ਨਗਰ ਕੌਸਲ ਦੇ ਪ੍ਰਧਾਨ ਵੱਲੋ ਬਿਨਾਂ ਭੇਦਭਾਵ ਦੇ ਵਿਕਾਸ ਕੰਮਾਂ ਦੇ ਕੀਤੇ ਵਾਅਦੇ ਹੋਏ ਠੁੱਸ

ਰੌਸ਼ਨੀਆਂ ਦਾ ਸ਼ਹਿਰ ਜਗਰਾਉ ਅੱਜ ਸਟਰੀਟ ਲਾਈਟਾਂ ਨੂੰ ਰਿਹਾ ਤਰਸ
ਜਗਰਾਓ, 28 ਅਗਸਤ (ਅਮਿਤ ਖੰਨਾ )- ਨਗਰ ਕੌਸਲ ਜਗਰਾਉ ਦੇ ਪ੍ਰਧਾਨ ਵੱਲੋ ਦਿੱਤੇ ਬਿਆਨ ‘ਚ ਕਿ ਹਰੇਕ ਵਾਰਡ ਵਿੱਚ ਬਿਨਾ ਭੇਦ-ਭਾਵ ਦੇ ਵਿਕਾਸ  ਕੰਮ ਕਰਵਾਏ ਜਾਣਗੇ, ਪਰ ਜਦੋ ਨਗਰ ਕੌਸਲ ਦੀ ਮੰਗਲਵਾਰ ਨੂੰ ਹੋ ਰਹੀ ਮੀਟਿੰਗ ਸਬੰਧੀ ਅਜੰਡਾ ਕੌਸਲਰਾਂ ਨੰੁ ਭੇਜਿਆ ਗਿਆ ਤਾਂ ਉੱਥੋ ਜਾਹਿਰ ਹੋਇਆ ਕਿ ਕਾਂਗਰਸ਼ੀ ਕੌਸਲਰਾਂ ਦੇ ਵਰਾਡ ‘ਚ ਵਿਕਾਸ ਦੇ ਕੰਮਾਂ ਲਈ ਜਿਆਦਾ ਰਾਸ਼ੀ ਅਤੇ ਦੂਜਿਆ ਕੌਸਲਰਾ ਦੇ ਵਾਰਡਾ ਦੇ ਵਿਕਾਸ ਦੇ ਕੰਮਾ ਲਈ ਨਾਮਾਤਰ ਰਾਸ਼ੀ ਰੱਖੀ ਗਈ ਹੈ।ਨਗਰ ਕੌਸਲ ਕਗਰਾਉ ਦੇ 23 ਵਾਰਡਾਂ ਲਈ 7 ਕਰੋੜ 7 ਲੱਖ 84 ਹਜ਼ਾਰ ਦੇ ਵਿਕਾਸ ਦੇ ਕੰਮ ਪਾਏ ਗਏ ਹਨ। ਵਾਰਡ ਨੰ: 4,5,15 ਤੇ 17 ਦੇ ਕੌਸਲਰਾਂ ਵੱਲੋ ਪ੍ਰਧਾਨ ਨੰੁ ਵਾਰਡ ਦੇ ਵਿਕਾਸ ਦੇ ਜਰੂਰੀ ਕੰਮਾਂ ਸਬੰਧੀ ਕਿਹਾ ਗਿਆ ਸੀ ਜਦਕਿ ਵਾਰਡ ਵਾਸੀਆਂ ਦੀਆਂ ਲੋੜਾਂ ਨੂੰ ਪਰੇ ਕਰਕੇ ਗੈਰ-ਜਰੂਰੀ ਕੰਮ ਪਾਏ ਗਏ ਹਨ।ਇਹਨਾਂ  ਉਕਤ ਚਾਰੇ ਵਾਰਡਾ ਦੇ ਕੌਸਲਰਾਂ ਨੂੰ ਪੁੱਛਿਆ ਤੱਕ ਨਹੀ ਗਿਆ ਕਿ ਤੁਹਾਡੇ ਵਾਰਡ ਦੇ ਜਰੂਰੀ ਕੰਮ  ਕਿਹੜੇ ਪਵਾਉਣੇ ਹਨ ਇਸ ਸਬੰਧੀ ਕੌਸਲਰ ਸ਼ਤੀਸ ਕੁਮਾਰ ਪੱਪੂ , ਕੌਸਲਰ ਅਮਰਜੀਤ ਮਾਲਵਾ, ਕੌਸਲਰ ਰਣਜੀਤ ਕੌਰ ਸਿੱਧੂ ਦੇ ਪਤੀ ਨਗਰ ਕੌਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਦਵਿੰਦਰਜੀਤ ਸਿੰਘ ਸਿੱਧੂ ਅਤੇ ਕੌਸਲਰ ਦਰਸ਼ਨਾ ਦੇਵੀ ਦੇ ਲੜਕੇ ਐਡਵੋਕੇਟ ਅੰਕੁਸ਼ ਧੀਰ ਨੇ ਦੱਸਿਆ ਕਿ ਨਗਰ ਕੌਸਲ ‘ਚ ਵਿਕਾਸ ਦੇ ਕੰਮਾ ਨੂੰ ਲੈ ਕੇ ਵਿਤਕਰੇਬਾਜ਼ੀ ਦਾ ਡੱਟਵਾ ਵਿਰੋਧ ਕੀਤਾ । ਨਗਰ ਕੌਸਲ ਦੇ ਪ੍ਰਧਾਨ ਨੇ ਆਪਣੇ ਕਾਂਗਰਸੀ ਕੌਸਲਰਾ ਨੂੰ ਖੁਸ਼ ਕਰਨ ਲਈ ਉਸਦੇ ਵਾਰਡਾਂ ਵਿੱਚ ਗ੍ਰਾਂਟਾ ਦੇ ਗੱਫੇ ਦੇ ਕੇ ਨਿਹਾਲ ਕੀਤਾ ਹੈ । ਤਕਰੀਬਨ 7 ਕਰੋੜ ਦੇ  ਵਿਕਾਸ ਕੰਮ ਪਾਉਣ ਦੇ ਬਾਵਜੂਦ ਵੀ ਕਈ ਕਾਂਗਰਸੀ ਕੌਸਲਰ ਨਾਰਾਜ਼ ਹਨ। ਉਹਨਾਂ ਦੱਸਿਆ ਕਿ ਨਗਰ ਕੌਸਲ ਵਿੱਚ ਬਿਜਲੀ ਦਾ ਸਮਾਨ ਤਕਰੀਬਨ ਇੱਕ ਸਾਲ ਤੋ ਨਹੀ ਖਰੀਦਿਆ ਜਾ ਰਿਹਾ। ਰੌਸ਼ਨੀਆਂ ਦਾ ਸ਼ਹਿਰ ਜਗਰਾਉ ਅੱਜ ਸਟਰੀਟ ਲਾਈਟਾਂ ਨੂੰ ਤਰਸ ਰਿਹਾ ਹੈ। ਕਈ ਵਾਰਡਾਂ ਵਿੱਚ ਸਟਰੀਟ ਲਾਈਟ ਦਾ ਕੋਈ ਪ੍ਰਬੰਧ ਨਹੀ ਹੈ।ਨਗਰ ਕੌਸਲ ਦੀਆਂ ਫਰਵਰੀ ‘ਚ ਹੋਈਆ ਚੋਣਾਂ ਤੋ ਕਈ ਮਹੀਨੇ ਪਹਿਲਾ ਤੋ ਹੀ ਬਿਜਲੀ ਦਾ ਸਮਾਨ ਗਾਇਬ ਹੈ ਅਤੇ ਚੋਣਾਂ ਤੋ ਬਾਅਦ ਆਸ ਜਾਗੀ ਸੀ ਕਿ ਸਟਰੀਟ ਲਾਈਟਾਂ ਦਾ ਕੰਮ ਸਹੀ ਤਰੀਕੇ ਨਾਲ ਚੱਲੇਗਾ ਪਰ ਸਮਾਨ ਨਾ ਹੋਣ ਕਾਰਨ ਸਟਰੀਟ ਲਾਈਟਾਂ ਦਾ ਹਾਲ ਬਦ ਤੋ ਬਦਤਰ ਹੁੰਦਾ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਸਟਰੀਟ ਲਾਈਟਾਂ ਵੱਲ ਈ.ਓ ਤੇ ਪ੍ਰਧਾਨ ਦਾ ਕੋਈ ਵੀ ਧਿਆਨ ਨਹੀ ਹੈ।