਸੜਕਾਂ ਤੇ ਨਜਾਇਜ਼ ਸਮਾਨ ਰੱਖਿਆ ਜਿਸ ਨਾਲ ਟ੍ਰੈਫਿਕ ਦੀ ਸਮੱਸਿਆ ਕਾਫੀ ਗੰਭੀਰ ਰੂਪ ਧਾਰਨ ਕਰ ਰਹੀ ਹੈ ਜਿਸ ਕਾਰਨ DSP ਸਹਿਬ ਦੀ ਰੇਹਿਨੁਮਾਈ ਹੇਠ ਦੌਨੋ ਮਹਿਕਮਿਆ ਦੀ ਸਾਂਝੀ ਟੀਮ ਵੱਲੋ ਦੁਕਾਨਦਾਰਾਂ ਵੱਲੋਂ ਸੜਕਾਂ ਤੇ ਰੱਖਿਆ ਨਜਾਇਜ਼ ਸਮਾਨ ਜਬਤ ਕੀਤਾ ਗਿਆ ਇਸ ਟੀਮ ਵਿੱਚ ਟ੍ਰੈਫਿਕ ਪੁਲਿਸ ਅਤੇ ਪੀ.ਸੀ.ਆਰ ਟੀਮ , ਨਗਰ ਕੌਂਸਲ ਵੱਲੋਂ ਸ੍ਰੀ ਅਨਿਲ ਕੁਮਾਰ ਸੈਨਟਰੀ ਇੰਸਪੈਕਟਰ ਸ੍ਰੀ ਸ਼ਿਆਮ ਕੁਮਾਰ ਸੈਨਟਰੀ ਇੰਸਪੈਕਟਰ ਅਤੇ ਦਫਤਰੀ ਸਟਾਫ ਸਫਾਈ ਸੇਵਕ ਸਟਾਫ ਨਾਲ ਹਾਜਰ ਸਨ।