You are here

ਲੁਧਿਆਣਾ

ਐਸ ਆਰ ਕਲੇਰ ਸਾਬਕਾ ਵਿਧਾਇਕ ਜਗਰਾਉਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਚੱਕਾ ਜਾਮ ਕੀਤਾ ਜਾਵੇਗਾ।

ਜਗਰਾਓਂ, ਸਤੰਬਰ 2020 (ਮੋਹਿਤ ਗੋਇਲ  )-ਡੁੱਬਦੀ ਕਿਸਾਨੀ ਨੂੰ ਬਚਾਉਣ ਲਈ, ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਵਾਸਤੇ ਸੰਘਰਸ਼ ਲਈ 25 ਸਤੰਬਰ ਨੂੰ ਜਗਰਾਉਂ ਮੇਨ ਚੌਕ ਪੁੱਲ ਹੇਠ 10 ਵਜੇ ਤੋਂ 2 ਵਜੇ ਤੱਕ ਐੱਸ ਆਰ ਕਲੇਰ ਸਾਬਕਾ ਵਿਧਾਇਕ ਜਗਰਾਉਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਚੱਕਾ ਜਾਮ ਕੀਤੇ ਜਾਣ ਦੇ ਸਬੰਧ ਵਿੱਚ ਅੱਜ ਪਿੰਡ ਸਿਧਵਾ ਕਲਾ ਦੇ ਵਰਕਰਾ ਅਤੇ ਕਿਸਾਨ ਭਰਾਵਾ ਨੂੰ ਵੱਡੀ ਗਿਣਤੀ ਵਿਚ ਸ਼ਾਮਲ ਹੋਣ ਲਈ ਕਿਹਾ। ਇਸ  ਮੌਕੇ ਸਰਕਲ ਪ੍ਰਧਾਨ ਦੀਦਾਰ ਸਿੰਘ ਮਲਕ, ਮਾਸਟਰ ਮਹਿੰਦਰ ਸਿੰਘ, ਪ੍ਰਧਾਨ ਸੋਹਣ ਸਿੰਘ, ਹਰਦੇਵ ਸਿੰਘ, ਪ੍ਰਧਾਨ ਹਰਵਿੰਦਰ ਸਿੰਘ, ਮਨਦੀਪ ਸਿੰਘ, ਮਨਜਿੰਦਰ ਸਿੰਘ, ਸਿੰਗਾਰਾ ਸਿੰਘ, ਹਰਜੀਤ ਸਿੰਘ ਵਜੀਰਾ,ਮੇਜਰ ਸਿੰਘ, ਦਲਜੀਤ ਸਿੰਘ, ਮਨਜੀਤ ਸਿੰਘ, ਜੀਤੂ ਸਿੰਘ, ਰਣਧੀਰ ਸਿੰਘ, ਜਗਸੀਰ ਸਿੰਘ ਸੀਰਾ, ਬਹਾਦਰ ਸਿੰਘ, ਰਵਿੰਦਰ ਸਿੰਘ ਸਿਧਵਾ ਖੁਰਦ, ਮਨਪ੍ਰੀਤ ਸਿੰਘ, ਕਰਮਜੀਤ ਸਿੰਘ ਤੇ ਹੋਰ।

ਜਗਰਾਓ ਵਿੱਚ ਚੋਰਾਂ ਦੇ ਹੌਸਲੇ ਬੁਲੰਦ 4 ਦੁਕਾਨਾਂ ਦੇ ਜਿੰਦੇ ਭਣੇ

ਜਗਰਾਓ- ਸਤੰਬਰ 2020 - (ਮੋਹਿਤ ਗੋਇਲ )-ਜਗਰਾਓਂ ਤਹਿਸੀਲ ਕੰਪਲੈਕਸ ਤੋਂ ਮਿਲੀ ਜਾਣਕਾਰੀ ਅਨੁਸਾਰ ਚੋਰਾਂ ਨੇ ਬੀਤੀ ਰਾਤ 4 ਦੁਕਾਨਾਂ ਦੇ ਜਿੰਦੇ ਭਣ ਹਜਾਰਾਂ ਦੀ ਨਗਦੀ ਉਡਾਇ।ਤਹਿਸੀਲ ਕੰਪਲੈਕਸ ਵਿਖੇ ਨਾਮੀ ਵਕੀਲ ਤੇ ਨੋਟਰੀ ਵਾਲੇ ਸੰਜੀਵ ਗੋਇਲ ਨੇ ਜਾਣਕਾਰੀ ਦੇਂਦੇ ਦੱਸਿਆ ਕਿ ਉਹਨਾਂ ਨੇ ਕੱਲ ਦੁਕਾਨ ਵਿੱਚ ਰਜਿਸਟਰੀ ਕਰਵਾਣ ਲਈ ਰੁਪਏ ਗਲੇ ਦੇ ਦਰਾਜ ਵਿੱਚ 12000 ਅਲੱਗ ਤੇ 1500 ਰੁਪਏ ਖੁਲ੍ਹੇ ਰੱਖੇ ਸੀ ਜੋ ਬੀਤੀ ਰਾਤ ਚੋਰ ਉਡਾ ਕੇ ਲੈ ਗਏ। ਦੇਖਣ ਵਾਲੀ ਗੱਲ ਇਹ ਹੈ ਕਿ ਮੇਨ ਜੀ ਟੀ ਰੋਡ ਤੇ ਚਲਦੀ ਅਵਾਦੀ ਵਿੱਚ ਦੁਕਾਨ ਹੈ ਤੇ ਇਸ ਦੇ ਨਾਲ ਹੀ ਚੋਰਾਂ ਨੇ ਕੁਛ ਕਦਮਾਂ ਦੀ ਦੂਰੀ ਮੋਬਾਇਲ ਦੀ ਬਣੀ ਦੁਕਾਨ ਰਿੰਕੂ ਟੈਲੀਕਾਮ ਦੇ ਜਿੰਦੇ ਤੋੜ ਉਸ ਵਿਚੋਂ ਵੀ 25000 ਤੋਂ ਲੈ 30000 ਦੇ ਵਿੱਚ ਦਾ ਨੁਕਸਾਨ ਦੱਸਿਆ ਦੁਕਾਨ ਮਾਲਿਕ ਲਾਲ ਚੰਦ ਨੇ ਅਤੇ ਇਸ ਤੋਂ ਇਲਾਵਾ ਹੋਰ ਵੀ 2 ਦੁਕਾਨਾਂ ਬਲਤੇਜ ਗਿੱਲ ਵਕੀਲ ਦੇ ਜਿੰਦੇ ਤੋੜੇ ਪਰ ਉਥੋਂ ਕੋਈ ਨੁਕਸਾਨ ਨਹੀਂ ਦੱਸਿਆ ਜਾ ਰਿਹਾ। ਮਨਮੋਹਨ ਕਤਿਆਲ ਦੇ ਵੀ ਜਿੰਦੇ ਤੋੜਨ ਦੀ ਕੋਸ਼ਿਸ਼ ਕੀਤੀ। ਮੌਕੇ ਤੇ ਜਾਂਚ ਪੜਤਾਲ ਕਰਨ ਆਏ ਬੱਸ ਅੱਡਾ ਚੌਂਕੀ ਦੇ ਥਾਣੇਦਾਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਸਾਰਿਆਂ ਦੀ ਕੰਪਲੈਂਟ ਲਿਖ ਦਰਜ ਕਰ ਇਸ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਚੋਰਾਂ ਦੇ ਹੌਸਲੇ ਬੁਲੰਦ ਹਨ ਕੋਈ ਖੌਫ਼ ਨਹੀਂ ਪੁਲਿਸ ਦਾ ਸਾਰਾ ਦਿਨ ਤਹਿਸੀਲ ਕੰਪਲੈਕਸ ਵਿੱਚ ਚਰਚਾ ਹੁੰਦੀ ਰਹੀ।

ਨਾਨਕਸਰ ਤੋਂ ਆ ਰਹੇ ਨੌਜਵਾਨ ਨੂੰ ਲੁੱਟਿਆ ਤੇ ਕੁੱਟਿਆ 

ਜਗਰਾਉਂ, ਸਤੰਬਰ 2020 -( ਪ੍ਰਦੂਮਨ ਬਾਂਸਲ/ ਮਨਜਿੰਦਰ ਗਿੱਲ)- ਨੌਜਵਾਨ ਦੇ ਦੱਸਣ ਮੁਤਾਬਕ ਉਹ ਗੁਰਦੁਆਰਾ ਸ੍ਰੀ ਨਾਨਕਸਰ ਤੋਂ ਮੱਥਾ ਟੇਕ ਕੇ ਆਪਣੇ ਘਰ ਨੂੰ ਵਾਪਸ ਆ ਰਿਹਾ ਸੀ ਰਸਤੇ ਵਿਚ ਕੁਝ ਅਣਪਛਾਤੇ ਵਿਅਕਤੀਆਂ ਨੇ ਉਸਨੂੰ ਰੋਕ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਕੁੱਟਦੇ ਕਟਾਉਂਦੇ ਉਸ ਤੋਂ 6300 ਰੁਪਏ ਅਤੇ ਫੋਨ ਖੋਕੇ ਫਰਾਰ ਹੋ ਗਏ।ਉਸ ਨੇ ਅੱਗੇ ਦੱਸਿਆ ਕਿ ਪੁਲਸ ਵਿਚ ਕੰਪਲੇਂਟ ਦਰਜ ਕਰਾਈ ਗਈ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕਰਦੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦੇ ਜੋਨੀ ਪੁੱਤਰ ਸੱਤਪਾਲ ਵਾਸੀ ਹੀਰਾ ਬਾਗ ਨੇ ਦੱਸਿਆ ਕਿ ਅਜੇ ਤੱਕ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਉਹਨੂੰ ਕੋਈ ਹੋਰ ਜਾਣਕਾਰੀ ਹਾਸਲ ਹੋਈ ਹੈ ਜੋਨੀ ਅਤੇ ਜੋਨੀ ਦਾ ਪੂਰਾ ਪਰਿਵਾਰ ਇਸ ਘਟਨਾ ਤੋਂ ਬਾਅਦ ਡਰ ਨਾਲ ਸਹਿਮਿਆ ਹੋਇਆ ਹੈ  ।

 

ਡੀ ਐੱਸ ਪੀ ਟ੍ਰੈਫਿਕ ਸੁਖਪਾਲ ਸਿੰਘ ਰੰਧਾਵਾ ਦਾ ਸ਼ਹਿਰ ਵਾਸੀਆਂ ਵੱਲੋਂ ਵਿਸ਼ੇਸ਼ ਸਨਮਾਨ

ਜਗਰਾਓ, ਸਤੰਬਰ 2020 -(ਸੱਤਪਾਲ ਸਿੰਘ ਦੇਹਰਕਾ/ਮਨਜਿੰਦਰ ਗਿੱਲ)- ਅੱਜ ਮਿਤੀ 22-09-2020 ਨੂੰ ਜਗਰਾਉ ਵੈਲਫੇਅਰ ਸੋਸਾਇਟੀ ਦੇ ਮੈਬਰ ਕੈਪਟਨ ਸ਼੍ਰੀ ਨਰੇਸ਼ ਵਰਮਾ, ਸ੍ਰੀ ਪਵਨ ਕੁਮਾਰ ਲੱਡੂ , ਸ ਬਿੰਦਰ ਸਿੰਘ ਮਨੀਲਾ , ਸ ਸੁਰਿੰਦਰ ਸਿੰਘ ਟੀਟੂ ,ਸ ਗੁਰਿੰਦਰ ਸਿੰਘ ਸਿੱਧੂ, ਸ੍ਰੀ ਰਾਜ ਕੁਮਾਰ ਭੱਲਾ ,ਸ੍ਰੀ ਰਜਿੰਦਰ ਜੈਨ, ਸ ਗੁਲਵੰਤ ਸਿੰਘ ਅਤੇ ਡਾਕਟਰ ਨਰਿੰਦਰ ਸਿੰਘ ਵੱਲੋ ਸ੍ਰੀ ਸੁਖਪਾਲ ਸਿੰਘ ਰੰਧਾਵਾ ਡੀ.ਐੱਸ.ਪੀ. ਟ੍ਰੈਫਿਕ ਜਗਰਾਉ ਨੂੰ  ਉਹਨਾਂ ਵੱਲੋਂ ਜਗਰਾਉ ਸਹਿਰ ਦੇ ਬਾਜਾਰਾਂ ਵਿੱਚ ਜਾ ਕੇ ਦੁਕਾਨਦਾਰਾਂ ਨਾਲ ਚੰਗਾ ਤੇ ਮਿੱਠਾ ਬੋਲ ਕੇ,  ਤਿਉਹਾਰਾਂ ਪਰ ਮਿੱਠਾਈ ਵੰਡ ਕੇ ਰਲ ਕੇ ਖਾ ਕੇ ਅਤੇ ਚਾਹ ਦੀ ਕਪੀ ਸਾਂਝੀ ਕਰਕੇ ਏਦਾਂ ਦੇ ਪਲਾਨ ਤਿਆਰ ਕਰਕੇ,  ਸਾਈਕਲ ਰੈਲੀ ਕਰਕੇ , ਦੁਕਾਨ ਤੋਂ ਦੁਕਾਨ ਤੇ ਬਾਰ- ਬਾਰ ਜਾਕੇ ਉਹਨਾਂ ਨਾਲ਼ ਦਿਲੀ ਸਾਂਝ ਕਰਕੇ ਉਹਨਾਂ  ਦਾ ਪਰਿਵਾਰਕ ਮੈਂਬਰ ਬਣ  ਕੇ ਅਤੇ ਉਹਨਾਂ  ਨੂੰ   ਵੀ ਆਪਣਾ ਪਰਿਵਾਰ ਵਰਗਾ ਅਹਿਸਾਸ ਕਰਾਂ ਕੇ  ਪਹਿਲਾਂ  ਦਿਲ ਜਿੱਤਿਆ ਤੇ ਟਰੈਫਿਕ ਦੀ ਸਮੱਸਿਆ ਨੂੰ ਦੂਰ ਕਰਕੇ ਸਫ਼ਲਤਾ ਪਾਉਣ ਲਈ ਕੀਤੇ ਗਏ ਯਤਨਾ ਸਦਕਾ ਵਿਸ਼ੇਸ ਸਨਮਾਨ ਚਿੰਨ੍ਹ, ਲੋਈ ਅਤੇ  ਵਿਚ ਮਾਲਾ ਪਾ ਕੇ ਸਨਮਾਨਿਤ ਕੀਤਾ ਗਿਆ।  ਜੋ ਡੀ.ਐੱਸ. ਪੀ. ਸਾਹਿਬ ਟ੍ਰੈਫਿਕ ਜਗਰਾਉ ਵੱਲੋ ਆਕਸੀਜਨ ਅਤੇ ਬਲੱਡ ਪ੍ਰੈਸ਼ਰ ਚੈੱਕ ਕਰਨ ਵਾਲੇ ਆਕਸੀਮੀਟਰ ਪੰਚਾਇਤਾ ਨੂੰ ਵੰਡੇ ਗਏ। ਜਿਸ ਤੋ ਬਾਅਦ ਡੀ.ਐੱਸ. ਪੀ  ਸਾਹਿਬ ਟ੍ਰੈਫਿਕ ਵੱਲੋਂ ਜਗਰਾਉ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਭ ਕਾਰਗੁਜਾਰੀ ਸ੍ਰੀ ਵਿਵੇਕਸ਼ੀਲ ਸੋਨੀ ਜੀ ਆਈ.ਪੀ.ਐੱਸ ਸੀਨੀਅਰ ਪੁਲਸ ਕਪਤਾਨ ਲੁਧਿਆਣਾ (ਦਿਹਾਤੀ) ਜੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਕੰਮ ਕਰਕੇ ਅਤੇ ਟ੍ਰੈਫਿਕ ਪੁਲਸ ਦੇ ਸਾਰੇ ਮੁਲਾਜ਼ਮਾਂ ਦੀ ਮਿਹਨਤ ਨਾਲ,ਦੁਕਾਨਦਾਰਾਂ ਦੇ ਸਹਿਯੋਗ ਨਾਲ, ਜਗਰਾਉ ਸ਼ਹਿਰ ਦੇ ਨਿਵਾਸੀਆਂ,ਸਹਿਰ NGO ਤੇ ਵੈਲਫੇਅਰ ਸੁਸਾਇਟੀਆ ਅਤੇ ਪ੍ਰੈਸ ਦੇ ਸਹਿਯੋਗ ਨਾਲ ਹੀ ਇਹ ਸਫਲਤਾ ਮਿਲੀ ਹੈ ਅਤੇ ਇਹਨਾ ਦਾ ਦਿਲੋਂ ਧੰਨਵਾਦ ਕੀਤਾ।

 ਆਲ ਇੰਡੀਆ ਵਿਮੁਕਤ ਜਾਤੀ ਚੈਰੀਟੇਬਲ ਫਾਉਂਡੇਸ਼ਨ ਡੀ ਸੀ ਨੂੰ ਦਿੱਤਾ ਮੰਗ ਪੱਤਰ

ਲੁਧਿਆਣਾ, ਸਤੰਬਰ 2020,(ਮੋਹਿਤ ਗੋਇਲ, ਫੋਟੋਗ੍ਰਾਫਰ ਕੁਲਦੀਪ ਸਿੰਘ ਕੋਮਲ ) ਆਲ ਇੰਡੀਆ ਵਿਮੁਕਤ ਜਾਤੀ ਚੈਰੀਟੇਬਲ ਫਾਉਂਡੇਸ਼ਨ ਰਜਿਸਟਰਡ ਰਾਸ਼ਟਰੀ ਪ੍ਰਧਾਨ ਪ੍ਰੇਮ ਪ੍ਰਕਾਸ਼ ਬਿਧੂ ਅਤੇ ਰਾਸ਼ਟਰੀ ਉਪ ਪ੍ਰਧਾਨ ਆਸ਼ਾ ਸਿੰਘ ਤਲਵੰਡੀ ਲੁਧਿਆਣਾ ਦੇ ਡੀਸੀ ਨੂੰ ਮੰਗ ਪੱਤਰ ਸੌਂਪਿਆ ਗਿਆ।ਅੱਜ ਪ੍ਰਧਾਨ ਮੰਤਰੀ ਦੇ ਨਾਮ ਇੱਕ ਮੰਗ ਪੱਤਰ ਮੁਹਿੰਮ ਚਲਾਈ ਗਈ, ਜਿਸ ਵਿੱਚ ਸਹਰਿਆਣਾ, ਪੰਜਾਬ, ਦਿੱਲੀ, ਉੱਤਰ ਰਾਜ, ਰਾਜਸਥਾਨ, ਮਹਾਰਾਸ਼ਟਰ ਦੇ ਅਧਿਕਾਰੀਆਂ ਨੇ ਹਿੱਸਾ ਲਿਆ।ਕਮਿਸ਼ਨ ਦੀਆਂ ਰਿਪੋਰਟਾਂ ਮੁੱਖ ਤੌਰ 'ਤੇ ਵੰਚਿਤ ਸਟਰੌਲ ਜਾਤੀਆਂ, ਡੀ ਐਨ ਟੀ ਸ਼੍ਰੇਣੀ ਦੀ ਮੰਗ ਵਿਚ ਸ਼ਾਮਲ ਹਨ ਲਾਗੂ ਕਰਨ ਲਈ ਬੁਲਾਇਆ ਗਿਆ ਹੈ।ਇਕ ਦੇਸ਼, ਇਕ ਨਾਮ, ਇਕ ਜਾਤੀ, ਇਕ ਰਾਖਵਾਂਕਰਨ ਲਾਗੂ ਕੀਤਾ ਜਾਣਾ ਚਾਹੀਦਾ ਹੈ।ਗਜ਼ਟ, ਬਜਟ ਨੂੰ ਰਾਸ਼ਟਰੀ ਪੱਧਰ 'ਤੇ ਲਾਗੂ ਕੀਤਾ ਜਾਣਾ ਚਾਹੀਦਾ ਹੈ।ਗੁੰਝਲਦਾਰ ਜਾਤੀ ਨੂੰ ਅਪਰਾਧਿਕ ਨਾਮ ਦੇ ਨਿਸ਼ਾਨੇ ਤੋਂ ਛੁਟਕਾਰਾ ਦੇਣਾ ਚਾਹੀਦਾ ਹੈ। ਵ੍ਹਾਈਟ ਪੇਪਰ ਸੰਸਦ ਵਿਚ ਜਾਰੀ ਕੀਤਾ ਜਾਣਾ ਚਾਹੀਦਾ ਹੈ।

ਹੁਣ ਭਰੇਗਾ ਬੂੰਦ ਬੂੰਦ ਨਾਲ ਸਮੁੰਦਰ -ਵਾਤਾਵਰਨ ਪ੍ਰੇਮੀ 

ਜਗਰਾਓਂ, ਸਤੰਬਰ 2020 -(ਮਨਜਿੰਦਰ ਗਿੱਲ)- ""ਧਰਤੀ ਮਾਂ ਦੀ ਸੇਵਾ ""ਸ੍ਰ.ਜੋਧ ਸਿੰਘ ਜੱਸਲ   ਦੇਹੜਕਿਆ  ਵਾਲਿਆਂ ਵੱਲੋਂ ਅੱਜ ਰੇਲਵੇ ਸਟੇਸ਼ਨ ਜਗਰਾਉਂ ਵਿੱਚ ਬਣ ਰਹੀ ਪਾਰਕ ਲਈ ਮਲਹੋਤਰਾ ਮੈਡੀਕੋਜ਼ ਤੇ ਪਹੁੰਚ ਕੇ ਇੱਕ ਬੂਟਾ1300ਰੁਪਏ ਦਾ  ਦਾਨ ਕੀਤਾ । ਇਹ ਜਾਣਕਾਰੀ ਸਾਜ਼ੀ ਕਰਦੇ ਹਰਨਰਾਇਨ ਸਿੰਘ ਮੱਲਿਆਣਾ ਨੇ ਦਾਨੀ ਸ ਜੋਧ ਸਿੰਘ ਜੱਸਲ ਜੀ ਪ੍ਰਤੀ ਆਖਿਆ ਧਰਤੀ ਮਾਂ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀ ਅਤੇ ਤਰੱਕੀ ਬਖਸ਼ੇ ਅਤੇ ਧੰਨਵਾਦ ਵੀ ਕੀਤਾ ਅਤੇ ਆਖਿਆ ਕਿ ਆਸ ਕਰਦੇ ਹਾਂ ਅੱਗੇ ਤੋਂ ਵੀ ਤੁਹਾਡਾ ਸਹਿਯੋਗ ਮਿਲਦਾ ਰਹੇਗਾ keep supporting for nature 9855098600,9464710076

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ 4517 ਸੈਂਪਲ ਲਏ

ਮਰੀਜ਼ਾਂ ਦੇ ਠੀਕ ਹੋਣ ਦੀ ਦਰ 87.37% ਹੋਈ

ਲੁਧਿਆਣਾ, ਸਤੰਬਰ ( ਇਕਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-  ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ ਵਿੱਚ ਇੱਕ ਦਿਨ ਵਿੱਚ ਸ਼ੱਕੀ ਮਰੀਜ਼ਾਂ ਦੇ 4517 ਸੈਂਪਲ ਲਏ ਗਏ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਇਸ ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਦਰ ਵਿੱਚ ਵੀ ਵਾਧਾ ਦਰਜ ਕੀਤਾ ਹੈ, ਜੌ ਕਿ ਇਕ ਸ਼ੁਭ ਸੰਕੇਤ ਹੈ। ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ.ਡੀ.ਐੱਮਜ਼. ਦੀ ਦੇਖਰੇਖ ਵਿੱਚ ਸਿਹਤ ਵਿਭਾਗ ਦੇ ਸਮੂਹ ਡਾਕਟਰਾਂ, ਕਮਿਊਨਿਟੀ ਹੈਲਥ ਅਫ਼ਸਰਾਂ ਅਤੇ ਹੋਰ ਪੈਰਾ ਮੈਡੀਕਲ ਸਟਾਫ ਵੱਲੋਂ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੀਤੇ ਜਾ ਰਹੇ ਦਿਨ ਰਾਤ ਯਤਨਾਂ ਤਹਿਤ ਰੋਜ਼ਾਨਾ ਵੱਧ ਤੋਂ ਵੱਧ ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਜਾ ਰਹੇ ਹਨ। ਜਿਸ ਤਹਿਤ ਅੱਜ ਵੀ 4517 ਸੈਂਪਲ ਲਏ ਗਏ। ਉਹਨਾਂ ਸਮੂਹ ਐੱਸ.ਡੀ.ਐੱਮਜ਼ ਅਤੇ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਵਸਨੀਕਾਂ ਨੂੰ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਸਨੀਕਾਂ ਦੀ ਸੁਰੱਖਿਆ ਲਈ 24 ਘੰਟੇ 7 ਦਿਨ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ 'ਮਿਸ਼ਨ ਫਤਹਿ' ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ-19 ਬਿਮਾਰੀ ਤੋਂ ਤੰਦਰੁਸਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 16425 ਮਰੀਜ਼ਾਂ ਵਿਚੋਂ 87.37% (14351 ਕੋਵਿਡ ਪੋਜ਼ਟਿਵ ਮਰੀਜ਼) ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ ਜਦਕਿ ਕਈ ਹੋਰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। ਉਨ੍ਹਾਂ ਵਸਨੀਕਾਂ ਨੂੰ ਬਿਲਕੁਲ ਵੀ ਨਾ ਘਬਰਾਉਣ ਦੀ ਅਪੀਲ ਕੀਤੀ ਕਿਉਂਕਿ ਕੋਵਿਡ ਪੂਰੀ ਤਰ੍ਹਾਂ ਨਾਲ ਠੀਕ ਹੋਣ ਵਾਲੀ ਬਿਮਾਰੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਤੁਰੰਤ ਆਪਣੇ ਆਪ ਨੂੰ ਕੋਵਿਡ ਦਾ ਟੈਸਟ ਕਰਵਾਉਣਾ ਚਾਹੀਦਾ ਹੈ ਜਦੋਂ ਵੀ ਉਹ ਮਹਿਸੂਸ ਕਰਦੇ ਹਨ ਕਿ ਕੋਈ ਕੋਵਿਡ ਵਰਗੇ ਲੱਛਣ ਹੋਣ। ਉਨ੍ਹਾਂ ਕਿਹਾ ਕਿ ਲੱਛਣਾਂ ਦੇ ਪਤਾ ਲੱਗਣ ਅਤੇ ਜਾਂਚ ਵਿਚਕਾਰ ਵਾਲਾ ਸਮਾਂ ਬਹੁਤ ਮਹੱਤਵਪੂਰਨ ਹੁੰਦਾ ਹੈ, ਪਰ ਜਦੋਂ ਲੋਕ ਲੱਛਣ ਹੋਣ ਦੇ ਬਾਵਜੂਦ ਆਪਣੇ ਆਪ ਦਾ ਟੈਸਟ ਨਹੀਂ ਕਰਵਾਉਂਦੇ ਤਾਂ ਕਈ ਵਾਰ ਉਨ੍ਹਾਂ ਦੀ ਸਿਹਤ ਖਰਾਬ ਹੋ ਜਾਂਦੀ ਹੈ, ਜਿਸ ਨਾਲ ਮੰਦਭਾਗੀਆਂ ਘਟਨਾਵਾਂ ਹੁੰਦੀਆਂ ਹਨ।ਉਨ੍ਹਾਂ ਕਿਹਾ ਕਿ ਵਸਨੀਕਾਂ ਦੀ ਭਲਾਈ ਲਈ ਸ਼ਹਿਰ ਵਿੱਚ ਕਈ ਟੈਸਟਿੰਗ ਸੈਂਟਰ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਕੇਂਦਰਾਂ ਵਿੱਚ ਕੋਵਿਡ ਟੈਸਟ ਬਿਲਕੁਲ ਮੁਫਤ ਕੀਤੇ ਜਾਂਦੇ ਹਨ ਜੇਕਰ ਕਿਸੇ ਨੂੰ ਕੋਰੋਨਾ ਸਬੰਧੀ ਕੋਈ ਲੱਛਣ ਲੱਗਦੇ ਹਨ ਤਾਂ ਬਿਨ੍ਹਾਂ ਦੇਰੀ ਕੀਤੇ ਨੇੜਲੇ ਟੈਸਟ ਕੇਂਦਰ ਜਾ ਕੇ ਤੁਰੰਤ ਜਾਂਚ ਕਰਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਸਨੀਕਾਂ ਦੀ ਭਲਾਈ ਲਈ ਰੋਜ਼ਾਨਾ ਲਏ ਗਏ ਨਮੂਨਿਆਂ ਦੀ ਗਿਣਤੀ ਵਿੱਚ ਹੋਰ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਦੋ ਵੀ ਕੋਈ ਵਿਅਕਤੀ ਦੇ ਕੋਵਿਡ-19 ਦੇ ਪੀੜਤ ਹੋਣ ਜਾਂ ਸ਼ੱਕ ਬਾਰੇ ਪਤਾ ਲੱਗਦਾ ਹੈ ਤਾਂ ਤੁਰੰਤ ਉਸ ਦੇ ਸੈਂਪਲ ਜਾਂਚ ਲਈ ਭੇਜੇ ਜਾਂਦੇ ਹਨ। ਇਨ੍ਹਾਂ ਸੈਂਪਲਾਂ ਦੀ ਗਿਣਤੀ ਰੋਜ਼ਾਨਾ ਸੈਕੜਿਆਂ ਵਿੱਚ ਹੈ। ਇਸੇ ਤਰ੍ਹਾਂ ਅੱਜ ਵੀ 4517 ਸ਼ੱਕੀ ਵਿਅਕਤੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਜਲਦ ਹੀ ਉਨ੍ਹਾਂ ਦੇ ਨਤੀਜੇ ਮਿਲਣ ਦੀ ਉਮੀਦ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ 1403 ਪੋਜ਼ਟਿਵ ਮਰੀਜ਼ ਹਨ। ਜ਼ਿਲ੍ਹੇ ਵਿੱਚ ਹੁਣ ਤੱਕ ਤੰਦਰੁਸਤ ਹੋਏ ਮਰੀਜ਼ਾਂ ਦੀ ਸੰਖਿਆ 14351 ਹੋ ਗਈ ਹੈ।ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਕੁਲ 165 ਮਰੀਜ਼ (130 ਜ਼ਿਲ੍ਹਾ ਲੁਧਿਆਣਾ ਤੋਂ ਨਵੇਂ ਮਰੀਜ਼ ਅਤੇ 35 ਹੋਰ ਰਾਜਾਂ/ਜ਼ਿਲ੍ਹਿਆਂ ਦੇ) ਪੋਜ਼ਟਿਵ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 232768 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿਚੋਂ 230505 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਹੈ, 212169 ਨਮੂਨੇ ਨੈਗਟਿਵ ਪਾਏ ਗਏ ਹਨ ਅਤੇ 2263 ਨਮੂਨਿਆਂ ਦੀ ਰਿਪੋਰਟ ਆਉਣ ਬਾਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਲੁਧਿਆਣਾ ਨਾਲ ਸਬੰਧਤ ਕੁਲ ਮਰੀਜ਼ਾਂ ਦੀ ਗਿਣਤੀ 16425 ਹੈ, ਜਦਕਿ 1911 ਮਰੀਜ਼ ਦੂਜੇ ਜ਼ਿਲ੍ਹਿਆਂ/ਰਾਜਾਂ ਨਾਲ ਸਬੰਧਤ ਹਨ।ਉਨ੍ਹਾਂ ਕਿਹਾ ਕਿ ਬਦਕਿਸਮਤੀ ਨਾਲ ਅੱਜ 9 ਮੌਤਾਂ ਹੋਈਆਂ ਹਨ (5 ਜ਼ਿਲ੍ਹਾ ਲੁਧਿਆਣਾ, 1 ਪਟਿਆਲਾ, 1 ਜਲੰਧਰ, 1 ਮੋਗਾ ਅਤੇ 1 ਰਾਜ ਜੰਮੂ ਅਤੇ ਕਸ਼ਮੀਰ ਨਾਲ ਸਬੰਧਤ ਹੈ)। ਹੁਣ ਕੋਰੋਨਾ ਤੋਂ ਪੀੜਤ ਮਰੀਜ਼ਾਂ ਦੀ ਮੌਤ ਦੀ ਕੁੱਲ ਗਿਣਤੀ ਲੁਧਿਆਣਾ ਤੋਂ 668 ਅਤੇ 200 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ।ਉਨ੍ਹਾਂ ਕਿਹਾ ਕਿ ਹੁਣ ਤੱਕ ਜ਼ਿਲ੍ਹੇ ਵਿੱਚ 41460 ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ, ਜਦਕਿ ਮੌਜੂਦਾ ਸਮੇਂ ਵੀ 4276 ਵਿਅਕਤੀ ਇਕਾਂਤਵਾਸ ਹਨ। ਅੱਜ ਵੀ 235 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਸ਼ਰਮਾ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਹੁਣ ਅਸੀਂ ਚਰਮ ਸੀਮਾ (Peak) ਦੌਰ ਵਿੱਚੋਂ ਗੁਜ਼ਰ ਰਹੇ ਹਨ, ਹੁਣ ਜਿਆਦਾ ਸਾਵਧਾਨੀਆਂ ਵਰਤਣ ਦੀ ਜਰੂਰਤ ਹੈ। ਉਹ ਪੰਜਾਬ ਸਰਕਾਰ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਜੇ ਉਹ ਘਰ ਦੇ ਅੰਦਰ ਹੀ ਰਹਿਣ ਤਾਂ ਉਹ ਨਾ ਸਿਰਫ ਆਪ ਸੁਰੱਖਿਅਤ ਰਹਿਣਗੇ, ਬਲਕਿ ਹਰ ਕਿਸੇ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਯੋਗਦਾਨ ਪਾਉਣਗੇ।

ਪਿੰਡ ਚੂੜ ਚੱਕ ਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ

ਇਹ ਹਫਤਾ ਕਾਲੇ ਅੱਖਰਾਂ ਦੇ ਹਫਤੇ ਵਜੋਂ ਜਾਣਿਆ ਜਾਵੇਗਾ- ਪ੍ਰਧਾਨ ਸੰਦੀਪ ਸਿੰਘ 

ਅਜੀਤਵਾਲ , ਸਤੰਬਰ 2020 -(ਬਲਬੀਰ ਸਿੰਘ ਬਾਠ)- ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਚੂਹੜ ਚੱਕ ਵਿਖੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਅੱਜ ਪਿੰਡ ਦੀ ਸੱਥ ਵਿੱਚ ਅਰਥੀ ਫੂਕ ਲੋਕ ਮੁਜ਼ਾਹਰਾ ਕੀਤਾ ਗਿਆ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਪ੍ਰਧਾਨ ਸੰਦੀਪ ਸਿੰਘ ਚੂੜ ਚੱਕ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਰਡੀਨੈੱਸ ਬਿੱਲ ਪਾਸ ਕਰਕੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਉਨ੍ਹਾਂ ਕਿਹਾ ਕਿ ਇਹ ਆਰ ਡੀ ਨੇ ਬਿੱਲ ਸਿਰਫ ਕਿਸਾਨਾਂ ਤੇ ਗ਼ਰੀਬ ਮਜ਼ਦੂਰਾਂ ਦੇ ਖੂਨ ਨੂੰ ਨਿਚੋੜਨ ਵਾਲਾ ਬਿੱਲ ਹੈ ਜਿਸ ਨਾਲ ਪੰਜਾਬ ਹਰਿਆਣਾ ਯੂਪੀ ਭਰ ਦੇ ਸਾਰੇ ਕਿਸਾਨਾਂ ਨੇ ਇਸ ਬਿੱਲ ਦਾ ਵਿਰੋਧ ਕੀਤਾ ਅਤੇ ਕੇਂਦਰ ਸਰਕਾਰ ਦੇ ਅਰਥੀ ਫੂਕ ਲੋਕ ਮੁਜ਼ਾਹਰੇ ਕੀਤੇ ਗਏ ਉਨ੍ਹਾਂ ਕਿਹਾ ਕਿ ਇਹ ਬਿੱਲ ਅਸੀਂ ਕਦੇ ਵੀ ਪਾਸ ਨਹੀਂ ਹੋਣ ਦੇਵਾਂਗੇ ਉਨ੍ਹਾਂ ਅੱਗੇ ਕਿਹਾ ਕਿ ਇਹ ਹਫ਼ਤਾ ਕਾਲੇ ਅੱਖਰਾਂ ਦੇ ਵਿੱਚ ਹਫ਼ਤੇ ਵਜੋਂ ਜਾਣਿਆ ਜਾਵੇਗਾ ਕਿਉਂਕਿ ਇਸ ਹਫਤੇ ਵਿੱਚ ਹਿੰਦੋਸਤਾਨ ਵਿੱਚ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਵਿਰੁੱਧ ਲੋਕ ਮੁਜ਼ਾਹਰੇ ਕੀਤੇ ਗਏ ਧਰਨੇ ਲਾਏ ਗਏ ਅਤੇ ਅਰਥੀ ਫ਼ੂਕ ਮੁਜ਼ਾਹਰੇ ਕੀਤੇ ਗਏ ਉਨ੍ਹਾਂ ਕਿਹਾ ਕਿ ਕਿਸਾਨ ਹਰ ਕੁਰਬਾਨੀ ਦੇਣ ਨੂੰ ਤਿਆਰ ਬੈਠੇ ਹਨ ਉਨ੍ਹਾਂ ਅੱਗੇ ਕਿਹਾ ਕਿ ਅੱਜ ਪਿੰਡ ਜੋੜ ਚੈੱਕ ਵਿਖੇ ਪਿੰਡ ਭਰ ਦੇ ਸਾਰੇ ਕਿਸਾਨ ਮਜ਼ਦੂਰਾਂ ਵੱਲੋਂ ਵੱਡੀ ਪੱਧਰ ਤੇ ਅਰਥੀ ਫੂਕ ਲੋਕ ਮੁਜ਼ਾਹਰਾ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਇਸ ਸਮੇਂ ਉਨ੍ਹਾਂ ਨਾਲ ਪੰਚਾਇਤ ਮੈਂਬਰ ਗੁਰਮੇਲ ਸਿੰਘ ਪੰਚਾਇਤ ਮੈਂਬਰ ਸਤਨਾਮ ਸਿੰਘ ਪੰਚਾਇਤ ਮੈਂਬਰ ਸਰਬਨ ਸਿੰਘ ਹਰਮਿੰਦਰ ਸਿੰਘ ਮੱਦੀ ਰਾਜੂ ਸ਼ਿਮਲਾ ਮੈਂਬਰ ਪਰਵਾ ਮਾਸਟਰ ਕੁਲਜੀਤ ਸਿੰਘ ਸੁਰਜੀਤ ਸਿੰਘ ਨਿਰਮਲ ਸਿੰਘ ਜਗਤਾਰ ਸਿੰਘ ਸਤਵੰਤ ਸਿੰਘ ਕੁਲਵੰਤ ਸਿੰਘ ਜਗੀਰ ਸਿੰਘ ਸੁਰਜੀਤ ਸਿੰਘ ਕੁਲਦੀਪ ਸਿੰਘ ਨਛੱਤਰ ਸਿੰਘ ਦਲੀਪ ਸਿੰਘ ਤੋਂ ਇਲਾਵਾ ਪਿੰਡ ਚੂੜ ਚੱਕ ਦੇ ਵੱਡੀ ਪੱਧਰ ਤੇ ਕਿਸਾਨ ਆਗੂ ਤੇ ਮਜਦੂਰ ਹਾਜ਼ਰ ਸਨ ਉਨ੍ਹਾਂ ਇਕ ਵਾਰ ਫਿਰ ਕਿਹਾ ਕਿ ਇਹ ਬਿੱਲ ਅਸੀਂ ਕਿਸੇ ਵੀ ਕੀਮਤ ਤੇ ਪਾਸ ਨਹੀਂ ਹੋਣ ਦੇਵਾਂਗੇ ਕਿਸਾਨ ਹਰ ਕੁਰਬਾਨੀ ਦੇਣ ਲਈ ਤਿਆਰ ਬੈਠੇ ਹਨ ਉਨ੍ਹਾਂ ਕੇਂਦਰ ਸਰਕਾਰ ਨੂੰ ਤਾੜਨਾ ਕਰਦੇ ਹੋਏ ਕਿਹਾ ਕਿ ਸਾਡੇ ਗਲਾਵੇਂ ਤੱਕ ਹੱਥ ਨਾ ਪਾਓ ਸਾਡਾ ਇਮਤਿਹਾਨ ਨਾ ਲਓ ਨਹੀਂ ਤਾਂ ਇਸ ਦਾ ਿਖਜਆਮਾ ਸਰਕਾਰ ਨੂੰ ਭੁਗਤਣਾ ਪੈ ਸਕਦਾ ਹੈ

ਭਾਈ ਗੁਰਮੇਲ ਸਿੰਘ ਅੱਬੂਵਾਲ ਦੇ ਅਕਾਲ ਚਲਾਣੇ ਤੇ ਦੁੱਖ ਸਾਝਾ ਕੀਤਾ।

ਸਿੱਧਵਾਂ ਬੇਟ, (ਜਸਮੇਲ ਗ਼ਾਲਿਬ)- ਪੰਥਕ ਪ੍ਰਸਿੱਧ ਢਾਡੀ ਭਾਈ ਗੁਰਮੇਲ ਸਿੰਘ ਅੱਬੂਵਾਲ ਦੇ ਅਚਨ ਚੇਤ ਅਕਾਲ ਚਲਾਣੇ ਤੇ ਜਿੱਥੇ ਪਰਵਾਰ ਨੂੰ ਘਾਟਾ ਪਿਆ ਉੱਥੇ ਪੂਰੇ ਸਿੱਖ ਜਗਤ ਅਤੇ ਢਾਡੀ ਸ੍ਰੇਣੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ । ਇਹਨਾ ਸਬਦਾ ਦਾ ਪਰਗਟਾਵਾਂ ਗੁਰਮਤਿ,ਗ੍ਰੰਥੀ ,ਰਾਗੀ ,ਢਾਡੀ,ਇੰਟਰਨੈਸਨਲ ਪਰਚਾਰਕ ਸਭਾ ਦੇ ਕੌਮੀ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਨੇ ਕੀਤਾ। ਭਾਈ ਪਾਰਸ ਨੇ ਕਿਹਾ ਕੇ ਜਿੱਥੇ ਸਰਦਾਰ ਗੁਰਮੇਲ ਸਿੰਘ ਅੱਬੂਵਾਲ ਨੇ ਪੰਥ ਪ੍ਰਤੀ ਸੇਵਾਵਾਂ ਨਿਭਾਈਆਂ ਉੱਥੇ ਅੱਜ ਉਹਨਾ ਦਾ ਬੇਟਾ ਇੰਟਰਨੈਸਨਲ ਸਰੰਗੀ ਮਾਸਟਰ ਭਾਈ ਦਲਜੀਤ ਸਿੰਘ ਅੱਬੂਵਾਲ ਪੰਥਕ ਸੇਵਾਵਾਂ ਨਿਭਾ ਰਿਹਾ ਹੈ। ਭਾਈ ਪਾਰਸ ਨੇ ਪਰਵਾਰ ਨਾਲ ਹਮਦਰਦੀ ਪਰਗਟ ਕਰਦੇ ਹੋਏ ਪਰਵਾਰ ਨੂੰ ਦਿਲਾਸਾ ਦਿੱਤਾ ਤੇ ਗੁਰੂ ਦੇ ਭਾਣੇ ਨੂੰ ਮਿੰਠਾ ਕਰਕੇ ਮੰਨਣ ਦਾ ਉਪਦੇਸ ਦਿੱਤਾ‌। ਇਸ ਮੋਕੈ ਢਾਡੀ ਕਰਮ ਸਿੰਘ ਲੋਹਾਰਾ ਢਾਡੀ ਨਿਰਭੈ ਸਿੰਘ ਲੋਹਾਰਾ ਢਾਡੀ ਸੁੱਖਵਿੰਦਰ ਸਿੰਘ ਸਿੰਧੂ,ਸਰੰਗੀ ਮਾ ਜੀਵਨ ਸਿੰਘ ਵੀਹਲਾ  ਜਸਵੰਤ ਸਿੰਘ ਦੀਵਾਨਾ ਜਗਸੀਰ ਸਿੰਘ ਸੋਨੀ ਜਾਗ ਪੁਰ ਜਥੇਦਾਰ ਮੁਖਤਿਆਰ ਸਿੰਘ ਤੁਫਾਨ ਬਲਵੀਰ ਸਿੰਘ ਲੱਖਾ ਇੰਦਰ ਜੀਤ ਸਿੰਘ ਲੱਖਾ ਬੁੱਖਤੋਰ ਸਿੰਘ ਲੱਖਾ  ਜੀਤ ਸਿੰਘ ਸਫੀਪੁਰ ਭਰਪੂਰ ਸਿੰਘ ਮਨਸੀਹਾਂ ਸੁਰਿੰਦਰ ਸਿੰਘ ਮੋਗਾ ਜਸਪਾਲ ਸਿੰਘ ਉਦਾਸੀ ਬਲਜਿੰਦਰ ਸਿੰਘ ਦੀਵਾਨਾ ਜਸਵਿੰਦਰ ਸਿੰਘ ਖਾਲਸਾ ਭੋਲਾ ਸਿੰਘ ਗੁਰਚਰਨ ਸਿੰਘ ਦਲੇਰ ਰਾਜਾ ਸਿੰਘ ਮੱਲੀ ਹਰਦੀਪ ਸਿਂਘ ਖੁਸਦਿਲ ਗੁਰਮੇਲ ਸਿਂੰ ਘ ਬੰਸੀ ਉਕਾਰ ਸਿੰਘ ਹੋਰ ਬਹੁਤ ਸਾਰੇ ਸਿੰਘਾ ਨਾ ਪਰਵਾਰ ਨਾਲ  ਦੁੱਖ ਸਾਝਾ ਕੀਤਾ