ਲੁਧਿਆਣਾ

MOHD GULAB INAUGURATES COVID VACCINATION CAMP, MOTIVATES PEOPLE TO TAKE JAB

Ludhiana, September 1 (Jan Shakti News ) -Punjab Backward Classes Land Development And Finance Corporation (Backfinco) Mohammad Gulab inaugurated a Covid inoculation camp in the city on Wednesday.

Terming that the vaccine is key to curb the virus, Gulab asked the people to come forward and discharge their duty towards the nation in this war against the virus by taking the jab and motivating others to opt for it wholeheartedly.

He said the social organizations have a big responsibility on their shoulders to ensure every eligible resident of their areas gets the shot immediately. He said that vaccination is the only way to fight the pandemic which is on a steep rise in the district.

He asked them to publicize about vaccination camp through social media so that their brethren not fall prey to any myths about the Covid vaccine and embrace the vaccine. He said that we can break the transmission chain of the virus by administrating vaccine to maximum people and can save precious lives.

On the occasion, Ishwarjot Cheema, Gautam Sharma,Kamal Rampal,Allaudin Ans

ਗੁਰੂ ਕੇ ਬੇਟੇ ਹੋਣ ਦਾ ਮਾਣ ਇਕਲੌਤੇ ਸਿੱਖ ਬਾਬਾ ਜੀਵਨ ਸਿੰਘ ਨੂੰ ਮਿਲਿਆ:ਪਾਰਸ ਜਗਰਾਉਂ ਅਤੇ ਭਾਈ ਦਲੇਰ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ) ਸਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਤੇ ਗੁਰਦੁਆਰਾ ਸਹੀਦ ਬਾਬਾ ਜੀਵਨ ਸਿੰਘ ਅਗਵਾੜ ਲਧਾਈ ਰਾਣੀ ਵਾਲਾ ਖੂਹ ਜਗਰਾਉ ਵਿਖੇ ਪਵਿਤਰ ਗੁਰਬਾਣੀ ਦੇ ਭੋਗ ਉਪਰਤ ਸੰਤ ਸਮਾਗਮ ਅਤੇ ਰਾਗੀ ਢਾਡੀ ਦਰਬਾਰ ਸਜਾਏ ਗਏ।ਸੰਤ ਬਾਬਾ ਬਲਜਿੰਦਰ ਸਿੰਘ ਚਰਨਘਾਟ ਵਾਲਿਆਂ ਨੇ ਕਥਾ ਕੀਰਤਨ ਉਪਦੇਸ ਰਾਹੀ ਬਾਬਾ ਜੀਵਨ ਸਿੰਘ ਦੇ  ਪਰਵਾਰ ਦੀ ਕੁਰਬਾਨੀ ਦਾ ਜਿਕਰ ਕੀਤਾ। ਅਤੇ ਇੰਟਰਨੈਸਨਲ ਢਾਡੀ ਜੱਥਾ ਭਾਈ ਪ੍ਰਿਤਪਾਲ ਸਿੰਘ ਪਾਰਸ ਨੇ ਜੋਸੀਲੀਆਂ ਵਾਰਾ ਰਾਹੀ ਸੰਗਤਾ ਨੂੰ ਨਿਹਾਲ ਕੀਤਾ। ਉਹਨਾ ਕਿਹਾ ਕੇ ਬੇਸਕ,ਸੁਖੀ ਵਸੇ ਮੋਰੋ ਪਰਵਾਰਾ ਦੇ ਹੁਕਮ ਅਨਸਾਰ ਭਾਵੇ ਸਿੱਖ ਫੋਜਾਂ ਗੁਰੂ ਸਾਹਿਬ ਜੀ ਦੇ ਪੁੱਤਰ ਧੀਆ ਹਨ ਪਰ ਬੇਮਿਸਾਲ ਕੁਰਬਾਨੀ ਨੂੰ ਤੱਕਦਿਆ ਗੁਰੂ ਗੋਬਿੰਦ ਸਿੰਘ ਜੀ ਨੇ ਰੰਘਰੇਟੇ ਗੁਰੂ ਕੇ ਬੇਟੇ,  ਪੰਜਵੇ ਪੁੱਤਰ ਹੋਣ ਦਾ ਖਿਤਾਬ ਸ੍ਰੋਮਣੀ ਜਰਨੈਲ ਸਹੀਦ ਬਾਬਾ ਜੀਵਨ ਸਿੰਘ ਨੂੰ ਦਿੱਤਾ।
ਇਹਨਾ ਸਬਦਾ ਦਾ ਪਰਗਟਾਵਾਂ ਗੁਰਮਤਿ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਸਭਾ ਦੇ ਕੌਮੀ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਅਤੇ ਬਾਬਾ ਜੀਵਨ ਸਿਘ ਵਿਦਿਅਕ ਭਲਾਈ ਟਰਸਟ ਦੇ ਜਿਲਾ ਪ੍ਰਧਾਨ ਭਾਈ ਗੁਰਚਰਨ ਸਿੰਘ ਦਲੇਰ ਨੇ ਕੀਤਾ।
ਭਾਈ ਦਵਿੰਦਰ ਸਿੰਘ ਦਲੇਰ ਦੇ ਰਾਗੀ ਜੱਥੇ ਨੇ ਸੰਗਤਾ ਨੂੰ ਅੰਮ੍ਰਿਤ ਰਸ ਬਾਣੀ  ਰਾਹੀ ਨਿਹਾਲ ਕੀਤਾ।ਇਸ ਮੋਕੇ ਸ ਦਰਸਨ ਸਿੰਘ ਗਿੱਲ ਸ ਜਗਜੀਤ ਸਿੰਘ ਸਹੋਤਾ ਸ ਟਹਿਲ ਸਿੰਘ  ਸ ਜਸਵੀਰ ਸਿੰਘ ਠੇਕੇਦਾਰ ਭਾਈ ਤਰਲੋਕ ਸਿੰਘ ਇੰਡੀਅਨ ਬੈਕ ਵਾਲੇ ਬਲਜਿੰਦਰ ਸਿਘ ਦੀਵਾਨਾ ਜੱਥੇਥਾਰ ਸੁੱਖਦੇਵ ਸਿੰਘ ਲੋਪੋ ਬਲਜਿੰਦਰ ਸਿੰਘ ਬੱਲ ਅਵਤਾਰ ਸਿੰਘ ਖਾਲਸਾ ਕਰਨੈਲ ਸਿੰਘ ਗਭੀਰ  ਜਸਵਿੰਦਰ ਸਿੰਘ ਖਾਲਸਾ ਭਾਈ ਭੋਲਾ ਸਿੰਘ  ਭਾਈ ਗੁਰਜੰਟ ਸਿੰਘ ਕਲੇਰ ਭਾਈ ਰਾਜਾ ਸਿੰਘ ਮੱਲੀ ਅਵਤਾਰ ਸਿੰਘ ਗਾਲਬ ਜੀਵਨ ਸਿੰਘ ਗਾਲਬਿ ਦਰਸਨ ਸਿੰਘ ਡਾਗੋ  ਸੁਖਜੀਵਨ ਸਿੰਘ ਡਾਗੀਆਂ ਬਾਬਾ ਪਾਲ ਸਿੰ ਘ ਜ ਚੜਤ ਸਿੰਘ ਦਲਜੀਤ ਸਿੰਘ ਮਿਸਾਲ ਸੇਰਾ ਸਿੰਘ ਲੋਪੋ ਮਹਿਤਾਬ ਸਿੰਘ ਲੋਪੋ ਜਸਵੀਰ ਸਿੰਘ ਆਦਿ ਬਹੁਤ ਸਾਰੀਆ ਸੰਗਤਾ ਹਾਜਰ ਸਨ।

ਲਾਇਨਜ਼ ਕਲੱਬ ਮਿਡ ਟਾਊਨ ਅਤੇ ਐਂਟੀ ਡਰੱਗ ਫੈਡਰੇਸ਼ਨ ਅਤੇ ਪੰਜਾਬ ਪੁਲੀਸ ਦੇ ਸਾਂਝ ਕੇਂਦਰ ਵੱਲੋਂ ਖ਼ੂਨ ਦਾਨ ਕੈਂਪ ਲਗਾਇਆ 

ਜਗਰਾਓਂ 1 ਸਤੰਬਰ (ਅਮਿਤ ਖੰਨਾ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਗਰਾਓਂ ਦੀ ਲਾਇਨਜ਼ ਕਲੱਬ ਮਿਡ ਟਾਊਨ  ਅਤੇ ਐਂਟੀ ਡਰੱਗ ਫੈਡਰੇਸ਼ਨ ਅਤੇ ਪੰਜਾਬ ਪੁਲੀਸ ਦੇ ਸਾਂਝ ਕੇਂਦਰ ਵੱਲੋਂ ਅੱਜ ਖ਼ੂਨ ਦਾਨ ਕੈਂਪ ਲਗਾਇਆ ਗਿਆ। ਮਿੱਤਲ ਹਸਪਤਾਲ ਬਲੱਡ ਬੈਂਕ  ਮੋਗਾ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਖ਼ੂਨ ਦਾਨ ਕੈਂਪ ਦਾ ਉਦਘਾਟਨ ਐੱਸ ਪੀ ਮੈਡਮ ਗੁਰਮੀਤ ਕੌਰ  ਨੇ ਕਰਦਿਆਂ ਲੋਕਾਂ ਨੂੰ ਵੱਧ ਵੱਧ ਖੂਨ ਦਾਨ ਕਰਨ ਦੀ ਅਪੀਲ ਕੀਤੀ ਤਾਂ ਕਿ ਖੂਨ ਦੀ ਕਮੀ ਕਾਰਨ ਕੋਈ ਵੀ ਵਿਅਕਤੀ ਮੌਤ ਦੇ ਮੂੰਹ ਨਾ ਜਾ ਸਕੇ। ਉਨ•ਾਂ ਕਿਹਾ ਕਿ ਖ਼ੂਨਦਾਨ ਕਰਨ ਨਾਲ ਸਰੀਰ ਵਿਚ ਕਿਸੇ ਕਿਸਮ ਦਾ ਕੋਈ ਕਮੀ ਨਹੀਂ ਆਉਂਦੀ ਬਲਕਿ ਖ਼ੂਨਦਾਨ ਕਰਨ ਨਾਲ ਨਵਾਂ ਉਤਸ਼ਾਹ ਤੇ ਜੋਸ਼ ਪੈਦਾ ਹੁੰਦਾ ਹੈ। ਲਾਇਨ ਕਲੱਬ ਮਿਡਟਾਊਨ ਦੇ ਪ੍ਰਧਾਨ ਲਾਲ ਚੰਦ ਮੰਗਲਾ ਅਤੇ ਸੈਕਟਰੀ ਰਾਕੇਸ਼ ਜੈਨ ਖਜ਼ਾਨਚੀ ਅਮਿਤ ਲਾਲ ਗੋਇਲ ਪ੍ਰਾਜੈਕਟ ਚੇਅਰਮੈਨ ਗੁਰਦਰਸ਼ਨ ਮਿੱਤਲ ਤੇ ਜੋਨ ਦੇ ਚੇਅਰਮੈਨ ਚਰਨਜੀਤ ਸਿੰਘ ਭੰਡਾਰੀ ਨੇ ਦੱਸਿਆ ਕਿ ਲਾਈਨ ਭਵਨ ਕੱਚਾ ਕਿਲ•ਾ ਜਗਰਾਉਂ ਵਿਖੇ  ਲਗਾਏ ਕੈਂਪ ਵਿਚ ਮਿੱਤਲ ਹਸਪਤਾਲ ਬਲੱਡ ਬੈਂਕ  ਮੋਗਾ ਦੀ ਟੀਮ ਨੇ ਆਪਣੀ ਸੇਵਾਵਾਂ ਨਿਭਾਈਆਂ। ਉਨ•ਾਂ ਦੱਸਿਆ ਕਿ ਕੈਂਪ ਵਿਚ 55 ਵਿਅਕਤੀਆਂ ਨੇ ਖੂਨ ਦਾਨ ਕੀਤਾ। ਬੜੇ ਉਤਸ਼ਾਹ ਤੇ ਜੋਸ਼ ਨਾਲ ਖੂਨ ਦਾਨ ਕਰਦਿਆਂ ਹੋਰ ਲੋਕਾਂ ਨੂੰ ਖ਼ੂਨ ਦਾਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਵਾਲਮੀਕਿ, ਲਾਇਨ ਮੈਂਬਰ ਪ੍ਰਧਾਨ ਲਾਲ ਚੰਦ ਮੰਗਲਾ, ਰਾਕੇਸ਼ ਜੈਨ, ਅੰਮ੍ਰਿਤ ਗੋਇਲ, ਅਜੇ ਬਾਂਸਲ, ਸੁਭਾਸ਼ ਗਰਗ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ,ਵਿਨੋਦ ਬਾਂਸਲ,ਪ੍ਰਵੀਨ ਗਰਗ,ਪ੍ਰਮੋਦ ਸ਼ਰਮਾ,ਲਖਮੀ ਗਰਗ,ਗੁਰਦਰਸ਼ਨ ਮਿੱਤਲ,ਕੈਪਟਨ ਨਰੇਸ਼ ਵਰਮਾ,ਐਂਟੀ ਡਰੱਗ ਫੈਡਰੇਸ਼ਨ ਦੇ ਪ੍ਰਧਾਨ ਇੰਦਰਜੀਤ ਸਿੰਘ ਲੰਮਾ,ਇੰਦਰਪ੍ਰੀਤ ਸਿੰਘ ਵਛੇਰ,ਸਾਬਕਾ ਕੌਂਸਲਰ ਕਰਮਜੀਤ ਸਿੰਘ ਕੈਂਥ,ਪਰਮਵੀਰ ਸਿੰਘ ਮੋਤੀ,ਗੁਰਸ਼ਰਨ ਸਿੰਘ ਮਿਗਲਾਨੀ,ਆਦਿ ਹਾਜਰ ਸਨ।

 

ਲਾਇਨਜ਼ ਕਲੱਬ ਮਿਡ ਟਾਊਨ ਅਤੇ ਐਂਟੀ ਡਰੱਗ ਫੈਡਰੇਸ਼ਨ ਅਤੇ ਪੰਜਾਬ ਪੁਲੀਸ ਦੇ ਸਾਂਝ ਕੇਂਦਰ ਵੱਲੋਂ ਖ਼ੂਨ ਦਾਨ ਕੈਂਪ ਲਗਾਇਆ 

ਜਗਰਾਓਂ 1 ਸਤੰਬਰ (ਅਮਿਤ ਖੰਨਾ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਗਰਾਓਂ ਦੀ ਲਾਇਨਜ਼ ਕਲੱਬ ਮਿਡ ਟਾਊਨ  ਅਤੇ ਐਂਟੀ ਡਰੱਗ ਫੈਡਰੇਸ਼ਨ ਅਤੇ ਪੰਜਾਬ ਪੁਲੀਸ ਦੇ ਸਾਂਝ ਕੇਂਦਰ ਵੱਲੋਂ ਅੱਜ ਖ਼ੂਨ ਦਾਨ ਕੈਂਪ ਲਗਾਇਆ ਗਿਆ। ਮਿੱਤਲ ਹਸਪਤਾਲ ਬਲੱਡ ਬੈਂਕ  ਮੋਗਾ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਖ਼ੂਨ ਦਾਨ ਕੈਂਪ ਦਾ ਉਦਘਾਟਨ ਐੱਸ ਪੀ ਮੈਡਮ ਗੁਰਮੀਤ ਕੌਰ  ਨੇ ਕਰਦਿਆਂ ਲੋਕਾਂ ਨੂੰ ਵੱਧ ਵੱਧ ਖੂਨ ਦਾਨ ਕਰਨ ਦੀ ਅਪੀਲ ਕੀਤੀ ਤਾਂ ਕਿ ਖੂਨ ਦੀ ਕਮੀ ਕਾਰਨ ਕੋਈ ਵੀ ਵਿਅਕਤੀ ਮੌਤ ਦੇ ਮੂੰਹ ਨਾ ਜਾ ਸਕੇ। ਉਨ•ਾਂ ਕਿਹਾ ਕਿ ਖ਼ੂਨਦਾਨ ਕਰਨ ਨਾਲ ਸਰੀਰ ਵਿਚ ਕਿਸੇ ਕਿਸਮ ਦਾ ਕੋਈ ਕਮੀ ਨਹੀਂ ਆਉਂਦੀ ਬਲਕਿ ਖ਼ੂਨਦਾਨ ਕਰਨ ਨਾਲ ਨਵਾਂ ਉਤਸ਼ਾਹ ਤੇ ਜੋਸ਼ ਪੈਦਾ ਹੁੰਦਾ ਹੈ। ਲਾਇਨ ਕਲੱਬ ਮਿਡਟਾਊਨ ਦੇ ਪ੍ਰਧਾਨ ਲਾਲ ਚੰਦ ਮੰਗਲਾ ਅਤੇ ਸੈਕਟਰੀ ਰਾਕੇਸ਼ ਜੈਨ ਖਜ਼ਾਨਚੀ ਅਮਿਤ ਲਾਲ ਗੋਇਲ ਪ੍ਰਾਜੈਕਟ ਚੇਅਰਮੈਨ ਗੁਰਦਰਸ਼ਨ ਮਿੱਤਲ ਤੇ ਜੋਨ ਦੇ ਚੇਅਰਮੈਨ ਚਰਨਜੀਤ ਸਿੰਘ ਭੰਡਾਰੀ ਨੇ ਦੱਸਿਆ ਕਿ ਲਾਈਨ ਭਵਨ ਕੱਚਾ ਕਿਲ•ਾ ਜਗਰਾਉਂ ਵਿਖੇ  ਲਗਾਏ ਕੈਂਪ ਵਿਚ ਮਿੱਤਲ ਹਸਪਤਾਲ ਬਲੱਡ ਬੈਂਕ  ਮੋਗਾ ਦੀ ਟੀਮ ਨੇ ਆਪਣੀ ਸੇਵਾਵਾਂ ਨਿਭਾਈਆਂ। ਉਨ•ਾਂ ਦੱਸਿਆ ਕਿ ਕੈਂਪ ਵਿਚ 55 ਵਿਅਕਤੀਆਂ ਨੇ ਖੂਨ ਦਾਨ ਕੀਤਾ। ਬੜੇ ਉਤਸ਼ਾਹ ਤੇ ਜੋਸ਼ ਨਾਲ ਖੂਨ ਦਾਨ ਕਰਦਿਆਂ ਹੋਰ ਲੋਕਾਂ ਨੂੰ ਖ਼ੂਨ ਦਾਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪੰਜਾਬ ਰਾਜ ਸਫਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਵਾਲਮੀਕਿ, ਲਾਇਨ ਮੈਂਬਰ ਪ੍ਰਧਾਨ ਲਾਲ ਚੰਦ ਮੰਗਲਾ, ਰਾਕੇਸ਼ ਜੈਨ, ਅੰਮ੍ਰਿਤ ਗੋਇਲ, ਅਜੇ ਬਾਂਸਲ, ਸੁਭਾਸ਼ ਗਰਗ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ,ਵਿਨੋਦ ਬਾਂਸਲ,ਪ੍ਰਵੀਨ ਗਰਗ,ਪ੍ਰਮੋਦ ਸ਼ਰਮਾ,ਲਖਮੀ ਗਰਗ,ਗੁਰਦਰਸ਼ਨ ਮਿੱਤਲ,ਕੈਪਟਨ ਨਰੇਸ਼ ਵਰਮਾ,ਐਂਟੀ ਡਰੱਗ ਫੈਡਰੇਸ਼ਨ ਦੇ ਪ੍ਰਧਾਨ ਇੰਦਰਜੀਤ ਸਿੰਘ ਲੰਮਾ,ਇੰਦਰਪ੍ਰੀਤ ਸਿੰਘ ਵਛੇਰ,ਸਾਬਕਾ ਕੌਂਸਲਰ ਕਰਮਜੀਤ ਸਿੰਘ ਕੈਂਥ,ਪਰਮਵੀਰ ਸਿੰਘ ਮੋਤੀ,ਗੁਰਸ਼ਰਨ ਸਿੰਘ ਮਿਗਲਾਨੀ,ਆਦਿ ਹਾਜਰ ਸਨ।

 

ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ ਸਰਕਾਰੀ ਪ੍ਰਾਇਮਰੀ ਸੈਂਟਰਲ ਸਕੂਲ ਲੜਕੇ ਨੂੰ 12 ਛੱਤ ਵਾਲੇ ਪੱਖੇ ਭੇਟ ਕੀਤੇ

ਜਗਰਾਓਂ 1 ਸਤੰਬਰ (ਅਮਿਤ ਖੰਨਾ) ਲੋਕ ਸੇਵਾ ਸੁਸਾਇਟੀ ਜਗਰਾਓਂ ਵੱਲੋਂ ਅੱਜ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਣ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਦੀ ਅਗਵਾਈ ਹੇਠ ਸਰਕਾਰੀ ਪ੍ਰਾਇਮਰੀ ਸੈਂਟਰਲ ਸਕੂਲ ਲੜਕੇ ਜਗਰਾਉਂ ਨੂੰ 12 ਛੱਤ ਵਾਲੇ ਪੱਖੇ ਭੇਟ ਕੀਤੇ ਗਏ। ਇਸ ਮੌਕੇ ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਅਤੇ ਚੇਅਰਮੈਨ ਗੁਲਸ਼ਨ ਅਰੋੜਾ ਨੇ ਕਿਹਾ ਕਿ ਸੁਸਾਇਟੀ ਵੱਲੋਂ ਹਮੇਸ਼ਾ ਹੀ ਲੋੜਵੰਦਾਂ ਦੀ ਮਦਦ ਲਈ ਅਜਿਹੇ ਪ੍ਰੋਜੈਕਟ ਲਗਾਏ ਜਾਂਦੇ ਹਨ। ਉਨ•ਾਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਇਸ ਸਕੂਲ ਵਿਚ ਮਿੱਡ ਡੇ ਮੀਲ ਬਣਾਉਣ ਵਾਲੀ ਰਸੋਈ ਦੇ ਸ਼ੈੱਡ ਦੀ ਸੇਵਾ ਵੀ ਸੁਸਾਇਟੀ ਵੱਲੋਂ ਕੀਤੀ ਗਈ ਸੀ ਅਤੇ ਅੱਜ ਸਕੂਲ ਦੀ ਜ਼ਰੂਰਤ ਮੁਤਾਬਕ 12 ਛੱਤ ਵਾਲੇ ਪੱਖੇ ਦਿੱਤੇ ਗਏ ਹਨ ਤਾਂ ਕਿ ਬੱਚਿਆਂ ਨੂੰ ਗਰਮੀ ਦੇ ਮੌਸਮ ਵਿੱਚ ਕੋਈ ਮੁਸ਼ਕਲ ਨਾ ਆਵੇ। ਉਨ•ਾਂ ਕਿਹਾ ਕਿ ਭਵਿੱਖ ਵਿਚ ਸਕੂਲ ਦੀ ਹੋਰ ਜ਼ਰੂਰਤ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਸਕੂਲ ਦੀ ਹੈੱਡ ਟੀਚਰ ਸੁਰਿੰਦਰ ਕੌਰ, ਕਾਂਤਾ ਰਾਣੀ, ਮਧੂ ਬਾਲਾ, ਹਰਿੰਦਰ ਕੌਰ, ਗੀਤਾ ਜੈਨ ਤੇ ਕੁਲਵਿੰਦਰ ਕੌਰ ਨੇ ਸੁਸਾਇਟੀ ਦੇ ਮੈਂਬਰਾਂ ਦਾ ਸਕੂਲ ਦੀ ਮਦਦ ਕਰਨ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਕੂਲ ਵਿਚ ਲੋੜਵੰਦ ਤੇ ਗ਼ਰੀਬ ਪਰਿਵਾਰਾਂ ਦੇ ਬੱਚੇ ਪੜ• ਦੇ ਹਨ ਜਿਨ•ਾਂ ਨੂੰ ਮਦਦ ਦੀ ਹਮੇਸ਼ਾ ਲੋੜ ਰਹਿੰਦੀ ਹੈ। ਉਨ•ਾਂ ਕਿਹਾ ਕਿ ਸੁਸਾਇਟੀ ਨੇ ਹਮੇਸ਼ਾ ਹੀ ਸਕੂਲ ਦੀ ਮਦਦ ਕੀਤੀ ਹੈ। ਇਸ ਮੌਕੇ ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪੀ ਆਰ ਓ ਮਨੋਜ ਗਰਗ, ਪ੍ਰਾਜੈਕਟ ਚੇਅਰਮੈਨ ਲਾਕੇਸ਼ ਟੰਡਨ, ਡਾ ਭਾਰਤ ਭੂਸ਼ਨ ਬਾਂਸਲ, ਪ੍ਰੇਮ ਬਾਂਸਲ, ਜਗਦੀਪ ਸਿੰਘ, ਵਿਨੋਦ ਬਾਂਸਲ, ਆਰ ਕੇ ਗੋਇਲ, ਮੁਕੇਸ਼ ਗੁਪਤਾ, ਸੁਖਜਿੰਦਰ ਸਿੰਘ ਢਿੱਲੋਂ, ਦਰਸ਼ਨ  ਲਾਲ ਜੁਨੇਜਾ, ਮਨੋਹਰ ਸਿੰਘ ਟੱਕਰ, ਸੰਜੀਵ ਚੋਪੜਾ ਆਦਿ ਹਾਜ਼ਰ ਸਨ।

ਨਗਰ ਕੌਂਸਿਲ ਹਾਲ ਵਿੱਖੇ ਮੀਟਿੰਗ ਦੌਰਾਨ ਕਈ ਮੁਦਿਆਂ ਤੇ ਵਿਚਾਰ ਕੀਤਾ ਪ੍ਰਧਾਨ ਨੇ ਪੱਖਪਾਤ ਨੂੰ ਨਾਕਰਿਆ

ਜਗਰਾਓਂ 31 ਅਗਸਤ ( ਅਮਿਤ ਖੰਨਾ  ) ਨਗਰ ਕੌਂਸਿਲ ਹਾਲ ਵਿੱਖੇ ਨਗਰ ਕੌਂਸਲ ਦੇ ਹਾਊਸ ਦੀ ਆਮ ਮੀਟਿੰਗ ਹੋਈ ਜਿਸ ਵਿੱਚ ਸ਼ਹਿਰ ਵਾਸੀਆਂ ਨਾਲ ਸਬੰਧਤ ਵੱਖ^ਵੱਖ ਮੁਦਿਆਂ ਅਤੇ ਸਰਕਾਰੀ ਮਦਾਂ ਨੂੰ ਵਿਚਾਰਿਆ ਗਿਆ। ਮੀਟਿੰਗ ਦੇ ਸ਼ੁਰੂ ਹੋਣ ਤੇ  ਰਵਿੰਦਰਪਾਲ ਸਿੰਘ ਕੌਂਸਲਰ ਦੀ ਬੇਨਤੀ ਤੇ ਸਮੂਹ ਹਾਊਸ ਵਲੋਂ ਨਗਰ ਕੌਂਸਲ ਜਗਰਾਉਂ ਦੇ ਸਾਬਕਾ ਪ੍ਰਧਾਨ ਸਵ: ਸ੍ਰੀ ਰਾਮ ਮੂਰਤੀ ਸੱਭਰਵਾਲ ਜੀ ਦੇ ਪੁੱਤਰ ਅਤੇ  ਰਵਿੰਦਰ ਕੁਮਾਰ ਸੱਭਰਵਾਲ ਜੀ ਦੇ ਭਰਾ ਨਵਲ ਕਿਸ਼ੌਰ ਸੱਭਰਵਾਲ, ਅਨਮੌਲ ਗੁਪਤਾ ਕੌਂਸਲਰ  ਦੇ ਚਾਚਾ ਜੀ ਸ੍ਰੀ ਰਾਧੇ ਸ਼ਾਮ ਗੁਪਤਾ ਜੀ ਦੇ ਸਵਰਗਵਾਸ ਹੋਣ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ:ਸ੍ਰੀ ਬੇਅੰਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਸਮੂਹ ਹਾਊਸ ਵਲੋਂ ਦੋ ਮਿੰਟ ਦਾ ਮੌਨ ਰੱਖਕੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਮੀਟਿੰਗ ਦੌਰਾਨ ਅਜੰਡੇ ਦੀਆਂ ਵੱਖ^ਵੱਖ ਮਦਾਂ ਨੂੰ ਵਿਚਾਰਿਆ ਗਿਆ ਜਿਸ ਵਿੱਚ ਸਫਾਈ ਸੇਵਕਾਂ ਅਤੇ ਸਫਾਈ ਮੇਟਾਂ ਨੂੰ ਸਰਕਾਰ ਵਲੋਂ 500 ਰੁਪਏ ਸਪੈਸ਼ਲ ਭੱਤਾ ਤੇਲ ਭੱਤਾ ਦੇਣਾ, ਐਸਟੀਪੀ 16 ਐਮਐਲਡੀ ਦੇ ਪ੍ਰੋਜੈਕਟ ਸਬੰਧੀ ਸੰਪ ਵੈਲ ਅਤੇ ਪੰਪ ਰੂੰਮ ਬਣਾਉਣ ਲਈ ਜਗ੍ਹਾ ਦੇਣ, ਦੋ ਸਫਾਈ ਸੇਵਕਾਂ ਨੂੰ ਪੜ੍ਹਾਈ ਕਰਨ ਲਈ ਪ੍ਰਵਾਨਗੀ ਦੇਣਾ, ਚੂੰਗੀਆਂ ਤੇ ਕੰਮ ਕਰ ਚੁੱਕੇ ਕਰਮਚਾਰੀਆਂ ਨੂੰ ਸ਼ਨੀਵਾਰ ਦੀ ਕੀਤੀ ਗਈ ਡਿਊਟੀ ਬਦਲੇ ਬਣਦੀ ਤਨਖਾਹ ਦੀ ਅਦਾਇਗੀ ਕਰਨ ਬਾਰੇ, ਨਗਰ ਕੌਂਸਲ ਦੇ ਨਕਾਰਾ ਕੰਡਮ ਪਏ ਸਮਾਨ ਨੂੰ ਵੇਚਣ ਸਬੰਧੀ, ਵਾਟਰ ਸਪਲਾਈ ਅਤੇ ਸੀਵਰੇਜ਼ ਮੈਨਟੀਨੈਂਸ ਸ਼ਾਖਾ ਦੇ ਵੱਖ ਵੱਖ ਕੰਮਾਂ, ਸਾਮਾਨ ਆਦਿ ਦੀ ਖ੍ਰੀਦ ਕਰਨ ਬਾਰੇ, ਵਾਟਰ ਸਪਲਾਈ ਅਤੇ ਸੀਵਰੇਜ਼ ਸ਼ਾਖਾ ਦੇ ਕੰਮ ਲਈ ਨਵਾਂ ਟਰੈਕਟਰ ਖ੍ਰੀਦ ਕਰਨ, ਨਗਰ ਕੌਂਸਲ ਦੀ ਨਵੀਂ ਬਿਲਡਿੰਗ ਦਾ ਆਰਕੀਟੈਕਟ ਪਾਸੋਂ ਡਿਜ਼ਾਇਨ ਪਲਾਨ ਬਣਾਉਣ ਬਾਰੇ, ਸ਼ਹਿਰ ਅੰਦਰ ਵੱਖ^ਵੱਖ ਸਰਕਾਰੀ ਦਫਤਰਾਂ ਅਤੇ ਮੇਨ ਰੋਡਾਂ ਸੜਕਾਂ ਤੇ ਰੇਨ ਹਾਰਵੈਸਟਿੰਗ ਸਿਸਟਮ ਲਗਾਉਣ ਬਾਰੇ, ਸੋਲਿਡ ਵੇਸਟ ਮੈਨੇਜਮੈਂਟ ਐਂਡ ਕਲੀਨਲੀਨੈਸ ਐਂਡ ਸੈਨੀਟੇਸ਼ਨ ਬਾਈਲਾਜ, ਗਾਰਬੇਜ਼ ਫਰੀ ਸਿਟੀ, ਸਟਾਰ ਰੈਂਕਿੰਗ, ਡੋਰ ਟੂ ਡੋਰ ਗਾਰਬੇਜ਼ ਕੁਲੈਕਸ਼ਨ ਯੂਜਰ ਚਾਰਜਿਜ ਸਬੰਧੀ, ਸੋਲਿਡ ਵੇਸਟ ਡੰਪ ਸਾਈਟ ਤੇ ਉਚਿਤ ਪ੍ਰਬੰਧ ਕਰਨ, ਸਟਰੀਟ ਵੈਂਡਰਜ ਲਈ ਚੌਣਵੀਂ ਜਗ੍ਹਾ ਤੇ ਫਰਸ਼, ਟੀਨ ਸ਼ੈਡ, ਲਾਇਟ, ਪਾਣੀ, ਟੁਆਇਲਟ ਆਦਿ ਦਾ ਪ੍ਰਬੰਧ ਕਰਨ ਸਬੰਧੀ, ਸਰਕਾਰ ਵਲੋਂ ਪ੍ਰਾਪਤ ਗ੍ਰਾਂਟ ਨਾਲ ਕਰਵਾਏ ਜਾ ਰਹੇ ਕੰਮਾਂ ਦੀ ਵਧੀ ਹੋਈ ਰਾਸ਼ੀ ਦੀ ਅਦਾਇਗੀ ਮਿਊਂਸਪਲ ਫੰਡ ਵਿੱਚੋਂ ਕਰਨ ਬਾਰੇ ਅਤੇ ਵਿਕਾਸ ਦੇ ਕਰਵਾਏ ਜਾਣ ਵਾਲੇ ਵੱਖ^ਵੱਖ ਕੰਮਾਂ ਦੇ ਤਿਆਰ ਕੀਤੇ ਗਏ ਤਖਮੀਨਿਆਂ ਦੀ ਪ੍ਰਵਾਨਗੀ ਸਬੰਧੀ ਮਦਾਂ ਨੂੰ ਵਿਚਾਰਿਆ ਗਿਆ।
 ਮੀਟਿੰਗ ਦੌਰਾਨ  ਸਤੀਸ਼ ਕੁਮਾਰ,  ਅਮਰਜੀਤ ਸਿੰਘ,  ਰਣਜੀਤ ਕੌਰ,  ਦਰਸ਼ਨਾਂ ਦੇਵੀ ਕੌਂਸਲਰ ਵਲੋਂ ਕਿਹਾ ਗਿਆ ਕਿ ਸ਼ਹਿਰ ਅੰਦਰ ਸਟਰੀਟ ਲਾਈਟ ਦਾ ਸਾਮਾਨ ਨਾ ਹੋਣ ਕਰਕੇ ਕੰਮ ਨਹੀਂ ਹੋ ਰਹੇ ਹਨ। ਇਸ ਤੋਂ ਇਲਾਵਾ ਉਹਨਾਂ ਦੇ ਵਾਰਡਾਂ ਦੇ ਵਿੱਚ ਪਾਏ ਗਏ ਕੰਮਾਂ ਵਿੱਚ ਦੂਸਰੇ ਵਾਰਡਾਂ ਨਾਲੋਂ ਵਿਤਕਰਾ ਰੱਖਿਆ ਗਿਆ ਹੈ। ਅਤੇ ਭਾਈ^ਭਤੀਜਾਵਾਦ ਕੀਤਾ ਗਿਆ ਹੈ।ਪ੍ਰਧਾਨ ਰਾਣਾ ਵਲੋਂ ਦੱਸਿਆ ਗਿਆ ਕਿ ਸਟਰੀਟ ਲਾਈਟ ਦਾ ਸਾਮਾਨ ਖ੍ਰੀਦ ਕਰਨ ਸਬੰਧੀ ਵਰਕ ਆਰਡਰ ਜਾਰੀ ਹੋ ਚੁੱਕਾ ਹੈ ਅਤੇ 2-3 ਦਿਨਾਂ ਵਿੱਚ ਸਾਮਾਨ ਦੀ ਖ੍ਰੀਦ ਪ੍ਰਕਿਿਰਆ ਮੁਕੰਮਲ ਹੋ ਜਾਵੇਗੀ। ਅਤੇ ਸਾਮਾਨ ਆਉਣ ਤੇ ਤੁਰੰਤ ਸਾਰੇ ਵਾਰਡਾਂ ਵਿੱਚ ਲੋੜ ਅਨੁਸਾਰ ਸਟਰੀਟ ਲਾਈਟ ਦਾ ਕੰਮ ਪਹਿਲ ਦੇ ਆਧਾਰ ਤੇ ਕਰਵਾਇਆ ਜਾਵੇਗਾ। ਕੰਮਾਂ ਸਬੰਧੀ ਪ੍ਰਧਾਨ  ਵਲੋਂ ਦੱਸਿਆ ਗਿਆ ਕਿ ਕੰਮਾਂ ਦੇ ਵਿੱਚ ਕੋਈ ਵੀ ਵਿਤਕਰਾ ਨਹੀਂ ਕੀਤਾ ਗਿਆ। ਵਾਰਡਾਂ ਦੀ ਜਰੂਰਤ ਅਤੇ ਸਥਿਤੀ ਅਨੁਸਾਰ ਕੰਮ ਪਾਏ ਗਏ ਹਨ।ਉਹਨਾਂ ਵਲੋਂ ਇਹ ਵੀ ਦੱਸਿਆ ਗਿਆ ਕਿ ਵਾਰਡ ਨੰਬਰ 17 ਦੇ ਕੰਮ ਵਾਰਡ ਨੰਬਰ 16 ਨਾਲੋਂ ਵੱਧ ਰਕਮ ਦੇ ਪਏ ਹਨ। ਅਤੇ ਤੁਹਾਡੇ ਵਾਰਡਾਂ ਦੇ ਕੰਮ ਕਈ ਦੂਸਰੇ ਵਾਰਡਾਂ ਦੇ ਕੰਮਾਂ ਨਾਲੋਂ ਜਿਆਦਾ ਪਾਏ ਗਏ ਹਨ। ਇਸ ਲਈ ਭਾਈ^ਭਤੀਜਾਵਾਦ ਦੀ ਗੱਲ ਸਰਾਸਰ ਗਲਤ ਹੈ ਅਤੇ ਬੇ^ਬੁਨਿਆਦ ਹੈ। ਜੇਕਰ ਕਿਸੇ ਵਾਰਡ ਦੇ ਲੋੜ ਅਨੁਸਾਰ ਕੰਮ ਪੈਣ ਵਾਲੇ ਹਨ ਤਾਂ ਉਸ ਸਬੰਧੀ ਤਖਮੀਨੇ ਤਿਆਰ ਕਰਵਾ ਕੇ ਆਉਣ ਵਾਲੀਆਂ ਮੀਟਿੰਗਾਂ ਵਿੱਚ ਵਿਚਾਰ ਲਿਆ ਜਾਵੇਗਾ।ਅਣਅਧਿਕਾਰਤ ਕਲੋਨੀਆਂ ਦੇ ਕੰਮ ਪਾਏ ਹੋਣ ਬਾਰੇ ਪ੍ਰਧਾਨ ਵਲੋਂ ਹਾਊਸ ਨੂੰ ਜਾਣੂੰ ਕਰਵਾਇਆ ਗਿਆ ਕਿ ਕਲੋਨੀਆਂ ਵਲੋਂ ਰੈਗੂਲਰਾਈਜ ਸਬੰਧੀ ਕੁਝ ਫੀਸਾਂ ਕਿਸ਼ਤਾਂ ਵਿੱਚ ਜਮਾਂ੍ਹ ਕਰਵਾਈਆਂ ਹੋਈਆਂ ਹਨ। ਅਤੇ ਬਾਕੀ ਫੀਸਾਂ ਜਲਦ ਹੀ ਜਮਾਂ੍ਹ ਕਰਵਾਈਆਂ ਜਾ ਰਹੀਆਂ ਹਨ।ਇਹਨਾਂ ਕਲੋਨੀਆਂ ਪਾਸੋਂ ਜਮ੍ਹਾਂ ਕਰਵਾਏ ਜਾਣ ਵਾਲੇ ਡਿਵੈਲਪਮੈਂਟ ਚਾਰਜਿਜ ਨਾਲ ਹੀ ਇਹਨਾਂ ਕਲੋਨੀਆਂ ਵਿੱਚ ਕੰਮ ਕਰਵਾਏ ਜਾਣਗੇ। ਸਤੀਸ਼ ਕੁਮਾਰ ਕੌਂਸਲਰ ਵਲੋਂ ਸਟਰੀਟ ਲਾਈਟ ਦੇ ਕੰਮ ਨਾ ਹੋਣ ਬਾਰੇ ਕਹਿਣ ਤੇ  ਸਬੰਧੀ  ਰਵਿੰਦਰਪਾਲ ਸਿੰਘ ਕੌਂਸਲਰ ਵਲੋਂ ਕਿਹਾ ਗਿਆ ਕਿ  ਸਤੀਸ਼ ਕੁਮਾਰ ਕੌਂਸਲਰ ਦੇ ਸਾਲ 2016 ਵਿੱਚ ਪ੍ਰਧਾਨਗੀ ਸਮੇਂ 300 ਕਰੌੜ ਰੁਪਏ ਤੋਂ ਵੀ ਵੱਧ ਰਾਸ਼ੀ ਦੇ ਸਟਰੀਟ ਲਾਈਟਾਂ ਦੇ 157 ਕੰਮ ਪਾਏ ਗਏ ਸਨ। ਜੋ ਕਿ ਬਹੁਤ ਵੱਡਾ ਘਖਲਾ ਸੀ ਜਿਸ ਦੀ ਸਰਕਾਰ ਵਲੋਂ ਇਨਕੁਆਰੀ ਹੋਣ ਤੇ ਸਬੰਧਤ ਈਓ ਅਤੇ ਏ ਐਮ ਈ ਨੂੰ ਸਰਕਾਰ ਵਲੋਂ ਚਾਰਜਸ਼ੀਟ ਅਤੇ ਸਸਪੈਂਡ ਵੀ ਕੀਤਾ ਗਿਆ ਸੀ।ਇਸ ਲਈ ਜੇਕਰ  ਸਤੀਸ਼ ਕੁਮਾਰ ਕੌਂਸਲਰ ਵਲੋਂ ਆਪਣੀ ਪ੍ਰਧਾਨਗੀ ਸਮੇਂ ਸਟਰੀਟ ਲਾਈਟ ਦੇ 300 ਕਰੋੜ ਰੁਪਏ ਤੋਂ ਵੀ ਵੱਧ ਦੇ ਕੰਮ ਸ਼ਹਿਰ ਅੰਦਰ ਕਰਵਾਏ ਗਏ ਸਨ। ਤਾਂ ਉਹ ਕੰਮ ਕਿਥੇ ਹੋਏ ਅਤੇ ਉਹ ਪੈਸਾ ਕਿੱਥੇ ਗਿਆ।
  ਡਿੰਪਲ ਗੌਇਲ, ਸ੍ਰੀਮਤੀ ਕਮਲਜੀਤ ਕੌਰ,  ਰਮੇਸ਼ ਕੁਮਾਰ,  ਅਮਰਜੀਤ ਸਿੰਘ ਕੌਂਸਲਰ ਸਾਹਿਬਾਨ ਵਲੋਂ ਉਹਨਾ ਦੇ ਵਾਰਡ ਵਿੱਚ ਪਾਣੀ ਦੀ ਮੋਟਰ ਖਰਾਬ ਹੋਣ, ਆਤਮ ਨਗਰ ਗਲੀ ਨੰ:5 ਵਿੱਚ ਸੀਵਰੇਜ ਦੇ ਚੈਂਬਰ ਬੰਦ ਹੋਣ, ਸੀਵਰੇਜ਼ ਦੀ ਸਫਾਈ ਨਾ ਹੋਣ ਸਬੰਧੀ ਸਮੱਸਿਆਵਾਂ ਬਾਰੇ ਕਿਹਾ ਗਿਆ। ਪ੍ਰਧਾਨ ਵਲੋਂ ਇਹ ਸਮੱਸਿਆਵਾਂ ਤੁਰੰਤ ਹੱਲ ਕਰਵਾਉਣ ਦਾ ਭਰੋਸਾ ਦੁਵਾਇਆ ਗਿਆ। ਉਹਨਾਂ ਵਲੋਂ ਹਾਊਸ ਨੂੰ ਜਾਣੂੰ ਕਰਵਾਇਆ ਗਿਆ ਕਿ ਸ਼ਹਿਰ ਅੰਦਰ ਕਈ ਵਾਰਡਾਂ ਵਿੱਚ ਸੀਵਰੇਜ਼ ਦੀ ਕਾਫੀ ਗੰਭੀਰ ਸਥਿਤੀ ਬਣੀ ਹੋਈ ਸੀ ਜਿਸ ਸਬੰਧੀ  ਰਵਿੰਦਰਪਾਲ ਸਿੰਘ ਕੌਂਸਲਰ ਵਲੋਂ ਪਹਿਲਕਦਮੀਂ ਕਰਦੇ ਹੋਏ ਮਾਨਯੋਗ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ  ਅਤੇ ਸ੍ਰੀਮਤੀ ਮਮਤਾ ਆਸ਼ੂ ਦੇ ਸਹਿਯੋਗ ਸਦਕਾ ਲੁਧਿਆਣਾ ਕਾਰਪੋਰੇਸ਼ਨ ਤੋਂ ਦੋ ਵਾਰੀ ਜੈਟਿੰਗ ਮਸ਼ੀਨ ਲਿਆ ਕੇ ਸ਼ਹਿਰ ਦੇ ਕਈ ਵਾਰਡਾਂ ਜਿਥੇ ਸੀਵਰੇਜ਼ ਦੀ ਬਹੁਤ ਹੀ ਗੰਭੀਰ ਸਮੱਸਿਆ ਬਣੀ ਹੋਈ ਸੀ ਅਤੇ ਲੋਕ ਪਿਛਲੇ ਲੰਬੇ ਸਮੇਂ ਤੋਂ ਸੰਤਾਪ ਭੋਗ ਰਹੇ ਸਨ, ਉਥੇ ਸੀਵਰੇਜ਼ ਦੀ ਸਫਾਈ ਕਰਵਾਈ ਗਈ ਅਤੇ ਭਵਿੱਖ ਵਿੱਚ ਵੀ ਜਿੱਥੇ ਕਿਤੇ ਵੀ ਸੀਵਰੇਜ਼ ਦੀ ਗੰਭੀਰ ਸਮੱਸਿਆ ਸਾਹਮਣੇ ਆਵੇਗੀ ਤਾਂ ਉਸ ਦੀ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ।ਇਹ ਕੰਮ ਬਿਨਾਂ੍ਹ ਕਿਸੇ ਪਾਰਟੀਬਾਜੀ ਤੋਂ ਸ਼ਹਿਰ ਵਾਸੀਆਂ ਨੂੰ ਮੁੱਖ ਰੱਖ ਕੇ ਕਰਵਾਏ ਜਾਣਗੇ।ਇਸ ਸਬੰਧੀ  ਜਰਨੈਲ ਸਿੰਘ, ਰਮੇਸ਼ ਕੁਮਾਰ ਕੌਂਸਲਰ ਵਲੋਂ ਉਹਨਾਂ ਦੇ ਵਾਰਡਾਂ ਵਿੱਚ ਬੰਦ ਪਏ ਸੀਵਰੇਜ਼ ਦੀ ਸਮੱਸਿਆ ਦਾ ਹੱਲ ਕਰਨ ਲਈ ਪ੍ਰਧਾਨ  ਦਾ ਧੰਨਵਾਦ ਵੀ ਕੀਤਾ ਗਿਆ।
 ਗਾਰਬੇਜ਼ ਦੇ ਰਿਹਾਇਸ਼ੀ ਅਤੇ ਕਮਰਸ਼ੀਅਲ ਯੂਜਰ ਚਾਰਜਿਜ ਲਗਾਉਣ ਸਬੰਧੀ ਮੱਦ ਤੇ ਵਿਚਾਰ ਉਪਰੰਤ ਸਰਵਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਕਿ ਇਹ ਯੂਜਰ ਚਾਰਜਿਜ ਸਿਰਫ ਕਮਰਸ਼ੀਅਲ ਅਦਾਰਿਆਂ ਤੇ ਹੀ ਲਗਾਏ ਜਾਣ। ਮੀਟਿੰਗ ਵਿੱਚ ਉਕਤ ਮੈਂਬਰ ਸਾਹਿਬਾਨ ਤੋਂ ਇਲਾਵਾ ਪ੍ਰਦੀਪ ਕੁਮਾਰ ਦੌਧਰੀਆ ਕਾਰਜ ਸਾਧਕ ਅਫਸਰ, ਅਨੀਤਾ ਸੱਭਰਵਾਲ ਸੀਨੀਅਰ ਮੀਤ ਪ੍ਰਧਾਨ,  ਗੁਰਪ੍ਰੀਤ ਕੌਰ ਤੱਤਲਾ ਜੂਨੀਅਰ ਮੀਤ ਪ੍ਰਧਾਨ,  ਜਗਜੀਤ ਸਿੰਘ,  ਰਾਜਿੰਦਰ ਕੌਰ,  ਪਰਮਿੰਦਰ ਕੌਰ,  ਕੰਵਰਪਾਲ ਸਿੰਘ, ਵਿਕਰਮ ਜੱਸੀ,  ਸੁਖਦੇਵ ਕੌਰ,  ਹਿਮਾਂਸ਼ੂ ਮਲਿਕ, ਅਮਨ ਕਪੂਰ,  ਸੁਧਾ ਰਾਣੀ ਅਤੇ  ਕਵਿਤਾ ਰਾਣੀ ਕੌਂਸਲਰ ਸਾਹਿਬਾਨ ਹਾਜਰ ਸਨ।

ਨਗਰ ਕੌਸਲ ਹਾਊਸ ਦੀ ਮਹੀਨਾਵਾਰ ਮੀਟਿੰਗ ਹੋਈ 

ਜਗਰਾਓਂ 31 ਅਗਸਤ ( ਅਮਿਤ ਖੰਨਾ) ਸਥਾਨਕ ਨਗਰ ਕੌਸਲ ਦੇ ਟਾਊਨ ਹਾਲ ਵਿੱਚ ਹਾਊਸ ਦੀ ਮੀਟਿੰਗ ਹੋਈ।ਅਜੰਡੇ ਨੂੰ ਪੂਰਾ ਪੜ•ਨ ਦੀ ਬਜਾਏ ਵਿਚਾਲੇ ਹੀ ਛੱਡ ਕੇ ਮੀਟਿੰਗ ਖਤਮ ਕਰ ਦਿੱਤੀ ਗਈ। ਜਿਸ ਵਿੱਚ ਵਿਕਾਸ ਦੇ ਕੰਮਾਂ ਨੂੰ ਲੇ ਕੇ  ਭਾਈ-ਭਤੀਜਾ ਵਾਦ ਦੇ ਦੋਸ਼ ਲਾਉਦਿਆ ਕੌਸਲਰ ਸ਼ਤਸਿ ਕੁਮਾਰ ਪੱਪੂ , ਕੌਸਲਰ ਅਮਰਜੀਤ ਮਾਲਵਾ. ਕੌਸਲਰ ਰਣਜੀਤ ਕੌਰ ਸਿੱਧੂ, ਕੌਸਲਰ ਦਰਸ਼ਨਾ ਦੇਵੀ ਨੇ ਕਿਹਾ ਕਿ ਜੋ ਵਿਕਾਸ ਦੇ ਕੰਮਾਂ ਲਈ ਸੱਤਾਧਾਰੀ ਕੌਸਲਰਾਂ ਦੇ ਵਾਰਡਾਂ ਲਈ ਰਾਸ਼ੀ ਜਿਆਦਾ ਅਤੇ ਦੂਸਰੇ ਕੌਸਲਰਾਂ ਦੇ ਵਾਰਡਾਂ ਲਈ ਘੱਟ ਰੱਖੀ ਗਈ ਹੈ।ਇਸ ਮੌਕੇ ਉਕਤ ਚਾਰੇ ਕੌਸਲਰਾ ਨੇ ਅਜੰਡੇ ਵਿੱਚ ਜੋ ਵਿਕਾਸ ਕੰਮ ਪਾਏ ਹਨ ਉਹ ਕਾਫੀ ਕੰਮ ਪਹਿਲਾ ਹੀ ਹੋ ਚੁੱਕੇ ਹਨ ਅਤੇ ਕਾਫੀ ਸੜਕਾਂ ਚੰਗੀ ਹਾਲਤ ਵਿੱਚ ਹਨ। ਇਸ ਤੋ ਇਲਾਵਾ ਮਤੇ ਵਿੱਚ ਬਹੁਤੇ ਕੰਮ ਅਣਅਧਿਕਾਰਿਤ ਕਰਾਰ ਦਿੱਤੀਆ ਹੋਈਆ ਕਲੋਨੀਆ ਦਾ ਨਾਮ ਲਿਖਣ ਦੀ ਥਾ ਸਿਰਫ ਵਿਅਕਤੀਆਂ ਦੇ ਨਾਮ ਲਿਖ ਕੇ ਹੀ ਪਾਏ ਹੋਏ ਹਨ ਅਤੇ ਨਿੱਜੀ ਵਿਅਕਤੀਆਂ ਦੀ ਮਾਲਕੀ ਵਾਲੀ ਥਾਂ ਵਿੱਚ ਲੱਖਾਂ ਰੁਪਏ ਦੀ ਲਾਗਤ ਨਾਲ ਪਾਰਕ ਬਣਾਉਣ ਦਾ ਮਤਾ ਗਲਤ ਤਰੀਕੇ ਨਾਲ ਪਾਇਆ ਹੋਇਆ ਹੈ। ਸਮੂਹ ਕੰਮਾਂ ਸਬੰਧੀ ਜਾਂਚ ਕਰਨ ਦੀ ਮੰਗ ਨੂੰ ਲੈ ਕੇ ਪ੍ਰਧਾਨ ਨੂੰ ਮੰਗ ਪੱਤਰ ਸੌਪਿਆ ਗਿਆ।ਉਕਤ ਚਾਰੋ ਕੌਸਲਰਾਂ ਨੇ ਆਪਣਾ ਇਤਰਾਜ ਜਤਾਉਦਿਆ  ਪਰਸੀਡਿੰਗ ਰਜਿਸਟਰ ਤੇ ਦਸਖਤ ਵੀ ਨਾ ਕੀਤੇ।ਮੀਟਿੰਂਗ ਵਿੱਚ ਸੈਨਟਰੀ ਇੰਸਪੈਜਕਟਰ, ਏ.ਐ.ਈ, ਐਸ.ਓ ਵੀ ਗੈਰ ਹਾਜ਼ਰ ਰਹੇ। ਜਗਰਾਉ ਸਟਰੀਟ ਲਾਈਟਾਂ ਦਾ ਬੁਰਾ ਹਾਲ ਹੋਣ ਬਾਰੇ ਵੀ ਮੀਟਿਮ ਹਾਲ ਵਿੱਚ ਦੱਸਿਆ। ਉਹਨਾਂ ਵਾਰਡਾ ਦੇ ਵਿੱਚ ਸੀਵਰੇਜ ਬੰਦ ਦੀਆਂ ਸ਼ਿਕਾਇਤਾ  ਜੋ ਕਿ ਨਗਰ ਕੌਸਲ ਦੇ ਕੱਚੇ ਮੁਲਾਜ਼ਮ ਨੂੰ ਨੋਟ ਕਰਾਉਦੇ ਹਨ ਉਸਦੀ ਲਾਪ੍ਰਵਾਹੀ ਦੀ ਸ਼ਿਕਾਇਤ ਵੀ ਦਰਜ ਕਰਵਾਈ ।ਕੌਸਲਰ ਮਾਲਵਾ ਨੇ ਯੂਜਰ ਚਾਰਜਿਜ ਜੋ ਕਿ ਕੂੜਾ-ਕਰਕਟ ਚੁੱਕਣ ਦੇ ਇਵਜ਼ ਵਿੱਚ ਹਰੇਕ ਘਰ ਤੋ ਲਏ ਜਾਣੇ ਹਨ  ਸਬੰਧ ਿਵੀ ਰੋਸ ਜਤਾਇਆ। ਕੌਸਲਰ ਪੱਪੂ ਨੇ ਡਿਸਪੋਜਲ ਰੋਡ ਤੋ ਨਗਰ ਕੌਸਲ ਦੇ 7 ਲੋਹੇ ਦੇ ਪੋਲ ਗਾਇਬ ਸਬੰਧ ਿਵੀ ਮੁੱਦਾ ਉਠਾਇਆ। ਇਸ ਮੌਕੇ ਕੌਸਲਰ ਰਣਜੀਤ ਕੌਰ ਸਿੱਧੂ ਨੇ ਪ੍ਰਧਾਨ ਜਤਿੰਦਰਪਾਲ ਰਾਣਾ ਨੰੁ ਵਾਰਡ ਨੰ: 5 ਦੇ ਵਿਕਾਸ ਕੰਮਾਂ ਲੲ ਿਮੰਗ ਪੱਤਰ ਦਿੱਤਾ।ਵਾਰਡ ਨੰ: 19 ਦੇ ਕਾਂਗਰਸੀ ਕੌਸਲਰ ਡਿੰਪਲ ਗੋਇਲ ਨੇ ਆਪਣੇ ਵਾਰਡ ਦੇ ਵਿੱਚ ਪਾਣੀ ਦੀ ਕਿੱਲਤ ਸਬੰਧੀ ਦੱਸਿਆ। ਇਸ ਮੌਕੇ ਈ.ਓ ਪ੍ਰਦੀਪ ਦੌਧਰੀਆਂ, ਕੌਸਲਰ ਰਮੇਸ਼ ਮਹੇਸ਼ੀ ਸਹੋਤਾ, ਕੌਸਲਰ ਹਿਮਾਸ਼ੂ ਮਲਿਕ, ਕੌਸਲਰ ਕੰਵਰਪਾਲ ਸਿੰਘ, ਕੌਸਲਰ ਕਮਲਜੀਤ ਕੌਰ ਕਲੇਰ, ਕੌਸਲਰ ਰਵਿੰਦਰਪਾਲ ਸਿੰਘ, ਕੌਸਲਰ ਸੁਖਦੇਵ ਕੌਰ, ਕੌਸਲਰ ਕਵਿਤਾ ਰਾਣੀ ਆਦਿ ਮੌਜੂਦ ਸਨ।

ਪੁਰਾਣੀ ਦਾਣਾ ਮੰਡੀ ਗੇਟ ਦੇ ਅੱਜ ਨਵ-ਨਿਰਮਾਣ ਤੋਂ ਬਾਅਦ ਜੈਕਾਰਿਆਂ ਦੀ ਗੂੰਜ ਵਿਚ ਉਦਘਾਟਨ ਕੀਤਾ 

ਜਗਰਾਓਂ 31 ਅਗਸਤ ( ਅਮਿਤ ਖੰਨਾ) ਵਿਸ਼ਵ ਪ੍ਰਸਿੱਧ ਗੁਰਦੁਆਰਾ ਨਾਨਕਸਰ ਕਲੇਰਾਂ ਦੇ ਬਾਨੀ ਸੱਚਖੰਡ ਵਾਸੀ ਸੰਤ ਬਾਬਾ ਨੰਦ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਜੀ ਵੱਲੋਂ 100 ਵਰ•ੇ ਪਹਿਲਾਂ ਹੱਥੀ ਤਿਆਰ ਕਰਵਾਏ ਪੁਰਾਣੀ ਦਾਣਾ ਮੰਡੀ ਗੇਟ ਦੇ ਅੱਜ ਨਵ-ਨਿਰਮਾਣ ਤੋਂ ਬਾਅਦ ਜੈਕਾਰਿਆਂ ਦੀ ਗੂੰਜ ਵਿਚ ਉਦਘਾਟਨ ਕੀਤਾ ਗਿਆ। ਲੱਖਾਂ ਰੁਪਏ ਦੀ ਲਾਗਤ ਨਾਲ ਬਣਾਏ ਗਏ ਬਾਬਾ ਨੰਦ ਸਿੰਘ ਯਾਦਗਾਰੀ ਗੇਟ ਦੀ ਖੂਬਸੂਰਤ ਦਿੱਖ ਦੇ ਨਾਲ ਮੰਡੀ ਦੀ ਸੁੰਦਰਤਾ ਨੂੰ ਚਾਰ ਚੰਨ ਲੱਗੇ। ਸੋਮਵਾਰ ਨੂੰ ਇਸ ਗੇਟ ਦਾ ਉਦਘਾਟਨ ਜ਼ਿਲ•ਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ, ਬਾਬਾ ਅਰਵਿੰਦਰ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਅਤੇ ਆੜ•ਤੀ ਐਸੋਸੀਏਸ਼ਨ ਜਗਰਾਓਂ ਦੇ ਪ੍ਰਧਾਨ ਸੁਰਜੀਤ ਸਿੰਘ ਕਲੇਰ ਨੇ ਕੀਤਾ। ਇਸ ਗੇਟ ਦੇ ਨਿਰਮਾਣ ਨੂੰ ਲੈ ਕੇ ਬੁਲਾਰਿਆਂ ਨੇ ਕਿਹਾ ਕਿ ਬਾਬਾ ਨੰਦ ਸਿੰਘ ਜੀ ਯਾਦਗਾਰੀ ਗੇਟ ਉਨਾਂ• ਦੀ ਯਾਦ ਨੂੰ ਸਮਰਪਿਤ ਹੈ। ਬਾਬਾ ਜੀ ਨੇ ਸਦੀ ਪਹਿਲਾਂ ਇਸ ਗੇਟ ਦੇ ਨਿਰਮਾਣ ਦੀ ਨੀਂਹ ਰੱਖੀ ਸੀ। ਅੱਜ ਵੀ ਸਮੇਂ ਮੁਤਾਬਿਕ ਇਸ ਗੇਟ ਨੂੰ ਨਵੇਂ ਸਿਰਿਓਂ ਨਿਰਮਾਣ ਕਰਕੇ ਬਾਬਾ ਜੀ ਦੀ ਯਾਦ ਨੂੰ ਤਾਜ਼ਾ ਰੱਖਿਆ ਹੈ। ਇਸ ਮੌਕੇ ਹਿੰਦਰ ਸਿੰਘ ਤਲਵਾੜਾ ਫਾਗਲਾ, ਜਿੰਦਰਪਾਲ ਧੀਮਾਨ, ਭਾਰਤ ਭੂਸ਼ਨ, ਐਡਵੋਕੇਟ ਵਰਿੰਦਰ ਸਿੰਘ ਕਲੇਰ, ਅਮਰ ਨਾਥ ਕਲਿਆਣ, ਅਜੀਤ ਸਿੰਘ ਠੁਕਰਾਲ, ਡਾ: ਰਜਿੰਦਰ ਸ਼ਰਮਾ, ਰਵਿੰਦਰ ਸਭਰਵਾਲ, ਸਾਜਨ ਮਲੋਹਤਰਾ, ਮੰਨੀ ਗਰਗ, ਕਰਮ ਸਿੰਘ, ਗੁਰਮੇਲ ਸਿੰਘ ਕੈਲੇ, ਜਗਦੀਸ਼ ਸਿੰਘ, ਕਨਯੀਆ ਲਾਲ ਬਾਂਕੇ, | ਸੈਕਟਰੀ ਜਗਜੀਤ ਸਿੰਘ, ਮੱਖਣ ਸਿੰਘ, ਰਵਿੰਦਰ ਨੀਟਾ ਸਭਰਵਾਲ, ਰਾਜੇਸ਼ ਕੁਮਾਰ ਗੋਗੀ, ਗੋਪਾਲ ਸ਼ਰਮਾ, ਮੱਖਣ ਹਲਵਾਈ, ਟੀਨਾ ਕਲਸੀ, ਅਸ਼ੋਕ ਕੁਮਾਰ, ਸਰਪੰਚ ਕਰਮ ਸਿੰਘ, ਪ੍ਤਿਪਾਲ ਸਿੰਘ, ਮਨਿੰਦਰ ਸਿੰਘ, ਇੰਦਰਪਾਲ ਸਿੰਘ, ਇੰਦਰਜੀਤ ਸਿੰਘ, ਗੁਰਜੀਤ ਸਿੰਘ ਕੈਲੇ ਅਦਿ ਹਾਜ਼ਰ ਸਨ

ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ 78 ਵੀਂ ਬਰਸੀ ਤੇ ਪਹੁੰਚੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ - ਬਾਬਾ ਮੋਹਨ ਸਿੰਘ ਸੱਗੂ

 ਜਗਰਾਓਂ 31 ਅਗਸਤ ( ਅਮਿਤ ਖੰਨਾ) ਗੁਰਦੁਆਰਾ ਨਾਨਕਸਰ ਕਲੇਰਾਂ ਜਗਰਾਉਂ ਵਿਖੇ ਸੰਤ ਬਾਬਾ ਨੰਦ ਸਿੰਘ ਨਾਨਕਸਰ ਵਾਲਿਆਂ ਦੀ 78 ਵੀਂ ਬਰਸੀ ਸਬੰਧੀ ਹੋਏ 5 ਰੋਜ਼ਾ ਸਮਾਗਮ ਚ  ਸਮੂਹ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ 5 ਪੰਜ ਰੋਜ਼ਾ ਸਮਾਗਮ ਵਿੱਚ ਦੇਸ਼ ਵਿਦੇਸ਼ ਵਿਚੋਂ ਆਈਆਂ ਸੰਗਤਾਂ ਨੇ ਮੱਥਾ ਟੇਕਿਆ  ਤੇ ਆਪਣੀ ਹਾਜ਼ਰੀ ਭਰੀ  ਅਤੇ  ਸੰਗਤਾਂ ਵੱਲੋਂ ਜਗ•ਾ ਜਗ•ਾ ਤੇ ਕਾਫ਼ੀ ਲੰਗਰ ਲਗਾਏ ਗਏ ਹਨਅਤੇ ਬਾਬਾ ਮੋਹਨ ਸਿੰਘ ਸੱਗੂ   ਜੀ ਨੇ ਕਿਹਾ ਕਿ ਧੰਨ ਧੰਨ ਬਾਬਾ ਨੰਦ ਸਿੰਘ ਜੀ ਨੇ  ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਮਾਰਗ ਤੇ ਚਲਦਿਆਂ  ਲੋਕਾਈ ਨੂੰ ਨਿਰੰਕਾਰ ਦੇ ਲੜ ਲਾਇਆ  ਤੇ ਮਨੁੱਖਤਾ ਦੀ ਸੇਵਾ ਦੇ ਰਸਤੇ ਤੋਰਿਆ  ਉਨ•ਾਂ ਦੀਆਂ ਕਮਾਈਆਂ ਦੇ  ਭਜਨ ਬੰਦਗੀ ਅੱਗੇ ਸੀਸ ਝੁਕਾਉਂਦੇ ਹੋਏ  ਉਨ•ਾਂ ਦੀ ਬਰਸੀ ਮੌਕੇ ਅਸੀਂ ਸ਼ਰਧਾ ਦੇ ਫੁੱਲ ਭੇਟ ਕਰਦੇ ਹਾਂ

ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਮੰਦਰਾਂ ਚ ਰਹੀ ਖੂਬ ਰੋਣਕ

ਜਗਰਾਓਂ 31 ਅਗਸਤ ( ਅਮਿਤ ਖੰਨਾ) ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਸ਼ਹਿਰ ਦੇ ਵੱਖ-ਵੱਖ ਮੰਦਰਾਂ ਚ ਸ਼ਰਧਾਲੂਆ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਸ਼ਹਿਰ ਦੇ ਸਾਰੇ ਮੰਦਰਾਂ ਵਿਚ ਸਵੇਰ ਤੋਂ ਹੀ ਰੋਣਕਾਂ ਲੱਗੀਆਂ ਰਹੀਆਂ। ਸ਼ਹਿਰ ਦੇ ਪ੍ਰਮੁੱਖ ਮੰਦਰ ਰੰਗੀਨ ਰੌਸ਼ਨੀਆਂ ਨਾਲ ਸਜਾਏ ਗਏ। ਸ਼੍ਰੀ ਕ੍ਰਿਸ਼ਨ ਦੇ ਜੀਵਨ ਸਬੰਧੀ ਰਾਸ ਲੀਲ•ਾਵਾਂ ਖੇਡੀਆਂ ਗਈਆਂ ਅਤੇ ਸ਼੍ਰੀ ਕ੍ਰਿਸ਼ਨ ਦੀ ਭਜਨ ਤੇ ਕੀਰਤਨ ਰਾਹੀਂ ਉਪਮਾ ਕੀਤੀ ਗਈ। ਬੱਚੇ ਸ਼੍ਰੀ ਕ੍ਰਿਸ਼ਨ ਤੇ ਰਾਧਾ ਦੇ ਮਨਮੋਹਕ ਪਹਿਰਾਵਿਆਂ ਚ ਸੱਜ ਕੇ ਮੰਦਰ ਪਹੁੰਚੇ। ਬਾਂਕੇ ਬਿਹਾਰੀ ਮੰਦਰ ਲੱਪੇ ਸ਼ਾਹ ਚੌਕ  ਸ੍ਰੀ ਕ੍ਰਿਸ਼ਨਾ ਗਊਸ਼ਾਲਾ ਪੁਰਾਣੀ ਦਾਣਾ ਮੰਡੀ ਜਗਰਾਉਂ ਸਨਾਤਮ ਧਰਮ ਗਊਸ਼ਾਲਾ ਅੱਡਾ ਰਾਏਕੋਟ ਨੂੰ ਖੂਬ ਸਜਾਇਆ ਗਿਆ ਜਿਥੇ ਸ਼ਰਧਾਲੂਆਂ ਨੇ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਹਾਜ਼ਰੀ ਭਰੀ ਇਸ ਮੌਕੇ ਸਾਬਕਾ ਵਿਧਾਇਕ ਐਸਆਰ ਕਲੇਰ, ਸਾਬਕਾ ਵਿਧਾਇਕ ਭਾਗ ਸਿੰਘ ਮੱਲ•ਾ, ਸਾਬਕਾ ਚੇਅਰਮੈਨ ਕੰਵਲਜੀਤ ਸਿੰਘ ਮੱਲ•ਾ , ਦੀਪਇੰਦਰ ਸਿੰਘ ਭੰਡਾਰੀ,  ਸੁਮਿਤ ਸ਼ਾਸਤਰੀ, ਅਕਾਲੀ ਦਲ ਟਰਾਂਸਪੋਰਟ ਵਿੰਗ ਦੇ ਸਕੱਤਰ ਜਨਰਲ ਬਿੰਦਰ ਮਨੀਲਾ, ਜਥੇਦਾਰ ਇੰਦਰਜੀਤ ਸਿੰਘ ਲਾਂਬਾ, ਅਸ਼ਵਨੀ ਸ਼ਰਮਾ ਬਲੂ, ਜੱਟ ਗਰੇਵਾਲ ਕੈਪਟਨ ਨਰੇਸ਼ ਵਰਮਾ ਅਦਿ ਹਾਜ਼ਰ ਸਨ