ਲੁਧਿਆਣਾ

ਸੁਤੰਤਰਤਾ ਦਿਵਸ ਸਮਾਰੋਹ ਮੌਕ ਏ ਐਸ ਆਈ ਬਲਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ

ਜਗਰਾਓਂ 18 ਅਗਸਤ (ਅਮਿਤ ਖੰਨਾ) ਜਗਰਾਉਂ ਵੱਲੋਂ ਏ ਐਸ ਆਈ ਬਲਵਿੰਦਰ ਸਿੰਘ ਨੂੰ ਸ੍ਰੀ ਵਿਕਾਸ ਹੀਰਾ ਐੱਸ.ਡੀ.ਐੱਮ ਜਗਰਾਉਂ ਵਲੋਂ ਪੁਲਿਸ ਮਹਿਕਮੇ ਵਿੱਚ ਇਮਾਨਦਾਰੀ ਅਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਬਦਲੇ ਸਨਮਾਨਿਤ ਕੀਤਾ ਗਿਆ ਹੈ ਇਸ ਮੌਕੇ ਤਹਿਸੀਲਦਾਰ ਮਨਮੋਹਨ ਕੌਸ਼ਿਕ ਤੇ ਨਾਇਬ ਤਹਿਸੀਲਦਾਰ ਸਤਿਗੁਰ ਸਿੰਘ ਕੈਪਟਨ ਨਰੇਸ਼ ਵਰਮਾ ਵੀ ਹਾਜ਼ਰ ਸਨ

ਸੁਤੰਤਰਤਾ ਦਿਵਸ ਸਮਾਰੋਹ ਮੌਕ ਗਰੀਨ ਪੰਜਾਬ ਮਿਸ਼ਨ ਟੀਮ ਨੂੰ ਸਨਮਾਨਿਤ ਕੀਤਾ

ਜਗਰਾਓਂ 18 ਅਗਸਤ (ਅਮਿਤ ਖੰਨਾ) ਧਰਤੀ ਮਾਂ ਦੀ ਸੇਵਾ ਵਿੱਚ ਇਲਾਕੇ ਨੂੰ ਹਰਾ ਭਰਾ ਕਰਨ ਲਈ ਦਿਨ ਰਾਤ ਇਕ ਕਰ ਰਹੀ ਸੰਸਥਾ ਗਰੀਨ ਪੰਜਾਬ ਮਿਸ਼ਨ ਟੀਮ ਦੀਆਂ ਅਣਥੱਕ ਸੇਵਾਵਾਂ ਨੂੰ ਦੇਖਦੇ ਹੋਏ ਜਗਰਾਓਂ ਪ੍ਰਸ਼ਾਸਨ ਨੇ ਅਜਾਦੀ ਦਿਹਾੜੇ ਮੌਕੇ ਐਸ ਡੀ ਐਮ ਸ਼੍ਰੀ ਵਿਕਾਸ ਹੀਰਾ ਜੀ, ਤਹਿਸੀਲਦਾਰ ਸ਼੍ਰੀ ਮਨਮੋਹਨ ਕੋਸ਼ਿਕ ਜੀ,ਨਾਇਬ ਤਹਿਸੀਲਦਾਰ ਸ੍ਰ. ਸਤਿਗੁਰ ਸਿੰਘ ਜੀ ਅਤੇ ਪ੍ਰਿੰ.ਕੈਪਟਨ ਨਰੇਸ਼ ਵਰਮਾ ਜੀ ਅਤੇ ਅਨੇਕਾਂ ਸਖਸ਼ੀਅਤਾਂ ਦੀ ਹਾਜਰੀ ਵਿਚ ਸਨਮਾਨ ਨਿਸ਼ਾਨੀ ਭੇਂਟ ਕੀਤੀ.ਇਸ ਮੌਕੇ ਪ੍ਰੋ. ਕਰਮ ਸਿੰਘ ਸੰਧੂ ਜੀ, ਹਰਨਾਰਾਇੰਣ ਸਿੰਘ ਮੱਲੇਆਣਾ,ਮੈਡਮ ਕੰਚਨ ਗੁਪਤਾ ਜੀ, ਸ਼੍ਰੀ ਕੇਵਲ ਮਲਹੋਤਰਾ ਜੀ, ਲਖਵਿੰਦਰ ਸਿੰਘ ਧੰਜਲ ਅਤੇ ਸਤਪਾਲ ਸਿੰਘ ਦੇਹੜਕਾ ਆਦਿ ਹਾਜਰ ਸਨ

ਕਲੇਰ ਤੇ ਗਰੇਵਾਲ ਸਾਥੀਆਂ ਸਮੇਤ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ 

ਮਜੀਠੀਆ ਨੇ ਕਲੇਰ ਨੂੰ ਦਿੱਤਾ ਜਿੱਤ ਦਾ ਮੰਤਰ

ਜਗਰਾਉਂ 17 ਅਗਸਤ ( ਅਮਿਤ  ਖੰਨਾ  )ਐਸ ਆਰ ਕਲੇਰ ਨੂੰ ਵਿਧਾਨ ਸਭਾ ਹਲਕਾ ਜਗਰਾਉਂ ਤੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਸ੍ਰੀ ਐਸ ਆਰ ਕਲੇਰ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ।ਜਿੱਥੇ ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸਿਰ ਝੁਕਾਉਂਦਿਆਂ ਗੁਰੂ ਪਾਤਸ਼ਾਹ ਜੀ ਦਾ ਸ਼ੁਕਰਾਨਾ ਕੀਤਾ।ਇਸ ਮੌਕੇ ਉਨ੍ਹਾਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਤੇ ਪ੍ਰਕਰਮਾ ਵਿੱਚ ਬੈਠ ਕੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਸਰਬਣ ਕੀਤਾ।ਇਸ ਮੌਕੇ ਸ੍ਰੀ ਐਸ ਆਰ ਕਲੇਰ ਨੇ ਬੇਹੱਦ ਭਾਵੁਕ ਹੁੰਦਿਆਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਇਸ ਪਵਿੱਤਰ ਧਰਤੀ'ਤੇ ਨਤਮਸਤਕ ਹੋ ਕੇ ਮਨ ਨੂੰ ਬੇਹੱਦ ਤਸੱਲੀ ਹੁੰਦੀ ਹੈ।ਇਸ ਮੌਕੇ ਉਹ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਨੂੰ ਵੀ ਮਿਲੇ ਜਿੱਥੇ ਉਨ੍ਹਾਂ ਹਲਕੇ ਜਗਰਾਉਂ ਹਲਕੇ ਤੋਂ ਉਮੀਦਵਾਰ ਐਲਾਨੇ ਜਾਣ ਸਬੰਧੀ  ਬਿਕਰਮ ਸਿੰਘ ਮਜੀਠੀਆ ਦਾ ਉਚੇਚਾ ਧੰਨਵਾਦ ਕੀਤਾ।ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਬਿਕਰਮ ਸਿੰਘ ਮਜੀਠੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਗਰਾਉਂ ਹਲਕੇ ਨੂੰ ਸ੍ਰੀ ਐਸ ਆਰ ਕਲੇਰ ਦੇ ਰੂਪ 'ਚ ਇਕ ਕਾਬਲ, ਨੇਕਦਿਲ ,ਬੇਦਾਗ ਤੇ ਲੋਕਾਂ ਦੀਆਂ ਭਾਵਨਾਵਾਂ ਸਮਝਣ ਵਾਲਾ ਉਮੀਦਵਾਰ ਦਿੱਤਾ ਹੈ। ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਹਲਕਾ ਜਗਰਾਉਂ ਤੌਂ ਆਏ ਪਾਰਟੀ ਵਰਕਰਾ ਦਾ ਮਾਣ ਸਨਮਾਨ ਕੀਤਾ ਉਥੇ ਐੱਸ ਆਰ ਕਲੇਰ ਨੂੰ ਪਾਰਟੀ ਦਿਆ ਨਿੱਤੀਆ ਘਰ-ਘਰ ਪਹੁੰਚਾਉਣ ਅਤੇ ਸਮੂਚੇ ਵਰਕਰਾ ਨੂੰ ਨਾਲ ਲੈ ਕਿ ਚੱਲਣ ਨੂੰ ਹੀ ਜਿੱਤ ਦਾ ਮੰਤਰ ਦੱਸਿਆ । ।ਇਸ ਮੌਕੇ ਬਿੰਦਰ ਸਿੰਘ ਮਨੀਲਾ, ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ, ਸਰਕਲ ਪ੍ਰਧਾਨ ਸਿਵਰਾਜ ਸਿੰਘ, ਸਰਕਲ ਪ੍ਰਧਾਨ ਇੰਦਰਜੀਤ ਸਿੰਘ ਲਾਂਬਾ, ਯੂਥ ਹਲਕਾ ਪ੍ਰਧਾਨ ਜੱਟ ਗਰੇਵਾਲ, ਯੂਥ ਸਰਕਲ ਪ੍ਰਧਾਨ ਵਰਿੰਦਰਪਾਲ ਸਿੰਘ ਗਿੱਲ, ਹਰੀ ਸਿੰਘ ਕਾਉਂਕੇ, ਯੂਥ ਸਰਕਲ ਪ੍ਰਧਾਨ ਜਗਦੀਸ਼ ਸਿੰਘ ਦੀਸਾ ਮਾਣੂੰਕੇ, ਯੂਥ ਪ੍ਰਧਾਨ ਸੁਰਗਨ ਸਿੰਘ ਰਸੂਲਪੁਰ ,ਯੂਥ ਪ੍ਰਧਾਨ ਜਤਿੰਦਰ ਸਿੰਘ ਤੂਰ ਅਮਰਗੜ ਕਲੇਰ, ਪ੍ਰਧਾਨ ਸੁਖਦੇਵ ਸਿੰਘ ਜੱਗਾ ਸੇਖੋਂ, ਵਿਕਰਮਜੀਤ ਸਿੰਘ ਥਿੰਦ, ਧਰਮਿੰਦਰ ਸਿੰਘ ਜਗਰਾਉਂ, ਸੁਦਾਗਰ ਸਿੰਘ ਰਸੂਲਪੁਰ ਹਾਜ਼ਰ ਸਨ।

ਸੀਨੀਅਰ ਸਿਟੀਜ਼ਨ ਵੈੱਲਫੇਅਰ ਫੋਰਮ ਨੇ ਆਜ਼ਾਦੀ ਦਿਵਸ ਮਨਾਇਆ  

ਜਗਰਾਓਂ 18 ਅਗਸਤ (ਅਮਿਤ ਖੰਨਾ) ਸੀਨੀਅਰ ਸਿਟੀਜ਼ਨ ਵੈੱਲਫੇਅਰ ਫੋਰਮ ਜਗਰਾਉਂ ਵੱਲੋਂ ਸੀਨੀਅਰ ਸਿਟੀਜ਼ਨ ਭਵਨ ਵਿਖੇ ਆਜ਼ਾਦੀ ਦਿਵਸ ਮੌਕੇ ਤਿਰੰਗੇ ਨੂੰ ਸਲਾਮੀ ਦਿੱਤੀ ਗਈ  ਅਤੇ ਸੁਤੰਤਰਤਾ ਸੈਨਾਨੀਆਂ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਨ•ਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਪ੍ਰਣ ਲਿਆ ਗਿਆ  ਸੀਨੀਅਰ ਸਿਟੀਜ਼ਨ ਵੈਲਫੇਅਰ ਫੋਰਮ ਦੇ ਪ੍ਰਧਾਨ ਲਲਿਤ ਅਗਰਵਾਲ  ਨੇ ਵਰਤਮਾਨ ਰਾਜਨੀਤਕ ਧਾਰਮਿਕ ਸੱਭਿਆਚਾਰਕ ਅਤੇ ਆਰਥਿਕ ਸਥਿਤੀ ਦੀ ਅਸਥਿਰਤਾ ਉਪਰ ਚਿੰਤਾ ਪ੍ਰਗਟਾਈ  ਆਜ਼ਾਦੀ ਦੀ ਸਾਰਥਕਤਾ ਨੂੰ ਸਮਝਣ ਦੀ ਤਾਕੀਦ ਕੀਤੀ  ਸੀਨੀਅਰਜ਼ ਵੱਲੋਂ ਭਾਰਤ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਲਈ ਸ਼ੁਭਕਾਮਨਾਵਾਂ   ਪੇਸ਼ ਕੀਤੀਆਂ ਗਈਆਂ  ਇਸ ਸਮਾਗਮ ਵਿੱਚ ਅੰਮ੍ਰਿਤ ਗੋਇਲ, ਡਾ ਚੰਦਰ ਮੋਹਨ ਓਹਰੀ, ਜਗਦੀਸ਼ ਸਪਰਾ,  ਸ਼ਸ਼ੀ ਭੂਸ਼ਨ, ਮਦਨ ਲਾਲ, ਡਾ ਐਸ ਕੇ ਵਰਮਾ, ਐੱਸ ਐੱਸ ਜੱਸਲ, ਭੂਸ਼ਨ ਦੇਵ,  ਅਵਤਾਰ ਸਿੰਘ, ਪੀ ਸੀ ਗਰਗ, ਮਨੋਹਰ ਲਾਲ, ਪਵਨ ਸਿੰਗਲਾ,  ਹਰੀ, ਬਲਦੇਵ ਰਾਜ, ਦੀਦਾਰ ਸਿੰਘ ਚੌਹਾਨ, ਆਦਿ ਸਮੂਹ ਮੈਂਬਰ  ਹਾਜ਼ਰ ਸਨ

ਸੁਤੰਤਰਤਾ ਦਿਵਸ ਸਮਾਰੋਹ ਮੌਕ ਸ੍ਰੀ ਸਤੀਸ਼  ਗਰਗ ਨੂੰ ਸਨਮਾਨਿਤ ਕੀਤਾ

ਜਗਰਾਓਂ 18 ਅਗਸਤ (ਅਮਿਤ ਖੰਨਾ) ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਸ੍ਰੀ ਸਤੀਸ਼  ਗਰਗ ਜੀ ਨੂੰ ਸੁਤੰਤਰਤਾ ਦਿਵਸ ਸਮਾਰੋਹ ਮੌਕੇ ਕਰੋਨਾ ਮਹਾਂਮਾਰੀ ਦੌਰਾਨ ਨਿਭਾਈਆਂ ਸੇਵਾਵਾਂ ਲਈ ਸ੍ਰੀ ਵਿਕਾਸ ਹੀਰਾ ਐੱਸ ਡੀ ਐਮ ਜਗਰਾਉਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤਹਿਸੀਲਦਾਰ ਮਨਮੋਹਨ ਕੌਸ਼ਿਕ ਤੇ ਨਾਇਬ ਤਹਿਸੀਲਦਾਰ ਸਤਿਗੁਰ ਸਿੰਘ ਕੈਪਟਨ ਨਰੇਸ਼ ਵਰਮਾ ਵੀ ਹਾਜ਼ਰ ਸਨ ਇਸ ਸਮੇਂ ਏ.ਡੀ.ਸੀ ਨਯਨ ਜੱਸਲ, , ਵਿਧਾਇਕਾ ਸਰਬਜੀਤ ਕੌਰ ਮਾਣੂੰਕੇ, ਐੱਸ.ਆਰ. ਕਲੇਰ, ਭਾਗ ਸਿੰਘ ਮੱਲ•ਾ ਈ.ਓ. ਪ੍ਰਦੀਪ ਦੌਧਰੀਆ, ਐੱਸ.ਪੀ. ਗੁਰਮੀਤ ਕੌਰ, ਆਦਿ ਨੇ ਸਤੀਸ਼  ਗਰਗ  ਨੂੰ ਵਧਾਈ ਦਿੱਤੀ |

ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿੱਚ ਬੱਚਿਆਂ ਨੇ ਕੋਵਿਡ-19 ਤੋਂ ਕੋਲਾਜ-ਮੇਕਿੰਗ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ

ਜਗਰਾਓਂ 18 ਅਗਸਤ (ਅਮਿਤ ਖੰਨਾ) ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਵਿਖੇ ਬੱਚਿਆਂ ਨੇ ਕੋਵਿਡ-19 ਤੋਂ ਕਿਵੇਂ ਬਚਿਆ ਜਾ ਸਕਦਾ ਹੈ ਤੇ ਦੇਸ਼-ਭਗਤੀ ਦੀ ਭਾਵਨਾ ਉਜਾਗਰ ਕਰਨ ਦੇ ਉਦੇਸ਼ ਨਾਲ ਕੋਲਾਜ-ਮੇਕਿੰਗ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ | ਜਿਸ ਵਿਚ ਛੇਵੀਂ, ਸੱਤਵੀਂ ਅਤੇ ਅੱਠਵੀਂ ਦੇ 47 ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਤੇ ਬੱਚਿਆਂ ਨੇ ਆਪਣੀ ਕਲਾ ਰਾਹੀਂ ਦੇਸ਼ ਦੇ ਪ੍ਰਤੀ ਆਪਣੀ ਪਿਆਰ ਦੀ ਭਾਵਨਾ ਨੂੰ ਪ੍ਰਗਟ ਕੀਤਾ | ਇਸ ਦੇ ਨਾਲ ਹੀ ਬੱਚਿਆਂ ਨੇ ਕੋਵਿਡ-19 ਨੂੰ ਧਿਆਨ ਵਿਚ ਰੱਖਦੇ ਹੋਏ ਇਸ ਸਬੰਧੀ ਜਾਣਕਾਰੀ ਦਿੱਤੀ | ਪਿ੍ੰਸੀਪਲ ਮੈਡਮ ਸ਼ਸੀ ਜੈਨ ਨੇ ਬੱਚਿਆਂ ਦੇ ਇਸ ਹੌਂਸਲੇ ਦੀ ਸ਼ਲਾਘਾ ਕਰਦੇ ਹੋਏ ਉਨ•ਾਂ ਨੂੰ ਅੱਗੋਂ ਤੋਂ ਵੀ ਉਤਸ਼ਾਹ ਪੂਰਵਕ ਸਕੂਲ ਦੀਆਂ ਗਤੀਵਿਧੀਆਂ ਚ ਭਾਗ ਲੈਣ ਲਈ ਪ੍ਰੇਰਿਆ | ਇਸ ਵਿਚ ਸੱਤਵੀਂ ਜਮਾਤ ਦੇ ਬੌਬੀ ਸਿੰਘ ਨੇ ਪਹਿਲਾਂ, ਆਰਤੀ ਦੇਵੀ ਨੇ ਦੂਸਰਾ, ਈਸ਼ੀਕਾ ਤੇ ਗੁਰਮਨਜੋਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਸੱਤਵੀਂ ਜਮਾਤ ਦੀ ਵਿਦਿਆਰਥਣ ਸ਼ਹਿਜਲੀਨ ਕੌਰ ਸੁੰਦਰ ਮਾਡਲ ਬਣਾਉਣ ਤੇ ਸ਼ਪੈਸਲ ਇਨਾਮ ਦਿੱਤਾ ਗਿਆ | ਪਿ੍ੰਸੀਪਲ ਮੈਡਮ ਸ਼ਸੀ ਜੈਨ ਅਤੇ ਵਾਈਸ ਪਿ੍ੰਸੀਪਲ ਮੈਡਮ ਅਨੀਤਾ ਜੈਨ ਨੇ ਬੱਚਿਆਂ ਨੂੰ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ |

ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿੱਚ ਬੱਚਿਆਂ ਨੇ ਕੋਵਿਡ-19 ਤੋਂ ਕੋਲਾਜ-ਮੇਕਿੰਗ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ

ਜਗਰਾਓਂ 18 ਅਗਸਤ (ਅਮਿਤ ਖੰਨਾ) ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜਗਰਾਉਂ ਵਿਖੇ ਬੱਚਿਆਂ ਨੇ ਕੋਵਿਡ-19 ਤੋਂ ਕਿਵੇਂ ਬਚਿਆ ਜਾ ਸਕਦਾ ਹੈ ਤੇ ਦੇਸ਼-ਭਗਤੀ ਦੀ ਭਾਵਨਾ ਉਜਾਗਰ ਕਰਨ ਦੇ ਉਦੇਸ਼ ਨਾਲ ਕੋਲਾਜ-ਮੇਕਿੰਗ ਰਾਹੀਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ | ਜਿਸ ਵਿਚ ਛੇਵੀਂ, ਸੱਤਵੀਂ ਅਤੇ ਅੱਠਵੀਂ ਦੇ 47 ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਤੇ ਬੱਚਿਆਂ ਨੇ ਆਪਣੀ ਕਲਾ ਰਾਹੀਂ ਦੇਸ਼ ਦੇ ਪ੍ਰਤੀ ਆਪਣੀ ਪਿਆਰ ਦੀ ਭਾਵਨਾ ਨੂੰ ਪ੍ਰਗਟ ਕੀਤਾ | ਇਸ ਦੇ ਨਾਲ ਹੀ ਬੱਚਿਆਂ ਨੇ ਕੋਵਿਡ-19 ਨੂੰ ਧਿਆਨ ਵਿਚ ਰੱਖਦੇ ਹੋਏ ਇਸ ਸਬੰਧੀ ਜਾਣਕਾਰੀ ਦਿੱਤੀ | ਪਿ੍ੰਸੀਪਲ ਮੈਡਮ ਸ਼ਸੀ ਜੈਨ ਨੇ ਬੱਚਿਆਂ ਦੇ ਇਸ ਹੌਂਸਲੇ ਦੀ ਸ਼ਲਾਘਾ ਕਰਦੇ ਹੋਏ ਉਨ•ਾਂ ਨੂੰ ਅੱਗੋਂ ਤੋਂ ਵੀ ਉਤਸ਼ਾਹ ਪੂਰਵਕ ਸਕੂਲ ਦੀਆਂ ਗਤੀਵਿਧੀਆਂ ਚ ਭਾਗ ਲੈਣ ਲਈ ਪ੍ਰੇਰਿਆ | ਇਸ ਵਿਚ ਸੱਤਵੀਂ ਜਮਾਤ ਦੇ ਬੌਬੀ ਸਿੰਘ ਨੇ ਪਹਿਲਾਂ, ਆਰਤੀ ਦੇਵੀ ਨੇ ਦੂਸਰਾ, ਈਸ਼ੀਕਾ ਤੇ ਗੁਰਮਨਜੋਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਸੱਤਵੀਂ ਜਮਾਤ ਦੀ ਵਿਦਿਆਰਥਣ ਸ਼ਹਿਜਲੀਨ ਕੌਰ ਸੁੰਦਰ ਮਾਡਲ ਬਣਾਉਣ ਤੇ ਸ਼ਪੈਸਲ ਇਨਾਮ ਦਿੱਤਾ ਗਿਆ | ਪਿ੍ੰਸੀਪਲ ਮੈਡਮ ਸ਼ਸੀ ਜੈਨ ਅਤੇ ਵਾਈਸ ਪਿ੍ੰਸੀਪਲ ਮੈਡਮ ਅਨੀਤਾ ਜੈਨ ਨੇ ਬੱਚਿਆਂ ਨੂੰ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਕੀਤਾ |

ਕੈਪਟਨ ਨਰੇਸ਼ ਵਰਮਾ ਨੂੰ 32 ਵੀ ਵਾਰ ਸਨਮਾਨਿਤ ਕੀਤਾ

ਜਗਰਾਓਂ 18 ਅਗਸਤ (ਅਮਿਤ ਖੰਨਾ) ਆਜ਼ਾਦੀ ਦਿਹਾੜੇ ਮੌਕੇ ਪਿਛਲੇ 32 ਸਾਲਾਂ ਤੋਂ ਸਟੇਜ਼ ਸੈਕਟਰੀ ਦੀ ਭੂਮਿਕਾ ਨਿਭਾਉਣ ਬਦਲੇ ਸ੍ਰੀ ਵਿਕਾਸ ਹੀਰਾ ਐੱਸ.ਡੀ.ਐੱਮ ਜਗਰਾਉਂ ਵਲੋਂ ਕੈਪਟਨ ਨਰੇਸ਼ ਵਰਮਾ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਤਹਿਸੀਲਦਾਰ ਮਨਮੋਹਨ ਕੌਸ਼ਿਕ ਤੇ ਨਾਇਬ ਤਹਿਸੀਲਦਾਰ ਸਤਿਗੁਰ ਸਿੰਘ ਵੀ ਹਾਜ਼ਰ ਸਨ | ਇਸ ਸਮੇਂ ਏ.ਡੀ.ਸੀ ਨਯਨ ਜੱਸਲ, ਐੱਸ.ਐੱਸ.ਪੀ. ਚਰਨਜੀਤ ਸਿੰਘ ਸੋਹਲ, ਵਿਧਾਇਕਾ ਸਰਬਜੀਤ ਕੌਰ ਮਾਣੂੰਕੇ, ਐੱਸ.ਆਰ. ਕਲੇਰ, ਭਾਗ ਸਿੰਘ ਮੱਲ•ਾ, ਗੁਰਦੀਪ ਸਿੰਘ ਭੈਣੀ (ਤਿੰਨੇ ਸਾਬਕਾ ਵਿਧਾਇਕ) ਚੇਅਰਮੈਨ ਗੇਜਾ ਰਾਮ ਈ.ਓ. ਪ੍ਰਦੀਪ ਦੌਧਰੀਆ, ਐੱਸ.ਪੀ. ਗੁਰਮੀਤ ਕੌਰ, ਗੁਰਿੰਦਰ ਸਿੰਘ ਸਿੱਧੂ ਆਦਿ ਨੇ ਕੈਪਟਨ ਵਰਮਾ ਨੂੰ ਵਧਾਈ ਦਿੱਤੀ |

ਵਾਰਡ ਨੰਬਰ-2, ਨੰਬਰ-6 ਤੇ ਵਾਰਡ ਨੰਬਰ 18 ਵਿਖੇ ਵੱਖ-ਵੱਖ ਵਿਕਾਸ ਦੇ ਕੰਮਾਂ ਨੂੰ ਸ਼ੁਰੂ ਕਰਵਾਇਆ 

ਜਗਰਾਓਂ 18 ਅਗਸਤ (ਅਮਿਤ ਖੰਨਾ) ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ ਤੇ ਕਾਰਜ ਸਾਧਕ ਅਧਿਕਾਰੀ ਦੀ ਅਗਵਾਈ ਵਿਚ ਸਥਾਨਕ ਸ਼ਹਿਰ ਨੂੰ ਸੁੰਦਰ, ਪ੍ਰਦੂਸ਼ਣ ਰਹਿਤ ਤੇ ਸਹੂਲਤਾਂ ਭਰਿਆ ਬਣਾਉਣ ਲਈ ਵਕਾਸ ਦੇ ਵੱਖ-ਵੱਖ ਕੰਮ ਕਰਵਾਏ ਜਾ ਰਹੇ ਹਨ |  ਆਮ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਵਾਰਡ ਨੰਬਰ-2, ਨੰਬਰ-6 ਤੇ ਵਾਰਡ ਨੰਬਰ 18 ਵਿਖੇ ਵੱਖ-ਵੱਖ ਵਿਕਾਸ ਦੇ ਕੰਮਾਂ ਨੂੰ ਸ਼ੁਰੂ ਕਰਵਾਇਆ ਗਿਆ | ਇਨ•ਾਂ ਕੰਮਾਂ ਵਿਚ ਵਾਰਡ ਨੰਬਰ 2 ਦੇ ਇਲਾਕੇ ਗੋਲਡਨ ਬਾਗ਼ ਦੀ ਮੇਨ ਗਲੀ ਦਾ ਕੰਮ, ਵਾਰਡ ਨੰਬਰ-6 ਵਿਚ ਵਿਸ਼ਵਕਰਮਾ ਚੌਂਕ ਤੋਂ ਕੋਠੇ ਪੋਨਾ ਪਾਰਕ ਤੱਕ ਸੜਕ ਦਾ ਕੰਮ ਤੇ ਵਾਰਡ ਨੰਬਰ 18 ਵਿਚ ਕਾਂਸ਼ੀ ਰਾਮ ਦੀ ਦੁਕਾਨ ਤੋਂ ਕੰਢਾ ਟੀ ਪੁਰਾਣੀ ਦਾਣਾ ਮੰਡੀ ਤੱਕ ਸੜਕ ਦੇ ਕੰਮ ਨੂੰ ਸ਼ੁਰੂ ਕਰਵਾਇਆ ਗਿਆ | ਇਨ•ਾਂ ਕੰਮਾਂ ਵਿਚ ਸਰਕਾਰ ਵਲੋਂ ਤੈਅ ਕੀਤੇ ਨਿਯਮਾਂ ਵਾਲੀਆਂ ਇੰਟਰਲਾਕ ਟਾਈਲਾਂ ਅਤੇ ਹੋਰ ਸਮਗਰੀ ਦੀ ਵਰਤੋਂ ਕੀਤੀ ਜਾਵੇਗੀ | ਇਸ ਮੌਕੇ ਰਵਿੰਦਰਪਾਲ ਸਿੰਘ ਰਾਜੂ ਕਾਮਰੇਡ, ਜਗਜੀਤ ਸਿੰਘ ਜੱਗੀ, ਮਨਜਿੰਦਰ ਸਿੰਘ ਡੱਲਾ, ਸੂਬੇਦਾਰ ਦੇਵੀ ਦਿਆਲ, ਬਹਾਦਰ ਸਿੰਘ, ਹਰਦਰਸ਼ਨ ਸਿੰਘ, ਗੁਰਪ੍ਰੀਤ ਸਿੰਘ ਰਾਏ, ਚਰਨਜੀਤ ਕੌਰ, ਰਾਕੇਸ਼ ਕੁਮਾਰ ਰਿੰਕੂ ਕੱਕੜ, ਜਰਨੈਲ ਸਿੰਘ ਲੋਹਟ, ਸਤਿਆਜੀਤ ਆਦਿ ਹਾਜ਼ਰ ਸਨ |

ਵਿਦਿਆਰਥੀਆਂ ਦਾ ਹੋਇਆ ਕੋਰੋਨਾ ਟੈਸਟ

ਜਗਰਾਓਂ 18 ਅਗਸਤ (ਅਮਿਤ ਖੰਨਾ) ਕੋਰੋਨਾ ਕਾਲ ਨੂੰ ਮੱਦ ੇਨਜ਼ਰ ਰੱਖਦ ੇਹੋੲ ੇਬਲੌਜ਼ਮਜ਼ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਦੀ ਚੰਗੀ ਸਿਹਤ ਦਾ ਧਿਆਨ ਰੱਖਦ ੇਹੋੲ ੇਸਿੱਧਵਾਂ ਬੇਟ ਤੋਂ ਆਈ ਮੈਡੀਕਲ ਅਫ਼ਸਰਾਂ ਦੀ ਟੀਮ ਵੱਲੋਂ ਸਕੂਲ ਵਿਚ ਕੋਰੋਨਾ ਦੇ ਸੈਂਪਲ ਲੈ ਕੇ ਟੈਸਟ ਕੀਤ ੇਗਏ। ਜਿਸ ਵਿਚ ਵਿਦਿਆਰਥੀਆਂ ਨੇ ਟੈਸਟ ਕਰਵਾਉਣ ਲਈ ਬਿਨਾਂ ਕਿਸੇ ਰੁਕਾਵਟ ਆਪਣਾ ਟੈਸਟ ਕਰਵਾਇਆ। ਇਸ ਸਮੇਂ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ  ਲਈ ਇਹ ਟੈਸਟ ਕਰਵਾਇਆ ਗਿਆ ਤਾਂ ਜੋ ਭਵਿੱਖ ਵਿਚ ਵਿਦਿਆਰਥੀਆਂ ਦੀ ਪੜ•ਾਈ ਵਿਚ ਕਿਸ ੇਤਰ•ਾਂ ਦਾ ਵਿਘਨ ਨਾ ਪੈ ਸਕੇ। ਉਹਨਾਂ ਨੇ ਬੱਚਿਆ ਨੰ ੂਸੰਬੋਧਨ ਕਰਦੇ ਹੋੲ ੇਇਹ ਵੀ ਕਿਹਾ ਕਿ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 18 ਸਾਲ ਤੋਂ ਉੱਪਰ ਵਾਲੇ ਬੱਚ ੇਵੈਕਸ਼ੀਨੇਸ਼ਨ ਲਗਵਾ ਸਕਦੇ ਹਨ ਤਾਂ ਜੋ ਉਹ ਸਰੀਰਕ ਪੱਖੋਂ ਵੀ ਇਸ ਭਿਆਨਕ ਬਿਮਾਰੀ ਦਾ ਸਾਹਮਣਾ ਕਰਨ ਦੇ ਕਾਬਿਲ ਹੋ ਜਾਣ। ਇਸ ਮੌਕੇ ਸਕੂਲ ਦੀ ਮੈਨੇਜਿੰਗ ਕਮੇਟੀ ਦੇ ਪ੍ਰੈਜ਼ੀਡੈਂਟ ਸ:ਮਨਪ੍ਰੀਤ ਸਿੰਘ ਬਰਾੜ ਅਤੇ ਸ:ਅਜਮੇਰ ਸਿੰਘ ਰੱਤੀਆਂ ਵੀ ਹਾਜ਼ਰ ਸਨ।