ਸ਼੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 360ਵੇਂ ਪ੍ਰਕਾਸ਼ ਦਿਹਾਡ਼ੇ ਨੂੰ ਸਮਰਪਿਤ ਸਮਾਗਮ ਸਮਾਗਮ 1 ਸਤੰਬਰ ਨੂੰ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ)
ਕੌਮ ਦੇ ਮਹਾਨ ਸੂਰਬੀਰ ਯੋਧੇ ਸ੍ਰੋਮਣੀ ਜਰਨੈਲ ਅਮਰ ਸਹੀਦ ਬਾਬਾ ਜੀਵਨ ਸਿੰਘ ਜੀ ਨੇ ਗੁਰੂ ਸਾਹਿਬਾਨਾ ਦੀ ਉੱਚੀ ਸਾਨ ਤੇ ਸਨਮਾਣ ਨੂੰ ਬਰਕਰਾਰ ਰੱਖਦਿਆਂ ਦਿੱਲੀ ਸਰਕਾਰ ਦੀਆ ਜੜਾ ਹਲਾ ਦਿੱਤੀਆ।ਇਹਨਾ ਸਬਦਾ ਦਾ ਪਰਗਟਾਵਾਂ ਗੁਰਮਤਿ ਗ੍ਰੰਥੀ ਰਾਗੀ ਢਾਡੀ ਪ੍ਰਚਾਰਕ ਸਭਾ ਦੇ ਕੌਮੀ ਪ੍ਰਧਾਨ ਭਾਈ ਪ੍ਰਿਤਪਾਲ ਸਿੰਘ ਪਾਰਸ ਅਤੇ ਬਾਬਾ ਜੀਵਨ ਸਿੰਘ ਵਿਦਿਅਕ ਅਤੇ ਭਲਾਈ ਟਰਸਟ ਦੇ ਸਰਕਲ ਪ੍ਰਧਾਨ ਭਾਈ ਗੁਰਚਰਨ ਸਿੰਘ ਦਲੇਰ ਨੇ ਕੀਤਾ। ਸੰਤ ਬਾਬਾ ਬਲਜਿੰਦਰ ਸਿੰਘ ਜੀ ਚਰਨ ਘਾਟ ਵਾਲਿਆ ਨੇ ਕਿਹਾ ਕਿ ਬਾਬਾ ਜੀਵਨ ਸਿੰਘ ਜੀ ਦੀ ਮਹਾਨ ਕੁਰਬਾਨੀ ਨੂੰ ਕੌਮ ਸਦਾ ਯਾਦ ਕਰਦੀ ਰਹੂੰਗੀ। ਇਸ ਮੋਕੇ ਗੁਰਦੁਆਰਾ ਸਹੀਦ ਬਾਬਾ ਜੀਵਨ ਸਿੰਘ ਪ੍ਰਬੰਦਕ ਕਮੇਟੀ ਅਗਵਾੜ ਲਧਾਈ ਰਾਣੀ ਵਾਲਾ ਖੂਹ ਦੇ ਅਹੁਦੇਦਾਰਾ ਨੇ ਦੱਸਿਆਂ ਕੇ 1 ਸਤੰਬਰ ਦਿਨ ਬੁੱਧਵਾਰ ਨੂੰ ਬਾਬਾ ਜੀ ਦੇ ਪ੍ਰਕਾਸ ਪੂਰਬ ਦੀ ਖੁਸੀ ਅੰਦਰ ਪਵਿੱਤਰ ਗੁਰਬਾਣੀ ਦੇ ਭੋਗ ਉੱਪਰਤ ਸੰਤ ਸਮਾਗਮ ਰਾਗੀ ਢਾਡੀ ਦਰਬਾਰ ਸਜਾਏ ਜਾਣਗੇ।ਇਸ ਮੋਕੇ ਸ ਟਹਿਲ ਸਿੰਘ ਸ ਦਰਸਨ ਸਿੰਘ ਗਿੱਲ  ਸ ਜਗਜੀਤ ਸਿੰਘ ਸਹੋਤਾ ਬਾਬਾ ਸੁਖਦੇਵ ਸਿੰਘ ਲੋਪੋ ਸ ਜਸਵੀਰ ਸਿੰਘ ਠੇਕੇਦਾਰ ਸ ਮੰਗਲ ਸਿੰਘ ਸ ਧਰਮ ਸਿੰਘ ਭਾਈ ਦਵਿੰਦਰ ਸਿੰਘ ਦਲੇਰ ਭਾਈ ਬਲਜਿੰਦਰ ਸਿੰਘ ਦੀਵਾਨਾ ਭਾਈ ਭੋਲਾ ਸਿੰਘ ਭਾਈ ਬਲਜਿੰਦਰ ਸਿੰਘ ਬਲ ਭਾਈ ਅਮਨ ਦੀਪ ਸਿੰਘ ਡਾਗੀਆਂ ਭਾਈ ਦਲਜੀਤ ਸਿੰਘ ਮਿਸਾਲ ਜੱਥੇਦਾਰ ਪਾਲ ਸਿੰਘ ਆਦਿ ਪ੍ਰਬੰਦਕਾ ਨੇ ਸੰਗਤਾ ਨੂੰ ਸਮੇ ਸਿਰ ਪਹੁੰਚਣ ਦੀ ਬੇਨਤੀ ਕੀਤੀ।