ਲੁਧਿਆਣਾ

ਸੀਨੀਅਰ ਸਿਟੀਜ਼ਨ ਡੇਅ ਤੇ ਕੁਸ਼ਟ ਆਸ਼ਰਮ ਵਿਖੇ ਰਾਸ਼ਨ ਦਿੱਤਾ 

ਜਗਰਾਉਂ  10 ਅਗਸਤ  (ਅਮਿਤ ਖੰਨਾ) ਲਾਇਨ ਕਲੱਬ ਮਿਡ ਟਾਊਨ ਜਗਰਾਉਂ ਵੱਲੋਂ ਸੀਨੀਅਰ ਸਿਟੀਜ਼ਨ ਡੇਅ ਤੇ ਕੁਸ਼ਟ ਆਸ਼ਰਮ ਵਿਖੇ ਰਾਸ਼ਨ ਦਿੱਤਾ  ਇਸ ਮੌਕੇ ਕਲੱਬ ਦੇ ਪ੍ਰਧਾਨ ਲਾਲ ਚੰਦ ਮੰਗਲਾ ਨੇ ਕਿਹਾ ਕਿ  ਸੀਨੀਅਰ ਸਿਟੀਜ਼ਨ ਦੇ ਅਸੀਂ ਲਾਇਨ ਕਲੱਬ ਦੇ ਮੈਂਬਰਾਂ ਵੱਲੋਂ  ਕੁਸ਼ਟ ਆਸ਼ਰਮ ਵਿਖੇ ਰਾਸ਼ਨ ਦੇ ਕੇ  ਮਨ ਨੂੰ  ਬੜੀ ਸੰਤੁਸ਼ਟੀ  ਤੇ ਖੁਸ਼ੀ ਹੋਈ ਹੈ  ਕਿਉਂਕਿ ਕਿਸੇ ਵੀ ਤੀਰਥ ਸਥਾਨ ਜਾਨ ਤੋਂ ਵੱਧ ਹੈ  ਇਸ ਮੌਕੇ ਲਾਇਨ ਮੈਂਬਰ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ,  ਪ੍ਰਧਾਨ ਲਾਲ ਚੰਦ ਮੰਗਲਾ , ਸੈਕਟਰੀ ਰਾਕੇਸ਼ ਜੈਨ , ਖਜ਼ਾਨਚੀ  ਅੰਮ੍ਰਿਤ ਲਾਲ ਗੋਇਲ , ਪ੍ਰਾਜੈਕਟ ਚੇਅਰਮੈਨ ਗੁਰਦਰਸ਼ਨ ਮਿੱਤਲ  ਆਦਿ ਸਮੂਹ ਲਾਇਨ ਮੈਂਬਰ ਹਾਜ਼ਰ ਸਨ

ਗਰੇਟਵੈਅ ਇੰਸਟੀਚਿਊਟ ਨੇ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ 

ਜਗਰਾਉਂ  10 ਅਗਸਤ  (ਅਮਿਤ ਖੰਨਾ) ਇਲਾਕੇ ਦੀ ਪ੍ਰਸਿੱਧ ਆਈਲੈਟਸ ਤ ੇਇਮੀਗ੍ਰੇਸ਼ਨ ਸੰਸਥਾ ਗਰੇਟਵੈਅ ਇੰਸਟੀਚਿਊਟ ਦੇ ਵਿਦਿਆਰਥੀ ਜਿਥੇ ਆਏ ਦਿਨ ਸ਼ਾਨਦਾਰ ਬੈਂਡ ਹਾਸਲ ਕਰ ਰਹੇ ਹਨ  ਉੱਥੇ ਆਪਣੀ ਸਟੱਡੀ ਵੀਜ਼ੇ ਵੀ ਹਾਸਲ ਕਰ ਰਹੇ ਸਨ  ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਐਮਡੀ ਹਰਪ੍ਰੀਤ ਕੌਰ ਤੂਰ ਤੇ ਡਾਇਰੈਕਟਰ ਜਸਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਸੰਸਥਾ ਨੇ ਅਮਨਦੀਪ ਸਿੰਘ ਵਾਸੀ  ਫ਼ਰੀਦਕੋਟ ਦਾ ਕੈਨੇਡਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ ਹੈ ਉਨ•ਾਂ ਦੱਸਿਆ ਕਿ ਸੰਸਥਾ ਵੱਲੋਂ ਆਏ ਦਿਨ ਵਿਦਿਆਰਥੀਆਂ ਦੇ ਵੀਜ਼ੇ ਲਗਵਾਏ ਜਾ ਰਹੇ ਹਨ ਤੇ ਚੰਗੇ ਬੈਂਡ ਲੈਣ ਲਈ ਵਿਦਿਆਰਥੀਆਂ ਨੂੰ  ਸ਼ਾਂਤਮਈ ਮਾਹੌਲ ਤੇ ਵਧੀਆ ਢੰਗ ਨਾਲ ਪੜ•ਾਇਆ ਜਾ ਰਿਹਾ ਹੈ

ਸਾਨੂੰ ਵਾਤਾਵਰਨ ਦੀ ਸੰਭਾਲ ਲਈ ਪੇੜ ਪੌਦਿਆਂ ਲਈ ਸੰਵੇਦਨਸ਼ੀਲ ਹੋਣਾ ਪਵੇਗਾ-ਬ੍ਰਿਜ ਮੋਹਨ ਬੱਬਰ

ਜਗਰਾਓਂ 9 ਅਗਸਤ ( ਅਮਿਤ ਖੰਨਾ  ) ਡੀ.ਏ.ਵੀ .ਸੀ ਪਬਲਿਕ ਸਕੂਲ, ਜਗਰਾਉਂ  ਵਿਖੇ ਅੱਜ ਵਾਤਾਵਰਨ ਨੂੰ ਬਚਾਉਣ ਅਤੇ ਸੰਭਾਲਣ ਲਈ ਮਿੱਥੇ ਟੀਚੇ ਦਾ ਸਹਾਈ ਬਨਣ ਦਾ ਉਪਰਾਲਾ ਕੀਤਾ ਗਿਆ। ਇਸ ਮੌਕੇ ਸ੍ਰੀ ਸਤਪਾਲ ਦੇਹੜਕਾ, ਸ੍ਰੀਮਤੀ ਕੰਚਨ ਗੁਪਤਾ, ਸ੍ਰੀ ਕੇਵਲ ਮਲਹੋਤਰਾ ਹੋਰਾਂ ਦੀ ਮੌਜੂਦਗੀ ਵਿੱਚ ਪ੍ਰਿੰਸੀਪਲ ਸਾਹਿਬ ਸ੍ਰੀ ਬ੍ਰਿਜਮੋਹਨ ਬੱਬਰ ਜੀ ਦੀ ਅਗਵਾਈ ਹੇਠ ਹਾਜ਼ਰ ਅਧਿਆਪਕ ਸ੍ਰੀਮਤੀ ਸੀਮਾ ਬੱਸੀ, ਸ੍ਰੀ ਦਿਨੇਸ਼ ਕੁਮਾਰ ,ਸ. ਹਰਦੀਪ ਸਿੰਘ ਅਤੇ ਮਾਲੀ ਮਯੰਕ ਲਾਲ ਨਾਲ ਵਿਦਿਆਰਥੀਆਂ ਨੇ ਬੂਟੇ ਲਗਾਏ। 'ਦਾ ਗਰੀਨ ਪੰਜਾਬ ਮਿਸ਼ਨ 'ਟੀਮ ਦੇ ਉਪਰਾਲਿਆਂ ਦਾ ਸ੍ਰੀ ਬ੍ਰਿਜ ਮੋਹਨ ਬੱਬਰ ਜੀ ਨੇ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਅਤੇ ਕਿਹਾ ਕਿ ਜੇ ਜ਼ਿੰਦਗੀ ਨੂੰ ਬਰਕਰਾਰ ਅਤੇ ਸੁਰੱਖਿਅਤ ਰੱਖਣਾ ਹੈ ਤਾਂ ਸਾਨੂੰ ਵਾਤਾਵਰਨ ਦੀ ਸੰਭਾਲ ਲਈ ਪੇੜ ਪੌਦਿਆਂ ਲਈ ਸੰਵੇਦਨਸ਼ੀਲ ਹੋਣਾ ਪਵੇਗਾ। ਪੌਦਿਆਂ ਨੂੰ ਲਗਾਕੇ ਜਲਵਾਯੂ ਨੂੰ ਸੁਧ ਕਰਨ ਦਾ ਕਦਮ ਉਠਾਉਣਾ ਚਾਹੀਦਾ ਹੈ ਉਨ੍ਹਾਂ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ।

ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਨੂੰ ਪੰਜਾਬ ਓਬੀਸੀ ਚੇਅਰਮੈਨ ਸੰਦੀਪ ਕੁਮਾਰ ਨੇ ਮੁਬਾਰਕਾ ਦੀਤੀਆਂ

ਜਗਰਾਓਂ 9 ਅਗਸਤ ( ਅਮਿਤ ਖੰਨਾ ) ਅੱਜ ਪੰਜਾਬ ਕਾਂਗਰਸ ਭਵਨ ਚੰਡੀਗ੍ਹੜ ਵਿਖੇ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸਰਦਾਰ  ਸੰਗਤ ਸਿੰਘ ਗਿਲਜੀਆ ਜੀ ਨੂੰ  ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿਧੂ ਨਾਲ ਮਿਲ ਕੇ ਪਾਰਟੀ ਦੀ ਸੇਵਾ  ਕਰਣ ਲਈ ਸੰਗਤ ਸਿੰਘ ਗਿਲਜੀਆ ਨੂੰ ਪੰਜਾਬ ਓਬੀਸੀ ਚੇਅਰਮੈਨ ਸੰਦੀਪ ਕੁਮਾਰ ਨੇ  ਓਨਾ ਨੂੰ ਮੁਬਾਰਕਾ ਦੀਤੀਆਂ। ਓਨਾ ਨਾਲ ਇਸ ਮੌਕੇ  ਜ਼ਿਲਾ  ਪਟਿਆਲਾ ਤੋਂ ਓਬੀਸੀ ਕਾਂਗਰਸ ਦੇ ਚੇਅਰਮੈਨ ਹਰਦੀਪ ਸਿੰਘ ਜੋਸਨ, ਦਲਜੀਤ ਸਿੰਘ ਬਾਬਾ ਪ੍ਰਧਾਨ ਨਗਰ ਕੌਂਸਲ ਮੰਮਦੌੜ, ਗੁਰਜੀਤ ਸਿੰਘ ਵਾੲੀਸ ਚੇਅਰਮੈਨ ਪਟਿਆਲਾ, ਗੁਰਮਿੰਦਰ ਸਿੰਘ ਯੂਥ ਅਾਗੂ ਹਾਜ਼ਰ ਸਨ।

ਅਕਾਲੀ ਦਲ ਵਲੋਂ ਉਮੀਦਵਾਰ ਐਲਾਨਣ ਤੇ ਕਲੇਰ ਦਾ ਸ਼ਾਨਦਾਰ ਸਵਾਗਤ 

ਕਲੇਰ ਵਲੋਂ ਅਗਾਮੀ ਵਿਧਾਨ ਸਭਾ ਚੋਣਾਂ ਲਈ ਮੋਰਚੇ ਸੰਭਾਲਣ ਦਾ ਸੱਦਾ
ਜਗਰਾਉਂ  9 ਅਗਸਤ ( ਅਮਿਤ   ਖੰਨਾ ) ਅਗਾਮੀ ਵਿਧਾਨ ਸਭਾ ਚੋਣਾਂ ਲਈ ਸ਼ਿਰੋਮਣੀ ਅਕਾਲੀ ਦਲ ਵਲੋਂ ਹਲਕਾ ਜਗਰਾਉਂ ਤੋਂ ਇੰਚਾਰਜ ਐਸ ਆਰ ਕਲੇਰ ਨੂੰ ਉਮੀਦਵਾਰ ਐਲਨਾਣ ਦੇ ਫ਼ੈਸਲੇ ਦਾ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ।ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਅਕਾਲੀ ਦਲ ਦੇ ਸਥਾਨਕ ਆਗੂਆਂ ਤੇ ਅਹੁਦੇਦਾਰਾਂ ਨੇ ਐਸ ਆਰ ਕਲੇਰ ਨੂੰ ਉਮੀਦਵਾਰ ਐਲਨਣ ਦੇ ਫ਼ੈਸਲੇ'ਤੇ ਪਾਰਟੀ ਹਾਈ ਕਮਾਂਡ ਦਾ ਉਚੇਚੇ ਤੌਰ'ਤੇ ਧੰਨਵਾਦ ਕੀਤਾ।ਇਸ ਮੌਕੇ ਖੁਸ਼ੀ ਸਾਂਝੀ ਕਰਦਿਆਂ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ, ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ, ਬੂਟਾ ਸਿੰਘ ਪ੍ਰਧਾਨ ਬਸਪਾ ਸ਼ਹਿਰੀ, ਰਛਪਾਲ ਗਾਲਿਬ ,ਜਸਵਿੰਦਰ ਸਿੰਘ ਜ਼ਿਲ੍ਹਾ ਸਕੱਤਰ ਬਸਪਾ,ਸੰਤ ਰਾਮ ਮੱਲੀਆਂ ਨੇ ਕਿਹਾ ਕਿ ਸ਼ਿਰੋਮਣੀ ਅਕਾਲੀ ਦਲ ਤੇ ਬਸਪਾ ਨੂੰ ਐਸ ਆਰ ਕਲੇਰ ਦੇ ਰੂਪ ਵਿਚ ਇਕ ਮਜ਼ਬੂਤ ਉਮੀਦਵਾਰ ਮਿਲਿਆ ਹੈ। ਆਗੂਆਂ ਨੇ ਕਿਹਾ ਕਿ ਐਸ ਆਰ ਕਲੇਰ ਨਿੱਡਰ ,ਨਿਧੱੜਕ, ਪੜੇ ਲਿਖੇ ਤੇ ਸਾਫ਼ ਅਕਸ ਵਾਲੇ ਆਗੂ ਹਨ , ਜਿੰਨ੍ਹਾਂ ਨੂੰ ਜਗਰਾਉਂ ਹਲਕੇ  ਅੰਦਰ ਦਰਵੇਸ਼ ਸਿਆਸਤਦਾਨ ਤੇ ਵਿਕਾਸ਼ ਪੁਰਸ਼ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ।ਇਸ ਮੌਕੇ ਐਸ ਆਰ ਕਲੇਰ ਨੇ ਪਾਰਟੀ ਹਾਈਕਮਾਂਡ ਦਾ ਉਚੇਚਾ ਧੰਨਵਾਦ ਕਰਦਿਆਂ ਕਿਹਾ ਕਿ ਉਹ  ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ  ਬੇਹੱਦ ਰਿਣੀਂ ਹਨ ਜਿਨ੍ਹਾ ਜਗਰਾਉਂ ਹਲਕੇ ਦੇ ਲੋਕਾਂ ਦੀਮੁੜ  ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਇਸ ਮੌਕੇ ਕਲੇਰ ਨੇ ਸ਼ਿਰੋਮਣੀ ਅਕਾਲੀ ਦਲ ਤੇ ਬਸਪਾ ਦੀ ਲੀਡਰਸ਼ਿਪ ਨੂੰ ਮੋਰਚੇ ਸੰਭਾਲਣ ਦਾ  ਸੱਦਾ ਦਿੰਦਿਆਂ ਤਕੜੇ ਹੋਣ ਲਈ ਕਿਹਾ। ਇਸ ਮੌਕੇ ਪਾਰਟੀ ਵਰਕਰਾਂ ਵਲੋਂ ਸ੍ਰੀ ਕਲੇਰ ਨੂੰ ਸਨਮਾਨਿਤ ਵੀ ਕੀਤਾ।ਇਹ ਉਪਰੰਤ ਸ੍ਰੀ ਕਲੇਰ ਨੇ ਪਾਰਟੀ ਵਰਕਰਾਂ ਦੇ ਵੱਡੇ ਜੱਥੇ ਨਾਲ ਗੁਰਦੁਆਰਾ ਸ੍ਰੀ ਨਾਨਕਸਰ ਤੇ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਗੁਰੂਸਰ ਕਾਉਂਕੇ ਵਿਖੇ ਮੱਥਾ ਟੇਕਿਆ ਤੇ ਗੁਰੂ ਪਾਤਸ਼ਾਹ ਦਾ ਸ਼ੁਕਰਾਨਾ ਕਰਕੇ ਗੁਰੂ ਘਰ ਦੀਆਂ ਖੂਸ਼ੀਆਂ ਪ੍ਰਾਪਤ ਕੀਤੀਆ।ਇਹ ਮੌਕੇ ਬਿੰਦਰ ਸਿੰਘ ਮਨੀਲਾ,ਸਾਬਕਾ ਚੇਅਰਮੈਨ ਸ.ਕਮਲਜੀਤ ਸਿੰਘ ਮੱਲਾ, ਸਾਬਕਾ ਚੇਅਰਮੈਨ ਸ.ਚੰਦ ਸਿੰਘ ਡੱਲਾ,ਸਰਕਲ ਪ੍ਰਧਾਨ ਇੰਦਰਜੀਤ ਸਿੰਘ ਲਾਂਬਾ ,ਸਰਕਲ ਪ੍ਰਧਾਨ ਪਰਮਿੰਦਰ ਸਿੰਘ ਚੀਮਾ,ਸਰਕਲ ਪ੍ਰਧਾਨ ਦੀਦਾਰ ਸਿੰਘ ਮਲਕ ,ਸਰਕਲ ਪ੍ਰਧਾਨ ਸਿਵਰਾਜ ਸਿੰਘ ,ਸਰਕਲ ਪ੍ਰਧਾਨ ਸੁਖਦੇਵ ਸਿੰਘ ਗਿੱਦੜਵਿੰਡੀ,ਸਰਕਲ ਪ੍ਰਧਾਨ ਮਲਕੀਤ ਸਿੰਘ ਹਠੂਰ 
, ਯੂਥ ਹਲਕਾ ਪ੍ਰਧਾਨ ਜੱਟ ਗਰੇਵਾਲ ,ਬਸਪਾ ਦੇ ਸੂਬਾ ਸਕੱਤਰ ਸੰਤ ਰਾਮ ਮੱਲੀ, ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਸੰਗੋਵਾਲ ,ਅਮਰਜੀਤ ਸਿੰਘ ਭੱਟੀ, ਜਿਲਾ ਮੀਤ ਪ੍ਰਧਾਨ ਜਸਵੰਤ ਸਿੰਘ, ਜਰਨਲ ਸਕੱਤਰ  ਜਸਵਿੰਦਰ ਸਿੰਘ ਖਾਲਸਾ, ਸਕੱਤਰ ਬੂਟਾ ਸਿੰਘ ਕਾਉਂਕੇ ,ਹਲਕਾ ਪ੍ਰਧਾਨ, ਸਹਿਰੀ ਪ੍ਰਧਾਨ ਆਤਮਾ ਸਿੰਘ  ,ਜਰਨਲ ਸਕੱਤਰ ਹਰਜੀਤ ਸਿੰਘ ਬੱਬੂ ,ਖਜਾਨਚੀ ਲਖਵੀਰ ਸਿੰਘ ਸੀਰਾ ਯੂਥ ਪ੍ਰਧਾਨ ਬਬਲਾ ਸਿੰਘ ,ਲਛਮਣ ਸਿੰਘ ਗਾਲਿਬ ਸੀਨੀਅਰ ਆਗੂ ਗੁਰਬਖਸ਼ ਸਿੰਘ ਕਾਲਾ ਆਦਿ ਹਾਜ਼ਰ ਸਨ ‌

ਲੋਕ ਸੇਵਾ ਸੁਸਾਇਟੀ ਨੇ ਸਮਾਜ ਸੇਵੀ ਕੰਮਾਂ ਦੀ ਰੂਪ ਰੇਖਾ ਉਲੀਕੀ

ਜਗਰਾਉਂ  9 ਅਗਸਤ  (ਅਮਿਤ ਖੰਨਾ) ਲੋਕ ਸੇਵਾ ਸੁਸਾਇਟੀ ਜਗਰਾਓਂ ਨੇ ਆਉਂਦੇ ਦੋ ਮਹੀਨਿਆਂ ਦੇ ਸਮਾਜ ਸੇਵੀ ਕੰਮਾਂ ਦੀ ਰੂਪ ਰੇਖਾ ਉਲੀਕੀ। ਜਗਰਾਓਂ ਦੇ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਵਿਖੇ ਸੁਸਾਇਟੀ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਨੇ ਸੁਸਾਇਟੀ ਮੈਂਬਰਾਂ ਨਾਲ ਵਿਚਾਰਾਂ ਕਰਦਿਆਂ ਤੈਅ ਕੀਤਾ ਕਿ ਸੁਸਾਇਟੀ ਵੱਲੋਂ ਮਾਈ ਦੇ ਗੁਰਦੁਆਰੇ ਵਿਚ ਫ਼ਰਸ਼ ਲਈ ਟਾਈਲਾਂ ਦੀ ਸੇਵਾ, ਤਾਰਾਂ ਵਾਲੀ ਗਰਾਊਂਡ ਵਿੱਚ ਕਸਰਤ ਲਈ ਮਸ਼ੀਨ ਦੇਣਾ, ਆਜ਼ਾਦੀ ਦਿਹਾੜਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਈ ਜੀਨਾ ਵਿਖੇ ਮਨਾਉਣਾ, ਤੀਜ ਦਾ ਤਿਉਹਾਰ ਮਨਾਉਣ, ਗਰੀਨ ਮਿਸ਼ਨ ਪੰਜਾਬ ਦੇ ਸਹਿਯੋਗ ਨਾਲ ਹਰਿਆਵਲ ਗਾਰਡਨ ਖ਼ਾਲਸਾ ਸਕੂਲ ਵਿੱਚ ਲਗਾਉਣਾ, ਅੱਖਾਂ ਦਾ ਚੈੱਕਅਪ ਤੇ ਆਪ੍ਰੇਸ਼ਨ, ਟੀਚਰਜ਼ ਡੇ ਮੌਕੇ ਪੰਜ ਅਧਿਆਪਕਾਂ ਦਾ ਸਨਮਾਨ ਕਰਨਾ, ਗਰੀਨ ਸਿਟੀ ਵਿਖੇ ਦੋ ਸੀਮਿੰਟ ਦੇ ਬੈਂਚ ਲਗਾਉਣਾ ਅਤੇ ਤਿੰਨ ਰੋਜ਼ਾ ਡਾਇਟੀਸ਼ਨ ਕੈਂਪ ਲਗਾਉਣਾ ਤੈਅ ਕੀਤਾ ਗਿਆ। ਇਸ ਮੌਕੇ ਮੈਂਬਰਾਂ ਤੋਂ ਸੁਝਾਅ ਵੀ ਮੰਗੇ ਗਏ ਤਾਂ ਕਿ ਸੁਸਾਇਟੀ ਦੇ ਕੰਮਾਂ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ। ਇਸ ਮੌਕੇ ਸੀਨੀਅਰ ਵਾਈਸ ਪ੍ਰਧਾਨ ਚਰਨਜੀਤ ਸਿੰਘ ਭੰਡਾਰੀ, ਵਾਈਸ ਚੇਅਰਮੈਨ ਸੁਖਜਿੰਦਰ ਸਿੰਘ ਢਿੱਲੋਂ, ਮਨੋਹਰ ਸਿੰਘ ਟੱਕਰ, ਇਕਬਾਲ ਸਿੰਘ ਕਟਾਰੀਆ,  ਪੀ ਆਰ ਓ ਮਨੋਜ ਗਰਗ ਤੇ ਸੁਖਦੇਵ ਗਰਗ, ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਮੁਕੇਸ਼ ਗੁਪਤਾ, ਸੰਜੀਵ ਚੋਪੜਾ, ਦਰਸ਼ਨ ਜੁਨੇਜਾ, ਰਵਿੰਦਰ ਜੈਨ, ਆਰ ਕੇ ਗੋਇਲ, ਪ੍ਰਵੀਨ ਮਿੱਤਲ, ਸੁਮਿਤ ਪਾਟਨੀ, ਅੰਸ਼ੂ ਗੋਇਲ, ਯੋਗ ਰਾਜ ਗੋਇਲ, ਡਾ ਵਿਵੇਕ ਗਰਗ, ਰਾਕੇਸ਼ ਸਿੰਗਲਾ, ਵਿਨੋਦ ਬਾਂਸਲ, ਪ੍ਰਮੋਦ ਸਿੰਗਲਾ, ਡਾ ਬੀ ਬੀ ਬਾਂਸਲ, ਵਿਕਾਸ ਕਪੂਰ, ਮੋਤੀ ਸਾਗਰ ਆਦਿ ਹਾਜ਼ਰ ਸਨ।

ਜਗਰਾਉਂ ਹਲਕੇ ਤੋਂ ਸਾਬਕਾ ਵਿਧਾਇਕ ਕਲੇਰ ਨੂੰ ਟਿਕਟ ਮਿਲਣ ਤੇ ਅਕਾਲੀ ਵਰਕਰਾਂ ਚ ਖੁਸ਼ੀ ਦੀ ਲਹਿਰ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਦੋ ਹਜਾਰ ਬਾਈ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਸਰਗਰਮੀਆਂ ਅਕਾਲੀ ਦਲ ਨੇ ਤੇਜ਼ ਕਰ ਦਿੱਤੀਆਂ ਹਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਇਸੇ ਤਹਿਤ ਅੱਜ  ਹਲਕਾ ਜਗਰਾਉਂ ਤੋਂ  ਐਸ ਆਰ ਕਲੇਰ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਜਿੱਥੇ ਅਕਾਲੀ ਵਰਕਰਾਂ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਹੈ ਉਥੇ ਕਲੇਅਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੈ।ਇਸ ਸਮੇਂ ਪਿੰਡ ਗਾਲਬ ਰਣ ਸਿੰਘ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਤੇ ਅਕਾਲੀ ਆਗੂ ਸਰਤਾਜ ਸਿੰਘ ਗਾਲਬ ਨੇ ਸਾਬਕਾ ਵਿਧਾਇਕ ਐਸਆਰ ਕਲੇਰ ਨੂੰ ਪਾਰਟੀ ਹਾਈ ਕਮਾਂਡ ਵੱਲੋਂ  ਟਿਕਟ ਮਿਲਣ ਤੇ   ਹਾਈਕਮਾਂਡ ਦਾ ਧੰਨਵਾਦ ਕੀਤਾ ਹੈ।ਇਸ ਸਮੇਂ ਅਕਾਲੀ ਆਗੂ ਸਰਤਾਜ ਗਾਲਿਬ ਨੇ ਕਿਹਾ ਹੈ ਕਿ ਪਾਰਟੀ ਹਾਈ ਕਮਾਂਡ ਨੇ ਸਾਬਕਾ ਵਿਧਾਇਕ ਕਲੇਰ ਨੂੰ ਟਿਕਟ ਦੇ ਕੇ ਹਲਕੇ ਦਾ ਮਾਣ ਵਧਾਇਆ ਹੈ ਉਨ੍ਹਾਂ ਨੇ ਕਿਹਾ ਹੈ ਕਿ ਜਗਰਾਉਂ ਹਲਕੇ ਤੋਂ ਕਲੇਰ ਦੀ ਜਿੱਤ ਯਕੀਨੀ ਹੋਵੇਗੀ ਕਿਉਂਕਿ  ਮੌਜੂਦਾ ਕੈਪਟਨ ਸਰਕਾਰ ਤੋਂ ਹਰ ਵਰਗ ਪਹਿਲਾਂ ਹੀ ਦੁਖੀ ਅਤੇ ਆਮ ਆਦਮੀ ਪਾਰਟੀ ਆਪਣਾ ਭਰੋਸਾ ਜਨਤਾ ਵਿੱਚ ਗੁਆ ਚੁੱਕੀ ਹੈ ਉਨ੍ਹਾਂ ਨੇ ਕਿਹਾ ਕਲੇਰ ਦੀ ਜਿੱਤ ਯਕੀਨੀ ਬਣਾਉਣ ਲਈ ਹੁਣ ਤੋਂ ਹੀ ਤਿਆਰੀਆਂ ਆਰੰਭ ਕੀਤੀਆਂ ਜਾਣਗੀਆਂ ।ਉਨ੍ਹਾਂ ਨੇ ਕਿਹਾ ਹੈ ਕਿ ਵਿਧਾਨ ਸਭਾ 2022 ਵਿੱਚ ਅਕਾਲੀ ਦਲ ਦੀ ਸਰਕਾਰ ਬਣੇਗੀ

ਪਿੰਡ ਗਾਲਿਬ ਖੁਰਦ ਵਿਖੇ ਸਰਪੰਚ ਗੁਰਪ੍ਰੀਤ ਸਿੰਘ ਪੀਤਾ ਦੀ ਅਗਵਾਈ ਵਿੱਚ ਵੈਕਸੀਅਨ ਕੈਂਪ ਲਾਇਆ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਇਥੋਂ ਥੋੜ੍ਹੀ ਦੂਰ ਪਿੰਡ ਗਾਲਿਬ ਖੁਰਦ ਵਿੱਚ ਸਰਪੰਚ ਗੁਰਪ੍ਰੀਤ ਸਿੰਘ ਪੀਤਾ ਅਤੇ ਸਮੂਹ ਪੰਚਾਇਤ ਦੀ ਅਗਵਾਈ ਵਿਚ ਵੈਕਸੀਨ ਕੈਂਪ ਲਗਾਇਆ ਗਿਆ।ਇਸ ਸਮੇਂ ਡਾ ਸਰਬਜੀਤ ਕੌਰ ਅਤੇ ਡਾ ਤਰਸੇਮ ਸਿੰਘ  ਦੱਸਿਆ ਹੈ ਕਿ ਕੋਰੋਨਾ ਵੈਕਸੀਨ ਪ੍ਰਿੰਸੀ ਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਬਚਣ ਦੀ ਲੋੜ ਹੈ। ਕੋਰੋਨਾ ਵੈਕਸੀਨ ਦਾ ਸਰੀਰ ਤੇ ਕੋਈ ਪ੍ਰਭਾਵ ਪ੍ਰਭਾਵ ਨਹੀਂ ਪੈਂਦਾ ਇਸ ਲਈ ਸਾਰਿਆਂ ਨੂੰ ਬਿਨਾਂ ਕਿਸੇ ਡਰ ਤੋਂ ਟੀਕਾ ਲਗਵਾਉਣਾ ਚਾਹੀਦਾ ਹੈ ।ਇਸ ਸਮੇਂ ਸਰਪੰਚ ਗੁਰਪ੍ਰੀਤ ਸਿੰਘ ਪੀਤਾ ਨੇ ਪਿੰਡ ਵਾਸੀਆਂ ਦਾ ਸਹਿਯੋਗ ਦੇਣ ਤੇ ਧੰਨਵਾਦ ਕੀਤਾ।ਇਸ ਸਮੇਂ ਆਸ਼ਾ ਵਰਕਰ ਕਰਮਜੀਤ ਕੌਰ, ਬਲਾਕ ਸੰਮਤੀ ਮੈਂਬਰ ਅਮਰਜੀਤ ਸਿੰਘ,ਕੋਆਪ੍ਰੇਟਿਵ ਸੋਸਾਇਟੀ ਪ੍ਰਧਾਨ ਗੁਰਮੀਤ ਸਿੰਘ,ਜੀ ਓ ਜੀ ਪਰਮਜੀਤ ਸਿੰਘ,ਮੈਂਬਰ ਗੁਰਦੀਪ ਸਿੰਘ ਗੁਰਚਰਨ ਸਿੰਘ ਮੈਂਬਰ ਨਵਤੇਜ ਸਿੰਘ,ਮੈਂਬਰ ਸੇਵਕ ਸਿੰਘ  ਆਦਿ ਹਾਜ਼ਰ ਸਨ

ਸਿੱਧਵਾਂ ਬੇਟ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੀ ਕਮੇਟੀ ਦੀ ਚੋਣ ਹੋਈ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਪਿੰਡ ਸਿੱਧਵਾਂ ਬੇਟ ਵਿੱਚਕਿਸਾਨ ਆਗੂ ਨਿਰਮਲ ਸਿੰਘ ਪਮਾਲ ਦੀ ਸਰਪ੍ਰਸਤੀ ਹੇਠ  ਇਕ ਹੰਗਾਮੀ ਮੀਟਿੰਗ ਹੋਈ ।ਇਸ ਵਿੱਚ ਹਰਦੀਪ ਸਿੰਘ ਗਾਲਿਬ ਕਲਾਂ ਸਾਬਕਾ ਜ਼ਿਲ੍ਹਾ ਪ੍ਰਧਾਨ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ।ਇਸ ਮੀਟਿੰਗ ਵਿਚ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ,ਖੇਤੀ ਮਜ਼ਦੂਰ ਅਤੇ ਦੁਕਾਨਦਾਰ  ਹੋਏ।ਇਸ ਮੀਟਿੰਗ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਨੌੰ ਮੈਂਬਰੀ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ ਵਿਚ ਹਰਭਜਨ ਸਿੰਘ ਸਿੱਧੂ ਪ੍ਰਧਾਨ, ਜਰਨੈਲ ਸਿੰਘ ਸਿੱਧੂ ਮੀਤ ਪ੍ਰਧਾਨ,ਕੈਪਟਨ ਸੁਖਵਿੰਦਰ ਸਿੰਘ ਪੰਨੂੰ ਖਜ਼ਾਨਚੀ, ਜੀਤ ਸਿੰਘ ਸਕੱਤਰ, ਜਰਨੈਲ ਸਿੰਘ ਪ੍ਰੈੱਸ ਸਕੱਤਰ,ਹਰਬੰਸ ਸਿੰਘ ਖ਼ਾਲਸਾ ਮੈਂਬਰ,ਬਲਰਾਜ ਸਿੰਘ ਸਿੱਧੂ ਮੈਂਬਰ ਹਰਦੀਪ ਸਿੰਘ ਸਿੱਧੂ ਮੈਂਬਰ ਪਵਨ ਕੁਮਾਰ ਮੈਂਬਰ, ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜ਼ਰ ਸਨ ਇਸ ਸਮੇਂ ਮਾਸਟਰ ਤਰਲੋਕ ਸਿੰਘ ਇੰਦਰਜੀਤ ਸਿੰਘ ਸਿੱਧੂ ਗੁਰਮੀਤ ਸਿੰਘ ਪੰਨੂੰ ਜੋਗਿੰਦਰ ਸਿੰਘ ਸੂਬੇਦਾਰ ਨਾਹਰ ਸਿੰਘ ਜਸਬੀਰ ਸਿੰਘ ਰਾਏ  ਚਰਨਜੀਤ ਸਿੰਘ ਮਾਸਟਰ ਇੰਦਰਜੀਤ ਸਿੰਘ ਮਾਸਟਰ ਬਲਵਿੰਦਰ ਸਿੰਘ ਬੱਗਾ ਸਿੰਘ ਗੁਰਮੇਜ ਸਿੰਘ ਪੰਨੂੰ ਜਸਮੇਲ ਸਿੰਘ ਸੁਖਵਿੰਦਰ ਸਿੰਘ ਪਵਨ ਕੁਮਾਰ ਹਰਕਮਲ ਸਿੰਘ ਗੁਰਸੇਵਕ ਸਿੰਘ ਸੁਰਿੰਦਰ ਸਿੰਘ  ਕੁਲਵੰਤ ਸਿੰਘ ਸੁਖਦੇਵ ਸਿੰਘ ਇੰਦਰਜੀਤ ਸਿੰਘ ਸਿੱਧੂ ਆਦਿ ਹਾਜ਼ਰ ਸਨ ।

ਲਾਇਨ ਕਲੱਬ ਵੱਲੋਂ ਸੀਨੀਅਰ ਸਿਟੀਜ਼ਨ ਡੇਅ ਮੌਕੇ ਛੱਬੀ ਬਜ਼ੁਰਗਾਂ ਨੂੰ ਰਾਸ਼ਨ ਵੰਡਿਆ

ਜਗਰਾਉਂ  8 ਅਗਸਤ  (ਅਮਿਤ   ਖੰਨਾ)  ਸੀਨੀਅਰ ਸਿਟੀਜ਼ਨ ਡੇਅ ਮੌਕੇ ਲਾਇਨ ਕਲੱਬ ਦੇ ਸਮੂਹ ਮੈਂਬਰ  ਅਤੇ ਗੁਰੁ ਨਾਨਕ ਸਹਾਰਾ ਸੁਸਾਇਟੀ ਦੇ ਮੈਂਬਰਾਂ ਨਾਲ ਜਗਰਾਉਂ ਇੰਟਰਨੈਸ਼ਨਲ ਸੰਸਥਾ  ਲਾਇਨ ਕਲੱਬ  (ਮੇਨ) ਵੱਲੋਂ ਸੀਨੀਅਰ ਸਿਟੀਜ਼ਨ ਡੇਅ ਮੌਕੇ ਮੌਕੇ ਸਥਾਨਕ ਗੁਰੂ ਨਾਨਕ ਸਹਾਰਾ ਸੁਸਾਇਟੀ  26 ਜ਼ਰੂਰਤਮੰਦ  ਬਜ਼ੁਰਗਾਂ ਨਾਲ ਸੈਲੀਬ੍ਰੇਸ਼ਨ ਕੀਤੀ ਇਸ ਮੌਕੇ ਲਾਇਨ ਕਲੱਬ ਵੱਲੋਂ 26 ਬਜ਼ੁਰਗਾਂ ਨੂੰ ਰਾਸ਼ਨ ਵੀ  ਵੰਡਿਆ ਗਿਆ। ਇਸ ਮੌਕੇ ਲਾਇਨ ਕਲੱਬ ਦੇ ਸਾਰੇ ਮੈਂਬਰਾਂ ਨੇ ਬਜ਼ੁਰਗਾਂ ਦਾ ਅਸ਼ੀਰਵਾਦ ਲਿਆ। ਇਸ ਮੌਕੇ ਗੁਰੂ ਨਾਨਕ ਸਹਾਰਾ ਸੁਸਾਇਟੀ  ਜਗਰਾਉਂ ਦੇ ਪ੍ਰਧਾਨ ਕੈਪਟਨ ਨਰੇਸ਼ ਵਰਮਾ  ਨੇ ਲਾਇਨ ਕਲੱਬ  ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਨ੍ਹਾਂ  ਬਜ਼ੁਰਗਾਂ ਦੇ ਮਨ ਦੀ ਸੰਤੁਸ਼ਟੀ ਤੇ ਖ਼ੁਸ਼ੀ ਕਿਸੇ ਵੀ ਤੀਰਥ ਸਥਾਨ ਜਾਣ ਤੋਂ ਵਧ ਹੈ। ਸਾਰੇ ਬਜ਼ੁਰਗ ਰਾਸ਼ਨ ਲੈ ਕੇ ਬਹੁਤ ਖ਼ੁਸ਼ ਹੋਏ।ਇਸ ਮੌਕੇ ਜਗਦੀਪ ਪਾਲ ਬਾਂਸਲ  ਤੇ ਰੇਨੂੰ ਬਾਂਸਲ ਵੱਲੋਂ  ਸਾਰੇ ਬਜ਼ੁਰਗਾਂ ਨੂੰ ਬਹੁਤ ਹੀ ਸਵਾਦਿਸ਼ਟ ਭੰਡਾਰਾ ਛਕਾਇਆ ਗਿਆ। ਇਸ ਮੌਕੇ ਲਾਇਨ ਕਲੱਬ ਮੇਨ ਵੱਲੋਂ  ਦਵਿੰਦਰ ਸਿੰਘ ਤੂਰ ,ਐਮ ਜੇ ਐਫ ਲਾਇਨ ਰਾਏ ਹਰਮਿੰਦਰ,ਲਾਈਨ ਅਮਰਿੰਦਰ ਸਿੰਘ ਈ ਓ ,ਲਾਈਨ ਪਰਮਵੀਰ ਸਿੰਘ ਗਿੱਲ  , ਲਾਇਨ ਐੱਮ ਜੇ ਐੱਫ ਸਰਨਦੀਪ ਬੇਨੀਪਾਲ  ,  ਸੇਰੇਨਾ ਲਾਇਨ , ਦੀਪਿੰਦਰ ਭੰਡਾਰੀ , ਲਾਇਨ ਵਿਵੇਕ ਭਾਰਦਵਾਜ  , ਲਾਈਨ ਹਰਪ੍ਰੀਤ ਸੱਗੂ , ਲਾਇਨ ਨਿਰਭੈ ਸਿੱਧੂ  , ਲਾਇਨ ਨਰਿੰਦਰ ਕੋਛੜ,ਤੇ ਰੀਜਨ ਚੇਅਰਮੈਨ ਲਾਇਨ ਚਰਨਜੀਤ ਸਿੰਘ ਭੰਡਾਰੀ , ਤੋਂ ਇਲਾਵਾ ਡਾ ਰਾਕੇਸ਼ ਭਾਰਦਵਾਜ , ਪ੍ਰਦੀਪ ਗੁਪਤਾ, ਕੈਪਟਨ ਨਰੇਸ਼ ਵਰਮਾ , ਜਗਮੋਹਨ ਬਾਂਸਲ,ਗੁਰਪ੍ਰੀਤ ਛੀਨਾ,ਤੇ ਆਲ ਇੰਡੀਆ ਪ੍ਰਿਯੰਕਾ ਰਾਹੂਲ ਗਾਂਧੀ ਫੋਰਮ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਦਵਿੰਦਰ ਜੈਨ  ,ਅਮਿਤ ਖੰਨਾ , ਰਮਨ ਅਰੋਡ਼ਾ  ਤੇ ਬ੍ਰਹਮਚਾਰੀ ਮਹਾਰਾਜ  ਹਾਜ਼ਰ ਸਨ।