ਮਹਿਲ ਕਲਾਂ /ਬਰਨਾਲਾ -28 ਜੁਲਾਈ- (ਗੁਰਸੇਵਕ ਸਿੰਘ ਸੋਹੀ)- ਪਿੰਡ ਵਜੀਦਕੇ ਖੁਰਦ ਵਿਖੇ ਸਾਉਣ ਮਹੀਨੇ
ਨੂੰ ਸਮਰਪਿਤ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਨੌਜਵਾਨ ਲੜਕੀਆਂ ਅਤੇ ਸੁਆਣੀਆਂ ਵੱਲੋਂ ਪੀਂਘਾਂ ਪਾ ਕੇ ਲੋਕ ਬੋਲੀਆਂ ਅਤੇ ਗਿੱਧਾ ਪਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਫੁਲਕਾਰੀਆਂ, ਚਰਖੇ, ਮਧਾਣੀਆਂ, ਲਾਲਟੈਣ,ਚਾਦਰਾਂ, ਪੁਰਾਤਨ ਡਿਜ਼ਾਈਨਾਂ ਦੀਆਂ ਦਰੀਆਂ ਅਤੇ ਖੇਸ ਦੀ ਪ੍ਰਦਰਸ਼ਨੀ ਲਾ ਕੇ ਬੱਚਿਆਂ ਨੂੰ ਉਨ੍ਹਾਂ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਸਰਪੰਚ ਕਰਮ ਸਿੰਘ ਬਾਜਵਾ,ਪੰਚ ਜਸਵੀਰ ਸਿੰਘ ਗਰੇਵਾਲ,ਹਰਬੰਸ ਲਾਲ,ਸਤਨਾਮ ਸਿੰਘ ਵਿਰਕ,ਪੰਚ ਡਾ ਗੋਬਿੰਦ ਸਿੰਘ ,ਬਲਜੀਤ ਸਿੰਘ ਬਬਲੂ,ਨਛੱਤਰ ਸਿੰਘ,ਪੰਚ ਬਿਮਲਾ ਰਾਣੀ,ਪੰਚ ਜਸਵੀਰ ਕੌਰ ਅਤੇ ਜੱਸੀ ਸਿੰਘ ਨੇ ਕਿਹਾ ਕਿ ਅੱਜ ਦਾ ਇਹ ਸਮਾਗਮ ਹੋਰਨਾਂ ਬੱਚਿਆਂ ਨੂੰ ਪੁਰਾਤਨ ਵਿਰਸੇ ਨਾਲ ਜੋੜੇਗਾ। ਉਨ੍ਹਾਂ ਕਿਹਾ ਕਿ ਸਾਉਣ ਮਹੀਨੇ ਲੱਗਦੀਆਂ ਤੀਆਂ ਨੌਜਵਾਨ ਲੜਕੀਆਂ ਅਤੇ ਨਵ ਵਿਆਹੀਆਂ ਵਹੁਟੀਆਂ ਲਈ ਖੁਸ਼ੀ ਦਾ ਪ੍ਰਗਟਾਵਾ ਕਰਨ ਦਾ ਅਹਿਮ ਤਿਉਹਾਰ ਹੈ,ਇਸ ਮੌਕੇ ਲੜਕੀਆਂ ਇਕੱਠੀਆਂ ਹੋ ਕੇ ਖ਼ੁਸ਼ੀ ਦੇ ਗੀਤ ਗਾਉਂਦੀਆਂ ਹਨ ਅਤੇ ਬੋਲੀਆਂ ਪਾ ਕੇ ਖੁਸ਼ੀ ਸਾਂਝੀ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਇੰਟਰਨੈੱਟ ਦਾ ਯੁੱਗ ਹੋਣ ਕਰਕੇ ਨਵੀਂ ਪੀੜ੍ਹੀ ਇਸ ਵਿਰਸੇ ਤੋਂ ਦੂਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਹਰ ਸਾਲ ਕੀਤੇ ਜਾਇਆ ਕਰਨਗੇ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਵਿਰਸੇ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਮੌਕੇ ਸਤਨਾਮ ਕੌਰ ਦੀ ਅਗਵਾਈ ਹੇਠ ਗਿੱਧਾ ਭੰਗੜਾ ਅਤੇ ਲੋਕ ਬੋਲੀਆਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਬਜ਼ੁਰਗ ਔਰਤਾਂ ਨੇ ਸਿੱਠਣੀਆਂ ਅਤੇ ਹੋਰ ਲੋਕ ਬੋਲੀਆਂ ਰਾਹੀਂ ਆਪਣੀ ਹਾਜ਼ਰੀ ਲਵਾਈ। ਇਸ ਮੌਕੇ ਗੁਰਬਖਸ਼ ਸਿੰਘ, ਅਦਾਕਾਰ ਹਰਪਾਲ ਸਿੰਘ ਪਾਲੀ ਵਜੀਦਕੇ ਅਤੇ ਮਹਿੰਦਰ ਸਿੰਘ ਹਾਜ਼ਰ ਸਨ।