ਗ੍ਰੀਨ ਮਿਸ਼ਨ ਪੰਜਾਬ ਟੀਮ ਨੂੰ ਡੀ ਸੀ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਤੇ ਬਾਬਾ ਲੱਖਾ ਸਿੰਘ ਨਾਨਕਸਰ ਵਾਲੇ ਵੱਲੋਂ ਸਨਮਾਨਿਤ ਕੀਤਾ ਗਿਆ

ਆਪਣੀਆਂ ਦਲੀਲਾਂ ਨਾਲ ਧਰਤੀ ਦੇ 33% ਹਿੱਸੇ ਨੂੰ ਰੁੱਖਾਂ ਨਾਲ ਸਜਾ ਕੇ ਪਵਨ ਗੁਰੂ, ਪਾਣੀ ਪਿਤਾ ਅਤੇ ਧਰਤੀ ਮਾਤਾ ਦੀ ਸਾਂਭ ਸੰਭਾਲ ਕਰ ਰਹੀ ਅਤੇ ਲੋਕਾਂ ਨੂੰ ਪ੍ਰੇਰਿਤ ਕਰ ਰਹੀ ਸੰਸਥਾ ਦਾ ਗਰੀਨ ਪੰਜਾਬ ਮਿਸ਼ਨ ਟੀਮ ਦੇ ਮੈਂਬਰਾਂ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਜੀ ਅਤੇ ਸੰਤ ਬਾਬਾ ਲੱਖਾ ਸਿੰਘ ਜੀ  ਨਾਨਕਸਰ ਵਾਲਿਆਂ ਵੱਲੋਂ ਰੁੱਖਾਂ ਪ੍ਰਤੀ ਜਾਗਰੂਕ ਕਰਨ ਲਈ ਕਰਵਾਏ ਗਏ ਸਮਾਗਮ ਵਿੱਚ ਏ.ਡੀ.ਸੀ ਡਾ. ਨਯਨ ਜੱਸਲ, ਏਡੀਸੀ ਡਾ.ਹਰਜਿੰਦਰ ਸਿੰਘ ਬੇਦੀ, ਐਸ ਡੀਐਮ ਸ੍ਰ.ਨਰਿੰਦਰ ਸਿੰਘ ਧਾਲੀਵਾਲ, ਤਹਿਸੀਲਦਾਰ ਸ੍ਰੀ ਮਨਮੋਹਨ ਕੌਸ਼ਿਕ ਅਤੇ ਰੇਂਜ ਅਫਸਰ ਸ੍ਰ. ਮੋਹਣ ਸਿੰਘ ਅਤੇ ਦਰਜਨਾਂ ਪੰਚਾਇਤਾਂ ਦੀ ਹਾਜ਼ਰੀ ਵਿੱਚ ਸਨਮਾਨਿਤ ਕੀਤਾ ਅਤੇ ਨਾਲ ਹੀ ਸੰਸਥਾ ਵੱਲੋਂ ਰੁੱਖਾਂ ਪ੍ਰਤੀ ਜਾਗਰੂਕ ਕਰਦੀ ਕਾਪੀ ( ਨੋਟ ਬੁੱਕ )ਵੀ ਲੋਕ ਅਰਪਣ ਕੀਤੀ ਗਈ ਇਸ ਮੌਕੇ ਡੀ. ਸੀ.ਸ੍ਰੀ ਸ਼ਰਮਾ ਅਤੇ ਬਾਬਾ ਲੱਖਾ ਸਿੰਘ ਜੀ ਵੱਲੋਂ ਸਕੂਲਾਂ ਨੂੰ ਅਪੀਲ ਕੀਤੀ ਗਈ ਕਿ ਇਹ ਕਾਪੀ ਜਿਸ ਵਿੱਚ ਪਾਣੀ ਬਚਾਉਣ,ਹਰਬਲ ਬੂਟਿਆਂ ਬਾਰੇ,ਸੜਕਾਂ ਕਿਨਾਰੇ  ਲੱਗਣ ਵਾਲੇ, ਬਿਜਲੀ ਦੀਆਂ ਤਾਰਾਂ ਹੇਠ ਲੱਗਣ ਵਾਲੇ,ਘਰਾਂ ਵਿੱਚ ਲੱਗਣ ਵਾਲੇ ਅਤੇ ਹੋਰ ਵੀ ਰੁੱਖਾਂ ਪ੍ਰਤੀ ਜਾਗ੍ਰਿਤ ਕਰਨ ਲਈ ਬੇਸ਼ਕੀਮਤੀ ਜਾਣਕਾਰੀ ਦਿੱਤੀ ਗਈ ਹੈ ਬੱਚਿਆਂ ਰਾਹੀਂ ਘਰ ਘਰ ਤੱਕ ਪਹੁੰਚ ਦੀ ਕਰਨੀ  ਸਾਡਾ ਸਾਰਿਆਂ ਦਾ ਫਰਜ਼ ਹੈ, ਇਸ ਵੇਲੇ ਸਪਰਿੰਗ ਡਿਊ ਸਕੂਲ ਦੀ ਮੈਨਜਮੈਂਟ, ਸਟਾਫ ,ਦਰਜਨਾਂ ਪਿੰਡਾਂ ਦੇ ਪੰਚਾਂ, ਸਰਪੰਚਾਂ ਤੋਂ ਇਲਾਵਾ ਟੀਮ ਦੇ ਪ੍ਰੋਫੈਸਰ ਕਰਮ ਸਿੰਘ ਸੰਧੂ, ਮੈਡਮ ਕੰਚਨ ਗੁਪਤਾ ,ਪ੍ਰੋ ਨਿਰਮਲ ਸਿੰਘ, ਡਾ. ਜਸਵੰਤ ਸਿੰਘ ਢਿੱਲੋਂ,ਸਰਪੰਚ ਸ਼ਿਵਰਾਜ ਸਿੰਘ ਐਡਵੋਕੇਟ ਰੋਮੀ ਜੀ ਅਤੇ ਸਤਪਾਲ ਸਿੰਘ ਦੇਹਡ਼ਕਾ  ਆਦਿ ਹਾਜ਼ਰ ਸਨ