ਦਿੱਲੀ ਦੇ ਟਿਕਰੀ ਬਾਰਡਰ ਤੇ ਸਾਬਕਾ ਸਰਪੰਚ ਅਮਰਜੀਤ ਸਿੰਘ ਗਹਿਲ ਨੇ ਕਿਸਾਨੀ ਝੰਡੇ ਗੱਡੇ

ਟਿਕਰੀ ਬਾਰਡਰ ਦਿੱਲੀ-ਦਸੰਬਰ 2020-(ਗੁਰਸੇਵਕ ਸਿੰਘ ਸੋਹੀ)- 
ਸੈਂਟਰ ਦੀ ਮੋਦੀ ਸਰਕਾਰ ਵੱਲੋਂ 3 ਆਰਡੀਨੈਂਸ ਪਾਸ ਕਰ ਕੇ ਭਾਰਤ ਦੇ ਕਿਸਾਨਾਂ ਨੂੰ ਹੱਡ ਚੀਰਵੀਂ ਠੰਢ ਵਿੱਚ  ਦਿੱਲੀ ਦੇ ਬਾਰਡਰ ਤੇ ਸੰਘਰਸ਼ ਕਰਨ ਲਈ ਮਜਬੂਰ ਕਰ ਦਿੱਤਾ ਗਿਆ ਹੈ। ਸੰਘਰਸ ਵਿੱਚ ਪਹੁੰਚੇ ਭਾਰਤ ਦੇ ਵੱਖ- ਵੱਖ ਸੂਬਿਆਂ ਚੋਂ ਲੱਖਾਂ ਬਜ਼ੁਰਗ,ਨੌਜਵਾਨ, ਔਰਤਾਂ ਅਤੇ ਬੱਚਿਆਂ ਵੱਲੋਂ ਬਾਰਡਰ ਸੀਲ ਕੀਤੇ ਅਤੇ ਹੌਸਲੇ ਬੁਲੰਦ ਹਨ। ਪ੍ਰੈੱਸ ਨਾਲ ਸੰਪਰਕ ਕਰਨ ਤੇ ਸਾਬਕਾ ਸਰਪੰਚ ਅਮਰਜੀਤ ਗਹਿਲ ਨੇ ਕਿਹਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਦੇ ਅਲੱਗ ਅਲੱਗ ਬਾਰਡਰਾਂ ਤੇ ਵੱਡੀਆਂ ਸਟੇਜਾਂ ਲਾ ਕੇ ਸਵੇਰ ਤੋਂ ਸ਼ਾਮ ਤਕ ਭਾਰਤ ਦੇ ਸੂਬਿਆਂ ਵਿਚੋਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਜਨਹਿੱਤ ਵਿੱਚ ਸ਼ੁਰੂ ਹੋਏ ਇਸ ਜਨ ਅੰਦੋਲਨ ਲਈ ਆਪੋ ਆਪਣੇ ਵਿਚਾਰ ਪੇਸ਼ ਕਰ ਰਹੇ ਹਨ ਅਤੇ ਲੱਖਾਂ ਦੀ ਤਦਾਦ ਵਿਚ ਇਨ੍ਹਾਂ ਸਟੇਜਾਂ ਤੇ ਸਵੇਰ ਤੋਂ ਲੈ ਕੇ ਸ਼ਾਮ ਤਕ ਲੋਕ ਇਕੱਠੇ ਹੁੰਦੇ ਹਨ । ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਕਿਸਾਨਾਂ ਅੱਗੇ ਝੁਕਣਾ ਹੀ ਪਵੇਗਾ ਅਤੇ ਕਾਲੇ ਕਾਨੂੰਨ  ਵਾਪਸ ਲੈਣੇ ਪੈਣਗੇ। ਉਨ੍ਹਾਂ ਨਾਲ ਹਰਦੀਪ ਸਿੰਘ ਔਲਖ ਠੀਕਰੀਵਾਲ,  ਇੰਦਰਜੀਤ ਸਿੰਘ ਔਲਖ ਠੀਕਰੀਵਾਲ, ਧਰਵਿੰਦਰ ਸਿੰਘ ਮੈਂਬਰ, ਦਿਲਵਾਰ ਸਿੰਘ ਮੈਂਬਰ, ਗੁਰਦੀਪ ਸਿੰਘ ਮੈਂਬਰ, ਕੁਲਵਿੰਦਰ ਸਿੰਘ ਬਲਾਕ ਪ੍ਰਧਾਨ ਆਦਿ ।