ਜਗਰਾਓਂ, 28 ਜੁਲਾਈ (ਅਮਿਤ ਖੰਨਾ,) ਜਗਰਾਉਂ ਚ ਇਕ ਵਿਆਹੁਤਾ ਵਲੋਂ ਫਾਹਾ ਲਾ ਕੇ ਖੁਦਕੁਸ਼ੀ ਕਰਨ ਤੇ ਬਾਅਦ ਚ ਉਸ ਦੇ ਪਤੀ ਵਲੋਂ ਵੀ ਖੁਦਕੁਸ਼ੀ ਦੀ ਕੋਸ਼ਿਸ਼ ਕੀਤੇ ਜਾਣ ਦੀ ਖ਼ਬਰ ਹੈ, ਜੋ ਬਚ ਗਿਆ ਤੇ ਲੁਧਿਆਣਾ ਦੇ ਹਸਪਤਾਲ ਚ ਦਾਖ਼ਲ ਹੈ | ਮ੍ਤਿਕ ਸ਼ਿਵਾਨੀ ਵਰਮਾ ਨੇ ਪਿਤਾ ਸੰਜੀਵ ਵਰਮਾ ਨੇ ਸਿਵਲ ਹਸਪਤਾਲ ਜਗਰਾਉਂ ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਸ ਦੀ ਧੀ ਸ਼ਿਵਾਨੀ ਦਾ ਵਿਆਹ ਡੇਢ ਸਾਲ ਪਹਿਲਾਂ ਸ਼ੁਭਮ ਵਰਮਾ ਵਾਸੀ ਮੁਹੱਲਾ ਮਲਹੋਤਰਾ ਜਗਰਾਉਂ ਵਿਖੇ ਹੋਇਆ ਸੀ ਤੇ ਵਿਆਹ ਚ ਉਨ•ਾਂ ਵਲੋਂ ਘਰੇਲੂ ਸਮਾਨ ਦਾਜ ਵਜੋਂ ਵੀ ਦਿੱਤਾ ਗਿਆ ਸੀ ਪੀੜ•ਤ ਪਿਤਾ ਨੇ ਦੱਸਿਆ ਕਿ ਸਹੁਰੇ ਪਰਿਵਾਰ ਵਲੋਂ ਲਗਾਤਾਰ ਸ਼ਿਵਾਨੀ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਬਾਰੇ ਸ਼ਿਵਾਨੀ ਉਨ•ਾਂ ਨੂੰ ਅਕਸਰ ਦੱਸਦੀ ਰਹਿੰਦੀ ਸੀ ਉਨ•ਾਂ ਇਹ ਵੀ ਦੋਸ਼ ਲਗਾਇਆ ਕਿ ਸ਼ਿਵਾਨੀ ਨੂੰ ਸਹੁਰੇ ਪਰਿਵਾਰ ਵਲੋਂ ਮਾਰ ਦਿੱਤਾ ਗਿਆ | ਜਦੋਂ ਕਿ ਦੂਸਰੇ ਪਾਸੇ ਸ਼ਿਵਾਨੀ ਦੇ ਪਤੀ ਸ਼ੁਭਮ ਵਰਮਾ, ਜਿਸ ਵਲੋਂ ਵੀ ਆਪਣੀ ਬਾਂਹ ਦੀ ਨਸ ਕੱਟ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਸੀ, ਦੇ ਪਿਤਾ ਰਾਜੂ ਵਰਮਾ ਨੇ ਦੱਸਿਆ ਕਿ ਉਨ•ਾਂ ਦੇ ਪਰਿਵਾਰ ਵਲੋਂ ਸ਼ਿਵਾਨੀ ਨੂੰ ਕਿਸੇ ਤਰ•ਾਂ ਦੀ ਪ੍ਰੇਸ਼ਾਨੀ ਨਹੀਂ ਦਿੱਤੀ ਜਾਂਦੀ ਸੀ ਤੇ ਅੱਜ ਉਨ•ਾਂ ਦਾ ਸਾਰਾ ਪਰਿਵਾਰ ਆਪੋ-ਆਪਣੇ ਕੰਮਾਂ ਤੇ ਗਿਆ ਹੋਇਆ ਸੀ, ਬਾਅਦ ਚ ਸ਼ਿਵਾਨੀ ਤੇ ਸ਼ੁਭਮ ਹੀ ਘਰ ਸੀ, ਜਿਨ•ਾਂ ਚ ਕੀ ਗੱਲ ਹੋਈ ਕਿ ਸ਼ਿਵਾਨੀ ਨੇ ਫਾਹਾ ਲੈ ਲਿਆ ਤੇ ਉਸ ਦੇ ਪੁੱਤਰ ਨੇ ਵੀ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ, ਇਸ ਬਾਰੇ ਅਜੇ ਪਤਾ ਨਹੀਂ ਜਦੋਂਕਿ ਸ਼ਿਵਾਨੀ ਦੇ ਪੇਕੇ ਪਰਿਵਾਰ ਵਲੋਂ ਪੁੱਜੀ ਉਸ ਦੀ ਮਾਂ ਤੇ ਹੋਰ ਪਰਿਵਾਰਿਕ ਮੈਬਰਾਂ ਵਲੋਂ ਵੀ ਰੋਂਦਿਆਂ ਦੋਸ਼ੀ ਸਹੁਰੇ ਪਰਿਵਾਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ ਇਸ ਸਬੰਧੀ ਮਾਮਲੇ ਦੀ ਜਾਂਚ ਕਰ ਰਹੀ ਸਬ ਇੰਸਪੈਕਟਰ ਕਮਲਦੀਪ ਕੌਰ ਨੇ ਦੱਸਿਆ ਕਿ ਸ਼ਿਵਾਨੀ ਦੀ ਮੌਤ ਦੇ ਮਾਮਲੇ ਚ ਸਹੁਰੇ ਪਰਿਵਾਰ ਦੇ ਮੈਂਬਰਾਂ ਵਿਰੁੱਧ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰ ਲਿਆ ਗਿਆ