ਲੁਧਿਆਣਾ

ਏ ਪੀ ਰਿਫਾਇਨਰੀ ਵੱਲੋਂ ਦੂਸਰਾ ਖ਼ੂਨਦਾਨ ਕੈਂਪ ਲਗਾਇਆ ਗਿਆ  

ਜਗਰਾਓਂ, 2 ਅਗਸਤ (ਅਮਿਤ ਖੰਨਾ) ਜਗਰਾਉਂ ਦੇ ਲਾਗਲੇ ਪਿੰਡ ਤੱਪੜ ਹਾਰਨੀਆਂ   ਵਿਖੇ ਸਥਿਤ  ਏ. ਪੀ ਰਿਫਾਇਨਰੀ ਵੱਲ ਵੱਲੋਂ ਦੂਸਰਾ ਖ਼ੂਨਦਾਨ ਕੈਂਪ ਲਗਾਇਆ ਗਿਆ , ਰਿਫਾਈਨਰੀ ਦੀ ਮੈਨੇਜਮੈਂਟ  ਦੇ ਡਾਇਰੈਕਟਰ   ਰਵੀਨੰਦਨ ਗੋਇਲ, ਦੇ ਨਾਲ  ਅਰੁਣ ਗੋਇਲ, ਸ਼ਿਵ ਗੋਇਲ , ਸੀਵਾਨ ਗੋਇਲ, ਇਸ਼ਾਂਤ ਗੋਇਲ  ਵੱਲੋਂ ਨਿੱਜੀ ਤੌਰ ਤੇ ਇਸ ਕੈਂਪ ਵਿੱਚ ਸ਼ਮੂਲੀਅਤ ਕੀਤੀ ਗਈ' ਡਾਇਰੈਕਟਰ ਰਵੀ ਗੋਇਲ ਨੇ ਕਿਹਾ ਕਿ  ਸਾਨੂੰ ਸਾਰਿਆਂ ਨੂੰ ਹੀ ਖ਼ੂਨਦਾਨ ਕਰਨਾ ਚਾਹੀਦਾ ਹੈ ਕਿਉਂਕਿ ਤੁਹਾਡਾ ਖ਼ੂਨ ਕਿਸੇ ਦੀ ਵੀ ਜਾਨ ਬਚਾ ਸਕਦਾ ਹੈ, ਖ਼ੂਨ ਦੀ ਕੀਮਤ ਸਾਨੂੰ ਲੋਡ਼ ਪੈਣ ਤੇ ਹੀ ਪਤਾ ਚੱਲਦੀ ਹੈ. ਇਸ ਕੈਂਪ ਵਿਚ ਜਗਰਾਉਂ ਸਿਵਲ ਹਸਪਤਾਲ ਦੀ ਟੀਮ ਨੇ ਉਚੇਚੇ ਤੌਰ ਤੇ ਆਪਣਾ ਪ੍ਰੋਜੈਕਟਰ ਲਗਾਇਆ  ਜਿਸ ਦੀ ਅਗਵਾਈ ਡਾ ਸੁਰਿੰਦਰ ਸਿੰਘ ਵੱਲੋਂ ਕੀਤੀ ਗਈ ਉਨ੍ਹਾਂ ਨਾਲ ਸੁਖਵਿੰਦਰ ਸਿੰਘ ਗਗਨਦੀਪ ਸਿੰਘ  ਬਲਜੋਤ ਕੌਰ ਲਖਬੀਰ ਕੌਰ ਅਤੇ ਰੌਕੀ ਮੌਜੂਦ ਸਨ  , ਰਿਫਾਇਨਰੀ ਦੇ ਐਚ.ਆਰ  ਮੈਡਮ ਕੋਮਲ ਰਠੌਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਬਲੱਡ ਡੋਨਰਸ ਦਾ ਟਾਰਗੇਟ ਇੱਕ ਸੌ ਇੱਕ ਰੱਖਿਆ ਗਿਆ ਸੀ  ਸ਼ਾਮ ਤਿੰਨ ਵਜੇ ਤੱਕ ਚਾਲੀ ਖੂਨਦਾਨੀਆਂ  ਵੱਲੋਂ  ਖੂਨਦਾਨ ਕੀਤਾ ਜਾ ਚੁੱਕਾ ਸੀ  । ਇਸ ਮੌਕੇ ਡਾ ਸੁਰਿੰਦਰ ਸਿੰਘ ਵੱਲੋਂ ਰਿਫਾਈਨਰੀ ਦੀ ਮੈਨੇਜਮੈਂਟ ਦਾ ਧੰਨਵਾਦ ਕਰਦੇ ਹੋਏ ਕਿਹਾ ਗਿਆ ਕਿ  ਸਾਡੇ ਕੋਲ ਗ਼ਰੀਬ ਪੇਸ਼ੈਂਟ ਹੀ ਆਉਂਦੇ ਹਨ ਜਿਨ੍ਹਾਂ ਲਈ ਇਹ ਦਾਨ ਕੀਤਾ ਹੋਇਆ ਖੂਨ ਬਹੁਤ ਹੀ ਸਹਾਈ ਸਿੱਧ ਹੁੰਦਾ ਹੈ । ਅੰਤ ਵਿਚ ਰਵੀਨੰਦਨ ਗੋਇਲ ਨੇ ਸਿਵਲ ਹਾਸਪਿਟਲ  ਦੀ ਟੀਮ ਅਤੇ ਖ਼ੂਨਦਾਨ ਕਰਨ ਵਾਲੇ ਸਾਰੇ ਦਾਨੀਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ।

ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ    

ਜਗਰਾਓਂ, 2 ਅਗਸਤ (ਅਮਿਤ ਖੰਨਾ) ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜੇ 'ਚ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕਰਕੇ ਪਾਸ ਹੋਏ | ਇਸ ਮੌਕੇ ਜਾਣਕਾਰੀ ਦਿੰਦਿਆਂ ਪਿ੍ੰ: ਸ਼ਸ਼ੀ ਜੈਨ ਨੇ ਦੱਸਿਆ ਕਿ ਕਾਮਰਸ ਗਰੁੱਖ 'ਚ ਅਨਿਕੇਤ ਮਲਹੋਤਰਾ ਨੇ 98.8 ਪ੍ਰਤੀਸ਼ਤ ਪ੍ਰਾਪਤ ਕਰਕੇ ਪਹਿਲਾ, ਅਲੀਜਾ ਕਪੂਰ ਤੇ ਗਗਨਦੀਪ ਸਿੰਘ ਨੇ 96 ਪ੍ਰਤੀਸ਼ਤ ਅੰਕ ਲੈ ਕੇ ਦੂਜਾ ਤੇ ਸਨੇਹਾ ਗੁਪਤਾ ਨੇ 94.2 ਪ੍ਰਤੀਸ਼ਤ ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪ ਦੀਤਾ | ਇਸ ਤਰ੍ਹਾਂ ਸਾਇੰਸ ਗੁਰੱਪ 'ਚ ਭਾਰਤੀ ਨੇ 97.8 ਪ੍ਰਤੀਸ਼ਤ, ਭੂਮਿਕਾ ਨੇ 96.6 ਪ੍ਰਤੀਸ਼ਤ ਅਤੇ ਸੁਖਮਨਪ੍ਰੀਤ ਨੇ 96.4 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ | ਆਰਟਸ ਗਰੁੱਪ ਦੇ ਨਤੀਜੇ 'ਚ ਭਾਵਿਕਾ ਗੋਇਲ ਨੇ 94.2 ਪ੍ਰਤੀਸ਼ਤ ਅੰਕ ਲੈ ਕੇ ਪਹਿਲਾ, ਤਰੁਨ ਗਰਗ ਨੇ 93.8 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਦੂਜਾ ਤੇ 93.6 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਮਸੂਮ ਅਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਸ਼ਾਨਦਾਰ ਸਫ਼ਲਤਾ ਲਈ ਸਕੂਲ ਦੇ ਪ੍ਰਧਾਨ ਰਮੇਸ਼ ਜੈਨ, ਉੱਪ ਪ੍ਰਧਾਨ ਸ੍ਰੀ ਮਤੀ ਕਾਂਤਾ ਸਿੰਗਲਾ, ਸੈਕਟਰੀ ਮਹਾਂਵੀਰ ਜੈਨ, ਮੈਨੇਜਰ ਰਾਕੇਸ਼ ਜੈਨ ਤੇ ਪਿ੍ੰਸੀਪਲ ਸ਼ਸ਼ੀ ਜੈਨ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ |

ਗ੍ਰੀਨ ਪੰਜਾਬ ਮਿਸ਼ਨ ਦੀ ਟੀਮ ਨੇ ਆਰ.ਕੇ. ਹਾਈ ਸਕੂਲ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ    

 ਜਗਰਾਓਂ, 2 ਅਗਸਤ (ਅਮਿਤ ਖੰਨਾ) ਆਰ.ਕੇ. ਹਾਈ ਸਕੂਲ 'ਚ ਗ੍ਰੀਨ ਪੰਜਾਬ ਮਿਸ਼ਨ ਦੀ ਟੀਮ ਨੇ ਸਤਪਾਲ ਸਿੰਘ ਦੇਹੜਕਾ ਦੀ ਅਗਵਾਈ ਹੇਠ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ | ਇਸ ਮੌਕੇ ਬੋਲਦੇ ਹੋਏ ਕੇਵਲ ਮਲਹੋਤਰਾ ਤੇ ਮੈਡਮ ਕੰਚਨ ਗੁਪਤਾ ਨੇ ਕਿਹਾ ਕਿ ਧਰਤੀ ਨੂੰ ਹਰਾ-ਭਰਾ ਕਰਨ ਲਈ ਅਸੀਂ ਹਰ ਸਕੂਲ 'ਚ ਇਹ ਮੁਹਿੰਮ ਸ਼ੁਰੂ ਕੀਤੀ ਹੈ | ਇਸ ਮੌਕੇ ਪ੍ਰਧਾਨ ਐਡਵੋਕੇਟ ਨਵੀਨ ਗੁਪਤਾ ਨੇ ਗ੍ਰੀਨ ਪੰਜਾਬ ਮਿਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਸਮੇਂ ਦੀ ਵੱਡੀ ਲੋੜ ਦੱਸਿਆ | ਇਸ ਮੌਕੇ ਸਕੂਲ ਦੇ ਪਿ੍ੰ: ਨਰੇਸ਼ ਵਰਮਾ ਨੇ ਗ੍ਰੀਨ ਮਿਸ਼ਨ ਪੰਜਾਬ ਦਾ ਧੰਨਵਾਦ ਕੀਤਾ |

ਆਮ ਆਦਮੀ ਪਾਰਟੀ ਨੂੰ ਬੀਬੀ ਦੇ ਪਿੰਡ ਮਾਣੂੰਕੇ ਤੋ ਝਟਕਾ ,ਤਿੰਨ ਵਲੰਟੀਅਰ ਅਕਾਲੀ ਦਲ ਵਿੱਚ ਹੋਏ ਸ਼ਾਮਿਲ

ਜਗਰਾਓਂ 2 ਅਗਸਤ  ( ਅਮਿਤ ਖੰਨਾ ) ਹਲਕਾ ਜਗਰਾਉਂ ਦੇ ਪਿੰਡ ਮਾਣੂੰਕੇ ਤੋਂ ਆਮ ਆਦਮੀ ਪਾਰਟੀ ਦੇ ਸੋਸਲ ਮੀਡੀਆ ਦੇ ਤਿੰਨ ਵਲੰਟੀਅਰ ਜਸਪ੍ਰੀਤ ਸਿੰਘ, ਬਲਕਾਰ ਸਿੰਘ ਅਤੇ ਸੁਖਜਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਝੂਠੇ ਪ੍ਰਚਾਰ ਤੋਂ ਨਿਰਾਸ਼ ਹੋ ਕਿ ਅੱਜ ਐੱਸ.ਆਰ.ਕਲੇਰ ਸਾਬਕਾ ਵਿਧਾਇਕ ਜਗਰਾਉਂ ਜੀ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ । ਆਮ ਆਦਮੀ ਪਾਰਟੀ ਛੱਡਣ ਮੌਕੇ ਵਲੰਟੀਅਰਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦਾ ਪ੍ਰਚਾਰ ਇਕ ਝੂਠ ਦੀ ਬੁਨਿਆਦ ਹੈ। ਜਿਸ ਨਾਲ ਸੋਸਲ ਮੀਡੀਆ ਤੇ ਝੂਠ ਪ੍ਰਚਾਰ ਕਰ ਕੇ ਲੋਕਾ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਸੇ ਕਾਰਨ ਅਸੀ ਆਮ ਆਦਮੀ ਪਾਰਟੀ ਛੱਡ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਾ ਜੋ ਕਿ ਹਮੇਸ਼ਾ ਲੋਕਾ ਦਾ ਭਲਾ ਸੋਚਦੀ ਹੈ ਅਤੇ ਕਿਸਾਨਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ । ਇਸ ਮੌਕੇ ਉਨਾ ਇਹ ਵੀ ਦੱਸਿਆ ਕਿ ਕਿਸਾਨੀ ਸੰਘਰਸ਼ ਜਦੋ ਤੋਂ ਚੱਲਿਆ ਹੈ ਉਸ ਸਮੇਂ ਤੋਂ ਸਿਰਫ਼ ਇਕ ਅਕਾਲੀ ਦਲ ਪਾਰਟੀ ਹੀ ਹੈ । ਜਿਸ ਨੇ ਕਿਸਾਨਾ ਲਈ ਆਪਣਾ 25 ਸਾਲਾ ਗੱਠਜੋੜ ਤੋੜਿਆ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਕੇਂਦਰ ਦੀ ਵਜਿਰੀ ਨੂੰ ਵੀ ਲੱਤ ਮਾਰੀ ਸੀ ਕਿਸਾਨਾ ਦੇ ਹੱਕ ਲਈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਤੇ ਕਾਂਗਰਸ ਸਰਕਾਰ ਨੇ ਝੂਠ ਪ੍ਰਚਾਰ ਵਿੱਚ ਹੀ ਸਾਡੇ ਚਾਰ ਸਾਲ ਕੱਢ ਦਿੱਤੇ । ਇਸ ਮੌਕੇ ਕਲੇਰ ਨੇ ਪਾਰਟੀ ਵਿੱਚ ਸ਼ਾਮਿਲ ਹੋਏ ਵਲੰਟੀਅਰਾ ਨੂੰ ਸਨਮਾਨਿਤ ਕੀਤਾ । ਇਸ ਮੌਕੇ ਸਾਬਕਾ ਚੇਅਰਮੈਨ ਸ. ਨਿਰਮਲ ਸਿੰਘ ਸੰਧੂ, ਆਈ.ਟੀ. ਵਿੰਗ ਮਾਲਵਾ ਜੋਨ ਕੋਆਰਡੀਨੇਟਰ ਸ.ਬਲਰਾਜ ਸਿੰਘ ਭੱਠਲ, ਸੁਖਦੇਵ ਸਿੰਘ ਜੱਗਾ ਸੇਖੋਂ, ਰਾਜਮਨਦੀਪ ਸਿੰਘ ਕਾਉਂਕੇ, ਯੂਥ ਸਰਕਲ ਪ੍ਰਧਾਨ ਜਗਦੀਸ਼ ਸਿੰਘ ਦੀਸ਼ਾ, ਰਛਪਾਲ ਸਿੰਘ ਰੀਸੂ, ਹਰਦੀਪ ਸਿੰਘ ਮੀਤ ਪ੍ਰਧਾਨ, ਸੁਖਜਿੰਦਰ ਸਿੰਘ ਧਾਲੀਵਾਲ, ਜਸਪ੍ਰੀਤ ਸਿੰਘ ਬਲਕਾਰ ਸਿੰਘ, ਜਗਤਾਰ ਸਿੰਘ, ਪਰਮਿੰਦਰ ਸਿੰਘ, ਜਗਦੀਪ ਸਿੰਘ, ਗੁਰਪਿੰਦਰ ਸਿੰਘ, ਮਨਦੀਪ ਸਿੰਘ, ਸਰਬਜੀਤ ਸਿੰਘ ਸਿਮਰਨਜੀਤ ਸਿੰਘ, ਐਮ ਪੀ ਹਠੂਰ, ਰਾਜਵਿੰਦਰ ਬੁਰਜ ਕੁਲਾਰਾ, ਪਰਗਟ ਸਿੰਘ, ਜਸਵੀਰ ਸਿੰਘ ਸੀਰਾ, ਸੁਖਵਿੰਦਰ ਸਿੰਘ ਮਾਣੂੰਕੇ, ਗੁਰਪ੍ਰੀਤ ਸਿੰਘ, ਅਮਰਜੀਤ ਸਿੰਘ, ਜਸ਼ਨਪ੍ਰੀਤ ਸਿੰਘ ਤੇ ਹੋਰ।

ਤਬਲਾ ਵਾਦਕ ਭਾਈ ਸਤਨਾਮ ਸਿੰਘ ਦੀ ਹੋਈ ਅੰਤਿਮ ਅਰਦਾਸ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ) ਪੰਥਕ ਪ੍ਰਸਿੱਧ ਤਬਲਾ ਵਾਦਕ ਭਾਈ ਸਤਨਾਮ ਸਿੰਘ ਲੋਪੋ ਜੋ ਬੀਤੇ ਦਿਨੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਰੰਗਲੀ ਦੁਨਿਆਂ ਨੂੰ ਸਦਾ ਲਈ ਛੱਡ ਕੇ ਪ੍ਰਮਤਾਮਾ ਦੇ ਚਰਨਾ ਵਿੱਚ ਜਾ ਬਿਰਾਜੇ ਸਨ। ਭਾਈ ਸਾਹਿਬ ਦੀ ਆਤਮਿਕ ਸਾਂਤੀ ਲਈ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ਤੋ ਉਪਰੱਤ ਪੰਥਕ ਪ੍ਰਸਿੱਧ ਇੰਟਰਨੈਸਨਲ ਰਾਗੀ ਜੱਥਿਆ ਨੇ ਗੁਰਬਾਣੀ ਦਾ ਰੱਸ ਭਿੰਨਾ ਕੀਰਤਨ ਕੀਤਾ।ਜਿਸ ਵਿੱਚ ਭਾਈ ਤਰੋਲਕ ਸਿੰਘ ਇੰਡੀਅਨ ਬੈਂਕ ਜਗਰਾਉ ਵਾਲੇ ਭਾਈ ਮਨਜਿੰਦਰ ਸਿੰਘ ਹਠੂਰ ਭਾਈ  ਬਾਬਾ ਲਖਵੀਰ ਸਿੰਘ ਗਾਲਬਿ ਵਾਲੇ  ਜਗਵਿੰਦਰ ਸਿੰਘ ਸਿੰਘ ਸਭਾ ਭਾਈ ਬਲਜਿੰਦਰ ਸਿੰਘ ਬੱਲ ਭਾਈ ਗੁਰਮੇਲ ਸਿੰਘ ਬੰਸੀ ਭਾਈ ਇੰਦਰਜੀਤ ਸਿੰਘ ਸਾਂਤ ਰਾਜਪਾਲ  ਸਿੰਘ ਰੋਸਨ ਭਾਈ ਗੁਰਵਿੰਦਰ ਸਿੰਘ ਮਨਸੀਹਾਂ ਅਮਰ ਸਿੰਘ ਨਿਰਮਾਣ ਰਾਗੀ ਜੱਥਿਆ ਨੇ ਕੀਰਤਨ ਦੁਆਰਾ ਹਾਜਰੀ ਲਗਵਾਈ।ਇਸ ਮੋਕੇ ਗੁਰਮਤਿ ਗ੍ਰੰਥੀ ਰਾਗੀ ਢਾਡੀ ਪਰਚਾਰਕ ਸਭਾ ਦੇ ਕੌਮੀ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਨੇ ਪਰਵਾਰ ਨਾਲ ਦੁੱਖ ਸਾਝਾ ਕੀਤਾ ਉਹਨਾ ਕਿਹ ਕਿ ਭਾਈ ਸਤਨਾਮ ਸਿੰਘ ਦੇ ਜਾਣ ਦਾ ਸਮਾ ਨਹੀ ਸੀ ਪਰ ਪ੍ਰਮਾਤਾ ਦੇ ਕੀਤੇ ਹੋਏ ਕੋਈ ਨਹੀ ਟਾਲ ਸਕਦਾ । ਉਹਨਾ ਪਰਵਾਰ ਨੂੰ ਦਿਲਾਸਾ ਦਿੰਦੈ ਹੋਏ ਆਖਿਆ ਕੇ ਅਸੀ ਆਪਣੀ ਜੱਥੇਬੰਦੀ ਵੱਲੋ ਹਮੇਸਾ ਪਰਵਾਰ ਨਾਲ ਦੁੱਖ ਸੁੱਖ ਵਿੱਚ ਪਹਿਲਾ ਵੀ ਖੜੇ ਸੀ ਅਤੇ ਅਤੇ ਹਮੇਸਾ ਪਰਵਾਰ ਨਾਲ ਦੁਖ ਸੁਖ ਦੀ ਸਾਝ ਬਣਾਈ ਰੱਖਾਗੇ। ਉਹਨਾ ਕਿਹਾ ਕੇ ਅਸੀ ਸਾਰੇ ਸੰਗਤ ਰੂਪ ਵਿੱਚ ਵਾਹਿਗੁਰੂ ਜੀ ਦੇ ਚਰਨਾ ਅਰਦਾਸ ਕਰਦੇ ਹਾ ਕੇ ਵਿਛੜੀ ਹੋਈ ਰੂੰਹ ਨੂੰ ਚਰਨਾ ਵਿੱਚ ਨਿਵਾਸ ਦੇਣ ਪਿਛੋ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸਣ। ਇਸ ਮੋਕੇ ਭਾਈ ਬਲਜਿੰਦ ਸਿੰਘ ਦੀਵਾਨਾ ਭਾਈ ਕੁੱੱਲਵੰਤ ਸਿੰਘ ਦੀਵਾਨਾ ਬਾਬਾ ਲਖਵੀਰ ਸਿੰਘ ਜੀ  ਗਾਲਬ ਵਾਲੇ ਭਾਈ ਜਸਵੰਤ ਸਿੰਘ ਭਾਈ ਅਮਨਦੀਪ ਸਿੰਘ ਪਰਵਾਨਾ  ਦੀਵਾਨਾ ਭਾਈ ਸਤਨਾਮ ਸਿੰਘ ਸਿੰਘ ਸਭਾ ਭਾਈ ਗੁਰਵਿੰਦਰ ਸਿੰਘ ਦੀਵਾਨਾ ਭਾਈ ਗੁਰਬਖਸ ਸਿੰਘ ਭਾਈ ਰਣਜੀਤ ਸਿੰਘ ਮੱਦੋਕੈ ਦੀਵਾਨਾ ਭਾਈ ਸੰਤੋਖ ਸਿੰਘ ਸਿੰਘ ਸਭਾ ਭਾਈ ਸਤਨਾਮ ਸਿੰਘ ਡੱਲਾ ਭਾਈ ਬਲਵਿੰਦਰ ਸਿੰਘ ਗਾਲਬਿ ਭਾਈ ਬਲਜਿੰਦਰ ਸਿੰਘ ਅਲੀਗੜ ਭਾਈ ਅਮਨਦੀਪ ਸਿੰਘ ਡਾਗੀਆਂ ਭਾਈ ਸਤਪਾਲ ਸਿੰਘ ਦੋਧਰ ਭਾਈ ਗੁਰਜਿੰਦਰ ਸਿੰਘ ਕੋਕਰੀ ਭਾਈ ਸਮਸੇਰ ਸਿੰਘ ਗਾਲਬਿ ਭਾਈ ਭੋਲਾ ਸਿੰਘ ਜਗਰਾਉ ਭਾਈ ਗੁਰਦੀਪ ਸਿੰਘ ਕਾਉਕੇ ਭਾਈ ਪਰਮਪਾਲ ਸਿੰਘ ਮਾਛੀਵਾੜਾ ਭਾਈ ਮਨਪ੍ਰੀਤ ਸਿੰਘ ਲੱਖਾ ਭਾਈ ਬਖਤੋਰ ਸਿੰਘ ਲੱਖਾ ਭਾਈ ਜਗਸੀਰ ਸਿੰਘ ਡੱਲਾ ਭਾਈ ਹਰਜੀਵਨ ਸਿੰਘ ਭਾਈ ਸੁਰਜੀਤ ਸਿੰਘ ਰਾਉਵਾਲ ਭਾਈ ਰਣਜੀਤ ਸਿੰਘ ਕੰਨੀਆਂ ਭਾਈ ਜਗਰੂਪ ਸਿੰਘ ਭਾਈ ਗੁਰਪ੍ਰੀਤ ਸਿਘ ਗੋਪੀ ਇੰਦਰਜੀਤ ਨੇ ਸਿੰਘ ਲੱਖਾ ਭਾਈ ਅਵਤਾਰ ਸਿੰਘ ਗਾਲਬ ਖੁਰਦ ਭਾਈ ਰਾਮਗੋਪਾਲ ਸਿਘ ਭਾਈ ਗੁਰਦੀਪ ਸਿੰਘ ਭਾਈ ਭਾਈ ਪ੍ਰਿਤਪਾਲ ਸਿੰਘ ਮੁਲਾਪੁਰ ਭਾਈ ਰਾਜਾ ਸਿੰਘ ਮੱਲੀ ਭਾਈ ਪਾਲਾ ਸਿੰਘ ਭਾਈ ਗੁਰਮੇਲ ਸਿੰਘ ਮਿੱਠਾ ਭਾਈ ਅਵਤਾਰ ਸਿੰਘ ਰਾਮਗੜ ਭਾਈ ਸੁਖਪਾਲ ਸਿੰਘ ਭਾਈ ਦਲਜੀਤ ਸਿੰਘ ਮਿਸਾਲ  ਭਾਈ ਮਨਦੀਪ ਸਿੰਘ ਮੋੜੀ  ਭਾਈ ਸਤਪਾਲ ਸਿੰਘ ਆਦਿ ਸੰਗਤਾ ਹਾਜਰ ਸਨ।

ਅਫਵਾਹਾਂ ਫੈਲਾਉਣ ਵਾਲਿਆਂ  ਤੇ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੇ ਕਸਿਆ ਸ਼ਿਕੰਜਾ

ਸਿੱਧਵਾਂ ਬੇਟ ( ਜਸਮੇਲ ਗ਼ਾਲਿਬ ) ਅਫ਼ਵਾਹਾਂ ਫੈਲਾਉਣ ਵਾਲਿਆਂ ਤੇ ਬੀਬੀ ਮਾਣੂੰਕੇ ਨੇ ਕਸਿਆ ਸਿਕੰਜਾ ਆਪਦੀ ਲਹਿਰ ਤੋਜ਼ ਘਬਰਾਏ ਵਿਰੋਧੀ ਕਰ ਰਹੇ ਨੇ ਕੂੜ-ਪ੍ਰਚਾਰ-ਬੀਬੀ ਮਾਣੰੂਕੇ ਵਿਰੋਧੀ ਧਿਰ ਦੇ ਉਪ ਨੇਤਾ ਆਮ ਆਦਮੀ ਪਾਰਟੀ ਦੇ ਆਗੂ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋ ਉਹਨਾਂ ਦੇ ਪਾਰਟੀ ਛੱਡਣ ਤੇ ਕਾਗਰਸ ਵਿੱਚ ਸ਼ਾਮਲ ਹੋਣ ਦੀਆਂ ਅਫ਼ਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਸਿਕੰਜਾ ਕਸ ਦਿੱਤਾ ਗਿਆ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਬੀਬੀ ਮਾਣੂੰਕੇ ਨੇ ਆਖਿਆ ਕਿ ਉਹਨਾਂ ਵੱਲੋਜ਼ ਆਪਣੇ ਜੱਦੀ ਹਲਕੇ ਜਗਰਾਉ ਅੰਦਰ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣਕੇ ਉਹਨਾਂ ਦੇ ਹੱਲ ਲਈ ਦਿਨ-ਰਾਤ ਇੱਕ ਕੀਤਾ ਜਾ ਰਿਹਾ ਹੈ ਅਤੇ ਜ਼ਮੀਨੀ ਪੱਧਰ ਤੇ ਜਾ ਕੇ ਲੋਕਾਂ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਜ਼ ਜਾਣੂੰ ਕਰਵਾਇਆ ਜਾ ਰਿਹਾ ਹੈ। ਜਿਸ ਕਾਰਨ ਵੱਡੀ ਗਿਣਤੀ ਵਿੱਚ ਜਗਰਾਉ ਹਲਕੇ ਦੇ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਜਗਰਾਉ ਹਲਕੇ ਅੰਦਰ ਆਪ ਦੇ ਹੱਕ ਵਿੱਚ ਹਨੇਰੀ ਝੁੱਲ ਚੁੱਕੀ ਹੈ। ਜਿਸ ਤੋਜ਼ ਬੁਖਲਾਏ ਹੋਏ ਕੁੱਝ ਲੋਕ ਗੰਧਲੀ ਸਿਆਸਤ ਕਰਕੇੇ ਘਬਰਾਹਟ ਵਿੱਚ ਉਹਨਾਂ ਵਿਰੁੱਧ ਕੂੜ-ਪ੍ਰਚਾਰ ਕਰ ਰਹੇ ਹਨ। ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਉਹਨਾਂ ਵੱਲੋ ਆਪਣੇ ਵਕੀਲ ਅਮਨਦੀਪ ਭਨੋਟ ਰਾਹੀਜ਼ ਝੂਠੀਆਂ ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ  ਨੋਟਿਸ ਭੇਜੇ ਗਏ ਹਨ ਅਤੇ ਝੂਠਾ ਪ੍ਰਚਾਰ ਕਰਨ ਵਾਲਿਆਂ ੱ ਕਿਸੇ ਵੀ ਕੀਮਤ ਉਪਰ ਬਖਸ਼ਿਆ ਨਹੀਜ਼ ਜਾਵੇਗਾ। ਉਹਨਾਂ ਕਿਹਾ ਪੰਜਾਬ ਅੰਦਰ ਕਾਂਗਰਸ ਦਾ ਬੇੜਾ ਡੁੱਬ ਚੁੱਕਾ ਹੈ ਅਤੇ ਕਾਂਗਰਸੀ ਕੁਰਸੀ ਖਾਤਰ ਪਿਛਲੇ ਲੰਮੇ ਸਮੇ ਤੋ ਗੁੱਥਮ-ਗੁੱਥਾ ਹੋ ਰਹੇ ਹਨ, ਕੈਪਟਨ ਤੇ ਨਵਜੋਤ ਸਿੱਧੂ ਇੱਕ-ਦੂਜੇ ਨੂੰ ਨੀਵਾਂ ਵਿਖਾਉਣ ਤੇ ਲੱਗੇ ਹਨ ਅਤੇ ਲੋਕਾਂ ਦਾ ਬੁਰਾ ਹਾਲ ਹੈ। ਬੇਰੁਜ਼ਗਾਰ ਨੌਕਰੀਆਂ ਲੈਣ ਲਈ ਸੜਕਾਂ ਤੇ ਬੈਠੇ ਹਨ ਤੇ ਪਾਣੀ ਦੀਆਂ ਟੈਕੀਆਂ ਉਪਰ ਚੜੇ ਹੋਏ ਹਨ, ਮੁਲਾਜ਼ਮ ਤੇ ਪੈਨਸ਼ਨਰ ਧਰਨੇ, ਮੁਜ਼ਾਹਰੇ ਤੇ ਹੜਤਾਲਾਂ ਕਰ ਰਹੇ ਹਨ, ਰੋਡਵੇਜ਼ ਕਾਮੇ ਪੱਕੇ ਕਰਨ ਦੀਆਂ ਦੁਹਾਈਆਂ ਪਾ ਰਹੇ ਹਨ, ਦਫਤਰਾਂ ਦਾ ਕੰਮ ਕਾਜ਼ ਠੱਪ ਹੋਣ ਕਾਰਨ ਲੋਕ ਕੰਮ ਕਰਵਾਉਣ ੱ ਕੁਰਲਾ ਰਹੇ ਹਨ, ਰੇਤ ਮਾਫ਼ੀਆ, ਸ਼ਰਾਬ ਮਾਫ਼ੀਆ, ਟਰਾਂਸਪੋਰਟ ਮਾਫੀਆ, ਭੂਅ ਮਾਫ਼ੀਆ ਆਪਣੀ ਲੁੱਟ ਮਚਾ ਰਿਹਾ ਹੈ, ਮੰਤਰੀ ਦਲਿਤ ਬੱਚਿਆਂ ਦੇ ਵਜ਼ੀਫ਼ੇ ਹੜੱਪੀ ਜਾ ਰਹੇ ਨੇ, ਕਰੋਨਾ ਕਿੱਟਾਂ, ਕਰੋਨਾਂ ਵੈਕਸੀਨ ਆਦਿ ਵਿੱਚ ਘੁਟਾਲੇ ਕੀਤੇ ਜਾ ਰਹੇ ਨੇ, ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ  ਮੁਆਵਜ਼ਾ ਨਹੀ ਦਿੱਤਾ ਜਾ ਰਿਹਾ ਤੇ ਖੱਜਲ-ਖੁਆਰ ਕੀਤਾ ਜਾ ਰਿਹਾ ਹੈ, ਪਰੰਤੂ ਪੰਜਾਬ ਦੀ ਕਾਂਗਰਸ ਸਰਕਾਰ ਅੱਖਾਂ ਮੀਟੀ ਪੰਜਾਬ ਨੂੰ  ਬਰਬਾਦ ਹੁੰਦਾ ਵੇਖ ਰਹੀ ਹੈ, ਕਿਸੇ ਪਾਸੇ ਕਿਸੇ ਦੀ ਕੋਈ ਸੁਣਵਾਈ ਨਹੀਜ਼ ਹੋ ਰਹੀ। ਜਿਸ ਤੋਜ਼ ਦੁਖੀ ਹੋ ਕੇ ਪੰਜਾਬ ਦ ਲੋਕ ਕਾਂਗਰਸ ਸਰਕਾਰ ਦਾ ਤਖਤਾ ਪਲਟਣ ਲਈ ਪੱਬਾਂ ਭਾਰ ਬੈਠੇ ਹਨ ਅਤੇ ਅਜਿਹੇ ਵਿੱਚ ਕਾਂਗਰਸ ਪਾਰਟੀ ਦੇ ਵੱਡੇ-ਵੱਡੇ ਲੀਡਰ ਕਾਂਗਰਸ ਦੀ ਬੇੜੀ ਵਿੱਚੋ ਛਾਲਾਂ ਮਾਰਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਬੋਰੀ ਬਿਸਤਰਾ ਚੁੱਕੀ ਬੈਠੇ ਨੇ। ਜਿਸ ਤੋ ਸਪੱਸ਼ਟ ਹੋ ਚੁੱਕਾ ਹੈ ਕਿ 2022 ਵਿੱਚ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਆਪ ਦੀ ਸਰਕਾਰ ਬਣਾਏ ਬਿਨਾਂ ਪੰਜਾਬ ਵਾਸੀਆਂ ਕੋਲ ਹੋਰ ਕੋਈ ਹੱਲ ਨਹੀ ਹੈ ਅਤੇ ਲੋਕ ਅਕਾਲੀ-ਕਾਂਗਰਸੀਆਂ ਦੀਆਂ ਲੂੰਬੜ-ਚਾਲਾਂ ਵਿੱਚ ਨਹੀ ਆਉਣਗੇ ਅਤੇ ਇਹਨਾਂ ਦੋਵਾਂ ਰਵਾਇਤੀ ਪਾਰਟੀਆਂ ਦਾ ਬਿਸਤਰਾ ਗੋਲ ਕਰਕੇ ਆਮ ਆਦਮੀ ਪਾਰਟੀ ਦਾ ਰਾਜ ਸਥਾਪਿਤ ਕਰਨਗੇ।

ਥੁੱਕ ਕੇ ਚੱਟਣ ਵਾਲੇ ਸਿੱਧੂ ਕਿਸੇ ਦੇ ਸਕੇ ਨੀ ਹੋ ਸਕਦੇ-ਮਜੀਠੀਆ

ਪ੍ਰਭਜੋਤ ਧਾਲੀਵਾਲ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਲਈ ਮਜੀਠੀਆ ਨੇ ਗ੍ਰਹਿ ਸੁਧਾਰ ਵਿਖੇ ਪਹੁੰਚ ਕੀਤੀ ਹੌਸਲਾ ਹਫਜਾਈ   

ਸੁਧਾਰ 31 ਜੁਲਾਈ ( ਜਗਰੂਪ ਸਿੰਘ ਸੁਧਾਰ  )- ਯੂਥ ਅਕਾਲੀ ਦਲ ਦਿਹਾਤੀ ਦੇ ਜਿਲਾ ਪ੍ਰਧਾਨ ਪ੍ਰਭਜੋਤ ਸਿੰਘ ਧਾਲੀਵਾਲ ਵੱਲੋਂ ਕੀਤੇ ਜਾ ਰਹੇ ਕਾਰਜਾਂ ਤੋਂ ਖੁਸ਼ ਹੋ ਕੇ ਉਨਾਂ ਦੀ ਹੌਸਲਾ ਹਫਜਾਈ ਕਰਨ ਲਈ ਯੂਥ ਅਕਾਲੀ ਦਲ ਦੇ ਸਰਪ੍ਰਸਤ ਬਿਕਰਮ ਸਿੰਘ ਮਜੀਠੀਆ ਧਾਲੀਵਾਲ ਦੇ ਗ੍ਰਹਿ ਸੁਧਾਰ ਵਿਖੇ ਪਹੁੰਚੇ।ਜਿਸ ਦੋਰਾਨ ਮਜੀਠੀਆ ਨੇ ਜਿੱਥੇ ਧਾਲੀਵਾਲ ਵੱਲੋਂ ਪਾਰਟੀ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਥੇ ਹੀ ਉਨਾਂ ਨਵਜੋਤ ਸਿੰਘ ਸਿੱਧੂ ਬਾਰੇ ਪੁੱਛੇ ਗਏ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਸੱਤਾ ਦੇ ਲਾਲਸੀ ਸਿੱਧੂ ਕਿਸੇ ਦਾ ਕੀ ਭਲਾ ਕਰਨਗੇ।ਕਿਉਂਕਿ ਜਿਹੜੇ ਕਦੇ ਕਿਸੇ ਪਾਰਟੀ ਦੇ ਨਹੀਂ ਹੋਏ ਉਨਾਂ ਲੋਕਾਂ ਦੇ ਕਿੱਥੋਂ ਹੋਣਾ? ਉਨਾਂ ਕਿਹਾ ਕਿ ਸਿੱਧੂ ਤਾਂ ਉਨਾਂ ਵਿੱਚੋਂ ਹਨ ਜੋ ਥੁੱਕ ਕੇ ਚੱਟਦੇ ਹਨ।ਮਜੀਠੀਆ ਨੇ ਕਿਹਾ ਕਿ ਸਿੱਧੂ ਭਾਜਪਾ ਦੇ ਵਿੱਚ ਹੋਣ ਸਮੇਂ ਭਾਜਪਾ ਆਗੂਆਂ ਦੇ ਤਲਵੇ ਚੱਟਦੇ ਹੋਏ ਕਾਂਗਰਸੀ ਹਾਈਕਮਾਨ ਨੂੰ ਮੁੰਨੀ ਬਦਨਾਮ ਹੁਈ ਅਤੇ ਰਾਹੁਲ ਗਾਂਧੀ ਨੂੰ ਪੱਪੂ ਸ਼ਬਦ ਦਾ ਨਾਮ ਦਿੰਦੇ ਰਹੇ।ਜਦਕਿ ਹੁਣ ਕਾਂਗਰਸ ਦੇ ਵਿੱਚ ਸ਼ਾਮਿਲ ਹੁੰਦਿਆਂ ਹੀ, ਕੁਰਸੀ ਦੇ ਭੁੱਖੇ ਸਿੱਧੂ ਕਾਂਗਰਸ ਨੂੰ ਆਪਣੀ ਮਾਂ ਪਾਰਟੀ ਤੱਕ ਕਹਿਣ ਲੱਗ ਪਏ।ਉਨਾਂ ਕਿਹਾ ਕਿ ਐਸੇ ਮਤਲਬ ਪ੍ਰਸ਼ਤ ਆਗੂ ਨੂੰ ਸੂਬੇ ਦੇ ਲੋਕ ਕਦੇ ਵੀ ਪਸੰਦ ਨਹੀਂ ਕਰਨਗੇ।ਜਿਸ ਦੌਰਾਨ ਧਾਲੀਵਾਲ ਨੇ ਵੀ ਮਜੀਠੀਆ ਸਮੇਤ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਰੇ ਨਿਮਾਣੇ ਦੇ ਘਰੇ ਆਉਣ ਤੇ ਜਿੱਥੇ ਤੁਹਾਡਾ ਸਾਰਿਆ ਦਾ ਸਵਾਗਤ ਹੈ ਉਥੇ ਹੀ ਮੈਂ ਤੁਹਾਡਾ ਤਹਿ ਦਿਲੋਂ ਸ਼ੁਕਰੀਆ ਵੀ ਅਦਾ ਕਰਦਾ ਹਾਂ।ਇਸ ਮੌਕੇ ਹੋਰਨਾਂ ਤੋਂ ਇਲਾਵਾ ਦਲਜੀਤ ਸਿੰਘ ਚੀਮਾ, ਮਹੇਸ਼ ਇੰਦਰ ਗਰੇਵਾਲ, ਹੀਰਾ ਸਿੰਘ ਗਾਬੜੀਆ, ਮਨਪ੍ਰੀਤ ਸਿੰਘ ਇਆਲੀ, ਰਣਜੀਤ ਸਿੰਘ ਢਿੱਲੋਂ, ਬਲਵਿੰਦਰ ਸੰਧੂ, ਅਮਰਜੀਤ ਸਿੰਘ ਚਾਵਲਾ, ਗੁਰਚਰਨ ਸਿੰਘ ਗਰੇਵਾਲ, ਤਨਵੀਰ ਧਾਲੀਵਾਲ, ਚੰਡ ਡੱਲਾ, ਸੁਖਰਾਜ ਆਂਡਲੂ, ਗਗਨ ਛੰਨਾ, ਗੁਰਮੇਲ ਆਂਡਲੂ, ਗੁਰਜੀਤ ਗੋਲਡੀ, ਮਨੀ ਸ਼ਰਮਾ ਆਦਿ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਹਾਜਿਰ ਸਨ।

ਗੁਰਦੁਆਰਾ ਛੇਵੀਂ ਪਾਤਸ਼ਾਹੀ ਗੁਰੂਸਰ ਕਾਉਂਕੇ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਆਰੰਭ ਕਰਵਾਇਆ ਗਿਆ

ਜਗਰਾਓਂ 31 ਜੁਲਾਈ ( ਅਮਿਤ ਖੰਨਾ ) ਹਲਕਾ ਜਗਰਾਉਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਮੂਚੀ ਲੀਡਰਸ਼ਿਪ ਵੱਲੋਂ ਐੱਸ ਆਰ ਕਲੇਰ ਸਾਬਕਾ ਵਿਧਾਇਕ ਜਗਰਾਉਂ ਜੀ ਦੀ ਸ਼ਰੀਰਕ  ਤੰਦਰੁਸਤੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਚੜਦੀ ਕਲਾ ਲਈ ਗੁਰਦੁਆਰਾ ਛੇਵੀਂ ਪਾਤਸ਼ਾਹੀ ਗੁਰੂਸਰ ਕਾਉਂਕੇ ਵਿਖੇ ਸ੍ਰੀ ਸਹਿਜ ਪਾਠ ਸਾਹਿਬ ਆਰੰਭ ਕਰਵਾਇਆ ਗਿਆ। ਜਿਨਾ ਦਾ ਭੋਗ 2 ਅਗਸਤ ਦਿਨ ਸੋਮਵਾਰ ਨੂੰ ਗੁਰਦੁਆਰਾ ਛੇਵੀਂ ਪਾਤਸ਼ਾਹੀ ਗੁਰੂਸਰ ਕਾਉਂਕੇ ਵਿਖੇ ਸਵੇਰੇ 10:00 ਵਜੇ ਪਾਇਆ ਜਾਵੇਗਾ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾ ਕਿ ਆਪ ਅਰਦਾਸ ਵਿੱਚ ਹਾਜ਼ਰੀ ਲਗਵਾਉਣ ਪਹੁੰਚਾਉਣਾ ਜੀ ਧੰਨਵਾਦ ਇਸ ਮੌਕੇ ਜਿਲਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਵਿਧਾਇਕ ਸ.ਭਾਗ ਸਿੰਘ ਮੱਲਾ, ਸਰਕਲ ਪ੍ਰਧਾਨ ਦੀਦਾਰ ਸਿੰਘ ਮਲਕ, ਸਰਕਲ ਪ੍ਰਧਾਨ ਇੰਦਰਜੀਤ ਸਿੰਘ ਲਾਂਬਾ, ਸਰਕਲ ਪ੍ਰਧਾਨ ਸਿਵਰਾਜ ਸਿੰਘ, ਸਰਕਲ ਪ੍ਰਧਾਨ ਸੁਖਦੇਵ ਸਿੰਘ ਗਿੱਦੜਵਿੰਡੀ, ਸਰਕਲ ਪ੍ਰਧਾਨ ਪਰਮਿੰਦਰ ਸਿੰਘ ਚੀਮਾ, ਹਲਕਾ ਯੂਥ ਪ੍ਰਧਾਨ ਜੱਟ ਗਰੇਵਾਲ, ਸਾਬਕਾ ਸਰਪੰਚ ਸੁਰਿੰਦਰ ਸਿੰਘ ਪਰਜੀਆ ਬਿਹਾਰੀਪੁਰ, ਸਰਕਲ ਪ੍ਰਧਾਨ ਸੁਰਗਨ ਸਿੰਘ ਰਸੂਲਪੁਰ, ਜਸਵੰਤ ਸਿੰਘ ਕੋਠੇ ਖਜੂਰਾ, ਅਜੈਬ ਸਿੰਘ ਡਾਂਗੀਆ, ਨੈਬ ਸਿੰਘ ਡਾਂਗੀਆ, ਸੁਦਾਗਰ ਸਿੰਘ ਰਸੂਲਪੁਰ,ਜੱਥੇਦਾਰ ਆਤਮਾ ਸਿੰਘ ਬੱਸੂਵਾਲ , ਸਰਕਲ ਪ੍ਰਧਾਨ ਮਲਕੀਤ ਸਿੰਘ ਹਠੂਰ, ਸੁਖਵਿੰਦਰ ਸਿੰਘ ਹਠੂਰ, ਪੰਚ ਹਰਜੀਤ ਸਿੰਘ ਹਠੂਰ ਤੇ ਪ੍ਰਧਾਨ ਗੁਰਪ੍ਰੀਤ ਸਿੰਘ ਬੱਸੂਵਾਲ ਆਦਿ।

ਬਲੌਜਮਜ ਕਾਨਵੈਂਟ ਸਕੂਲ ਵਿੱਚ ਖੁਸ਼ੀ ਦਾ ਮਾਹੌਲ

ਜਗਰਾਉਂ  31 ਜੁਲਾਈ  ( ਅਮਿਤ ਖੰਨਾ ) ਬਲੌਜਮਜ ਕਾਨਵੈਂਟ ਸਕੂਲ ਵਿੱਚ ਖੁਸ਼ੀ ਦਾ ਮਾਹੌਲ ਬਾਰ੍ਹਵੀਂ ਕਲਾਸ ਦੇ ਵਿਦਿਆਰਥੀ ਸੀਬੀਐਸਈ ਦੇ ਸ਼ਾਨਦਾਰ ਨਤੀਜਿਆਂ ਦੇ ਮੱਦੇਨਜ਼ਰ ਸਕੂਲ ਦੇ ਅਧਿਆਪਕਾਂ ਅਤੇ ਪ੍ਰਿੰਸੀਪਲ ਦਾ ਧੰਨਵਾਦ ਕਰਨ ਲਈ ਆਪਣੇ ਮਾਪਿਆਂ ਦੇ ਨਾਲ ਆਏ ਸਨ.  ਉਨ੍ਹਾਂ ਨੇ ਮਠਿਆਈ ਵੰਡੀ ਅਤੇ ਮਾਪਿਆਂ ਨੇ ਪ੍ਰਿੰਸੀਪਲ ਅਤੇ ਅਧਿਆਪਕਾਂ ਦਾ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਅਤੇ ਪ੍ਰੇਰਨਾ ਦੇਣ ਲਈ ਧੰਨਵਾਦ ਕੀਤਾ।  ਬੱਚਿਆਂ ਨੇ ਅਧਿਆਪਕਾਂ ਨਾਲ ਆਪਣੇ ਸੁਪਨੇ ਵੀ ਸਾਂਝੇ ਕੀਤੇ ਕਿ ਉਹ ਕੀ ਬਣਨਾ ਚਾਹੁੰਦੇ ਹਨ.  ਕਾਮਰਸ ਗਰੁੱਪ ਅਕਸ਼ਿਤ ਮਨੀ ਨੇ ਕਿਹਾ ਕਿ ਉਹ ਚਾਰਟਰਡ ਅਕਾਉਂਟੈਂਟ  ਬਣਨਾ ਚਾਹੁੰਦਾ ਹੈ ਅਤੇ ਆਪਣੇ ਮਾਪਿਆਂ ਅਤੇ ਸਕੂਲ ਦਾ ਮਾਣ ਵਧਾਉਣਾ ਚਾਹੁੰਦਾ ਹੈ।  ਇਸ ਦੇ ਨਾਲ ਹੀ ਅਮਰਪ੍ਰੀਤ ਕੌਰ ਅਤੇ ਜਸ਼ਨਪ੍ਰੀਤ ਕੌਰ ਅਗਲੇਰੀ ਪੜ੍ਹਾਈ ਵਿੱਚ ਮੈਡੀਕਲ ਖੇਤਰ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ.  ਅਦਿਤੀ ਸੈਣੀ ਇੰਜੀਨੀਅਰ ਬਣਨਾ ਚਾਹੁੰਦੀ ਹੈ ਅਤੇ ਖੁਸ਼ਦੀਪ ਕੌਰ ਪੰਜਾਬ ਪੁਲਿਸ ਅਧਿਕਾਰੀ ਬਣਨਾ ਚਾਹੁੰਦੀ ਹੈ ਅਤੇ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਹੈ।  ਇਸ ਸਮੇਂ ਸਕੂਲ ਦੀ ਪ੍ਰਿੰਸੀਪਲ ਡਾ: ਅਮਰਜੀਤ ਕੌਰ ਨਾਜ਼ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਟੀਚੇ ਨਿਰਧਾਰਤ ਕਰਨੇ ਚਾਹੀਦੇ ਹਨ ਅਤੇ ਇਮਾਨਦਾਰੀ ਅਤੇ ਸਖਤ ਮਿਹਨਤ ਨਾਲ ਉਸ ਮਾਰਗ 'ਤੇ ਆਪਣੇ ਯਤਨ ਜਾਰੀ ਰੱਖਣੇ ਚਾਹੀਦੇ ਹਨ.  ਇਸ ਤਰ੍ਹਾਂ ਉਹ ਇੱਕ ਦਿਨ ਆਪਣੀ ਮੰਜ਼ਿਲ ਤੇ ਪਹੁੰਚਣ ਵਿੱਚ ਸਫਲ ਹੋਣਗੇ.  ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਪ੍ਰੀਤ ਸਿੰਘ ਬਰਾੜ ਅਤੇ ਸ੍ਰੀ ਅਜਮੇਰ ਸਿੰਘ ਰੱਤੀਆਂ ਨੇ ਵੀ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।  ਉਨ੍ਹਾਂ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੀ ਅਣਥੱਕ ਮਿਹਨਤ ਲਈ ਵਧਾਈ ਵੀ ਦਿੱਤੀ।

ਵਿਸ਼ਵ ਪ੍ਰਸਿੱਧ ਭਜਨ ਸਮਰਾਟ ਕਨ੍ਹਈਆ ਮਿੱਤਲ ਕਰਨਗੇ ਮਹਾਰਾਜਾ ਅਗਰਸੇਨ ਜੀ ਦਾ ਗੁਣਗਾਨ

ਜਗਰਾਓਂ, 31 ਜ¹ਲਾਈ (ਅਮਿਤ ਖੰਨਾ) ਭਗਵਾਨ ਸ਼੍ਰੀ ਰਾਮ ਜੀ ਦੇ ਵੰਸ਼ਜ ਅਗਰਵਾਲ ਸਮਾਜ ਦੇ ਕੁਲਪਿਤਾ ਯੁਗ ਪ੍ਰਵਰਤਕ ਅਗਰ ਸ਼੍ਰੋਮਣੀ ਮਹਾਰਾਜਾ ਅਗ੍ਰਸੈਨ ਜੀ ਦੇ ਜਨਮ ਦਿਵਸ ਤੇ ਆਯੋਜਿਤ ਕੀਤੀ ਜਾ ਰਹੀ ਤੀਜੀ ਸਾਲਾਨਾ ਇੱਕ ਸ਼ਾਮ ਸ਼੍ਰੀ ਅਗ੍ਰਸੈਨ ਜੀ ਦੇ ਨਾਮ ਸਮਾਗਮ ਸੰਬੰਧੀ  ਸੰਗਠਨ ਦੀ ਇੱਕ ਵਿਸ਼ੇਸ਼ ਮੀਟਿੰਗ ਚੇਅਰਮੈਨ ਅਮਿਤ ਸਿੰਗਲ ਅਤੇ ਪ੍ਰਧਾਨ ਪੀਯੂਸ਼ ਗਰਗ ਦੀ ਅਗਵਾਈ ਵਿੱਚ ਹੋਈ ।   ਇਸ ਮੀਟਿੰਗ ਵਿੱਚ ਸੰਸਥਾ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।  ਇਸ ਮੌਕੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਅਮਿਤ ਸਿੰਗਲ ਅਤੇ ਪ੍ਰਧਾਨ ਪਿਯੂਸ਼ ਗਰਗ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਰਾਜਾ ਅਗਰਸੇਨ ਜੀ ਦੇ ਜਨਮ ਦਿਵਸ 'ਤੇ "ਏਕ ਸ਼ਾਮ ਸ਼੍ਰੀ ਅਗਰਸੇਨ ਜੀ ਦੇ ਨਾਮ" ਦਾ ਆਯੋਜਨ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕੀਤਾ ਜਾਵੇਗਾ।  ਇਸ ਸਾਲ ਵਿਸ਼ਵ ਪ੍ਰਸਿੱਧ ਭਜਨ ਸਮਰਾਟ ਅਗਰਰਤਨ ਕਨ੍ਹਈਆ ਮਿੱਤਲ ਜੀ (ਚੰਡੀਗੜ੍ਹ ਵਾਲੇ ) ਅਗਰਵਾਲ ਸਮਾਜ ਦੇ ਕੁਲਪਿਤਾ ਮਹਾਰਾਜਾ ਅਗਰਸੇਨ ਜੀ ਦਾ ਗੁਣਗਾਨ ਕਰਨਗੇ ।  ਇਸ ਮੌਕੇ ਸੰਸਥਾ ਦੇ ਉਪ ਚੇਅਰਮੈਨ ਜਤਿੰਦਰ ਗਰਗ, ਮੀਤ ਪ੍ਰਧਾਨ ਅਨਮੋਲ ਗਰਗ ਅਤੇ ਗੌਰਵ ਸਿੰਗਲਾ, ਜਨਰਲ ਸਕੱਤਰ ਕਮਲਦੀਪ ਬਾਂਸਲ, ਸਕੱਤਰ ਅੰਕੁਸ਼ ਮਿੱਤਲ ਅਤੇ ਵਿਕਾਸ ਬਾਂਸਲ, ਸਹਿ-ਸਕੱਤਰ ਪੁਨੀਤ ਬਾਂਸਲ ਅਤੇ ਦੀਪਕ ਗੋਇਲ ਡੀਕੇ, ਕੈਸ਼ੀਅਰ ਮੋਹਿਤ ਗੋਇਲ, ਸੋਸ਼ਲ ਮੀਡੀਆ ਇੰਚਾਰਜ ਪ੍ਰਦੂਮਨ ਬਾਂਸਲ, ਦਫਤਰ ਇੰਚਾਰਜ ਜਤਿਨ ਸਿੰਗਲਾ,  ਕਾਰਜਕਾਰੀ ਮੈਂਬਰ ਵੈਭਵ ਬਾਂਸਲ ਜੈਨ, ਰੋਹਿਤ ਗੋਇਲ, ਨਵੀਨ ਮਿੱਤਲ ਜੈਨ, ਅਭਿਸ਼ੇਕ ਬਾਂਸਲ, ਮੋਹਿਤ ਬਾਂਸਲ, ਸੰਜੀਵ ਬਾਂਸਲ, ਪੀਯੂਸ਼ ਮਿੱਤਲ, ਰਾਜੀਵ ਗੋਇਲ, ਦੀਪਕ ਗੋਇਲ, ਹਰਸ਼ ਸਿੰਗਲਾ, ਅਮਿਤ ਬਾਂਸਲ ਮੌਜੂਦ ਸਨ।