ਜਗਰਾਉਂ ਪੁਲਸ ਵੱਲੋਂ ਲੁੱਟ ਖੋਹ ਅਤੇ ਚੋਰੀ ਕਰਨ ਵਾਲਾ ਗਰੋਹ ਕਾਬੂ

 ਜਗਰਾਉਂ, 05 ਅਗਸਤ (ਅਮਿਤ ਖੰਨਾ ) : ਪੁਲੀਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸ. ਐੱਸ. ਪੀ. ਚਰਨਜੀਤ ਸਿੰਘ ਸੋਹਲ ਵੱਲੋਂ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਡੀ. ਐੱਸ. ਪੀ. ਜਤਿੰਦਰਜੀਤ ਸਿੰਘ ਦੀ ਅਗਵਾਈ ਹੇਠ  (ਅੰਡਰ ਟ੍ਰੇਨਿੰਗ ) ਡੀ. ਐੱਸ. ਪੀ. ਹਰਸ਼ਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਪੁਲਸ ਪਾਰਟੀ ਦੇ ਐੱਸ. ਆਈ. ਅਮਰਜੀਤ ਸਿੰਘ ਇੰਚਾਰਜ ਚੌਕੀ ਬੱਸ ਸਟੈਂਡ ਨੂੰ ਨਸ਼ੇੜੀ ਚੋਰਾਂ ਨੂੰ ਕਾਬੂ ਕਰਨ ਵਿਚ ਭਾਰੀ ਸਫਲਤਾ ਮਿਲੀ ।  ਪੁਲੀਸ ਵੱਲੋਂ ਗਗਨਦੀਪ ਸਿੰਘ , ਬੇਅੰਤ ਸਿੰਘ , ਰੁਪਿੰਦਰ ਸਿੰਘ , ਪ੍ਰਕਾਸ਼ ਬਹਾਦਰ , ਬਲਦੇਵ ਸਿੰਘ , ਲਵਜੀਤ ਸਿੰਘ , ਹਰਪ੍ਰੀਤ ਸਿੰਘ ਅਤੇ ਵੀਰਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ । ਗ੍ਰਿਫ਼ਤਾਰ ਕੀਤੇ ਹੋਏ ਨੌਜਵਾਨਾਂ ਪਾਸੋਂ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਤੇ ਚੋਰੀ ਕੀਤੇ ਹੋਏ ਚੌਲਾਂ ਦੀਆਂ ਬੋਰੀਆਂ ਬਰਾਮਦ ਹੋਈਆਂ ਹਨ । ਜੋ ਕਿ ਆਪਣੇ ਨਸ਼ੇ ਦੀ ਪੂਰਤੀ ਲਈ ਰੋਜ਼ਾਨਾ ਦਿਨ ਰਾਤ ਵੱਖ ਵੱਖ ਸਮਿਆਂ ਤੇ ਵੱਖ ਵੱਖ ਸ਼ੈਲਰਾਂ ਵਿੱਚੋਂ ਸਪੈਸ਼ਲ ਲੱਗਣ ਸਮੇਂ ਅਨਾਜ ਦੀ ਢੋਆ ਢੁਆਈ ਕਰਦੇ ਸਮੇਂ ਰਸਤੇ ਵਿਚੋਂ ਜਾਂਦੀਆਂ ਗੱਡੀਆਂ  ਵਿੱਚੋਂ ਬੋਰੀਆਂ ਚੋਰੀ ਕਰ ਲੈਂਦੇ ਸਨ ।ਪੁਲੀਸ ਵੱਲੋਂ ਜਦ ਇਨ੍ਹਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਇਨ੍ਹਾਂ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਰਾਈਸ ਮਿੱਲ ਜਗਰਾਓਂ ਵਿਚ ਕੰਧ ਨੂੰ ਪਾੜ ਲਗਾ ਕੇ ਕਈ ਦਿਨ ਲਗਾਤਾਰ ਇਹ ਬੋਰੀਆਂ ਚੋਰੀ ਕਰਦੇ ਰਹੇ । ਸ਼ੈੱਲਰ ਮਾਲਕਾਂ ਨੂੰ ਜਦ ਇਸ ਸਬੰਧੀ ਪਤਾ ਲੱਗਾ ਤਾਂ ਉਨ੍ਹਾਂ ਨੇ ਵੇਖਿਆ ਕਿ 1500 ਬੋਰੀਆਂ ਚੋਰੀ ਹੋਈਆਂ ਹਨ । ਸ਼ੈੱਲਰ ਮਾਲਕਾਂ ਵੱਲੋਂ ਅਣਪਛਾਤੇ ਵਿਅਕਤੀ ਦੇ ਵਿਰੁੱਧ ਥਾਣਾ ਸਿਟੀ ਵਿਖੇ ਮਾਮਲਾ ਦਰਜ ਕਰਵਾਇਆ ਗਿਆ ਸੀ । ਪੁੱਛਗਿੱਛ ਕਰਨ ਤੇ ਪਤਾ ਲੱਗਾ ਕਿ ਇਨ੍ਹਾਂ ਮੁਲਜ਼ਮਾਂ ਵੱਲੋਂ ਅਪ੍ਰੈਲ ਮਹੀਨੇ ਦੇ ਸ਼ੁਰੂ ਵਿੱਚ ਸ਼ੈੱਲਰ ਦੀ ਕੰਧ ਵਿੱਚ ਪਾੜ ਲਗਾ ਕੇ ਕਾਫ਼ੀ ਬੋਰੀਆਂ ਚੋਰੀ ਕੀਤੀਆਂ ਗਈਆਂ ਸਨ ਅਤੇ ਇਹ ਚੌਲਾਂ ਦੀਆਂ ਭਰੀਆਂ ਬੋਰੀਆਂ ਨੂੰ ਬਲਦੇਵ ਸਿੰਘ ਜੋ ਕਿ ਕਰਿਆਨਾ ਸਟੋਰ ਸ਼ੇਰਪੁਰਾ ਰੋਡ ਤੇ ਚਲਾਉਂਦਾ ਹੈ ਨੂੰ ਵੇਚ ਦਿੰਦੇ ਸਨ । ਪੁਲੀਸ ਵੱਲੋਂ ਬਲਦੇਵ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਪੰਜ ਬੋਰੀਆਂ ਚੌਲਾਂ ਦੀਆਂ ਬਰਾਮਦ ਕੀਤੀਅਾਂ ਹਨ   ,  ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਉੱਪਰ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ ।  ਡੀ. ਐੱਸ. ਪੀ. ਹਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਦਾ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਲੈ ਕੇ ਹੋਰ ਸਖ਼ਤੀ ਨਾਲ ਪੁੱਛ ਗਿੱਛ ਪੁੱਛਗਿੱਛ ਕੀਤੀ ਜਾਵੇਗੀ ।  ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਹੋਰ ਵੀ ਕਈ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ ।