ਬੰਦੀ ਸਿੰਘਾਂ ਨੂੰ ਰਿਹਾਈ ਦਾ ਮੋਰਚਾ ਭੁੱਖ ਹਡ਼ਤਾਲ ਛੇਵੇਂ ਦਿਨ 'ਚ ਪਹੁੰਚੀ 

ਨੌਜਵਾਨ ਬੰਦੀ ਸਿੰਘਾਂ ਦੀ ਰਿਹਾਈ  ਲਈ ਹੱਕਾਂ ਦੀ ਲੜਾਈ ਜ਼ਰੂਰ ਲੜਨਗੇ : ਸੰਤ ਲੋਪੋਂ  , ਸ : ਹੇਰਾਂ

ਮੁੱਲਾਂਪੁਰ ਦਾਖਾ  26  ਫ਼ਰਵਰੀ  (ਸਤਵਿੰਦਰ ਸਿੰਘ ਗਿੱਲ  ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਉਹਨਾਂ ਦੇ ਬੁੱਤ ਦੇ ਸਾਹਮਣੇ ਪੱਕਾ ਮੋਰਚਾ ਬੰਦੀ ਸਿੰਘਾਂ  ਦੀ ਰਿਹਾਈ ਨੂੰ ਲੈ ਕੇ ਚੱਲ ਰਹੀ ਭੁੱਖ ਹਡ਼ਤਾਲ ਦਾ ਛੇਵਾਂ ਦਿਨ ਭੁੱਖ ਹਡ਼ਤਾਲ ਤੇ ਬੈਠਣ ਵਾਲੇ ਜੁਝਾਰੂ ਪਿੰਡ ਤਲਵੰਡੀ ਰਾਏ   ( ਲੁਧਿਆਣਾ ) ਕਿਸਾਨ ਮਜ਼ਦੂਰ ਨੌਜਵਾਨ ਯੂਨੀਅਨ ਸ਼ਹੀਦਾਂ ਦੇ  ਮੈਂਬਰ ਜਗਤਾਰ ਸਿੰਘ ਤਾਰਾ ਤਲਵੰਡੀ,ਕਰਨਵੀਰ ਸਿੰਘ ਵਿਧੀ , ਰਣਜੀਤ ਸਿੰਘ ਧਾਲੀਵਾਲ ,ਸੁਖਵਿੰਦਰ ਸਿੰਘ ਦਿਓਲ  ,ਗੁਰਪ੍ਰੀਤ ਸਿੰਘ ਤਲਵੰਡੀ, ਬਲਦੇਵ ਸਿੰਘ ਦੇਵ ਸਰਾਭਾ ਸਮੇਤ ਭੁੱਖ ਹਡ਼ਤਾਲ ਤੇ ਹਾਜ਼ਰ ਸਨ । ਇਸ ਮੌਕੇ ਲੋਪੋ ਸੰਪ੍ਰਦਾ ਦੇ ਮੁਖੀ ਸੰਤ ਜਗਜੀਤ ਸਿੰਘ ਜੀ ਲੋਪੋਂ ਵਾਲਿਆਂ ਨੇ ਵੀ ਭੁੱਖ ਹਡ਼ਤਾਲ ਤੇ ਬੈਠੇ ਜੁਝਾਰੂਆਂ ਚ ਹਾਜ਼ਰੀ ਲਵਾਈ ਕੇ ਜਿਨ੍ਹਾਂ ਸਾਨੂੰ ਭਜਨ ਸਿਮਰਨ ਕਰਨਾ ਜ਼ਰੂਰੀ ਹੈ ਓਨਾ ਹੀ ਜ਼ਰੂਰੀ ਆਪਣੇ ਹੱਕਾਂ ਲਈ ਲੜਨਾ ਇਸ ਲਈ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣ ਲਈ ਸਾਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਇਸ ਮੋਰਚੇ 'ਚ ਪਹੁੰਚਣਾ ਅਤਿ ਜ਼ਰੂਰੀ ਹੈ। ਰੋਜ਼ਾਨਾ ਪਹਿਰੇਦਾਰ ਤੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਨੇ ਮੋਰਚੇ ਚ ਹਾਜ਼ਰ ਲਵਾਉਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ  ਕਿ ਪੰਜਾਬ ਦੇ ਨੌਜਵਾਨ ਆਪਣੇ ਹੱਕਾਂ ਲਈ ਇਕ ਪਲੇਟਫਾਰਮ ਤੇ ਇਕੱਠੇ ਹੋ ਰਹੇ ਹਨ ਤੇ ਸਾਨੂੰ ਸਿੱਖ ਨੌਜਵਾਨਾਂ ਨੂੰ ਆਪਣੇ ਵਡਮੁੱਲੇ ਇਤਿਹਾਸ ਦੇ ਨਾਲ ਜੋੜਨਾ ਜਿੰਨਾ ਅਤਿ ਜ਼ਰੂਰੀ ਹੈ ਉਸ ਤੋਂ ਵੀ ਵੱਧ ਜ਼ਰੂਰੀ ਹੈ ਕਿ ਆਪਣੇ ਹੱਕਾਂ ਲਈ ਜਾਗ੍ਰਿਤ ਹੋਣਾ ਜਿਸ ਤਰ੍ਹਾਂ ਸਾਡੇ ਨੌਜਵਾਨ ਸੰਦੀਪ ਸਿੰਘ ਦੀਪ ਸਿੱਧੂ ਆਪਣੀ ਚਮਕ ਦਮਕ ਦੀ ਦੁਨੀਆਂ ਛੱਡ ਕੇ  ਜੋ ਪੂਰੇ ਪੰਜਾਬ ਦੇ ਦਰਦ ਨੂੰ ਆਪਣੇ ਦਿਲ ਚ ਵਿਛਾ ਕੇ ਹੱਕਾਂ ਦੀ ਲੜਾਈ ਲੜਨ ਲੱਗੇ ਸੀ ਪਰ ਮੰਦਭਾਗਾ ਉਹ ਕੋਹੇਨੂਰ ਹੀਰਾ ਸਾਡੇ ਤੋਂ ਵਿਛੜ ਗਿਆ ਉਸ ਨੌਜਵਾਨ ਦੀ ਅੰਤਮ ਅਰਦਾਸ 'ਚ ਪਹੁੰਚੀਆਂ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਇਹ ਸਾਬਤ ਕਰਦਾ ਕੀ ਪੰਜਾਬ ਦੀ ਜਵਾਨੀ ਹੱਕਾਂ ਲਈ ਲੜਨ ਲਈ ਤਿਆਰ ਹੈ ਜੋ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਪੂਰੇ ਸਿੱਖ ਕੌਮ ਦੇ ਹੱਕਾਂ ਦੀ ਲੜਾਈ ਜ਼ਰੂਰ ਲੜਨਗੇ ਅਤੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਵਿਖੇ ਚੱਲ ਰਿਹਾ ਮੋਰਚਾ ਭੁੱਖ ਹਡ਼ਤਾਲ ਚ ਹਾਜ਼ਰੀ ਲਵਾ ਕੇ ਹਾਅ ਦਾ ਨਾਅਰਾ ਜ਼ਰੂਰ ਮਾਰਨਗੇ। ਜਗਤਾਰ ਸਿੰਘ ਤਾਰਾ ਤਲਵੰਡੀ ਨੇ ਆਖਿਆ ਕਿ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਸਾਨੂੰ ਪਿੰਡ ਪਿੰਡ ਤੋਂ  ਜਥੇ ਬਣਾ ਕੇ ਇਸ ਮੋਰਚੇ ਭੁੱਖ ਹਡ਼ਤਾਲ ਵਿੱਚ ਭੇਜਣੇ ਪੈਣਗੇ ਤਾਂ ਜੋ ਸਾਡੀ ਕੌਮ ਦੇ ਕੋਹੇਨੂਰ ਹੀਰਿਆਂ ਨੂੰ ਜਲਦ ਰਿਹਾਅ ਕਰਵਾ ਸਕੀਏ । ਸਾਬਕਾ ਸਰਪੰਚ ਜਗਤਾਰ ਸਿੰਘ ਸਰਾਭਾ,ਇੰਦਰਜੀਤ ਸਿੰਘ ਸਹਿਜਾਦ , ਕਰਨਵੀਰ ਸਿੰਘ ਵਿਧੀ ਕਮਲਜੀਤ ਸਿੰਘ ਕਮਲ ਬਰਮੀ ਕੁਲਦੀਪ ਸਿੰਘ ਕਾਲਾ ਬੁਰਜ ਲਿੱਟਾਂ ,ਖੰਨਾ ਜੰਡ , ਜੱਗਧੂੜ ਸਿੰਘ ਸਰਾਭਾ,ਰਾਜਦੀਪ ਸਿੰਘ ਆਂਡਲੂ, ਜਗਤਾਰ ਸਿੰਘ ਭੈਣੀ ਦਰੇੜਾ ,ਸਾਬਕਾ ਸਰਪੰਚ ਜਸਵੀਰ ਟੂਸੇ ,ਕੁਲਜੀਤ ਸਿੰਘ ਭੰਮਰਾ ਸਰਾਭਾ, ਆਦਿ ਹਾਜ਼ਰ ਸਨ ।