ਲੁਧਿਆਣਾ

ਲੋਕ ਸੇਵਾ ਸੁਸਾਇਟੀ ਨੇ ਸਮਾਜ ਸੇਵੀ ਕੰਮਾਂ ਦੀ ਰੂਪ ਰੇਖਾ ਉਲੀਕੀ

ਜਗਰਾਉਂ  9 ਅਗਸਤ  (ਅਮਿਤ ਖੰਨਾ) ਲੋਕ ਸੇਵਾ ਸੁਸਾਇਟੀ ਜਗਰਾਓਂ ਨੇ ਆਉਂਦੇ ਦੋ ਮਹੀਨਿਆਂ ਦੇ ਸਮਾਜ ਸੇਵੀ ਕੰਮਾਂ ਦੀ ਰੂਪ ਰੇਖਾ ਉਲੀਕੀ। ਜਗਰਾਓਂ ਦੇ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਵਿਖੇ ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਨੇ ਸੁਸਾਇਟੀ ਮੈਂਬਰਾਂ ਨਾਲ ਵਿਚਾਰਾਂ ਕਰਦਿਆਂ ਤੈਅ ਕੀਤਾ ਕਿ ਸੁਸਾਇਟੀ ਵੱਲੋਂ ਮਾਈ ਦੇ ਗੁਰਦੁਆਰੇ ਵਿਚ ਫ਼ਰਸ਼ ਲਈ ਟਾਈਲਾਂ ਦੀ ਸੇਵਾ, ਤਾਰਾਂ ਵਾਲੀ ਗਰਾਊਂਡ ਵਿੱਚ ਕਸਰਤ ਲਈ ਮਸ਼ੀਨ ਦੇਣਾ, ਆਜ਼ਾਦੀ ਦਿਹਾੜਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਈ ਜੀਨਾ ਵਿਖੇ ਮਨਾਉਣਾ, ਤੀਜ ਦਾ ਤਿਉਹਾਰ ਮਨਾਉਣ, ਗਰੀਨ ਮਿਸ਼ਨ ਪੰਜਾਬ ਦੇ ਸਹਿਯੋਗ ਨਾਲ ਹਰਿਆਵਲ ਗਾਰਡਨ ਖ਼ਾਲਸਾ ਸਕੂਲ ਵਿੱਚ ਲਗਾਉਣਾ, ਅੱਖਾਂ ਦਾ ਚੈੱਕਅਪ ਤੇ ਆਪ੍ਰੇਸ਼ਨ, ਟੀਚਰਜ਼ ਡੇ ਮੌਕੇ ਪੰਜ ਅਧਿਆਪਕਾਂ ਦਾ ਸਨਮਾਨ ਕਰਨਾ, ਗਰੀਨ ਸਿਟੀ ਵਿਖੇ ਦੋ ਸੀਮਿੰਟ ਦੇ ਬੈਂਚ ਲਗਾਉਣਾ ਅਤੇ ਤਿੰਨ ਰੋਜ਼ਾ ਡਾਇਟੀਸ਼ਨ ਕੈਂਪ ਲਗਾਉਣਾ ਤੈਅ ਕੀਤਾ ਗਿਆ। ਇਸ ਮੌਕੇ ਮੈਂਬਰਾਂ ਤੋਂ ਸੁਝਾਅ ਵੀ ਮੰਗੇ ਗਏ ਤਾਂ ਕਿ ਸੁਸਾਇਟੀ ਦੇ ਕੰਮਾਂ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ। ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਚਰਨਜੀਤ ਸਿੰਘ ਭੰਡਾਰੀ, ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ, ਮਨੋਹਰ ਸਿੰਘ ਟੱਕਰ, ਇਕਬਾਲ ਸਿੰਘ ਕਟਾਰੀਆ,  ਪੀ ਆਰ ਓ ਮਨੋਜ ਗਰਗ ਤੇ ਸੁਖਦੇਵ ਗਰਗ, ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਮੁਕੇਸ਼ ਗੁਪਤਾ, ਸੰਜੀਵ ਚੋਪੜਾ, ਦਰਸ਼ਨ ਜੁਨੇਜਾ, ਰਵਿੰਦਰ ਜੈਨ, ਆਰ ਕੇ ਗੋਇਲ, ਪ੍ਰਵੀਨ ਮਿੱਤਲ, ਸੁਮਿਤ ਪਾਟਨੀ, ਅੰਸ਼ੂ ਗੋਇਲ, ਯੋਗ ਰਾਜ ਗੋਇਲ, ਡਾ ਵਿਵੇਕ ਗਰਗ, ਰਾਕੇਸ਼ ਸਿੰਗਲਾ, ਵਿਨੋਦ ਬਾਂਸਲ, ਪ੍ਰਮੋਦ ਸਿੰਗਲਾ, ਡਾ ਬੀ ਬੀ ਬਾਂਸਲ, ਵਿਕਾਸ ਕਪੂਰ, ਮੋਤੀ ਸਾਗਰ ਆਦਿ ਹਾਜ਼ਰ ਸਨ।

ਜਗਰਾਉਂ ਹਲਕੇ ਤੋਂ ਸਾਬਕਾ ਵਿਧਾਇਕ ਕਲੇਰ ਨੂੰ ਟਿਕਟ ਮਿਲਣ ਤੇ ਅਕਾਲੀ ਵਰਕਰਾਂ ਚ ਖੁਸ਼ੀ ਦੀ ਲਹਿਰ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਦੋ ਹਜਾਰ ਬਾਈ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਸਰਗਰਮੀਆਂ ਅਕਾਲੀ ਦਲ ਨੇ ਤੇਜ਼ ਕਰ ਦਿੱਤੀਆਂ ਹਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਇਸੇ ਤਹਿਤ ਅੱਜ  ਹਲਕਾ ਜਗਰਾਉਂ ਤੋਂ  ਐਸ ਆਰ ਕਲੇਰ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਜਿੱਥੇ ਅਕਾਲੀ ਵਰਕਰਾਂ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਹੈ ਉਥੇ ਕਲੇਅਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੈ।ਇਸ ਸਮੇਂ ਪਿੰਡ ਗਾਲਬ ਰਣ ਸਿੰਘ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਤੇ ਅਕਾਲੀ ਆਗੂ ਸਰਤਾਜ ਸਿੰਘ ਗਾਲਬ ਨੇ ਸਾਬਕਾ ਵਿਧਾਇਕ ਐਸਆਰ ਕਲੇਰ ਨੂੰ ਪਾਰਟੀ ਹਾਈ ਕਮਾਂਡ ਵੱਲੋਂ  ਟਿਕਟ ਮਿਲਣ ਤੇ   ਹਾਈਕਮਾਂਡ ਦਾ ਧੰਨਵਾਦ ਕੀਤਾ ਹੈ।ਇਸ ਸਮੇਂ ਅਕਾਲੀ ਆਗੂ ਸਰਤਾਜ ਗਾਲਿਬ ਨੇ ਕਿਹਾ ਹੈ ਕਿ ਪਾਰਟੀ ਹਾਈ ਕਮਾਂਡ ਨੇ ਸਾਬਕਾ ਵਿਧਾਇਕ ਕਲੇਰ ਨੂੰ ਟਿਕਟ ਦੇ ਕੇ ਹਲਕੇ ਦਾ ਮਾਣ ਵਧਾਇਆ ਹੈ ਉਨ੍ਹਾਂ ਨੇ ਕਿਹਾ ਹੈ ਕਿ ਜਗਰਾਉਂ ਹਲਕੇ ਤੋਂ ਕਲੇਰ ਦੀ ਜਿੱਤ ਯਕੀਨੀ ਹੋਵੇਗੀ ਕਿਉਂਕਿ  ਮੌਜੂਦਾ ਕੈਪਟਨ ਸਰਕਾਰ ਤੋਂ ਹਰ ਵਰਗ ਪਹਿਲਾਂ ਹੀ ਦੁਖੀ ਅਤੇ ਆਮ ਆਦਮੀ ਪਾਰਟੀ ਆਪਣਾ ਭਰੋਸਾ ਜਨਤਾ ਵਿੱਚ ਗੁਆ ਚੁੱਕੀ ਹੈ ਉਨ੍ਹਾਂ ਨੇ ਕਿਹਾ ਕਲੇਰ ਦੀ ਜਿੱਤ ਯਕੀਨੀ ਬਣਾਉਣ ਲਈ ਹੁਣ ਤੋਂ ਹੀ ਤਿਆਰੀਆਂ ਆਰੰਭ ਕੀਤੀਆਂ ਜਾਣਗੀਆਂ ।ਉਨ੍ਹਾਂ ਨੇ ਕਿਹਾ ਹੈ ਕਿ ਵਿਧਾਨ ਸਭਾ 2022 ਵਿੱਚ ਅਕਾਲੀ ਦਲ ਦੀ ਸਰਕਾਰ ਬਣੇਗੀ

ਪਿੰਡ ਗਾਲਿਬ ਖੁਰਦ ਵਿਖੇ ਸਰਪੰਚ ਗੁਰਪ੍ਰੀਤ ਸਿੰਘ ਪੀਤਾ ਦੀ ਅਗਵਾਈ ਵਿੱਚ ਵੈਕਸੀਅਨ ਕੈਂਪ ਲਾਇਆ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਇਥੋਂ ਥੋੜ੍ਹੀ ਦੂਰ ਪਿੰਡ ਗਾਲਿਬ ਖੁਰਦ ਵਿੱਚ ਸਰਪੰਚ ਗੁਰਪ੍ਰੀਤ ਸਿੰਘ ਪੀਤਾ ਅਤੇ ਸਮੂਹ ਪੰਚਾਇਤ ਦੀ ਅਗਵਾਈ ਵਿਚ ਵੈਕਸੀਨ ਕੈਂਪ ਲਗਾਇਆ ਗਿਆ।ਇਸ ਸਮੇਂ ਡਾ ਸਰਬਜੀਤ ਕੌਰ ਅਤੇ ਡਾ ਤਰਸੇਮ ਸਿੰਘ  ਦੱਸਿਆ ਹੈ ਕਿ ਕੋਰੋਨਾ ਵੈਕਸੀਨ ਪ੍ਰਿੰਸੀ ਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਬਚਣ ਦੀ ਲੋੜ ਹੈ। ਕੋਰੋਨਾ ਵੈਕਸੀਨ ਦਾ ਸਰੀਰ ਤੇ ਕੋਈ ਪ੍ਰਭਾਵ ਪ੍ਰਭਾਵ ਨਹੀਂ ਪੈਂਦਾ ਇਸ ਲਈ ਸਾਰਿਆਂ ਨੂੰ ਬਿਨਾਂ ਕਿਸੇ ਡਰ ਤੋਂ ਟੀਕਾ ਲਗਵਾਉਣਾ ਚਾਹੀਦਾ ਹੈ ।ਇਸ ਸਮੇਂ ਸਰਪੰਚ ਗੁਰਪ੍ਰੀਤ ਸਿੰਘ ਪੀਤਾ ਨੇ ਪਿੰਡ ਵਾਸੀਆਂ ਦਾ ਸਹਿਯੋਗ ਦੇਣ ਤੇ ਧੰਨਵਾਦ ਕੀਤਾ।ਇਸ ਸਮੇਂ ਆਸ਼ਾ ਵਰਕਰ ਕਰਮਜੀਤ ਕੌਰ, ਬਲਾਕ ਸੰਮਤੀ ਮੈਂਬਰ ਅਮਰਜੀਤ ਸਿੰਘ,ਕੋਆਪ੍ਰੇਟਿਵ ਸੋਸਾਇਟੀ ਪ੍ਰਧਾਨ ਗੁਰਮੀਤ ਸਿੰਘ,ਜੀ ਓ ਜੀ ਪਰਮਜੀਤ ਸਿੰਘ,ਮੈਂਬਰ ਗੁਰਦੀਪ ਸਿੰਘ ਗੁਰਚਰਨ ਸਿੰਘ ਮੈਂਬਰ ਨਵਤੇਜ ਸਿੰਘ,ਮੈਂਬਰ ਸੇਵਕ ਸਿੰਘ  ਆਦਿ ਹਾਜ਼ਰ ਸਨ

ਸਿੱਧਵਾਂ ਬੇਟ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਕਮੇਟੀ ਦੀ ਚੋਣ ਹੋਈ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਪਿੰਡ ਸਿੱਧਵਾਂ ਬੇਟ ਵਿੱਚਕਿਸਾਨ ਆਗੂ ਨਿਰਮਲ ਸਿੰਘ ਪਮਾਲ ਦੀ ਸਰਪ੍ਰਸਤੀ ਹੇਠ  ਇਕ ਹੰਗਾਮੀ ਮੀਟਿੰਗ ਹੋਈ ।ਇਸ ਵਿੱਚ ਹਰਦੀਪ ਸਿੰਘ ਗਾਲਿਬ ਕਲਾਂ ਸਾਬਕਾ ਜ਼ਿਲ੍ਹਾ ਪ੍ਰਧਾਨ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ।ਇਸ ਮੀਟਿੰਗ ਵਿਚ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ,ਖੇਤੀ ਮਜ਼ਦੂਰ ਅਤੇ ਦੁਕਾਨਦਾਰ  ਹੋਏ।ਇਸ ਮੀਟਿੰਗ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਨੌੰ ਮੈਂਬਰੀ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ ਵਿਚ ਹਰਭਜਨ ਸਿੰਘ ਸਿੱਧੂ ਪ੍ਰਧਾਨ, ਜਰਨੈਲ ਸਿੰਘ ਸਿੱਧੂ ਮੀਤ ਪ੍ਰਧਾਨ,ਕੈਪਟਨ ਸੁਖਵਿੰਦਰ ਸਿੰਘ ਪੰਨੂੰ ਖਜ਼ਾਨਚੀ, ਜੀਤ ਸਿੰਘ ਸਕੱਤਰ, ਜਰਨੈਲ ਸਿੰਘ ਪ੍ਰੈੱਸ ਸਕੱਤਰ,ਹਰਬੰਸ ਸਿੰਘ ਖ਼ਾਲਸਾ ਮੈਂਬਰ,ਬਲਰਾਜ ਸਿੰਘ ਸਿੱਧੂ ਮੈਂਬਰ ਹਰਦੀਪ ਸਿੰਘ ਸਿੱਧੂ ਮੈਂਬਰ ਪਵਨ ਕੁਮਾਰ ਮੈਂਬਰ, ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜ਼ਰ ਸਨ ਇਸ ਸਮੇਂ ਮਾਸਟਰ ਤਰਲੋਕ ਸਿੰਘ ਇੰਦਰਜੀਤ ਸਿੰਘ ਸਿੱਧੂ ਗੁਰਮੀਤ ਸਿੰਘ ਪੰਨੂੰ ਜੋਗਿੰਦਰ ਸਿੰਘ ਸੂਬੇਦਾਰ ਨਾਹਰ ਸਿੰਘ ਜਸਬੀਰ ਸਿੰਘ ਰਾਏ  ਚਰਨਜੀਤ ਸਿੰਘ ਮਾਸਟਰ ਇੰਦਰਜੀਤ ਸਿੰਘ ਮਾਸਟਰ ਬਲਵਿੰਦਰ ਸਿੰਘ ਬੱਗਾ ਸਿੰਘ ਗੁਰਮੇਜ ਸਿੰਘ ਪੰਨੂੰ ਜਸਮੇਲ ਸਿੰਘ ਸੁਖਵਿੰਦਰ ਸਿੰਘ ਪਵਨ ਕੁਮਾਰ ਹਰਕਮਲ ਸਿੰਘ ਗੁਰਸੇਵਕ ਸਿੰਘ ਸੁਰਿੰਦਰ ਸਿੰਘ  ਕੁਲਵੰਤ ਸਿੰਘ ਸੁਖਦੇਵ ਸਿੰਘ ਇੰਦਰਜੀਤ ਸਿੰਘ ਸਿੱਧੂ ਆਦਿ ਹਾਜ਼ਰ ਸਨ ।

ਲਾਇਨ ਕਲੱਬ ਵੱਲੋਂ ਸੀਨੀਅਰ ਸਿਟੀਜ਼ਨ ਡੇਅ ਮੌਕੇ ਛੱਬੀ ਬਜ਼ੁਰਗਾਂ ਨੂੰ ਰਾਸ਼ਨ ਵੰਡਿਆ

ਜਗਰਾਉਂ  8 ਅਗਸਤ  (ਅਮਿਤ   ਖੰਨਾ)  ਸੀਨੀਅਰ ਸਿਟੀਜ਼ਨ ਡੇਅ ਮੌਕੇ ਲਾਇਨ ਕਲੱਬ ਦੇ ਸਮੂਹ ਮੈਂਬਰ  ਅਤੇ ਗੁਰੁ ਨਾਨਕ ਸਹਾਰਾ ਸੁਸਾਇਟੀ ਦੇ ਮੈਂਬਰਾਂ ਨਾਲ ਜਗਰਾਉਂ ਇੰਟਰਨੈਸ਼ਨਲ ਸੰਸਥਾ  ਲਾਇਨ ਕਲੱਬ  (ਮੇਨ) ਵੱਲੋਂ ਸੀਨੀਅਰ ਸਿਟੀਜ਼ਨ ਡੇਅ ਮੌਕੇ ਮੌਕੇ ਸਥਾਨਕ ਗੁਰੂ ਨਾਨਕ ਸਹਾਰਾ ਸੁਸਾਇਟੀ  26 ਜ਼ਰੂਰਤਮੰਦ  ਬਜ਼ੁਰਗਾਂ ਨਾਲ ਸੈਲੀਬ੍ਰੇਸ਼ਨ ਕੀਤੀ ਇਸ ਮੌਕੇ ਲਾਇਨ ਕਲੱਬ ਵੱਲੋਂ 26 ਬਜ਼ੁਰਗਾਂ ਨੂੰ ਰਾਸ਼ਨ ਵੀ  ਵੰਡਿਆ ਗਿਆ। ਇਸ ਮੌਕੇ ਲਾਇਨ ਕਲੱਬ ਦੇ ਸਾਰੇ ਮੈਂਬਰਾਂ ਨੇ ਬਜ਼ੁਰਗਾਂ ਦਾ ਅਸ਼ੀਰਵਾਦ ਲਿਆ। ਇਸ ਮੌਕੇ ਗੁਰੂ ਨਾਨਕ ਸਹਾਰਾ ਸੁਸਾਇਟੀ  ਜਗਰਾਉਂ ਦੇ ਪ੍ਰਧਾਨ ਕੈਪਟਨ ਨਰੇਸ਼ ਵਰਮਾ  ਨੇ ਲਾਇਨ ਕਲੱਬ  ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਨ੍ਹਾਂ  ਬਜ਼ੁਰਗਾਂ ਦੇ ਮਨ ਦੀ ਸੰਤੁਸ਼ਟੀ ਤੇ ਖ਼ੁਸ਼ੀ ਕਿਸੇ ਵੀ ਤੀਰਥ ਸਥਾਨ ਜਾਣ ਤੋਂ ਵਧ ਹੈ। ਸਾਰੇ ਬਜ਼ੁਰਗ ਰਾਸ਼ਨ ਲੈ ਕੇ ਬਹੁਤ ਖ਼ੁਸ਼ ਹੋਏ।ਇਸ ਮੌਕੇ ਜਗਦੀਪ ਪਾਲ ਬਾਂਸਲ  ਤੇ ਰੇਨੂੰ ਬਾਂਸਲ ਵੱਲੋਂ  ਸਾਰੇ ਬਜ਼ੁਰਗਾਂ ਨੂੰ ਬਹੁਤ ਹੀ ਸਵਾਦਿਸ਼ਟ ਭੰਡਾਰਾ ਛਕਾਇਆ ਗਿਆ। ਇਸ ਮੌਕੇ ਲਾਇਨ ਕਲੱਬ ਮੇਨ ਵੱਲੋਂ  ਦਵਿੰਦਰ ਸਿੰਘ ਤੂਰ ,ਐਮ ਜੇ ਐਫ ਲਾਇਨ ਰਾਏ ਹਰਮਿੰਦਰ,ਲਾਈਨ ਅਮਰਿੰਦਰ ਸਿੰਘ ਈ ਓ ,ਲਾਈਨ ਪਰਮਵੀਰ ਸਿੰਘ ਗਿੱਲ  , ਲਾਇਨ ਐੱਮ ਜੇ ਐੱਫ ਸਰਨਦੀਪ ਬੇਨੀਪਾਲ  ,  ਸੇਰੇਨਾ ਲਾਇਨ , ਦੀਪਿੰਦਰ ਭੰਡਾਰੀ , ਲਾਇਨ ਵਿਵੇਕ ਭਾਰਦਵਾਜ  , ਲਾਈਨ ਹਰਪ੍ਰੀਤ ਸੱਗੂ , ਲਾਇਨ ਨਿਰਭੈ ਸਿੱਧੂ  , ਲਾਇਨ ਨਰਿੰਦਰ ਕੋਛੜ,ਤੇ ਰੀਜਨ ਚੇਅਰਮੈਨ ਲਾਇਨ ਚਰਨਜੀਤ ਸਿੰਘ ਭੰਡਾਰੀ , ਤੋਂ ਇਲਾਵਾ ਡਾ ਰਾਕੇਸ਼ ਭਾਰਦਵਾਜ , ਪ੍ਰਦੀਪ ਗੁਪਤਾ, ਕੈਪਟਨ ਨਰੇਸ਼ ਵਰਮਾ , ਜਗਮੋਹਨ ਬਾਂਸਲ,ਗੁਰਪ੍ਰੀਤ ਛੀਨਾ,ਤੇ ਆਲ ਇੰਡੀਆ ਪ੍ਰਿਯੰਕਾ ਰਾਹੂਲ ਗਾਂਧੀ ਫੋਰਮ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਦਵਿੰਦਰ ਜੈਨ  ,ਅਮਿਤ ਖੰਨਾ , ਰਮਨ ਅਰੋਡ਼ਾ  ਤੇ ਬ੍ਰਹਮਚਾਰੀ ਮਹਾਰਾਜ  ਹਾਜ਼ਰ ਸਨ।

ਸਰਕਾਰੀ ਪ੍ਰਰਾਇਮਰੀ ਸਕੂਲ ਚ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਗਾਏ

ਜਗਰਾਓਂ 8 ਅਗਸਤ ( ਅਮਿਤ ਖੰਨਾ) ਜਗਰਾਓਂ ਦੇ ਸਰਕਾਰੀ ਪ੍ਰਰਾਇਮਰੀ ਸਕੂਲ ਸੈਂਟਰਲ ਲੜਕੇ ਵਿਖੇ ਸ਼ਨੀਵਾਰ ਨੂੰ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਗਾਏ ਗਏ। ਗਰੀਨ ਮਿਸ਼ਨ ਟੀਮ ਦੇ ਸਹਿਯੋਗ ਨਾਲ ਬੂਟੇ ਲਗਾਉਣ ਮੌਕੇ ਸਤਪਾਲ ਸਿੰਘ ਦੇਹੜਕਾ, ਕੇਵਲ ਮਲਹੋਤਰਾ ਅਤੇ ਕੰਚਨ ਗੁਪਤਾ ਨੇ ਦੱਸਿਆ ਕਿ ਧਰਤੀ ਦਾ 33 ਫ਼ੀਸਦੀ ਹਿੱਸਾ ਹਰਿਆਲੀ ਅਧੀਨ ਲਿਆਉਣ ਲਈ ਸਾਡੀ ਟੀਮ ਵੱਲੋਂ ਜਿੱਥੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਪਬਲਿਕ ਥਾਵਾਂ ਤੇ ਪੌਦੇ ਲਗਾਏ ਜਾ ਰਹੇ ਹਨ ਉਨਾਂ• ਦੱਸਿਆ ਕਿ ਸਰਕਾਰੀ ਪ੍ਰਰਾਇਮਰੀ ਸੈਂਟਰਲ ਸਕੂਲ ਲੜਕੇ ਵਿਖੇ ਹਾਰ ਸ਼ਿੰਗਾਰ, ਤੁਲਸੀ, ਕੜੀ ਪਤਾ, ਅਮਰੂਦ, ਜ਼ਾਮਨ, ਨੀਮ, ਸੁਹਾਨਜਨਾ, ਆਂਵਲਾ, ਪੁਤਰਨਜੀਵ ਆਦਿ ਕਈ ਪ੍ਰਕਾਰ ਦੇ ਬੂਟੇ ਲਾਏ ਹਨ। ਇਸ ਮੌਕੇ ਸਕੂਲ ਅਧਿਆਪਕ ਮਧੂ ਬਾਲਾ, ਹਰਿੰਦਰ ਕੌਰ ਆਦਿ ਵੀ ਹਾਜ਼ਰ ਸਨ।

ਕਿਸਾਨ 5 ਲੱਖ ਤੱਕ ਦਾ ਮੁਫ਼ਤ ਸਿਹਤ ਬੀਮਾ ਸਕੀਮ ਦਾ ਲਾਭ ਲੈਣ 15 ਅਗਸਤ ਤੱਕ ਭਰਨ ਫਾਰਮ

ਜਗਰਾਓਂ 8 ਅਗਸਤ ( ਅਮਿਤ ਖੰਨਾ) ਪੰਜਾਬ ਸਰਕਾਰ ਨੇ ਸੂਬੇ ਦੇ ਕਿਸਾਨਾਂ ਨੂੰ ਆਯੂਸ਼ਮਾਨ ਭਾਰਤ ਬੀਮਾ ਯੋਜਨਾ ਦਾ ਲਾਭ ਦੇਣ ਲਈ ਕੁਝ ਦਿਨ ਦਾ ਹੋਰ ਸਮਾਂ ਦਿੱਤਾ ਗਿਆ ਹੈ | ਜਿਸ ਦੇ ਤਹਿਤ 1-10-2020 ਤੋਂ ਬਾਅਦ ਕਿਸੇ ਵੀ ਕਿਸਮ ਦੀ ਫ਼ਸਲ ਵੇਚਣ ਵਾਲੇ (ਜੇ ਫਾਰਮ) ਕਿਸਾਨ 5 ਲੱਖ ਤੱਕ ਦਾ ਮੁਫ਼ਤ ਸਿਹਤ ਬੀਮਾ ਸਕੀਮ ਦਾ ਲਾਭ ਲੈ ਸਕਦੇ ਹਨ | ਇਸ ਸਬੰਧੀ ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਬਹੁਤ ਸਾਰੇ ਕਿਸਾਨ ਪੰਜਾਬ ਸਰਕਾਰ ਵਲੋਂ ਦਿੱਤੀ ਜਾ ਰਹੀ 5 ਲੱਖ ਤੱਕ ਦੇ ਇਲਾਜ ਦੀ ਮੁਫ਼ਤ ਸਹੂਲਤ ਤੋਂ ਰਹਿ ਗਏ ਸਨ | ਜਿਨ•ਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੁੜ ਤੋਂ ਅਪਲਾਈ ਕਰਨ ਦੀ ਸਕੀਮ ਸ਼ੁਰੂ ਕੀਤੀ ਗਈ ਹੈ | ਉਨ•ਾਂ ਦੱਸਿਆ ਕਿ ਮੰਡੀਆਂ ਚ ਫ਼ਸਲ ਵੇਚ ਕੇ ਜੇ ਫਾਰਮ ਲੈਣ ਵਾਲੇ ਅਤੇ ਗੰਨਾ ਵੇਚਣ ਵਾਲੇ ਕਿਸਾਨ ਹੁਣ 15 ਅਗਸਤ ਤੱਕ ਕਿਸੇ ਵੀ ਕੈਫੇ ਤੋਂ ਫਾਰਮ ਅਪਲਾਈ ਕਰਕੇ ਸਿਹਤ ਬੀਮਾ ਦਾ ਲਾਭ ਪ੍ਰਾਪਤ ਕਰ ਸਕਦੇ ਹਨ | ਉਨ•ਾਂ ਦੱਸਿਆ ਕਿ ਇਹ ਸਕੀਮ ਸਿਰਫ਼ ਉਨ•ਾਂ ਕਿਸਾਨਾਂ ਲਈ ਹੈ, ਜਿਨ•ਾਂ ਕੋਲ 1 ਅਕੂਤਬਰ 2020 ਤੋਂ ਬਾਅਦ ਵੇਚੀ ਫ਼ਸਲ ਦੇ ਜੇ ਫਾਰਮ ਹਨ

ਡਾਕਟਰ ਚਕਰਵਰਤੀ ਤੋਂ 5 ਲੱਖ ਦੀ ਫਿਰੌਤੀ ਮੰਗਣ ਵਾਲੇ ਪੁਲਿਸ ਨੇ ਕੀਤੇ ਗ੍ਰਿਫਤਾਰ-Video

ਜਗਰਾਓਂ, 7 ਅਗਸਤ (ਅਮਿਤ ਖੰਨਾ) ਪੁਲਿਸ ਨੇ ਗੈਂਗਸਟਰ ‘ਸੁੱਖਾ ਫਰੀਦਕੋਟ’ ਬਣ ਕੇ ਨਾਮੀ ਡਾਕਟਰ ਤੋਂ 5 ਲੱਖ ਦੀ ਫਿਰੌਤੀ ਮੰਗਣ ਵਾਲੇ ਮਾਮੇ- ਭਾਣਜੇ ਨੂੰ ਵਿਉਂਤਬੰਦੀ ਅਨੁਸਾਰ ਕੁਝ ਘੰਟਿਆਂ ਵਿਚ ਹੀ ਗ੍ਰਿਫਤਾਰ ਕਰ ਲਿਆ।ਜਗਰਾਓਂ ਦੇ ਸੂਆ ਰੋਡ ’ਤੇ ਸਥਿਤ ਚਕਰਵਰਤੀ ਚਾਈਲਡ ਹਸਪਤਾਲ ਦੇ ਡਾ. ਅਮਿਤ ਚਕਰਵਰਤੀ ਨੂੰ ਬੀਤੀ 28 ਜੁਲਾਈ ਨੂੰ ਰਾਤ ਕਰੀਬ 8:30 ਵਜੇ ਉਸ ਦੇ ਦੋਨੇਂ ਫੋਨ ਨੰਬਰਾਂ ’ਤੇ ਫੋਨ ਆਇਆ। ਫੋਨ ਕਰਨ ਵਾਲੇ ਨੇ ਖੁਦ ਨੂੰ ਗੈਂਗਸਟਰ ਸੁੱਖਾ ਫਰੀਦਕੋਟ ਦੱਸਦਿਆਂ ਜ਼ੇਲ• ’ਚੋਂ ਬੋਲਦਾ ਹਾਂ ਕਿਹਾ ਅਤੇ ਉਸ ਨੇ ਉਸ ਤੋਂ 5 ਲੱਖ ਰੁਪਏ ਫਿਰੌਤੀ ਦੇ ਮੰਗੇ।ਫਿਰੌਤੀ ਨਾ ਦੇਣ ’ਤੇ ਇਸ ਦੇ ਗੰਭੀਰ ਸਿੱਟੇ ਸਹਿਣ ਕਰਨ ਲਈ ਤਿਆਰ ਰਹਿਣ ਦੀ ਧਮਕੀ ਦਿੱਤੀ। ਜਿਸ ’ਤੇ ਡਾਕਟਰ ਅਤੇ ਉਸ ਦਾ ਪਰਿਵਾਰ ਡਰ ਗਿਆ ਅਤੇ ਉਸ ਨੇ ਫਿਰੌਤੀ ਦੇਣ ਲਈ ਰੁਪਇਆਂ ਦਾ ਇੰਤਜਾਮ ਕਰਨ ਲਈ 10-15 ਦਿਨ ਦਾ ਸਮਾਂ ਮੰਗਿਆ।ਇਸ ’ਤੇ ਫੋਨ ਕਰਨ ਵਾਲੇ ਨੇ ਅੱਗੋਂ ਕਿਹਾ ਕਿ ਉਸ ਦਾ ਇੱਕ ਆਦਮੀ ਉਸ ਕੋਲ ਆਵੇਗਾ ਅਤੇ ਇਹ ਰਕਮ ਲੈ ਜਾਵੇਗਾ। ਬੀਤੇ ਦਿਨ ਡਾ. ਚਕਰਵਰਤੀ ਨੂੰ ਫਿਰ ਇੱਕ ਫੋਨ ਆਇਆ ਜਿਸ ਨੇ ਖੁਦ ਨੂੰ ਗੈਂਗਸਟਰ ਸੁੱਖਾ ਫਰੀਦਕੋਟ ਦਾ ਸਾਥੀ ਦੱਸਿਆ ਅਤੇ ਫਿਰੌਤੀ ਦੇ ਰੁਪਇਆਂ ਦੀ ਮੰਗ ਕੀਤੀ। ਇਸ ’ਤੇ ਡਾ. ਚਕਰਵਰਤੀ ਨੇ ਹਸਪਤਾਲ ਤੋਂ ਰੁਪਏ ਲੈ ਜਾਣ ਦੀ ਗੱਲ ਕਹੀ।ਇਸ ’ਤੇ ਫੋਨ ਕਰਨ ਵਾਲੇ ਨੇ ਅੱਗੋਂ ਕਿਹਾ ਕਿ ਉਸ ਦਾ ਇੱਕ ਆਦਮੀ ਉਸ ਕੋਲ ਆਵੇਗਾ ਅਤੇ ਇਹ ਰਕਮ ਲੈ ਜਾਵੇਗਾ। ਬੀਤੇ ਦਿਨ ਡਾ. ਚਕਰਵਰਤੀ ਨੂੰ ਫਿਰ ਇੱਕ ਫੋਨ ਆਇਆ ਜਿਸ ਨੇ ਖੁਦ ਨੂੰ ਗੈਂਗਸਟਰ ਸੁੱਖਾ ਫਰੀਦਕੋਟ ਦਾ ਸਾਥੀ ਦੱਸਿਆ ਅਤੇ ਫਿਰੌਤੀ ਦੇ ਰੁਪਇਆਂ ਦੀ ਮੰਗ ਕੀਤੀ। ਇਸ ’ਤੇ ਡਾ. ਚਕਰਵਰਤੀ ਨੇ ਹਸਪਤਾਲ ਤੋਂ ਰੁਪਏ ਲੈ ਜਾਣ ਦੀ ਗੱਲ ਕਹੀ।ਫੋਨ ਕਰਨ ਵਾਲੇ ਨੇ ਉਸ ਨੂੰ ਅਗਲੇ ਦਿਨ ਝਾਂਸੀ ਚੌਕ ਆਉਣ ਨੂੰ ਕਿਹਾ। ਕੁਝ ਦੇਰ ਬਾਅਦ ਹੀ ਤਹਿਸੀਲ ਰੋਡ ’ਤੇ ਗਰੇਵਾਲ ਪੰਪ ਅਤੇ ਫਿਰ ਬੈਂਕ ਆਫ ਇੰਡੀਆ ਕੋਲ ਆਉਣ ਨੂੰ ਕਿਹਾ। ਇਸ ’ਤੇ ਜਗਰਾਓਂ ਦੇ ਡੀਐੱਸਪੀ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਡੀਐੱਸਪੀ ਹਰਸ਼ਪ੍ਰੀਤ ਸਿੰਘ ਦੀ ਜੇਰੇ ਨਿਗਰਾਨੀ ਹੇਠ ਬੱਸ ਸਟੈਂਡ ਪੁਲਿਸ ਚੌਕੀ ਦੇ ਮੁਖੀ ਅਮਰਜੀਤ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਫਿਰੌਤੀ ਮੰਗਣ ਵਾਲਿਆਂ ਨੂੰ ਕਾਬੂ ਕਰਨ ਲਈ ਵਿਉਂਤਬੰਦੀ ਕੀਤੀ ਅਤੇ ਡਾਕਟਰ ਨੇ ਉਕਤ ਫਿਰੌਤੀ ਮੰਗਣ ਵਾਲੇ ਨੂੰ ਸਥਾਨਕ ਸ਼ੂਗਰ ਮਿੱਲ ਨੇੜੇ ਸੱਦ ਲਿਆ, ਜਿਥੇ ਸਬਇੰਸਪੈਕਟਰ ਅਮਰਜੀਤ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਕੁਝ ਮਿੰਟਾਂ ਵਿਚ ਇਸ ਮਾਮਲੇ ਵਿਚ ਫਿਰੌਤੀ ਦੀ ਰਕਮ ਲੈਣ ਆਏ ਦੋ ਮੋਟਰਸਾਈਕਲਾਂ ਸਵਾਰਾਂ ਨੂੰ ਘੇਰ ਕੇ ਗ੍ਰਿਫਤਾਰ ਕਰ ਲਿਆ ਜਿਨ•ਾਂ ਨੇ ਪੁੱਛਣ ਤੇ ਆਪਣਾ ਨਾਮ ਇੰਦਰਪਾਲ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਚੰਦਰ ਵਿਹਾਰ ਦਿੱਲੀ ਦੱਸਿਆ ਅਤੇ ਦੂਸਰਾ ਜੋ ਕਿ ਇਸ ਦਾ ਹੀ ਭਾਣਜਾ ਹੈ ਨੇ ਆਪਣਾ ਨਾਮ ਗੁਰਚਰਨ ਸਿੰਘ ਪੁੱਤਰ ਕੁਲਤਾਰ ਸਿੰਘ ਵਾਸੀ ਅਗਵਾੜ ਖੁਆਜਾ ਬਾਜੂ ਜਗਰਾਓਂ ਦੱਸਿਆ।

Facebook link ; 

ਲੋਕ ਨਾਚ ਅਤੇ ਲੋਕ ਗੀਤਾਂ ਦੇ ਮੁਕਾਬਲੇ ਕਰਵਾਏ ਗਏ

ਬੀ. ਬੀ. ਅੇਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ (ਜਗਰਾਂਉੇ) ਦੇ  ਵਿਹੜੇ ਵਿੱਚ ਤੀਆਂ ਦੀ ਪਈ ਧਮਾਲ-

ਜਗਰਾਉਂ 7 ਅਗਸਤ ( ਅਮਿਤ ਖੰਨਾ ) ਬੀ. ਬੀ. ਅੇਸ. ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਦੇ ਵਿਹੜੇ ਵਿੱਚ ਹਰ ਸਾਲ ਤੀਆਂ ਦਾ ਤਿਉਹਾਰ ਬੜੀ ਹੀ ਧੂਮ – ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਵੀ ਤੀਆਂ ਦੇ ਇਸ ਤਿਉਹਾਰ ਨੂੰ ਮਨਾਉੇਣ ਲਈ ਸਕੂਲ ਵਿੱਚ ਤੀਜੀ ਤੋਂ ਪੰਜਵੀਂ ਤੱਕ ਦੇ ਬਚਿਆਂ ਦੇ ਲੋਕ ਨਾਚ ਤੇ ਲੋਕ ਗੀਤਾਂ ਦੇ ਮੁਕਾਬਲੇ ਕਰਵਾਏ ਗਏ। ਲੋਕ ਗੀਤਾਂ ਉਪਰ ਰਵਾਇਤੀ ਪਹਿਰਾਵੇ ਵਿੱਚ ਸਜੀਆਂ ਕੁੜੀਆਂ ਦੀ ਟੌਹਰ ਵੇਖਣ ਵਾਲੀ ਸੀ ਬੱਚਿਆਂ ਨੇ ਬਹੁਤ ਹੀ ਸੁੰਦਰ ਪਹਿਰਾਵੇ ਪਾਏ ਹੋਏ ਸਨ। ਜਿੰਨਾਂ ਵਿੱਚ ਘਗਰੇ, ਫੁਲਕਾਰੀਆਂ, ਸੱਗੀ ਫੁੱਲ, ਸਿੰਗ ਤਵੀਤੜੀਆਂ ਆਦਿ। ਇਹ ਸਭ ਪੰਜਾਬੀ ਪਹਿਰਾਵੇ ਦੀ ਝਲਕ ਬਾਖੁਬੀ ਪੇਸ਼ ਕਰਦੀਆਂ ਸਨ। ਫੁਲਕਾਰੀ ਦੀ ਛਾਂ ਹੇਠ ਲੋਕ ਬੋਲੀਆਂ ਦੀਮ ਧੁਨ ਨਾਲ ਮੁਟਿਆਰਾਂ ਵੱਲੋਂ ਪ੍ਰਿੰਸੀਪਲ ਮੈਡਮ ਅਨੀਤਾ ਕੁਮਾਰੀ ਅਤੇ ਕੁਆਰਡੀਨੇਟਰ ਮੈਡਮ ਸਤਵਿੰਦਰਜੀ ਕੌਰ ਨੂੰ ਪ੍ਰੋਗਰਾਮ ਵਾਲੀ ਥਾਂ ਤੇ ਲਿਜਾਇਆ ਗਿਆ। ਰੀਬਨ ਕਟਿੰਗ ਦੀ ਰਸਮ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਉਪਰੰਤ ਛੋਟੀਆਂ – ਛੋਟੀਆਂ ਬੱਚੀਆਂ ਦੁਆਰਾ ਸੱਭਿਅਚਾਰ ਨਾਲ ਸੰਬੰਧਿਤ ਵੱਖ – ਵੱਖ ਵੰਨਗੀਆਂ ਨੂੰ ਪੇਸ਼ ਕੀਤਾ ਗਿਆਂ। ਜਿੰਨ੍ਹਾਂ ਵਿੱਚ ਲੋਕ ਗੀਤ ਕਾਲਾ ਡੋਰੀਆ, ਬਾਜਰੇ ਦਾ ਸਿੱਟਾ, ਚਰਖਾ ਮੇਰਾ ਰੰਗਲਾ ਤੇ ਹੁੱਲੇ ਹੁਲਾਰੇ ਤੇ ਲੋਕ ਨਾਚ ਖਿੱਚ ਦਾ ਕੇਂਦਰ ਬਣੇ। ਵਿਿਦਆਰਥੀਆਂ ਵਿੱਚ ਬੜਾ ਚਾਅ ਅਤੇ ਉਤਸ਼ਾਹ ਨਜਰ ਆ ਰਿਹਾ ਸੀ। ਵੱਖ – ਵੱਖ ਮੁਕਾਬਲਿਆਂ ਵਿੱਚ ਜੇਤੂ ਵਿਿਦਆਰਥੀਆਂ ਦੀ ਪ੍ਰਿੰਸੀਪਲ ਮੈਡਮ ਨੇ ਹੌਸਲਾ ਅਪਜਾਈ ਕੀਤੀ ਅਤੇ ਇਨਾਮ ਵੀ ਦਿੱਤੇ ਗਏ। ਇਸ ਵਿੱਚ ਪ੍ਰਭਲੀਨ ਕੌਰ, ਸੁਖਪ੍ਰੀਤ ਕੌਰ ਅਤੇ ਜੈਸਮੀਨ ਕੌਰ ਨੇ ਪਹਿਲਾ ਸਥਾਨ, ਮਹਿਕਪ੍ਰੀਤ ਕੌਰ, ਮਨਰੀਤ ਕੌਰ ਅਤੇ ਅਰਸ਼ਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਮੈਡਮ ਅਨੀਤਾ ਕੁਮਾਰੀ ਜੀ ਵੱਲੋਂ ਸਕੂਲ ਵਿੱਚ ਹਰ ਤਿਉਹਾਰ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਹੈ ਅਤੇ ਸਮੇਂ – ਸਮੇਂ ਤੇ ਸਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ ਤਾਂ ਕਿ ਬੱਚੇ ਆਪਣੇ ਪੰਜਾਬੀ ਵਿਰਸੇ ਨਾਲ ਜੁੜੇ ਰਹਿਣ। ਉਨਾਂ ਦੇ ਪੰਜਾਬੀ ਪਹਿਰਾਵੇ ਵਿੱਚ ਬੰਚਿਆਂ ਦੀ ਤਾਰੀਫ ਕੀਤੀ ਤੇ ਕਿਹਾ ਕਿ ਸਾਨੂੰ ਆਪਣੇ ਇਸ ਅਮੀਰ ਵਿਰਸੇ ਨੂੰ ਸਾਂਭਣ ਦੀ ਲੋੜ ਹੈ ਕਿਉਂਕਿ ਕੋਈ ਵੀ ਸਮਾਜ ਆਪਣੇ ਪੁਰਾਣੇ ਵਿਰਸੇ ਨੂੰ ਭੁੱਲ ਕੇ ਅੱਗੇ ਨਹੀ ਵੱਧ ਸਕਦਾ। ਗਿੱਧੇ ਅਤੇ ਬੋਲੀਆਂ ਦੇ ਨਾਲ ਦੇ ਤਿਉਹਾਰ ਨੂੰ ਖੁਸ਼ੀ – ਖੁਸ਼ੀ ਨੇਪਰੇ ਚਾੜਿਆ ਗਿਆ।
 ਅੰਤ ਵਿੱਚ ਚੈਅਰਮੈਨ ਸਤੀਸ਼ ਕਾਲੜਾ ਅਤੇ ਪੂਰੀ ਮੈਨੇਜਮੈਂਟ ਕਮੇਟੀ ਵੱਲੋਂ ਬੱਚਿਆਂ ਨੂੰ ਤੀਜ ਦੀ ਵਧਾਈ ਦਿੱਤੀ ਗਈ ਅਤੇ ਵਿੱਚ ਬੱਚਿਆਂ ਨੇ ਪੂੜਿਆਂ ਤੇ ਖੀਰ ਦਾ ਅਨੰਦ ਮਾਣਿਆ।

 

ਡੀ.ਏ.ਵੀ.ਸੀ ਪਬਲਿਕ ਸਕੂਲ ਜਗਰਾਉਂ ਵਿਖੇ ਅੱਜ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ

ਜਗਰਾਓਂ 7 ਅਗਸਤ ( ਅਮਿਤ ਖੰਨਾ  ) ਡੀ.ਏ.ਵੀ.ਸੀ ਪਬਲਿਕ ਸਕੂਲ, ਜਗਰਾਉਂ ਵਿਖੇ ਅੱਜ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ ।ਇਸ ਮੌਕੇ ਪ੍ਰਿੰਸੀਪਲ ਸਾਹਿਬ ਸ੍ਰੀ ਬ੍ਰਿਜ ਮੋਹਨ ਬੱਬਰ ਜੀ ਅਤੇ ਉਨ੍ਹਾਂ ਦੀ ਪਤਨੀ ਗੀਤੀਕਾ ਮੈਡਮ ਵੀ ਸ਼ਾਮਿਲ ਹੋਏ। ਦਸਵੀਂ ਜਮਾਤ ਦੇ ਵਿਦਿਆਰਥੀ ਪਰੀ ,ਨੂਰ ਅਤੇ ਪ੍ਰਣੀਲ ਨੇ ਬੜੇ ਸੁੰਦਰ ਢੰਗ ਨਾਲ ਸਟੇਜ ਦਾ ਸੰਚਾਲਨ ਕੀਤਾ। ਢੋਲ ਦੀ ਗੂੰਜ ਵਿੱਚ ਪ੍ਰਿੰਸੀਪਲ ਸਾਹਿਬ ਨੂੰ ਸਟੇਜ ਤੱਕ ਲਿਆਂਦਾ ਗਿਆ। ਸ਼ਿਫਾਲੀ ਮੈਡਮ ਨੇ ਬਖੂਬੀ ਨਿਰਦੇਸ਼ਨ ਰਾਹੀਂ ਬੱਚਿਆਂ ਦੀ ਡਾਂਸ ਟੀਮ ਤਿਆਰ ਕੀਤੀ। ਕੁੜੀਆਂ ਦੀਆਂ ਬੋਲੀਆਂ ਅਤੇ ਗਿੱਧੇ ਨੇ ਪੂਰੇ ਵਾਤਾਵਰਣ ਦਾ ਰੰਗ ਬੰਨ੍ਹ ਦਿੱਤਾ। ਕੰਵਲਜੋਤ ਮੈਡਮ ਦੀ ਨਿਗਰਾਨੀ ਹੇਠ ਬੱਚਿਆਂ ਨੇ ਲੋਕ ਗੀਤ ਗਾ ਕੇ ਹਾਜ਼ਰ ਸਾਰੇ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਖੂਬ ਮਨੋਰੰਜਨ ਕੀਤਾ। ਡੀ.ਏ.ਵੀ.ਸੀ. ਪਬਲਿਕ ਸਕੂਲ ਦੇ ਚਮਕਦੇ ਸਿਤਾਰੇ ਸੁਖਮਨੀ ਅਤੇ ਰਿਆਨ ਨੇ ਆਪਣੀ ਪੇਸ਼ਕਾਰੀ ਦੇ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਕਿ੍ਸ਼  ਲੂਬਾ ਨੇ ਮਿਰਜ਼ਾ ਗ਼ਾ ਕੇ ਇਹ ਸਾਬਤ ਕਰ ਦਿੱਤਾ ਕਿ
  ਪੰਜਾਬੀ ਲੋਕ ਗੀਤਾਂ ਦੀ  ਗੂੰਜ ਅੱਜ ਵੀ ਬਰਕਰਾਰ ਹੈ। ਤਾਨੀਆਂ ਦੀ ਕਵਿਤਾ ਨੇ ਮਾਹੌਲ ਨੂੰ ਤਾਜ਼ਗੀ ਪ੍ਰਦਾਨ ਕੀਤੀ। ਪ੍ਰਿੰਸੀਪਲ ਸਾਹਿਬ ਨੇ ਅੰਤ ਵਿੱਚ ਤਿਉਹਾਰਾਂ ਦੇ ਮਹੱਤਵ ਤੇ ਚਾਨਣਾ ਪਾਉਦੇ ਹੋਏ ਸਾਰੇ ਹੀ ਵਿਦਿਆਰਥੀਆਂ ਨੂੰ ਹਰੇਕ ਮੇਲੇ ਤੇ ਤਿਉਹਾਰ ਦਾ ਰੱਜ ਕੇ ਅਨੰਦ ਮਾਨਣ ਅਤੇ ਉਸ ਦੇ ਮਹੱਤਵ ਨੂੰ ਸਮਝਣ ਦੀ ਪ੍ਰੇਰਨਾ ਦਿੱਤੀ ਅਤੇ ਇਹ ਵੀ ਕਿਹਾ ਕਿ ਪੰਜਾਬੀ ਹੋਣ ਦੇ ਨਾਤੇ ਪੰਜਾਬੀ ਵਿਰਾਸਤ ਨੂੰ ਸੰਭਾਲਣਾ ਸਾਡੀ ਜ਼ਿੰਮੇਵਾਰੀ ਹੈ। ਉਹਨਾਂ ਸਾਰੇ ਅਧਿਆਪਕ ਵਰਗ ਅਤੇ ਵਿਦਿਆਰਥੀਆਂ ਨੂੰ ਤੀਆਂ ਦੀਆਂ ਬਹੁਤ ਬਹੁਤ ਵਧਾਈਆਂ ਦਿੱਤੀਆਂ। ਇਸ ਮੌਕੇ ਪ੍ਰਿੰਸੀਪਲ  ਸ੍ਰੀ ਬ੍ਰਿਜ ਮੋਹਨ ਬੱਬਰ ,ਗੀਤੀਕਾ ਮੈਡਮ ,ਸਮੂਹ ਅਧਿਆਪਕ ਅਤੇ ਵਿਦਿਆਰਥੀ ਸ਼ਾਮਲ ਸਨ।