You are here

ਰੁੱਖਾਂ ਤੋਂ ਬਿਨਾਂ ਮਨੁੱਖ ਦਾ ਜੀਵਨ ਅਸੰਭਵ:-ਮਨਦੀਪ ਸਿੰਘ ਸਹੋਤਾ

ਹਲਕਾ ਮਹਿਲ ਕਲਾਂ ਦੇ ਵੱਖ ਵੱਖ ਪਿੰਡਾਂ ਚ ਲਗਾਏ ਬੂਟੇ  

ਮਹਿਲਾ ਕਲਾਂ /ਬਰਨਾਲਾ -28 ਜੁਲਾਈ (ਗੁਰਸੇਵਕ ਸਿੰਘ ਸੋੋਹੀ)- ਲੋਕ ਭਲਾਈ ਕੰਮਾਂ ਵਿੱਚ ਥੋੜ੍ਹੇ ਸਮੇਂ ਵਿਚ ਇਕ ਵੱਖਰੀ ਤੇ ਸਮਾਜ ਵਿੱਚ ਚੰਗਾ ਨਾਮਣਾ ਖੱਟਣ ਵਾਲੀ ਸੰਸਥਾ ਮਨਦੀਪ ਸਿੰਘ ਸਹੋਤਾ ਲੋਕ ਭਲਾਈ ਫਾਉਂਡੇਸ਼ਨ ਵੱਲੋਂ ਪ੍ਰਦੂਸ਼ਤ ਹੋ ਚੁੱਕੇ ਵਾਤਾਵਰਣ ਨੂੰ ਕੁੱਝ ਹੱਦ ਤਕ ਸ਼ੁੱਧ ਬਣਾਉਣ ਦੇ ਕੀਤੇ ਉਪਰਾਲੇ ਨੂੰ ਲੈ ਕੇ  ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵੱਖ ਵੱਖ ਪਿੰਡਾਂ ਵਿੱਚ ਗੁੁਰਮ, ਗੁੰਮਟੀ,ਹਮੀਦੀ ,ਬੜੀ ,ਟਿੱਬਾ ,ਮਨਾਲ  ਆਦਿ ਵਿਖੇ ਸਾਂਝੀਆਂ ਥਾਵਾਂ ਤੇ ਵੱਖ ਵੱਖ ਤਰ੍ਹਾਂ ਦੇ ਫੁੱਲਦਾਰ ਫਲਦਾਰ ਅਤੇ ਸਜਾਵਟੀ ਬੂਟੇ ਲਗਾਏ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕ ਭਲਾਈ ਫਾਊਂਡੇਸ਼ਨ ਦੇ ਸਰਪ੍ਰਸਤ ਮਨਦੀਪ ਸਿੰਘ ਸਹੋਤਾ ਨੇ ਕਿਹਾ ਕਿ ਕੁਦਰਤ ਨਾਲ ਮਨੁੱਖ ਦਾ ਡੂੰਘਾ ਰਿਸ਼ਤਾ ਹੈ, ਸੁਰੂ ਤੋਂ ਅੰਤ ਤੱਕ ਰੁੱਖ ਮਨੁੱਖ ਦਾ ਸਾਥ ਨਿਭਾਉਂਦੇ ਹਨ। ਰੁੱਖ ਉਸ ਪਰਮਾਤਮਾ ਵੱਲੋਂ ਮਨੁੱਖ ਨੂੰ ਦਿੱਤੇ ਗਏ ਅਨਮੋਲ ਤੋਹਫੇ ਹਨ। ਉਹ ਕੇਵਲ ਸਾਡੇ ਲਈ ਹੀ ਨਹੀਂ ਸਗੋਂ ਧਰਤੀ ਤੇ ਰਹਿੰਦੇ ਹਰੇਕ ਸੰਜੀਵ ਪ੍ਰਾਣੀ ਲਈ ਬਹੁਤ ਜ਼ਰੂਰੀ ਹਨ। ਇਥੋਂ ਤੱਕ ਕਿ ਪ੍ਰਿਥਵੀ ਦਾ ਜੀਵਨ ਰੁੱਖਾਂ ਦੀ ਹੋਂਦ ਨਾਲ ਹੀ ਚਲਦਾ ਰਹਿ ਸਕਦਾ ਹੈ। ਮਨਦੀਪ ਸਹੋਤਾ ਨੇ ਕਿਹਾ ਕਿ ਰੁੱਖ ਮਨੁੱਖ ਦੇ ਸੱਚੇ ਮਿੱਤਰ ਹਨ। ਕਿਉਂਕਿ ਜੋ ਅੱਜ ਤੱਕ ਸਾਇੰਸ ਨਹੀਂ ਕਰ ਸਕੀ, ਉਹ ਮੁਫ਼ਤ ਵਿੱਚ ਰੁੱਖ ਸਾਡੇ ਲਈ ਕਰ ਰਹੇ ਹਨ। ਉਹ ਆਕਸੀਜਨ ਛੱਡਦੇ ਹਨ ਅਤੇ ਕਾਰਬਨ ਡਾਈਆਕਸਾਈਡ ਨੂੰ ਜ਼ਜ਼ਬ ਕਰਦੇ ਹਨ, ਰੁੱਖ ਧਰਤੀ ਤੇ ਤਾਪਮਾਨ ਨੂੰ ਕਾਬੂ ਕਰਦੇ ਹਨ।ਉਨ੍ਹਾਂ ਕਿਹਾ ਕਿ ਸਾਡੀ ਫਾਊਡੇਸ਼ਨ ਵੱਲੋਂ ਰੁੱਖ ਲਗਾਉਣ ਤੋਂ ਇਲਾਵਾ ਲੋੜਵੰਦ ਪਰਿਵਾਰਾਂ ਨੂੰ ਦਵਾਈਆਂ ,ਰਾਸ਼ਨ ਅਤੇ ਕੁੜੀਆਂ ਦੇ ਵਿਆਹ ਮੌਕੇ ਲੋੜੀਂਦਾ ਮੱਦਦ ਵੀ ਕੀਤੀ ਜਾਂਦੀ ਹੈ। ਇਸ ਮੌਕੇ ਡਾ ਇਕਬਾਲ ਸਿੰਘ ਠੁੱਲੇਵਾਲ ,ਸੁਖਪਾਲ ਸਿੰਘ ਹੇਡ਼ੀਕੇ, ਰਾਮਦਾਸ ਸਿੰਘ ਹੇਡ਼ੀਕੇ ,ਬੇਅੰਤ ਸਿੰਘ, ਬੇਅੰਤ ਸਿੰਘ ਗੁਰਮਾ, ਬਲਬੀਰ ਸਿੰਘ ਸਹੋਤਾ ,ਗੁਰਮੀਤ ਸਿੰਘ ਆਦਿ ਹਾਜ਼ਰ ਸਨ ।