ਲੁਧਿਆਣਾ

ਲਾਇਨਜ਼ ਕਲੱਬ ਮਿਡਟਾਊਨ ਵਲੋਂ ਆਜ਼ਾਦੀ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ  

ਜਗਰਾਓਂ 16 ਅਗਸਤ  (ਅਮਿਤ ਖੰਨਾ ) ਲਾਇਨਜ਼ ਕਲੱਬ ਮਿਡਟਾਊਨ ਵਲੋਂ ਲਾਇਨਜ਼ ਭਵਨ ਵਿਖੇ ਆਜ਼ਾਦੀ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ  ਇਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਪ੍ਰਧਾਨ ਲਾਲ ਚੰਦ ਮੰਗਲਾ ਅਤੇ ਲਾਇਨ ਮੈਂਬਰਾਂ ਨੇ  ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ  ਇਸ ਮੌਕੇ ਲਾਇਨ ਮੈਂਬਰਾਂ ਨੇ ਕਿਹਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਸਾਡੇ ਲੱਖਾਂ ਹੀ ਸ਼ਹੀਦਾਂ ਨੇ ਆਪਣੀਆਂ ਜਾਨਾਂ ਵਾਰ ਵਾਰ ਕੇ ਇਹ ਆਜ਼ਾਦੀ ਹਾਸਿਲ ਕੀਤੀ ਤੇ ਸਾਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਇਆ | ਉਨ•ਾਂ ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ  ਵਧਾਈ ਦਿੱਤੀ ਇਸ ਦੇ ਨਾਲ ਹੀ ਆਜ਼ਾਦੀ ਦਿਵਸ ਦੇ ਮੌਕੇ ਤੇ ਕੋਰੋਨਾ ਵੈਕਸਿਨ ਮੁਫਤ ਕੈਂਪ ਵੀ ਲਗਾਇਆ ਗਿਆ  ਇਸ ਕੈਂਪ ਦਾ ਉਦਘਾਟਨ ਐਮ ਐਲ ਏ ਸਰਬਜੀਤ ਕੌਰ ਮਾਣੂੰਕੇ ਨੇ ਕੀਤਾ  ਇਹ ਕੈਂਪ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਗਿਆ  ਇਸ ਮੌਕੇ ਲਾਇਨ ਕਲੱਬ ਦੇ ਪ੍ਰਧਾਨ ਲਾਲ ਚੰਦ ਮੰਗਲਾ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿਚ 500 ਵਿਅਕਤੀਆਂ ਦੇ ਕੋਰੋਨਾ ਵੈਕਸੀਨ ਲਗਾਈ ਗਈ ਇਸ ਕੈਂਪ ਵਿਚ 18 ਸਾਲ ਤੋਂ ਲੈ ਕੇ 44 ਸਾਲ ਵਾਲਿਆਂ ਦੀ ਪਹਿਲੀ ਡੋਜ਼  ਅਤੇ 84 ਦਿਨ ਪੂਰੇ ਹੋਣ ਵਾਲਿਆਂ ਦੇ ਦੂਜੀ ਡੋਜ਼ ਲਗਾਈ ਗਈ ਇਸ ਮੌਕੇ ਲਾਇਨ ਪ੍ਰਧਾਨ ਲਾਲ ਚੰਦ ਮੰਗਲਾ ਸੈਕਟਰੀ ਰਾਕੇਸ਼ ਜੈਨ ਖਜ਼ਾਨਚੀ ਅੰਮ੍ਰਿਤ ਲਾਲ ਗੋਇਲ ਆਦਿ ਲਾਇਨ ਮੈਂਬਰ ਹਾਜ਼ਰ ਸਨ

ਲੋਕ ਸੇਵਾ ਸੁਸਾਇਟੀ ਵੱਲੋਂ ਆਜ਼ਾਦੀ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ

ਜਗਰਾਓਂ 16 ਅਗਸਤ  (ਅਮਿਤ ਖੰਨਾ ) ਜਗਰਾਉਂ ਦੀ ਲੋਕ ਸੇਵਾ ਸੁਸਾਇਟੀ ਵੱਲੋਂ ਆਜ਼ਾਦੀ ਦਿਹਾੜਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ |ਇਸ ਮੌਕੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਉਘੇ ਸਮਾਜ ਸੇਵੀ ਰਜਿੰਦਰ ਜੈਨ ਨੇ  ਅਦਾ ਕਰਦਿਆਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋਡ਼ਾ ਪ੍ਰਧਾਨ ਨੀਰਜ ਮਿੱਤਲ ਫੈਕਟਰੀ ਕਲਭੂਸ਼ਣ  ਗੁਪਤਾ ਕੈਸ਼ੀਅਰ ਕੰਵਲ ਕੱਕਡ਼ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਸਾਡੇ ਲੱਖਾਂ ਹੀ ਸ਼ਹੀਦਾਂ ਨੇ ਆਪਣੀਆਂ ਜਾਨਾਂ ਵਾਰ ਵਾਰ ਕੇ ਇਹ ਆਜ਼ਾਦੀ ਹਾਸਿਲ ਕੀਤੀ ਤੇ ਸਾਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਇਆ | ਉਨ•ਾਂ ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ  ਵਧਾਈ ਦਿੱਤੀ| ਇਸ ਮੌਕੇ  ਪ੍ਰਵੇਸ਼ ਗਰਗ ਪ੍ਰਵੀਨ ਮਿੱਤਲ ਡਾ ਬੀਵੀ ਬਾਂਸਲ ਪ੍ਰੇਮ ਮਿੱਤਲ ਲਾਕੇਸ਼ ਟੰਡਨ ਅਜਮੇਰ ਸਿੰਘ ਸੁਰਿੰਦਰ ਸਿੰਘ ਸਿੱਧੂ ਪ੍ਰਸ਼ੋਤਮ ਲਾਲ ਖਲੀਫਾ ਮੁਕੇਸ਼ ਕੁਮਾਰ ਵਿਨੋਦ ਬਾਂਸਲ ਆਰ ਕੇ ਗੋਇਲ ਰਾਜੀਵ ਗੁਪਤਾ ਸੁਖਜਿੰਦਰ ਢਿੱਲੋਂ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ  ਮਨੋਹਰ ਸਿੰਘ ਟੱਕਰ ਇਕਬਾਲ ਸਿੰਘ ਕਟਾਰੀਆ ਆਦਿ ਹਾਜ਼ਰ ਸਨ

ਬਲੌਜ਼ਮਜ਼ ਕਾਨਵੈਂਟ ਸਕੂਲ ਵੱਲੋਂ ਮਨਾਇਆ ਗਿਆ 75ਵਾਂ ਆਜ਼ਾਦੀ ਦਿਵਸ

ਜਗਰਾਓਂ 16 ਅਗਸਤ  (ਅਮਿਤ ਖੰਨਾ ) ਆਜ਼ਾਦੀ ਦਿਵਸ ਦੇ ਮੌਕੇ ਬਲੌਜ਼ਮਜ਼ ਕਾਨਵੈਂਟ ਸਕੂਲ ਵੱਲੋਂ ਮਨਾਇਆ ਗਿਆ 75ਵਾਂ ਆਜ਼ਾਦੀ ਦਾ ਦਿਹਾੜਾ। ਜਿਸ ਦੌਰਾਨ ਸਕੂਲ ਦੇ ਪ੍ਰਿੰਸੀਪਲ ਡਾ. ਅਮਰਜੀਤ ਕੌਰ ‘ਨਾਜ਼’ ਅਤੇ ਸਕੂਲ ਦੇ ਸਾਰੇ ਸਟਾਫ਼ ਵੱਲੋਂ ਆਨਲਾਈਨ ਮੁਬਾਰਕਾਂ ਦਿੱਤੀਆਂ ਗਈਆਂ। ਭਾਵੇਂ ਅੱਜ ਦੇ ਕਰੋਨਾ ਕਾਲ ਵਿੱਚ ਸਕੂਲ ਦੀ ਜ਼ਿੰਮੇਵਾਰੀ ਬਹੁਤ ਵੱਧ ਗਈ ਹੈ ਪਰ ਫਿਰ ਵੀ ਸਾਰੇ ਦਿਨ ਤਿਉਹਾਰਾਂ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ ਜਾਂਦਾ ਅਤੇ ਉਸ ਦਾ ਇਤਿਹਾਸ ਸਾਂਝਾ ਕੀਤਾ ਜਾਂਦਾ ਹੈ। 75ਵੇਂ ਆਜ਼ਾਦੀ ਦਿਵਸ ਤੇ ਬੱਚਿਆਂ ਨੇ ਕਵਿਤਾਵਾਂ,  ਗੀਤ, ਭਾਸ਼ਣ ਅਤੇ ਚਾਰਟ ਬਣਾ ਕੇ ਆਨਲਾਈਨ ਪ੍ਰਦਰਸ਼ਨ ਕੀਤਾ। ਇਸ ਦੌਰਾਨ ਮਿਊਜ਼ਿਕ ਟੀਚਰ ਸ਼ੇਰ ਸਿੰਘ ਜੀ ਨੇ “ਐ ਵਤਨ ਤੇਰੇ ਲੀਏ” ਗੀਤ ਰਾਹੀਂ ਬੱਚਿਆਂ ਨੂੰ ਦੇਸ਼ ਭਗਤੀ ਨਾਲ ਜੋੜਿਆ। ਇਸ ਮੌਕੇ ਪ੍ਰਿੰਸੀਪਲ ਡਾ. ਅਮਰਜੀਤ ਕੌਰ ‘ਨਾਜ਼’ ਨੇ ਆਜ਼ਾਦੀ ਦਾ ਸਹੀ ਮਤਲਬ ਅਤੇ ਇਸਦੇ ਇਤਿਹਾਸ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ ਅਤੇ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਾਇਆ। ਕਈ ਆਜ਼ਾਦੀ ਦੇ ਸੂਰਮੇ, ਦੇਸ਼ ਦੇ ਸ਼ਹੀਦਾਂ ਦੇ ਜੀਵਨ ਬਾਰੇ ਦੱਸਿਆ ਤਾਂ ਜੋ ਬੱਚਿਆਂ ਵਿੱਚ ਦੇਸ਼ ਪ੍ਰਤੀ ਪਿਆਰ ਦੀ ਭਾਵਨਾ ਪੈਦਾ ਹੋਵੇ।

ਵਿਨੋਦ ਬਾਂਸਲ ਦੁਸਹਿਰਾ ਕਮੇਟੀ ਮੰਡੀ ਦੇ ਪ੍ਰਧਾਨ ਬਣੇ  

ਜਗਰਾਓਂ 16 ਅਗਸਤ  (ਅਮਿਤ ਖੰਨਾ ) ਜਗਰਾਉਂ ਵਿਖੇ ਦੁਸਹਿਰਾ ਕਮੇਟੀ ਮੰਡੀ ਦੀ ਚੋਣ ਅੱਜ ਸਰਬਸੰਮਤੀ ਨਾਲ ਵਿਨੋਦ ਬਾਂਸਲ ਨੂੰ ਦਸਹਿਰਾ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ ਹੈ  ਲਗਾਤਾਰ ਪਿਛਲੇ 7 ਸਾਲਾਂ ਤੋਂ ਦੁਸਹਿਰਾ ਕਮੇਟੀ ਦੇ ਪ੍ਰਧਾਨ ਬਣੇ ਵਿਨੋਦ ਬਾਂਸਲ ਨੂੰ ਅੱਜ 8ਵੀਂ ਵਾਰ ਵੀ ਦੁਸਹਿਰਾ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ  ਇਸ ਮੌਕੇ ਪ੍ਰਧਾਨ ਵਿਨੋਦ ਬਾਂਸਲ ਨੇ ਕਿਹਾ ਕਿ ਇਸ ਵਾਰ ਵੀਂ ਦੁਸਹਿਰਾ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ  ਇਸ ਮੌਕੇ ਦੁਸਹਿਰਾ ਕਮੇਟੀ ਸਮੂਹ ਮੈਂਬਰ ਸੁਰਿੰਦਰ ਮਿੱਤਲ , ਵਿਜੇ ਸ਼ਰਮਾ, ਵਿਸ਼ਾਲ ਗੋਇਲ, ਸੁਸ਼ੀਲ  ਗੋਇਲ, ਅਮਿਤ ਬਾਂਸਲ, ਅੰਕੁਸ਼ ਧੀਰ, ਅਨਮੋਲ ਗੁਪਤਾ, ਆਤਮਾ ਰਾਮ ਬਾਵਾ ,ਬਲਦੇਵ ਰਾਜ , ਅਸ਼ੋਕ ਬਾਂਸਲ, ਤੀਰਥ ਸਿੰਗਲਾ ,ਪ੍ਰਸ਼ੋਤਮ ਅਗਰਵਾਲ, ਦਰਸ਼ਨ ਸਿੰਗਲਾ, ਬਾਵਾ ਮੋਗਲਾ ਆਦਿ ਸਮੂਹ ਮੈਂਬਰ ਹਾਜ਼ਰ ਸਨ

ਲਗਾਤਾਰ ਅੱਠ ਮਹੀਨੇ ਤੋਂ ਕਿਸਾਨੀ ਸੰਘਰਸ਼ ਚ ਹਿੱਸਾ ਪਾ ਰਿਹਾ ਹੈ ਪਿੰਡ ਸ਼ੇਰਪੁਰ ਕਲਾਂ ਦਾ ਗੁਰਵਿੰਦਰ ਸਿੰਘ ਖੇਲਾ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ) ਉਮਰਾਂ ਛੋਟੀਆਂ ਨੇ ਪਰ ਕੰਮ ਵੱਡੇ ਹਨ ਇਹ ਕਹਾਵਤ ਪਿੰਡ ਸ਼ੇਰਪੁਰ ਕਲਾਂ ਦੇ ਨੌਜਵਾਨ ਗੁਰਵਿੰਦਰ ਸਿੰਘ ਖੇਲਾ ਤੇ ਢੁੱਕਦੀ ਹੈ ਜੋ ਕਿ ਜਦੋਂ ਦਾ ਦਿੱਲੀ ਵਿੱਚ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਹੈ ਇਹ ਨੌਜਵਾਨ ਲਗਾਤਾਰ ਆਪਣਾ ਬਹੁਤ ਵੱਡਾ ਹਿੱਸਾ ਕਿਸਾਨੀ ਸੰਘਰਸ਼ ਵਿਚ ਪਾ ਰਿਹਾ ਹੈ ।ਇਸ ਨੇ ਕਦੇ ਵੀ ਪਿੰਡਾਂ ਵੱਲ ਪਿੱਛੇ ਮੁੜ ਕੇ ਨਹੀਂ ਦੇਖਿਆ ਜੋ ਵੀ ਕਿਸਾਨ ਜਥੇਬੰਦੀ ਨੇ ਹੁਕਮ ਕਰਦੀ  ਹੈ ਉਹ ਕਿਸਾਨੀ ਸੰਘਰਸ਼ ਲਈ ਹਮੇਸ਼ਾਂ   ਤੱਤਪਰ ਰਹਿੰਦਾ ਹੈ।ਗੁਰਵਿੰਦਰ ਸਿੰਘ ਖੇਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਕਿਸਾਨੀ ਸੰਘਰਸ਼ ਵਿਚ ਉਨ੍ਹਾਂ ਚਿਰ ਲੜਦਾ ਰਹੂਗਾ ਜਿੰਨਾ ਚਿਰ ਕੇਂਦਰ ਦੀ ਮੋਦੀ ਸਰਕਾਰ ਖੇਤੀ ਦੇ ਕਾਲੇ ਕਾਨੂੰਨ ਰੱਦ ਨਹੀਂ ਕਰਦੀ।ਮੈਨੂੰ ਕਿਸਾਨ ਜਥੇਬੰਦੀ ਜੋ ਹੁਕਮ ਲਾਵੇਗੀ ਮੈਂ ਉਸ ਦੇ ਹਰ ਹੁਕਮ ਦੀ ਪਾਲਣਾ ਕਰਾਂਗਾ ।

ਤੀਆਂ ਦਾ ਤਿਉਹਾਰ ਸਾਡਾ ਵਿਰਾਸਤੀ ਤਿਉਹਾਰ ਹੈ: ਵਿਧਾਇਕਾ ਸਰਬਜੀਤ ਕੌਰ ਮਾਣੂੰਕੇ

ਜਗਰਾਉਂ (ਜਸਮੇਲ ਗ਼ਾਲਬ) ਜਗਰਾਉਂ ਵਿਖੇ ਸਾਇੰਸ ਕਾਲਜ ਨੇੜੇ ਲੱਗੀਆਂ ਤੀਆਂ ਦੇ ਤਿਉਹਾਰ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਹਲਕਾ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੇ ਜਿਥੇ ਬੀਬੀਆਂ ਨਾਲ ਇਸ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ  ਅਤੇ ਨੱਚ ਨੱਚ ਧਮਾਲਾਂ ਪਾਈਆਂ।ਇਸ ਮੌਕੇ ਵਿਧਾਇਕਾ ਮਾਣੂੰਕੇ ਨੇ ਕਿਹਾ ਕਿ ਤੀਆਂ ਸਾਡਾ ਵਿਰਾਸਤੀ ਅਤੇ ਸੱਭਿਆਚਾਰਕ ਨੂੰ ਦਰਸਾਉਂਦਾ ਤਿਉਹਾਰ ਹੈ ਜਿਸ ਵਿੱਚ ਨਵੀਂਆਂ ਵਿਆਹੀਆਂ ਲੜਕੀਆਂ ਇਸ ਤਿਉਹਾਰ ਮੌਕੇ ਆਪਣੇ ਪੇਕੇ ਘਰ ਆ ਕੇ ਇਸ ਤਿਉਹਾਰ ਦੌਰਾਨ ਸਾਂਝੀ ਥਾਂ ਤੇ ਇਕੱਤਰ ਹੋ ਕੇ  ਜਿੱਥੇ  ਗਿੱਧੇ ਵਿੱਚ ਧਮਾਲਾਂ ਪਾਉਂਦੀਆਂ ਹਨ ਉੱਥੇ ਵਿਰਾਸਤੀ ਬੋਲੀਆਂ ਰਾਹੀਂ ਆਪਣਾ ਮਨ ਪ੍ਰਚਾਵਾ ਕਰਦੀਆਂ ਹਨ।ਇਸ ਸਮੇਂ ਵਿਧਾਇਕ ਮਾਣੂੰਕੇ ਨੇ ਕਿਹਾ ਹੈ ਕਿ ਤੀਆਂ ਦੇ ਮੇਲੇ ਦੌਰਾਨ ਕੁੜੀਆਂ ਅਤੇ ਔਰਤਾਂ ਆਪਣੇ ਮਾਪੇ ਪਿੰਡ ਆ ਕੇ ਆਪਣੀਆਂ ਵਿਛੜੀਆਂ ਸਾਥਣਾਂ ਸਹੇਲੀਆਂ ਨੂੰ ਮਿਲਦੀਆਂ ਹਨ ਉਨ੍ਹਾਂ ਨਾਲ  ਦੁੱਖ ਸੁੱਖ ਕਰ ਕੇ ਆਪਣੇ ਮਨ ਦੇ ਵਲਵਲੇ ਬਾਹਰ ਕੱਢਦੀਆਂ ਹਨ ਜੋ ਉੱਥੇ ਨੱਚਣ ਟੱਪਣ ਨਾਲ ਉਨ੍ਹਾਂ ਦੇ ਸਰੀਰ ਦੀ ਕਸਰਤ ਵੀ ਹੁੰਦੀ ਹੈ ਤੇ ਦੁਨਿਆਵੀਂ ਕੰਮ ਕਾਰਾਂ ਦੇ ਜੰਜਾਲ ਵਿਚ ਫਸ ਚੁੱਕਿਆ ਨੂੰ ਦਿਮਾਗੀ ਟੈਨਸ਼ਨ ਤੋਂ ਵੀ ਰਾਹਤ ਮਿਲਦੀ ਹੈ ਜਿਸ ਨਾਲ ਸਰੀਰ ਨਿਰੋਗ ਬਣਦਾ ਹੈ  ਇਹ ਤੀਆਂ ਦਾ ਤਿਉਹਾਰ ਜਸਪ੍ਰੀਤ ਕੌਰ ਦੀ ਅਗਵਾਈ ਵਿਚ ਬਡ਼ੀ ਧੂਮਧਾਮ ਨਾਲ ਮਨਾਇਆ ਗਿਆ ।

ਜਗਰਾਉਂ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ

ਜਗਰਾਉਂ (ਜਸਮੇਲ ਗ਼ਾਲਿਬ) ਸਥਾਨਕ ਸ਼ਹਿਰ  ਸਾਇੰਸ ਕਾਲਜ ਨੇੜੇ ਗਊਸ਼ਾਲਾ ਚ ਜਸਪ੍ਰੀਤ ਕੌਰ ਦੀ ਅਗਵਾਈ ਵਿਚ ਹੇਠ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮੇਂ ਜਸਪ੍ਰੀਤ ਕੌਰ ਨੇ ਦੱਸਿਆ ਹੈ ਕਿ ਵਿਰਸੇ ਦੀ ਯਾਦ ਤਾਜ਼ਾ ਰੱਖਣ ਲਈ ਤੀਆਂ ਦਾ ਤਿਉਹਾਰ ਮਨਾਇਆ ਗਿਆ ਹੈ ।ਇਸ ਸਮੇਂ ਹਲਕਾ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਤੀਆਂ ਦੇ ਤਿਉਹਾਰ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਅਤੇ। ਵਿਧਾਇਕਾਂ ਮਾਣੂੰਕੇ ਨੇ ਕਿਹਾ ਹੈ ਕਿ ਪੱਛਮੀ ਸੱਭਿਅਤਾ ਵੱਲ ਜਾ ਰਹੇ ਨਵੀਂ ਪੀੜ੍ਹੀ ਨੂੰ ਆਪਣੇ ਸ਼ਾਨਦਾਰ ਵਿਰਸੇ ਤੋਂ ਜਾਣੂ ਕਰਵਾਇਆ ਜਾ ਸਕੇ।ਉਨ੍ਹਾਂ ਕਿਹਾ ਹੈ ਕਿ ਰੁਝੇਵੇਂ ਭਰਪੂਰ ਜ਼ਿੰਦਗੀ ਵਿੱਚ ਕੁਝ ਪਲ ਹੱਸਣਾ ਖੇਡਣਾ ਤੇ ਨੱਚਣ ਲਈ ਕੱਢਣ ਕੱਢਣੀ ਵੀ ਬਹੁਤ ਜ਼ਰੂਰੀ ਹਨ।ਇਸ ਸਮੇਂ ਵਿਧਾਇਕਾ ਮਾਣੂਕੇ ਨੇ ਬੱਚਿਆਂ ਨੂੰ  ਅਤੇ ਮੁਟਿਆਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ।ਇਸ ਦੌਰਾਨ ਮਹਿਲਾਵਾਂ ਕੁੜੀਆਂ ਨੇ ਗਿੱਧਾ ਭੰਗੜਾ ਪਾ ਕੇ ਆਨੰਦ ਮਾਣਿਆ।ਇਸ ਸਮੇਂ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਨੇ ਆਪਣੀ ਨਵੀਂ ਪੀੜ੍ਹੀ ਨੂੰ ਮਹਾਨ ਸੱਭਿਆਚਾਰਕ ਤੋਂ ਜਾਗਰੂਕ ਕਰਵਾਇਆ। ਇਸ ਮੌਕੇ ਮੁਟਿਆਰਾਂ ਨੇ ਗਿੱਧੇ ਤੇ ਬੋਲੀਆਂ ਪਾ ਕੇ ਖੂਬ ਰੰਗ ਬੰਨ੍ਹਿਆ ।ਇਸ ਸਮੇਂ ਵੱਡੀ ਗਿਣਤੀ ਵਿੱਚ ਮੁਟਿਆਰਾਂ ਹਾਜ਼ਰ ਸਨ।ਇਸ ਸਮੇਂ ਐੱਮ ਸੀ ਮੇਸ਼ੀ ਸਹੋਤਾ,ਕੌਂਸਲਰ ਅਮਨ ਕੁਮਾਰ ਬੌਬੀ, ਨਛੱਤਰ ਸਿੰਘ ਸਹੋਤਾ ਐਮ.ਸੀ,   ਜਰਨੈਲ ਸਿੰਘ ਲੋਹਟ, ਰਾਜੂ ਬਾਬਾ,ਪਰਮਬੀਰ ਗੋਇਲ,ਰਾਜੀਵ ਕੁਮਾਰ ਗੁਪਤਾ,ਪ੍ਰਧਾਨ ਬਿਪਨ  ਅਗਰਵਾਲ,ਹਰ ਜੋਬਨਪ੍ਰੀਤ ਸਿੰਘ ਰੂਮੀ,ਰਾਜੂ ਰੂਮੀ ਇਨ੍ਹਾਂ ਦਾ ਤੀਆਂ ਦੇ ਤਿਉਹਾਰ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਗਿਆ।

Facebook Link ; https://fb.watch/7q2fMtRpb1/

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਰੇਲ ਪਾਰਕ ਜਗਰਾਉਂ ਚ ਮਜ਼ਦੂਰ ਕਿਸਾਨੀ ਆਜ਼ਾਦੀ ਸੰਗਰਾਮ ਦਿਵਸ ਬੜੇ ਜੋਸ਼ ਖਰੋਸ਼ ਨਾਲ ਮਨਾਇਆ ਗਿਆ

ਜਗਰਾਓਂ (ਜਸਮੇਲ ਗ਼ਾਲਿਬ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਰੇਲ ਪਾਰਕ ਜਗਰਾਂਓ ਚ ਮਜਦੂਰ ਕਿਸਾਨ ਆਜਾਦੀ ਸੰਗਰਾਮ ਦਿਵਸ ਬੜੇ ਜੋਸ਼ੋਖਰੋਸ਼ ਨਾਲ ਮਨਾਇਆ ਗਿਆ।  ਜਿਲਾ ਪ੍ਰਧਾਨ ਹਰਦੀਪ ਸਿੰਘ ਗਾਲਬ ਦੀ ਪ੍ਰਧਾਨਗੀ ਅਤੇ ਮਾਸਟਰ ਧਰਮ ਸਿੰਘ ਸੂਜਾਪੁਰ ਦੀ ਮੰਚ ਸੰਚਾਲਨਾ ਹੇਠ ਇਸ ਵਿਸ਼ੇ ਤੇ ਹੋਈ ਮੁਕਤੀ  ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਇੰਦਰਜੀਤ ਸਿੰਘ ਧਾਲੀਵਾਲ,ਜਗਤਾਰ ਸਿੰਘ ਦੇਹੜਕਾ ,ਗੁਰਪ੍ਰੀਤ ਸਿੰਘ ਸਿਧਵਾਂ,ਤਰਸੇਮ ਸਿੰਘ ਬੱਸੂਵਾਲ,ਨਿਰਮਲ ਸਿੰਘ ਭਮਾਲ,ਸੁਖਵਿੰਦਰ ਸਿੰਘ ਹੰਬੜਾਂ , ਗੁਰਮੇਲ ਸਿੰਘ ਭਰੋਵਾਲ  ਨੇ  ਕਿਹਾ ਕਿ ਸੰਸਾਰ ਦੇ ਵਡੇ ਪੂੰਜੀ ਪਤੀ ਮੁਲਕ ਵੱਡੇ ਆਰਥਿਕ ਸੰਕਟ ਦਾ ਸ਼ਿਕਾਰ ਹਨ। ਸਨਅਤੀ ਮਾਲ ਜਾਂ ਪੈਦਾਵਾਰ ਦੀ ਵਿਕਰੀ ਘਟਣ ਕਾਰਨ ਇਨਾਂ ਸਾਮਰਾਜੀ ਮੁਲਕਾਂ ਨੂੰ ਲੁੱਟ ਲਈ ਨਵੇਂ ਖੇਤਰ ਚਾਹੀਦੇ ਹਨ। ਇਸੇ ਲਈ ਇਨਾਂ ਵੱਡੀਆਂ ਸ਼ਕਤੀਆਂ ਨੇ ਸੰਸਾਰ ਵਪਾਰ ਸੰਸਥਾਂ ਦਾ ਨਿਰਮਾਣ ਕਰਕੇ ਨਵੀਆਂ ਆਰਥਿਕ ਤੇ ਸਨਅਤੀ ਨੀਤੀਆਂ ਇਜਾਦ ਕੀਤੀਆਂ ਹਨ। ਮੁਨਾਫੇ ਦੇ ਸੋਕੇ ਦੇ ਸ਼ਿਕਾਰ ਇਨਾਂ ਧੜਵੈਲ ਦੇਸ਼ਾਂ ਨੂੰ ਹਰੇ ਇਨਕਲਾਬ ਰਾਹੀਂ ਕਿਸਾਨਾਂ ਨੂੰ ਚੂੰਡਣ ਤੋ ਬਾਅਦ ਖੇਤੀ ਸੈਕਟਰ ਚੋਂ ਕਿਸਾਨਾਂ ਨੂੰ ਬਾਹਰ ਧੱਕ ਕੇ ਝੋਨੇ ਅਤੇ ਕਣਕ ਦੀ ਥਾਂ ਸੰਸਾਰ ਮੰਡੀ ਦੀਆਂ ਲੋੜਾਂ ਮੁਤਾਬਿਕ ਨਵੀਂ ਖੇਤੀ ਤਕਨੀਕ ਤੇ ਵਡੇ ਹਜਾਰਾਂ ਏਕੜ ਦੇ ਫਾਰਮਾਂ ਰਾਹੀਂ ਐਗਰੋ ਬਿਜਨਸ ਕਰਨ ਲਈ ਦੇਸ਼ ਦੇ ਦਲਾਲ ਹਾਕਮਾਂ ਰਾਹੀ  ਇਹ ਖੇਤੀ ਸਬੰਧੀ ਕਾਲੇ ਕਨੂੰਨ ਲੈ ਕੇ ਆਏ ਹਨ। ਇਹ ਅੰਗਰੇਜੀ ਗੁਲਾਮੀ ਨਾਲੋਂ ਵੀ ਖਤਰਨਾਕ ਗੁਲਾਮੀ ਹੈ। ਆਜਾਦੀ ਦੀ 75 ਵਰੇਗੰਢ ਦਾ ਕੀ ਅਰਥ ਹੈ ਕਿ ਦੇਸ਼ ਅਜ ਵੀ ਦੇਸੀ ਵਿਦੇਸ਼ੀ ਕਾਰਪੋਰੇਟਾਂ ਦਾ ਗੁਲਾਮ ਹੈ। ਹਰ ਰੰਗ ਦੀਆਂ ਹਕੂਮਤਾਂ ਉਨਾਂ ਦੀਆਂ ਗੁਲਾਮ ਹਨ।ਅਸਲ ਆਜਾਦੀ ਦਾ ਅਰਥ ਤਾਂ ਹਰ ਤਰਾਂ ਦੀ ਲੁੱਟ,ਜਬਰ,ਅਸਮਾਨਤਾ ਦਾ ਖਾਤਮਾ ਸੀ ਜੋ ਕਿ 74 ਵਰਿਆਂ ਚ ਘੱਟ ਣ ਦੀ ਥਾਂ ਵਧਿਆ ਹੈ। ਲੋਕ ਮਹਿੰਗਾਈ,ਭੁੱਖਮਰੀ ਤੇ ਘੋਰ ਗਰੀਬੀ ਚ ਛਟ ਪਟਾ ਰਹੇ ਹਨ। ਇਹ ਕੇਹੀ ਆਜਾਦੀ ਹੈ ਭੁੱਖੇ ,ਨੰਗੇ ਮਰਨ ਦੀ।ਇਹ ਆਜਾਦੀ ਝੂਠੀ ਹੈ। ਅਸਲ ਆਜਾਦੀ ਦੀ ਲੜਾਈ ਤਾਂ ਦੇਸ਼ ਦੇ ਕਿਰਤੀਆਂ ਵਲੋਂ ਲੜੀ ਜਾਣੀ ਹੈ।ਉਨਾਂ ਇਸ ਲੜਾਈ ਲਈ ਤਿਆਰ ਹੋਣ ਦੀ ਅਪੀਲ ਕੀਤੀ। ਇਸ ਸਮੇਂ ਅਪਣੇ ਸੰਬੋਧਨ ਚ  ਡੀ ਟੀ ਐਫ ਆਗੂ ਕੁਲਦੀਪ ਸਿੰਘ ਗੁਰੂਸਰ,ਮਜਦੂਰ ਆਗੂ ਮਦਨ ਸਿੰਘ ਅਤੇ ਨਵਨੀਤ ਕੌਰ ਗਿੱਲ ਨੇ ਕਿਰਤੀ ਮਜਦੂਰਾਂ ਨੂੰ  ਨਾਲ ਜੋੜਦਿਆਂ ਮਜਦੂਰ ਕਿਸਾਨ ਏਕਤਾ ਦੀ ਮਜਬੂਤੀ ਲਈ ਦਿਨ ਰਾਤ ਇਕ ਕਰਨ ਦਾ ਸੱਦਾ ਦਿੱਤਾ। ਕਾਨਫਰੰਸ ਉਪਰੰਤ ਇਕੱਤਰ ਕਿਸਾਨਾਂ ਮਜਦੂਰਾਂ ਨੇ ਜਥੇਬੰਦੀ ਦੇ ਝੰਡਿਆਂ ਸੰਗ "74 ਸਾਲ ਆਜਾਦੀ ਦੇ ਭੁੱਖ,ਨੰਗ ,ਬਰਬਾਦੀ ਦੇ "ਅਤੇ "ਅਸੀਂ ਕੀ ਚਾਹੁੰਦੇ ਹਾਂ  ਖੇਤੀ ਦੇ ਕਾਲੇ ਕਨੂੰਨਾਂ ਤੋਂ ਆਜਾਦੀ "ਦੇ ਨਾਰੇ ਗੁੰਜਾਉਂਦਿਆ ਸ਼ਹਿਰ ਭਰ ਚ ਲੰਮਾ ਮਾਰਚ ਕੀਤਾ। ਸਕੂਟਰਾਂ,ਮੋਟਰਸਾਇਕਲਾਂ ,ਕਾਰਾਂ ,ਟਰੈਕਟਰਾਂ ਤੇ ਕੱਢਿਆ ਇਹ ਮਾਰਚ ਰੇਲਵੇ ਰੇਡ, ਲਾਜਪਤਰਾਏ ਰੋਡ,ਝਾਂਸੀ ਚੋਕ ,ਮਲਕ ਰੋਡ,ਜੀ ਟੀ ਰੋਡ, ਤਹਿਸੀਲ ਰੋਡ ਹੁੰਦਾ  ਹੋਇਆ  ਅਜੀਤ ਦਫਤਰ ਚੋਂਕ ਚ ਸਮਾਪਤ ਹੋਇਆ। ਕਾਨਫਰੰਸ ਦੋਰਾਨ ਬਲਦੇਵ ਸਿੰਘ ਢੋਲਣ ਦੇ ਪਰਿਵਾਰ ਵਲੋਂ 11 ਹਜਾਰ ਰੁਪਏ ਦਾ  ਆਰਥਿਕ ਸਹਿਯੋਗ ਕਿਸਾਨ ਆਗੂਆਂ ਨੂੰ ਭੇਂਟ ਕੀਤੀ।

ਸਾਉਣ ਮਹੀਨੇ ਦੇ ਪਵਿੱਤਰ ਤਿਉਹਾਰ ਤੀਆਂ ਨੂੰ ਮੁੱਖ ਰੱਖ ਕੇ ਪਿੰਡ ਸ਼ੇਰਪੁਰ ਕਲਾ ਵਿੱਚ ਲੱਗਿਆ ਮੇਲਾ

ਜਗਰਾਉਂ , 16 ਅਗਸਤ (ਜਸਮੇਲ ਗ਼ਾਲਿਬ /  ਮਨਜਿੰਦਰ ਗਿੱਲ)  ਪੰਜਾਬ ਅੰਦਰ ਸੌਣ ਦੇ ਮਹੀਨੇ ਦੇ ਪਵਿੱਤਰ ਤਿਉਹਾਰ ਤੀਆਂ  ਨੂੰ ਪਿੰਡ ਪਿੰਡ ਮੁਹੱਲੇ ਮੁਹੱਲੇ ਬਹੁਤ ਹੀ ਖੁਸ਼ੀ ਦੇ ਨਾਲ ਮਨਾਇਆ ਜਾਂਦਾ  ।ਇਸੇ ਤਰ੍ਹਾਂ ਅੱਜ ਜਗਰਾਉਂ  ਦੇ ਲਾਗਲੇ ਪਿੰਡ ਸ਼ੇਰਪੁਰ ਕਲਾਂ ਵਿਖੇ ਵੀ ਤੀਆਂ ਦਾ ਤਿਉਹਾਰ ਬਹੁਤ ਸ਼ਰਧਾ ਨਾਲ ਮਨਾਇਆ ਗਿਆ । ਆਓ ਤੁਸੀਂ ਵੀ ਦੇਖ ਲਵੋ ਕਿਸ ਤਰ੍ਹਾਂ ਪੈਂਦੀ ਹੈ ਧਮਾਲ  Facebook Link ; https://fb.watch/7pTwjBQPcQ/

ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਸਿੱਧਵਾਂ ਬੇਟ (ਜਗਰਾਂਉੇ) ਵਿਖੇ ਕੋਰੋਨਾ ਟੈਸਟ ਕੈਂਪ ਲਗਾਇਆ

ਜਗਰਾਓਂ 15 ਅਗਸਤ (ਅਮਿਤ ਖੰਨਾ ) ਇਲਾਕੇ ਦੀ ਨਾਮਵਾਰ ਵਿਿਦਅਕ ਸੰਸਥਾ ਬੀ. ਬੀ. ਐਸ. ਬੀ. ਕਾਨਵੈਂਟ ਸਕੂਲ ਸਿਧਵਾਂ ਬੇਟ ਜੋ ਕਿ ਸਿਿਖਆ ਦੇ ਖੇਤਰ ਵਿੱਚ ਇੱਕ ਮੋਹਰੀ ਸੰਸਥਾ ਬਣ ਚੱਕੀ ਹੈ ਅਤੇ ਜੋ ਕਿ ਸਮਾਜ ਨੂੰ ਸੇਧ ਦੇਣ ਵਾਲੀਆਂ ਗਤੀਵਿਧੀਆਂ ਵੀ ਕਰਵਾਉਦੀ ਰਹਿੰਦੀ ਹੈ। ਵਿਖੇ ਕੋਵਿਡ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬੱਚਿਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਅਤੇ ਜਿਲ੍ਹਾ ਸਿੱਖਿਆ ਅਪਸਰ ਦੀਆਂ ਹਦਾਇਤਾਂ ਅਨੁਸਾਰ ਸਕੂਲ ਵਿੱਚ ਕੋਰੋਨਾ ਟੈਸਟਿੰਗ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ 150 ਬੱਚੇ ਅਤੇ 10 ਅਧਿਆਪਕਾਂ ਦਾ ਕੋਰੋਨਾ ਟੈਸਟ ਕੀਤਾ ਗਿਆ। ਇਸ ਕੈਂਪ ਦੀਆਂ ਸੇਵਾਵਾਂ ਸਰਕਾਰੀ ਹਸਤਪਾਲ ਸਿੱਧਵਾਂ ਬੇਟ ਦੀ ਟੀਮ ਨੇ ਬਾਖੂਬੀ ਨਿਭਾਈਆਂ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਸੀਨੀਅਰ ਮੈਡੀਕਲ ਅਫਸਰ ਸ਼੍ਰੀਮਤੀ ਮਨਦੀਪ ਕੌਰ ਸਿੱਧੂ, ਮੈਡੀਕਲ ਅਫਸਰ ਡਾਕਟਰ ਕਰਨ ਅਰੌੜਾ, ਬਲਵਿੰਦਰ ਕੌਰ ਅਤੇ ਸ. ਬਲਦੇਵ ਸਿੰਘ ਸ਼ਾਮਿਲ ਹੋਏ। ਇਸ ਸਮੇਂ ਉਨ੍ਹਾਂ ਨੇ ਜਾਣਕਾਰੀ ਦਿੰਦੇੁ ਹੋਏ ਦੱਸਿਆ ਕਿ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਕੋਰੋਨਾ ਸੰਬੰਧੀ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਸਾਡੀ ਮੁਢਲੀ ਜਰੂਰਤ ਹੈ ਇਸ ਮਸੇਂ ਉਨ੍ਹਾਂ ਨੇ 18 ਸਾਲ ਤੋਂ ਉਪਰ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਸੰਬੰਧੀ ਜਾਗਰੂਕ ਕੀਤਾ। ਜਦੋਂ ਕਿ ਸਕੂਲ ਦੇ ਸਟਾਫ ਨੇ ਪਹਿਲਾਂ ਹੀ ਇਹ ਵੈਕਸੀਨ ਲਗਵਾ ਲਈ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਆਪਣੇ ਪਰਿਵਾਰ ਅਤੇ ਸਮਾਜ ਲਈ ਬਹੁਤ ਜਰੂਰੀ ਹੈ ਤਾਂ ਜੋ ਸਮਾਜ ਨੂੰ ਸੁਰੱਖਿਅਤ ਅਤੇ ਹੈਲਥੀ ਰੱਖਿਆ ਜਾ ਸਕੇ। ਇਸ ਸਮੇਂ ਸਕੂਲ ਦੀ ਮੈਨੇਜਮੈਂਟ ਕਮੇਟੀ ਅਤੇ ਪ੍ਰਿੰਸੀਪਲ ਮੈਡਮ ਵੱਲੋਂ ਕੋਰੋਨਾ ਟੈਸਟ ਕਰਨ ਲਈ ਆਈ ਟੀਮ ਦਾ ਹਾਰਦਿਕ ਧੰਨਵਾਦ ਕੀਤਾ ਗਿਆ।