ਸਿੱਧਵਾਂ ਬੇਟ (ਜਸਮੇਲ ਗ਼ਾਲਿਬ) ਸਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਤੇ ਗੁਰਦੁਆਰਾ ਸਹੀਦ ਬਾਬਾ ਜੀਵਨ ਸਿੰਘ ਅਗਵਾੜ ਲਧਾਈ ਰਾਣੀ ਵਾਲਾ ਖੂਹ ਜਗਰਾਉ ਵਿਖੇ ਪਵਿਤਰ ਗੁਰਬਾਣੀ ਦੇ ਭੋਗ ਉਪਰਤ ਸੰਤ ਸਮਾਗਮ ਅਤੇ ਰਾਗੀ ਢਾਡੀ ਦਰਬਾਰ ਸਜਾਏ ਗਏ।ਸੰਤ ਬਾਬਾ ਬਲਜਿੰਦਰ ਸਿੰਘ ਚਰਨਘਾਟ ਵਾਲਿਆਂ ਨੇ ਕਥਾ ਕੀਰਤਨ ਉਪਦੇਸ ਰਾਹੀ ਬਾਬਾ ਜੀਵਨ ਸਿੰਘ ਦੇ ਪਰਵਾਰ ਦੀ ਕੁਰਬਾਨੀ ਦਾ ਜਿਕਰ ਕੀਤਾ। ਅਤੇ ਇੰਟਰਨੈਸਨਲ ਢਾਡੀ ਜੱਥਾ ਭਾਈ ਪ੍ਰਿਤਪਾਲ ਸਿੰਘ ਪਾਰਸ ਨੇ ਜੋਸੀਲੀਆਂ ਵਾਰਾ ਰਾਹੀ ਸੰਗਤਾ ਨੂੰ ਨਿਹਾਲ ਕੀਤਾ। ਉਹਨਾ ਕਿਹਾ ਕੇ ਬੇਸਕ,ਸੁਖੀ ਵਸੇ ਮੋਰੋ ਪਰਵਾਰਾ ਦੇ ਹੁਕਮ ਅਨਸਾਰ ਭਾਵੇ ਸਿੱਖ ਫੋਜਾਂ ਗੁਰੂ ਸਾਹਿਬ ਜੀ ਦੇ ਪੁੱਤਰ ਧੀਆ ਹਨ ਪਰ ਬੇਮਿਸਾਲ ਕੁਰਬਾਨੀ ਨੂੰ ਤੱਕਦਿਆ ਗੁਰੂ ਗੋਬਿੰਦ ਸਿੰਘ ਜੀ ਨੇ ਰੰਘਰੇਟੇ ਗੁਰੂ ਕੇ ਬੇਟੇ, ਪੰਜਵੇ ਪੁੱਤਰ ਹੋਣ ਦਾ ਖਿਤਾਬ ਸ੍ਰੋਮਣੀ ਜਰਨੈਲ ਸਹੀਦ ਬਾਬਾ ਜੀਵਨ ਸਿੰਘ ਨੂੰ ਦਿੱਤਾ।
ਇਹਨਾ ਸਬਦਾ ਦਾ ਪਰਗਟਾਵਾਂ ਗੁਰਮਤਿ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਸਭਾ ਦੇ ਕੌਮੀ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਅਤੇ ਬਾਬਾ ਜੀਵਨ ਸਿਘ ਵਿਦਿਅਕ ਭਲਾਈ ਟਰਸਟ ਦੇ ਜਿਲਾ ਪ੍ਰਧਾਨ ਭਾਈ ਗੁਰਚਰਨ ਸਿੰਘ ਦਲੇਰ ਨੇ ਕੀਤਾ।
ਭਾਈ ਦਵਿੰਦਰ ਸਿੰਘ ਦਲੇਰ ਦੇ ਰਾਗੀ ਜੱਥੇ ਨੇ ਸੰਗਤਾ ਨੂੰ ਅੰਮ੍ਰਿਤ ਰਸ ਬਾਣੀ ਰਾਹੀ ਨਿਹਾਲ ਕੀਤਾ।ਇਸ ਮੋਕੇ ਸ ਦਰਸਨ ਸਿੰਘ ਗਿੱਲ ਸ ਜਗਜੀਤ ਸਿੰਘ ਸਹੋਤਾ ਸ ਟਹਿਲ ਸਿੰਘ ਸ ਜਸਵੀਰ ਸਿੰਘ ਠੇਕੇਦਾਰ ਭਾਈ ਤਰਲੋਕ ਸਿੰਘ ਇੰਡੀਅਨ ਬੈਕ ਵਾਲੇ ਬਲਜਿੰਦਰ ਸਿਘ ਦੀਵਾਨਾ ਜੱਥੇਥਾਰ ਸੁੱਖਦੇਵ ਸਿੰਘ ਲੋਪੋ ਬਲਜਿੰਦਰ ਸਿੰਘ ਬੱਲ ਅਵਤਾਰ ਸਿੰਘ ਖਾਲਸਾ ਕਰਨੈਲ ਸਿੰਘ ਗਭੀਰ ਜਸਵਿੰਦਰ ਸਿੰਘ ਖਾਲਸਾ ਭਾਈ ਭੋਲਾ ਸਿੰਘ ਭਾਈ ਗੁਰਜੰਟ ਸਿੰਘ ਕਲੇਰ ਭਾਈ ਰਾਜਾ ਸਿੰਘ ਮੱਲੀ ਅਵਤਾਰ ਸਿੰਘ ਗਾਲਬ ਜੀਵਨ ਸਿੰਘ ਗਾਲਬਿ ਦਰਸਨ ਸਿੰਘ ਡਾਗੋ ਸੁਖਜੀਵਨ ਸਿੰਘ ਡਾਗੀਆਂ ਬਾਬਾ ਪਾਲ ਸਿੰ ਘ ਜ ਚੜਤ ਸਿੰਘ ਦਲਜੀਤ ਸਿੰਘ ਮਿਸਾਲ ਸੇਰਾ ਸਿੰਘ ਲੋਪੋ ਮਹਿਤਾਬ ਸਿੰਘ ਲੋਪੋ ਜਸਵੀਰ ਸਿੰਘ ਆਦਿ ਬਹੁਤ ਸਾਰੀਆ ਸੰਗਤਾ ਹਾਜਰ ਸਨ।