You are here

ਸਵਰਗੀ ਫ਼ਕੀਰ ਮੁਹੰਮਦ (ਰਾਏਸਰ ਵਾਲੇ) ਦੀ (ਦੁਆ-ਫਾਤਿਹਾਅ) ਅੰਤਿਮ ਅਰਦਾਸ ਸਮੇਂ ਪੰਜਾਬ ਦੀਆਂ ਵੱਖ ਵੱਖ ਸ਼ਖ਼ਸੀਅਤਾਂ ਨੇ ਲਵਾਈ ਹਾਜ਼ਰੀ

1947 ਦੀ ਵੰਡ ਦੇ ਦੁਖਾਂਤ ਦਾ ਸਦਾ ਲਈ ਤੁਰ ਗਿਆ ਚਸ਼ਮਦੀਦ ਗਵਾਹ

ਮਹਿਲ ਕਲਾਂ/ਬਰਨਾਲਾ 15 ਨਵੰਬਰ ( ਗੁਰਸੇਵਕ ਸੋਹੀ )- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਸੂਬਾ ਮੀਡੀਆ ਇੰਚਾਰਜ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਦੇ ਪਿਤਾ ਸ੍ਰੀ ਫ਼ਕੀਰ ਮੁਹੰਮਦ ਜੀ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੀ (ਦੁਆ-ਫਾਤਿਹਾਅ) ਅੰਤਿਮ ਅਰਦਾਸ  ਨੇਡ਼ੇ ਬਾਗਵਾਲਾ ਪੀਰਖਾਨਾ ਮਹਿਲ ਕਲਾਂ ਵਿਖੇ ਹੋਈ। ਜਿਸ ਵਿੱਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੀਆਂ  ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਸਵ. ਫ਼ਕੀਰ ਮੁਹੰਮਦ (92) ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। 
ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਨਵਾਂ ਸ਼ਹਿਰ ਨੇ ਬੋਲਦਿਆਂ ਕਿਹਾ ਕਿ ਸਵਰਗੀ ਸ੍ਰੀ ਫ਼ਕੀਰ ਮੁਹੰਮਦ ਜੀ ਦਾ ਜਨਮ 1929 ਈਸਵੀ ਵਿੱਚ ਪਿੰਡ ਰਾਏਸਰ( ਬਰਨਾਲਾ) ਵਿਖੇ  ਹੋਇਆ। ਉਨ੍ਹਾਂ ਦੱਸਿਆ ਕਿ 1947 ਦੀ ਭਾਰਤ-ਪਾਕਿਸਤਾਨ ਵੰਡ ਦੌਰਾਨ ,ਉਨ੍ਹਾਂ ਦੀ ਉਮਰ 17-18 ਸਾਲ ਦੇ ਕਰੀਬ ਸੀ। ਉਸ ਸਮੇਂ ਦਾ ਖੂਨੀ ਮੰਜਰ, ਉਨ੍ਹਾਂ ਆਪਣੇ ਅੱਖੀਂ ਦੇਖਿਆ ਅਤੇ ਪਿੰਡੇ ਹੰਢਾਇਆ ਹੋਇਆ ਸੀ। ਉਨ੍ਹਾਂ ਦੀ ਮੌਤ ਦੇ ਨਾਲ ਹੀ 1947 ਦੀ ਵੰਡ ਦਾ ਇਤਿਹਾਸ ਵੀ ਉਨ੍ਹਾਂ ਦੇ ਨਾਲ ਹੀ ਦਫ਼ਨ ਹੋ ਗਿਆ।  
ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਸਿੰਘ ਲੁਧਿਆਣਾ ਨੇ ਕਿਹਾ ਕਿ ਸ੍ਰੀ ਫ਼ਕੀਰ ਮੁਹੰਮਦ ਆਪਣੇ ਪਿੱਛੇ ਆਪਣਾ ਪਰਿਵਾਰ 3 ਬੇਟੇ, ਬੂਟਾ ਮੁਹੰਮਦ, ਡਾ ਮਿੱਠੂ ਮੁਹੰਮਦ, ਡਾ ਕਾਕਾ ਖ਼ਾਨ ,2 ਬੇਟੀਆਂ, ਬੀਬੀ ਨਿਆਮਤੇ, ਜਾਨੋ ਬੇਗਮ, 5 ਪੋਤਰੇ,ਡਾ ਮੁਹੰਮਦ ਸਾਬਰ ਅਲੀ (ਕੈਨੇਡਾ), ਡਾ ਮੁਹੰਮਦ ਦਿਲਸ਼ਾਦ ਅਲੀ,ਮੁਹੰਮਦ ਸ਼ਮਸ਼ੇਰ ਅਲੀ,ਮੁਹੰਮਦ ਅਰਸ਼ਦ ਅਲੀ, ਮੁਹੰਮਦ ਅਸ਼ਰਫ਼ ਅਲੀ, 2 ਪੋਤਰੀਆਂ ਡਾ ਯਾਸਮੀਨ ਅਲੀ ਅਤੇ ਨਜ਼ਮਾਂ ਬੇਗਮ ਨੂੰ ਰੋਂਦਿਆਂ ਛੱਡ ਕੇ ਸੱਚਖੰਡ (ਜੰਨਤ) ਵਿੱਚ ਜਾ ਬਿਰਾਜੇ ਹਨ ।ਬੀ ਕੇ ਯੂ ਡਕੌਂਦਾ ਦੇ ਜਗਰਾਜ ਸਿੰਘ ,ਲੋਕ ਸੰਗਰਾਮ ਮੋਰਚੇ ਦੇ ਕਨਵੀਨਰ ਨਰੈਣ ਦੱਤ, ਐਮ ਐਲ ਏ ਕੁਲਵੰਤ ਸਿੰਘ ਪੰਡੋਰੀ, ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਾਹਿਬਾਨ,ਵੱਖ ਵੱਖ ਕਲੱਬਾਂ ਦੇ ਪ੍ਰਧਾਨ, ਜ਼ਿਲ੍ਹਾ ਸੰਗਰੂਰ-ਬਰਨਾਲਾ-ਲੁਧਿਆਣਾ ਮੋਗਾ-ਜਗਰਾਉਂ-ਸੇਰਪੁਰ-ਮਲੇਰਕੋਟਲਾ ਅਤੇ ਮਹਿਲ ਕਲਾਂ ਦੇ ਸਮੂਹ ਪੱਤਰਕਾਰ ਸਾਹਿਬਾਨ,ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਵੱਖ ਵੱਖ ਜ਼ਿਲ੍ਹਿਆਂ ਦੀਆਂ ਸਮੂਹ ਜ਼ਿਲ੍ਹਾ ਕਮੇਟੀਆਂ ,ਸਮੂਹ ਬਲਾਕ ਕਮੇਟੀਆਂ ,ਦੇ ਡਾਕਟਰ ਜਿਨ੍ਹਾਂ ਵਿਚ ਵਿਸ਼ੇਸ਼ ਤੌਰ ਤੇ ਡਾ ਦੀਦਾਰ ਸਿੰਘ ਜੀ ਮੁਕਤਸਰ ਆਰਗੇਨਾਈਜੇਰ ਸੈਕਟਰੀ ਪੰਜਾਬ, ਡਾ ਜਗਦੇਵ ਸਿੰਘ ਚਾਹਲ ਸੂਬਾ ਆਗੂ ਫਰੀਦਕੋਟ ,ਡਾ ਮਹਿੰਦਰ ਸਿੰਘ ਜੀ ਮੋਗਾ ਡਾ ਧਰਮਪਾਲ ਸਿੰਘ ਜੀ ਭਵਾਨੀਗੜ੍ਹ, ਡਾ ਰਛਪਾਲ ਸਿੰਘ ਸੰਧੂ ਪ੍ਰਧਾਨ ਜਿਲ੍ਹਾ ਫਰੀਦਕੋਟ, ਡਾ ਗੁਰਚੇਤ ਸਿੰਘ ਮਚਾਕੀ ਸਕੱਤਰ, ਡਾ ਗੁਰਨੈਬ ਸਿੰਘ ਜੀ ਮੱਲਾ ਪ੍ਰਧਾਨ ਬਾਜਾਖਾਨਾ, ਡਾ ਭਗਵੰਤ ਬੜੂੰਦੀ ਵਾਇਸ ਚੇਅਰਮੈਨ ਲੁਧਿਆਣਾ, ਡਾ ਬਲਕਾਰ ਕਟਾਰੀਆ ਜਿਲ੍ਹਾ ਪ੍ਰਧਾਨ ਨਵਾਂ ਸਹਿਰ, ਡਾ ਤਰਸੇਮ ਲਾਲ ਜੀ, ਡਾਕਟਰ ਸਹਿਗਲ ਨਵਾਂ ਸਹਿਰ, ਡਾ ਅਮਰਜੀਤ ਸਿੰਘ ਕੁੱਕੂ ਮਹਿਲ ਕਲਾਂ,ਡਾ ਬਲਜਿੰਦਰ ਸਿੰਘ ਪ੍ਰਧਾਨ  ਮਲੇਰਕੋਟਲਾ, ਡਾ.ਪਰਦੀਪ ਕੁਮਾਰ  ਪ੍ਰਧਾਨ ਅਹਿਮਦਗੜ੍ਹ, ਡਾ ਜਸਵੰਤ ਸਿੰਘ ਜਿਲ੍ਹਾ ਕੈਸ਼ੀਅਰ ਸੰਗਰੂਰ, ਡਾ ਪ੍ਰਗਟ ਸਿੰਘ ਮਾਛੀਕੇ ਸੂਬਾ ਕਮੇਟੀ ਮੈਂਬਰ ਆਦਿ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸ਼ੋਕ ਸੰਦੇਸ਼ ਭੇਜਣ ਵਾਲਿਆਂ ਵਿੱਚ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ, ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਹਲਕਾ ਇੰਚਾਰਜ ਬਲਬੀਰ ਸਿੰਘ ਘੁੰਨਸ ਕੈਂਡੀਡੇਟ ਚਮਕੌਰ ਸਿੰਘ ਬੀਰ,ਸਰਪੰਚ ਜਸਵਿੰਦਰ ਸਿੰਘ ਰਾਏਸਰ (ਕਨੇਡਾ),ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ, ਟਰੱਕ ਯੂਨੀਅਨ ਮਹਿਲ ਕਲਾਂ ਦੇ ਅਰਸ਼ਦੀਪ ਸਿੰਘ ਬਿੱਟੂ, ਨੇ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ।