ਲੁਧਿਆਣਾ

ਜਗਰਾਓਂ: ਨਗਰ ਕੌਂਸਲ ਦੀ ਮੀਟਿੰਗ ਵਿਚ ਮੀਡਿਆ ਤੋਂ ਫੇਰ ਰੱਖੀ ਗਈ ਦੂਰੀ

 ਮੀਟਿੰਗ ਵਿੱਚ ਮੀਤ ਪ੍ਰਧਾਨ ਨੇ ਸੜਕ 'ਤੇ ਨਜ਼ਾਇਜ ਕਬਜਿਆ ਬਾਰੇ ਦਿੱਤੀਆ ਲਿਖਤੀ ਸ਼ਿਕਾਇਤਾ
ਜਗਰਾਓਂ, 29 ਜੁਲਾਈ (ਅਮਿਤ ਖੰਨਾ,) ਨਗਰ ਕੌਂਸਲ ਜਗਰਾਓ ਦੀ ਮੀਟਿੰਗ ਪ੍ਰਧਾਨ ਜਤਿੰਦਰਪਾਲ ਰਾਣਾ ਤੇ ਕਾਰਜ ਸਾਧਕ ਅਫਸਰ ਪ੍ਰਦੀਪ ਦੌਧਰੀਆਂ ਦੀ ਅਗਵਾਈ ‘ਚ ਟਾਊਨ ਹਾਲ ‘ਚ ਹੋਈ। ਅੱਜ ਵੀ ਮੀਟਿੰਗ ਵਿਚ ਮੀਡਿਆ ਤੋਂ ਦੂਰੀ ਬਣਾਕੇ ਰੱਖੀ ਗਈ। ਮੀਟਿੰਗ ਦੌਰਾਨ ਅਜਾਦ ਕੌਂਸਲਰ ਅਮਰਜੀਤ ਸਿੰਘ ਮਾਲਵਾ ਵਲੋਂ ਮੀਡੀਆ ਨੂੰ ਅੰਦਰ ਬੁਲਾਕੇ ਕਵਰੇਜ ਕਰਨ ਦੀ ਇਜਾਜਤ ਦੇਣ ਲਈ ਕਿਹਾ ਅਤੇ ਦਸਿਆ ਕਿ ਪਹਿਲਾਂ ਵੀ ਮੀਡਿਆ ਵਲੋਂ ਮੀਟਿੰਗ ਹਾਲ ਵਿਚ ਆਕੇ ਸਾਰੀ ਕਾਰਵਾਈ ਅਖਬਾਰਾਂ ਰਾਹੀਂ ਲੋਕਾਂ ਤਕ ਪਹੁੰਚਾਈ ਜਾਂਦੀ ਸੀ ਅਤੇ ਇਸ ਸੰਬੰਧੀ  ਕੰਵਰਪਾਲ ਸਿੰਘ ਵਲੋਂ ਵੀ ਸਮਰਥਨ ਜਤਾਇਆ ਗਿਆ।ਇਸ ਮੀਟਿੰਗ ‘ਚ ਸਫਾਈ ਸੇਵਕਾਂ ਨੂੰ ਕੱਚੇ ਤੌਰ 'ਤੇ ਰੱਖਣ ਲਈ ਸਰਬਸੰਮਤੀ ਨਾਲ ਫੈਸਲਾ ਲਿੱਤਾ ਗਿਆ। ਮੀਟਿੰਗ ‘ਚ ਕਾਰਜ ਸਾਧਕ ਅਫਸਰ ਨੇ ਦੱਸਿਆ ਕਿ ਸਫਾਈ ਸੇਵਕਾਂ ਦੀ ਭਰਤੀ ਉਮਰ ,ਯੋਗਤਾ ਅਤੇ ਕਾਨੂੰਨ ਮੁਤਾਬਿਕ ਹੀ ਕੀਤੀ ਜਾਵੇਗੀ। ਮੀਟਿੰਗ ‘ਚ ਨਗਰ ਕੌਂਸਲ ਦੇ ਮੀਤ ਪ੍ਰਧਾਨ ਗੁਰਪ੍ਰੀਤ ਕੌਰ ਤੱਤਲਾ ਨੇ ਪ੍ਰਧਾਨ ਨੂੰ ਵਾਰਡ ਵਿੱਚ ਆ ਰਹੀਆ ਦਿੱਕਤਾ ਸਬੰਧੀ ਲ਼ਿਖਤੀ ਸਿਕਾਇਤਾਂ ਦਿੱਤੀਆ ਅਤੇ ਦੱਸਿਆ ਕਿ ਨਗਰ ਕੌਸਲ ਦੇ ਅਧਿਕਾਰੀ ਨੂੰ 7-8 ਵਾਰ ਜਬਾਨੀ ਕਹਿਣ ਦੇ ਬਾਵਜੂਦ ਵੀ ਕੰਮ ਨਹੀਂ ਹੋਇਆ। ਉਹਨਾਂ ਲਿਖਤੀ ਸਿਕਾਇਤ ਵਿੱਚ ਦੱਸਿਆ ਕਿ ਵਾਰਡ ਨੰ: 1 ਦੀ ਇੱਕ ਗਲੀ ਦੀ ਸੜਕ ਦੱਬ ਗਈ ਹੈ ਅਤੇ ਚੈਂਬਰ ਵੀ ਸੜਕ ਦੇ ਵਿੱਚ ਹੀ ਦੱਬ ਦਿੱਤੇ ਗਏ ਹਨ ਜਦਕਿ ਚੈਬਰ ਦੇ ਢੱਕਣ ਸੜਕ ਦੇ ਉਪਰ ਹੋਣੇ ਚਾਹੀਦੇ ਹਨ।ਤਤਲਾ ਨੇ ਇਹ ਵੀ ਦੱਸਿਆ ਕਿ ਓਨਾ ਦੇ ਵਾਰਡ ਦੇ ਵਿੱਚ ਨਗਰ ਕੌਸਲ ਦੀ ਜਗਾ 'ਤੇ ਨਜ਼ਾਇਜ ਕਬਜੇ ਹਨ ਅਤੇ ਇਸ ਸਬੰਧੀ ਵੀ ਅਫਸਰਾਂ ਨੂੰ ਜੁਬਾਨੀ  ਤੌਰ ਤੇ ਕਈ ਵਾਰ ਕਹਿਣ ਦੇ ਬਾਵਜੂਦ ਵੀ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਉਹਨਾਂ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਮੇਰੇ ਵਾਰਡ ਦੇ ਵਿੱਚ ਕੋਈ ਅਣਸੁਹਾਣੀ ਘਟਨਾ ਵਾਪਰਦੀ ਹੈ ਤਾਂ ਉਸ ਦੀ ਜਿੰਮੇਵਾਰ ਨਗਰ ਕੌਸਲ ਹੋਵੇਗੀ। ਉਹਨਾਂ ਇੱਥੋ ਤੱਕ ਇਹ ਵੀ ਕਹਿ ਦਿੱਤਾ ਕਿ ਨਗਰ ਕੌਸਲ ਜਗਰਾਓ ਤੋ ਕੋਈ ਵੀ ਆਸ ਨਹੀ ਹੈ।ਮੀਟਿੰਗ ‘ਚ ਕੌਸਲਰ ਅਮਰਜੀਤ ਮਾਲਵਾ ਨੇ ਬਿਜਲੀ ਦੇ ਸਮਾਨ ਨਾ ਹੋਣ 'ਤੇ ਇਤਰਾਜ਼ ਪ੍ਰਗਟਾਇਆ। ਕੌਸਲਰ ਰਮੇਸ਼ ਕੁਮਾਰ ਮਹੇਸ਼ੀ ਸਹੋਤਾ ਨੇ ਆਪਣੇ ਵਾਰਡ ਅੰਦਰ ਸੀਵਰੇਜ਼ ਦੀ ਸਮੱਸਿਆ ਢੱਕਣ ਟੁੱਟਣ ਸਬੰਧੀ , ਸਫਾਈ ਸੇਵਕਾਂ ਦੀ ਬੀਟ ਦੇ ਜਾਣਨ ਸਬੰਧੀ ਮੀਟਿੰਗ ‘ਚ ਕਿਹਾ । ਅਕਾਲੀ ਦਲ ਦੇ ਕੌਸਲਰ ਸਤੀਸ਼ ਕੁਮਾਰ ਪੱਪੂ ਨੇ ਕਿਹਾ ਕਿ ਬਣਾਉਣ ਵਾਲੀਆ ਸੜਕਾਂ ਦੀ ਮਿਣਤੀ ਕਿਸੇ ਅਧਿਕਾਰੀ ਤੋ ਕਰਾਉਣ ਨਾ ਕਿ ਕਿਸੇ ਸੇਵਾਦਾਰ ਤੋ। ਉਹਨਾਂ ਦੱਸਿਆ ਕਿ ਇੰਜੀਨੀਅਰ ਨੂੰ ਪਤਾ ਹੁੰਦਾ ਹੈ ਕਿ ਕਿੱਥੋ ਸੜਕ ਉੱਚੀ ਤੇ ਨੀਵੀ ਬਣਾਉਣੀ ਹੈ।ਵਾਰਡ ਨੰ: 23 ਦੇ ਕੌਸਲਰ ਕਮਲਜੀਤ ਕੌਰ ਕਲੇਰ ਨੇ ਕਿਹਾ ਕਿ ਮੇਰਾ ਵਾਰਡ ਹਨੇਰੇ ਵਿੱਚ ਡੁੱਬਿਆ ਪਿਆ ਹੈ ਅਤੇ ਨਗਰ ਕੌਸਲ ਵੱਲੋ ਕੋਈ ਵੀ ਬਿਜਲੀ ਦਾ ਪ੍ਰਬੰਧ ਨਹੀ ਕੀਤਾ ਜਾ ਰਿਹਾ ਹੈ। ਉਹਨਾਂ ਸੀਵਰੇਜ਼ ਦੀ ਸਮੱਸਿਆ ਬਾਰੇ ਵੀ ਕਾਰਜ ਸਾਧਕ ਅਫਸਰ ਨੂੰ ਜਾਣੂ ਕਰਵਾਇਆ। ਇਸ ਮੌਕੇ ਕੌਸਲਰ ਹਿੰਮਾਸ਼ੂ ਮਲਿਕ, ਕੌਂਸਲਰ ਵਿਕਰਮ ਜੱਸੀ ,ਕੌਸਲਰ ਦਰਸ਼ਨਾਂ ਦੇਵੀ , ਕੌਸਲਰ ਡਿੰਪਲ ਗੋਇਲ , ਕੌਸਲਰ ਕਵਿਤਾ ਰਾਣੀ ਆਦਿ  ਤੋ ਇਲਾਵਾ ਹੋਰ ਵੀ ਕਈ ਕੌਸਲਰ ਮੌਜੂਦ ਸਨ।

ਜਨਮ-ਮੌਤ ਸਰਟੀਫਿਕੇਟ ਦੇ ਦਫ਼ਤਰ ਨੂੰ ਤਾਲਾ, ਲੋਕ ਹੋ ਰਹੇ ਖੱਜਲ-ਖੁਆਰ 

ਜਗਰਾਓਂ, 29 ਜੁਲਾਈ (ਅਮਿਤ ਖੰਨਾ,) ਨਗਰ ਕੌਂਸਲ ਦਾ ਦਫ਼ਤਰ ਲੋਕਾਂ ਦੀਆਂ ਮੁਸੀਬਤਾਂ ਨੂੰ ਘਟਾਉਣ ਲਈ ਨਹੀਂ ਹੈ ਬਲਕਿ ਲੋਕਾਂ ਨੂੰ ਹੋਰ ਮੁਸੀਬਤਾਂ ਵਿੱਚ ਪਾਉਣ ਦਾ ਕੰਮ ਕਰ ਰਿਹਾ ਹੈ। ਹਰ ਦੂਜੇ ਦਿਨ ਕੌਂਸਲ ਦੁਆਰਾ ਕੁਝ ਅਜਿਹਾ ਕੰਮ ਕੀਤਾ ਜਾਂਦਾ ਹੈ ਕਿ ਇਹ ਸੁਰਖੀਆਂ ਵਿੱਚ ਆ ਜਾਂਦੀ ਹੈ। ਅਜਿਹਾ ਹੀ ਇੱਕ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਕੁਝ ਲੋਕ ਪਿਛਲੇ ਕਈ ਦਿਨਾਂ ਤੋਂ ਕੌਂਸਲ ਦੇ ਦਫਤਰ ਵਿੱਚ ਜਨਮ ਅਤੇ ਮੌਤ ਨਾਲ ਸਬੰਧਤ ਸਰਟੀਫਿਕੇਟ ਦਰਜ ਕਰਨ ਅਤੇ ਸਰਟੀਫਿਕੇਟ ਲੈਣ ਲਈ ਧੱਕੇ ਖਾ ਰਹੇ ਹਨ ਅਤੇ ਹਰ ਰੋਜ਼ ਦਫਤਰ ਨੂੰ ਬੰਦ ਵੇਖ ਕੇ ਵਾਪਸ ਚਲੇ ਜਾਂਦੇ ਹਨ।ਅਜਿਹਾ ਹੀ ਇਕ ਕੇਸ ਬੁੱਧਵਾਰ ਨੂੰ ਉਸ ਵੇਲੇ ਸਾਹਮਣੇ ਆਇਆ ਜਦੋਂ ਅਧਿਕਾਰੀ ਜਨਮ ਅਤੇ ਮੌਤ ਦੇ ਦਫ਼ਤਰ ਨੂੰ ਤਾਲਾ ਲਾਉਣ ਤੋਂ ਬਾਅਦ ਗਾਇਬ ਹੋ ਗਿਆ। ਸਿਰਫ ਇਹੀ ਨਹੀਂ ਜੇਕਰ ਦਫਤਰ ਗਲਤੀ ਨਾਲ ਖੁੱਲਾ ਪਾਇਆ ਜਾਂਦਾ ਹੈ ਤਾਂ ਉਥੇ ਬੈਠਾ ਅਧਿਕਾਰੀ ਲੋਕਾਂ ਨੂੰ ਕੁਝ ਨਾਟਕ ਕਰਕੇ ਵਾਪਸ ਭੇਜ ਦਿੰਦਾ ਹੈ ਜਿਸ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ। ਬੁੱਧਵਾਰ ਨੂੰ ਵੀ ਤਾਲੇ ਨੂੰ ਵੇਖ ਕੇ ਕੌਂਸਲ ਅਧਿਕਾਰੀ ਨੂੰ ਗਾਲਾਂ ਕੱਢਦਿਆਂ ਵਾਪਸ ਜਾ ਰਹੇ ਲੋਕਾਂ ਨੇ ਕਿਹਾ ਕਿ ਇਹ ਸਿਰਫ ਪੈਸਾ ਕਮਾਉਣ ਵਾਲਾ ਫੰਡਾ ਹੈ ਕਿਉਂਕਿ ਕੌਂਸਲ ਅਧਿਕਾਰੀ ਉਦੋਂ ਦਫਤਰ ਵਿੱਚ ਦਾਖਲ ਹੁੰਦਾ ਹੈ ਜਦੋਂ ਉਸਨੂੰ ਫੋਨ 'ਤੇ ਸੈਟਿੰਗ ਬਾਰੇ ਸੂਚਿਤ ਕਰ ਦਿੱਤਾ ਜਾਂਦਾ ਹੈ।ਪਿੰਡ ਸ਼ੇਰਪੁਰਾ ਤੋਂ ਬੱਚੇ ਦਾ ਸਰਟੀਫਿਕੇਟ ਲੈਣ ਆਏ ਗੁਰਦੇਵ ਸਿੰਘ ਨੇ ਦੱਸਿਆ ਕਿ ਕਾਂਗਰਸ ਦੇ ਰਾਜ ਵਿਚ ਅਧਿਕਾਰੀ ਹੀ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਰਿਸ਼ਤੇਦਾਰ ਸਮਝਣ ਲੱਗ ਪਏ ਹਨ ਅਤੇ ਦਸਿਆ ਕਿ ਉਹ ਕਈ ਵਾਰ ਜਨਮ ਸਰਟੀਫਿਕੇਟ ਲੈਣ ਲਈ ਆਏ ਹਨ ਪਰ ਦਫ਼ਤਰ ਵਿਚ ਤਾਲੇ ਲੱਗਿਆ ਹੁੰਦਾ ਹੈ ਜਾਂ ਕਈ ਵਾਰ ਕੋਈ ਅਧਿਕਾਰੀ ਨਹੀਂ ਹੁੰਦਾ ਜਿਸ ਕਾਰਨ ਉਹ ਪ੍ਰੇਸ਼ਾਨ ਹੁੰਦੇ ਜਾ ਰਹੇ ਹਨ। ਜਦੋਂ ਉਕਤ ਅਧਿਕਾਰੀ ਗੌਰਵ ਭੱਲਾ ਨਾਲ ਗੱਲ ਕੀਤੀ ਗਈ ਤਾਂ ਉਸਨੇ ਕਿਹਾ ਕਿ ਉਹ ਸਰਕਾਰੀ ਕੰਮ ਤੋਂ ਲੁਧਿਆਣਾ ਹੈ ਪਰ ਦਫਤਰ ਨੂੰ ਜਿੰਦਰਾ ਲਾਉਣ ਦੇ ਸਵਾਲ 'ਤੇ ਚੁੱਪ ਰਹੇ। ਪਰ ਜਦੋਂ ਇਕ ਨਿੱਜੀ ਕਰਮਚਾਰੀ ਦੋ ਘੰਟਿਆਂ ਬਾਅਦ ਦਫਤਰ ਖੋਲ੍ਹਣ ਪਹੁੰਚਿਆ ਤਾਂ ਉਹ ਹੈਰਾਨ ਰਹਿ ਗਿਆ।

ਗ੍ਰੀਨ ਮਿਸ਼ਨ ਪੰਜਾਬ ਟੀਮ ਨੂੰ ਡੀ ਸੀ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਤੇ ਬਾਬਾ ਲੱਖਾ ਸਿੰਘ ਨਾਨਕਸਰ ਵਾਲੇ ਵੱਲੋਂ ਸਨਮਾਨਿਤ ਕੀਤਾ ਗਿਆ

ਆਪਣੀਆਂ ਦਲੀਲਾਂ ਨਾਲ ਧਰਤੀ ਦੇ 33% ਹਿੱਸੇ ਨੂੰ ਰੁੱਖਾਂ ਨਾਲ ਸਜਾ ਕੇ ਪਵਨ ਗੁਰੂ, ਪਾਣੀ ਪਿਤਾ ਅਤੇ ਧਰਤੀ ਮਾਤਾ ਦੀ ਸਾਂਭ ਸੰਭਾਲ ਕਰ ਰਹੀ ਅਤੇ ਲੋਕਾਂ ਨੂੰ ਪ੍ਰੇਰਿਤ ਕਰ ਰਹੀ ਸੰਸਥਾ ਦਾ ਗਰੀਨ ਪੰਜਾਬ ਮਿਸ਼ਨ ਟੀਮ ਦੇ ਮੈਂਬਰਾਂ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਜੀ ਅਤੇ ਸੰਤ ਬਾਬਾ ਲੱਖਾ ਸਿੰਘ ਜੀ  ਨਾਨਕਸਰ ਵਾਲਿਆਂ ਵੱਲੋਂ ਰੁੱਖਾਂ ਪ੍ਰਤੀ ਜਾਗਰੂਕ ਕਰਨ ਲਈ ਕਰਵਾਏ ਗਏ ਸਮਾਗਮ ਵਿੱਚ ਏ.ਡੀ.ਸੀ ਡਾ. ਨਯਨ ਜੱਸਲ, ਏਡੀਸੀ ਡਾ.ਹਰਜਿੰਦਰ ਸਿੰਘ ਬੇਦੀ, ਐਸ ਡੀਐਮ ਸ੍ਰ.ਨਰਿੰਦਰ ਸਿੰਘ ਧਾਲੀਵਾਲ, ਤਹਿਸੀਲਦਾਰ ਸ੍ਰੀ ਮਨਮੋਹਨ ਕੌਸ਼ਿਕ ਅਤੇ ਰੇਂਜ ਅਫਸਰ ਸ੍ਰ. ਮੋਹਣ ਸਿੰਘ ਅਤੇ ਦਰਜਨਾਂ ਪੰਚਾਇਤਾਂ ਦੀ ਹਾਜ਼ਰੀ ਵਿੱਚ ਸਨਮਾਨਿਤ ਕੀਤਾ ਅਤੇ ਨਾਲ ਹੀ ਸੰਸਥਾ ਵੱਲੋਂ ਰੁੱਖਾਂ ਪ੍ਰਤੀ ਜਾਗਰੂਕ ਕਰਦੀ ਕਾਪੀ ( ਨੋਟ ਬੁੱਕ )ਵੀ ਲੋਕ ਅਰਪਣ ਕੀਤੀ ਗਈ ਇਸ ਮੌਕੇ ਡੀ. ਸੀ.ਸ੍ਰੀ ਸ਼ਰਮਾ ਅਤੇ ਬਾਬਾ ਲੱਖਾ ਸਿੰਘ ਜੀ ਵੱਲੋਂ ਸਕੂਲਾਂ ਨੂੰ ਅਪੀਲ ਕੀਤੀ ਗਈ ਕਿ ਇਹ ਕਾਪੀ ਜਿਸ ਵਿੱਚ ਪਾਣੀ ਬਚਾਉਣ,ਹਰਬਲ ਬੂਟਿਆਂ ਬਾਰੇ,ਸੜਕਾਂ ਕਿਨਾਰੇ  ਲੱਗਣ ਵਾਲੇ, ਬਿਜਲੀ ਦੀਆਂ ਤਾਰਾਂ ਹੇਠ ਲੱਗਣ ਵਾਲੇ,ਘਰਾਂ ਵਿੱਚ ਲੱਗਣ ਵਾਲੇ ਅਤੇ ਹੋਰ ਵੀ ਰੁੱਖਾਂ ਪ੍ਰਤੀ ਜਾਗ੍ਰਿਤ ਕਰਨ ਲਈ ਬੇਸ਼ਕੀਮਤੀ ਜਾਣਕਾਰੀ ਦਿੱਤੀ ਗਈ ਹੈ ਬੱਚਿਆਂ ਰਾਹੀਂ ਘਰ ਘਰ ਤੱਕ ਪਹੁੰਚ ਦੀ ਕਰਨੀ  ਸਾਡਾ ਸਾਰਿਆਂ ਦਾ ਫਰਜ਼ ਹੈ, ਇਸ ਵੇਲੇ ਸਪਰਿੰਗ ਡਿਊ ਸਕੂਲ ਦੀ ਮੈਨਜਮੈਂਟ, ਸਟਾਫ ,ਦਰਜਨਾਂ ਪਿੰਡਾਂ ਦੇ ਪੰਚਾਂ, ਸਰਪੰਚਾਂ ਤੋਂ ਇਲਾਵਾ ਟੀਮ ਦੇ ਪ੍ਰੋਫੈਸਰ ਕਰਮ ਸਿੰਘ ਸੰਧੂ, ਮੈਡਮ ਕੰਚਨ ਗੁਪਤਾ ,ਪ੍ਰੋ ਨਿਰਮਲ ਸਿੰਘ, ਡਾ. ਜਸਵੰਤ ਸਿੰਘ ਢਿੱਲੋਂ,ਸਰਪੰਚ ਸ਼ਿਵਰਾਜ ਸਿੰਘ ਐਡਵੋਕੇਟ ਰੋਮੀ ਜੀ ਅਤੇ ਸਤਪਾਲ ਸਿੰਘ ਦੇਹਡ਼ਕਾ  ਆਦਿ ਹਾਜ਼ਰ ਸਨ

ਪਤੀ ਪਤਨੀ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼ -ਪਤਨੀ ਦੀ ਮੌਤ

ਜਗਰਾਓਂ, 28 ਜੁਲਾਈ (ਅਮਿਤ ਖੰਨਾ,) ਜਗਰਾਉਂ ਚ ਇਕ ਵਿਆਹੁਤਾ ਵਲੋਂ ਫਾਹਾ ਲਾ ਕੇ ਖੁਦਕੁਸ਼ੀ ਕਰਨ ਤੇ ਬਾਅਦ ਚ ਉਸ ਦੇ ਪਤੀ ਵਲੋਂ ਵੀ ਖੁਦਕੁਸ਼ੀ ਦੀ ਕੋਸ਼ਿਸ਼ ਕੀਤੇ ਜਾਣ ਦੀ ਖ਼ਬਰ ਹੈ, ਜੋ ਬਚ ਗਿਆ ਤੇ ਲੁਧਿਆਣਾ ਦੇ ਹਸਪਤਾਲ ਚ ਦਾਖ਼ਲ ਹੈ | ਮ੍ਤਿਕ ਸ਼ਿਵਾਨੀ ਵਰਮਾ ਨੇ ਪਿਤਾ ਸੰਜੀਵ ਵਰਮਾ ਨੇ ਸਿਵਲ ਹਸਪਤਾਲ ਜਗਰਾਉਂ ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਸ ਦੀ ਧੀ ਸ਼ਿਵਾਨੀ ਦਾ ਵਿਆਹ ਡੇਢ ਸਾਲ ਪਹਿਲਾਂ ਸ਼ੁਭਮ ਵਰਮਾ ਵਾਸੀ ਮੁਹੱਲਾ ਮਲਹੋਤਰਾ ਜਗਰਾਉਂ ਵਿਖੇ ਹੋਇਆ ਸੀ ਤੇ ਵਿਆਹ ਚ ਉਨ•ਾਂ ਵਲੋਂ ਘਰੇਲੂ ਸਮਾਨ ਦਾਜ ਵਜੋਂ ਵੀ ਦਿੱਤਾ ਗਿਆ ਸੀ  ਪੀੜ•ਤ ਪਿਤਾ ਨੇ ਦੱਸਿਆ ਕਿ ਸਹੁਰੇ ਪਰਿਵਾਰ ਵਲੋਂ ਲਗਾਤਾਰ ਸ਼ਿਵਾਨੀ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਬਾਰੇ ਸ਼ਿਵਾਨੀ ਉਨ•ਾਂ ਨੂੰ ਅਕਸਰ ਦੱਸਦੀ ਰਹਿੰਦੀ ਸੀ  ਉਨ•ਾਂ ਇਹ ਵੀ ਦੋਸ਼ ਲਗਾਇਆ ਕਿ ਸ਼ਿਵਾਨੀ ਨੂੰ ਸਹੁਰੇ ਪਰਿਵਾਰ ਵਲੋਂ ਮਾਰ ਦਿੱਤਾ ਗਿਆ | ਜਦੋਂ ਕਿ ਦੂਸਰੇ ਪਾਸੇ ਸ਼ਿਵਾਨੀ ਦੇ ਪਤੀ ਸ਼ੁਭਮ ਵਰਮਾ, ਜਿਸ ਵਲੋਂ ਵੀ ਆਪਣੀ ਬਾਂਹ ਦੀ ਨਸ ਕੱਟ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਸੀ, ਦੇ ਪਿਤਾ ਰਾਜੂ ਵਰਮਾ ਨੇ ਦੱਸਿਆ ਕਿ ਉਨ•ਾਂ ਦੇ ਪਰਿਵਾਰ ਵਲੋਂ ਸ਼ਿਵਾਨੀ ਨੂੰ ਕਿਸੇ ਤਰ•ਾਂ ਦੀ ਪ੍ਰੇਸ਼ਾਨੀ ਨਹੀਂ ਦਿੱਤੀ ਜਾਂਦੀ ਸੀ ਤੇ ਅੱਜ ਉਨ•ਾਂ ਦਾ ਸਾਰਾ ਪਰਿਵਾਰ ਆਪੋ-ਆਪਣੇ ਕੰਮਾਂ ਤੇ ਗਿਆ ਹੋਇਆ ਸੀ, ਬਾਅਦ ਚ ਸ਼ਿਵਾਨੀ ਤੇ ਸ਼ੁਭਮ ਹੀ ਘਰ ਸੀ, ਜਿਨ•ਾਂ ਚ ਕੀ ਗੱਲ ਹੋਈ ਕਿ ਸ਼ਿਵਾਨੀ ਨੇ ਫਾਹਾ ਲੈ ਲਿਆ ਤੇ ਉਸ ਦੇ ਪੁੱਤਰ ਨੇ ਵੀ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ, ਇਸ ਬਾਰੇ ਅਜੇ ਪਤਾ ਨਹੀਂ  ਜਦੋਂਕਿ ਸ਼ਿਵਾਨੀ ਦੇ ਪੇਕੇ ਪਰਿਵਾਰ ਵਲੋਂ ਪੁੱਜੀ ਉਸ ਦੀ ਮਾਂ ਤੇ ਹੋਰ ਪਰਿਵਾਰਿਕ ਮੈਬਰਾਂ ਵਲੋਂ ਵੀ ਰੋਂਦਿਆਂ ਦੋਸ਼ੀ ਸਹੁਰੇ ਪਰਿਵਾਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ  ਇਸ ਸਬੰਧੀ ਮਾਮਲੇ ਦੀ ਜਾਂਚ ਕਰ ਰਹੀ ਸਬ ਇੰਸਪੈਕਟਰ ਕਮਲਦੀਪ ਕੌਰ ਨੇ ਦੱਸਿਆ ਕਿ ਸ਼ਿਵਾਨੀ ਦੀ ਮੌਤ ਦੇ ਮਾਮਲੇ ਚ ਸਹੁਰੇ ਪਰਿਵਾਰ ਦੇ ਮੈਂਬਰਾਂ ਵਿਰੁੱਧ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਗਿਆ

ਅਜ਼ਾਦੀ ਦਿਹਾੜੇ ਸੰਬੰਧੀ ਤਹਿਸੀਲਦਾਰ ਮਨਮੋਹਨ ਕੌਸ਼ਿਕ ਨੇ ਲਾਈਆਂ ਡਿਊਟੀਆਂ

ਜਗਰਾਓਂ, 28 ਜੁਲਾਈ (ਅਮਿਤ ਖੰਨਾ, ) ਜਗਰਾਓਂ ਪ੍ਰਸ਼ਾਸਨ ਵਲੋਂ ਆਉਣ ਵਾਲੇ ਅਜਾਦੀ ਦਿਹਾੜੇ ਦੀਆਂ ਤਿਆਰੀਆਂ ਸੰਬੰਧੀ ਤਹਿਸੀਲਦਾਰ ਮਨਮੋਹਨ ਕੌਸ਼ਿਕ ਵਲੋਂ ਵੱਖ ਵੱਖ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਓਨਾ ਦੀਆਂ ਡਿਊਟੀਆਂ ਲਗਾਇਆਂ। ਕੌਸ਼ਿਕ ਨੇ ਮੀਟਿੰਗ ਦੌਰਾਨ ਕਿਹਾ ਕਿ ਅਜਾਦੀ ਦਿਹਾੜੇ ਸੰਬੰਧੀ ਸਾਰੇ ਪ੍ਰਬੰਧ ਵਧੀਆਂ ਨਾਲ ਕੀਤੇ ਜਾਣ। ਓਨਾ ਕਿਹਾ ਕਿ ਅਜਾਦੀ ਦਿਹਾੜੇ ਮੌਕੇ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ।ਤਹਿਸੀਲਦਾਰ ਮਨਮੋਹਨ ਕੌਸ਼ਿਕ ਵਲੋਂ ਹੜ•ਾਂ ਦੀ ਰੋਕਥਾਮ ਲਈ ਜੋ ਵੀ ਪ੍ਰਬੰਧ ਕੀਤੇ ਜਾ ਰਹੇ ਹਨ ਓਨਾ ਦੀ ਰਿਪੋਰਟ ਵੀ ਹਾਸਲ ਕੀਤੀ। ਓਨਾ ਕਿਹਾ ਕਿ ਜੇਕਰ ਸਤਲੁਜ ਦਰਿਆ ਵਿਚ ਵੱਧ ਪਾਣੀ ਆ ਜਾਂਦਾ ਹੈ ਤਾਂ ਉਸ ਲਈ ਜਿਸ ਅਧਿਕਾਰੀ ਦੀ ਡਿਊਟੀ ਲਾਈ ਗਈ ਹੈ ਉਹ ਉਸਨੂੰ ਪੂਰੀ ਜਿੰਮੇਵਾਰੀ ਨਾਲ ਨਿਭਾਵੇ। ਓਨਾ ਕਿਹਾ ਕਿ ਕੋਈ ਵੀ ਅਧਿਕਾਰੀ ਬਿਨਾ ਛੁਟੀ ਮੰਜੂਰ ਆਪਣਾ ਸਟੇਸ਼ਨ ਨਹੀਂ ਛੱਡੇਗਾ। ਇਸ ਮੌਕੇ ਤਹਿਸੀਲਦਾਰ ਮਨਮੋਹਨ ਕੌਸ਼ਿਕ ਦੇ ਨਾਲ ਨਾਇਬ ਤਹਿਸੀਲਦਾਰ ਸਤਿਗੁਰ ਸਿੰਘ , ਗੁਰਦੀਪ ਸਿੰਘ ਏ.ਓ , ਏ.ਐਫ.ਐਸ.ਓ ਬੇਯੰਤ ਸਿੰਘ , ਪ੍ਰਿੰਸੀਪਲ ਨਰੇਸ਼ ਵਰਮਾ ਆਦਿ ਮੌਜੂਦ ਸਨ।

54 ਲੱਖ ਰੁਪਏ ਦੀ ਲਾਗਤ ਨਾਲ ਬਣੇ ਪੁੱਲ ਦਾ ਉਦਘਾਟਨ 

ਜਗਰਾਓਂ, 28 ਜੁਲਾਈ (ਅਮਿਤ ਖੰਨਾ, ) ਰਾਏਕੋਟ ਰੋਡ ਵਾਇਆ ਕੋਠੇ ਰਾਹਲਾਂ ਬੀੜ ਅਖਾੜਾ ਸੜਕ ਦੇ ਨਵੀਨੀਕਰਨ ਅਤੇ ਸੂਏ ਉਪਰ ਨਵਾਂ ਪੁੱਲ 11ਫੁੱਟ ਤੋ 27 ਫੁੱਟ ਕੀਤਾ ਗਿਆ। ਇਸ ਉਪਰ 54ਲੱਖ ਰੁਪਏ ਦੀ ਲਾਗਤ ਆਈ ਹੈ ਜਿਸ ਦਾ ਉਦਘਾਟਨ ਚੇਅਰਮੈਨ ਸਤਿੰਦਰਪਾਲ ਗਰੇਵਾਲ ਅਤੇ ਮਲਕੀਤ ਸਿੰਘ ਦਾਖਾ ਵਲੋ ਕੀਤਾ ਗਿਆ। ਇਸ ਮੌਕੇ ਚੇਅਰਮੈਨ ਗਰੇਵਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਆਪਣੇ ਵਾਅਦੇ ਪੂਰੇ ਕਰਕੇ ਆਉਣ ਵਾਲਿਆਂ ਵਿਧਾਨਸਭਾ ਚੌਣਾਂ ਵਿਚ ਵੀ ਸ਼ਾਨਦਾਰ ਜਿੱਤ ਹਾਸਲ ਕਰੇਗੀ। ਇਸ ਮੋਕੇ ਵਾਇਸ ਚੇਅਰਮੈਨ ਸਿਕੰਦਰ ਸਿੰਘ ਬਰਸਾਲ, ਵਾਇਸ ਚੇਅਰਮੈਨ ਦਰਸਨ ਸਿੰਘ ਲੱਖਾ, ਵਾਇਸ ਪ੍ਰਧਾਨ ਮਨੀ ਗਰਗ, ਬਲਾਕ ਪ੍ਰਧਾਨ ਰਵਿੰਦਰ ਸੱਭਰਵਾਲ, ਕੌਂਸਲਰ ਮੇਸ਼ੀ ਸਹੋਤਾ, ਸਾਬਕਾ ਪ੍ਰਧਾਨ ਗੋਪਾਲ ਸ਼ਰਮਾ,ਯੂਥ ਆਗੂ ਸਾਜਨ ਮਲਹੋਤਰਾ, ਸਰਪੰਚ ਜਗਤਾਰ ਸਿੰਘ, ਕਮਿੱਕਰ ਜੰਡੀ,ਪੰਚ ਪਰਮਜੀਤ ਸਿੰਘ, ਪੰਚ ਬਲਵੀਰ ਸਿੰਘ, ਪੰਚ ਜਗਤਾਰ ਸਿੰਘ, ਪੰਚ ਰਮੇ਼ਸ਼ ਲਾਲ, ਗੁਰਮੇਲ ਸਿੰਘ ਮੰਡੇਰ, ਸਕਿੰਦਰ ਸਿੰਘ, ਨਿਰਮਲ ਸਿੰਘ, ਸੁਰਿੰਦਰ ਸਿੰਘ ਫੋਜੀ, ਜਗਦੇਵ ਸਿੰਘ, ਅਮਰੀਕ ਸਿੰਘ ਹਾਜਰ ਸਨ।

ਭਾਰਤੀ ਜਨਤਾ ਪਾਰਟੀ ਨੇ ਜ਼ਿਲ•ਾ ਕਾਰਜਕਾਰਨੀ ਕਰਾਈ 

ਜਗਰਾਓਂ, 28 ਜੁਲਾਈ (ਅਮਿਤ ਖੰਨਾ, ) ਭਾਰਤੀ ਜਨਤਾ ਪਾਰਟੀ ਜਗਰਾਉਂ ਦੇ ਜ਼ਿਲ•ਾ ਪ੍ਰਧਾਨ ਗੌਰਵ ਖੁੱਲਰ ਦੀ ਪ੍ਰਧਾਨਗੀ ਹੇਠ ਜ਼ਿਲ•ਾ ਕਾਰਜਕਾਰਨੀ ਦਾ ਆਯੋਜਨ ਕਰਵਾਇਆ ਗਿਆ। ਜਿਸ ਵਿਚ ਪ੍ਰਦੇਸ਼ ਭਾਜਪਾ ਦੇ ਕਾਰਜਕਾਰੀ ਮੈਂਬਰ ਅਤੇ ਜ਼ਿਲ•ਾ ਇੰਚਾਰਜ ਅਰੁਣ ਸ਼ਰਮਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਮੀਟਿੰਗ ਜਗਰਾਉਂ ਮੰਡਲ ਦੇ ਪ੍ਰਧਾਨ ਹਨੀ ਗੋਇਲ ਦੀ ਦੇਖ ਰੇਖ ਹੇਠ ਕੀਤੀ ਗਈ। ਜ਼ਿਲ•ਾ ਮੀਤ ਪ੍ਰਧਾਨ ਸੰਚਿਤ ਗਰਗ ਨੇ ਮੀਟਿੰਗ ਦਾ ਸੰਚਾਲਨ ਕੀਤਾ। ਮੀਟਿੰਗ ਦੀ ਸ਼ੁਰੂਆਤ ਦੀਵੇ ਜਗਾਉਣ ਅਤੇ ਵੰਦੇ ਮਾਤਰਮ ਦੇ ਗੀਤ ਨਾਲ ਹੋਈ। ਜ਼ਿਲ•ਾ ਪ੍ਰਧਾਨ ਗੌਰਵ ਖੁੱਲਰ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਆਪਣੇ ਜ਼ਿਲ•ੇ ਦੀ ਰਿਪੋਰਟ ਇੱਥੇ ਪੇਸ਼ ਕੀਤੀ ਅਤੇ ਸਮੂਹ ਵਰਕਰਾਂ ਨੂੰ ਆਉਣ ਵਾਲੇ ਸਮੇਂ ਲਈ ਤਿਆਰੀ ਕਰਨ ਲਈ ਕਿਹਾ।ਜ਼ਿਲ•ਾ ਇੰਚਾਰਜ ਅਰੁਣ ਸ਼ਰਮਾ ਨੇ ਵਰਕਰਾਂ ਨੂੰ ਸੰਗਠਨ ਦੀ ਮਜ਼ਬੂਤੀ ਲਈ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਲਈ ਕਿਹਾ। ਜ਼ਿਲ•ਾ ਪ੍ਰਧਾਨ ਗੌਰਵ ਖੁੱਲਰ ਨੇ ਜ਼ਿਲ•ੇ ਦੀਆਂ ਤਿੰਨਾਂ ਵਿਧਾਨ ਸਭਾਵਾਂ ਦੇ ਕੰਮ ਦੀ ਵੰਡ ਕਰਦਿਆਂ ਜ਼ਿਲ•ਾ ਉਪ ਪ੍ਰਧਾਨ ਸੰਚਿਤ ਗਰਗ ਨੂੰ ਜਗਰਾਉਂ, ਗਾਲਿਬ ਅਤੇ ਹਠੂਰ ਮੰਡਲ ਦਾ ਇੰਚਾਰਜ, ਜ਼ਿਲ•ਾ ਜਨਰਲ ਸਕੱਤਰ ਪ੍ਰਦੀਪ ਜੈਨ, ਸੁਧਾਰ ,ਰਾਏਕੋਟ ਅਤੇ ਪੱਖੋਵਾਲ ਦੇ ਇੰਚਾਰਜ ਨਿਯੁਕਤ ਕੀਤੇ ਗਏ ਅਤੇ ਜ਼ਿਲ•ਾ ਜਨਰਲ ਸੱਕਤਰ ਨਵਦੀਪ ਗਰੇਵਾਲ ਨੂੰ ਮੁੱਲਾਂਪੁਰ, ਸਿੱਧਵਾਂਬੇਟ ਅਤੇ ਯੋਧਾਂ ਦੇ ਇੰਚਾਰਜ ਅਤੇ ਡਾ. ਰਜਿੰਦਰ ਕੁਮਾਰ ਨੂੰ ਜ਼ਿਲ•ਾ ਮੈਡੀਕਲ ਸੈੱਲ ਦਾ ਕਨਵੀਨਰ ਨਿਯੁਕਤ ਕੀਤਾ। ਇਸ ਤੋਂ ਬਾਅਦ ਜ਼ਿਲ•ਾ ਜਨਰਲ ਸਕੱਤਰ ਪ੍ਰਦੀਪ ਜੈਨ ਨੇ ਆਉਣ ਵਾਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਵਿਚਾਰ ਵਟਾਂਦਰੇ ਕੀਤੇ।ਇਸ ਮੌਕੇ ਜੋਗਿੰਦਰ ਚੌਹਾਨ ਜੀ ਭਾਜਪਾ ਵਿੱਚ ਸ਼ਾਮਲ ਹੋਏ। ਜ਼ਿਲ•ਾ ਇੰਚਾਰਜ ਅਰੁਣ ਸ਼ਰਮਾ ਨੇ ਉਨ•ਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਵਧਾਈ ਦਿੱਤੀ। ਮੀਟਿੰਗ ਵਿੱਚ ਜ਼ਿਲ•ਾ ਮੀਤ ਪ੍ਰਧਾਨ ਜਗਦੀਸ਼ ਓਹਰੀ, ਜਗਤਾਰ ਕੌੜਾ, ਸਤੀਸ਼ ਕਾਲੜਾ , ਜ਼ਿਲ•ਾ ਜਨਰਲ ਸਕੱਤਰ ਪ੍ਰਦੀਪ ਜੈਨ ਅਤੇ ਨਵਦੀਪ ਗਰੇਵਾਲ, ਜ਼ਿਲ•ਾ ਸਕੱਤਰ ਸੁਸ਼ੀਲ ਜੈਨ, ਧਰਮਿੰਦਰ ਸਿੰਘ, ਜ਼ਿਲ•ਾ ਕਨਵੀਨਰ ਅੰਕੁਸ਼ ਗੋਇਲ, ਪੰਕਜ ਗੁਪਤਾ ਜ਼ਿਲ•ਾ ਯੁਵਾ ਮੋਰਚਾ ਦੇ ਜਨਰਲ ਸਕੱਤਰ ਨਵ ਧੀਰ, ਮਹਿਲਾ ਮੋਰਚਾ ਦੀ ਪ੍ਰਧਾਨ ਸ਼ਮਾ ਅਰੋੜਾ, ਵੱਖ-ਵੱਖ ਸੈੱਲਾਂ ਦੇ ਕਨਵੀਨਰ ਹਰੀ ਓਮ ਵਰਮਾ, ਵਿਨੈ ਸਿੰਗਲਾ, ਅਨਿਲ ਚੋਪੜਾ, ਦਰਸ਼ਨ ਕੁਮਾਰ ਸ਼ੰਮੀ, ਰੋਹਿਤ ਕੁਮਾਰ, ਹਨੀ ਗੋਇਲ, ਮਹਿੰਦਰ ਦੇਵ, ਹਰਭਜਨ ਸਿੰਘ, ਸਤਨਾਮ ਸਿੰਘ, ਰਵਿੰਦਰ ਪਾਲ, ਰਾਜੇਸ਼ ਅਗਰਵਾਲ, ਰਾਜੇਸ਼ ਲੂੰਬਾ, ਨਵਨੀਤ ਗੁਪਤਾ, ਦਿਨੇਸ਼ ਪਾਠਕ, ਗਗਨ ਸ਼ਰਮਾ, ਸੰਜੀਵ ਭੱਟ, ਭੂਸ਼ਨ ਕੁਮਾਰ, ਦਵਿੰਦਰ ਕੁਮਾਰ, ਪ੍ਰਦੀਪ ਕੁਮਾਰ, ਅਵਤਾਰ ਕੌਰ ਅਤੇ ਹੋਰ ਭਾਜਪਾ ਵਰਕਰ ਮੌਜੂਦ ਸਨ।

ਅੰਬੇਡਕਰ ਭਵਨ ਵਿਖੇ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਦੀ ਇਕ ਸਾਂਝੀ ਮੀਟਿੰਗ ਹੋਈ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ) ਅਜ ਸਥਾਨਕ ਅੰਬੇਡਕਰ ਭਵਨ ਵਿਖੇ ਬਹੁਜਨ ਸਮਾਜ ਪਾਰਟੀ ਅਤੇ ਸ਼ਰੋਮਣੀ ਅਕਾਲੀ ਦਲ ਦੇ ਗਠਜੋੜ ਦੀ ਇਕ ਸਾਂਝੀ ਮੀਟਿੰਗ ਬਸਪਾ ਦੇ ਸੀਨੀਅਰ ਆਗੂ ਗੁਰਬਖਸ਼ ਸਿੰਘ ਕਾਲਾ ਤੇ ਅਕਾਲੀ ਦਲ ਦੇ ਯੂਥ ਆਗੂ ਮਨਦੀਪ ਸਿੰਘ ਬਿੱਟੂ ਗਾਲਿਬ ਦੀ ਸਾਂਝੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਚ ਦੋਨਾਂ ਪਾਰਟੀਆਂ ਦੇ ਸਰਗਰਮ ਵਰਕਰਾਂ ਨੇ ਭਾਗ ਲਿਆ। ਮੀਟਿੰਗ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਵਿਧਾਨ ਸਭਾ ਹਲਕਾ ਜਗਰਾਉਂ ਚੋ ਗਠਜੋੜ ਉਮੀਦਵਾਰ ਦੀ ਜਿੱਤ ਇਤਿਹਾਸਕ ਬਣਾਉਣ ਲਈ  ਰੂਪ ਰੇਖਾ ਤਿਆਰ ਕੀਤੀ ਗਈ ਤੇ ਆਉਣ ਵਾਲੇ ਦਿਨਾਂ ਚ ਹਲਕੇ ਦੇ ਵੱਡੇ ਪਿੰਡਾਂ ਚ ਗਠਜੋੜ ਵਲੋਂ ਦੋਨੋ ਪਾਰਟੀਆਂ ਦੀ ਸੀਨੀਅਰ ਲੀਡਰਸ਼ਿਪ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਵੱਡੀਆਂ ਮੀਟਿੰਗਾਂ ਕਰਕੇ ਇਲਾਕੇ ਦੀ ਜਨਤਾ ਨੂੰ ਜਾਗਰੂਕ ਕੀਤਾ ਜਾਵੇਗਾ ਤਾਂ  ਕਿ ਫਿਰ ਤੋਂ ਕੋਈ ਹਥ ਚ ਗੁਟਕਾ ਸਾਹਿਬ ਫੜ ਕੇ ਤੇ ਟੋਪੀਆਂ ਦਿਖਾ ਪੰਜਾਬੀਆਂ ਨਾਲ ਧੋਖਾ ਨਾ ਕਰ ਜਾਣ।ਇਸ ਮੋਕੇ ਹੋਰਨਾ ਤੋ ਇਲਾਵਾ ਕਾਮਰੇਡ ਰਣਜੀਤ ਸਿੰਘ  ਚਮਕੌਰ ਸਿੰਘ ਵਿੱਕੀ ਸਿੰਘ ਪੰਚ ਆਦਿ ਅਕਾਲੀ ਆਗੂ ਤੇ ਬਸਪਾ ਮਨਜੀਤ ਸਿੰਘ ਰਾਣਾ ਸਿੰਘ ਤੇ ਬਾਮਸੇਫ ਆਗੂ ਮਾਸਟਰ ਰਛਪਾਲ ਸਿੰਘ ਗਾਲਿਬ ਆਦਿ ਹਾਜ਼ਰ ਸਨ।

 

ਪਟਿਆਲਾ ਦੀ ਹੱਲਾ ਬੋਲ ਰੈਲੀ ਸਬµਧੀ ਕਨਵੈਨਸ਼ਨ 29 ਨੂੰ

ਜਗਰਾਓ,ਹਠੂਰ,27,ਜੁਲਾਈ-(ਕੌਸ਼ਲ ਮੱਲ੍ਹਾ)-ਬਿਜਲੀ ਮੁਲਾਜ਼ਮ ਏਕਤਾ ਮµਚ ਪµਜਾਬ ਅਤੇ ਯੂ.ਟੀ ਮੁਲਾਜ਼ਮ ਸਾਂਝਾ ਸµਘਰਸ਼ ਕਮੇਟੀ ਦੇ ਸੱਦੇ ਤੇ ਸਰਕਾਰ ਦੀ ਵਾਅਦਾ ਖਿਲਾਫੀ ਦੇ ਵਿਰੋਧ ਚ 29 ਜੁਲਾਈ ਨੂੰ ਪਟਿਆਲਾ ਵਿਖੇ ‘ਹੱਲਾ ਬੋਲ’ਰੈਲੀ ਕੀਤੀ ਜਾ ਰਹੀ ਹੈ। ਜਿਸ ਦੀ ਤਿਆਰੀ ਵਜੋਂ ਹµਗਾਮੀ ਮੀਟਿµਗ ਪੀਐਸਈਬੀ ਇµਮ:ਫੈਡਰੇਸ਼ਨ ਏਟਕ ਪµਜਾਬ ਮµਡਲ ਅੱਡਾ ਦਾਖਾ ਦੇ ਪ੍ਰਧਾਨ ਹµਸ ਰਾਜ ਪਮਾਲੀ ਦੀ ਪ੍ਰਧਾਨਗੀ ਹੇਠ ਜਗਰਾਓ ਵਿਖੇ ਹੋਈ।ਜਿਸ ਵਿੱਚ ਸੂਬਾ ਸਕੱਤਰ ਬਲਵੀਰ ਸਿµਘ ਮਾਨ ਵੀ ਉਚੇਚੇ ਤੌਰ ਤੇ ਹਾਜ਼ਰ ਹੋਏ।ਇਸ ਮੌਕੇ ਉਹਨਾਂ ਦੱਸਿਆਂ ਕਿ ਤਿੱਖੇ ਸµਘਰਸ਼ ਦੀ ਤਿਆਰੀ ਲਈ ਪੂਰੇ ਪµਜਾਬ ਵਿੱਚ ਚੇਤਨਾ ਕਨਵੈਨਸਨਾਂ ਦੀ ਲੜੀ ਤਹਿਤ ਸਾਥੀਆਂ ਨੂੰ ਲਾਮਬµਦ ਕਰਨ ਲਈ ਸਬ ਅਰਬਨ ਸਰਕਲ ਲੁਧਿਆਣਾ ਦੀ  ਕਨਵੈਨਸ਼ਨ 27 ਜੁਲਾਈ ਨੂੰ ਐਸਆਰਐਲ ਬੈਕੁµਠ ਹਾਲ ਮਨਸੂਰਾਂ ਵਿਖੇ 10 ਵਜੇ ਕੀਤੀ ਜਾ ਰਹੀ ਹੈ। ਇਸ ਮੌਕੇ ਉਹਨਾਂ ਕਿਹਾ ਕਿ ਇਹ ਰੈਲੀ ਵਾਅਦੇ ਖਿਲਾਫੀ ਵਾਲੀ ਸਰਕਾਰ ਦਾ ਸਫਾਇਆਂ ਕਰਨ ਵਿੱਚ ਸਹਾਈ ਹੋਵੇਗੀ ਜਿਸ ਤੋਂ ਮੁਲਾਜ਼ਮ ਹੀ ਨਹੀ ਸਗੋਂ ਹਰ ਵਰਗ ਦੁਖੀ ਹੈ ਪਰ ਜੇਕਰ ਇਸ ਰੈਲੀ ਤੋਂ ਵੀ ਕੋਈ ਸਾਰਥਿਕ ਹੱਲ ਨਾ ਨਿਕਲੇ ਤਾਂ 11 ਅਗਸਤ ਨੂੰ ਪਾਵਰਕਾਮ ਪਟਿਆਲਾ ਦੇ ਤਿµਨੇ ਗੇਟ ਬµਦ ਕਰਕੇ ਮੋਤੀ ਮਹਿਲ ਅੱਗੇ ਧਰਨਾਂ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾ ਨਾਲ ਸੂਬਾ ਸਕੱਤਰ ਬਲਬੀਰ ਸਿµਘ ਮਾਨ,ਸਕੱਤਰ ਜਗਮੇਲ ਸਿµਘ ਸੁਧਾਰ, ਵਿੱਤ ਸਕੱਤਰ ਗੁਰਮਿµਦਰ ਸਿµਘ ਹਿੱਸੋਵਾਲ, ਸਹਾਇਕ ਸਕੱਤਰ ਗੁਰਮੇਲ ਸਿµਘ ਬਿਰਕ,ਗੀਤਕਾਰ ਅਮਰੀਕ ਸਿµਘ ਤਲਵµਡੀ,ਗੀਤਕਾਰ ਬਲਵੀਰ ਮਾਨ ਜੰਡੀ ਵਾਲਾ, ਜਸਮਿµਦਰ ਕੌਰ ਦਿਓੁਲ, ਮੀਤ ਪ੍ਰਧਾਨ ਰਜਿµਦਰ ਸਿµਘ ਮੋਹੀ, ਜਸਮੇਲ ਸਿµਘ ਮੋਹੀ ਆਦਿ ਹਾਜ਼ਰ ਸਨ।

 

ਨੌਜਵਾਨ ਕਲੱਬ ਦੀ ਚੋਣ ਹੋਈ

ਹਠੂਰ,27,ਜੁਲਾਈ-(ਕੌਸ਼ਲ ਮੱਲ੍ਹਾ)-ਦਸ਼ਮੇਸ ਯੂਥ ਕਲੱਬ ਪਿੰਡ ਲੰਮਾ ਦੀ ਅੱਜ ਸਰਬਸੰਮਤੀ ਨਾਲ ਚੋਣ ਹੋਈ।ਜਿਸ ਵਿਚ ਰਣਜੀਤ ਸਿੰਘ ਲੱਖਾ ਨੂੰ ਕਲੱਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।ਇਸ ਮੌਕੇ ਪ੍ਰਧਾਨ ਰਣਜੀਤ ਸਿੰਘ ਲੱਖਾ ਨੇ ਕਿਹਾ ਕਿ ਜੋ ਜਿਮੇਵਾਰੀ ਮੈਨੂੰ ਕਲੱਬ ਵੱਲੋ ਦਿੱਤੀ ਗਈ ਹੈ ਮੈ ਇਸ ਜਿਮੇਵਾਰੀ ਨੂੰ ਇਮਾਨਦਾਰੀ ਅਤੇ ਵਫਾਦਾਰੀ ਨਾਲ ਨਿਭਾਵਾਗਾ ਅਤੇ ਕਲੱਬ ਦੀ ਚੜ੍ਹਦੀ ਕਲਾਂ ਲਈ ਹਮੇਸਾ ਤੱਤਪਰ ਰਹਾਗਾ।ਇਸ ਮੌਕੇ ਸਮਾਜ ਸੇਵਕ ਇੰਦਰਜੀਤ ਸਿੰਘ ਲੰਮਾ ਅਤੇ ਬਬਲਾ ਲੰਮਾ ਨੇ ਦੱਸਿਆ ਕਿ ਜਲਦੀ ਹੀ ਪਿੰਡ ਦੀ ਮੁੱਖ ਫਿਰਨੀ ਅਤੇ ਧਾਰਮਿਕ ਸਥਾਨਾ ਤੇ ਕਲੱਬ ਵੱਲੋ ਛਾਦਾਰ ਅਤੇ ਫਲਦਾਰ ਬੂਟੇ ਲਗਾਏ ਜਾਣਗੇ ਅਤੇ ਸਮੇਂ-ਸਮੇਂ ਤੇ ਕਲੱਬ ਵੱਲੋ ਲੋੜਵੰਦਾ ਦੀ ਸਹਾਇਤਾ ਕੀਤੀ ਜਾਵੇਗੀ।ਅੰਤ ਵਿਚ ਸਮੂਹ ਆਹੁਦੇਦਾਰਾ ਅਤੇ ਮੈਬਰਾ ਨੇ ਨਵੇਂ ਬਣੇ ਪ੍ਰਧਾਨ ਰਣਜੀਤ ਸਿੰਘ ਨੂੰ ਮੁਬਾਰਕਾ ਦਿੱਤੀਆ।ਇਸ ਮੌਕੇ ਉਨ੍ਹਾ ਨਾਲ ਗੁਰਵਿੰਦਰ ਸਿੰਘ,ਕੁਲਦੀਪ ਸਿੰਘ ਮਾਹੀ,ਸਹਿਜਪ੍ਰੀਤ ਸਿੰਘ,ਸੰਦੀਪ ਸਰਮਾਂ,ਕੁਲਵਿੰਦਰ ਸਿੰਘ,ਸਤਨਾਮ ਸਿੰਘ ਆਦਿ ਹਾਜ਼ਰ ਸਨ।