ਲੋਕ ਨਾਚ ਅਤੇ ਲੋਕ ਗੀਤਾਂ ਦੇ ਮੁਕਾਬਲੇ ਕਰਵਾਏ ਗਏ

ਬੀ. ਬੀ. ਅੇਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ (ਜਗਰਾਂਉੇ) ਦੇ  ਵਿਹੜੇ ਵਿੱਚ ਤੀਆਂ ਦੀ ਪਈ ਧਮਾਲ-

ਜਗਰਾਉਂ 7 ਅਗਸਤ ( ਅਮਿਤ ਖੰਨਾ ) ਬੀ. ਬੀ. ਅੇਸ. ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਦੇ ਵਿਹੜੇ ਵਿੱਚ ਹਰ ਸਾਲ ਤੀਆਂ ਦਾ ਤਿਉਹਾਰ ਬੜੀ ਹੀ ਧੂਮ – ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਵੀ ਤੀਆਂ ਦੇ ਇਸ ਤਿਉਹਾਰ ਨੂੰ ਮਨਾਉੇਣ ਲਈ ਸਕੂਲ ਵਿੱਚ ਤੀਜੀ ਤੋਂ ਪੰਜਵੀਂ ਤੱਕ ਦੇ ਬਚਿਆਂ ਦੇ ਲੋਕ ਨਾਚ ਤੇ ਲੋਕ ਗੀਤਾਂ ਦੇ ਮੁਕਾਬਲੇ ਕਰਵਾਏ ਗਏ। ਲੋਕ ਗੀਤਾਂ ਉਪਰ ਰਵਾਇਤੀ ਪਹਿਰਾਵੇ ਵਿੱਚ ਸਜੀਆਂ ਕੁੜੀਆਂ ਦੀ ਟੌਹਰ ਵੇਖਣ ਵਾਲੀ ਸੀ ਬੱਚਿਆਂ ਨੇ ਬਹੁਤ ਹੀ ਸੁੰਦਰ ਪਹਿਰਾਵੇ ਪਾਏ ਹੋਏ ਸਨ। ਜਿੰਨਾਂ ਵਿੱਚ ਘਗਰੇ, ਫੁਲਕਾਰੀਆਂ, ਸੱਗੀ ਫੁੱਲ, ਸਿੰਗ ਤਵੀਤੜੀਆਂ ਆਦਿ। ਇਹ ਸਭ ਪੰਜਾਬੀ ਪਹਿਰਾਵੇ ਦੀ ਝਲਕ ਬਾਖੁਬੀ ਪੇਸ਼ ਕਰਦੀਆਂ ਸਨ। ਫੁਲਕਾਰੀ ਦੀ ਛਾਂ ਹੇਠ ਲੋਕ ਬੋਲੀਆਂ ਦੀਮ ਧੁਨ ਨਾਲ ਮੁਟਿਆਰਾਂ ਵੱਲੋਂ ਪ੍ਰਿੰਸੀਪਲ ਮੈਡਮ ਅਨੀਤਾ ਕੁਮਾਰੀ ਅਤੇ ਕੁਆਰਡੀਨੇਟਰ ਮੈਡਮ ਸਤਵਿੰਦਰਜੀ ਕੌਰ ਨੂੰ ਪ੍ਰੋਗਰਾਮ ਵਾਲੀ ਥਾਂ ਤੇ ਲਿਜਾਇਆ ਗਿਆ। ਰੀਬਨ ਕਟਿੰਗ ਦੀ ਰਸਮ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਉਪਰੰਤ ਛੋਟੀਆਂ – ਛੋਟੀਆਂ ਬੱਚੀਆਂ ਦੁਆਰਾ ਸੱਭਿਅਚਾਰ ਨਾਲ ਸੰਬੰਧਿਤ ਵੱਖ – ਵੱਖ ਵੰਨਗੀਆਂ ਨੂੰ ਪੇਸ਼ ਕੀਤਾ ਗਿਆਂ। ਜਿੰਨ੍ਹਾਂ ਵਿੱਚ ਲੋਕ ਗੀਤ ਕਾਲਾ ਡੋਰੀਆ, ਬਾਜਰੇ ਦਾ ਸਿੱਟਾ, ਚਰਖਾ ਮੇਰਾ ਰੰਗਲਾ ਤੇ ਹੁੱਲੇ ਹੁਲਾਰੇ ਤੇ ਲੋਕ ਨਾਚ ਖਿੱਚ ਦਾ ਕੇਂਦਰ ਬਣੇ। ਵਿਿਦਆਰਥੀਆਂ ਵਿੱਚ ਬੜਾ ਚਾਅ ਅਤੇ ਉਤਸ਼ਾਹ ਨਜਰ ਆ ਰਿਹਾ ਸੀ। ਵੱਖ – ਵੱਖ ਮੁਕਾਬਲਿਆਂ ਵਿੱਚ ਜੇਤੂ ਵਿਿਦਆਰਥੀਆਂ ਦੀ ਪ੍ਰਿੰਸੀਪਲ ਮੈਡਮ ਨੇ ਹੌਸਲਾ ਅਪਜਾਈ ਕੀਤੀ ਅਤੇ ਇਨਾਮ ਵੀ ਦਿੱਤੇ ਗਏ। ਇਸ ਵਿੱਚ ਪ੍ਰਭਲੀਨ ਕੌਰ, ਸੁਖਪ੍ਰੀਤ ਕੌਰ ਅਤੇ ਜੈਸਮੀਨ ਕੌਰ ਨੇ ਪਹਿਲਾ ਸਥਾਨ, ਮਹਿਕਪ੍ਰੀਤ ਕੌਰ, ਮਨਰੀਤ ਕੌਰ ਅਤੇ ਅਰਸ਼ਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਮੈਡਮ ਅਨੀਤਾ ਕੁਮਾਰੀ ਜੀ ਵੱਲੋਂ ਸਕੂਲ ਵਿੱਚ ਹਰ ਤਿਉਹਾਰ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਹੈ ਅਤੇ ਸਮੇਂ – ਸਮੇਂ ਤੇ ਸਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ ਤਾਂ ਕਿ ਬੱਚੇ ਆਪਣੇ ਪੰਜਾਬੀ ਵਿਰਸੇ ਨਾਲ ਜੁੜੇ ਰਹਿਣ। ਉਨਾਂ ਦੇ ਪੰਜਾਬੀ ਪਹਿਰਾਵੇ ਵਿੱਚ ਬੰਚਿਆਂ ਦੀ ਤਾਰੀਫ ਕੀਤੀ ਤੇ ਕਿਹਾ ਕਿ ਸਾਨੂੰ ਆਪਣੇ ਇਸ ਅਮੀਰ ਵਿਰਸੇ ਨੂੰ ਸਾਂਭਣ ਦੀ ਲੋੜ ਹੈ ਕਿਉਂਕਿ ਕੋਈ ਵੀ ਸਮਾਜ ਆਪਣੇ ਪੁਰਾਣੇ ਵਿਰਸੇ ਨੂੰ ਭੁੱਲ ਕੇ ਅੱਗੇ ਨਹੀ ਵੱਧ ਸਕਦਾ। ਗਿੱਧੇ ਅਤੇ ਬੋਲੀਆਂ ਦੇ ਨਾਲ ਦੇ ਤਿਉਹਾਰ ਨੂੰ ਖੁਸ਼ੀ – ਖੁਸ਼ੀ ਨੇਪਰੇ ਚਾੜਿਆ ਗਿਆ।
 ਅੰਤ ਵਿੱਚ ਚੈਅਰਮੈਨ ਸਤੀਸ਼ ਕਾਲੜਾ ਅਤੇ ਪੂਰੀ ਮੈਨੇਜਮੈਂਟ ਕਮੇਟੀ ਵੱਲੋਂ ਬੱਚਿਆਂ ਨੂੰ ਤੀਜ ਦੀ ਵਧਾਈ ਦਿੱਤੀ ਗਈ ਅਤੇ ਵਿੱਚ ਬੱਚਿਆਂ ਨੇ ਪੂੜਿਆਂ ਤੇ ਖੀਰ ਦਾ ਅਨੰਦ ਮਾਣਿਆ।