You are here

ਗ਼ਜ਼ਲ ✍️. ਜਸਵਿੰਦਰ ਸ਼ਾਇਰ "ਪਪਰਾਲਾ "

ਇਹ ਤੂੰ ਕੀ ਕੁੱਝ ਦੇ ਗਈ ਮੈਨੂੰ ਇਕ ਵਿਦਾ ਦੇ ਬਾਅਦ 
ਅੰਦਰੋਂ ਸਭ ਕੁੱਝ ਟੁੱਟਿਆ ਟੁੱਟਿਆ ਬਾਹਰੋਂ ਸਭ ਕੁੱਝ ਠੀਕ ਏ ।

ਦਿਲ ਆਪਣੇ ਚੋਂ ਕਿਵੇਂ ਦਸ ਤੈਨੂੰ ਭੁਲਾ ਦੇਵਾਂ ਸੱਜਣਾ 
ਵੱਸ ਗਈ ਯਾਦ ਤੇਰੀ ਸਾਹਾਂ ਅੰਦਰ ਮੇਰੇ ਉਮਰਾਂ ਤੀਕ ਏ।

ਮਾਰੂਥਲ ਦੀ ਜਿਹੜੀ ਪਿਆਸੀ ਰੇਤ ਮੇਰੇ ਦਿਲ ਵਿੱਚ ਏ
ਹੋਰ ਪਤਾ ਨਹੀਂ ਕਿੰਨੇ ਕੁ ਸਮੁੰਦਰ ਲੈਣੇ ਉਹਨੇ ਡੀਕ ਏ ।

ਰਹਿੰਦੇ ਵੱਗਦੇ ਹੰਝੂ ਯਾਦ ਤੇਰੀ ਚ ਲੋਕੀਂ ਆਖਦੇ ਨੇ ਮੈਨੂੰ ਪਾਗਲ 
ਐਪਰ ਉਨ੍ਹਾਂ ਬੇਸਮਝ ਲੋਕਾਂ ਨੂੰ ਕੀ ਪਤਾ ਇਹ ਮੇਰੇ ਦਿਲ ਦੀ ਚੀਕ ਏ ।

ਵਿਹਲਾ ਨਾ ਹੋਵਾਂ ਯਾਦ ਤੇਰੀ ਤੋਂ ਇਕ ਪਲ ਵੀ ਸੱਜਣਾ 
ਖਿੱਚੀ ਹੋਈ ਤੂੰ ਐਸੀ ਏ ਮੇਰੇ ਕਦਮਾਂ ਅੱਗੇ ਲੀਕ ਏ।

ਮੈਨੂੰ ਤਾਂ ਇਸ ਬੇਦਰਦ ਦੁਨੀਆਂ ਨੇ ਬੇਵਤਨ ਕਰਾਰ ਦੇ ਦਿੱਤਾ 
ਪਰ ਤੇਰਾ ਤਾਂ ਬਣਿਆ ਹੋਇਆ ਹਰ।ਕੋਈ ਮੀਤ ਏ।

ਨਾਲ ਮੇਰੇ ਪ੍ਰੀਤਾ ਪਾ ਲਈਆ ਤੂੰ ਹੱਸ ਹੱਸ ਕੇ ਮਹਿਰਮਾ 
ਫੇਰ ਕੱਚ ਵਾਂਗ ਦਿਲ ਤੋੜ ਦਿੱਤਾ ਆਖੇ ਇਹ ਤਾਂ ਜੱਗ ਦੀ ਰੀਤ ਏ ।

ਤੈਨੂੰ ਤਾਂ ਪੂਜਦਾ ਹਰ ਸ਼ਖ਼ਸ਼ ਰੱਬ ਦੀ ਬੰਦਗੀ ਵਾਂਗਰ 
ਪਰ "ਸ਼ਾਇਰ " ਦੀ ਤਾਂ ਸੁੰਨੀ ਪਈ ਮਸੀਤ ਏ ।

ਜਸਵਿੰਦਰ ਸ਼ਾਇਰ "ਪਪਰਾਲਾ "
9996568220