ਲੋਕ ਸੇਵਾ ਸੁਸਾਇਟੀ ਵੱਲੋਂ ਕੋਰੋਨਾ ਵੈਕਸੀਨ ਕੈਂਪ ਲਗਾਇਆ

ਜਗਰਾਓਂ 26 ਅਗਸਤ ( ਅਮਿਤ ਖੰਨਾ ) ਲੋਕ ਸੇਵਾ ਸੁਸਾਇਟੀ ਵੱਲੋਂ ਅੱਜ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਦੀ ਅਗਵਾਈ ਹੇਠ ਖ਼ਾਲਸਾ ਸਕੂਲ ਲੜਕੇ ਵਿਖੇ ਤੀਸਰਾ ਕੋਰੋਨਾ ਵੈਕਸੀਨ ਕੈਂਪ ਲਗਾਇਆ ਗਿਆ। ਸਿਵਲ ਹਸਪਤਾਲ ਜਗਰਾਓਂ ਦੇ ਸਹਿਯੋਗ ਨਾਲ ਲਗਾਏ ਇਸ ਕੈਂਪ ਦਾ ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਨੇ ਆਪਣੇ ਕਰ ਕਮਲਾਂ ਨਾਲ ਉਦਘਾਟਨ ਕੀਤਾ। ਉਨ•ਾਂ ਕਿਹਾ ਕਿ ਸਾਡੇ ਦੇਸ਼ ਦੇ ਹੋਣਹਾਰ ਵਿਗਿਆਨੀਆਂ ਨੇ ਕੋਰੋਨਾ ਦੀ ਬਿਮਾਰੀ ਤੋਂ ਬਚਾਉਣ ਲਈ ਬੜੀ ਸਖ਼ਤ ਮਿਹਨਤ ਕਰ ਕੇ ਇਹ ਵੈਕਸੀਨ ਸਾਨੂੰ ਦਿੱਤੀ ਹੈ ਸਾਨੂੰ ਇਸ ਵੈਕਸੀਨ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਲੈਣਾ ਚਾਹੀਦਾ ਹੈ। ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ ਨੇ ਕਿਹਾ ਕਿ ਵੈਕਸੀਨ ਦੀ ਕਮੀ ਹੋਣ ਕਾਰਨ ਅੱਜ ਸਿਰਫ਼ ਹਸਪਤਾਲ ਵੱਲੋਂ 250 ਵਿਅਕਤੀਆਂ ਲਈ ਵੈਕਸੀਨ ਮਿਲੀ ਸੀ ਅਤੇ ਸਾਰੇ ਵਿਅਕਤੀਆਂ ਨੂੰ ਕੈਂਪ ਤੋਂ ਪਹਿਲਾਂ ਪਾਰਦਰਸ਼ੀ ਢੰਗ ਨਾਲ ਟੋਕਨ ਵੰਡ ਕੇ ਟੀਕਾ ਲਗਾਇਆ ਗਿਆ ਹੈ। ਉਨ•ਾਂ ਕਿਹਾ ਕਿ ਹੋਰ ਵੈਕਸੀਨ ਮਿਲਣ ’ਤੇ ਜਲਦ ਕੈਂਪ ਲਗਾਇਆ ਜਾਵੇਗਾ। ਇਸ ਮੌਕੇ ਸਿਵਲ ਹਸਪਤਾਲ ਦੀ ਟੀਮ ਵਿਚ ਜਸਪ੍ਰੀਤ ਸਿੰਘ, ਅਮਨਦੀਪ ਸਿੰਘ, ਕੁਲਵੰਤ ਕੌਰ ਤੇ ਪ੍ਰਵੀਨ ਕੌਰ ਸਮੇਤ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਮਨੋਜ ਗਰਗ, ਮੁਕੇਸ਼ ਗੁਪਤਾ, ਮਨੋਹਰ ਸਿੰਘ ਟੱਕਰ, ਪ੍ਰਵੀਨ ਮਿੱਤਲ, ਡਾ: ਭਾਰਤ ਭੂਸ਼ਨ ਬਾਂਸਲ, ਜਸਵੰਤ ਸਿੰਘ, ਡਾ: ਗੁਰਦਰਸ਼ਨ ਮਿੱਤਲ, ਕੈਪਟਨ ਨਰੇਸ਼ ਵਰਮਾ, ਪ੍ਰਵੀਨ ਗਰਗ ਆਦਿ ਹਾਜ਼ਰ ਸਨ।