ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਗਰਾਉਂ ਰੇਂਜ ਅਫਸਰ ਮੋਹਨ ਸਿੰਘ ਅਤੇ ਸਮੂਹ ਸਟਾਫ ਵੱਲੋਂ ਸਾਇੰਸ ਕਾਲਜ ਜਗਰਾਉਂ ਵਿੱਚ ਵੱਡੀ ਪੱਧਰ ਤੇ ਬੂਟੇ ਲਾ ਕੇ ਮਨਾਇਆ ਵਣ ਉਤਸਵ

ਰੇਂਜਰ ਅਫਸਰ ਨਾਲ ਮਿਲ ਕੇ ਦਾ ਗਰੀਨ ਪੰਜਾਬ ਮਿਸ਼ਨ ਟੀਮ ਨੇ ਵੀ ਲਾਏ  4500 ਬੂਟੇ
[ ਜਗਰਾਉਂ 24 ਅਗਸਤ  ( ਜਸਮੇਲ ਗ਼ਾਲਿਬ/ ਮਨਜਿੰਦਰ ਗਿੱਲ  )ਪੰਜਾਬ ਸਰਕਾਰ ਵੱਲੋਂ 71 ਵਾਂ ਵਣ ਮਹਾਂ ਉਤਸਵ ਮੋਹਾਲੀ ਵਿਚ ਮਨਾਇਆ ਜਾ ਰਿਹਾ ਹੈ ਇਸੇ ਲੜੀ ਵਿਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਦੀਆਂ ਸਾਰੀਆਂ ਰੇਂਜਾ, ਬਲਾਕਾਂ, ਬੀਟਾਂ ਦੇ ਇੰਚਾਰਜਾਂ ਵੱਲੋਂ ਆਪਣੇ ਆਪਣੇ ਇਲਾਕੇ ਵਿੱਚ ਵਣ ਮਹਾਉਤਸਵ ਮਨਾਇਆ, ਸਰਕਾਰੀ ਹੁਕਮਾਂ ਨੂੰ ਮੁੱਖ ਰੱਖਦੇ ਹੋਏ 24-8-21 ਨੂੰ ਜਗਰਾਉਂ ਵਿੱਚ ਰੇਂਜ ਅਫਸਰ ਸਰਦਾਰ ਮੋਹਨ ਸਿੰਘ ਜੀ ਅਤੇ ਸਮੂਹ ਸਟਾਫ ਵੱਲੋਂ ਸਾਇੰਸ ਕਾਲਜ ਜਗਰਾਉਂ ਵਿੱਚ ਵੱਡੀ ਪੱਧਰ ਤੇ ਬੂਟੇ ਲਗਾ ਕੇ ਵਣ ਮਹਾ ਉਤਸਵ ਮਨਾਇਆ ਗਿਆ .
ਜਿਸ ਵਿੱਚ ਨਾਨਕ ਬਗੀਚੀ ਵਿਚ 550 ਬੂਟੇ 30 ਪ੍ਰਕਾਰ ਦੇ,ਪਵਿੱਤਰ ਵਣ ਵਿਚ 400 ਬੂਟੇ ਅਤੇ ਔਕਸੀ ਪਾਰਕ 550 ਬੂਟੇ ਲਗਾਏ ਗਏ.
ਸਾਇੰਸ ਕਾਲਜ ਦੇ ਡਾਇਰੈਕਟਰ ਡਾ ਸੁਖਵਿੰਦਰ ਕੌਰ ,ਵਾਈਸ ਡਾਇਰੈਕਟਰ ਪ੍ਰੋਫੈਸਰ ਨਿਰਮਲ ਸਿੰਘ ਤੇ ਸਟਾਫ ਵੱਲੋਂ 71 ਵੇ ਵਣ ਮਹਾ ਉਤਸਵ ਵਿਚ ਵੱਧ ਚਡ਼੍ਹ ਕੇ ਯੋਗਦਾਨ ਪਾਇਆ ਗਿਆ ਅਤੇ ਜੰਗਲਾਤ ਵਿਭਾਗ ਦਾ ਧੰਨਵਾਦ ਕੀਤਾ ਗਿਆ .
ਇਸੇ ਤਰ੍ਹਾਂ ਰੇਂਜ ਅਫਸਰ ਸਰਦਾਰ ਮੋਹਨ ਸਿੰਘ ਦੇ ਸੱਦੇ ਉੱਪਰ ਗ੍ਰੀਨ ਪੰਜਾਬ ਮਿਸ਼ਨ ਦੀ ਟੀਮ ਨੇ ਭਾਗ ਲਿਆ ਅਤੇ ਰਲ ਮਿਲ ਕੇ 4500 ਬੂਟੇ ਲਗਾ ਕੇ ਵਣ ਮਹਾ ਉਤਸਵ ਮਨਾਇਆ ਜਿਸ ਵਿਚ ਪ੍ਰੋ ਕਰਮ ਸਿੰਘ ਸੰਧੂ, ਮੈਡਮ ਕੰਚਨ ਗੁਪਤਾ, ਸ੍ਰੀ ਕੇਵਲ ਮਲਹੋਤਰਾ ਅਤੇ ਸਤਪਾਲ ਸਿੰਘ ਦੇਹਡ਼ਕਾ ਹਾਜ਼ਰ ਹੋਏ  .
ਇਸ ਮੌਕੇ ਰੇਂਜਰ ਸਰਦਾਰ ਮੋਹਨ ਸਿੰਘ ਵੱਲੋਂ ਲੋਕਾਂ ਨੂੰ ਵਣ ਮਹਾ ਉਤਸਵ ਦੀਆਂ ਵਧਾਈਆਂ ਦਿੰਦੇ ਹੋਏ ਅਪੀਲ ਕੀਤੀ ਗਈ ਕਿ ਆਪਣੇ ਘਰਾਂ, ਮੋਟਰਾਂ ਅਤੇ ਖਾਲੀ ਪਈਆਂ ਥਾਵਾਂ ਤੇ ਪਵਿੱਤਰ ਵਣ ,ਨਾਨਕ ਬਗੀਚੀਆਂ ਅਤੇ ਆਕਸੀ ਪਾਰਕ ਸਰਕਾਰ ਦੁਆਰਾ ਚਲ ਰਹੀਆਂ ਸਕੀਮਾਂ ਤਹਿਤ ਸਰਕਾਰੀ ਨਰਸਰੀਆ ਨਾਲ ਮਿਲ ਕੇ ਲਗਾਏ ਜਾਣ ਤਾਂ ਕਿ ਵਾਤਾਵਰਣ ਨੂੰ ਸਾਫ ਸੁਥਰਾ ਕੀਤਾ ਜਾ ਸਕੇ,
ਇਸ ਮੌਕੇ ਗਰੀਨ ਪੰਜਾਬ ਮਿਸ਼ਨ ਟੀਮ,ਸਾਇੰਸ ਕਾਲਜ ਸਟਾਫ ਅਤੇ ਡੇਰਾ ਸੱਚਾ ਸੌਦਾ ਦੇ ਵੋਲੰਟੀਅਰਾ ਤੋ ਇਲਾਵਾ ਸਾਬਕਾ ਕੌਂਸਲਰ ਨਛੱਤਰ ਸਿੰਘ,ਬਲਾਕ ਅਫਸਰ ਸਵਰਨ ਸਿੰਘ, ਇਲਾਕਾ ਵਣ ਗਾਰਡ ਸੁਖਵੰਤ ਸਿੰਘ, ਕੁਲਵਿੰਦਰ ਸਿੰਘ, ਨੀਰਜ ਕੁਮਾਰ, ਜਸਵੀਰ ਸਿੰਘ, ਹਰਦਿਆਲ ਸਿੰਘ, ਮੇਲਾ ਸਿੰਘ,ਲਛਮਣ ਸਿੰਘ ਅਤੇ ਹੋਰ ਬਹੁਤ ਸਾਰੇ ਪਤਵੰਤੇ ਹਾਜਰ ਸਨ