ਲੁਧਿਆਣਾ

ਜਗਰਾਉਂ ਪੁਲਸ ਵੱਲੋਂ ਲੁੱਟ ਖੋਹ ਅਤੇ ਚੋਰੀ ਕਰਨ ਵਾਲਾ ਗਰੋਹ ਕਾਬੂ

 ਜਗਰਾਉਂ, 05 ਅਗਸਤ (ਅਮਿਤ ਖੰਨਾ ) : ਪੁਲੀਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ. ਐੱਸ. ਪੀ. ਚਰਨਜੀਤ ਸਿੰਘ ਸੋਹਲ ਵੱਲੋਂ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਡੀ. ਐੱਸ. ਪੀ. ਜਤਿੰਦਰਜੀਤ ਸਿੰਘ ਦੀ ਅਗਵਾਈ ਹੇਠ  (ਅੰਡਰ ਟ੍ਰੇਨਿੰਗ ) ਡੀ. ਐੱਸ. ਪੀ. ਹਰਸ਼ਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਪੁਲਸ ਪਾਰਟੀ ਦੇ ਐੱਸ. ਆਈ. ਅਮਰਜੀਤ ਸਿੰਘ ਇੰਚਾਰਜ ਚੌਕੀ ਬੱਸ ਸਟੈਂਡ ਨੂੰ ਨਸ਼ੇੜੀ ਚੋਰਾਂ ਨੂੰ ਕਾਬੂ ਕਰਨ ਵਿਚ ਭਾਰੀ ਸਫਲਤਾ ਮਿਲੀ ।  ਪੁਲੀਸ ਵੱਲੋਂ ਗਗਨਦੀਪ ਸਿੰਘ , ਬੇਅੰਤ ਸਿੰਘ , ਰੁਪਿੰਦਰ ਸਿੰਘ , ਪ੍ਰਕਾਸ਼ ਬਹਾਦਰ , ਬਲਦੇਵ ਸਿੰਘ , ਲਵਜੀਤ ਸਿੰਘ , ਹਰਪ੍ਰੀਤ ਸਿੰਘ ਅਤੇ ਵੀਰਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ । ਗ੍ਰਿਫ਼ਤਾਰ ਕੀਤੇ ਹੋਏ ਨੌਜਵਾਨਾਂ ਪਾਸੋਂ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਤੇ ਚੋਰੀ ਕੀਤੇ ਹੋਏ ਚੌਲਾਂ ਦੀਆਂ ਬੋਰੀਆਂ ਬਰਾਮਦ ਹੋਈਆਂ ਹਨ । ਜੋ ਕਿ ਆਪਣੇ ਨਸ਼ੇ ਦੀ ਪੂਰਤੀ ਲਈ ਰੋਜ਼ਾਨਾ ਦਿਨ ਰਾਤ ਵੱਖ ਵੱਖ ਸਮਿਆਂ ਤੇ ਵੱਖ ਵੱਖ ਸ਼ੈਲਰਾਂ ਵਿੱਚੋਂ ਸਪੈਸ਼ਲ ਲੱਗਣ ਸਮੇਂ ਅਨਾਜ ਦੀ ਢੋਆ ਢੁਆਈ ਕਰਦੇ ਸਮੇਂ ਰਸਤੇ ਵਿਚੋਂ ਜਾਂਦੀਆਂ ਗੱਡੀਆਂ  ਵਿੱਚੋਂ ਬੋਰੀਆਂ ਚੋਰੀ ਕਰ ਲੈਂਦੇ ਸਨ ।ਪੁਲੀਸ ਵੱਲੋਂ ਜਦ ਇਨ੍ਹਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਇਨ੍ਹਾਂ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਰਾਈਸ ਮਿੱਲ ਜਗਰਾਓਂ ਵਿਚ ਕੰਧ ਨੂੰ ਪਾੜ ਲਗਾ ਕੇ ਕਈ ਦਿਨ ਲਗਾਤਾਰ ਇਹ ਬੋਰੀਆਂ ਚੋਰੀ ਕਰਦੇ ਰਹੇ । ਸ਼ੈੱਲਰ ਮਾਲਕਾਂ ਨੂੰ ਜਦ ਇਸ ਸਬੰਧੀ ਪਤਾ ਲੱਗਾ ਤਾਂ ਉਨ੍ਹਾਂ ਨੇ ਵੇਖਿਆ ਕਿ 1500 ਬੋਰੀਆਂ ਚੋਰੀ ਹੋਈਆਂ ਹਨ । ਸ਼ੈੱਲਰ ਮਾਲਕਾਂ ਵੱਲੋਂ ਅਣਪਛਾਤੇ ਵਿਅਕਤੀ ਦੇ ਵਿਰੁੱਧ ਥਾਣਾ ਸਿਟੀ ਵਿਖੇ ਮਾਮਲਾ ਦਰਜ ਕਰਵਾਇਆ ਗਿਆ ਸੀ । ਪੁੱਛਗਿੱਛ ਕਰਨ ਤੇ ਪਤਾ ਲੱਗਾ ਕਿ ਇਨ੍ਹਾਂ ਮੁਲਜ਼ਮਾਂ ਵੱਲੋਂ ਅਪ੍ਰੈਲ ਮਹੀਨੇ ਦੇ ਸ਼ੁਰੂ ਵਿੱਚ ਸ਼ੈੱਲਰ ਦੀ ਕੰਧ ਵਿੱਚ ਪਾੜ ਲਗਾ ਕੇ ਕਾਫ਼ੀ ਬੋਰੀਆਂ ਚੋਰੀ ਕੀਤੀਆਂ ਗਈਆਂ ਸਨ ਅਤੇ ਇਹ ਚੌਲਾਂ ਦੀਆਂ ਭਰੀਆਂ ਬੋਰੀਆਂ ਨੂੰ ਬਲਦੇਵ ਸਿੰਘ ਜੋ ਕਿ ਕਰਿਆਨਾ ਸਟੋਰ ਸ਼ੇਰਪੁਰਾ ਰੋਡ ਤੇ ਚਲਾਉਂਦਾ ਹੈ ਨੂੰ ਵੇਚ ਦਿੰਦੇ ਸਨ । ਪੁਲੀਸ ਵੱਲੋਂ ਬਲਦੇਵ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਪੰਜ ਬੋਰੀਆਂ ਚੌਲਾਂ ਦੀਆਂ ਬਰਾਮਦ ਕੀਤੀਅਾਂ ਹਨ   ,  ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਉੱਪਰ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ ।  ਡੀ. ਐੱਸ. ਪੀ. ਹਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਦਾ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਲੈ ਕੇ ਹੋਰ ਸਖ਼ਤੀ ਨਾਲ ਪੁੱਛ ਗਿੱਛ ਪੁੱਛਗਿੱਛ ਕੀਤੀ ਜਾਵੇਗੀ ।  ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਹੋਰ ਵੀ ਕਈ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ ।

ਪਿੰਡ ਲੀਲ੍ਹ ਦਾ ਨੌਜਵਾਨ ਪਿਛਲੇ ਇਕ ਸਾਲ ਤੋਂ ਲਾਪਤਾ ਪਰਿਵਾਰਕ ਮੈਂਬਰਾਂ ਵੱਲੋਂ ਪੁਲੀਸ ਉੱਪਰ ਢਿੱਲੀ ਕਾਰਵਾਈ ਕਰਨ ਦਾ ਦੋਸ਼ 

ਗੁਰੂਸਰ ਸੁਧਾਰ,( ਜਗਰੂਪ ਸਿੰਘ ਸ਼ਧਾਰ )ਥਾਣਾ ਸੁਧਾਰ ਦੇ ਪਿੰਡ ਲੀਲ ਜਿੱਥੋ ਦਾ ਇਕ 25 ਸਾਲ ਦਾ ਨੋਜਵਾਨ ਗਗਨਦੀਪ ਸਿੰਘ ਪਿਛਲੇ ਇਕ ਸਾਲ ਤੋਂ ਭੇਦਭਰੀ ਹਾਲਤ ਵਿਚ ਲਾਪਤਾ  ਹੈ ਇਸ ਵਿੱਚ ਥਾਣਾ ਸੁਧਾਰ ਦੀ ਪੁਲਿਸ ਕੋਈ ਵੀ ਪਤਾ ਨਹੀਂ ਲਗਾ ਸਕੀ ਲਾਪਤਾ ਹੋਏ ਨੌਜਵਾਨ ਦੇ ਪਿਤਾ ਸੁਖਦੇਵ ਸਿੰਘ ਅਤੇ ਭਰਾ ਗੁਰਪ੍ਰੀਤ ਸਿੰਘ ਨੇ ਸਕੇ ਸਬੰਧੀਆਂ ਅਤੇ ਮਨੁੱਖੀ ਅਧਿਕਾਰ  ਰੱਖਿਅਕ ਕਮਿਸ਼ਨ ਮੈਂਬਰਾਂ ਦੀ ਹਾਜ਼ਰੀ ਵਿੱਚ ਭਰੇ ਮਨ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕੀ ਥਾਣਾ ਸੁਧਾਰ ਦੀ ਪੁਲਿਸ ਗਗਨਦੀਪ ਸਿੰਘ ਦਾ ਕੋਈ ਉੱਘ ਸੁਗ ਨਹੀਂ ਲਗਾ ਪਾਈ ਉਨ੍ਹਾਂ ਨੇ ਦੱਸਿਆ ਕਿ ਗਗਨਦੀਪ ਸਿੰਘ 2ਅਕਤੂਬਰ 2020 ਨੂੰ ਸਵੇਰੇ ਘਰੋਂ ਚਲਿਆ ਗਿਆ ਉਸ ਦੇ ਹਰ ਥਾਂ ਭਾਲ ਕੀਤੀ ਪ੍ਰੰਤੂ ਨਿਰਾਸ਼ਾ ਹੀ ਹੱਥ ਲੱਗੀ  ਥਾਣਾ ਸੁਧਾਰ  ਵਿਖੇ ਗੁੰਮਸ਼ੁਦਗੀ ਦੀ  ਰਿਪੋਰਟ ਦਰਜ ਕਰਵਾਈ ਗਈ ਹੈ ਪ੍ਰੰਤੂ ਇਸ ਮੌਕੇ  ਅੱਜ ਮਨੁੱਖੀ-ਅਧਿਕਾਰ ਰੱਖਿਅਕ ਦੇ 
ਸੂਬਾ ਮੀਤ ਪ੍ਰਧਾਨ ਹਰਜਿੰਦਰ ਸਿੰਘ ਪਮਾਲ ਮੀਤ ਪ੍ਰਧਾਨ  ਲਖਵਿੰਦਰ ਸਿੰਘ ਦਾਖਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ  ਰਿਸ਼ਤੇਦਾਰ ਅਮਰਜੀਤ ਸਿੰਘ ਜਸਪਾਲ ਸਿੰਘ ਬਲਵੰਤ ਸਿੰਘ ਮਨਦੀਪ ਦਲਜੀਤ ਸਿੰਘ ਆਦਿ ਨੇ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਤੋਂ ਪਰੇਸ਼ਾਨ ਹਨ ਪਰਿਵਾਰ ਨੇ ਲੁਧਿਆਣਾ ਦਿਹਾਤੀ ਪੁਲਿਸ ਮੁਖੀ ਚਰਨਜੀਤ ਸਿੰਘ ਸੋਹਲ ਨੂੰ ਇਸ ਮਾਮਲੇ ਵਿਚ ਦਖ਼ਲਅੰਦਾਜ਼ੀ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਪੀੜਤ ਪਰਿਵਾਰ ਦੀ ਬਾਂਹ ਫੜੀ ਜਾਵੇ  ਤੇ ਪੁਲਿਸ ਗਗਨਦੀਪ ਸਿੰਘ ਦੀ ਭਾਲ ਵਿਚ ਤੇਜ਼ੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ

ਪੰਜਾਬ ਰੋਡਵੇਜ਼ ਜਗਰਾਓਂ ਜੀ ਐਮ ਸੁਖਜੀਤ ਸਿੰਘ ਗਰੇਵਾਲ ਨੇ ਆਪਣਾ ਅਹੁਦਾ ਸੰਭਾਲ

ਜਗਰਾਓਂ,( ਸਤਪਾਲ ਸਿੰਘ ਦੇਹਡ਼ਕਾ  ) ਅੱਜ ਪੰਜਾਬ ਰੋਡਵੇਜ਼ ਦਫਤਰ ਜਗਰਾਓਂ ਵਿਖੇ ਜੀ ਐਮ ਸੁਖਜੀਤ ਸਿੰਘ ਗਰੇਵਾਲ ਨੇ ਆਪਣਾ ਅਹੁਦਾ ਸੰਭਾਲ ਲਿਆ ਸਮੁੱਚੇ ਸਟਾਫ ਵੱਲੋਂ ਉਨ੍ਹਾਂ ਨੂੰ ਜੀ ਆਇਆ ਆਖਿਆ ਗਿਆ ਇਸ ਸਮੇਂ ਸੁਖਜੀਤ ਸਿੰਘ ਗਰੇਵਾਲ ਨੇ ਆਖਿਆ ਕਿ ਸਾਰੇ ਸਟਾਫ ਦੇ ਸਹਿਯੋਗ ਦੇ ਨਾਲ ਉਹ ਪੰਜਾਬ ਰੋਡਵੇਜ਼ ਜਗਰਾਉਂ ਵਿੱਚ  ਕਿਸੇ ਵੀ ਸਟਾਫ ਅਤੇ ਸਵਾਰੀ ਨੂੰ ਕਿਸੇ ਕਿਸਮ ਦੀ ਤਕਲੀਫ ਨਹੀਂ ਆਉਣ ਦੇਣਗੇ .ਇਸ ਸਮੇਂ ਜਸਪ੍ਰੀਤ ਸਿੰਘ ਵਰਕਸ ਮੈਨੇਜਰ ਜਰਨੈਲ ਸਿੰਘ ਬਰਾੜ ਪ੍ਰਧਾਨ ਮਿੰਨੀ ਬੱਸ ਹਰਦੀਪ ਸਿੰਘ ਬਰਾੜ ਤਰਨਜੀਤ ਸਿੰਘ ਤਾਰੀ ਸੁਖਦੀਪ ਸਿੰਘ ਹੀਰੋ ਅਤੇ ਸਮੁੱਚੇ  ਬੱਸ ਅਪਰੇਟਰ ਹਾਜ਼ਰ ਸਨ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋ ਇਲਾਕੇ ਦੇ ਪਿੰਡਾਂ ਵਿੱਚ ਚਲਾਏ ਰਹੀ ਚੇਤਨਾ ਪ੍ਰਸਾਰ ਮੁਹਿੰਮ ਤਹਿਤ ਪਿੰਡ ਸਿੱਧਵਾਂ ਕਲਾਂ ਵਿਖੇ ਵਿਸ਼ਾਲ ਇਕੱਤਰਤਾ ਹੋਈ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਇਲਾਕੇ ਦੇ ਪਿੰਡਾਂ ਚ ਚਲਾਈ ਜਾ ਰਹੀ ਚੇਤਨਾ ਪਸਾਰ ਮੁਹਿੰਮ ਤਹਿਤ ਇਤਿਹਾਸਕ ਪਿੰਡ ਸਿਧਵਾਂਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਦੇ ਮਜਦੂਰਾਂ ਕਿਸਾਨ ਮਰਦ ਔਰਤਾਂ ਦੀ ਵਿਸ਼ਾਲ ਇਕਤਰਤਾ ਹੋਈ। ਜਥੇਬੰਦੀ ਦੇ ਜਿਲਾ  ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਸਿਧਵਾਂ ਦੀ ਅਗਵਾਈ ਚ  ਦਿੱਲੀ ਕਿਂਸਾਨ ਸੰਘਰਸ਼ ਦੀ ਮਜਬੂਤੀ ਤੇ ਚੜਦੀ ਕਲਾ ਲਈ  ਕਰਵਾਏ ਗਏ ਇਸ ਸਮਾਗਮ ਚ  ਪੀਪਲਜ਼ ਆਰਟ ਥੀਏਟਰ ਗਰੁੱਪ ਪਟਿਆਲਾ ਦੀ ਨਾਟਕ ਟੀਮ ਨੇ ਨਾਟਕ ਪੇਸ਼ ਕੀਤਾ " ਅਣਖ ਜਿਨਾਂ ਦੀ ਜਿਓਂਦੀ ਹੈ"। ਸਤਪਾਲ ਦੀ ਨਿਰਦੇਸ਼ਨਾ ਹੇਠ ਖੇਡੇ ਇਸ ਨਾਟਕ ਰਾਹੀਂ ਕਲਾਕਾਰਾਂ ਨੇ ਫਸਲ ਦੀ ਖਰੀਦ ਬੰਦ ਕਰਨ ਲਈ ਮੰਡੀਆਂ ਦਾ ਭੋਗ ਪਾਉਣ , ਵਪਾਰੀਆਂ ਵਲੋਂ ਹੋਲੀ ਹੋਲੀ ਸਮੁੱਚੀ ਖਰੀਦ ਤੇ  ਕਬਜਾ ਕਰਨ, ਕਾਰਪੋਰੇਟਾਂ ਵਲੋਂ ਗੁਦਾਮ ਭਰ ਕੇ ਮਨਮਰਜੀ ਦੇ ਰੇਟਾਂ ਤੇ ਮਾਲ ਵੇਚਣ ਤੇ ਇਨਾਂ ਕਨੂੰਨਾਂ ਰਾਹੀਂ ਲੋਕਾਂ ਨੂੰ ਭੁੱਖੇ ਮਾਰਨ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਪਾਜ ਉਘੇੜਿਆ।ਇਸ ਸਮੇਂ ਬੋਲਦਿਆਂ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਪਿੰਡਾਂ ਚ ਆਉਣ ਵਾਲੀਆਂ ਸਿਆਸੀ ਪਾਰਟੀਆਂ ਨੂੰ ਕੱਠੇ ਹੋ ਕੇ ਪਿੰਡ ਵਾਸੀ ਸਵਾਲ ਕਰਨ ਤੇ ਉਨਾਂ ਨੂੰ ਨਿਰੁਤਰ ਕਰਨ।ਇਸ ਸਮੇ ਉਨਾਂ 12 ਅਗਸਤ ਨੂੰ ਰੇਲ ਪਾਰਕ ਜਗਰਾਂਓ ਵਿਖੇ ਇਕਤਰ ਹੋਕੇ ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਬਰਸੀ ਸਮਾਗਮ ਚ ਪੁਜਣ ਦਾ ਸੱਦਾ ਦਿੱਤਾ। ਇਸ ਸਮੇਂ ਕੁਲਜੀਤ ਸਿੰਘ,ਜਸਬੀਰ ਕੋਰ ਪ੍ਰਧਾਨ,ਕੁਲਵਿੰਦਰ ਕੌਰ ,ਹਰਮਿੰਦਰ ਕੌਰ, ਸਰਬਜੀਤ ਕੌਰ ਆਦਿ ਆਗੂ ਤੇ ਵਰਕਰ ਸ਼ਾਮਲ ਸਨ।

ਐੱਸ ਡੀ ਐੱਮ ਵਿਕਾਸ ਹੀਰਾ ਨੇ ਜਗਰਾਉਂ ਦਾ ਚਾਰਜ ਸੰਭਾਲਿਆ

ਜਗਰਾਓਂ, 4 ਅਗਸਤ (ਅਮਿਤ ਖੰਨਾ) ਸਬ ਡਿਵੀਜ਼ਨ  ਜਗਰਾਉਂ ਦੇ ਵਿਕਾਸ  ਹੀਰਾ ਉਪਮੰਡਲ ਮੈਜਿਸਟ੍ਰੇਟ ਜਗਰਾਉਂ ਨੇ ਚਾਰਜ ਸੰਭਾਲ ਲਿਆ ਹੈ  ਇਸ ਮੌਕੇ ਐੱਸ ਡੀ ਐੱਮ ਵਿਕਾਸ ਹੀਰਾ ਨੇ ਦੱਸਿਆ ਕਿ ਦਫਤਰ ਚ ਹਰੇਕ ਵਿਅਕਤੀ ਦਾ ਸਤਿਕਾਰ ਕੀਤਾ ਜਾਵੇਗਾ  ਕਿਸੇ ਵੀ ਵਿਅਕਤੀ ਨੂੰ ਕਾਨੂੰਨ ਨੂੰ ਆਪਣੇ ਹੱਥ ਚ ਨਹੀਂ ਲੈਣ ਦਿੱਤਾ ਜਾਵੇਗਾ ਚਾਰਜ ਸੰਭਾਲਣ ਮੌਕੇ ਤਹਿਸੀਲਦਾਰ ਮਨਮੋਹਣ ਕੁਮਾਰ ਕੌਸ਼ਿਕ ਨਾਇਬ ਤਹਿਸੀਲਦਾਰ ਸਤਿਗੁਰੂ ਸਿੰਘ ਅਤੇ ਰੀਡਰ ਸੁਖਦੇਵ ਸ਼ੇਰਪੁਰੀ ਨੇ ਨਵੇਂ ਐੱਸਡੀਐੱਮ ਦਾ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ  ਇਸ ਸਮੇਂ ਐੱਸ ਡੀ ਐੱਮ ਵਿਕਾਸ ਹੀਰਾ ਨੇ ਪਹਿਲੇ ਦਿਨੀਂ ਤਹਿਸੀਲ ਦਫਤਰ ਦੀ ਬਿਲਡਿੰਗ ਦਾ ਦੌਰਾ ਕਰਕੇ ਜਾਇਜ਼ਾ ਲਿਆ  ਇੱਥੇ ਜ਼ਿਕਰਯੋਗ ਹੈ ਕਿ ਐੱਸਡੀਐੱਮ ਕਾ ਸੀਰਾ ਅੰਮ੍ਰਿਤਸਰ ਤੋਂ ਬਦਲ ਕੇ ਸਬ ਡਵੀਜ਼ਨ ਜਗਰਾਓਂ ਚ ਤਾਇਨਾਤ ਹੋਏ ਹਨ

ਜੀ.ਐੱਚ.ਜੀ. ਅਕੈਡਮੀ ਜਗਰਾਉਂ ਦੇ ਦਸਵੀਂ ਜਮਾਤ ਪ੍ਰੀਖਿਆ ਦਾ ਨਤੀਜਾ ਸ਼ਾਨਦਾਰ

ਜਗਰਾਓਂ, 4 ਅਗਸਤ (ਅਮਿਤ ਖੰਨਾ) ਜੀ.ਐੱਚ.ਜੀ. ਅਕੈਡਮੀ ਜਗਰਾਉਂ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਸੀ.ਬੀ.ਐੱਸ.ਈ. ਵਲੋਂ ਐਲਾਨੇ ਗਏ ਨਤੀਜੇ ਚ ਚੰਗੇ ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਪਰਮਿੰਦਰ ਕੌਰ ਨੇ 95 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲਾ, ਰਮਨੀਕ ਕੌਰ ਨੇ 94.2 ਪ੍ਰਤੀਸ਼ਤ ਅੰਕ ਪ੍ਰਾਪਕ ਕਰਕੇ ਦੂਸਰਾ ਤੇ ਸ਼ੁਭਮ ਗਰਗ ਨੇ 94 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ | ਇਸ ਤਰ•ਾਂ ਗੁਰਲੀਨ ਕੌਰ ਗਿੱਲ ਨੇ 91 ਪ੍ਰਤੀਸ਼ਤ, ਨਰਿੰਦਰ ਕੌਰ ਨੇ 90 ਪ੍ਰਤੀਸ਼ਤ, ਖੁਸ਼ਪ੍ਰੀਤ ਕੌਰ, ਪਰਨੀਤ ਕੌਰ ਤੇ ਮਹਿਕਦੀਪ ਕੌਰ ਨੇ 89 ਪ੍ਰਤੀਸ਼ਤ, ਪਰਮਪ੍ਰੀਤ ਕੌਰ ਨੇ 88 ਪ੍ਰਤੀਸ਼ਤ, ਏਕਮ ਕੌਰ ਗਰੇਵਾਲ ਨੇ 88 ਪ੍ਰਤੀਸ਼ਤ, ਮਹਿਤਾਬ ਸਿੰਘ ਨੇ 86 ਪ੍ਰਤੀਸ਼ਤ, ਸਿਮਰਨਜੀਤ ਕੌਰ ਨੇ 86 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਜੀ.ਐੱਚ.ਜੀ. ਅਕੈਡਮੀ ਦਾ ਮਾਣ ਵਧਾਇਆ | ਇਸ ਮੌਕੇ ਜੀ.ਐੱਚ.ਜੀ. ਅਕੈਡਮੀ ਦੇ ਚੇਅਰਮੈਨ ਸ: ਗੁਰਮੇਲ ਸਿੰਘ ਮੱਲ•ੀ ਅਤੇ ਡਾਇਰੈਕਟਰ ਬਲਜੀਤ ਸਿੰਘ ਮੱਲ•ੀ ਨੇ ਸਕੂਲ ਦੇ ਪਿ੍ੰਸੀਪਲ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਨ•ਾਂ ਨੇ ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਪਿ੍ੰਸੀਪਲ ਸ੍ਰੀਮਤੀ ਰਮਨਜੋਤ ਕੌਰ ਨੇ ਸ਼ਾਨਦਾਰ ਨਤੀਜੇ ਦੀ ਵਧਾਈ ਦਿੰਦੇ ਹੋਏ ਵਿਦਿਆਰਥੀਆਂ ਨੂੰ ਇਸੇ ਤਰ•ਾਂ ਸਫ਼ਲਤਾ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ |

ਰੂਪ ਵਾਟਿਕਾ ਸਕੂਲ ਦੇ ਦਸਵੀਂ ਜਮਾਤ ਦੇ ਨਤੀਜੇ ਵੀ ਸ਼ਾਨਦਾਰ

ਜਗਰਾਓਂ, 4 ਅਗਸਤ (ਅਮਿਤ ਖੰਨਾ) ਰੂਪ ਵਾਟਿਕਾ  ਸਕੂਲ ਦਾ ਸੀਬੀਐਸਈ ਦੇ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ  ਦਸਵੀਂ ਜਮਾਤ ਦੀ ਨਵਨੀਤ ਕੌਰ ਨੇ 95%  ਪ੍ਰਾਪਤ ਕਰ ਕੇ ਸੰਗੀਤਾ ਨੇ 94% ਅੰਕ ਪ੍ਰਾਪਤ ਕੀਤੇ ਅਤੇ ਬਾਕੀ ਦੇ ਸਾਰੇ ਬੱਚਿਆਂ ਨੂੰ 90 %ਪ੍ਰਤੀਸ਼ਤ ਤੋਂ ਵਧੇਰੇ  ਅੰਕ ਪ੍ਰਾਪਤ ਕੀਤੇ  ਇਨ•ਾਂ ਸਾਰੀਆਂ ਹੀ ਬੱਚਿਆਂ ਨੂੰ ਸਕੂਲ ਦੇ ਪ੍ਰਧਾਨ ਰਮੇਸ਼ ਜੈਨ ਮੈਨੇਜਰ ਧਰਮਪਾਲ ਜੈਨ ਸੈਕਟਰੀ ਵਿਜੇ ਜੈਨ ਨੇ ਬੱਚਿਆਂ ਨੂੰ ਵਧਾਈ ਦਿੱਤੀ ਤੇ ਉਨ•ਾਂ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ  ਸਕੂਲ ਦੇ ਪ੍ਰਿੰਸੀਪਲ ਮੈਡਮ ਵਿੰਮੀ ਠਾਕੁਰ ਨੇ ਬੱਚਿਆਂ ਦੀ ਸ਼ਾਨਦਾਰ ਪ੍ਰਾਪਤੀ ਦੀ ਤਾਰੀਫ਼ ਕੀਤੀ ਅਤੇ ਉਨ•ਾਂ ਨੂੰ ਵਧਾਈ ਦਿੱਤੀ  ਅਤੇ ਉਨ•ਾਂ ਦੇ ਆਉਣ ਵਾਲੇ ਜੀਵਨ ਵਿੱਚ ਤਰੱਕੀ ਕਰਨ ਦਾ ਆਸ਼ੀਰਵਾਦ ਦਿੱਤਾ

ਡੀ.ਏ.ਵੀ.ਸੀ ਪਬਲਿਕ ਸਕੂਲ, ਜਗਰਾਉਂ ਦਾ ਦਸਵੀਂ ਬੋਰਡ ਪ੍ਰੀਖਿਆ ਦਾ ਨਤੀਜਾ ਸ਼ਾਨਦਾਰ

ਜਗਰਾਓਂ, 4 ਅਗਸਤ (ਅਮਿਤ ਖੰਨਾ) ਡੀ.ਏ.ਵੀ.ਸੀ ਪਬਲਿਕ ਸਕੂਲ, ਜਗਰਾਉਂ ਦਾ ਦਸਵੀਂ ਬੋਰਡ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ। 117 ਵਿਦਿਆਰਥੀਆਂ ਦੇ ਬਾਕਮਾਲ ਨਤੀਜੇ ਨੇ ਪੂਰੇ ਸਕੂਲ ਦੇ ਵਾਤਾਵਰਣ ਨੂੰ ਹਰਸ਼ਾ ਦਿੱਤਾ। ਪ੍ਰਿੰਸੀਪਲ ਸਾਹਿਬ ਸ੍ਰੀ ਬਿ੍ਜ ਮੋਹਨ ਬੱਬਰ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 24 ਵਿਦਿਆਰਥੀਆਂ ਨੇ 90%ਤੋਂ ਵਧੇਰੇ ਅੰਕ ਪ੍ਰਾਪਤ ਕੀਤੇ ਹਨ। 34 ਵਿਦਿਆਰਥੀਆਂ ਨੇ 80 % ਤੋਂ ਵਧੇਰੇ ਅੰਕ ਪ੍ਰਾਪਤ ਕੀਤੇ ਹਨ। ਮੁਸਕਾਨ ਨੇ 98.4% ਅੰਕ ਪ੍ਰਾਪਤ ਕਰਕੇ ਸਕੂਲ ਵਿਚੋਂ ਪਹਿਲਾ ਦਰਜਾ ਪ੍ਰਾਪਤ ਕੀਤਾ। ਸਾਹਿਲ ਸਿੰਗਲਾ ਨੇ 96.6% ਅੰਕ ਪ੍ਰਾਪਤ ਕਰਕੇ ਦੂਜਾ ਦਰਜਾ ਹਾਸਲ ਕੀਤਾ। ਪ੍ਰਥਮ ਸਿੰਗਲਾ ਨੇ 94.6% ਅੰਕ ਪ੍ਰਾਪਤ ਕਰਕੇ ਤੀਜਾ ਦਰਜਾ ਹਾਸਲ ਕੀਤਾ। ਪ੍ਰਿੰਸੀਪਲ ਸਾਹਿਬ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਕਰੋਨਾ ਕਾਲ ਵਿਚ ਵਿਦਿਆਰਥੀਆਂ ਨੂੰ ਹਰ ਸੰਭਵ ਯਤਨ ਸਦਕਾ ਪੜ•ਾਈ ਕਰਵਾਉਣ ਵਿਚ ਅਧਿਆਪਕਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਵਿਦਿਆਰਥੀਆਂ ਦੀਆਂ ਅਣਥੱਕ ਕੋਸ਼ਿਸ਼ਾਂ ਅਤੇ ਮਿਹਨਤ ਕਾਰਨ ਹੀ ਇੰਨਾ ਵਧੀਆ ਨਤੀਜਾ ਆਇਆ ਹੈ। ਸ੍ਰੀ ਬ੍ਰਿਜ ਮੋਹਨ ਬੱਬਰ ਜੀ ਨੇ ਸਾਰੇ ਹੀ ਵਿਦਿਆਰਥੀਆਂ ਨੂੰ ਉਨ•ਾਂ ਦੇ ਚੰਗੇ ਭਵਿੱਖ ਲਈ ਹਮੇਸ਼ਾ ਯਤਨਸ਼ੀਲ ਰਹਿਣ ਦੀ ਪ੍ਰੇਰਨਾ ਦਿੱਤੀ ਅਤੇ ਪ੍ਰਮਾਤਮਾ ਅੱਗੇ ਉਹਨਾਂ ਦੀ ਕਾਮਯਾਬੀ ਲਈ ਪ੍ਰਾਰਥਨਾ ਵੀ ਕੀਤੀ। ਸਾਰੇ ਬੱਚਿਆਂ 

ਬਲੌਜ਼ਮਜ਼ ਸਕੂਲ ਦੇ ਦਸਵੀਂ ਜਮਾਤ ਦੇ ਨਤੀਜੇ ਵੀ ਸ਼ਾਨਦਾਰ

ਜਗਰਾਓਂ, 4 ਅਗਸਤ (ਅਮਿਤ ਖੰਨਾ) ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਬਾਰ•ਵੀ ਜਮਾਤ ਦੇ ਸ਼ਾਨਦਾਰ ਨਤੀਜਿਆਂ ਦੀ ਉੇਸੇ ਲੜੀ ਤਹਿਤ ਦਸਵੀਂ ਦੇ ਵਿਦਿਆਰਥੀ ਵੀ ਪਿੱਛੇ ਨਹੀਂ ਰਹੇ। ਸੀ.ਬੀ.ਐਸ.ਈ. ਵੱਲੋਂ ਅੱਜ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਵਿਚ ਉਹਨਾਂ ਨੇ ਆਪਣੀ ਕੀਤੀ ਹੋਈ ਸਖਤ ਮਿਹਨਤ ਦਾ ਨਤੀਜਾ ਦਿੰਦੇ ਹੋਏ 100% ਦਿੱਤਾ ਹੈ ਜਿਸ ਵਿਚ ਪਵਨਪ੍ਰੀਤ ਕੌਰ ਖਹਿਰਾ (96.2%) ਲੈ ਕੇ ਪਹਿਲੇ, ਸਮਰੀਤ ਕੌਰ ਅਤੇ ਵਿਕਰਮਜੀਤ ਸਿੰਘ (95.2%) ਲੈ ਕੇ ਦੂਜੇ, ਪ੍ਰਭਜੋਤ ਸਿੰਘ ਅਤੇ ਮਨਮੀਤ ਕੌਰ ਢਿੱਲੋ (94.6%) ਲੈ ਕੇ ਤੀਜੇ ਸਥਾਨ ਤੇ ਰਹੇ। ਵਿਸ਼ਿਆਂ ਵਿਚੋਂ ਟਾਪ ਕਰਦੇ ਹੋਏ ਬੱਚਿਆਂ ਨੇ ਅੰਗਰੇਜ਼ੀ (96), ਪੰਜਾਬੀ (96), ਸ਼ੋਸ਼ਲ ਸਾਇੰਸ (96), ਮੈਥ (91), ਸਾਇੰਸ (95), ਹਿੰਦੀ (92), ਆਈ.ਟੀ (98) ਵਿਚੋਂ ਨੰਬਰ ਲੈ ਕੇ ਆਪਣੇ ਅਧਿਆਪਕਾਂ ਦੇ ਸਿਰ ਸਿਹਰਾ ਬੰਨਿ•ਆ। ਇਹਨਾਂ ਨਤੀਜਿਆਂ ਵਿਚ ਖਾਸ ਗੱਲ ਇਹ ਰਹੀ ਕਿ ਲੜਕੀਆਂ ਦੇ ਨਾਲ-ਨਾਲ ਲੜਕੇ ਵੀ ਪਹਿਲੀਆਂ ਪੁਜ਼ੀਸ਼ਨਾਂ ਉੱਪਰ ਕਾਬਜ਼ ਰਹੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਖੁਸ਼ੀ ਦੇ ਮਾਹੌਲ ਵਿਚ ਮਾਪਿਆਂ, ਵਿਦਿਆਰਥੀਆਂ, ਅਧਿਆਪਕਾਂ ਅਤੇ ਮੈਨੇਜ਼ਮੈਂਟ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮੇਰੇ ਇਹਨਾਂ ਬੱਚਿਆਂ ਨੇ ਹਾਲੇ ਇਸ ਤੋਂ ਵੀ ਵੱਡੀਆਂ ਮੰਜ਼ਿਲਾਂ ਨੂੰ ਛੋਹਣਾ ਹੈ। ਉਹਨਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਇਹ ਨਤੀਜਾ ਬੱਚਿਆਂ ਅਤੇ ਅਧਿਆਪਕਾਂ ਦੀ ਨਿਰੋਲ ਮਿਹਨਤ ਦਾ ਨਤੀਜਾ ਹੈ। ਇਹਨਾਂ ਦੀ ਇਸ ਸ਼ੁਰੂਆਤ ਨੇ ਇਹ ਸਾਬਤ ਕੀਤਾ ਹੈ ਕਿ ਇਹ ਬੱਚੇ ਆਉਣ ਵਾਲੇ ਸਮੇਂ ਵਿਚ ਸਮਾਜ ਲਈ ਚੰਗੇ ਮੀਨਾਰ ਸਾਬਤ ਹੋਣਗੇ ਅਤੇ ਆਪਣੇ ਭਵਿੱਖ ਨੂੰ ਉਜਵਲ ਕਰਨਗੇ। ਆਪਣੇ ਅਧਿਆਪਕਾਂ ਦੀਆਂ ਦੱਸੀਆਂ ਯੁਗਤੀਆਂ ਮੁਤਾਬਕ ਪੜ• ਰਹੇ ਇਹਨਾਂ ਵਿਦਿਆਰਥੀਆਂ ਨੇ ਜਿੱਥੇ ਸਕੂਲ ਦਾ ਨਾਮ ਰੌਸ਼ਨ ਕੀਤਾ ਉੱਥੇ ਹੀ ਆਪਣੇ ਅਧਿਆਪਕਾਂ ਅਤੇ ਮਾਪਿਆਂ ਦਾ ਵੀ ਮਾਣ ਵਧਾਇਆ ਹੈ। ਮੈਂ ਇਹਨਾਂ ਦੇ ਚੰਗੇ ਭਵਿੱਖ ਲਈ ਸ਼ੁੱਭ-ਕਾਮਨਾਵਾਂ ਦਿੰਦੀ ਹਾਂ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਨੇ ਬੱਚਿਆਂ ਨੂੰ ਵਧਾਈਆਂ ਦਿੱਤੀਆਂ ਅਤੇ ਉਹਨਾਂ ਦੇ ਚੰਗੇ ਭਵਿੱਖ ਲਈ ਸ਼ੁਭ-ਕਾਮਨਾਵਾਂ ਵੀ ਕੀਤੀਆਂ।

ਸਪਰਿੰਗ ਡਿਊ ਦੇ ਵਿਦਿਆਰਥੀ ਦੱਸਵੀਂ ਦੇ ਰਿਜ਼ਲਟ ਵਿੱਚ ਵੀ ਅੱਵਲ

ਜਗਰਾਓਂ, 4 ਅਗਸਤ (ਅਮਿਤ ਖੰਨਾ) ਬੀਤੇ ਦਿਨੀ ਸੀ.ਬੀ.ਐਸ.ਈ ਨਵੀਂ ਦਿੱਲੀ ਵਲੋਂ ਦੱਸਵੀਂ ਕਲਾਸ ਦੇ ਨਤੀਜੇ ਐਲਾਨੇ ਗਏ.ਜਿਸ ਵਿੱਚ ਸਪਰਿੰਗ ਡਿਊ ਦੇ ਵਿਦਿਆਰਥੀ ਅੱਵਲ ਰਹੇ.ਪ੍ਰਿੰਸੀਪਲ ਨਵਨੀਤ ਚੌਹਾਨ ਨੇ ਦੱਸਿਆ ਕਿ ਕੁੱਲ 61 ਵਿਦਿਆਰਥੀ ਦੱਸਵੀਂ ਕਲਾਸ ਵਿੱਚ ਸਨ ਅਤੇ ਸਾਰੇ ਹੀ ਪਾਸ ਰਹੇ ਹਨ.ਜਿਸ ਨਾਲ ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ ਹੈ.ਕੁੱਲ ਵਿਦਿਆਰਥੀਆਂ ਵਿੱਚੋ 43 ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ ਹਨ.ਸੁਮਨਪ੍ਰੀਤ ਕੌਰ 91.4# ਨੰਬਰ ਲੈ ਕੇ ਪਹਿਲੇ ਨੰਬਰ ਤੇ ਰਹੀ.ਹਰਮਨਦੀਪ ਕੌਰ ਨੇ 91 ਨੰਬਰ, ਸੱਚਦੀਪ ਕੌਰ ਨੇ 90#, ਵਿਸ਼ੇਸ਼ ਕੁਮਾਰ ਬਾਂਸਲ 87, ਸੁਪਨੀਤ ਕੌਰ 85, ਗੁਰਨੀਤ ਕੌਰ ਚਾਹਲ 84.4, ਅਤਿੰਦਰ ਸਿੰਘ 81.2, ਨੰਬਰ ਲੈ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ.ਇਸਦੇ ਨਾਲ ਹੀ 18 ਵਿਦਿਆਰਥੀਆਂ ਨੇ ਦੂਜੀ ਡਵੀਜ਼ਨ ਵਿੱਚ ਦੱਸਵੀਂ ਕਲਾਸ ਨੂੰ ਪਾਸ ਕੀਤਾ.ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਅਤੇ ਮੈਨੇਜਰ ਮਨਦੀਪ ਚੌਹਾਨ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਾਬਾਸ਼ੀ ਦਿੰਦੇ ਹੋਏ ਕਿਹਾ ਕਿ ਕੋਵਿਡ ਵਰਗੇ ਮੁਸ਼ਕਿਲ ਸਮੇਂ ਵਿੱਚ ਵੀ ਵਿਦਿਆਰਥੀਆਂ ਨੇ ਆਨ^ਲਾਈਨ ਪੜਾਈ ਰਾਂਹੀ ਆਪਣੀ ਮਿਹਨਤ ਨੂੰ ਜਾਰੀ ਰੱਖਿਆ, ਇਹ ਵੀ ਇੱਕ ਸ਼ਲਾਘਾਯੋਗ ਗੱਲ ਹੈ.ਸਕੂਲ ਪ੍ਰਬੰਧਕੀ ਕਮੇਟੀ ਵਲੋਂ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ ਅਤੇ ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਛਾਬੜਾ ਨੇ ਸਾਰੇ ਸਟਾਫ, ਮਾਤਾ ਪਿਤਾ ਸਾਹਿਬਾਨ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਆਉਣ ਵਾਲੇ ਸਮੇਂ ਲਈ ਸ਼ੁਭਕਾਮਨਾਵਾਂ ਦਿੱਤੀਆਂ.ਇਸ ਮੌਕੇ ਮੈਡਮ ਬਲਜੀਤ ਕੌਰ, ਜਗਸੀਰ ਸ਼ਰਮਾਂ, ਕੁਲਦੀਪ ਕੌਰ, ਅੰਜੂ ਬਾਲਾ, ਕਵਿਤਾ ਢੰਡ, ਲਖਵੀਰ ਸਿੰਘ ਸੰਧੂ, ਲਖਵੀਰ ਸਿੰਘ ਉੱਪਲ, ਕਰਮਜੀਤ ਸ਼ਰਮਾ, ਸਤਿੰਦਰਪਾਲ ਕੌਰ, ਪਰਮਜੀਤ ਕੌਰ, ਅਮਨਦੀਪ ਕੌਰ, ਸ਼ਵੇਤਾ ਕਪੂਰ ਅਤੇ ਸਮੂਹ ਸਟਾਫ ਹਾਜਿਰ ਸਨ.ਇਸ ਮੌਕੇ ਸਟਾਫ ਅਤੇ ਸਾਰੇ ਵਿਦਿਆਰਥੀਆਂ ਦਾ ਮੂੰਹ ਵੀ ਮਿੱਠਾ ਕਰਵਾਇਆ ਗਿਆ.