You are here

ਜਗਰਾਓਂ ਪੁਲਿਸ ਵੱਲੋਂ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਕਾਬੂ

ਜਗਰਾਉਂ  11 ਅਗਸਤ  (ਅਮਿਤ   ਖੰਨਾ ) ਪੁਲੀਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਵੱਲੋਂ  ਚੋਰਾਂ  ਅਤੇ ਮਾਡ਼ੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ   ਡੀਐੱਸਪੀ ਜਤਿੰਦਰਜੀਤ ਸਿੰਘ ਅਤੇ ਅੰਡਰ ਟ੍ਰੇਨਿੰਗ ਡੀਐੱਸਪੀ ਹਰਸ਼ਪ੍ਰੀਤ ਸਿੰਘ  ਦੀ ਅਗਵਾਈ ਹੇਠ  ਚੌਕੀ ਬੱਸ ਸਟੈਂਡ ਦੇ ਇੰਚਾਰਜ ਸਬ ਇੰਸਪੈਕਟਰ ਅਮਰਜੀਤ ਸਿੰਘ ਦੀ ਪੁਲੀਸ ਪਾਰਟੀ   ਦੇ ਏ ਐੱਸ ਆਈ ਪ੍ਰੀਤਮ ਮਸੀਹ  ਨੂੰ ਮਿਲੀ ਮੁਖ਼ਬਰ ਦੀ ਇਤਲਾਹ ਦੇ ਆਧਾਰ ਤੇ ਪਤਾ ਲੱਗਾ ਕਿ ਮਨਜੀਤ ਸਿੰਘ ਜੋ ਕਿ ਮੋਟਰਸਾਈਕਲ ਚੋਰੀ ਕਰਕੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਵੇਚਣ ਦਾ ਕੰਮ ਕਰਦਾ  ਹੈ । ਮੁਖ਼ਬਰ ਦੀ ਇਤਲਾਹ ਦੇ ਆਧਾਰ ਤੇ ਪਤਾ ਲੱਗਾ ਕਿ ਉਹ ਅੱਜ ਵੀ ਮੋਟਰਸਾਈਕਲ ਵੇਚਣ ਜਾ ਰਿਹਾ ਹੈ । ਪੁਲੀਸ ਵੱਲੋਂ ਅਲੀਗਡ਼੍ਹ ਕੋਠੇ ਖੰਜੂਰਾਂ  ਰੋਡ ਉਪਰ ਨਾਕਾਬੰਦੀ ਕੀਤੀ ਗਈ । ਨਾਕਾਬੰਦੀ ਦੌਰਾਨ ਮਨਜੀਤ ਸਿੰਘ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਗਿਆ । ਪੁਲਿਸ ਵੱਲੋਂ ਮਨਜੀਤ ਸਿੰਘ ਨੂੰ ਬੁੱਧਵਾਰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ , ਜਦ  ਉਸ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਪਾਸੋਂ ਇਕ ਹੋਰ ਮੋਟਰਸਾਈਕਲ ਬਰਾਮਦ ਹੋਇਆ ਅਤੇ ਪੁੱਛਗਿੱਛ ਦੌਰਾਨ ਹੋਰ ਵੀ ਚੋਰੀ ਕੀਤਾ ਸਾਮਾਨ ਮਿਲਣ ਦੀ ਸੰਭਾਵਨਾ ਹੈ ।ਓਹਨਾ ਦੱਸਿਆ ਕਿ ਆਰੋਪੀ ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।