ਸ਼ਰਾਰਤੀ ਅਨਸਰ ਕਮੇਟੀ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਚਾਲਾਂ ਤੋਂ ਬਾਜ਼ ਆਉਣ
ਅਜੀਤਵਾਲ, ( ਬਲਵੀਰ ਸਿੰਘ ਬਾਠ) ਪੰਜਾਬ ਦੇ ਇਤਿਹਾਸਕ ਪਿੰਡ ਢੁੱਡੀਕੇ ਵਿਖੇ ਗਦਰੀ ਬਾਬਿਆਂ ਦੀ ਯਾਦ ਚ ਗਦਰੀ ਬਾਬੇ ਯਾਦਗਾਰੀ ਪ੍ਰਬੰਧਕ ਕਮੇਟੀ ਵੇ ਬਰੋਦਾ ਪਿਛਲੇ ਦਿਨੀਂ ਇਕ ਨਿੱਜੀ ਅਖਬਾਰ ਦੇ ਪੱਤਰਕਾਰ ਵੱਲੋਂ ਅਚਨ ਚੇਤ ਬੇਬੁਨਿਆਦ ਖ਼ਬਰ ਲਾਉਣ ਤੇ ਅੱਜ ਗਦਰੀ ਬਾਬੇ ਪ੍ਰਬੰਧਕ ਕਮੇਟੀ ਵੱਲੋਂ ਸਖ਼ਤ ਸ਼ਬਦਾਂ ਵਿਚ ਨਿੰਦਿਆ ਕੀਤੀ ਗਈ ਜਨਸੰਘ ਤੇ ਨਿਊਜ਼ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮਾਸਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਕੁਝ ਸ਼ਰਾਰਤੀ ਅਨਸਰ ਕਮੇਟੀ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਚਾਲਾਂ ਚੱਲ ਰਹੇ ਹਨ ਜਿਸ ਨੂੰ ਤਾੜਨਾ ਦਿੰਦੇ ਹੋਏ ਪਿਛਲੇ ਦਿਨੀਂ ਅਖ਼ਬਾਰ ਚ ਲੱਗੀ ਖ਼ਬਰ ਦਾ ਸਪੱਸ਼ਟੀਕਰਨ ਦਿੱਤਾ ਪ੍ਰਧਾਨ ਮਾਸਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਗ਼ਦਰੀ ਬਾਬੇ ਪ੍ਰਬੰਧਕ ਕਮੇਟੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਵੱਡੀ ਪੱਧਰ ਤੇ ਕੰਮ ਕਰ ਰਹੀ ਹੈ ਗ਼ਦਰੀ ਬਾਬੇ ਪ੍ਰਬੰਧ ਕਮੇਟੀ ਵੱਲੋਂ ਅਠਾਰਾਂ ਜੂਨ ਨੂੰ ਗਦਰੀ ਬਾਬਾ ਰੂੜ ਸਿੰਘ ਗਦਰੀ ਬਾਬਾ ਈਸ਼ਰ ਸਿੰਘ ਦੀ ਸ਼ਹਾਦਤ ਛੋਟੇ ਪੱਧਰ ਤੇ ਪੰਚਾਇਤ ਨਗਰ ਨਿਵਾਸੀ ਅਤੇ ਮੋਹਤਬਰਾਂ ਦੀ ਹਾਜ਼ਰੀ ਵਿੱਚ ਮਨਾਈ ਗਈ ਇਸ ਤੋਂ ਇਲਾਵਾ ਗ਼ਦਰੀ ਬਾਬੇ ਪ੍ਰਬੰਧਕ ਕਮੇਟੀ ਵੱਲੋਂ ਇਕ ਸਫਾਈ ਵਾਸਤੇ ਸੇਵਾਦਾਰ ਮਾਲੀ ਰੱਖਿਆ ਹੋਇਆ ਸੀ ਜੋ ਦੋ ਮਹੀਨਿਆਂ ਤੋਂ ਬਿਮਾਰ ਹੋਣ ਕਾਰਨ ਆਪਣੀ ਡਿਊਟੀ ਪੂਰੀ ਤਰ੍ਹਾਂ ਨਹੀਂ ਨਿਭਾ ਸਕਿਆ ਜਿਸ ਬਾਰੇ ਏਡੀਸੀ ਸਾਹਿਬ ਅਤੇ ਬੀ ਡੀ ਓ ਆਫਿਸ ਤੋਂ ਫਾਈਲ ਤਿਆਰ ਕਰਵਾ ਕੇ ਅਪਰੂਵਲ ਡੀਸੀ ਦਫ਼ਤਰ ਭੇਜ ਦਿੱਤੀ ਗਈ ੲਿਸ ਤੋਂ ੲਿਲਾਵਾ ਬਾਜਾ ਪੱਤੀ ਵੱਲੋਂ ਛੱਪਡ਼ ਦੀ ਸਫਾਈ ਦਾ ਕੰਮ ਮਿੱਟੀ ਕੱਢਣ ਦਾ ਤੇ ਪਾਣੀ ਕੱਢਣ ਦਾ ਚੱਲ ਰਿਹਾ ਸੀ ਜਿਸ ਕਰਕੇ ਕਮੇਟੀ ਦੀ ਪਾਰਕ ਵਿੱਚ ਕਾਂ ਨਹੀਂ ਲਗਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਕਮੇਟੀ ਨੇ ਇਹ ਯਾਦਗਾਰਾਂ ਬਿਨਾਂ ਸਰਕਾਰੀ ਸਹਾਇਤਾ ਤੋਂ ਨਗਰ ਨਿਵਾਸੀ ਅਤੇ ਐਨਆਰਆਈ ਵੀਰਾਂ ਦੀ ਮਦਦ ਨਾਲ ਤਿਆਰ ਕਰਵਾਈਆਂ ਹਨ ਕਿਉਂਕਿ ਪੰਦਰਾਂ ਲੱਖ ਰੁਪਿਆ ਐਨਆਰਆਈ ਵੀਰਾਂ ਵੱਲੋਂ ਮਾਲੀ ਮੱਦਦ ਗ਼ਦਰੀ ਬਾਬੇ ਯਾਦਗਾਰ ਪ੍ਰਬੰਧ ਕਮੇਟੀ ਨੂੰ ਭੇਜੀ ਗਈ ਸੀ ਇਸ ਸਮੇਂ ਜਨਰਲ ਸਕੱਤਰ ਸਰਬਜੀਤ ਸਿੰਘ ਮਾਸਟਰ ਗੋਪਾਲ ਸਿੰਘ ਖਜ਼ਾਨਚੀ ਮਾਸਟਰ ਹਰੀ ਸਿੰਘ ਅਤੇ ਤਰਸੇਮ ਸਿੰਘ ਪ੍ਰੈੱਸ ਸਕੱਤਰ ਜੋਗਿੰਦਰ ਸਿੰਘ ਚਮਕੌਰ ਸਿੰਘ ਫੌਜੀ ਸਤਨਾਮ ਸਿੰਘ ਹਰਜਿੰਦਰ ਸਿੰਘ ਬੇਅੰਤ ਸਿੰਘ ਹਾਜ਼ਰ ਸਨ ਜਿਨ੍ਹਾਂ ਨੇ ਪਿਛਲੇ ਦਿਨੀਂ ਗਦਰੀ ਬਾਬੇ ਪ੍ਰਬੰਧਕ ਕਮੇਟੀ ਵਿਰੁੱਧ ਲੱਗੀ ਖ਼ਬਰ ਦਾ ਸਖ਼ਤ ਸ਼ਬਦਾਂ ਵਿਚ ਨਿੰਦਿਆ ਕਰਦੇ ਹੋਏ ਰੋਸ ਪ੍ਰਗਟ ਕੀਤਾ