ਲੁਧਿਆਣਾ

ਫ਼ਰੀਦ ਟਰੈਵਲ ਆਈਲਟਸ ਸੈਂਟਰ ਦੇ ਬੱਚਿਆਂ ਨੇ ਕੀਤੇ 6.5 ਬੈਂਡ ਹਾਸਲ  

ਜਗਰਾਉਂ  28 ਅਗਸਤ  (ਅਮਿਤ ਖੰਨਾ, ) ਫ਼ਰੀਦ ਟਰੈਵਲ ਆਈਲਟਸ ਸੈਂਟਰ ਦੇ ਬੱਚਿਆਂ ਨੇ 6.5 ਬੈਂਡੇ ਕੀਤੇ  ਹਾਸਲ  ਜਾਣਕਾਰੀ ਦਿੰਦਿਆਂ ਸੰਸਥਾ ਦੇ ਐੱਮ ਡੀ ਅਮਿਤ ਕੁਮਾਰ ਨੇ ਦੱਸਿਆ ਕਿ  12 ਅਗਸਤ ਨੂੰ ਹੋਏ ਟੈਸਟ ਵਿਚ ਹਰਪ੍ਰੀਤ ਸਿੰਘ ਪਿੰਡ ਲੰਮਾ ਜੱਟਪੁਰਾ ਅਤੇ ਗਿਤਾਂਜਲੀ ਮੱਕੜ ਜਗਰਾਉਂ  ਵੀ 6.5 ਬੈਂਡ ਹਾਸਲ ਕੀਤੇ  ਉਨ•ਾਂ ਦੱਸਿਆ ਕਿ ਸੰਸਥਾ ਵੱਲੋਂ ਆਏ ਦਿਨ ਵਿਦਿਆਰਥੀਆਂ ਦੇ ਵੀਜ਼ੇ ਲਗਵਾਏ ਜਾ ਰਹੇ ਹਨ ਤੇ ਚੰਗੇ ਬੈਂਡ ਲੈਣ ਲਈ ਵਿਦਿਆਰਥੀਆਂ ਨੂੰ  ਸ਼ਾਂਤਮਈ ਮਾਹੌਲ ਤੇ ਵਧੀਆ ਢੰਗ ਨਾਲ ਪੜ•ਾਇਆ ਜਾ ਰਿਹਾ ਹੈ ਟ੍ਰੇਨਰ ਮੈਡਮ ਦਕਸ਼ਿਨਾ ਸ਼ਰਮਾ ਨੇ ਵੀ ਬੱਚਿਆਂ ਨੂੰ ਵਧਾਈ ਦਿੱਤੀ

ਬਾਬਾ ਜੀਵਨ ਸਿੰਘ ਜੀ ਕੌਮ ਦੇ ਮਹਾਨ ਸੂਰਮੇ ਹਨ- ਪਾਰਸ ਜਗਰਾਉਂ ਅਤੇ ਸੁਖਦੇਵ ਸਿੰਘ ਲੋਪੋ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਸਿੱਖ ਕੌਮ ਯੋਧਿਆਂ ਸੂਰਵੀਰ ਦੀ ਕੌਮ ਹੈ ਜਿਸ ਨੂੰ ਗੁਰੂ ਸਾਹਿਬਾਨਾ ਨੇ ਸੱਚੀ ਸੁੱਚੀ ਵੀਚਾਰ ਧਾਰਾ ਅਤੇ ਖੂਨ ਦੇ ਦਰਿਆਵਾਂ ਨਾਲ ਸਿਰਜਿਆਂ।ਇਹਨਾ ਵੀਚਾਰਾ ਦਾ ਪਰਗਟਾਵਾਂ ਗੁਰਮਤਿ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਸਭਾ ਦੇ ਕੌਮੀ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਨੇ ਕੀਤਾ । ਉਹਨਾ ਕਿ ਸ੍ਰੋਮਣੀ ਅਮਰ ਸਹੀਦ ਬਾਬਾ ਜੀਵਨ ਸਿੰਘ ਜੀ ਦੀ ਕੁਰਬਾਨੀ ਦਾ ਮੁੱਲ ਸਿੱਖ ਕੌਮ ਰਹਿਦੀ ਦੁਨੀਆ ਤੱਕ ਨਹੀ ਦੇ ਸਕਦੀ। ਇਸ ਮੌਕੇ ਬਾਬਾ ਬਲਜਿੰਦਰ ਸਿੰਘ ਚਰਨਘਾਟ ਬਾਬਾ ਸੁਖਦੇਵ ਸਿੰਘ ਲੋਪੋ ਨੇ ਦੱਸਿਆ ਕੇ ਸਰੋਮਣੀ ਸਹੀਦ ਬਾਬਾ ਜੀਵਨ ਸਿੰਘ ਜੀ ਦੇ ਪ੍ਰਕਾਸ ਉਤਸਵ ਨੂੰ ਮੁੱਖ ਰੱਖਦਿਆ ਕਥਾ ਕੀਰਤਨ ਅਤੇ ਢਾਡੀ ਦਰਵਾਰ ਗੁਰਦੁਆਰਾ ਸਹੀਦ ਬਾਬਾ ਜੀਵਨ ਸਿੰਘ ਬਾਂਗ ਖੇਤਾ ਰਾਮ ਜਗਰਾਉ ਵਿਖੇ 29 ਅਗਸਤ ਦਿਨ ਐਤਵਾਰ ਨੂੰ ਵਿਸੇਸ ਪ੍ਰੋਗਰਾਮ ਹੋ ਰਿਹਾ ਹੈ ਜਿਸ ਵਿੱਚ ਸਮੂਹ ਸੰਗਤਾ ਅਤੇ ਪੰਥ ਦੀਆ ਸਿਰਮੋਰ ਜੰਥੇਬੰਦੀਆਂ ਪੰਥਕ ਅਤੇ ਰਾਜਨੀਤਕ ਆਗੂ ਗੁਰੂ ਚਰਨਾ ਵਿੱਚ  ਹਾਜਰੀ ਭਰਨਗੇ। ਭਾਈ ਬਲਜਿੰਦਰ ਸਿੰਘ ਦੀਵਾਨਾ ਭਾਈ ਗੁਰਚਰਨ ਸਿੰਘ ਦਲੇਰ ਭਾਈ ਅਵਤਾਰ ਸਿੰਘ ਬਿਲਾ ਪ੍ਰਧਾਨ, ਭਾਈ ਭੋਲਾ ਸਿੰਘ ਭਾਈ ਬਲਜਿੰਦਰ ਸਿੰਘ ਬਲ ਅਮਨਦੀਪ ਸਿੰਘ ਡਾਗੀਆਂ ਜਸਵਿੰਦਰ ਸਿੰਘ ਖਾਲਸਾ ਇੰਦਰਜੀਤ ਸਿੰਘ ਬੋਦਲ ਵਾਲਾ  ਬਲਜਿੰਦਰ ਸਿੰਘ ਅਲੀਗੜ ਸਤਨਾਮ ਸਿੰਘ ਸਫਰੀ ਦਲਜੀਤ ਸਿੰਘ ਸੁਖਵਿੰਦਰ ਸਿੰਘ ਖਾਲਸਾ ਕੋਵਲ ਗੁਰਵਿੰਦਰ  ਸਿੰਘ ਮਨਸੀਹਾਂ ਆਦਿ ਸੰਗਤਾ ਹਾਜਰ ਸਨ।

ਸਪਰਿੰਗ ਡਿਊ ਸਕੂਲ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ 

ਜਗਰਾਉਂ  27 ਅਗਸਤ  (ਅਮਿਤ ਖੰਨਾ ) ਸਪਰਿੰਗ ਡਿਊ ਪਬਲਿਕ ਸਕੂਲ ਵਿੱਚ ਜਨਮ ਅਸ਼ਟਮੀ  ਦਾ ਤਿਉਹਾਰ ਮਨਾਇਆ ਗਿਆ.ਇਸ ਮੌਕੇ ਨਰਸਰੀ ਤੋ ਯੂ.ਕੇ.ਜੀ ਤੱਕ ਦੇ ਵਿਦਿਆਰਥੀਆਂ ਨੇ ਇੱਸ ਵਿੱਚ ਹਿੱਸਾ ਲਿਆ.ਵਿਦਿਆਰਥੀ ਆਪਣੀਆ ਰੰਗਦਾਰ ਵਰਦੀਆਂ ਵਿੱਚ ਸ਼੍ਰੀ ਕ੍ਰਿਸ਼ਨ ਬਣਕੇ ਸਕੂਲ ਆਏ ਸਨ.ਇਹਨਾਂ ਵਿਦਿਆਰਥੀਆਂ ਨੇ ਜਨਮ ਅਸ਼ਟਮੀ ਨਾਲ ਸੰਬੰਧਿਤ ਗੀਤਾ ਉਪਰ ਵੀ ਆਪਣੇ ਡਾਂਸ ਦਾ ਪ੍ਰਦਰਸ਼ਨ ਕੀਤਾ.ਪ੍ਰਿੰਸੀਪਲ ਨਵਨੀਤ ਚੌਹਾਨ ਵਲੋ ਇਸ ਤਿਉਹਾਰ ਉੱਪਰ ਵਧਾਈ ਦਿੱਤੀ ਗਈ.ਮੈਡਮ ਕਰਮਜੀਤ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਨਾਲ ਸੰਬੰਧਿਤ ਸਾਖੀਆ ਸੁਣਾਈ ਅਤੇ ਉਹਨਾਂ ਦੇ ਉਪਦੇਸ਼ਾਂ ਨੂੰ ਵਿਸਤਾਰ ਨਾਲ ਵਰਨਣ ਕੀਤਾ.ਪ੍ਰਿੰਸੀਪਲ ਸਾਹਿਬ ਵਲੋ ਦੱਸਿਆ ਗਿਆ ਕਿ ਵਿਦਿਆਰਥੀਆਂ ਵਲੋਂ ਸਕੂਲ ਵਿੱਚ ਵੱਖ^ਵੱਖ ਗਤੀਵਿਧੀਆ ਵਿੱਚ ਹਿੱਸਾ ਲੈਣ ਕਾਰਨ ਪੂਰੀ ਖੁਸ਼ੀ ਸੀ.ਇਸ ਮੌਕੇ ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ, ਮੈਨੇਜਰ ਮਨਦੀਪ ਚੌਹਾਨ, ਮੈਡਮ ਮੋਨਿਕਾ ਚੌਹਾਨ, ਮੈਡਮ ਵੰਨਦਨਾ, ਹਰਮਨਦੀਪ ਕੌਰ, ਸਤਿੰਦਰਜੀਤ ਕੌਰ, ਹਰਪ੍ਰੀਤ ਕੌਰ, ਮੈਡਮ ਕਵਿਤਾ, ਪ੍ਰਭਦੀਪ ਕੌਰ ਆਦਿ ਸਟਾਫ ਮੈਂਬਰ ਹਾਜਿਰ ਸਨ.ਇੱਕ ਲੰਬੇ ਅਰਸੇ ਬਾਅਦ ਵਿਦਿਆਰਥੀਆਂ ਵਲੋ ਆਪਣੇ ਕਲਾਸ ਦੇ ਸਾਥੀਆਂ ਨਾਲ ਤਿਉਹਾਰ ਮਨਾਇਆ ਜਾ ਰਿਹਾ ਸੀ.ਜਿਸ ਵਿੱਚ ਉਹਨਾਂ ਅੰਦਰ ਬਹੁਤ ਹੀ ਖੁਸ਼ੀ ਸੀ.ਸਕੂਲ ਪ੍ਰਬੰਧਕੀ ਕਮੇਟੀ ਵਲੋਂ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਛਾਬੜਾ, ਵਲੋਂ ਸਮੂਹ ਸਟਾਫ ਅਤੇ ਮਾਤਾ ਪਿਤਾ ਸਾਹਿਬਾਨ ਨੂੰ ਇਸ ਦਿਨ ਦੀ ਵਧਾਈ ਦਿੱਤੀ ਗਈ.

ਲੋਕ ਸੇਵਾ ਸੁਸਾਇਟੀ ਵੱਲੋਂ ਕੋਰੋਨਾ ਵੈਕਸੀਨ ਕੈਂਪ ਲਗਾਇਆ

ਜਗਰਾਓਂ 26 ਅਗਸਤ ( ਅਮਿਤ ਖੰਨਾ ) ਲੋਕ ਸੇਵਾ ਸੁਸਾਇਟੀ ਵੱਲੋਂ ਅੱਜ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਦੀ ਅਗਵਾਈ ਹੇਠ ਖ਼ਾਲਸਾ ਸਕੂਲ ਲੜਕੇ ਵਿਖੇ ਤੀਸਰਾ ਕੋਰੋਨਾ ਵੈਕਸੀਨ ਕੈਂਪ ਲਗਾਇਆ ਗਿਆ। ਸਿਵਲ ਹਸਪਤਾਲ ਜਗਰਾਓਂ ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ਦਾ ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਨੇ ਆਪਣੇ ਕਰ ਕਮਲਾਂ ਨਾਲ ਉਦਘਾਟਨ ਕੀਤਾ। ਉਨ•ਾਂ ਕਿਹਾ ਕਿ ਸਾਡੇ ਦੇਸ਼ ਦੇ ਹੋਣਹਾਰ ਵਿਗਿਆਨੀਆਂ ਨੇ ਕੋਰੋਨਾ ਦੀ ਬਿਮਾਰੀ ਤੋਂ ਬਚਾਉਣ ਲਈ ਬੜੀ ਸਖ਼ਤ ਮਿਹਨਤ ਕਰ ਕੇ ਇਹ ਵੈਕਸੀਨ ਸਾਨੂੰ ਦਿੱਤੀ ਹੈ ਸਾਨੂੰ ਇਸ ਵੈਕਸੀਨ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਲੈਣਾ ਚਾਹੀਦਾ ਹੈ। ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ ਨੇ ਕਿਹਾ ਕਿ ਵੈਕਸੀਨ ਦੀ ਕਮੀ ਹੋਣ ਕਾਰਨ ਅੱਜ ਸਿਰਫ਼ ਹਸਪਤਾਲ ਵੱਲੋਂ 250 ਵਿਅਕਤੀਆਂ ਲਈ ਵੈਕਸੀਨ ਮਿਲੀ ਸੀ ਅਤੇ ਸਾਰੇ ਵਿਅਕਤੀਆਂ ਨੂੰ ਕੈਂਪ ਤੋਂ ਪਹਿਲਾਂ ਪਾਰਦਰਸ਼ੀ ਢੰਗ ਨਾਲ ਟੋਕਨ ਵੰਡ ਕੇ ਟੀਕਾ ਲਗਾਇਆ ਗਿਆ ਹੈ। ਉਨ•ਾਂ ਕਿਹਾ ਕਿ ਹੋਰ ਵੈਕਸੀਨ ਮਿਲਣ ’ਤੇ ਜਲਦ ਕੈਂਪ ਲਗਾਇਆ ਜਾਵੇਗਾ। ਇਸ ਮੌਕੇ ਸਿਵਲ ਹਸਪਤਾਲ ਦੀ ਟੀਮ ਵਿਚ ਜਸਪ੍ਰੀਤ ਸਿੰਘ, ਅਮਨਦੀਪ ਸਿੰਘ, ਕੁਲਵੰਤ ਕੌਰ ਤੇ ਪ੍ਰਵੀਨ ਕੌਰ ਸਮੇਤ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਮਨੋਜ ਗਰਗ, ਮੁਕੇਸ਼ ਗੁਪਤਾ, ਮਨੋਹਰ ਸਿੰਘ ਟੱਕਰ, ਪ੍ਰਵੀਨ ਮਿੱਤਲ, ਡਾ: ਭਾਰਤ ਭੂਸ਼ਨ ਬਾਂਸਲ, ਜਸਵੰਤ ਸਿੰਘ, ਡਾ: ਗੁਰਦਰਸ਼ਨ ਮਿੱਤਲ, ਕੈਪਟਨ ਨਰੇਸ਼ ਵਰਮਾ, ਪ੍ਰਵੀਨ ਗਰਗ ਆਦਿ ਹਾਜ਼ਰ ਸਨ।

ਸਿੱਖ ਯੂਥ ਵੈਲਫੇਅਰ ਸੋਸਾਇਟੀ  ਵਲੋ ਕੈਂਸਰ, ਚਮੜੀ ਰੋਗਾਂ ਤੇ ਹੱਡੀਆਂ ਜੌੜਾ ਦਾ ਚੈਕਅਪ  ਕੈਂਪ 29 ਅਗਸਤ ਨੂੰ 

   ਜਗਰਾੳ° 24 ਅਗਸਤ ( ਅਮਿਤ  ਖੰਨਾ  )-ਸਿੱਖ ਯੂਥ ਵੈਲਫੇਅਰ ਸੋਸਾਇਟੀ  ਵਲੋਂ ਧੰਨ-ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਬਰਸੀ ਨੂੰ ਸਮਰਪਿਤ ਕੈਂਸਰ, ਚਮੜੀ ਰੋਗਾਂ, ਹੱਡੀਆਂ-ਜੌੜਾ ਦੇ ਦਰਦ ਤੇ ਫਿਜ਼ੀਓਥਰੈਪੀ ਕੈਂਪ 29 ਅਗਸਤ ਦਿਨ ਐਤਵਾਰ ਨੂੰ ਅਗਵਾੜ ਲੋਪੋ ਡਾਲਾ ਵਿਵੇਕ ਕਲੀਨਿਕ ਵਿਖੇ ਲਗਾਇਆ ਜਾ ਰਿਹਾ ।ਜਿਸ ਦੀਆਂ ਤਿਆਰੀਆਂ ਸਬੰਧੀ ਜਥੇਬੰਦੀ ਦੇ ਆਗੂਆਂ ਵਲੋਂ ਮੀਟਿੰਗ ਕੀਤੀ ਗਈ। ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਚਰਨਜੀਤ ਸਿੰਘ ਸਰਨਾ, ਸਰਪ੍ਰਸਤ ਗ¹ਰਸ਼ਰਨ ਸਿੰਘ ਮਿਗਲਾਨੀ, ਚੇਅਰਮੈਨ ਗਗਨਦੀਪ ਸਿੰਘ ਸਰਨਾ ਤੇ ਜਨਰਲ ਸਕੱਤਰ ਇੰਦਰਪ੍ਰੀਤ ਸਿੰਘ ਵਛੇਰ ਨੇ ਦਸਿਆ ਕਿ ਇਹ ਕੈਂਪ ਬਾਬਾ ਨੰਦ ਸਿੰਘ ਜੀ ਦੀ ਬਰਸੀ ਨੂੰ ਸਮਰਪਿਤ ਅਗਵਾੜਾ ਲੋਪੋ ਡਾਲਾ ਵਿਖੇ ਲਗਾਇਆ ਜਾ ਰਿਹਾ ਹੈ, ਜਿਸ ’ਚ ਜਗਰੂਪ ਹਸਪਤਾਲ ਲੁਧਿਆਣਾ ਤੋਂ ਡਾ: ਸਹਿਨਾਜ਼ਸ਼ੀਲ ਸਿੰਘ, ਡਾ: ਸੰਦੀਪ ਕੁਮਾਰ ਤੇ ਡਾ: ਦੀਪਕ ਜੈਨ ਵਿਸ਼ੇਸ਼ ਤੌਰ ’ਤੇ ਪਹੰ¹ਚ ਰਹੇ ਹਨ, ਜਿਹੜੇ ਮਰੀਜ਼ਾਂ ਦਾ ਚੈਕਅਪ ਕਰਨਗੇ। ਇਸ ਤੋਂ ਇਲਾਵਾ ਫਿਜ਼ੀਓਥਰੈਪੀ ਡਾ: ਰਜਤ ਖੰਨਾ ਵੀ ਮਰੀਜ਼ਾਂ ਦਾ ਚੈਕਅਪ ਕਰਨਗੇ। ਉਨਾਂ ਦਸਿਆ ਕਿ ਕੈਂਪ ਦਾ ੳਦਘਾਟਨ ਹਲਕਾ ਇੰਚਾਰਜ ਐਸ. ਆਰ. ਕਲੇਰ, ਅਕਾਲੀ ਦਲ ਦੇ ਜਿਲਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਤੇ ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲਾ ਸਾਂਝੇ ਤੋਰ ’ਤੇ ਕਰਨਗੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਗ¹ਰਮੀਤ ਸਿੰਘ ਮਿਗਲਾਨੀ, ਖਜ਼ਾਨਚੀ ਮਨਪ੍ਰੀਤ ਸਿੰਘ ਬਿੰਦਰਾ, ਵੀਰਚਰਨ ਸਿੰਘ ਸ਼ੈਰੀ, ਹਰਚਰਨ ਸਿੰਘ ਸ਼ੈਰੀ ਤੇ ਪ੍ਰਿੰਸ ਮਸਣ ਆਦਿ ਵੀ ਹਾਜ਼ਰ ਸਨ।

ਨਗਰ ਕੌਂਸਲ ਜਗਰਾਉਂ ਵਲੋਂ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਨਿਰੰਤਰ ਵਿਕਾਸ ਦੇ ਵੱਖ-ਵੱਖ ਕੰਮ ਕਰਵਾਏ ਜਾ ਰਹੇ ਹਨ-ਜਤਿੰਦਰ ਪਾਲ ਰਾਣਾ

ਜਗਰਾਓਂ 25 ਅਗਸਤ ( ਅਮਿਤ   ਖੰਨਾ  ) ਨਗਰ ਕੌਂਸਲ ਜਗਰਾਉਂ ਵਲੋਂ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਨਿਰੰਤਰ ਵਿਕਾਸ ਦੇ ਵੱਖ-ਵੱਖ ਕੰਮ ਕਰਵਾਏ ਜਾ ਰਹੇ ਹਨ। ਪਿਛਲੇ ਕਈ ਸਾਲਾਂ ਤੋਂ ਲੰਬਿਤ ਪਏ ਅਤਿ ਜਰੂਰੀ ਕੰਮਾਂ ਨੂੰ ਸ਼ਹਿਰ ਵਾਸੀਆਂ ਦੀ ਸਹੂਲਤ ਨੂੰ
ਮੁੱਖ ਰੱਖਦੇ ਹੋਏ ਪਹਿਲ ਦੇ ਆਧਾਰ ਤੇ ਜੰਗੀ ਪੱਧਰ ਤੇ ਜਲਦ ਸ਼ੁਰੂ ਕਰਵਾਇਆ ਜਾ ਰਿਹਾ ਹੈ। ਇਹਨਾਂ ਕੰਮਾਂ ਵਿੱਚ

1.ਡਾ: ਹਰੀ ਸਿੰਘ ਰੋਡ ਤੋਂ ਗੁਰਦੁਆਰਾ ਕਲਗੀਧਰ ਸਾਹਿਬ ਤੋਂ ਤਹਿਸੀਲ ਰੋਡ ਤੱਕ ਬਰਮਾਂ ਤੇ ਇੰਟਰਲਾਕ ਟਾਇਲਾਂ ਦਾ ਕੰਮ - 48.24 ਲੱਖ ਰੁਪਏ

2. ਐਸ.ਬੀ.ਆਈ.ਬੈਂਕ ਤੋਂ ਸੰਜੀਵਨੀ ਹਸਪਤਾਲ ਕੱਚਾ ਮਲਕ ਰੋਡ ਜਗਰਾਉਂ ਤੱਕ ਬਰਮਾਂ ਤੇ ਇੰਟਰਲਾਕ ਟਾਇਲਾਂ ਦਾ ਕੰਮ - 39.38 ਲੱਖ ਰੁਪਏ

3, ਰੇਲਵੇ ਕਰਾਸਿੰਗ ਤੋਂ ਜੀ.ਟੀ.ਰੋਡ ਕੱਚਾ ਮਲਕ ਰੋਡ ਜਗਰਾਉਂ ਬਰਮਾਂ ਤੇ ਇੰਟਰਲਾਕ ਟਾਇਲਾਂ ਦਾ ਕੰਮ - 69.33 ਲੱਖ ਰੁਪਏ

4. ਡਿਸਪੋਜ਼ਲ ਤੋਂ ਭੋਲੂ ਪਹਿਲਵਾਨ ਤੋਂ ਮੁਕੰਦਪੁਰੀ ਤੱਕ ਇੰਟਰਲਾਕ ਟਾਇਲਾਂ ਦਾ ਕੰਮ - 27.40 ਲੱਖ ਰੁਪਏ

5. ਸ਼ੇਰਪੁਰਾ ਰੇਲਵੇ ਕਰਾਸਿੰਗ ਤੋਂ ਸ਼ੇਰਪੁਰਾ ਚੌਂਕ ਬਰਮਾਂ ਤੇ ਇੰਟਰਲਾਕ ਟਾਇਲਾਂ ਦਾ ਕੰਮ - 53.10 ਲੱਖ ਰੁਪਏ

6. ਰਾਏਕੋਟ ਰੋਡ ਰਾਣੀ ਝਾਂਸੀ ਚੌਕ ਤੋਂ ਗਰਗ ਹਸਪਤਾਲ ਅਤੇ ਰਾਏਕੋਟ ਰੋਡ ਬੱਸ ਸਟੈਂਡ ਤੋਂ ਲਾਸ਼ ਘਰ ਜਗਰਾਉਂ K.H.S. (ਸਨਮਤੀ ਸਕੂਲ ਸਾਈਡ) ਤੇ ਇੰਟਰਲਾਕ ਟਾਇਲਾਂ ਦਾ ਕੰਮ - 85.28 ਲੱਖ ਰੁਪਏ

7. ਕਮਲ ਚੌਂਕ ਤੋਂ ਫਿਲੌਰੀ ਸ਼ਾਪ ਤੱਕ ਇੰਟਰਲਾਕ ਟਾਇਲਾਂ ਕੰਮ -33.99 ਲੱਖ ਰੁਪਏ

8. ਸ਼ਿਵਾਲਾ ਪੁਲੀ ਤੋਂ ਡਿਸਪੋਜ਼ਲ ਕਾਉਂਕੇ ਮੰਦਰ ਤੱਕ ਇੰਟਰਲਾਕ ਟਾਇਲਾਂ ਦਾ ਕੰਮ - 34.79ਲੱਖ ਰੁਪਏ

9. ਗਲੀ ਸ਼ਕਤੀ ਨਗਰ ਵਿਖੇ ਇੰਟਰਲਾਕ ਟਾਇਲਾਂ ਦਾ ਕੰਮ - 30.61 ਲੱਖ ਰੁਪਏ ਅਤੇ

10. ਰਾਏਕੋਟ ਰੋਡ ਰਾਣੀ ਝਾਂਸੀ ਚੌਕ ਤੋਂ ਗਰਗ ਹਸਪਤਾਲ ਅਤੇ ਰਾਏਕੋਟ ਰੋਡ ਬੱਸ ਸਟੈਂਡ ਤੋਂ ਲਾਸ਼ ਘਰ ਜਗਰਾਉਂ L.H.S. (ਕਲਿਆਣੀ
ਹਸਪਤਾਲ ਸਾਈਡ) ਤੇ ਇੰਟਰਲਾਕ ਟਾਇਲਾਂ ਦਾ ਕੰਮ - 88.26 ਲੱਖ ਰੁਪਏ

 ਕੁੱਲ 510.38 ਲੱਖ ਰੁਪਏ ਦੇ ਕੰਮ ਜਲਦ ਸ਼ੁਰੂ ਕਰਵਾਏ ਜਾ ਰਹੇ ਹਨ। ਇਹ ਕੰਮ ਵਿਸ਼ੇਸ਼ ਤੌਰ ਤੇ ਉਹਨਾਂ ਸੜਕਾਂ ਦੇ ਹਨ ਜਿਹਨਾਂ ਦੀ ਪਿਛਲੇ ਕਈ ਸਾਲਾਂਤੋਂ ਸ਼ਹਿਰ ਵਾਸੀਆਂ ਵਲੋਂ ਇਹਨਾਂ ਨੂੰ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਸ਼ਹਿਰ ਵਾਸੀਆਂ ਵਲੋਂ ਪਿਛਲੇ ਲੰਬੇ
ਸਮੇਂ ਤੋਂ ਇਹਨਾਂ ਮਾੜੀਆਂ ਹਾਲਤ ਹੋ ਚੁੱਕੀਆਂ ਸੜਕਾਂ ਦਾ ਸੰਤਾਪ ਭੋਗਿਆ ਜਾ ਰਿਹਾ ਸੀ। ਨਗਰ ਕੌਂਸਲ ਵਲੋਂ ਇਹ ਕੰਮ ਪੰਜਾਬ ਸਰਕਾਰ ਪਾਸੋਂ “ਪੰਜਾਬ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਤਹਿਤ ਪ੍ਰਾਪਤ ਗਰਾਂਟ ਅਧੀਨ ਕਰਵਾਏ ਜਾ ਰਹੇਹਨ। ਨਗਰ ਕੌਂਸਲ ਜਗਰਾਉਂ ਇਹ ਕੰਮ ਸਰਕਾਰ ਵਲੋਂ ਜਾਰੀ ਹਦਾਇਤਾਂ ਅਤੇ ਤੈਅ ਨਿਯਮਾਂ ਅਨੁਸਾਰ ਵਧੀਆ ਕੁਆਲਿਟੀ ਅਤੇ ਉੱਚ ਮਿਆਰ ਦੇ ਕਰਵਾਏ ਜਾਣਗੇ। ਆਉਣ ਵਾਲੇ ਸਮੇਂ ਦੌਰਾਨ ਨਗਰ ਕੌਂਸਲ ਵਲੋਂ ਸ਼ਹਿਰ ਵਾਸੀਆਂਦੀ ਸਹੂਲਤ ਲਈ ਸਾਰੇ ਵਾਰਡਾਂ ਵਿੱਚ ਬਿਨ੍ਹਾਂ ਕਿਸੇ ਭੇਦ ਭਾਵ ਤੋਂ ਵਿਕਾਸ ਦੇ ਕੰਮ ਲਗਾਤਾਰ ਜਾਰੀ ਰੱਖੇ ਜਾਣਗੇ।

ਗੁਰਦਾਸ ਮਾਨ ਤੇ ਪ੍ਰਸ਼ਾਸਨ ਜਲਦੀ ਪਰਚਾ ਕਰੇ :ਭਾਈ ਪਾਰਸ ਜਗਰਾਉਂ

ਸਿੱਧਵਾਂ ਬੇਟ (ਜਸਮੇਲ ਗ਼ਾਲਬ)  ਗੁਰਮਤਿ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਸਭਾ ਦੀ ਮੀੰਟੰਗ ਕੌਮੀ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਗੋਬਿੰਦ ਪੁਰਾ  ਜਗਰਾਉ ਵਿਖੇ ਹੋਈ। ਜਿਸ ਵਿੱਚ ਵੱਖ ਵੱਖ ਬੁਲਾਰਿਆ ਨੇ ਗੁਰਮਤਿ ਵੀਚਾਰਾ ਦੀ ਸਾਝ ਪਾਈ ਇਸ ਮੋਕੇ ਜੱਥੇਬੰਦੀ ਦੇ ਕੌਮੀ ਪ੍ਰਧਾਨ ਭਾਈ ਪਾਰਸ ਨੇ ਕਿਹਾ ਕੇ ਬੀਤੇ ਦਿਨੀ ਲੋਕ ਗਾਇਕ ਗੁਰਦਾਸ ਮਾਨ ਨੇ ਅਪਣੀ ਸਟੇਜ ਤੋ ਬੇਸਮਝੀ ਤੇ ਬੇਅੱਕਲੀ ਨਾਲ ਬੋਲਦੇ ਹੋਏ ਕਿਹਾ ਕਿ ਮੇਰਾ ਮੁਰਸਦ ਭਾਵ ਨਕੋਦਰ ਵਾਲਾ ਸਾਂਈ, ਗੁਰੂ ਅਮਰਦਾਸ ਦੀ ਅੰਸ ਬੰਸ ਵਿੱਚੋ ਹਨ ਜਿਸ ਨਾਲ ਸਿੱਖ ਕੌਮ ਦੇ ਹਿਰਦਿਆ ਨੂੰ ਭਾਰੀ ਠੇਸ ਪੁਹੰਚੀ।ਉਹਨਾ ਕਿਹਾ ਕੇ ਗੁਰੂ ਸਹਿਬਾਨਾ ਦਾ ਉਚਾ ਤੇ ਸੁੱਚਾ ਰੁੱਤਬਾ ਕਦੇ ਵੀ ਬੀੜੀਆਂ ਪੀਣ ਵਾਲਿਆਂ ਨਾਲ ਨਹੀ ਰਲਾਇਆ ਜਾ ਸਕਦਾ।ਜੰਥੇਬੰਦੀ ਦੇ ਪਧਾਨ ਅਤੇ ਅਹੁਦੇਦਾਰਾ ਨੇ ਪ੍ਰਸਾਸਨ ਤੋ ਮੰਗ ਕੀਤੀ ਪੁਲਸ ਪ੍ਰਸਾਸਨ ਜਲਦੀ ਪਰਚ ਦਰਜ ਕਰੇ।
ਇਸ ਮੋਕੇ ਭਾਈ ਬਲਜਿੰਦਰ ਸਿੰਘ ਦੀਵਾਨਾ ਭਾਈ ਗੁਰਚਰਨ ਸਿੰਘ ਦਲੇਰ ਭਾਈ ਬਲਜਿੰਦਰ ਸਿੰਘ ਬੱਲ ਭਾਈ ਭੋਲਾ ਸਿੰਘ ਗ੍ਰੰਥੀ ਭਾਈ ਗੁਰਵਿੰਦਰ ਸਿੰਘ ਮਨਸੀਹਾਂ ਭਾਈ ਸੁਰਜੀਤ ਸਿੰਘ ਰਾਉਵਾਲ ਭਾਈ ਰਣਜੀਤ ਸਿੰਘ ਕੰਨੀਆਂ ਭਾਈ ਭਾਈ ਜਗਮੋਹਨ ਸਿੰਘ ਮਨਸੀਹਾਂ ਭਾਈ ਬਲਵੀਰ ਸਿੰਘ ਗ੍ਰੰਥੀ  ਭਾਈ ਜਗਰੂਪ ਸਿੰਘ ਸੁਖੀਆ ਭਾਈ ਭਰਪੂਰ ਸਿੰਘ ਖਹਿਰਾਂ ਭਾਈ ਸਤਨਾਮ ਸਿੰਘ ਸੇਰਪੁਰ ਭਾਈ ਅਮਨਦੀਪ ਸਿੰਘ ਡਾਗੀਆਂ ਭਾਈ ਸਤਨਾਮ ਸਿੰਘ ਸਫਰੀ ਭਾਈ ਦਰਜੀਤ ਸਿੰਘ ਭਾਈ ਪ੍ਰੀਤਮ ਸਿੰਘ ਆਦਿ ਬਹੁਤ ਸਿੰਘ ਹਾਜਰ ਸਨ।

ਜੀ.ਐੱਚ.ਜੀ. ਅਕੈਡਮੀ ਵਿਖੇ ਕਹਾਣੀ ਮੁਕਾਬਲਾ ਕਰਵਾਇਆ 

ਜਗਰਾਉਂ  25 ਅਗਸਤ (ਅਮਿਤ ਖੰਨਾ ) ਜੀ.ਐੱਚ.ਜੀ. ਅਕੈਡਮੀ ਵਿਖੇ ਕਹਾਣੀ ਮੁਕਾਬਲਾ ਕਰਵਾਇਆ ਗਿਆ ਜਿਸ ਚ ਛੇਵੀਂ ਜਮਾਤ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੱਧ-ਚੜ•ਕੇ ਹਿੱਸਾ ਲਿਆ | ਇਸ ਮੁਕਾਬਲੇ ਵਿਚ ਚਾਰੋਂ ਹਾਊੁਸ ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਹਾਊੁਸ ਦੇ ਵਿਦਿਆਂਰਥੀਆਂ ਨੇ ਭਾਗ ਲਿਆ | ਵਿਦਿਆਰਥੀਆਂ ਨੇ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਕਰਦੇ ਹੋਏ ਕਹਾਣੀ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਨਾਟਕੀ ਰੂਪ ਵਿਚ ਪੇਸ਼ ਕੀਤਾ | ਹਰ ਕਹਾਣੀ ਆਪਣੇ ਆਪ ਵਿਚ ਇਕ ਸੰਦੇਸ਼ ਦਿੰਦੀ ਸੀ | ਜਿਸ ਤੋਂ ਵਿਦਿਆਰਥੀਆਂ ਨੂੰ ਸਹੀ ਸੇਧ ਲੈਣ ਦੀ ਪ੍ਰੇਰਨਾ ਮਿਲੀ | ਇਸ ਮੌਕੇ ਤੇ ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਕਿਹਾ ਕਿ ਇਹੋ ਜਿਹੀਆਂ ਪ੍ਰਤੀਯੋਗਤਾਵਾਂ ਭਵਿੱਖ ਵਿਚ ਵੀ ਕਰਵਾਈਆਂ ਜਾਣਗੀਆਂ ਜੋ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਜ਼ਰੂਰੀ ਹਨ | ਕਹਾਣੀ ਪ੍ਰਤੀਯੋਗਤਾ ਤੋਂ ਬਾਅਦ ਨਤੀਜੇ ਐਲਾਨੇ ਗਏ ਜਿਸ ਵਿਚ ਕਰਮਵਾਰ ਜ਼ੋਰਾਵਰ ਹਾਊਸ ਨੇ ਪਹਿਲਾ ਸਥਾਨ, ਅਜੀਤ ਹਾਊਸ ਨੇ ਦੂਸਰਾ ਸਥਾਨ ਹਾਸਲ ਕੀਤਾ

10.5 ਕਰੋਡ਼ ਨਾਲ ਮਾਰਕੀਟ ਕਮੇਟੀ ਜਗਰਾਉਂ ਅਧੀਨ 101 ਕਿਲੋਮੀਟਰ ਸਡ਼ਕਾਂ ਦੀ ਹੋਵੇਗੀ ਮੁਰੰਮਤ

ਸਮੇਂ ਤੋਂ ਪਹਿਲਾਂ ਟੁੱਟੀ ਜਗਰਾਉਂ-ਸ਼ੇਰਪੁਰ ਸਡ਼ਕ ’ਤੇ ਵੀ ਖਰਚੇ ਜਾਣਗੇ 78 ਲੱਖ-ਚੇਅਰਮੈਨ ਗਰੇਵਾਲ

ਜਗਰਾਉਂ, 24 ਅਗਸਤ (ਅਮਿਤ ਖੰਨਾ )- ਏਸ਼ੀਆ ਦੀ ਦੂਜੀ ਵੱਡੀ ਮੰਡੀ ’ਚ ਸਥਿਤ ਮਾਰਕੀਟ ਕਮੇਟੀ ਜਗਰਾਉਂ ਵੱਲੋਂ ਅਗਲੇ ਦਿਨਾਂ ’ਚ 101 ਕਿਲੋਮੀਟਰ ਸਡ਼ਕਾਂ ਦੀ ਮੁਰੰਮਤ ’ਤੇ ਸਾਢੇ ਦਸ ਕਰੋਡ਼ ਰੁਪਏ ਖਰਚੇ ਜਾਣਗੇ। ਇਸ ਨਾਲ ਸਮੁੱਚੇ ਇਲਾਕੇ ਦੀਆਂ ਪੇਂਡੂ ਲਿੰਕ ਸਡ਼ਕਾਂ ਦੀ ਕਾਇਆ ਕਲਪ ਹੋ ਜਾਵੇਗੀ। ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਗਰੇਵਾਲ ਨੇ ਮੀਡੀਆ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜ ਸਾਲ ਪੂਰੇ ਕਰ ਚੁੱਕੀਆਂ ਸਡ਼ਕਾਂ ’ਤੇ 9 ਕਰੋਡ਼ 86 ਲੱਖ 49 ਹਜ਼ਾਰ ਰੁਪਏ ਖਰਚ ਕਰਕੇ ਮੁਰੰਮਤ ਕਰਵਾਈ ਜਾ ਰਹੀ ਹੈ। ਦੋ ਸਮੇਂ ਤੋਂ ਪਹਿਲਾਂ ਟੁੱਟੀਆਂ ਸਡ਼ਕਾਂ ਦੀ ਵੀ ਮੁਰੰਮਤ ਹੋਣ ਜਾ ਰਹੀ ਹੈ ਜਿਸ ’ਚ ਇਕ ਹੀਰਾ ਬਾਗ ’ਚ ਪੈਂਦੀ 1.30 ਕਿਲੋਮੀਟਰ ਦੇ ਕਰੀਬ ਸਡ਼ਕ ’ਤੇ 21 ਲੱਖ ਰੁਪਏ ਖਰਚੇ ਜਾਣਗੇ ਅਤੇ ਜਗਰਾਉਂ ਤੋਂ ਨਾਨਕਸਰ ਸੰਪਰਦਾਇ ਦੇ ਬਾਨੀ ਬਾਬਾ ਨੰਦ ਸਿੰਘ ਜੀ ਦੇ ਜਨਮ ਅਸਥਾਨ ਸ਼ੇਰਪੁਰ ਕਲਾਂ ਨੂੰ ਜੋਡ਼ਦੀ ਸਡ਼ਕ ’ਤੇ 78 ਲੱਖ ਰੁਪਏ ਖਰਚੇ ਜਾਣਗੇ। ਚੇਅਰਮੈਨ ਗਰੇਵਾਲ ਨੇ ਕਿਹਾ ਕਿ ਸਡ਼ਕਾਂ ਬਣਾਉਣ ਤੇ ਮੁਰੰਮਤ ਕਰਨ ਦੇ ਤਿੰਨ ਫੇਜ਼ ਪੂਰੇ ਹੋਣ ਤੋਂ ਬਾਅਦ ਇਹ ਚੌਥੇ ਫੇਜ਼ ’ਚ ਕੰਮ ਹੋ ਰਿਹਾ ਹੈ। ਇਸ ਦੇ ਪੂਰਾ ਹੋਣ ’ਤੇ ਇਲਾਕੇ ਦੀਆਂ ਸਾਰੀਆਂ ਲਿੰਕ ਸਡ਼ਕਾਂ ਵਧੀਆ ਹਾਲਤ ’ਚ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਡ਼ਕਾਂ ’ਤੇ ਖਰਚੀ ਜਾਣ ਵਾਲੀ ਰਕਮ ’ਚ 5 ਕਰੋਡ਼ 36 ਲੱਖ 43 ਹਜ਼ਾਰ ਰੁਪਏ ਮੰਡੀ ਬੋਰਡ ਵੱਲੋਂ ਜਦਕਿ 4 ਕਰੋਡ਼ 50 ਲੱਖ ਤੋਂ ਵਧੇਰੇ ਮਾਰਕੀਟ ਕਮੇਟੀ ਜਗਰਾਉਂ ਵੱਲੋਂ ਖਰਚ ਕੀਤੇ ਜਾਣਗੇ। ਚੇਅਰਮੈਨ ਗਰੇਵਾਲ ਅਨੁਸਾਰ ਜਲਦ ਹੀ ਇਹ ਸਾਰਾ ਕੰਮ ਨੇਪਰੇ ਚਡ਼੍ਹ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਹ ਇਕ-ਇਕ ਕਰਕੇ ਪੂਰੇ ਕੀਤੇ ਗਏ ਹਨ। ਜਗਰਾਉਂ ਹਲਕੇ ’ਚ ਵਧੀਆ ਸਡ਼ਕਾਂ ਦੇਣ ਦਾ ਵਾਅਦਾ ਵੀ ਪੂਰਾ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਅਖਾਡ਼ਾ ਤੋਂ ਕਾਉਂਕੇ ਕਲਾਂ ਤੱਕ 6.60 ਕਿਲੋਮੀਟਰ ਸਡ਼ਕ 60 ਲੱਖ ਰੁਪਏ ਨਾਲ, ਕਾਉਂਕੇ ਕਲਾਂ ਤੋਂ ਗੁਰੂਸਰ ਤੱਕ 5.30 ਕਿਲੋਮੀਟਰ ਸਡ਼ਕ 49.51 ਲੱਖ ਨਾਲ, ਬਰਸਾਲ ਤੋਂ ਸਵੱਦੀ ਕਲਾਂ 6.68 ਕਿਲੋਮੀਟਰ ਸਡ਼ਕ 90 ਲੱਖ ਨਾਲ, ਡੱਲਾ ਤੋਂ ਅਖਾਡ਼ਾ 51.34 ਲੱਖ ਨਾਲ ਬਣਾਈ ਜਾਵੇਗੀ। ਇਸ ਤੋਂ ਇਲਾਵਾ ਅਖਾਡ਼ਾ ਤੋਂ ਰੂਮੀ, ਚੌਕੀਮਾਨ ਤੋਂ ਪੱਬੀਆਂ, ਸ਼ੇਰਪੁਰ ਕਲਾਂ ਤੋਂ ਲੀਲਾਂ, ਸ਼ੇਰਪੁਰ ਖੁਰਦ ਤੋਂ ਲੀਲਾਂ, ਕੋਠੇ ਬੱਗੂ ਤੋਂ ਸ਼ਮਸ਼ਾਨਘਾਟ, ਗਾਲਿਬ ਕਲਾਂ ਤੋਂ ਸ਼ੇਖਦੌਲਤ, ਗਾਲਿਬ ਕਲਾਂ ਤੋਂ ਗਾਲਿਬ ਖੁਰਦ, ਸੂਜਾਪੁਰ ਤੋਂ ਜੱਸੋਵਾਲ ਬਰਾਸਤਾ ਕੁਲਾਰ, ਰਸੂਲਪੁਰ ਤੋਂ ਕਾਉਂਕੇ ਖੋਸਾ, ਗੁਡ਼ੇ ਤੋਂ ਤਲਵੰਡੀ, ਡਾਂਗੀਆਂ ਤੋਂ ਰਸੂਲਪੁਰ, ਦੇਹਡ਼ਕਾ ਤੋਂ ਸ਼ਮਸ਼ਾਨਘਾਟ, ਕੁਲਾਰ ਤੋਂ ਧਰਮਸ਼ਾਲਾ, ਡੱਲਾ ਤੋਂ ਰਸੂਲਪੁਰ, ਗੁਰੂਸਰ ਤੋਂ ਨਾਨ

ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਗਰਾਉਂ ਰੇਂਜ ਅਫਸਰ ਮੋਹਨ ਸਿੰਘ ਅਤੇ ਸਮੂਹ ਸਟਾਫ ਵੱਲੋਂ ਸਾਇੰਸ ਕਾਲਜ ਜਗਰਾਉਂ ਵਿੱਚ ਵੱਡੀ ਪੱਧਰ ਤੇ ਬੂਟੇ ਲਾ ਕੇ ਮਨਾਇਆ ਵਣ ਉਤਸਵ

ਰੇਂਜਰ ਅਫਸਰ ਨਾਲ ਮਿਲ ਕੇ ਦਾ ਗਰੀਨ ਪੰਜਾਬ ਮਿਸ਼ਨ ਟੀਮ ਨੇ ਵੀ ਲਾਏ  4500 ਬੂਟੇ
[ ਜਗਰਾਉਂ 24 ਅਗਸਤ  ( ਜਸਮੇਲ ਗ਼ਾਲਿਬ/ ਮਨਜਿੰਦਰ ਗਿੱਲ  )ਪੰਜਾਬ ਸਰਕਾਰ ਵੱਲੋਂ 71 ਵਾਂ ਵਣ ਮਹਾਂ ਉਤਸਵ ਮੋਹਾਲੀ ਵਿਚ ਮਨਾਇਆ ਜਾ ਰਿਹਾ ਹੈ ਇਸੇ ਲੜੀ ਵਿਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਦੀਆਂ ਸਾਰੀਆਂ ਰੇਂਜਾ, ਬਲਾਕਾਂ, ਬੀਟਾਂ ਦੇ ਇੰਚਾਰਜਾਂ ਵੱਲੋਂ ਆਪਣੇ ਆਪਣੇ ਇਲਾਕੇ ਵਿੱਚ ਵਣ ਮਹਾਉਤਸਵ ਮਨਾਇਆ, ਸਰਕਾਰੀ ਹੁਕਮਾਂ ਨੂੰ ਮੁੱਖ ਰੱਖਦੇ ਹੋਏ 24-8-21 ਨੂੰ ਜਗਰਾਉਂ ਵਿੱਚ ਰੇਂਜ ਅਫਸਰ ਸਰਦਾਰ ਮੋਹਨ ਸਿੰਘ ਜੀ ਅਤੇ ਸਮੂਹ ਸਟਾਫ ਵੱਲੋਂ ਸਾਇੰਸ ਕਾਲਜ ਜਗਰਾਉਂ ਵਿੱਚ ਵੱਡੀ ਪੱਧਰ ਤੇ ਬੂਟੇ ਲਗਾ ਕੇ ਵਣ ਮਹਾ ਉਤਸਵ ਮਨਾਇਆ ਗਿਆ .
ਜਿਸ ਵਿੱਚ ਨਾਨਕ ਬਗੀਚੀ ਵਿਚ 550 ਬੂਟੇ 30 ਪ੍ਰਕਾਰ ਦੇ,ਪਵਿੱਤਰ ਵਣ ਵਿਚ 400 ਬੂਟੇ ਅਤੇ ਔਕਸੀ ਪਾਰਕ 550 ਬੂਟੇ ਲਗਾਏ ਗਏ.
ਸਾਇੰਸ ਕਾਲਜ ਦੇ ਡਾਇਰੈਕਟਰ ਡਾ ਸੁਖਵਿੰਦਰ ਕੌਰ ,ਵਾਈਸ ਡਾਇਰੈਕਟਰ ਪ੍ਰੋਫੈਸਰ ਨਿਰਮਲ ਸਿੰਘ ਤੇ ਸਟਾਫ ਵੱਲੋਂ 71 ਵੇ ਵਣ ਮਹਾ ਉਤਸਵ ਵਿਚ ਵੱਧ ਚਡ਼੍ਹ ਕੇ ਯੋਗਦਾਨ ਪਾਇਆ ਗਿਆ ਅਤੇ ਜੰਗਲਾਤ ਵਿਭਾਗ ਦਾ ਧੰਨਵਾਦ ਕੀਤਾ ਗਿਆ .
ਇਸੇ ਤਰ੍ਹਾਂ ਰੇਂਜ ਅਫਸਰ ਸਰਦਾਰ ਮੋਹਨ ਸਿੰਘ ਦੇ ਸੱਦੇ ਉੱਪਰ ਗ੍ਰੀਨ ਪੰਜਾਬ ਮਿਸ਼ਨ ਦੀ ਟੀਮ ਨੇ ਭਾਗ ਲਿਆ ਅਤੇ ਰਲ ਮਿਲ ਕੇ 4500 ਬੂਟੇ ਲਗਾ ਕੇ ਵਣ ਮਹਾ ਉਤਸਵ ਮਨਾਇਆ ਜਿਸ ਵਿਚ ਪ੍ਰੋ ਕਰਮ ਸਿੰਘ ਸੰਧੂ, ਮੈਡਮ ਕੰਚਨ ਗੁਪਤਾ, ਸ੍ਰੀ ਕੇਵਲ ਮਲਹੋਤਰਾ ਅਤੇ ਸਤਪਾਲ ਸਿੰਘ ਦੇਹਡ਼ਕਾ ਹਾਜ਼ਰ ਹੋਏ  .
ਇਸ ਮੌਕੇ ਰੇਂਜਰ ਸਰਦਾਰ ਮੋਹਨ ਸਿੰਘ ਵੱਲੋਂ ਲੋਕਾਂ ਨੂੰ ਵਣ ਮਹਾ ਉਤਸਵ ਦੀਆਂ ਵਧਾਈਆਂ ਦਿੰਦੇ ਹੋਏ ਅਪੀਲ ਕੀਤੀ ਗਈ ਕਿ ਆਪਣੇ ਘਰਾਂ, ਮੋਟਰਾਂ ਅਤੇ ਖਾਲੀ ਪਈਆਂ ਥਾਵਾਂ ਤੇ ਪਵਿੱਤਰ ਵਣ ,ਨਾਨਕ ਬਗੀਚੀਆਂ ਅਤੇ ਆਕਸੀ ਪਾਰਕ ਸਰਕਾਰ ਦੁਆਰਾ ਚਲ ਰਹੀਆਂ ਸਕੀਮਾਂ ਤਹਿਤ ਸਰਕਾਰੀ ਨਰਸਰੀਆ ਨਾਲ ਮਿਲ ਕੇ ਲਗਾਏ ਜਾਣ ਤਾਂ ਕਿ ਵਾਤਾਵਰਣ ਨੂੰ ਸਾਫ ਸੁਥਰਾ ਕੀਤਾ ਜਾ ਸਕੇ,
ਇਸ ਮੌਕੇ ਗਰੀਨ ਪੰਜਾਬ ਮਿਸ਼ਨ ਟੀਮ,ਸਾਇੰਸ ਕਾਲਜ ਸਟਾਫ ਅਤੇ ਡੇਰਾ ਸੱਚਾ ਸੌਦਾ ਦੇ ਵੋਲੰਟੀਅਰਾ ਤੋ ਇਲਾਵਾ ਸਾਬਕਾ ਕੌਂਸਲਰ ਨਛੱਤਰ ਸਿੰਘ,ਬਲਾਕ ਅਫਸਰ ਸਵਰਨ ਸਿੰਘ, ਇਲਾਕਾ ਵਣ ਗਾਰਡ ਸੁਖਵੰਤ ਸਿੰਘ, ਕੁਲਵਿੰਦਰ ਸਿੰਘ, ਨੀਰਜ ਕੁਮਾਰ, ਜਸਵੀਰ ਸਿੰਘ, ਹਰਦਿਆਲ ਸਿੰਘ, ਮੇਲਾ ਸਿੰਘ,ਲਛਮਣ ਸਿੰਘ ਅਤੇ ਹੋਰ ਬਹੁਤ ਸਾਰੇ ਪਤਵੰਤੇ ਹਾਜਰ ਸਨ