ਤੀਆਂ ਦਾ ਤਿਉਹਾਰ ਸਾਡਾ ਵਿਰਾਸਤੀ ਤਿਉਹਾਰ ਹੈ: ਵਿਧਾਇਕਾ ਸਰਬਜੀਤ ਕੌਰ ਮਾਣੂੰਕੇ

ਜਗਰਾਉਂ (ਜਸਮੇਲ ਗ਼ਾਲਬ) ਜਗਰਾਉਂ ਵਿਖੇ ਸਾਇੰਸ ਕਾਲਜ ਨੇੜੇ ਲੱਗੀਆਂ ਤੀਆਂ ਦੇ ਤਿਉਹਾਰ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਹਲਕਾ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੇ ਜਿਥੇ ਬੀਬੀਆਂ ਨਾਲ ਇਸ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ  ਅਤੇ ਨੱਚ ਨੱਚ ਧਮਾਲਾਂ ਪਾਈਆਂ।ਇਸ ਮੌਕੇ ਵਿਧਾਇਕਾ ਮਾਣੂੰਕੇ ਨੇ ਕਿਹਾ ਕਿ ਤੀਆਂ ਸਾਡਾ ਵਿਰਾਸਤੀ ਅਤੇ ਸੱਭਿਆਚਾਰਕ ਨੂੰ ਦਰਸਾਉਂਦਾ ਤਿਉਹਾਰ ਹੈ ਜਿਸ ਵਿੱਚ ਨਵੀਂਆਂ ਵਿਆਹੀਆਂ ਲੜਕੀਆਂ ਇਸ ਤਿਉਹਾਰ ਮੌਕੇ ਆਪਣੇ ਪੇਕੇ ਘਰ ਆ ਕੇ ਇਸ ਤਿਉਹਾਰ ਦੌਰਾਨ ਸਾਂਝੀ ਥਾਂ ਤੇ ਇਕੱਤਰ ਹੋ ਕੇ  ਜਿੱਥੇ  ਗਿੱਧੇ ਵਿੱਚ ਧਮਾਲਾਂ ਪਾਉਂਦੀਆਂ ਹਨ ਉੱਥੇ ਵਿਰਾਸਤੀ ਬੋਲੀਆਂ ਰਾਹੀਂ ਆਪਣਾ ਮਨ ਪ੍ਰਚਾਵਾ ਕਰਦੀਆਂ ਹਨ।ਇਸ ਸਮੇਂ ਵਿਧਾਇਕ ਮਾਣੂੰਕੇ ਨੇ ਕਿਹਾ ਹੈ ਕਿ ਤੀਆਂ ਦੇ ਮੇਲੇ ਦੌਰਾਨ ਕੁੜੀਆਂ ਅਤੇ ਔਰਤਾਂ ਆਪਣੇ ਮਾਪੇ ਪਿੰਡ ਆ ਕੇ ਆਪਣੀਆਂ ਵਿਛੜੀਆਂ ਸਾਥਣਾਂ ਸਹੇਲੀਆਂ ਨੂੰ ਮਿਲਦੀਆਂ ਹਨ ਉਨ੍ਹਾਂ ਨਾਲ  ਦੁੱਖ ਸੁੱਖ ਕਰ ਕੇ ਆਪਣੇ ਮਨ ਦੇ ਵਲਵਲੇ ਬਾਹਰ ਕੱਢਦੀਆਂ ਹਨ ਜੋ ਉੱਥੇ ਨੱਚਣ ਟੱਪਣ ਨਾਲ ਉਨ੍ਹਾਂ ਦੇ ਸਰੀਰ ਦੀ ਕਸਰਤ ਵੀ ਹੁੰਦੀ ਹੈ ਤੇ ਦੁਨਿਆਵੀਂ ਕੰਮ ਕਾਰਾਂ ਦੇ ਜੰਜਾਲ ਵਿਚ ਫਸ ਚੁੱਕਿਆ ਨੂੰ ਦਿਮਾਗੀ ਟੈਨਸ਼ਨ ਤੋਂ ਵੀ ਰਾਹਤ ਮਿਲਦੀ ਹੈ ਜਿਸ ਨਾਲ ਸਰੀਰ ਨਿਰੋਗ ਬਣਦਾ ਹੈ  ਇਹ ਤੀਆਂ ਦਾ ਤਿਉਹਾਰ ਜਸਪ੍ਰੀਤ ਕੌਰ ਦੀ ਅਗਵਾਈ ਵਿਚ ਬਡ਼ੀ ਧੂਮਧਾਮ ਨਾਲ ਮਨਾਇਆ ਗਿਆ ।