ਲੁਧਿਆਣਾ

ਸਪਰਿੰਗ ਡਿਊ ਪਬਲਿਕ ਸਕੂਲ ਦਾ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਜਗਰਾਓਂ, 31 ਜ¹ਲਾਈ (ਅਮਿਤ ਖੰਨਾ) ਕੱਲ ਸ਼ਾਮ ਨੂੰ ਸੀHਬੀHਐਸHਈ ਨਵੀਂ ਦਿੱਲੀ ਵਲੋਂ ਐਲਾਨੇ ਗਏ 12ਵੀਂ ਕਲਾਸ ਦੀ ਨਤੀਜੇ ਵਿੱਚ ਸਪਰਿੰਗ ਡਿਊ ਦੇ ਵਿਿਦਆਰਥੀਆਂ ਵਲੋਂ ਸ਼ਾਨਦਾਰ ਰਿਜ਼ਲਟ ਲਿਆਦਾਂ ਗਿਆ।ਪ੍ਰਿੰਸੀਪਲ ਨਵਨੀਤ ਚੌਹਾਨ ਨੇੇ ਦੱਸਿਆ ਕਿ ਇਸ ਸਾਲ ਰਿਜ਼ਲਟੀ 100 ਫੀਸਦੀ ਰਿਹਾ।46 ਵਿਿਦਆਰਥੀ 12ਵੀਂ ਕਲਾਸ ਦੇ ਸਨ ਅਤੇ ਸਾਰੇ ਵਿਿਦਆਰਥੀ ਸੀHਬੀHਐਸHਈ ਵਲੋਂ ਐਲਾਨੇ ਨਤੀਜੇ ਵਿੱਚ ਪਾਸ ਰਹੇ ਹਨ।ਉਹਨਾਂ ਨੇ ਦੱਸਿਆ ਕਿ ਕੁੱਲ 41 ਵਿਿਦਆਰਥੀਆਂ ਨੇ ਪਹਿਲੇ ਦਰਜੇ ਵਿੱਚ ਬਾਰਵੀਂ ਕਲਾਸ ਨੂੰ ਪਾਸ ਕੀਤਾ।ਖੁਸ਼ਵਿੰਦਰ ਕੌਰ ਨੇ ਸਭ ਤੋ ਵੱਧ ਨੰਬਰ ਲਏ, ਉਸਦੇ ਅੰਗਰੇਜੀ ਵਿੱਚੋ 91, ਪੰਜਾਬੀ 91, ਫਿਿਜਕਸ 92, ਕਮਿਸਟਰੀ 94 ਨੰਬਰ ਲਏ।ਖੁਸ਼ਮਣੀ ਕੌਰ ਨੇ ਕਮਿਸਟਰੀ ਵਿੱਚੋ 93, ਫਿਿਜਕਸ 91, ਪੰਜਾਬੀ 92, ਅੰਗਰੇਜੀ 90 ਨੰਬਰ ਹਾਸਿਲ ਕੀਤੇ।ਰਾਜਪਾਲ ਕੌਰ ਨੇ ਅੰਗਰੇਜੀ 93, ਪੰਜਾਬੀ 92, ਫਿਿਜਕਸ 91 ਨੰਬਰ ਹਾਸਿਲ ਕੀਤੇ।ਆਰਟਸ ਗਰੁੱਪ ਵਿੱਚੋ ਜਗਦੀਸ਼ ਕੌਰ ਨੇ ਅੰਗਰੇਜੀ 90, ਪੰਜਾਬੀ 90, ਰਿਟੇਲ 90, ਫਿਜੀਕਲ 92 ਅਤੇ ਪੋਲੀਟੀਕਲ ਸਾਇੰਸ ਵਿੱਚੋ 83 ਨੰਬਰ ਲੈ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ।ਕਾਮਰਸ ਗਰੁੱਪ ਵਿੱਚ ਮਨਪ੍ਰੀਤ ਕੌਰ ਨੇ ਅੰਗਰੇਜੀ ਵਿੱਚੋ 91, ਫਿਜੀਕਲ 93, ਅਕਾਊਂਟਸ 82, ਬਿਜਨਸ ਸਟੱਡੀਸ 85, ਇਕਨੋਕਿਮਸ 84 ਨੰਬਰ ਲਏ।ਇਸਦੇ ਨਾਲ ਸ਼ਰਨਵੀਰ ਕੌਰ ਨੇ ਵੀ  ਫਿਜੀਕਲ 91, ਰਿਟੇਲ 92, ਅੰਗਰੇਜੀ 92 ਨੰਬਰ ਲੈ ਕੇ ਸਕੂਲ ਦਾ ਨਾਮ ਰੋਸ਼ਨ ਕੀਤਾ।ਵਿਿਦਆਰਥੀ ਆਪਣੀ ਖੁਸ਼ੀ ਸਾਂਝੀ ਕਰਨ ਸਕੂਲ ਪਹੁੰਚੇ।ਸਕੂਲ ਪਹੁੰਚਣ ਤੇ ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਅਤੇ ਸਮੂਹ ਸਟਾਫ ਮੈਂਬਰਾਂ ਨੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਅਤੇ ਵਧਾਈ ਵੀ ਦਿੱਤੀ।ਇਸ ਮੌਕੇ ਤੇ ਲਖਵੀਰ ਸਿੰਘ ਉੱਪਲ, ਬਲਜੀਤ ਕੌਰ, ਜਗਸੀਰ ਸ਼ਰਮਾ, ਵੀਰਪਾਲ ਕੌਰ, ਕਰਮਜੀਤ ਸ਼ਰਮਾ, ਲਖਵੀਰ ਸਿੰਘ ਸੰਧੂ, ਮੈਡਮ ਬੇਵੀ ਅਤੇ ਜਗਦੀਪ ਸਿੰਘ ਆਦਿ ਵੀ ਹਾਜ਼ਿਰ ਸਨ।ਸਕੂਲ ਪ੍ਰਬੰਧਕੀ ਕਮੇਟੀ ਵਲੋਂ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈੈਕਟਰ ਸੁਖਵਿੰਦਰ ਸਿੰਘ ਛਾਬੜਾ, ਮੈਨੇਜਰ ਮਨਦੀਪ ਚੌਹਾਨ ਨੇ ਸਾਰੇ ਮਾਤਾ ਪਿਤਾ ਸਾਹਿਬਾਨ, ਪ੍ਰਿੰਸੀਪਲ, ਸਟਾਫ ਅਤੇ ਵਿਿਦਆਰਥੀਆਂ ਨੂੰ ਇਸ ਨਤੀਜੇ ਲਈ ਵਧਾਈ ਦਿੱਤੀ।

ਜੀ.ਐੱਚ.ਜੀ ਅਕੈਡਮੀ  ਜਗਰਾਉਂ ਦੇ ਬਾਰਹਵੀਂ ਜਮਾਤ ਦੇ ਵਿਿਦਆਰਥੀਆਂ ਨੇ ਸੀ.ਬੀ.ਐੱਸ.ਈ ਵਲੋਂ ਐਲਾਨੇ ਗਏ ਨਤੀਜੇ ਚ ਚੰਗੇ ਅੰਕ ਪ੍ਰਾਪਤ  

ਜਗਰਾਓਂ, 31 ਜ¹ਲਾਈ (ਅਮਿਤ ਖੰਨਾ) ਇਲਾਕੇ ਦੇ ਨਾਮਵਰ ਸਕੂਲ ਜੀ.ਐੱਚ.ਜੀ ਅਕੈਡਮੀ ਕੋਠੇ ਬੱਗੂ ਜਗਰਾਉਂ ਦੇ ਬਾਰਹਵੀਂ ਜਮਾਤ ਦੇ ਵਿਿਦਆਰਥੀਆਂ ਨੇ ਸੀ.ਬੀ.ਐੱਸ.ਈ ਵਲੋਂ ਐਲਾਨੇ ਗਏ ਨਤੀਜੇ ਚ ਚੰਗੇ ਅੰਕ ਪ੍ਰਾਪਤ ਕਰਕੇ ਆਪਣੇ ਸਕੂਲਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ੍ਟ ਜਿਸ 'ਚ ਨਾਨ ਮੈਡੀਕਲ ਦੀ ਵਿਿਦਆਰਥਣ ਨਵਨੀਤ ਕੌਰ ਨੇ 96.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ, ਮੈਡੀਕਲ ਦੀ ਵਿਿਦਆਰਥਣ ਅਵਜੋਤ ਕੌਰ ਨੇ 96 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਤੇ ਸਿਮਰਨ ਕੌਰ ਮੈਡੀਕਲ ਦੀ ਵਿਿਦਆਰਥਣ ਨੇ 95.8 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ੍ਟ ਜਸਮੀਨ ਕੌਰ ਤੂਰ ਨੇ 89.8 ਫ਼ੀਸਦੀ, ਜਸ਼ਦੀਪ ਸਿੰਘ ਨੇ 89 ਫੀਸਦੀ, ਜੋਬਨਪ੍ਰੀਤ ਸਿੰਘ ਨੇ 89.2 ਫ਼ੀਸਦੀ ਤਸਦੀਪ ਸਿੰਘ ਨੇ 89 ਫ਼ੀਸਦੀ ਅੰਕ ਪ੍ਰਾਪਤ ਕੀਤੇ ੍ਟ ਇਸ ਮੌਕੇ ਤੇ ਜੀ.ਐੱਚ.ਜੀ. ਅਕੈਡਮੀ ਦੇ ਚੇਅਰਮੈਨ ਸਰਦਾਰ ਗੁਰਮੇਲ ਸਿੰਘ ਮੁੱਲ੍ਹੀ ਨੇ ਸਕੂਲ ਦੇ ਪਿ੍ੰਸੀਪਲ, ਸਮੂਹ ਸਟਾਫ਼ ਅਤੇ ਵਿਿਦਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ੍ਟ ਇਸ ਮੌਕੇ ਤੇ ਸਕੂਲ ਦੀ ਪਿ੍੍ਰੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਸਕੂਲ ਦੀ ਮੈਨੇਜਮੈਂਟ, ਸਮੂਹ ਸਟਾਫ਼ ਤੇ ਵਿਿਦਆਰਥੀਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ

ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਸਕੂਲ ਚ ਗ੍ਰੀਨ ਮਿਸ਼ਨ ਪੰਜਾਬ ਦੇ ਸਹਿਯੋਗ ਨਾਲ ਸਕੂਲ ਨੂੰ ਹਰਿਆ-ਭਰਿਆ ਬਣਾਉਣ ਲਈ ਬੂਟੇ ਲਗਾਏ 

ਜਗਰਾਓਂ, 31 ਜ¹ਲਾਈ (ਅਮਿਤ ਖੰਨਾ, ) ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਸਕੂਲ ਚ ਗ੍ਰੀਨ ਮਿਸ਼ਨ ਪੰਜਾਬ ਦੇ ਸਹਿਯੋਗ ਨਾਲ ਸਕੂਲ ਨੂੰ ਹਰਿਆ-ਭਰਿਆ ਬਣਾਉਣ ਲਈ ਬੂਟੇ ਲਗਾਏ ਗਏ ੍ਟ ਇਸ ਮੌਕੇ ਸਕੂਲ ਦੇ ਵਾਈਸ ਪਿ੍ੰ: ਅਨੀਤਾ ਜੈਨ, ਮੈਡਮ ਵੀਨਾ ਸਹਿਗਲ ਨੇ ਕਿਹਾ ਕਿ ਬੂਟਿਆਂ ਨਾਲ ਹਵਾ ਸ਼ੁੱਧ ਹੁੰਦੀ ਹੈ ਤੇ ਅਸੀਂ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ ੍ਟ ਉਨ੍ਹਾਂ ਕਿਹਾ ਕਿ ਸਾਨੂੰ ਬੂਟੇ ਲਗਾਉਣ ਦੇ ਨਾਲ-ਨਾਲ ਬੂਟਿਆਂ ਦੀ ਦੇਖ-ਰੇਖ ਵੀ ਕਰਨੀ ਚਾਹੀਦੀ ਹੈ ੍ਟ ਇਸ ਮੌਕੇ ਗ੍ਰੀਨ ਮਿਸ਼ਨ ਪੰਜਾਬ ਦੇ ਸਤਪਾਲ ਸਿੰਘ ਦੇਹੜਕਾ ਨੇ ਕਿਹਾ ਕਿ ਟੀਮ ਦਾ ਮਿਸ਼ਨ ਪੂਰੇ ਪੰਜਾਬ ਚ ਛਾਂਦਾਰ, ਫ਼ਲਦਾਰ, ਮੈਡੀਸਨ ਆਦਿ ਬੂਟੇ ਲਗਾ ਕੇ ਪੰਜਾਬ ਨੂੰ ਹਰਿਆ-ਭਰਿਆ ਬਣਾਉਣਾ ਅਤੇ ਲੋਕਾਂ ਨੂੰ ਪੌਦੇ ਲਗਾਉਣ ਲਈ ਪ੍ਰੇਰਿਤ ਕਰਨਾ ਹੈ ੍ਟ ਇਸ ਮੌਕੇ ਮੈਡਮ ਕੰਚਨ ਗੁਪਤਾ, ਕੇਵਲ ਕ੍ਰਿਸ਼ਨ ਮਲਹੋਤਰਾ, ਨਵਜੀਤ ਸ਼ਰਮਾ, ਰਜਨੀ ਕੋਹਲੀ, ਵਿਨੋਦ ਕੁਮਾਰ, ਕਰਮਜੀਤ ਸਿੰਘ ਆਦਿ ਹਾਜ਼ਰ ਸਨ

ਜਗਰਾਉਂ ਵੈੱਲਫੇਅਰ ਸੁਸਾਇਟੀ ਵੱਲੋਂ 2 ਮੋਟਰਸਾਈਕਲ ਅਤੇ 1 ਸਕੂਟੀ ਪੁਲੀਸ ਜ਼ਿਲ੍ਹਾ ਦਿਹਾਤੀ ਨੂੰ ਦਿੱਤੇ ਗਏ-Video

ਜਗਰਾਓਂ 30 ਜੁਲਾਈ (ਅਮਿਤ ਖੰਨਾ ) ਜਗਰਾਉਂ ਵੈੱਲਫੇਅਰ ਸੁਸਾਇਟੀ ਵੱਲੋਂ 2 ਮੋਟਰਸਾਈਕਲ ਅਤੇ 1 ਸਕੂਟੀ ਪੁਲੀਸ ਜ਼ਿਲ੍ਹਾ ਦਿਹਾਤੀ ਦੇ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਨੂੰ ਭੇਟ ਕੀਤੇ । ਇਸ ਮੌਕੇ ਤੇ ਐੱਸ ਐੱਸ ਪੀ ਸੋਹਲ ਨੇ ਕਿਹਾ ਕਿ ਉਹ ਜਗਰਾਉਂ ਵੈੱਲਫੇਅਰ ਸੁਸਾਇਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ । ਇਸ ਨਾਲ ਪੁਲੀਸ ਨੂੰ ਕਾਫੀ ਸਹਾਇਤਾ ਮਿਲੇਗੀ। ਉਨ੍ਹਾਂ ਕਿਹਾ ਕਿ ਸੋਸਾਇਟੀ ਵੱਲੋਂ ਕੋਰੋਨਾ ਮਾਹਾਵਾਰੀ ਦੇ ਦੌਰਾਨ ਕੀਤੀ ਸਹਾਇਤਾ ਦੀ ਅਸੀਂ ਸ਼ਲਾਘਾ ਕਰਦੇ ਹਾਂ । ਉਨ੍ਹਾਂ ਕਿਹਾ ਕਿ ਜਗਰਾਉਂ ਵੈੱਲਫੇਅਰ ਸੁਸਾਇਟੀ ਪੁਲਿਸ ਨਾਲ ਮੋਢੇ ਨਾਲ ਮੋਢਾ ਲਗਾ ਕੇ ਕੰਮ ਕਰਦੀ ਹੈ। ਜਗਰਾਉਂ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਸਰਦਾਰ ਗੁਰਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪੁਲੀਸ ਸਾਡੀ ਸਹਾਇਤਾ ਲਈ ਹੈ । ਪੁਲਸ ਜਦ ਰਾਤ ਨੂੰ ਗਸ਼ਤ ਕਰਦੀ ਹੈ ਤਾਂ ਅਸੀਂ ਚੈਨ ਦੀ ਨੀਂਦ ਸੌਂਦੇ ਹਾਂ । ਉਨ੍ਹਾਂ ਕਿਹਾ ਕਿ ਇਸ ਨਾਲ ਪੁਲੀਸ ਨੂੰ ਸਹਾੲਿਤਾ ਮਿਲੇਗੀ ਅਤੇ ਉਨ੍ਹਾਂ ਦੀ ਗਸ਼ਤ ਸ਼ਹਿਰ ਵਿੱਚ ਹੋਰ ਵੀ ਪਹਿਲਾਂ ਨਾਲੋਂ ਤੇਜ਼ ਹੋਵੇਗੀ । ਉਨ੍ਹਾਂ ਕਿਹਾ ਕਿ ਜਗਰਾਉਂ ਵੈੱਲਫੇਅਰ ਸੁਸਾਇਟੀ ਇਸੇ ਤਰ੍ਹਾਂ ਪੁਲਿਸ ਦੀ ਸਹਾਇਤਾ ਲਈ ਹਮੇਸ਼ਾ ਤੱਤਪਰ ਰਹੇਗੀ । ਇਸ ਮੌਕੇ ਤੇ ਐੱਸ ਪੀ ਬਲਵਿੰਦਰ ਸਿੰਘ , ਡੀ ਐਸ ਪੀ ਅਨਿਲ ਕੁਮਾਰ ਭਨੋਟ , ਰਜਿੰਦਰ ਜੈਨ, ਚੇਅਰਮੈਨ ਡਾ ਨਰਿੰਦਰ ਸਿੰਘ ਬੀ ਕੇ ਗੈਸ, ਰਾਜ ਕੁਮਾਰ ਭੱਲਾ,  ਕੈਪਟਨ ਨਰੇਸ਼ ਵਰਮਾ, ਰਵੀ ਗੋਇਲ ਏਪੀ ਰਿਫਾਇਨਰੀ, ਪਵਨ ਕੁਮਾਰ ਲੱਡੂ, ਅਵਤਾਰ ਸਿੰਘ ਚੀਮਨਾ (ਸਟੇਟ ਗੈਸਟ ਐੱਨ ਆਰ ਆਈ  ) ਆਦਿ ਮੌਜੂਦ ਸਨ ।

ਮਾਮਲਾ ਗੁਰਦੁਆਰਾ ਸਾਹਿਬ ਵਿਚੋਂ ਲਾੜੇ-ਲਾੜੀ ਨੂੰ ਅਗਵਾ ਕਰਨ ਦਾ ਇਕ ਗਿਰਫ਼ਤਾਰ

ਪੁਲਿਸ ਵਲੋਂ ਲਾੜਾ ਅਤੇ ਉਸਨੂੰ ਅਗਵਾ ਕਰਨ ਵਾਲਾ ਇਕ ਗਿਰਫ਼ਤਾਰ
ਜਗਰਾਓਂ, 30 ਜੁਲਾਈ (ਅਮਿਤ ਖੰਨਾ, ) ਪਿਛਲੇ ਦਿਨੀਂ ਜਗਰਾਓਂ ਦੇ ਕੋਠੇ ਬੱਗੂ ਵਿਖੇ ਸਥਿਤ ਗੁਰੂਦਵਾਰਾ ਸਾਹਿਬ ਵਿਚ ਲਾੜਾ-ਲਾੜੀ ਵਿਆਹ ਦੀਆਂ ਲਾਵਾਂ ਲੈਣ ਲਈ ਪੁੱਜੇ ਹੋਏ ਸਨ ਕਿ ਕੁਝ ਲੋਕਾਂ ਵਲੋਂ ਮੌਕੇ ਤੇ ਆਕੇ ਲਾੜਾ -ਲਾੜੀ ਨੂੰ ਅਗਵਾ ਕਰਕੇ ਲੈ ਗਏ ਸਨ। ਇਸ ਸੰਬੰਧੀ ਥਾਣਾ ਸਿਟੀ ਜਗਰਾਓਂ ਵਿਖੇ ਲਾੜੀ ਦੇ ਪਿਤਾ ਅਤੇ ਹੋਰਨਾਂ ਕਈ ਲੋਕਾਂ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਸੀ। ਅੱਜ ਪੁਲਿਸ ਵਲੋਂ ਲਾੜਾ ਅਤੇ ਉਸਨੂੰ ਅਗਵਾ ਕਰਨ ਵਾਲਾ ਇਕ ਵਿਅਕਤੀ ਵੀ ਗਿਰਫ਼ਤਾਰ ਕਰ ਲਿਆ ਗਿਆ ਹੈ। ਡੀਐਸਪੀ ਜਤਿੰਦਰਜੀਤ ਸਿੰਘ ਅਤੇ ਡੀਐਸਪੀ ਹਰਸ਼ਪ੍ਰੀਤ ਸਿੰਘ ਨੇ ਦਸਿਆ ਕਿ ਪੁਲਿਸ ਵਲੋਂ ਲਾੜੇ ਜੱਗਾ ਸਿੰਘ ਨੂੰ ਦੌਧਰ ਤੋਂ ਬਰਾਮਦ ਕੀਤਾ ਗਿਆ ਅਤੇ ਆਰੋਪੀ ਸੁਰਜੀਤ ਸਿੰਘ ਨੂੰ ਵੀ ਗਿਰਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਵਲੋਂ ਮਾਨਯੋਗ ਅਦਾਲਤ ਤੋਂ ਸੁਰਜੀਤ ਸਿੰਘ ਦਾ ਤਿੰਨ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।

ਬਾਬਾ ਹੀਰਾ ਹਸਪਤਾਲ ਨੇ ਜਖਮੀ ਬੈਲ ਦਾ ਕੀਤਾ ਇਲਾਜ 

ਜਗਰਾਓਂ, 30 ਜੁਲਾਈ (ਅਮਿਤ ਖੰਨਾ, ) ਨਾਨਕਸਰ ਜਗਰਾਓ  ਦੇ ਨਜਦੀਕੀ ਪੈਂਦੇ  ਬਾਬਾ ਹੀਰਾ ਹਸਪਤਾਲ ਜਿੱਥੇ ਜਖਮੀ ਬੇਸਹਾਰਾਂ ਗਊਆਂ ਤੇ ਹੋਰਨਾਂ ਜੀਵਾਂ ਦਾ ਨਿਸਕਾਮ ਇਲਾਜ ਕੀਤਾਂ ਜਾਂਦਾ ਹੈ ਵੱਲੋ ਅੱਜ ਬੁਰੀ ਤਰਾਂ ਜਖਮੀ ਮਿਲੇ ਬੈਲ ਦਾ ਇਲਾਜ ਕੀਤਾ ਗਿਆ ਤੇ ਉਸ ਦੀ ਹਰ ਪੱਖੋ ਹੋਰ ਵੀ ਸੇਵਾ ਕੀਤੀ ਗਈ । ਬਾਬਾ ਹੀਰਾ ਹਸਪਤਾਲ ਦੇ ਮੱੁਖ ਸੇਵਾਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬਾਬਾ ਹੀਰਾ ਹਸਪਤਾਲ ਦੀ ਐਂਬੂਲੈਸ ਵੈਨ ਦੇ 90268-90268 ਨੰਬਰ ਤੇ ਕਿਸੇ ਵਿਅਕਤੀ ਨੇ ਸਿੱਧਵਾਂ ਬੇਟ ਰੋੜ ਤੇ ਬੁਰੀ ਤਰਾਂ ਜਖਮੀ ਪਏ ਬੈਲ ਸਬੰਧੀ  ਸੂਚਨਾਂ ਦਿੱਤੀ ਸੀ ਜਿਸ ਨੂੰ ਬਿਨਾ ਦੇਰੀ ਕੀਤੇ ਸਾਡੇ ਸੇਵਾਦਾਰ ਹਸਪਤਾਲ ਲੈ ਆਏ ਤੇ ਜਖਮੀ ਬੈਲ ਦਾ ਇਲਾਜ ਸੁਰੂ ਕੀਤਾ ।ਉਨਾ ਦੱਸਿਆ ਕਿ ਜਖਮੀ ਬੈਲ  ਦੀ ਟੱੁਟ ਚੱੁਕੀ ਲੱਤ ਦਾ ਅਪਰੇਸਨ ਕੀਤਾ ਗਿਆ ਤੇ ਹੋਰ ਜਖਮੀ ਥਾਵਾਂ ਤੇ ਮੱਲਮ ਪੱਟੀ ਕੀਤੀ ਗਈ ।ਉਨਾ ਦੱਸਿਆ ਬਾਬਾ ਹੀਰਾ ਹਸਪਤਾਲ ਵਿੱਚ ਦਾਨੀ ਤੇ ਸਹਿਯੋਗੀ ਵੀਰਾਂ ਦੇ ਸਹਿਯੋਗ ਨਾਲ ਹੀ ਜਖਮੀ ਗਊਆ ਤੇ ਜੀਵਾਂ ਦਾ ਇਲਾਜ ਕੀਤਾ ਜਾਂਦਾ ਹੈ । ਇਸ ਮੌਕੇ ਉਨਾ ਨਾਲ ਬੂਟਾ ਸਿੰਘ, ਸਤਿਨਾਮ ਸਿੰਘ, ਕਾਕਾ ਪੰਡਿਤ ਸੇਵਾਦਾਰ,ਦਵਿੰਦਰ ਸਿੰਘ ਢਿੱਲੋ  ਆਦਿ ਵੀ ਹਾਜਿਰ ਸਨ।

100% ਨਤੀਜੇ ਨਾਲ ਬਲੌਜ਼ਮਜ਼ ਕਾਨਵੈਂਟ ਸਕੂਲ ਨੇ ਮਾਰੀ ਬਾਜ਼ੀ

ਜਗਰਾਓਂ, 30 ਜੁਲਾਈ (ਅਮਿਤ ਖੰਨਾ, ) ਬਲੌਜ਼ਮਜ਼ ਕਾਨਵੈਂਟ ਸਕੂਲ ਸਿੱਧਵਾਂ ਬੇਟ ਰੋਡ ਜਗਰਾਉਂ ਦੇ ਬਾਰ•ਵੀ ਜਮਾਤ ਦੇ ਨਤੀਜੇ ਸ਼ਾਨਦਾਰ ਰਹੇ। ਸਕੂਲ ਵਿਚ ਮੈਡੀਕਲ ਗਰੁੱਪ ਵਿਚੋਂ ਅਮਰਪ੍ਰੀਤ ਕੌਰ ਅਤੇ ਜਸ਼ਨਪ੍ਰੀਤ ਕੌਰ (95.6%),  ਨਾਨ-ਮੈਡੀਕਲ ਵਿਚੋਂ ਅਦਿੱਤੀ ਸੈਣੀ ਅਤੇ ਖੁਸ਼ਦੀਪ ਕੌਰ (95.6%), ਕਮਰਸ ਗੁਰੱਪ ਵਿਚੋਂ ਅਕਸ਼ਿਤ ਮੈਨੀ (95.8%), ਪਰਲ ਢੰਡ ਅਤੇ ਯਸ਼ਿਕਾ ਗੁਪਤਾ (95.6%) ਅਤੇ ਆਰਟਸ ਗਰੁੱਪ ਵਿਚੋਂ ਹਰਸ਼ਵੀਰ ਸਿੰਘ ਸੰਘੇੜਾ (95.4%) ਅੰਕ ਲੈ ਕੇ ਪਹਿਲੇ ਸਥਾਨ ਤੇ ਰਹੇ।ਅਹਿਮ ਗੱਲ ਇਹ ਹੈ ਕਿ ਸਾਰੇ ਹੀ ਬੱਚੇ ਪਹਿਲੇ ਦਰਜੇ ਵਿਚ ਪਾਸ ਹੋਏ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਬੱਚਿਆਂ ਅਤੇ ਅਧਿਆਪਕਾਂ ਦੀ ਜੀ ਤੋੜ ਕੀਤੀ ਹੋਈ ਮਿਹਨਤ ਨੇ ਅੱਜ ਆਪਣਾ ਰੰਗ ਦਿਖਾਇਆ ਹੈ। ਮੈਨੂੰ ਬਹੁਤ ਖੁਸ਼ੀ ਹੈ ਕਿ ਬੱਚਿਆਂ ਨੇ ਆਪਣੇ ਅਧਿਆਪਕਾਂ ਵੱਲੋਂ ਕਰਵਾਈ ਹੋਈ ਮਿਹਨਤ ਦੇ ਉੱਤੇ ਪੂਰਾ ਉਤਰਦੇ ਹੋਏ ਅੱਜ ਆਪਣੇ ਨਤੀਜਿਆਂ ਰਾਹੀ ਸਾਬਤ ਕੀਤਾ। ਇੱਥੇ ਅੱਜ ਪੂਰੀ ਮੈਨੇਜ਼ਮੈਂਟ ਨੂੰ ਵੀ ਵਧਾਈ ਦਿੰਦੀ ਹਾਂ ਕਿ ਉਹਨਾਂ ਨੇ ਹਰ ਇੱਕ ਵਧੀਆ ਸਹੂਲਤ ਮੁਹੱਈਆ ਕਰਵਾਈ। ਇਸ ਮੌਕੇ ਸਕੂਲ ਦੇ ਪੈ੍ਰਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ: ਅਜਮੇਰ ਸਿੰਘ ਰੱਤੀਆ ਨੇ ਵੀ ਬੱਚਿਆਂ ਅਤੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਅਤੇ ਅਧਿਆਪਕਾਂ ਨੂੰ ਸਖ਼ਤ ਮਿਹਨਤ ਕਰਵਾਉਣ ਤੇ ਸ਼ੁੱਭ-ਕਾਮਨਾਵਾਂ ਵੀ ਦਿੱਤੀਆਂ।

ਪ੍ਰਸਿੱਧ ਤਬਲਾ ਵਾਦਕ ਭਾਈ ਸਤਨਾਮ ਸਿੰਘ ਦੇ ਅਕਾਲ ਚਲਾਣੇ ਤੇ ਕੀਤਾ ਦੁੱਖ ਪ੍ਰਗਟ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ) ਚੱੜਦੀ ਜਵਾਨੀ ਵਿੱਚ ਮਾਪਿਆ ਦਾ ਪੁੱਤ ਪੱਤਨੀ ਦੇ ਸਿਰ ਦਾ ਸਾਈ ਬੱਚਿਆਂ ਦਾ  ਸਹਾਰਾ ਸਦਾ ਲਈ ਅਲੋਪ ਹੋ ਜਾਵੇ ਤਾ ਸੂਰਜ ਚੜੇ ਹਨੇਰਾਂ ਛਾ ਜਾਦਾ ਹੈ ।ਇਹਨਾ ਸਬਦਾ ਦਾ ਪਰਗਟਾਵਾਂ ਗੁਰਮਤਿ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਸਭਾ ਦੇ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਨੇ ਭਾਈ ਸਤਨਾਮ ਸਿੰਘ ਦੇ ਪਰਵਾਰ ਨਾਲ ਦੁੱਖ ਸਾਝਾ ਕਰਨ ਸਮੇ ਕੀਤਾ ਉਹਨਾ ਕਿਹਾ ਕੇ ਪ੍ਰਮਾਤਾ ਵਿੱਛੜੀ ਹੋਈ ਰੂੰਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਦੇਣ ਅਤੇ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸਣ। ਭਾਈ ਪਾਰਸ ਨੇ ਦੱਸਿਆ ਕੇ 1 ਅਗਸਤ ਦਿਨ ਐਤਵਾਰ ਨੂੰ ਗੁਰਦੁਆਰਾ ਸਹੀਦ ਬਾਬਾ ਜੀਵਨ ਸਿੰਘ ਪਿੰਡ ਸਲੇਮਪੁਰਾ ਸਿਧਵਾਂ ਬੇਟ ਵਿਖੇ ਠੀਕ ਇੱਕ ਵਜੇ ਅੰਤਮ ਅਰਦਾਸ ਹੋਵੇਗੀ। 
ਇਸ ਮੋਕੇ ਬਾਬਾ ਬਲਜਿੰਦਰ ਸਿੰਘ ਚਰਨਘਾਟ ਵਾਲੇ ਭਾਈ ਬਲਜਿੰਦਰ ਸਿੰਘ ਦੀਵਾਨਾ ਸਰਪੰਚ ਜਸਵੰਤ ਸਿੰਘ ਭਾਈ ਤਰੋਲਕ ਸਿੰਘ ਰਾਗੀ ਜਗਰਾਉ ਦੀਵਾਨਾ ਭਾਈ ਕੁਲਵੰਤ ਸਿੰਘ  ਦੀਵਾਨਾ ਬਾਬਾ ਲਖਵੀਰ ਸਿੰਘ ਲੱਕੀ ਗਾਲਬ ਵਾਲੇ ਭਾਈ ਜਗਵਿੰਦਰ ਸਿੰਘ ਬੰਬੂ ਭਾਈ ਗੁਰਚਰਨ ਸਿੰਘ ਦਲੇਰ ਭਾਈ ਸੁਖਦੇਵ ਸਿੰਘ ਲੋਪੋ  ਭਾਈ ਬਲਜਿੰਦਰ ਸਿੰਘ ਅਲੀ ਗੜ ਭਾਈ ਸਤਨਾਮ ਸਿੰਘ ਸਿੰਘ ਸਭਾ  ਭਾਈ ਸੰਤੋਖ ਸਿੰਘ ਸਿੰਘ  ਭਾਈ ਬਾਬਾ ਸੁਰਿੰਦਰ ਸਿਘ ਸਲੇਮਪੁਰਾ ਭਾਈ ਜਗਮੋਹਣ ਸਿੰਘ ਮਨਸੀਹਾ ਭਾਈ ਗੁਰਵਿੰਦਰ ਸਿੰਘ ਮਨਸੀਹਾਂ ਗੁਰਮੇਲ ਸਿੰਘ ਬੰਸੀ ਭਾਈ ਉਕਾਂਰ ਸਿੰਘ ਓਮੀ ਭਾਈ ਭਗਵੰਤ ਸਿੰਘ ਗਾਲਬ ਭਾਈ ਗੁਰਵਿੰਦਰ ਸਿੰਘ ਦੀਵਾਨਾ ਭਾਈ ਗੁਰਬਖਸ ਸਿੰਘ ਦੀਵਾਨਾ ਭਾਈ ਰਣਜੀਤ ਸਿੰਘ ਲੱਖਾ ਭਾਈ ਦਲਜੀਤ ਸਿੰਘ ਮਸਾਲ ਭਾਈ ਭਾਈ ਸੁਰਜੀਤ ਸਿੰਘ ਰਾਉਵਾਲ ਭਾਈ  ਰਣਜੀਤ ਸਿੰਘ ਕੰਨੀਆਂ ਭਾਈ ਦਵਿੰਦਰ ਸਿੰਘ ਕੀੜੀ ਭਾਈ ਰਛਪਾਲ ਸਿੰਘ ਭਾਈ ਭਾਈ ਪਰਵੀਰ ਸਿੰਘ ਆਦਿ ਬਹੁਤ ਸਾਰੇ ਸਿੰਘਾ ਨੇ ਪਰਵਾਰ ਨਾਲ ਦੁੱਖ ਸਾਝਾਂ ਕੀਤਾ।

 

ਕਾਤਲਾ ਨੂੰ ਗ੍ਰਿਫਤਾਰ ਕਰਨ ਵਿਧਾਇਕ ਮਾਣੂੰਕੇ ਨੇ ਐਸ ਐਚ ਓ ਨਾਲ ਮੀਟਿੰਗ ਕੀਤੀ

ਹਠੂਰ,29,ਜੁਲਾਈ-(ਕੌਸ਼ਲ ਮੱਲ੍ਹਾ)-ਬੀਤੀ 22 ਜੂਨ ਨੂੰ ਪਿੰਡ ਲੱਖਾ ਦੇ ਬਜੁਰਗ ਜੋੜੇ ਹਰੀ ਚੰਦ ਅਤੇ ਉਸ ਦੀ ਪਤਨੀ ਸ਼ਾਤੀ ਦੇਵੀ ਦਾ ਘਰ ਵਿਚ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਅਤੇ ਪੰਜਾਬ ਪੁਲਿਸ ਥਾਣਾ ਹਠੂਰ ਨੇ ਅਣਪਛਾਤੇ ਕਾਤਲਾ ਖਿਲਾਫ ਮਾਮਲਾ ਦਰਜ ਕਰ ਲਿਆ ਸੀ ਪਰ 37 ਦਿਨ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਹਠੂਰ ਪੁਲਿਸ ਨੇ ਕਿਸੇ ਵੀ ਕਾਤਲ ਨੂੰ ਗ੍ਰਿਫਤਾਰ ਨਹੀ ਕੀਤੀ।ਬਜੁਰਗ ਜੋੜੇ ਦੇ ਕਾਤਲਾ ਨੂੰ ਜਲਦੀ ਗ੍ਰਿਫਤਾਰ ਕਰਨ ਲਈ ਅੱਜ ਵਿਧਾਨ ਸਭਾ ਹਲਕਾ ਜਗਰਾਓ ਦੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਪੁਲਿਸ ਥਾਣਾ ਹਠੂਰ ਦੇ ਇੰਚਾਰਜ ਅਰਸ਼ਪ੍ਰੀਤ ਕੌਰ ਗਰੇਵਾਲ ਨਾਲ ਮੀਟਿੰਗ ਕੀਤੀ।ਇਸ ਮੌਕੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਇੱਕ ਮਹੀਨੇ ਤੋ ਵੱਧ ਸਮਾਂ ਬੀਤ ਚੁੱਕਾ ਹੈ ਅਤੇ ਕਾਤਲ ਪੁਲਿਸ ਦੀ ਪਕੜ ਤੋ ਬਾਹਰ ਹਨ ਅਤੇ ਇਲਾਕੇ ਦੇ ਲੋਕਾ ਨੇ ਭਾਵੇ ਥਾਣਾ ਹਠੂਰ ਅੱਗੇ ਰੋਸ ਧਰਨਾ ਵੀ ਦਿੱਤਾ ਪਰ ਪੁਲਿਸ ਟੱਸ ਤੋ ਮੱਸ ਨਹੀ ਹੋਈ ਜਿਸ ਕਰਕੇ ਅੱਜ ਹਠੂਰ ਪੁਲਿਸ ਤੇ ਸਵਾਲਿਆ ਨਿਸਾਨ ਲੱਗ ਚੁੱਕਾ ਹੈ।ਉਨ੍ਹਾ ਕਿਹਾ ਕਿ ਕਤਾਲਾ ਨੂੰ ਗ੍ਰਿਫਤਾਰ ਕਰਵਾਉਣ ਲਈ ਮੈ ਇਨਸਾਫ ਪਸੰਦ ਲੋਕਾ ਦੇ ਨਾਲ ਹਾਂ ਅਤੇ ਹਰ ਸੰਘਰਸ ਦਾ ਖੁੱਲ੍ਹ ਕੇ ਸਾਥ ਦੇਵਾਗੀ।ਇਸ ਮੌਕੇ ਇੰਚਾਰਜ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਵਿਸਵਾਸ ਦਿਵਾਇਆ ਕਿ ਇੱਕ ਦੋ ਦਿਨਾ ਵਿਚ ਹੀ ਕਾਤਲਾ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।ਹੁਣ ਦੇਖਣ ਵਾਲੀ ਗੱਲ ਹੈ ਕਿ ਹਠੂਰ ਪੁਲਿਸ ਕਾਤਲਾ ਨੂੰ ਕਦੋ ਗ੍ਰਿਫਤਾਰ ਕਰਦੀ ਹੈ ਇਹ ਤਾ ਆਉਣ ਵਾਲਾ ਸਮਾਂ ਹੀ ਦੱਸੇਗਾ।

 

ਪਿੰਡ ਰਸੂਲਪੁਰ ਦੇ ਨੌਜਵਾਨ ਦੀ ਦੁਬਈ ਵਿਚ ਮੌਤ-video

 ਹਠੂਰ,29,ਜੁਲਾਈ-(ਕੌਸ਼ਲ ਮੱਲ੍ਹਾ)-ਪਿੰਡ ਰਸੂਲਪੁਰ(ਮੱਲ੍ਹਾ)ਦੇ ਨੌਜਵਾਨ ਦੀ ਦੁਬਈ ਵਿਖੇ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਨੌਜਵਾਨ ਅਰਵਿੰਦਰ ਸਿੰਘ ਦੇ ਪਿਤਾ ਗੁਰਮੇਲ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਮੇਰਾ ਪੁੱਤਰ ਅਰਵਿੰਦਰ ਸਿੰਘ (22)17 ਮਾਰਚ 2021 ਨੂੰ ਲੁਧਿਆਣਾ ਦੇ ਇੱਕ ਨਿੱਜੀ ਟਰੈਵਲ ਏਜੰਟ ਰਾਹੀ ਦੁਬਈ ਵਿਖੇ ਰੋਜੀ ਰੋਟੀ ਕਮਾਉਣ ਲਈ ਗਿਆ ਸੀ ਅਤੇ 24 ਅਪ੍ਰੈਲ 2021 ਨੂੰ ਅਰਵਿੰਦਰ ਸਿੰਘ ਨੂੰ ਟਰੈਟਲ ਏਜੰਟ ਨੇ ਸਾਨੂੰ ਬਿਨਾ ਦੱਸਿਆ ਕੋਰੋਨਾ ਪਾਜੇਟਿਵ ਆਖ ਕੇ ਦੁਬਈ ਵਿਖੇ ਹੀ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਅਤੇ 24 ਅਪ੍ਰੈਲ ਨੂੰ ਹੀ ਅਰਵਿੰਦਰ ਸਿੰਘ ਦੀ ਪਰਿਵਾਰ ਨਾਲ ਵੀ ਡੀ ਓ ਕਾਲ ਰਾਹੀ ਆਖਰੀ ਗੱਲਬਾਤ ਹੋਈ ਕਿ ਮੈਨੂੰ ਟਰੈਵਲ ਏਜੰਟ ਨੇ ਕੋਰੋਨਾ ਪਾਜੇਟਿਵ ਆਖ ਕੇ ਭਰਤੀ ਕਰਵਾਇਆ ਹੈ ਜਦ ਕਿ ਮੈ ਜਦੋ ਇਡੀਆ ਤੋ ਆਇਆ ਸੀ ਤਾਂ ਮੇਰੀਆ ਸਾਰੀਆ ਰਿਪੋਰਟਾ ਨੈਕਟਿਵ ਹਨ।ਉਨ੍ਹਾ ਦੱਸਿਆ ਕਿ 24 ਅਪ੍ਰੈਲ ਤੋ ਬਾਅਦ ਸਾਨੂੰ 28 ਜੁਲਾਈ ਨੂੰ ਦੁਬਈ ਦੇ  ਡਾਕਟਰਾ ਨੇ ਵੀ ਡੀ ਓ ਕਾਲ ਰਾਹੀ ਅਰਵਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ।ਉਨ੍ਹਾ ਕਿਹਾ ਕਿ ਮ੍ਰਿਤਕ ਅਰਵਿੰਦਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਰਸੂਲਪੁਰ ਲਿਆਉਣ ਲਈ ਅਤੇ ਟਰੈਵਲ ਏਜੰਟ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਅਸੀ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਐਸ ਐਸ ਪੀ ਲੁਧਿਆਣਾ (ਦਿਹਾਤੀ)ਨੂੰ ਬੇਨਤੀ ਪੱਤਰ ਦੇ ਦਿੱਤੇ ਹਨ।ਉਨ੍ਹਾ ਕਿਹਾ ਕਿ ਪਰਿਵਾਰਕ ਮੈਬਰ ਅਰਵਿੰਦਰ ਸਿੰਘ ਦੀ ਮ੍ਰਿਤਕ ਦੇਹ ਦੀ ਉਡੀਕ ਕਰ ਰਹੇ ਹਨ ਤਾਂ ਜੋ ਉਸ ਦੀਆ ਅੰਤਿਮ ਰਸਮਾ ਪੂਰੀਆ ਕੀਤੀਆ ਜਾਣ।ਇਸ ਮੌਕੇ ਸਮੂਹ ਗ੍ਰਾਮ ਪੰਚਾਇਤ ਰਸੂਲਪੁਰ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋ ਮੰਗ ਕੀਤੀ ਹੈ ਕਿ ਮ੍ਰਿਤਕ ਅਰਵਿੰਦਰ ਸਿੰਘ ਦੀ ਲਾਸ ਨੂੰ ਜਲਦੀ ਪਿੰਡ ਰਸੂਲਪੁਰ ਲਿਆਦਾ ਜਾਵੇ।ਇਸ ਮੌਕੇ ਉਨ੍ਹਾ ਨਾਲ ਕਿਸਾਨ ਆਗੂ ਗੁਰਚਰਨ ਸਿੰਘ ਰਸੂਲਪੁਰ,ਗੁਰਮੇਲ ਸਿੰਘ,ਮਹਿੰਦਰ ਸਿੰਘ,ਬਲਦੇਵ ਸਿੰਘ,ਪਿੰਦਰ ਸਿੰਘ,ਚਰਨ ਸਿੰਘ,ਜਗਮੋਹਣ ਸਿੰਘ,ਪ੍ਰਮਿੰਦਰ ਸਿੰਘ,ਬਲਵੀਰ ਸਿੰਘ,ਅਮਰ ਸਿੰਘ,ਤਰਸੇਮ ਸਿੰਘ ਆਦਿ ਹਾਜ਼ਰ ਸਨ।