ਲੁਧਿਆਣਾ

ਸ਼੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 360ਵੇਂ ਪ੍ਰਕਾਸ਼ ਦਿਹਾਡ਼ੇ ਨੂੰ ਸਮਰਪਿਤ ਸਮਾਗਮ ਸਮਾਗਮ 1 ਸਤੰਬਰ ਨੂੰ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)
ਕੌਮ ਦੇ ਮਹਾਨ ਸੂਰਬੀਰ ਯੋਧੇ ਸ੍ਰੋਮਣੀ ਜਰਨੈਲ ਅਮਰ ਸਹੀਦ ਬਾਬਾ ਜੀਵਨ ਸਿੰਘ ਜੀ ਨੇ ਗੁਰੂ ਸਾਹਿਬਾਨਾ ਦੀ ਉੱਚੀ ਸਾਨ ਤੇ ਸਨਮਾਣ ਨੂੰ ਬਰਕਰਾਰ ਰੱਖਦਿਆਂ ਦਿੱਲੀ ਸਰਕਾਰ ਦੀਆ ਜੜਾ ਹਲਾ ਦਿੱਤੀਆ।ਇਹਨਾ ਸਬਦਾ ਦਾ ਪਰਗਟਾਵਾਂ ਗੁਰਮਤਿ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਸਭਾ ਦੇ ਕੌਮੀ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਅਤੇ ਬਾਬਾ ਜੀਵਨ ਸਿੰਘ ਵਿਦਿਅਕ ਅਤੇ ਭਲਾਈ ਟਰਸਟ ਦੇ ਸਰਕਲ ਪ੍ਰਧਾਨ ਭਾਈ ਗੁਰਚਰਨ ਸਿੰਘ ਦਲੇਰ ਨੇ ਕੀਤਾ। ਸੰਤ ਬਾਬਾ ਬਲਜਿੰਦਰ ਸਿੰਘ ਜੀ ਚਰਨ ਘਾਟ ਵਾਲਿਆ ਨੇ ਕਿਹਾ ਕਿ ਬਾਬਾ ਜੀਵਨ ਸਿੰਘ ਜੀ ਦੀ ਮਹਾਨ ਕੁਰਬਾਨੀ ਨੂੰ ਕੌਮ ਸਦਾ ਯਾਦ ਕਰਦੀ ਰਹੂੰਗੀ। ਇਸ ਮੋਕੇ ਗੁਰਦੁਆਰਾ ਸਹੀਦ ਬਾਬਾ ਜੀਵਨ ਸਿੰਘ ਪ੍ਰਬੰਦਕ ਕਮੇਟੀ ਅਗਵਾੜ ਲਧਾਈ ਰਾਣੀ ਵਾਲਾ ਖੂਹ ਦੇ ਅਹੁਦੇਦਾਰਾ ਨੇ ਦੱਸਿਆਂ ਕੇ 1 ਸਤੰਬਰ ਦਿਨ ਬੁੱਧਵਾਰ ਨੂੰ ਬਾਬਾ ਜੀ ਦੇ ਪ੍ਰਕਾਸ ਪੂਰਬ ਦੀ ਖੁਸੀ ਅੰਦਰ ਪਵਿੱਤਰ ਗੁਰਬਾਣੀ ਦੇ ਭੋਗ ਉੱਪਰਤ ਸੰਤ ਸਮਾਗਮ ਰਾਗੀ ਢਾਡੀ ਦਰਬਾਰ ਸਜਾਏ ਜਾਣਗੇ।ਇਸ ਮੋਕੇ ਸ ਟਹਿਲ ਸਿੰਘ ਸ ਦਰਸਨ ਸਿੰਘ ਗਿੱਲ  ਸ ਜਗਜੀਤ ਸਿੰਘ ਸਹੋਤਾ ਬਾਬਾ ਸੁਖਦੇਵ ਸਿੰਘ ਲੋਪੋ ਸ ਜਸਵੀਰ ਸਿੰਘ ਠੇਕੇਦਾਰ ਸ ਮੰਗਲ ਸਿੰਘ ਸ ਧਰਮ ਸਿੰਘ ਭਾਈ ਦਵਿੰਦਰ ਸਿੰਘ ਦਲੇਰ ਭਾਈ ਬਲਜਿੰਦਰ ਸਿੰਘ ਦੀਵਾਨਾ ਭਾਈ ਭੋਲਾ ਸਿੰਘ ਭਾਈ ਬਲਜਿੰਦਰ ਸਿੰਘ ਬਲ ਭਾਈ ਅਮਨ ਦੀਪ ਸਿੰਘ ਡਾਗੀਆਂ ਭਾਈ ਦਲਜੀਤ ਸਿੰਘ ਮਿਸਾਲ ਜੱਥੇਦਾਰ ਪਾਲ ਸਿੰਘ ਆਦਿ ਪ੍ਰਬੰਦਕਾ ਨੇ ਸੰਗਤਾ ਨੂੰ ਸਮੇ ਸਿਰ ਪਹੁੰਚਣ ਦੀ ਬੇਨਤੀ ਕੀਤੀ।

 

ਜਗਦੀਸ਼ਰ ਸਿੰਘ ਭੋਲਾ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ

ਜਗਰਾਉਂ 30 ਅਗਸਤ ( ਅਮਿਤ   ਖੰਨਾ  ) ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਘਰ-ਘਰ ਪਹੁਚਾਉਣ ਦੇ ਸੰਕਲਪ ਅਧੀਨ  ਪਾਰਟੀ ਦੀ ਲੀਡਰਸ਼ਿਪ ਨੂੰ ਮਜ਼ਬੂਤ ਕਰਨਾਂ ਬੇਹੱਦ ਜ਼ਰੂਰੀ ਹੈ,ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ੍ਰੀ ਐਸ ਆਰ ਕਲੇਰ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ।ਇਸ ਮੌਕੇ ਉਨ੍ਹਾਂ ਜਗਦੀਸ਼ਰ ਸਿੰਘ ਭੋਲਾ ਨੂੰ ਜ਼ਿਲ੍ਹਾ ਲੁਧਿਆਣਾਂ ਦਿਹਾਤੀ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ।ਇਸ ਮੌਕੇ ਸ੍ਰੀ ਕਲੇਰ, ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਤੇ ਜਿਲਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਭਾਈ ਜਗਦੀਸ਼ਰ ਸਿੰਘ ਭੋਲਾ ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਹਨ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਤੀ ਉਨ੍ਹਾਂ ਦੀਆਂ  ਵਫ਼ਾਦਾਰੀ ਤੇ ਮਿਹਨਤ ਨੂੰ ਦੇਖਦੇ ਉਨ੍ਹਾਂ ਨੂੰ ਇਹ ਸੇਵਾ ਬਖਸ਼ਿਸ਼ ਕੀਤੀ ਗਈ ਹੈ। ਆਗੂਆਂ ਨੇ ਕਿਹਾ ਕਿ ਸ:ਭੋਲਾ ਸ਼੍ਰੋਮਣੀ ਅਕਾਲੀ ਦਲ ਦੀ ਚੜਦੀ ਕਲਾ ਲਈ ਦਿਨ ਰਾਤ ਇਕ ਕਰ ਦੇਣਗੇ। ਇਸ ਮੌਕੇ ਨਾਲ ਸਾਬਕਾ ਚੇਅਰਮੈਨ ਸ.ਕਮਲਜੀਤ ਸਿੰਘ ਮੱਲਾ, ਸਰਕਲ ਪ੍ਰਧਾਨ ਇੰਦਰਜੀਤ ਸਿੰਘ ਲਾਂਬਾ, ਹਲਕਾ ਯੂਥ ਪ੍ਰਧਾਨ ਜੱਟ ਗਰੇਵਾਲ, ਹਰਮੀਤ ਸਿੰਘ ਰਾਏ, ਨਰੇਸ਼ ਵਰਮਾ,ਗਗਨਦੀਪ ਸਿੰਘ ਸਰਨਾ, ਇੰਦਰਪਾਲ ਸਿੰਘ ਬਸ਼ੇਰ ਤੇ ਹੋਰ।

ਸਰਸੇ ਵਾਲੇ ਸਾਧ ਨੂੰ ਛੱਡ ਕੇ ਪਰਿਵਾਰ ਗੁਰੂ ਦੇ ਲੜ ਲੱਗਿਆ :ਪਾਰਸ ਜਗਰਾਉਂ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ) ਗੁਰਮਤਿ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਸਭਾ ਦੇ ਕੌਮੀ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਅਤੇ ਦਸਮੇਸ ਤਰਨਾ ਦਲ ਦੇ ਸਰਕਲ ਜੱਥੇਦਾਰ ਬਾਬਾ ਸੁਖਦੇਵ ਸਿੰਘ ਲੋਪੋ ਦੀ ਪ੍ਰੇਰਨਾ ਸਦਕਾ ਵਰਿੰਦਰ ਸਿੰਘ ਸੁੱਪਤਰ ਸੁਰਜਨ ਸਿੰਘ ਵਾਸੀ ਮਹੁੱਲਾ ਰਾਮਪੁਰਾ ਜਗਰਾਉ ਦਾ ਪਰਵਾਰ ਸਰਸੇ ਵਾਲੇ ਸਾਧ  ਨੂੰ ਅਲਵਿੱਦਾ ਆਖ ਕੇ ਗੁਰੂ ਗ੍ਰੰਥ ਸਾਹਿਬ ਦੇ ਲੱੜ ਲੱਗਿਆਂ । ਭਾਈ ਪਾਰਸ ਨੇ ਪਰਵਾਰ ਨੂੰ ਸਿਰੋਪਾਉ ਦੇ ਕੇ ਗੂਰੂ ਘਰ ਦੇ ਕੂਕਰ ਬਣ ਕੇ ਰਹਿਣ ਦਾ ਸੰਦੇਸ ਦਿੱਤਾ। ਉਹਨਾ ਕਿਹਾ ਕੇ ਕੇਵਲ ਸਾਰੀ ਅਨੁਖਤਾ ਨੂੰ ਸਹੀ ਸੇਧ ਦੇਣ ਵਾਲੇ ਪਰਗਟ ਗੁਰਾਂ ਕੀ ਦੇਹ ,ਗੁਰੂ ਸਾਹਿਬ ਜੀ ਦੀ ਼ ਪਵਿੱਤਰ ਬਾਣੀ ਤੱਪਦੇ ਹਿਰਦਿਆ ਨੂੰ ਠਾਰ ਦਿੰਦੀ ਹੈ ਅਤੇ ਸਾਰੀ ਦੁਨਿਆ ਆਪਸੀ ਭਾਈ ਚਾਰਕ   ਪ੍ਰੇਮ ਦਾ ਸੰਦੇਸ ਮਿਲਦਾ ਹੈ। ਇਸ ਮੋਕੇ ਭਾਈ ਬਲਜਿੰਦਰ ਸਿੰਘ ਦੀਵਾਨਾ ਭਾਈ ਭੋਲਾ ਸਿੰਘ ਭਾਈ ਬਲਜਿੰਦਰ ਸਿੰਘ ਬੱਲ ਭਾਈ ਸੇਰਾ ਸਿੰਘ ਲੋਪੋ ਭਾਈ ਜਸਵੀਰ ਸਿੰਘ ਆਦਿ ਸਿੰਘ ਹਾਜਰ ਸਨ।

26 ਲੋੜਵੰਦ ਅਪਾਹਜ ਵਿਅਕਤੀਆਂ ਨੂੰ ਟਰਾਈ ਸਾਈਕਲ ਸਮੇਤ ਬਨਾਵਟੀ ਅੰਗ ਤਕਸੀਮ ਕੀਤੇ

ਜਗਰਾਓਂ 30 ਅਗਸਤ ( ਅਮਿਤ ਖੰਨਾ ) ਭਾਰਤ ਵਿਕਾਸ ਪ੍ਰੀਸ਼ਦ ਜਗਰਾਓਂ ਵੱਲੋਂ ਚੇਅਰਮੈਨ ਕੁਲਭੂਸ਼ਨ ਅਗਰਵਾਲ, ਪ੍ਰਧਾਨ ਸਤੀਸ਼ ਗਰਗ, ਸੈਕਟਰੀ ਡਾ: ਚੰਦਰ ਮੋਹਨ ਓਹਰੀ, ਕੈਸ਼ੀਅਰ ਨਵਨੀਤ ਗੁਪਤਾ ਅਤੇ ਪੋ੍ਰਜੈਕਟ ਚੇਅਰਮੈਨ ਸੁਖਦੇਵ ਗਰਗ ਦੀ ਅਗਵਾਈ ਹੇਠ ਅੱਜ 26 ਲੋੜਵੰਦ ਅਪਾਹਜ ਵਿਅਕਤੀਆਂ ਨੂੰ ਟਰਾਈ ਸਾਈਕਲ ਸਮੇਤ ਬਨਾਵਟੀ ਅੰਗ ਤਕਸੀਮ ਕੀਤੇ ਗਏ। ਸਰਵਹਿੱਤਕਾਰੀ ਸਕੂਲ ਜਗਰਾਓਂ ਵਿਖੇ ਕਰਵਾਏ ਸਮਾਗਮ ਵਿਚ ਮੁੱਖ ਮਹਿਮਾਨ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਨੇ ਅਪਾਹਜ ਵਿਅਕਤੀਆਂ ਨੂੰ ਅੰਗ ਤਕਸੀਮ ਕਰਦਿਆਂ ਪ੍ਰੀਸ਼ਦ ਵੱਲੋਂ ਮਾਨਵਤਾ ਦੇ ਭਲੇ ਲਈ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ•ਾਂ ਕਿਹਾ ਕਿ ਮਾਨਵਤਾ ਦੀ ਸੇਵਾ ਸਭ ਤੋਂ ਉਤਮ ਸੇਵਾ ਹੈ ਅਤੇ ਸਾਨੂੰ ਇਸ ਸੇਵਾ ਵਿਚ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਦੀ ਸਟੇਟ ਸੈਕਟਰੀ ਅਰੁਣਾ ਪੁਰੀ ਨੇ ਸੰਸਥਾ ਵੱਲੋਂ ਕੀਤੇ ਜਾਂਦੇ ਸਮਾਜ ਭਲਾਈ ਕੰਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੀਸ਼ਦ ਦੇ ਵਿਕਲਾਂਗ ਹਸਤਪਾਲ ਵਿਖੇ ਜਿੱਥੇ ਦਿਵਿਆਂਗ ਵਿਅਕਤੀਆਂ ਲਈ ਬਨਾਵਟੀ ਅੰਗ ਤਿਆਰ ਕੀਤੇ ਜਾਂਦੇ ਹਨ ਉੱਥੇ ਦਿਵਿਆਂਗ ਵਿਅਕਤੀਆਂ ਨੂੰ ਰੋਜ਼ਗਾਰ ਵੀ ਦਿੱਤਾ ਜਾਂਦਾ ਹੈ। ਉਨ•ਾਂ ਦੱਸਿਆ ਕਿ ਇਹ ਅੰਗ ਬਿਲਕੁਲ ਮੁਫਤ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਦਿੱਤੇ ਜਾਂਦੇ ਹਨ। ਪ੍ਰੀਸ਼ਦ ਦੇ ਚੇਅਰਮੈਨ ਕੁਲਭੂਸ਼ਨ ਅਗਰਵਾਲ, ਪ੍ਰਧਾਨ ਸਤੀਸ਼ ਗਰਗ ਅਤੇ ਸੈਕਟਰੀ ਡਾ: ਚੰਦਰ ਮੋਹਨ ਓਹਰੀ ਨੇ ਦੱਸਿਆ ਕਿ ਪਿਛਲੇ ਦਿਨੀਂ ਭਾਰਤ ਵਿਕਾਸ ਪ੍ਰੀਸ਼ਦ ਲੁਧਿਆਣਾ ਦੇ ਵਿਕਲਾਂਗ ਹਸਤਪਾਲ ਦੇ ਡਾਕਟਰ ਆਨੰਦ ਪ੍ਰਤਾਪ ਤਿਵਾੜੀ ਅਤੇ ਕੁਲਦੀਪ ਸਿੰਘ ਨੇ ਲੱਤ, ਬਾਂਹ, ਕੰਨਾਂ ਵਾਲੀਆਂ ਮਸ਼ੀਨਾਂ, ਫੌੜ•ੀਆਂ, ਵਾਕਰ, ਖੂੰਡੀ, ਕੈਲੀਪਰ ਦੇ ਲੋੜਵੰਦ ਵਿਅਕਤੀਆਂ ਦੇ ਅੰਗਾਂ ਦੇ ਨਾਪ ਲਏ ਜਿਨ•ਾਂ ਨੂੰ ਅੱਜ ਬਨਾਵਟੀ ਅੰਗਾਂ ਸਮੇਤ ਦੋ ਵਿਅਕਤੀਆਂ ਨੂੰ ਟਰਾਈ ਸਾਈਕਲ ਵੀ ਦਿੱਤੇ ਗਏ। ਇਸ ਮੌਕੇ ਸਰਵਹਿੱਤਕਾਰੀ ਸਕੂਲ ਦੇ ਸਰਪ੍ਰਸਤ ਰਵਿੰਦਰ ਸਿੰਘ ਵਰਮਾ, ਪ੍ਰਧਾਨ ਡਾ: ਰਾਜਿੰਦਰ ਸ਼ਰਮਾ, ਰਾਜ ਵਰਮਾ, ਰੇਖਾ ਗਰਗ, ਰਾਕੇਸ਼ ਸਿੰਗਲਾ ਚਾਠੂ, ਡੀ ਕੇ ਸ਼ਰਮਾ, ਸੁਖਜੀਤ ਸਿੰਘ, ਰਾਜੇਸ਼ ਲੂੰਬਾ, ਸੁਰਜੀਤ ਬਾਂਸਲ, ਮੋਹਿਤ ਅਗਰਵਾਲ ਸ਼ਾਲੂ, ਵਿਸ਼ਾਲ ਗੋਇਲ ਟੀਨੂੰ, ਬਲਦੇਵ ਕ੍ਰਿਸ਼ਨ ਗੋਇਲ, ਰਜਿੰਦਰ ਬੱਬਰ, ਹਨੀ ਗੋਇਲ, ਪੰਕਜ ਕਲਸੀ, ਡਾ ਬੀ ਬੀ ਸਿੰਗਲਾ, ਸਰਜੀਵਨ ਗੁਪਤਾ, ਪ੍ਰਿੰਸੀਪਲ ਚਰਨਜੀਤ ਭੰਡਾਰੀ, ਕੈਪਟਨ ਨਰੇਸ਼ ਵਰਮਾ ਆਦਿ ਹਾਜ਼ਰ ਸਨ।

ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ 

ਜਗਰਾਓਂ 30 ਅਗਸਤ ( ਅਮਿਤ ਖੰਨਾ ) ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ  ਵਿਖੇ ਪ੍ਰਿੰਸੀਪਲ ਮੈਡਮ ਸ਼ਸ਼ੀ ਜੈਨ ਦੀ ਅਗਵਾਈ ਹੇਠ ਨਰਸਰੀ ਕੇਜੀ ਵਿਭਾਗ ਦੇ ਬੱਚਿਆਂ ਨੇ ਜਨਮ ਅਸ਼ਟਮੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ  ਬੱਚੇ ਸ੍ਰੀ ਕ੍ਰਿਸ਼ਨ ਰਾਧਾ ਅਤੇ ਗੋਪੀਆਂ ਦੀਆਂ ਪੁਸ਼ਾਕਾਂ ਵਿੱਚ ਸਜੇ ਸਜ ਕੇ ਆਏ ਜੋ ਬਹੁਤ ਹੀ ਮਨਮੋਹਕ ਅਤੇ ਸੋਹਣੇ ਲੱਗ ਰਹੇ ਹਨ  ਬੱਚਿਆਂ ਨੇ ਸ੍ਰੀ ਕ੍ਰਿਸ਼ਨ ਜੀ ਦੇ ਜੀਵਨ ਨਾਲ ਸਬੰਧਿਤ ਸੁੰਦਰ ਝਾਂਕੀਆਂ ਵੀ ਕੱਢੀਆਂ ਪ੍ਰਿੰਸੀਪਲ ਮੈਡਮ ਤੇ ਵਾਈਸ ਪ੍ਰਿੰਸੀਪਲ ਮੈਡਮ ਅਨੀਤਾ ਜੈਨ ਨੇ ਭਗਵਾਨ ਸ੍ਰੀ ਕ੍ਰਿਸ਼ਨ ਨੂੰ ਝੂਲਾ ਝੁਲਾਇਆ  ਬੱਚਿਆਂ ਨੇ ਹੈਪੀ ਬਰਥ ਡੇ ਕ੍ਰਿਸ਼ਨਾ ਅਤੇ ਰਾਧੇ ਰਾਧੇ ਬੋਲਿਆ  ਪ੍ਰਿੰਸੀਪਲ ਮੈਡਮ ਨੇ ਬੱਚਿਆਂ ਅਤੇ ਸਮੂਹ ਸਟਾਫ ਨੂੰ ਜਨਮ ਅਸ਼ਟਮੀ ਦੀਆਂ ਮੁਬਾਰਕਬਾਦ  ਦਿੱਤੀਆਂ

ਭਗਵਾਨ ਸ਼ਿਵ ਸ਼ੰਕਰ ਸ਼ਮਸ਼ਾਨ ਕਮੇਟੀ ਦਾਣਾ ਮੰਡੀ ਜਗਰਾਓਂ ਵਲੋਂ ਲੱਖਾਂ ਦੀ ਲਾਗਤ ਨਾਲ ਦੋ ਨੇਕ ਉਪਰਾਲੇ ਕੀਤੇ ਗਏ

ਜਗਰਾਓਂ 29 ਅਗਸਤ ( ਅਮਿਤ ਖੰਨਾ ) ਭਗਵਾਨ ਸ਼ਿਵ ਸ਼ੰਕਰ ਸ਼ਮਸ਼ਾਨ ਕਮੇਟੀ ਦਾਣਾ ਮੰਡੀ ਜਗਰਾਓਂ ਵਲੋਂ ਅੱਜ ਸ਼ੇਰਪੁਰਾ ਰੋਡ ਤੇ ਬਣੇ ਸ਼ਮਸ਼ਾਨ ਘਾਟ ਵਿੱਖੇ ਚੇਅਰਮੈਨ ਅੰਮ੍ਰਿਤ ਮਿੱਤਲ,ਪ੍ਰਧਾਨ ਪਿਆਰੇ ਲਾਲ ਅਤੇ ਸਮੂਹ ਮੈਂਬਰਾਂ ਦੇ ਸਹਿਯੋਗ ਨਾਲ ਇਕ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਸ਼ਹਿਰ ਦੇ ਨਾਮੀ ਸੰਸਥਾਵਾਂ ਦੇ ਲੋਕ ਮੌਜੂਦ ਸਨ।ਇਸ  ਸਮਾਗਮ ਵਿੱਚ ਜਾਣਕਾਰੀ ਦੇਂਦੇ ਰਾਜਨ ਸਿੰਗਲਾ ਤੇ ਐਡਵੋਕੇਟ ਨਵੀਨ ਗੁਪਤਾ ਨੇ ਦੱਸਿਆ ਕਿ ਉਹਨਾਂ ਦੀ ਕਿੰਨੇ ਮਹੀਨੇ ਦੀ ਮੇਹਨਤ ਅੱਜ ਰੰਗ ਲੈ ਕੇ ਆਈ। ਦੱਸਿਆ ਕਿ ਉਹਨਾਂ ਨੂੰ ਦੱਸਦੇ ਖੁਸ਼ੀ ਹੋ ਰਹੀ ਹੈ ਕਿ ਖਾਲਸਾ ਐੱਡ ਸੰਸਥਾ ਦੇ ਮੈਂਬਰਾਂ ਦੇ ਸਹਿਯੋਗ ਨਾਲ ਹੋਰ ਸ਼ਹਿਰਾਂ ਵਾਂਗ ਜਗਰਾਓ ਸ਼ਮਸ਼ਾਨ ਘਾਟ ਵਿੱਚ ਵੀ ਗੈਸ ਭੱਠੀ ਲੱਗ ਗਈ ਹੈ ਜੋ ਕਿ 3 ਲੱਖ ਦੀ ਲਾਗਤ ਨਾਲ ਲੱਗੀ ਹੈ ਜਿਸ ਵਿੱਚ ਖਾਲਸਾ ਐੱਡ ਵਲੋਂ ਪੁਰੀ ਰਾਸ਼ੀ ਦੀ ਮੱਦਦ ਕੀਤੀ ਗਈ ਹੈ।ਜਿਸ ਦੀ ਮੱਦਦ ਨਾਲ ਹੁਣ ਮੁਰਦੇ ਨੂੰ 40 ਮਿੰਟ ਵਿੱਚ ਪੂਰੇ ਰੀਤੀ ਰਿਵਾਜ ਨਾਲ ਅਗਨੀ ਦਿੱਤੀ ਜਾ ਸਕਦੀ ਹੈ ਤੇ ਇਸ ਵਿੱਚ ਅਸਥੀਆਂ ਵੀ ਸਹੀ ਤਰੀਕੇ ਨਾਲ ਬਾਅਦ ਵਿੱਚ ਇਕੱਠਿਆਂ ਕੀਤਿਆਂ ਜਾ ਸਕਦਿਆਂ ਹਨ।ਇਸ ਦੇ ਨਾਲ ਨਾਲ ਲਕੜਾਂ ਦੀ ਕਮੀ ਨੂੰ ਵੀ ਦੂਰ ਕੀਤਾ ਜਾ ਸਕੇਗਾ। ਤੇ ਖਰਚਾ ਵੀ ਬਹੁਤ ਘੱਟ ਆਵੇਗਾ।ਇਸ ਮੌਕੇ ਖਾਲਸਾ ਐੱਡ ਦੇ ਮੈਂਬਰਾਂ ਨਾਲ ਜਦੋਂ ਸਾਡੀ ਮੀਡਿਆ ਟੀਮ ਦੀ ਗੱਲ ਹੋਇ ਤੇ ਉਹਨਾਂ ਦੱਸਿਆ ਕਿ ਉਹਨਾਂ ਦਾ ਹੈਡ ਆਫਿਸ ਪਟਿਆਲਾ ਵਿੱਖੇ ਹੈ ਓਹਨਾ ਦੱਸਿਆ ਕਿ ਇਸ ਤਰ੍ਹਾਂ ਦਿਆਂ ਗੈਸ ਭੱਠੀਆਂ ਉਹ ਪਹਿਲਾਂ ਵੀ ਕਈ ਸ਼ਹਿਰਾਂ ਵਿੱਚ ਲਗਵਾ ਚੁਕੇ ਹਨ। ਦੱਸਿਆ ਕਿ ਉਹਨਾਂ ਨੂੰ ਮਾਨਵਤਾ ਦੀ ਸੇਵਾ ਕਰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ।ਲੋਕਾਂ ਨੇ ਵੀ ਇਸ ਨੇਕ ਕੰਮ ਨੂੰ ਬਹੁਤ ਸਰਾਹਿਆ ਕਿ ਇਹ ਇਕ ਨੇਕ ਉਪਰਾਲਾ ਹੈ ਆਉਣ ਵਾਲੇ ਸਮੇ ਵਿੱਚ ਇਸ ਦੀ ਜਰੂਰਤ ਵੀ ਸੀ। ਇਸ ਦੇ ਨਾਲ ਨਾਲ ਇਕ ਹੋਰ ਖੁਸ਼ਖਬਰੀ ਨਵੀਨ ਗੁਪਤਾ ਤੇ ਰਾਜਨ ਸਿੰਗਲਾ ਨੇ ਦੱਸੀ ਕਿ ਜੋ ਸ਼ਮਸ਼ਾਨ ਘਾਟ ਵਿੱਖੇ ਪਹਿਲਾ ਗੱਡੀ ਸੀ ਉਹ ਹੁਣ ਸਹੀ ਕੰਮ ਨਹੀਂ ਕਰ ਰਹੀ ਸੀ ਉਹਨਾਂ ਦੀ ਸੰਸਥਾ ਨੇ ਸ਼ਹਿਰ ਵਾਸੀਆਂ ਦੀ ਸਹੁਲਤ ਲਈ ਕਨ੍ਹਈਆ ਗੁਪਤਾ ਬਾਂਕੇ ਦੀ ਮਦਦ ਨਾਲ ਇਕ ਨਵੀਂ ਗੱਡੀ ਦਾ ਇੰਤਜ਼ਾਮ ਕੀਤਾ ਜਿਸ ਦੀ ਲਾਗਤ 7 ਲੱਖ 40 ਹਜ਼ਾਰ ਹੈ।ਜਿਸ ਨੂੰ ਪੁਰੀ ਸਹੀ ਮਜਬੂਤ ਬੋਡੀ ਦੇ ਨਾਲ ਤਿਆਰ ਕਰਵਾਇਆ ਗਿਆ ਹੈ। ਜਿਸ ਵਿੱਚ ਅੰਤਿਮ ਸ਼ਵ ਯਾਤਰਾ ਲਈ ਜਾਨ ਲਈ ਅੰਦਰ ਬੈਠਣ ਲਈ 4 ਬੰਦਿਆਂ ਦਾ ਇੰਤਜ਼ਾਮ ਕੀਤਾ ਗਿਆ ਹੈ।ਤੇ ਇਸ ਦੇ ਨਾਲ ਨਾਲ ਪੂਜਾ ਦੀ ਥਾਲੀ ਫੂਲ ਬਗੈਰਾ ਸਾਰਾ ਜਰੂਰੀ ਸਮਾਨ ਗੱਡੀ ਵਿੱਚ ਰੱਖਣ ਦਾ ਪੂਰਾ ਇੰਤਜ਼ਾਮ ਸੰਸਥਾਂ ਵਲੋਂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਇਸ ਦਾ ਭਰਪੂਰ ਫਾਇਦਾ ਹੋਏਗਾ। ਇਸ ਮੌਕੇ ਇਨਾ ਦੋਨਾਂ ਨੇਕ ਕੰਮਾ ਦੀ ਸ਼ਹਿਰ ਵਾਸੀਆਂ ਨੇ ਪੂਰੀ ਪ੍ਰਸ਼ੰਸਾ ਕੀਤੀ।ਇਸ ਮੌਕੇ ਭਗਵਾਨ ਸ਼ਿਵ ਸ਼ੰਕਰ ਸ਼ਮਸ਼ਾਨ ਕਮੇਟੀ ਦੇ ਮੈਂਬਰ ਨਵੀਨ ਗੁਪਤਾ,ਰਾਜਨ ਸਿੰਗਲਾ,ਹਰੀ ਓਮ,ਜਿੰਦਰ ਪਾਲ ਧੀਮਾਨ ਦੇ ਨਾਲ ਨਾਲ ਹੋਰ ਸੰਸਥਾਵਾਂ ਦੇ ਮੇਮਬਰ ਜਿਵੇ ਕਿ ਕੈਪਟਨ ਨਰੇਸ਼ ਵਰਮਾ,ਓਮ ਪ੍ਰਕਾਸ਼ ਭੰਡਾਰੀ,ਹਰੀ ਓਮ ਮਿੱਤਲ,ਡਾ ਮਦਨ ਮਿੱਤਲ, ਵਿਵੇਕ ਗੁਪਤਾ,ਬਾਂਕੇ ਗੁਪਤਾ,ਅਨਮੋਲ ਗੁਪਤਾ,ਡਾ ਨਰਿੰਦਰ ਸਿੰਘ ਬੀ ਕੇ ਗੈਸ,ਪੱਪੂ ਯਾਦਵ,ਕਰਨਜੋਤ ਸਿੰਘ ਐਡਵੋਕੇਟ,ਰਾਕੇਸ਼ ਭਾਰਦਵਾਜ,ਨਰਿੰਦਰ ਸਿੰਗਲਾ,ਰਾਕੇਸ਼ ਸਿੰਗਲਾ,ਵਿਨੋਦ ਬਾਂਸਲ,ਅੰਕੁਸ਼ ਧੀਰ, ਪ੍ਰਸ਼ਤੋਮ ਲਾਲ,ਬਲਦੇਵ ਕੁਮਾਰ, ਡਾ ਰਾਕੇਸ਼ ਗੁਪਤਾ,ਰਵਿੰਦਰ ਵਰਮਾ   
ਰਾਜ ਕੁਮਾਰ ਭੱਲਾ, ਰੰਜੀਵ ਗੋਇਲ, ਸਮੀਰ ਗੋਇਲ, ਨਿਤਿਨ ਸਿੰਗਲਾ, ਰਾਜੀਵ ਗੁਪਤਾ, ਧਰਮਵੀਰ ਗੋਇਲ, ਮਿੰਟੂ ਮਲਹੋਤਰਾ, ਹਰਨੇਕ ਸੋਈ, ਖੈਰਾ ਸਾਹਿਬ,ਕੁਲਭੂਸ਼ਨ ਗੁਪਤਾ, ਸੁਨੀਲ ਗੁਪਤਾ, ਮਨੋਜ ਕੁਮਾਰ, ਜਗਦੀਸ਼ ਅਵਸਥੀ, ਸੁਖਨੰਦਨ ਗੁਪਤਾ ਦੇ ਨਾਲ ਨਾਲ ਸੇਵਾ ਭਾਰਤੀ ਦੇ ਮੈਂਬਰ ਵੀ ਹਾਜਿਰ ਸਨ।

ਡੀਏਵੀ ਪਬਲਿਕ ਸਕੂਲ ਵਿਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ 

ਜਗਰਾਉਂ (ਅਮਿਤ ਖੰਨਾ )ਡੀਏਵੀ ਪਬਲਿਕ ਸਕੂਲ ਵਿੱਚ ਅੱਜ  ਜਨਮ ਅਸ਼ਟਮੀ ਦਾ ਤਿਉਹਾਰ  ਬੜੇ ਹੀ ਧੂਮਧਾਮ ਨਾਲ ਮਨਾਇਆ ਗਿਆ।ਇਸ ਸਮਾਗਮ ਵਿਚ ਨਰਸਰੀ ਤੋਂ ਦੂਜੀ ਜਮਾਤ ਤੱਕ ਦੇ ਵਿਦਿਆਰਥੀ ਸ਼ਾਮਲ ਹੋਏ ਜਿਨ੍ਹਾਂ ਨੇ ਭਿੰਨ-ਭਿੰਨ ਗਤੀਵਿਧੀਆਂ ਦੁਆਰਾ ਆਨੰਦ ਮਾਣਿਆ। ਛੋਟੇ-ਛੋਟੇ ਬੱਚੇ ਸ੍ਰੀ ਕ੍ਰਿਸ਼ਨ ਜੀ ਅਤੇ ਰਾਧਾ ਜੀ ਦੇ ਰੂਪ ਵਿੱਚ ਦਿਖਾਈ ਦਿੱਤੇ। ਬੱਚਿਆਂ ਨੇ ਮਟਕੀਆਂ, ਬੰਸਰੀਆਂ ਅਤੇ ਕ੍ਰਿਸ਼ਨ ਜੀ ਦੀ ਤਸਵੀਰਾਂ ਨੂੰ ਰੰਗਾਂ ਨਾਲ ਸਜਾਇਆ। ਇਸ ਮੌਕੇ ਕ੍ਰਿਸ਼ਨ ਜੀ ਦੇ ਗੀਤ ,ਭਜਨ ਗਾਏ ਗਏ ਅਤੇ ਬੱਚਿਆਂ ਨੇ ਖੂਬ ਆਨੰਦ ਮਾਣਿਆ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਬ੍ਰਿਜਮੋਹਨ ਬੱਬਰ ਜੀ ਦੇ ਨਾਲ  ਅਧਿਆਪਕ ਸੀਮਾ ਬੱਸੀ, ਨੀਤੂ ਕਟਾਰੀਆ,ਨੀਸ਼ੂ ਭੱਲਾ, ਰਿਚਾ ਬਾਂਸਲ, ਮਨਪ੍ਰੀਤ ਕੌਰ, ਪਾਰੁਲ ਅਤੇ ਸ਼ਮਾ‌ ਆਦਿ ਮੌਜੂਦ ਸਨ। ਪ੍ਰਿੰਸੀਪਲ
 ਸ੍ਰੀ ਬ੍ਰਿਜਮੋਹਨ ਬੱਬਰ ਜੀ ਨੇ ਬੱਚਿਆਂ ਨੂੰ ਮੱਖਣ ਮਿਸ਼ਰੀ ਦਾ ਪ੍ਰਸ਼ਾਦ ਅਤੇ ਬੰਸਰੀਆਂ ਵੰਡੀਆਂ। ਉਨ੍ਹਾਂ ਨੇ ਬੱਚਿਆਂ ਨੂੰ ਸ੍ਰੀ ਕ੍ਰਿਸ਼ਨ ਜੀ ਦੇ ਭਜਨ-ਸਿਮਰਨ ਕਰਨ ਦਾ ਸੰਦੇਸ਼ ਵੀ ਦਿੱਤਾ। ਇਸ ਤਰ੍ਹਾਂ ਇਹ ਦਿਨ ਬੜੇ ਧੂਮ ਧਾਮ ਨਾਲ ਮਨਾਇਆ ਗਿਆ।

ਨਗਰ ਕੌਸਲ ਦੇ ਪ੍ਰਧਾਨ ਵੱਲੋ ਬਿਨਾਂ ਭੇਦਭਾਵ ਦੇ ਵਿਕਾਸ ਕੰਮਾਂ ਦੇ ਕੀਤੇ ਵਾਅਦੇ ਹੋਏ ਠੁੱਸ

ਰੌਸ਼ਨੀਆਂ ਦਾ ਸ਼ਹਿਰ ਜਗਰਾਉ ਅੱਜ ਸਟਰੀਟ ਲਾਈਟਾਂ ਨੂੰ ਰਿਹਾ ਤਰਸ
ਜਗਰਾਓ, 28 ਅਗਸਤ (ਅਮਿਤ ਖੰਨਾ )- ਨਗਰ ਕੌਸਲ ਜਗਰਾਉ ਦੇ ਪ੍ਰਧਾਨ ਵੱਲੋ ਦਿੱਤੇ ਬਿਆਨ ‘ਚ ਕਿ ਹਰੇਕ ਵਾਰਡ ਵਿੱਚ ਬਿਨਾ ਭੇਦ-ਭਾਵ ਦੇ ਵਿਕਾਸ  ਕੰਮ ਕਰਵਾਏ ਜਾਣਗੇ, ਪਰ ਜਦੋ ਨਗਰ ਕੌਸਲ ਦੀ ਮੰਗਲਵਾਰ ਨੂੰ ਹੋ ਰਹੀ ਮੀਟਿੰਗ ਸਬੰਧੀ ਅਜੰਡਾ ਕੌਸਲਰਾਂ ਨੰੁ ਭੇਜਿਆ ਗਿਆ ਤਾਂ ਉੱਥੋ ਜਾਹਿਰ ਹੋਇਆ ਕਿ ਕਾਂਗਰਸ਼ੀ ਕੌਸਲਰਾਂ ਦੇ ਵਰਾਡ ‘ਚ ਵਿਕਾਸ ਦੇ ਕੰਮਾਂ ਲਈ ਜਿਆਦਾ ਰਾਸ਼ੀ ਅਤੇ ਦੂਜਿਆ ਕੌਸਲਰਾ ਦੇ ਵਾਰਡਾ ਦੇ ਵਿਕਾਸ ਦੇ ਕੰਮਾ ਲਈ ਨਾਮਾਤਰ ਰਾਸ਼ੀ ਰੱਖੀ ਗਈ ਹੈ।ਨਗਰ ਕੌਸਲ ਕਗਰਾਉ ਦੇ 23 ਵਾਰਡਾਂ ਲਈ 7 ਕਰੋੜ 7 ਲੱਖ 84 ਹਜ਼ਾਰ ਦੇ ਵਿਕਾਸ ਦੇ ਕੰਮ ਪਾਏ ਗਏ ਹਨ। ਵਾਰਡ ਨੰ: 4,5,15 ਤੇ 17 ਦੇ ਕੌਸਲਰਾਂ ਵੱਲੋ ਪ੍ਰਧਾਨ ਨੰੁ ਵਾਰਡ ਦੇ ਵਿਕਾਸ ਦੇ ਜਰੂਰੀ ਕੰਮਾਂ ਸਬੰਧੀ ਕਿਹਾ ਗਿਆ ਸੀ ਜਦਕਿ ਵਾਰਡ ਵਾਸੀਆਂ ਦੀਆਂ ਲੋੜਾਂ ਨੂੰ ਪਰੇ ਕਰਕੇ ਗੈਰ-ਜਰੂਰੀ ਕੰਮ ਪਾਏ ਗਏ ਹਨ।ਇਹਨਾਂ  ਉਕਤ ਚਾਰੇ ਵਾਰਡਾ ਦੇ ਕੌਸਲਰਾਂ ਨੂੰ ਪੁੱਛਿਆ ਤੱਕ ਨਹੀ ਗਿਆ ਕਿ ਤੁਹਾਡੇ ਵਾਰਡ ਦੇ ਜਰੂਰੀ ਕੰਮ  ਕਿਹੜੇ ਪਵਾਉਣੇ ਹਨ ਇਸ ਸਬੰਧੀ ਕੌਸਲਰ ਸ਼ਤੀਸ ਕੁਮਾਰ ਪੱਪੂ , ਕੌਸਲਰ ਅਮਰਜੀਤ ਮਾਲਵਾ, ਕੌਸਲਰ ਰਣਜੀਤ ਕੌਰ ਸਿੱਧੂ ਦੇ ਪਤੀ ਨਗਰ ਕੌਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਦਵਿੰਦਰਜੀਤ ਸਿੰਘ ਸਿੱਧੂ ਅਤੇ ਕੌਸਲਰ ਦਰਸ਼ਨਾ ਦੇਵੀ ਦੇ ਲੜਕੇ ਐਡਵੋਕੇਟ ਅੰਕੁਸ਼ ਧੀਰ ਨੇ ਦੱਸਿਆ ਕਿ ਨਗਰ ਕੌਸਲ ‘ਚ ਵਿਕਾਸ ਦੇ ਕੰਮਾ ਨੂੰ ਲੈ ਕੇ ਵਿਤਕਰੇਬਾਜ਼ੀ ਦਾ ਡੱਟਵਾ ਵਿਰੋਧ ਕੀਤਾ । ਨਗਰ ਕੌਸਲ ਦੇ ਪ੍ਰਧਾਨ ਨੇ ਆਪਣੇ ਕਾਂਗਰਸੀ ਕੌਸਲਰਾ ਨੂੰ ਖੁਸ਼ ਕਰਨ ਲਈ ਉਸਦੇ ਵਾਰਡਾਂ ਵਿੱਚ ਗ੍ਰਾਂਟਾ ਦੇ ਗੱਫੇ ਦੇ ਕੇ ਨਿਹਾਲ ਕੀਤਾ ਹੈ । ਤਕਰੀਬਨ 7 ਕਰੋੜ ਦੇ  ਵਿਕਾਸ ਕੰਮ ਪਾਉਣ ਦੇ ਬਾਵਜੂਦ ਵੀ ਕਈ ਕਾਂਗਰਸੀ ਕੌਸਲਰ ਨਾਰਾਜ਼ ਹਨ। ਉਹਨਾਂ ਦੱਸਿਆ ਕਿ ਨਗਰ ਕੌਸਲ ਵਿੱਚ ਬਿਜਲੀ ਦਾ ਸਮਾਨ ਤਕਰੀਬਨ ਇੱਕ ਸਾਲ ਤੋ ਨਹੀ ਖਰੀਦਿਆ ਜਾ ਰਿਹਾ। ਰੌਸ਼ਨੀਆਂ ਦਾ ਸ਼ਹਿਰ ਜਗਰਾਉ ਅੱਜ ਸਟਰੀਟ ਲਾਈਟਾਂ ਨੂੰ ਤਰਸ ਰਿਹਾ ਹੈ। ਕਈ ਵਾਰਡਾਂ ਵਿੱਚ ਸਟਰੀਟ ਲਾਈਟ ਦਾ ਕੋਈ ਪ੍ਰਬੰਧ ਨਹੀ ਹੈ।ਨਗਰ ਕੌਸਲ ਦੀਆਂ ਫਰਵਰੀ ‘ਚ ਹੋਈਆ ਚੋਣਾਂ ਤੋ ਕਈ ਮਹੀਨੇ ਪਹਿਲਾ ਤੋ ਹੀ ਬਿਜਲੀ ਦਾ ਸਮਾਨ ਗਾਇਬ ਹੈ ਅਤੇ ਚੋਣਾਂ ਤੋ ਬਾਅਦ ਆਸ ਜਾਗੀ ਸੀ ਕਿ ਸਟਰੀਟ ਲਾਈਟਾਂ ਦਾ ਕੰਮ ਸਹੀ ਤਰੀਕੇ ਨਾਲ ਚੱਲੇਗਾ ਪਰ ਸਮਾਨ ਨਾ ਹੋਣ ਕਾਰਨ ਸਟਰੀਟ ਲਾਈਟਾਂ ਦਾ ਹਾਲ ਬਦ ਤੋ ਬਦਤਰ ਹੁੰਦਾ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਸਟਰੀਟ ਲਾਈਟਾਂ ਵੱਲ ਈ.ਓ ਤੇ ਪ੍ਰਧਾਨ ਦਾ ਕੋਈ ਵੀ ਧਿਆਨ ਨਹੀ ਹੈ।

ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ

ਜਗਰਾਉਂ  28 ਅਗਸਤ  (ਅਮਿਤ ਖੰਨਾ,  ) ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਮਨਾਇਆ ਗਿਆ। ਵਿੱਦਿਅਕ ਸੰਸਥਾਵਾਂ ਸਰਬ-ਧਰਮ ਦੀ ਸਾਂਝੀਵਾਲਤਾ ਦਾ ਸੁਨੇਹਾ ਦਿੰਦੀਆਂ ਹਨ। ਇਸੇ ਗੱਲ ਨੂੰ ਮੁੱਖ ਰੱਖਦੇ ਹੋਏ ਇਸ ਤਿਉਹਾਰ ਨੂੰ ਸਕੂਲ ਵਿਖੇ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਗਿਆ। ਕਿੰਡਰ ਗਾਰਡਨ ਦੇ ਬੱਚਿਆਂ ਨੇ ਜਨਮ ਅਸ਼ਟਮੀ ਨਾਲ ਸੰਬੰਧਿਤ ਚਾਰਟ ਬਣਾ ਕੇ ਪੇਸ਼ ਕੀਤੇ ਜਿਹਨਾਂ ਵਿਚ ਉਹਨਾਂ ਨੇ ਸ਼੍ਰੀ ਕ੍ਰਿਸ਼ਨ ਜੀ ਨੂੰ ਵੱਖ-ਵੱਖ ਰੂਫਾ ਵਿਚ ਦਰਸਾਇਆ। ਇਸ ਦੇ ਨਾਲ ਹੀ ਬੱਚਿਆ ਨੂੰ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਸੰਬੰਧੀ ਗੱਲਾਂ ਤੋਂ ਜਾਣੂੰ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਸਾਰੇ ਹੀ ਸਮਾਜ ਨੂੰ ਇਸ ਤਿਉਹਾਰ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਬੱਚਿਆਂ ਨੂੰ ਹਰ ਧਰਮ ਦੇ ਰੀਤੀ-ਰਿਵਾਜ਼ ਅਤੇ ਤਿਉਹਾਰਾਂ ਤੋਂ ਜਾਣੂੰ ਕਰਵਾਉਣਾ ਸਾਡਾ ਫ਼ਰਜ਼ ਬਣਦਾ ਹੈ ਤਾਂ ਜੋ ਇਹ ਸਮਾਜ ਦੇ ਸੂਝਵਾਨ ਨਾਗਰਿਕ ਬਣ ਸਕਣ ਤੇ ਕਿਸੇ ਭੇਦ-ਭਾਵ  ਜਾਂ ਵਿਤਕਰੇ ਦੀ ਭਾਵਨਾ ਨਾ ਰੱਖਣ। ਇਸ ਮੌਕੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਨੇ ਵੀ ਇਸ ਤਿਉਹਾਰ ਦੀ ਵਧਾਈ ਦਿੱਤੀ।

ਜੀ.ਐੱਚ.ਜੀ. ਅਕੈਡਮੀ ਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ 

ਜਗਰਾਉਂ  28 ਅਗਸਤ  (ਅਮਿਤ ਖੰਨਾ,  ) ਜੀ.ਐੱਚ.ਜੀ. ਅਕੈਡਮੀ ਚ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਦਸਵੀਂ ਜਮਾਤ ਦੀ ਵਿਦਿਆਰਥਣ ਬਲਜੀਤ ਕੌਰ ਨੇ ਸ੍ਰੀ ਕਿ੍ਸ਼ਨਾ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਦੱਸਿਆ ਕਿ ਕਿ੍ਸ਼ਨਾ ਸ੍ਰੀ ਵਿਸ਼ਨੂੰ ਜੀ ਦਾ ਅਵਤਾਰ ਸੀ | ਇਸ ਮੌਕੇ ਨਰਸਰੀ ਤੋਂ ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਰਾਧਾ ਤੇ ਕਿ੍ਸ਼ਨ ਦੀਆਂ ਪੋਸ਼ਾਕਾ ਪਾ ਕੇ ਉਨ•ਾਂ ਦੀ ਝਾਕੀ ਪੇਸ਼ ਕੀਤੀ | ਸਕੂਲ ਦੇ ਮੁੱਖ ਅਧਿਆਪਕਾ ਨੇ ਬੱਚਿਆਂ ਨੂੰ ਸੱਚ ਦੇ ਰਾਹ ਤੇ ਚੱਲਣ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਸਕੂਲ ਦੇ ਪ੍ਰਬੰਧਕ ਗੁਰਮੇਲ ਸਿੰਘ ਮੱਲ•ੀ ਅਤੇ ਪਿ੍ੰਸੀਪਲ ਰਮਨਜੋਤ ਕੌਰ ਗਰੇਵਾਲ ਨੇ ਸਾਰਿਆਂ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੱਤੀ |