ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਰੇਲ ਪਾਰਕ ਜਗਰਾਉਂ ਚ ਮਜ਼ਦੂਰ ਕਿਸਾਨੀ ਆਜ਼ਾਦੀ ਸੰਗਰਾਮ ਦਿਵਸ ਬੜੇ ਜੋਸ਼ ਖਰੋਸ਼ ਨਾਲ ਮਨਾਇਆ ਗਿਆ

ਜਗਰਾਓਂ (ਜਸਮੇਲ ਗ਼ਾਲਿਬ) ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਰੇਲ ਪਾਰਕ ਜਗਰਾਂਓ ਚ ਮਜਦੂਰ ਕਿਸਾਨ ਆਜਾਦੀ ਸੰਗਰਾਮ ਦਿਵਸ ਬੜੇ ਜੋਸ਼ੋਖਰੋਸ਼ ਨਾਲ ਮਨਾਇਆ ਗਿਆ।  ਜਿਲਾ ਪ੍ਰਧਾਨ ਹਰਦੀਪ ਸਿੰਘ ਗਾਲਬ ਦੀ ਪ੍ਰਧਾਨਗੀ ਅਤੇ ਮਾਸਟਰ ਧਰਮ ਸਿੰਘ ਸੂਜਾਪੁਰ ਦੀ ਮੰਚ ਸੰਚਾਲਨਾ ਹੇਠ ਇਸ ਵਿਸ਼ੇ ਤੇ ਹੋਈ ਮੁਕਤੀ  ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਇੰਦਰਜੀਤ ਸਿੰਘ ਧਾਲੀਵਾਲ,ਜਗਤਾਰ ਸਿੰਘ ਦੇਹੜਕਾ ,ਗੁਰਪ੍ਰੀਤ ਸਿੰਘ ਸਿਧਵਾਂ,ਤਰਸੇਮ ਸਿੰਘ ਬੱਸੂਵਾਲ,ਨਿਰਮਲ ਸਿੰਘ ਭਮਾਲ,ਸੁਖਵਿੰਦਰ ਸਿੰਘ ਹੰਬੜਾਂ , ਗੁਰਮੇਲ ਸਿੰਘ ਭਰੋਵਾਲ  ਨੇ  ਕਿਹਾ ਕਿ ਸੰਸਾਰ ਦੇ ਵਡੇ ਪੂੰਜੀ ਪਤੀ ਮੁਲਕ ਵੱਡੇ ਆਰਥਿਕ ਸੰਕਟ ਦਾ ਸ਼ਿਕਾਰ ਹਨ। ਸਨਅਤੀ ਮਾਲ ਜਾਂ ਪੈਦਾਵਾਰ ਦੀ ਵਿਕਰੀ ਘਟਣ ਕਾਰਨ ਇਨਾਂ ਸਾਮਰਾਜੀ ਮੁਲਕਾਂ ਨੂੰ ਲੁੱਟ ਲਈ ਨਵੇਂ ਖੇਤਰ ਚਾਹੀਦੇ ਹਨ। ਇਸੇ ਲਈ ਇਨਾਂ ਵੱਡੀਆਂ ਸ਼ਕਤੀਆਂ ਨੇ ਸੰਸਾਰ ਵਪਾਰ ਸੰਸਥਾਂ ਦਾ ਨਿਰਮਾਣ ਕਰਕੇ ਨਵੀਆਂ ਆਰਥਿਕ ਤੇ ਸਨਅਤੀ ਨੀਤੀਆਂ ਇਜਾਦ ਕੀਤੀਆਂ ਹਨ। ਮੁਨਾਫੇ ਦੇ ਸੋਕੇ ਦੇ ਸ਼ਿਕਾਰ ਇਨਾਂ ਧੜਵੈਲ ਦੇਸ਼ਾਂ ਨੂੰ ਹਰੇ ਇਨਕਲਾਬ ਰਾਹੀਂ ਕਿਸਾਨਾਂ ਨੂੰ ਚੂੰਡਣ ਤੋ ਬਾਅਦ ਖੇਤੀ ਸੈਕਟਰ ਚੋਂ ਕਿਸਾਨਾਂ ਨੂੰ ਬਾਹਰ ਧੱਕ ਕੇ ਝੋਨੇ ਅਤੇ ਕਣਕ ਦੀ ਥਾਂ ਸੰਸਾਰ ਮੰਡੀ ਦੀਆਂ ਲੋੜਾਂ ਮੁਤਾਬਿਕ ਨਵੀਂ ਖੇਤੀ ਤਕਨੀਕ ਤੇ ਵਡੇ ਹਜਾਰਾਂ ਏਕੜ ਦੇ ਫਾਰਮਾਂ ਰਾਹੀਂ ਐਗਰੋ ਬਿਜਨਸ ਕਰਨ ਲਈ ਦੇਸ਼ ਦੇ ਦਲਾਲ ਹਾਕਮਾਂ ਰਾਹੀ  ਇਹ ਖੇਤੀ ਸਬੰਧੀ ਕਾਲੇ ਕਨੂੰਨ ਲੈ ਕੇ ਆਏ ਹਨ। ਇਹ ਅੰਗਰੇਜੀ ਗੁਲਾਮੀ ਨਾਲੋਂ ਵੀ ਖਤਰਨਾਕ ਗੁਲਾਮੀ ਹੈ। ਆਜਾਦੀ ਦੀ 75 ਵਰੇਗੰਢ ਦਾ ਕੀ ਅਰਥ ਹੈ ਕਿ ਦੇਸ਼ ਅਜ ਵੀ ਦੇਸੀ ਵਿਦੇਸ਼ੀ ਕਾਰਪੋਰੇਟਾਂ ਦਾ ਗੁਲਾਮ ਹੈ। ਹਰ ਰੰਗ ਦੀਆਂ ਹਕੂਮਤਾਂ ਉਨਾਂ ਦੀਆਂ ਗੁਲਾਮ ਹਨ।ਅਸਲ ਆਜਾਦੀ ਦਾ ਅਰਥ ਤਾਂ ਹਰ ਤਰਾਂ ਦੀ ਲੁੱਟ,ਜਬਰ,ਅਸਮਾਨਤਾ ਦਾ ਖਾਤਮਾ ਸੀ ਜੋ ਕਿ 74 ਵਰਿਆਂ ਚ ਘੱਟ ਣ ਦੀ ਥਾਂ ਵਧਿਆ ਹੈ। ਲੋਕ ਮਹਿੰਗਾਈ,ਭੁੱਖਮਰੀ ਤੇ ਘੋਰ ਗਰੀਬੀ ਚ ਛਟ ਪਟਾ ਰਹੇ ਹਨ। ਇਹ ਕੇਹੀ ਆਜਾਦੀ ਹੈ ਭੁੱਖੇ ,ਨੰਗੇ ਮਰਨ ਦੀ।ਇਹ ਆਜਾਦੀ ਝੂਠੀ ਹੈ। ਅਸਲ ਆਜਾਦੀ ਦੀ ਲੜਾਈ ਤਾਂ ਦੇਸ਼ ਦੇ ਕਿਰਤੀਆਂ ਵਲੋਂ ਲੜੀ ਜਾਣੀ ਹੈ।ਉਨਾਂ ਇਸ ਲੜਾਈ ਲਈ ਤਿਆਰ ਹੋਣ ਦੀ ਅਪੀਲ ਕੀਤੀ। ਇਸ ਸਮੇਂ ਅਪਣੇ ਸੰਬੋਧਨ ਚ  ਡੀ ਟੀ ਐਫ ਆਗੂ ਕੁਲਦੀਪ ਸਿੰਘ ਗੁਰੂਸਰ,ਮਜਦੂਰ ਆਗੂ ਮਦਨ ਸਿੰਘ ਅਤੇ ਨਵਨੀਤ ਕੌਰ ਗਿੱਲ ਨੇ ਕਿਰਤੀ ਮਜਦੂਰਾਂ ਨੂੰ  ਨਾਲ ਜੋੜਦਿਆਂ ਮਜਦੂਰ ਕਿਸਾਨ ਏਕਤਾ ਦੀ ਮਜਬੂਤੀ ਲਈ ਦਿਨ ਰਾਤ ਇਕ ਕਰਨ ਦਾ ਸੱਦਾ ਦਿੱਤਾ। ਕਾਨਫਰੰਸ ਉਪਰੰਤ ਇਕੱਤਰ ਕਿਸਾਨਾਂ ਮਜਦੂਰਾਂ ਨੇ ਜਥੇਬੰਦੀ ਦੇ ਝੰਡਿਆਂ ਸੰਗ "74 ਸਾਲ ਆਜਾਦੀ ਦੇ ਭੁੱਖ,ਨੰਗ ,ਬਰਬਾਦੀ ਦੇ "ਅਤੇ "ਅਸੀਂ ਕੀ ਚਾਹੁੰਦੇ ਹਾਂ  ਖੇਤੀ ਦੇ ਕਾਲੇ ਕਨੂੰਨਾਂ ਤੋਂ ਆਜਾਦੀ "ਦੇ ਨਾਰੇ ਗੁੰਜਾਉਂਦਿਆ ਸ਼ਹਿਰ ਭਰ ਚ ਲੰਮਾ ਮਾਰਚ ਕੀਤਾ। ਸਕੂਟਰਾਂ,ਮੋਟਰਸਾਇਕਲਾਂ ,ਕਾਰਾਂ ,ਟਰੈਕਟਰਾਂ ਤੇ ਕੱਢਿਆ ਇਹ ਮਾਰਚ ਰੇਲਵੇ ਰੇਡ, ਲਾਜਪਤਰਾਏ ਰੋਡ,ਝਾਂਸੀ ਚੋਕ ,ਮਲਕ ਰੋਡ,ਜੀ ਟੀ ਰੋਡ, ਤਹਿਸੀਲ ਰੋਡ ਹੁੰਦਾ  ਹੋਇਆ  ਅਜੀਤ ਦਫਤਰ ਚੋਂਕ ਚ ਸਮਾਪਤ ਹੋਇਆ। ਕਾਨਫਰੰਸ ਦੋਰਾਨ ਬਲਦੇਵ ਸਿੰਘ ਢੋਲਣ ਦੇ ਪਰਿਵਾਰ ਵਲੋਂ 11 ਹਜਾਰ ਰੁਪਏ ਦਾ  ਆਰਥਿਕ ਸਹਿਯੋਗ ਕਿਸਾਨ ਆਗੂਆਂ ਨੂੰ ਭੇਂਟ ਕੀਤੀ।