ਲੁਧਿਆਣਾ

ਸ਼੍ਰੀ ਅਗਰਸੇਨ ਸਮਿਤੀ (ਰਜਿ.) ਜਗਰਾਉਂ ਦੇ ਮੈਂਬਰਾਂ ਵੱਲੋਂ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਦੀ ਖਸਤਾ ਹਾਲਤ ਤੇ ਚੁੱਕੇ ਮੁੱਦਿਆਂ ਦਾ ਸੰਘਰਸ਼ ਸਫਲ ਰਿਹਾ

ਜਗਰਾਉਂ 13 ਅਗਸਤ, ((ਅਮਿਤ  ਖੰਨਾ): ਜ਼ਿਕਰਯੋਗ ਹੈ ਕਿ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਦੀ ਖਸਤਾ ਹਾਲਤ ਦਾ ਮੁੱਦਾ ਜਗਰਾਉਂ ਵਿੱਚ ਅਗਰਵਾਲ ਸਮਾਜ ਦੀ ਨੁਮਾਇੰਦਗੀ ਕਰਨ ਵਾਲੇ ਸ਼੍ਰੀ ਅਗਰਸੇਨ ਸਮਿਤੀ (ਰਜਿ.) ਜਗਰਾਉਂ ਦੇ ਮੈਂਬਰਾਂ ਵੱਲੋਂ ਸਮੇਂ -ਸਮੇਂ ਤੇ ਪੰਜਾਬ ਸਰਕਾਰ ਕੋਲ ਉਠਾਇਆ ਜਾਂਦਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਮੇਟੀ ਦੇ ਜਨਰਲ ਸਕੱਤਰ ਕਮਲਦੀਪ ਬਾਂਸਲ ਵੱਲੋਂ ਸੋਸ਼ਲ ਮੀਡੀਆ ਰਾਹੀਂ ਲਾਲਾ ਜੀ ਦੇ ਜੱਦੀ ਘਰ ਦੀ ਖਸਤਾ ਹਾਲਤ ਬਾਰੇ ਜਾਣੂ ਕਰਵਾਇਆ ਗਿਆ। ਜਿਸਦਾ ਉਸਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਜਵਾਬ ਵੀ ਦਿੱਤਾ ਇਹ ਕਮੇਟੀ ਵੱਲੋਂ ਲਗਾਤਾਰ ਕੀਤੇ ਸੰਘਰਸ਼ ਕਾਰਨ ਹੈ ਕਿ ਪੰਜਾਬ ਸਰਕਾਰ ਵੱਲੋਂ ਲਾਲਾ ਲਾਜਪਤ ਰਾਏ ਦੀ ਯਾਦ ਵਿੱਚ ਇੱਕ ਅਤਿ ਆਧੁਨਿਕ ਇਮਾਰਤ ਬਣਾਈ ਜਾ ਰਹੀ ਹੈ। ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਕਮਲ ਬਾਂਸਲ ਨੇ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਸਮੇਤ ਸਾਰੇ ਅਧਿਕਾਰੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੱਜ ਉਨ•ਾਂ ਦਾ ਸੰਘਰਸ਼ ਸਫਲ ਰਿਹਾ ਹੈ ਅਤੇ ਉਨ•ਾਂ ਇਹ ਵੀ ਮੰਗ ਕੀਤੀ ਕਿ ਨਗਰ ਕੌਂਸਲ ਨੂੰ ਜਲਦ ਤੋਂ ਜਲਦ ਬੋਰਡ ਲਗਾਉਣੇ ਚਾਹੀਦੇ ਹਨ। ਜਿਵੇਂ ਕਿ ਜਗਰਾਓ ਸ਼ਹਿਰ ਦੇ ਬਾਹਰਵਾਰ 

ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿੱਚ ਆਜ਼ਾਦੀ ਦਿਵਸ ਮਨਾਇਆ  

ਜਗਰਾਉਂ 13 ਅਗਸਤ, ((ਅਮਿਤ  ਖੰਨਾ): ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਵਿਖੇ ਬੱਚਿਆਂ ਵਿੱਚ ਦੇਸ਼ ਭਗਤੀ ਦੀ ਭਾਵਨਾ  ਜਾਗ੍ਰਿਤ ਕਰਨ ਦੇ ਉਦੇਸ਼ ਨਾਲ ਆਜ਼ਾਦੀ ਦਿਵਸ ਮਨਾਉਂਦੇ ਹੋਏ ਦੇਸ਼ ਭਗਤੀ ਦੀਆਂ ਕਵਿਤਾਵਾਂ ਅਤੇ ਗੀਤ ਮੁਕਾਬਲਾ ਕਰਵਾਇਆ ਗਿਆ  ਜਿਸ ਵਿੱਚ ਤੀਸਰੀ ਜਮਾਤ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਭਾਗ ਲਿਆ ਬੱਚਿਆਂ ਨੇ ਆਪਣੇ ਗੀਤ ਦੁਆਰਾ ਆਪਣੇ ਦੇਸ਼ ਦੇ ਪ੍ਰਤੀ ਪ੍ਰੇਮ ਅਤੇ  ਤਿਆਗ ਦੀ ਭਾਵਨਾ ਨੂੰ ਪ੍ਰਗਟ ਕੀਤਾ ਬੱਚਿਆਂ ਨੇ ਆਪਣੇ ਗੀਤਾਂ ਦੀ ਅਨੁਸਾਰੀ ਪਹਿਨਾਵਾ ਪਾ ਕੇ ਬੜੇ ਜੋਸ਼ ਨਾਲ ਗੀਤ ਅਤੇ ਕਵਿਤਾਵਾਂ ਗਾ ਕੇ ਸਭ ਨੂੰ ਮੋਹਿਤ ਕੀਤਾ  ਪ੍ਰਿੰਸੀਪਲ ਮੈਡਮ ਸ਼ਸ਼ੀ ਜੈਨ ਜੀ ਨੇ ਬੱਚਿਆਂ ਦੇ ਇਸ ਹੌਸਲੇ ਦੀ ਬਹੁਤ ਤਾਰੀਫ਼ ਕੀਤੀ ਅਤੇ ਨਾਲ ਹੀ ਬੱਚਿਆਂ ਨੂੰ ਆਪਣੀ ਆਜ਼ਾਦੀ ਬਣਾਈ ਰੱਖਣ ਅਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ  ਇਸ ਮੁਕਾਬਲੇ ਵਿੱਚ ਚੌਥੀ ਜਮਾਤ ਦੇ ਗੁਰਜਿੰਦਰ ਸਿੰਘ ਨੇ ਪਹਿਲਾ ਪੰਜਵੀਂ ਜਮਾਤ ਦੀ  ਸੰਸਾਰੀਅਤੇ ਦੀਪਕ ਨੇ  ਦੂਸਰਾ ਸਥਾਨ  ਚੌਥੀ ਜਮਾਤ ਦੇ ਆਰਿਅਨ ਕੁਮਾਰ ਅਤੇ ਤੀਸਰੀ ਜਮਾਤ ਦੇ ਪਰਮਜੀਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਪ੍ਰਿਸੀਪਲ ਮੈਡਮ ਸ਼ਸ਼ੀ ਜੈਨ ਅਤੇ ਵਾਇਸ ਪ੍ਰਿਸੀਪਲ ਮੈਡਮ ਅਨੀਤਾ ਜੈਨ ਨੇ ਬਚਿਆ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ

ਲਾਇਨਜ਼ ਕਲੱਬ ਮਿਡ ਟਾਊਨ ਦੀ ਅਗਵਾਈ ਹੇਠ ਲਗਾਇਆ ਗਿਆ ਮੁਫਤ ਕੋਰੋਨਾ ਵੈਕਸਿਨ ਦਾ ਕੈਂਪ 

ਜਗਰਾਉਂ 13 ਅਗਸਤ, ((ਅਮਿਤ  ਖੰਨਾ):  ਲਾਇਨਜ਼ ਕਲੱਬ ਮਿਡ ਟਾਊਨ ਨੇ ਕੋਰੋਨਾ ਵੈਕਸੀਨ ਦਾ ਕੈਂਪ ਲਾਇਨ ਭਵਨ ਕੱਚਾ ਕਿਲ•ਾ ਵਿਖੇ ਲਗਾਇਆ ਗਿਆ  ਇਸ ਕੈਂਪ ਦਾ ਉਦਘਾਟਨ ਐਮ ਐਲ ਏ ਸਰਬਜੀਤ ਕੌਰ ਮਾਣੂੰਕੇ ਨੇ ਕੀਤਾ  ਇਹ ਕੈਂਪ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਗਿਆ   ਇਸ ਮੌਕੇ ਲਾਇਨ ਕਲੱਬ ਦੇ ਪ੍ਰਧਾਨ ਲਾਲ ਚੰਦ ਮੰਗਲਾ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿਚ 170 ਵਿਅਕਤੀਆਂ ਦੇ ਕੋਰੋਨਾ ਵੈਕਸੀਨ ਲਗਾਈ ਗਈ ਇਸ ਕੈਂਪ ਵਿਚ 18 ਸਾਲ ਤੋਂ ਲੈ ਕੇ 44 ਸਾਲ ਵਾਲਿਆਂ ਦੀ ਪਹਿਲੀ ਡੋਜ਼  ਅਤੇ 84 ਦਿਨ ਪੂਰੇ ਹੋਣ ਵਾਲਿਆਂ ਦੇ ਦੂਜੀ ਡੋਜ਼ ਲਗਾਈ ਗਈ ਲੋਕਾਂ ਨੂੰ ਕੋਰੋਨਾ ਦੀ ਮਹਾਂਮਾਰੀ ਤੋਂ ਛੁਟਕਾਰਾ ਪਾਉਣ ਲਈ ਕੋਰੋਨਾ ਵੈਕਸੀਨ ਦਾ ਟੀਕਾ ਲਗਾਉਣ ਦੀ ਅਪੀਲ ਕੀਤੀ| ਉਨ•ਾਂ ਕਿਹਾ ਕਿ ਸਾਡੇ ਦੇਸ਼ ਦੇ ਡਾਕਟਰਾਂ ਤੇ ਵਿਗਿਆਨੀਆਂ ਨੇ ਬਹੁਤ ਮਿਹਨਤ ਤੇ ਖੋਜ ਕਰ ਕੇ ਇਸ ਵੈਕਸੀਨ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਸਾਨੂੰ ਦਿੱਤੀ ਹੈ ਅਤੇ ਸਾਨੂੰ ਇਸ ਵੈਕਸੀਨ ਦਾ ਵੱਧ ਤੋਂ ਵੱਧ ਪ੍ਰਯੋਗ ਕਰਨਾ ਚਾਹੀਦਾ ਹੈ ਇਸ ਮੌਕੇ ਲਾਇਨ ਮੈਂਬਰ ਅਜੇ ਬਾਂਸਲ, ਅੰਮ੍ਰਿਤ ਗੋਇਲ,  ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਗਗਨਦੀਪ ਸਿੰਘ ਸਰਨਾ, ਗੁਰਦਰਸ਼ਨ ਮਿੱਤਲ,  ਲਾਕੇਸ਼ ਟੰਡਨ,  ਮਨੋਹਰ ਸਿੰਘ ਟੱਕਰ, ਮੁਕੇਸ਼ ਕੁਮਾਰ, ਰਾਕੇਸ਼ ਜੈਨ, ਸਤੀਸ਼ ਕੁਮਾਰ ਕੋਹਲੀ, ਸਤੀਸ਼ ਕੁਮਾਰ ਗਰਗ, ਸੁਭਾਸ਼ ਗਰਗ,  ਪ੍ਰਵੀਨ ਗਰਗ, ਸੀਮਾ ਮੰਗਲਾ ਆਦਿ ਲਾਇਨ ਮੈਂਬਰ ਹਾਜ਼ਰ ਸਨ

ਲੋਕ ਸੇਵਾ ਸੁਸਾਇਟੀ ਨੇ ਖਾਲਸਾ ਸਕੂਲ ਵਿਖੇ ਮੈਡੀਕੇਟਿਡ ਬੂਟੇ ਲਗਵਾਏ 

ਬੂਟੇ ਮਨੁੱਖੀ ਜੀਵਨ ਦਾ ਅਟੁੱਟ ਅੰਗ: ਗੁਲਸ਼ਨ ਅਰੋਡ਼ਾ
 ਜਗਰਾਉਂ 12 ਅਗਸਤ, ((ਅਮਿਤ  ਖੰਨਾ): ਗ੍ਰੀਨ ਮਿਸ਼ਨ ਪੰਜਾਬ ਲੜੀ ਨੂੰ ਜਾਰੀ ਰੱਖਦਿਆਂ ਅੱਜ ਲੋਕ ਸੇਵਾ ਸੁਸਾਇਟੀ ਵੱਲੋਂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਮੈਡੀਕੇਟਿਡ ਬੂਟੇ ਲਗਵਾਏ ਗਏ ਤਾਂ ਕਿ ਇਲਾਕਾ ਹਰਿਆ ਭਰਿਆ ਰਵੇ ਤਾਂ ਜੋ ਲੋਕ ਬੀਮਾਰੀਆਂ ਤੋਂ ਵੀ ਬਚੇ ਰਹਿ ਸਕਣ। ਇਸ ਮੌਕੇ ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋਡ਼ਾ ਨੇ ਆਖਿਆ ਕਿ ਬੂਟੇ ਸਾਡੇ ਜੀਵਨ ਦਾ ਅਨਿੱਖੜ੍ਹਵਾਂ ਅੰਗ ਹਨ ਜਿੱਥੇ ਬੂਟੇ ਵੱਡੇ ਹੋ ਕੇ ਦਰੱਖਤ ਬਣ ਕੇ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਹਨ ਉੱਥੇ ਮੈਡੀਕੇਟਡ ਬੂਟੇ ਸਾਨੂੰ ਬੀਮਾਰੀਆਂ ਤੋਂ ਵੀ ਬਚਾਉਣਗੇ ਤੇ ਸਾਨੂੰ ਸ਼ੁੱਧ ਤਾਜ਼ੀ ਹਵਾ ਦੇ ਕੇ ਸਾਡੇ ਜੀਵਨ ਨੂੰ ਵੀ ਤੰਦਰੁਸਤ ਰੱਖਣਗੇ। ਇਸ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਵੀ ਕਰਨੀ ਚਾਹੀਦੀ ਹੈ। ਸਾਬਕਾ ਵਿਧਾਇਕ ਸ ਭਾਗ ਸਿੰਘ ਮੱਲ੍ਹਾ ਨੇ ਆਖਿਆ ਕਿ ਗਰੀਨ ਮਿਸ਼ਨ ਪੰਜਾਬ ਦਾ ਸੋਹਣਾ ਉਪਰਾਲਾ ਹੈ ਜੋ ਇਲਾਕੇ ਨੂੰ ਹਰਿਆ ਭਰਿਆ ਬਣਾਉਣ ਵਿਚ ਦਿਨ ਰਾਤ ਜੁਟੇ ਹੋਏ ਹਨ। ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਨੇ ਆਖਿਆ ਕਿ ਗਰੀਨ ਮਿਸ਼ਨ ਪੰਜਾਬ ਵੱਲੋਂ ਪਹਿਲਾਂ ਵੀ ਇਸ ਸਕੂਲ ਵਿਖੇ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪੁਰਬ ਨੂੰ ਸਮਰਪਤ  550 ਬੂਟੇ ਇਸ ਸਕੂਲ ਵਿਖੇ ਲਾਏ ਗਏ ਸਨ ਤੇ ਉਨ੍ਹਾਂ ਦੀ ਦੇਖ ਰੇਖ ਵੀ ਕਰ ਰਹੇ ਹਨ  ਗ੍ਰੀਨ ਮਿਸ਼ਨ ਪੰਜਾਬ ਦੇ ਸੰਚਾਲਕ ਸਤਪਾਲ ਸਿੰਘ ਦੇਹਡ਼ਕਾ ਨੇ ਆਖਿਆ ਕਿ ਗਰੀਨ ਮਿਸ਼ਨ ਪੰਜਾਬ ਦੇ ਮੈਂਬਰਾਂ ਦਾ ਇੱਕੋ ਇੱਕ ਮਿਸ਼ਨ ਹੈ ਕਿ ਪੰਜਾਬ ਪਹਿਲਾਂ ਦੀ ਤਰ੍ਹਾਂ ਹਰਿਆ ਭਰਿਆ ਹੋਵੇ ਤੇ ਉਹ  ਇਸ ਮਿਸ਼ਨ ਵਿਚ ਲੋਕਾਂ ਦੇ ਸਹਿਯੋਗ ਨਾਲ ਜੀਅ-ਜਾਨ ਨਾਲ ਜੁਟੇ ਹੋਏ ਹਨ। ਇਸ ਮੌਕੇ ਪਤਵੰਤਿਆਂ ਵੱਲੋਂ ਪੰਜਾਹ ਤੋਂ ਵੱਧ ਮੈਡੀਕੇਟਿਡ ਬੂਟੇ ਸਕੂਲ ਵਿਖੇ ਲਾਏ ਗਏ ਤੇ ਇਸ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਖਾਲਸਾ ਸਕੂਲ ਦੇ ਪ੍ਰਬੰਧਕਾਂ ਵੱਲੋਂ ਲਈ ਗਈ। ਇਸ ਮੌਕੇ ਕੁਲਭੂਸ਼ਣ ਗੁਪਤਾ, ਗੁਲਸ਼ਨ ਅਰੋਡ਼ਾ, ਨੀਰਜ ਮਿੱਤਲ, ਲਾਕੇਸ਼ ਟੰਡਨ, ਕਮਲ ਕੱਕਡ਼, ਪ੍ਰਵੀਨ ਮਿੱਤਲ, ਮੁਕੇਸ਼ ਗੁਪਤਾ, ਚਰਨਜੀਤ ਸਿੰਘ ਭੰਡਾਰੀ, ਡਾ ਬੀ ਬੀ ਬਾਂਸਲ, ਵਿਨੋਦ ਬਾਂਸਲ, ਜਗਦੀਪ ਸਿੰਘ, ਰਾਜੀਵ ਗੁਪਤਾ, ਆਰ ਕੇ ਗੋਇਲ, ਜਸਵੰਤ ਸਿੰਘ, ਮਨੋਜ ਗਰਗ, ਰਵਿੰਦਰ ਜੈਨ, ਸੁਖਜਿੰਦਰ ਸਿੰਘ ਢਿੱਲੋਂ, ਦੀਪਇੰਦਰ ਸਿੰਘ ਭੰਡਾਰੀ, ਹਰਦੇਵ ਸਿੰਘ ਬੌਬੀ ਤੇ ਕਰਮ ਸਿੰਘ ਸੰਧੂ ਆਦਿ ਹਾਜ਼ਰ ਸਨ।

ਭਾਗ ਸਿੰਘ ਮੱਲ੍ਹਾ ਨੇ ਖਾਲਸਾ ਸਕੂਲ ( ਲੜਕੇ) ਨੂੰ 25000 ਦਾ ਚੈੱਕ ਦਿੱਤਾ 

ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀਆਂ ਦੀ ਪੜ੍ਹਾਈ ਜਾਰੀ ਰੱਖਣ ਵਾਸਤੇ ਅਜਿਹੇ ਕਾਰਜ ਜ਼ਰੂਰੀ: ਮੱਲਾ 
 ਜਗਰਾਉਂ 12 ਅਗਸਤ, (ਅਮਿਤ  ਖੰਨਾ): ਐਸ ਬੀ ਬੀ ਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਹੋਏ ਇਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਆਰਥਿਕ ਪੱਖੋਂ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਵਾਸਤੇ ਇਲਾਕੇ ਦੇ ਸਾਬਕਾ ਵਿਧਾਇਕ ਤੇ ਪ੍ਰਸਿੱਧ ਸਮਾਜ ਸੇਵੀ ਸਰਦਾਰ ਭਾਗ ਸਿੰਘ ਮੱਲ੍ਹਾ ਨੇ ਖ਼ਾਲਸਾ ਸਕੂਲ ਨੂੰ 25000 ਰੁਪਏ ਦਾ ਚੈੱਕ ਦਿੱਤਾ ਤਾਂ ਕਿ ਲੋੜਵੰਦ ਤੇ ਆਰਥਕ ਪੱਖੋਂ ਕਮਜ਼ੋਰ ਵਿਦਿਆਰਥੀ ਵੀ ਆਪਣੀ ਪੜ੍ਹਾਈ ਜਾਰੀ ਰੱਖ ਸਕਣ। ਇਸ ਮੌਕੇ ਸ ਭਾਗ ਸਿੰਘ ਮੱਲ੍ਹਾ ਅਤੇ ਉਨ੍ਹਾਂ ਦੇ ਸਪੁੱਤਰ ਕੰਵਲਜੀਤ ਸਿੰਘ ਮੱਲ੍ਹਾ ਨੇ ਆਖਿਆ ਕਿ ਅਜੋਕੇ ਸਮੇਂ ਅਜਿਹੇ ਕਾਰਜਾਂ ਦੀ ਸਖ਼ਤ ਜ਼ਰੂਰਤ ਹੈ ਕਿਉਂਕਿ ਸਕੂਲ ਫੀਸਾਂ ਨਾ ਭਰਨ ਕਰ ਕੇ ਆਰਥਿਕ ਪੱਖੋਂ ਕਮਜ਼ੋਰ ਵਿਦਿਆਰਥੀ ਫੀਸਾਂ ਖੁਣੋਂ ਆਪਣੀ ਪੜ੍ਹਾਈ ਜਾਰੀ ਰੱਖਣ ਤੋਂ ਵੰਚਿਤ ਰਹਿ ਜਾਂਦੇ ਹਨ ਤੇ ਉਨ੍ਹਾਂ ਦੀ ਪੜ੍ਹਾਈ ਆਰਥਕ ਮਜਬੂਰੀਆਂ ਕਰਕੇ ਅੱਧਵਾਟੇ ਹੀ ਦਮ ਤੋੜ ਦਿੰਦੀ ਹੈ। ਉਨ੍ਹਾਂ ਆਖਿਆ ਕਿ ਅਸੀਂ ਮੰਦਰ ਗੁਰਦੁਆਰਿਆਂ ਚ ਤਾਂ ਸੰਗਮਰਮਰ ਬਹੁਤ ਲਵਾ ਲਿਆ ਹੈ ਪਰ ਸਾਡਾ ਅਸਲੀ ਸੰਗਮਰਮਰ (ਕਮਜ਼ੋਰ ਵਿਦਿਆਰਥੀ) ਆਰਥਕ ਪੱਖੋਂ ਕਮਜ਼ੋਰ ਹੋਣ ਕਰਕੇ ਅਨਪੜ੍ਹਤਾ ਵੱਲ ਵਧ ਰਹੇ ਹਨ। ਕਿਉਂਕਿ ਉਹ ਪੈਸੇ ਬਿਨਾਂ ਆਪਣੇ ਪੜ੍ਹਾਈ ਜਾਰੀ ਨਹੀਂ ਰੱਖ ਸਕਦੇ ਇਸ ਕਰਕੇ ਸਾਨੂੰ ਅਜਿਹੇ ਵਿੱਦਿਅਕ ਅਦਾਰੇ ਜਿੱਥੇ ਆਰਥਕ ਪੱਖੋਂ ਕਮਜ਼ੋਰ ਵਿਦਿਆਰਥੀ ਹੀ ਪੜ੍ਹਦੇ ਹਨ ਉਨ੍ਹਾਂ ਦੀ ਮਦਦ ਵਾਸਤੇ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਗ਼ਰੀਬ ਪਰਿਵਾਰਾਂ ਦੇ ਬੱਚੇ ਵੀ ਪੜ੍ਹ ਲਿਖ ਕੇ ਕੁਝ ਬਣ ਸਕਣ। ਇਸ ਮੌਕੇ ਉਨ੍ਹਾਂ ਵੱਲੋਂ ਲੋੜਵੰਦ ਵਿਦਿਆਰਥੀਆਂ ਦੀ ਫ਼ੀਸ ਭਰਨ ਵਾਸਤੇ ਪੱਚੀ ਹਜ਼ਾਰ ਦਾ ਚੈੱਕ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਨੂੰ ਦਿੱਤਾ। ਜ਼ਿਕਰਯੋਗ ਹੈ ਕਿ ਮੱਲਾ ਪਰਿਵਾਰ ਜਿਊਣ ਸਿੰਘ ਭਾਗ ਸਿੰਘ ਮੱਲ੍ਹਾ ਟਰੱਸਟ ਰਾਹੀਂ ਵੀ ਹਰ ਮਹੀਨੇ ਲੋੜਵੰਦਾਂ ਦੀ ਮੱਦਦ ਕਰਦਾ ਆ ਰਿਹਾ ਹੈ। ਸਕੂਲ ਦੇ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਨੇ ਸਰਦਾਰ ਭਾਗ ਸਿੰਘ ਮੱਲ੍ਹਾ ਦਾ ਧੰਨਵਾਦ ਕਰਦਿਆਂ ਆਖਿਆ ਕਿ ਅਜਿਹੇ ਵਿੱਦਿਅਕ ਅਦਾਰੇ ਸਰਦਾਰ ਭਾਗ ਸਿੰਘ ਮੱਲ੍ਹਾ, ਕੰਵਲਜੀਤ ਸਿੰਘ ਮੱਲ੍ਹਾ ਵਰਗੇ ਸੱਜਣਾ ਦੇ ਸਹਿਯੋਗ ਨਾਲ ਹੀ ਚੱਲ ਰਹੇ ਹਨ ਕਿਉਂਕਿ ਖਾਲਸਾ ਸਕੂਲ ਵਿਖੇ ਬਹੁਤੇ ਆਰਥਕ ਪੱਖੋਂ ਕਮਜ਼ੋਰ ਪਰਿਵਾਰਾਂ ਦੇ ਹੀ ਬੱਚੇ ਪੜ੍ਹਦੇ ਹਨ। ਇਸ ਮੌਕੇ ਲੋਕ ਸੇਵਾ ਸੁਸਾਇਟੀ ਦੇ ਸਦਾ ਬਹਾਰ ਚੇਅਰਮੈਨ ਗੁਲਸ਼ਨ ਅਰੋਡ਼ਾ, ਯੂਥ ਅਕਾਲੀ ਆਗੂ ਕੰਵਲਜੀਤ ਸਿੰਘ ਮੱਲ੍ਹਾ, ਦੀਪਇੰਦਰ ਸਿੰਘ ਭੰਡਾਰੀ, ਹਰਦੇਵ ਸਿੰਘ ਬੌਬੀ, ਜਗਦੀਪ ਸਿੰਘ, ਰਜਿੰਦਰ ਜੈਨ, ਸੱਤਪਾਲ ਦੇਹੜਕਾ, ਕਰਮ ਸਿੰਘ ਸੰਧੂ, ਸੁਖਜਿੰਦਰ ਸਿੰਘ ਢਿੱਲੋਂ, ਕੁਲਭੂਸ਼ਨ ਗੁਪਤਾ, ਲਾਕੇਸ਼ ਟੰਡਨ, ਕੰਵਲ ਕੱਕਡ਼, ਕੇਵਲ ਮਲਹੋਤਰਾ, ਵਿਨੋਦ ਬਾਂਸਲ, ਰਾਜੀਵ ਗੁਪਤਾ, ਆਰ ਕੇ ਗੋਇਲ ਤੇ ਪ੍ਰੇਮ ਬਾਂਸਲ ਆਦਿ ਹਾਜ਼ਰ ਸਨ।

ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਦਾ ਦੌਰਾ ਕੀਤਾ

ਜਗਰਾਉਂ  12 ਅਗਸਤ  (ਅਮਿਤ  ਖੰਨਾ ) ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਮਹਾਨ ਆਜ਼ਾਦੀ ਘੁਲਾਟੀਏ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਨੂੰ ਉਨ•ਾਂ ਦੇ ਜੱਦੀ ਘਰ ਵਿਖੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਨੌਜਵਾਨ ਪੀੜ•ੀ ਨੂੰ ਆਜ਼ਾਦੀ ਘੁਲਾਟੀਆਂ ਦੀ ਸਰਵਉੱਚ ਕੁਰਬਾਨੀ ਤੋਂ ਜਾਣੂ ਕਰਵਾਉਣ ਲਈ ਪੰਜਾਬ ਸਰਕਾਰ ਛੇਤੀ ਹੀ ਇੱਕ ਇਤਿਹਾਸਕ ਸ਼ਹਿਰ ਜਗਰਾਉਂ ਵਿੱਚ ਅਤਿ ਆਧੁਨਿਕ ਲਾਲਾ ਲਾਜਪਤ ਰਾਏ ਇਮਾਰਤ ਦਾ ਨਿਰਮਾਣ ਕਰਨਗੇ। ਉਨ•ਾਂ ਦੱਸਿਆ ਕਿ ਰਾਜ ਸਰਕਾਰ ਨੇ ਲਾਜਪਤ ਰਾਏ ਜੀ ਦੀ ਯਾਦ ਵਿੱਚ ਬਣਨ ਵਾਲੀ ਇਮਾਰਤ ਲਈ 1.57 ਕਰੋੜ ਅਤੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੇ ਜੱਦੀ ਘਰ ਦੀ ਸਾਂਭ -ਸੰਭਾਲ ਲਈ 5 ਲੱਖ ਮਨਜ਼ੂਰ ਕੀਤੇ ਹਨ। ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਘਰ ਅਤੇ ਉਨ•ਾਂ ਦੀ ਯਾਦ ਵਿੱਚ ਬਣੀ ਲਾਇਬ੍ਰੇਰੀ ਦਾ ਵੀ ਡਿਪਟੀ ਕਮਿਸ਼ਨਰ ਵੱਲੋਂ ਨਿਰੀਖਣ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਏਡੀਸੀ ਸ਼ਹਿਰੀ ਵਿਕਾਸ ਸੰਦੀਪ ਕੁਮਾਰ, ਏਡੀਸੀ ਜਗਰਾਉਂ ਡਾ: ਨਯਨ ਜਸਲ, ਐਸਡੀਐਮ ਜਗਰਾਉਂ ਵਿਕਾਸ ਹੀਰਾ, ਤਹਿਸੀਲਦਾਰ ਮਨਮੋਹਨ ਕੌਸ਼ਿਕ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਆਦੇਸ਼ ਗੁਪਤਾ ਅਤੇ ਚਰਨਜੀਤ ਬੈਂਸ ਸਮੇਤ ਲਾਲਾ ਲਾਜਪਤ ਰਾਏ ਭਵਨ ਦੇ ਨਿਰਮਾਣ ਲਈ ਵੱਖ -ਵੱਖ ਥਾਵਾਂ  ਵੀ ਨਿਰੀਖਣ ਕੀਤਾ। ਡਿਪਟੀ ਕਮਿਸ਼ਨਰ ਨੇ ਆਪਣੇ ਅਧਿਕਾਰੀਆਂ ਨੂੰ ਇਨ•ਾਂ ਸਥਾਨਾਂ ਦੇ ਮੁਕੰਮਲ ਜ਼ਮੀਨੀ ਰਿਕਾਰਡ, ਇਮਾਰਤ ਯੋਜਨਾਵਾਂ, ਡਿਜ਼ਾਈਨ ਅਤੇ ਹੋਰ ਦਸਤਾਵੇਜ਼ ਜਲਦੀ ਤੋਂ ਜਲਦੀ ਜਮ•ਾਂ ਕਰਵਾਉਣ ਲਈ ਕਿਹਾ ਤਾਂ ਜੋ ਛੇਤੀ ਤੋਂ ਛੇਤੀ ਵਿਸਤ੍ਰਿਤ ਪ੍ਰੋਜੈਕਟ ਤਿਆਰ ਕੀਤਾ ਜਾ ਸਕੇ ਅਤੇ ਨਿਰਮਾਣ ਕਾਰਜ ਤੇਜ਼ੀ ਨਾਲ ਸ਼ੁਰੂ ਕੀਤਾ ਜਾ ਸਕੇ। ਸ਼ਰਮਾ ਨੇ ਦੱਸਿਆ ਕਿ ਸੂਬਾ ਸਰਕਾਰ ਆਉਣ ਵਾਲੀ ਪੀੜ•ੀਆਂ ਲਈ ਇਸ ਸਥਾਨ ਦੇ ਗੌਰਵਮਈ ਇਤਿਹਾਸ ਨੂੰ ਸੰਭਾਲ ਕੇ ਰੱਖੇਗੀ ਅਤੇ ਇਸ ਰਾਸ਼ਟਰੀ ਵਿਰਾਸਤ ਦੀ ਰੱਖਿਆ ਲਈ ਪੁਰਾਲੇਖ ਅਤੇ ਪੁਰਾਤਤਵ ਵਿਭਾਗ ਅਤੇ ਅਜਾਇਬ ਘਰ ਜਲਦੀ ਹੀ ਇੱਥੇ ਕੰਮ ਸ਼ੁਰੂ ਕਰ ਦੇਣਗੇ। ਇਸ ਮੌਕੇ ਨਗਰ ਕੌਂਸਲ ਜਗਰਾਉਂ ਦੇ ਪ੍ਰਧਾਨ ਰਾਣਾ ਕਾਮਰੇਡ, ਪੀਆਰਟੀਸੀ ਦੇ ਡਾਇਰੈਕਟਰ ਪਰਸ਼ੋਤਮ ਖਲੀਫਾ, ਕੌਂਸਲਰ ਰਾਜੂ ਕਾਮਰੇਡ, ਕੌਂਸਲਰ ਬੌਬੀ ਕਪੂਰ, ਕੌਂਸਲਰ ਹਿਮਾਂਸ਼ੂ ਮਲਿਕ, ਕੌਂਸਲਰ ਜਗਜੀਤ ਸਿੰਘ ਜੱਗੀ, ਗੌਰਵ ਸਿੰਗਲਾ, ਅੰਕੁਸ਼ ਮਿੱਤਲ ਸਮੇਤ ਸਿਵਲ ਪ੍ਰਸ਼ਾਸਨ ਅਤੇ ਸਮੂਹ ਕੌਂਸਲ ਸਟਾਫ ਹਾਜ਼ਰ ਸਨ

ਜਗਰਾਓਂ ਪੁਲਿਸ ਵੱਲੋਂ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਕਾਬੂ

ਜਗਰਾਉਂ  11 ਅਗਸਤ  (ਅਮਿਤ   ਖੰਨਾ ) ਪੁਲੀਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਵੱਲੋਂ  ਚੋਰਾਂ  ਅਤੇ ਮਾਡ਼ੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ   ਡੀਐੱਸਪੀ ਜਤਿੰਦਰਜੀਤ ਸਿੰਘ ਅਤੇ ਅੰਡਰ ਟ੍ਰੇਨਿੰਗ ਡੀਐੱਸਪੀ ਹਰਸ਼ਪ੍ਰੀਤ ਸਿੰਘ  ਦੀ ਅਗਵਾਈ ਹੇਠ  ਚੌਕੀ ਬੱਸ ਸਟੈਂਡ ਦੇ ਇੰਚਾਰਜ ਸਬ ਇੰਸਪੈਕਟਰ ਅਮਰਜੀਤ ਸਿੰਘ ਦੀ ਪੁਲੀਸ ਪਾਰਟੀ   ਦੇ ਏ ਐੱਸ ਆਈ ਪ੍ਰੀਤਮ ਮਸੀਹ  ਨੂੰ ਮਿਲੀ ਮੁਖ਼ਬਰ ਦੀ ਇਤਲਾਹ ਦੇ ਆਧਾਰ ਤੇ ਪਤਾ ਲੱਗਾ ਕਿ ਮਨਜੀਤ ਸਿੰਘ ਜੋ ਕਿ ਮੋਟਰਸਾਈਕਲ ਚੋਰੀ ਕਰਕੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਵੇਚਣ ਦਾ ਕੰਮ ਕਰਦਾ  ਹੈ । ਮੁਖ਼ਬਰ ਦੀ ਇਤਲਾਹ ਦੇ ਆਧਾਰ ਤੇ ਪਤਾ ਲੱਗਾ ਕਿ ਉਹ ਅੱਜ ਵੀ ਮੋਟਰਸਾਈਕਲ ਵੇਚਣ ਜਾ ਰਿਹਾ ਹੈ । ਪੁਲੀਸ ਵੱਲੋਂ ਅਲੀਗਡ਼੍ਹ ਕੋਠੇ ਖੰਜੂਰਾਂ  ਰੋਡ ਉਪਰ ਨਾਕਾਬੰਦੀ ਕੀਤੀ ਗਈ । ਨਾਕਾਬੰਦੀ ਦੌਰਾਨ ਮਨਜੀਤ ਸਿੰਘ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਗਿਆ । ਪੁਲਿਸ ਵੱਲੋਂ ਮਨਜੀਤ ਸਿੰਘ ਨੂੰ ਬੁੱਧਵਾਰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ , ਜਦ  ਉਸ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਪਾਸੋਂ ਇਕ ਹੋਰ ਮੋਟਰਸਾਈਕਲ ਬਰਾਮਦ ਹੋਇਆ ਅਤੇ ਪੁੱਛਗਿੱਛ ਦੌਰਾਨ ਹੋਰ ਵੀ ਚੋਰੀ ਕੀਤਾ ਸਾਮਾਨ ਮਿਲਣ ਦੀ ਸੰਭਾਵਨਾ ਹੈ ।ਓਹਨਾ ਦੱਸਿਆ ਕਿ ਆਰੋਪੀ ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

 ਲੋਕ ਗਾਇਕ ਮਾਣਕ ਸੁਰਜੀਤ ਲੈ ਕੇ ਹਾਜ਼ਰ ਹੈ ‘ਦਿਲ ਪਰਚਾਉਣਾ’

 ਹਠੂਰ,11,ਅਗਸਤ-(ਕੌਸ਼ਲ ਮੱਲ੍ਹਾ)-ਕਲੀਆਂ ਦੇ ਬਾਦਸਾਹ ਕੁਲਦੀਪ ਮਾਣਕ ਦੇ ਲਾਡਲੇ ਸਗਿਰਦ ਲੋਕ ਗਾਇਕ ਮਾਣਕ ਸੁਰਜੀਤ ਸਰੋਤਿਆ ਦੀ ਕਚਹਿਰੀ ਵਿਚ ਲੈ ਕੇ ਹਾਜ਼ਰ ਹੋ ਰਿਹਾ ਹੈ ਆਪਣਾ ਸਿਗਲ ਟਰੈਕ ‘ਦਿਲ ਪਰਚਾਉਣਾਂ।ਇਸ ਸਬੰਧੀ ਗੱਲਬਾਤ ਕਰਦਿਆ ਲੋਕ ਗਾਇਕ ਮਾਣਕ ਸੁਰਜੀਤ ਨੇ ਦੱਸਿਆ ਕਿ ਗੀਤ ਨੂੰ ਉਨ੍ਹਾ ਖੁਦ ਸੰਗੀਤ ਦਿੱਤਾ ਹੈ ਅਤੇ ਗੀਤ ਨੂੰ ਕਮਲਬੰਦ ਕੀਤਾ ਹੈ ਗੀਤਕਾਰ ਕਾਕਾ ਜਾਗੋਵਾਲੀਆ ਅਤੇ ਆਡੀਓ ਵੰਨ ਕੰਪਨੀ ਨੇ ਰਿਲੀਜ ਕੀਤਾ ਹੈ।ਉਨ੍ਹਾ ਦੱਸਿਆ ਕਿ ਇਸ ਗੀਤ ਵਿਚ 

ਨਹਿਰੂ ਯੁਵਾ ਕੇਦਰ ਵੱਲੋ ਬੂਟੇ ਵੰਡੇ

  ਹਠੂਰ,11,ਅਗਸਤ-(ਕੌਸ਼ਲ ਮੱਲ੍ਹਾ)-ਨਹਿਰੂ ਯੁਵਾ ਕੇਂਦਰ ਲੁਧਿਆਣਾ ਦੇ ਵਲੰਟੀਅਰ ਨਵਦੀਪ ਕੌਰ ਮੱਲ੍ਹਾ ਅਤੇ ਮਨਜੋਤ ਸਿੰਘ ਜਗਰਾਓ ਦੀ ਅਗਵਾਈ ਹੇਠ ਸਰਕਾਰੀ ਸੀਨਅਰ ਸੈਕੰਡਰੀ ਸਕੂਲ ਮੱਲ੍ਹਾ (ਕੰਨਿਆ)ਵਿਖੇ ਸਵੱਛਤਾ ਪਖਵਾੜਾ ਮੁਹਿੰਮ ਤਹਿਤ ਸਲਾਨਾ ਪ੍ਰੋਗਰਾਮ ਕਰਵਾਇਆ ਗਿਆ।ਇਸ ਮੌਕੇ ਉੱਕਤ ਵਲੰਟੀਅਰ ਨੇ ਨਹਿਰੂ ਯੂਵਾ ਕੇਂਦਰ ਲੁਧਿਆਣਾ ਵੱਲੋ ਨੌਜਵਾਨਾ ਨੂੰ ਸਮੇਂ-ਸਮੇਂ ਤੇ ਦਿੱਤੀਆ ਜਾ ਰਹੀਆ ਸਹੂਲਤਾ ਬਾਰੇ ਜਾਣੂ ਕਰਵਾਇਆ ਅਤੇ ਸਹੂਲਤਾ ਦਾ ਲਾਭ ਲੈਣ ਲਈ ਨਹਿਰੂ ਯੁਵਾ ਕੇਂਦਰ ਲੁਧਿਆਣਾ ਨਾਲ ਸੰਪਰਕ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਸਕੂਲੀ ਵਿਿਦਆਰਥਣਾ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਅਤੇ ਮੁਕਾਬਲਿਆ ਵਿਚ ਭਾਗ ਲੈਣ ਵਾਲੀਆ ਵਿਿਦਆਰਥਣਾ ਨੂੰ ਸਨਮਾਨ ਚਿੰਨ ਅਤੇ ਫਲਦਾਰ-ਛਾਦਾਰ ਬੂਟੇ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਉਨ੍ਹਾ ਨਾਲ ਪ੍ਰਿਸੀਪਲ ਗੁਰਮੀਤ ਕੌਰ,ਬਲਵਿੰਦਰ ਸਿੰਘ,ਮਨਮੋਹਨ ਸਿੰਘ,ਸਰਬਜੀਤ ਸਿੰਘ ਮੱਲ੍ਹਾ,ਨਵੀਨ ਵਰਮਾਂ,ਰਣਜੀਤ ਸਿੰਘ ਹਠੂਰ,ਦਲਵਿੰਦਰ ਕੌਰ ਬੁੱਟਰ,ਰਣਜੀਤ ਸਿੰਘ,ਮਨਜੀਤ ਕੌਰ,ਸੁਖਵਿੰਦਰ ਕੌਰ,ਮਨਪ੍ਰੀਤ ਕੌਰ,ਇਵਨਜੀਤ ਕੌਰ,ਤੇਜਾ ਸਿੰਘ ਰਸੂਲਪੁਰ ਹਾਜ਼ਰ ਸਨ।
 

ਬਜੁਰਗ ਡਾਕਟਰ ਨੂੰ ਲੁੱਟਿਆ ਅਤੇ ਕੁੱਟਿਆ-Video

ਹਠੂਰ,11,ਅਗਸਤ-(ਕੌਸ਼ਲ ਮੱਲ੍ਹਾ)-ਇਲਾਕੇ ਦੇ ਪਿੰਡ ਨਵਾਂ ਡੱਲਾ ਵਿਖੇ ਇੱਕ ਬਜੁਰਗ ਡਾਕਟਰ ਨੂੰ ਲੁੱਟਣ ਅਤੇ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਪੀੜ੍ਹਤ ਡਾਕਟਰ ਅਸੋਕ ਜੈਨ (69) ਨੇ ਦੱਸਿਆ ਕਿ ਮੈ ਪਿਛਲੇ 30 ਸਾਲਾ ਤੋ ਪਿੰਡ ਡੱਲਾ ਵਿਖੇ ਡਾਕਟਰੀ ਦੀ ਦੁਕਾਨ ਕਰਦਾ ਹਾਂ ਅਤੇ ਰੋਜਾਨਾ ਜਗਰਾਓ ਤੋ ਪਿੰਡ ਡੱਲਾ ਵਿਖੇ ਦੁਕਾਨ ਤੇ ਆਉਦਾ ਹਾਂ।ਉਨ੍ਹਾ ਦੱਸਿਆ ਕਿ ਅੱਜ ਜਦੋ ਮੈ ਪਿੰਡ ਨਵਾਂ ਡੱਲਾ ਦੇ ਨਜਦੀਕ ਪੁੱਜਾ ਤਾਂ ਪਿਛੇ ਤੋ ਆ ਰਹੇ ਇੱਕ ਮੋਟਰਸਾਇਕਲ ਤੇ ਸਵਾਰ ਤਿੰਨ ਲੁਟੇਰਿਆ ਨੇ ਮੈਨੂੰ ਘੇਰ ਲਿਆ ਅਤੇ ਮੇਰੀ ਕੁੱਟ-ਮਾਰ ਕਰਨੀ ਸੁਰੂ ਕਰ ਦਿੱਤੀ ਜਿਸ ਦਾ ਜਦੋ ਮੈ ਵਿਰੋਧ ਕੀਤਾ ਤਾਂ ਉਨ੍ਹਾ ਤੇਜ ਹਥਿਆਰਾ ਨਾਲ ਹਮਲਾ ਕਰ ਦਿੱਤਾ ਅਤੇ ਮੇਰੇ ਕੱਪੜੇ ਪਾੜ ਦਿੱਤੇ।ਉਨ੍ਹਾ ਦੱਸਿਆ ਕਿ ਲੁਟੇਰੇ ਮੇਰੇ ਕੋਲੋ ਪੰਜ ਸੌ ਰੁਪਏ ਨਗਦ,ਇੱਕ ਮੋਬਾਇਲ,ਡਾਕਰਟੀ ਦਾ ਲਾਇਸੰਸ ਅਤੇ ਸਕੂਟਰੀ ਦੀ ਆਰ ਸੀ ਵੀ ਖੋਹ ਕੇ ਜਗਰਾਓ ਵਾਲੀ ਸਾਈਡ ਨੂੰ ਭੱਜ ਗਏ।ਇਸ ਘਟਨਾ ਸਬੰਧੀ ਜਾਣਕਾਰੀ ਮੈ ਪਿੰਡ ਡੱਲਾ ਦੇ ਪ੍ਰਧਾਨ ਨਿਰਮਲ ਸਿੰਘ ਨੂੰ ਦਿੱਤੀ,ਜਿਨ੍ਹਾ ਨੇ ਮੇਰੇ ਨਾਲ ਜਾ ਕੇ ਪੁਲਿਸ ਚੌਕੀ ਕਾਉਕੇ ਕਲਾਂ ਨੂੰ ਲਿਖਤੀ ਦਰਖਾਸਤ ਦਿਤੀ।ਇਸ ਮੌਕੇ ਗੱਲਬਾਤ ਕਰਦਿਆ ਪ੍ਰਧਾਨ ਨਿਰਮਲ ਸਿੰਘ ਡੱਲਾ ਨੇ ਕਿਹਾ ਕਿ ਇਲਾਕੇ ਵਿਚ ਰੋਜਾਨਾ ਲੁੱਟਾ-ਖੋਹਾ ਦੀਆ ਵਾਰਦਾਤਾ ਹੋ ਰਹੀਆ ਹਨ ਪਰ ਪੁਲਿਸ ਵੱਲੋ ਲੁਟੇਰਿਆ ਖਿਲਾਫ ਕੋਈ ਠੋਸ ਕਦਮ ਨਹੀ ਚੁੱਕਿਆ ਜਾ ਰਿਹਾ ਜਿਸ ਕਰਕੇ ਇਲਾਕੇ ਦੇ ਲੋਕਾ ਵਿਚ ਭਾਰੀ ਦਹਿਸਤ ਦਾ ਮਹੌਲ ਹੈ ਅਤੇ ਲੁਟੇਰਿਆ ਦੇ ਹੌਸਲੇ ਬੁਲੰਦ ਹਨ।ਇਸ ਸਬੰਧੀ ਜਦੋ ਪੰਜਾਬ ਪੁਲਿਸ ਚੌਕੀ ਕਾਉਕੇ ਕਲਾਂ ਦੇ ਇੰਚਾਰਜ ਹਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾ ਕਿਹਾ ਕਿ ਤਫਤੀਸ ਕੀਤੀ ਜਾ ਰਹੀ ਹੈ।

Facebook Link ; https://fb.watch/7jBH-9-oDg/