ਲੋਕ ਸੇਵਾ ਸੁਸਾਇਟੀ ਨੇ ਸਮਾਜ ਸੇਵੀ ਕੰਮਾਂ ਦੀ ਰੂਪ ਰੇਖਾ ਉਲੀਕੀ

ਜਗਰਾਉਂ  9 ਅਗਸਤ  (ਅਮਿਤ ਖੰਨਾ) ਲੋਕ ਸੇਵਾ ਸੁਸਾਇਟੀ ਜਗਰਾਓਂ ਨੇ ਆਉਂਦੇ ਦੋ ਮਹੀਨਿਆਂ ਦੇ ਸਮਾਜ ਸੇਵੀ ਕੰਮਾਂ ਦੀ ਰੂਪ ਰੇਖਾ ਉਲੀਕੀ। ਜਗਰਾਓਂ ਦੇ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਵਿਖੇ ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਨੇ ਸੁਸਾਇਟੀ ਮੈਂਬਰਾਂ ਨਾਲ ਵਿਚਾਰਾਂ ਕਰਦਿਆਂ ਤੈਅ ਕੀਤਾ ਕਿ ਸੁਸਾਇਟੀ ਵੱਲੋਂ ਮਾਈ ਦੇ ਗੁਰਦੁਆਰੇ ਵਿਚ ਫ਼ਰਸ਼ ਲਈ ਟਾਈਲਾਂ ਦੀ ਸੇਵਾ, ਤਾਰਾਂ ਵਾਲੀ ਗਰਾਊਂਡ ਵਿੱਚ ਕਸਰਤ ਲਈ ਮਸ਼ੀਨ ਦੇਣਾ, ਆਜ਼ਾਦੀ ਦਿਹਾੜਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਈ ਜੀਨਾ ਵਿਖੇ ਮਨਾਉਣਾ, ਤੀਜ ਦਾ ਤਿਉਹਾਰ ਮਨਾਉਣ, ਗਰੀਨ ਮਿਸ਼ਨ ਪੰਜਾਬ ਦੇ ਸਹਿਯੋਗ ਨਾਲ ਹਰਿਆਵਲ ਗਾਰਡਨ ਖ਼ਾਲਸਾ ਸਕੂਲ ਵਿੱਚ ਲਗਾਉਣਾ, ਅੱਖਾਂ ਦਾ ਚੈੱਕਅਪ ਤੇ ਆਪ੍ਰੇਸ਼ਨ, ਟੀਚਰਜ਼ ਡੇ ਮੌਕੇ ਪੰਜ ਅਧਿਆਪਕਾਂ ਦਾ ਸਨਮਾਨ ਕਰਨਾ, ਗਰੀਨ ਸਿਟੀ ਵਿਖੇ ਦੋ ਸੀਮਿੰਟ ਦੇ ਬੈਂਚ ਲਗਾਉਣਾ ਅਤੇ ਤਿੰਨ ਰੋਜ਼ਾ ਡਾਇਟੀਸ਼ਨ ਕੈਂਪ ਲਗਾਉਣਾ ਤੈਅ ਕੀਤਾ ਗਿਆ। ਇਸ ਮੌਕੇ ਮੈਂਬਰਾਂ ਤੋਂ ਸੁਝਾਅ ਵੀ ਮੰਗੇ ਗਏ ਤਾਂ ਕਿ ਸੁਸਾਇਟੀ ਦੇ ਕੰਮਾਂ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ। ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਚਰਨਜੀਤ ਸਿੰਘ ਭੰਡਾਰੀ, ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ, ਮਨੋਹਰ ਸਿੰਘ ਟੱਕਰ, ਇਕਬਾਲ ਸਿੰਘ ਕਟਾਰੀਆ,  ਪੀ ਆਰ ਓ ਮਨੋਜ ਗਰਗ ਤੇ ਸੁਖਦੇਵ ਗਰਗ, ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਮੁਕੇਸ਼ ਗੁਪਤਾ, ਸੰਜੀਵ ਚੋਪੜਾ, ਦਰਸ਼ਨ ਜੁਨੇਜਾ, ਰਵਿੰਦਰ ਜੈਨ, ਆਰ ਕੇ ਗੋਇਲ, ਪ੍ਰਵੀਨ ਮਿੱਤਲ, ਸੁਮਿਤ ਪਾਟਨੀ, ਅੰਸ਼ੂ ਗੋਇਲ, ਯੋਗ ਰਾਜ ਗੋਇਲ, ਡਾ ਵਿਵੇਕ ਗਰਗ, ਰਾਕੇਸ਼ ਸਿੰਗਲਾ, ਵਿਨੋਦ ਬਾਂਸਲ, ਪ੍ਰਮੋਦ ਸਿੰਗਲਾ, ਡਾ ਬੀ ਬੀ ਬਾਂਸਲ, ਵਿਕਾਸ ਕਪੂਰ, ਮੋਤੀ ਸਾਗਰ ਆਦਿ ਹਾਜ਼ਰ ਸਨ।