ਇਨਸਾਫ਼ ਲਈ ਧਰਨਾ 116ਵੇਂ ਦਿਨ ਵੀ ਜਾਰੀ !

ਹਲਕਾ ਵਿਧਾਇਕ ਬੀਬੀ ਮਾਣੂੰਕੇ ਅਸਤੀਫਾ ਦੇਵੇ-ਸੰਘਰਸ਼ ਕਮੇਟੀ
ਜਗਰਾਉਂ 16 ਜੁਲਾਈ( ਗੁਰਕੀਰਤ ਜਗਰਾਉਂ ) ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਜਸਦੇਵ ਸਿੰਘ ਲਲਤੋਂ, ਪੰਜਾਬ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਬੂਟਾ ਸਿੰਘ ਚਕਰ, ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਆਗੂ ਬਲ਼ਦੇਵ ਸਿੰਘ, ਭਾਰਤੀ ਕਿਸਾਨ ਯੂਨੀਅਨ(ਡਕੌਂਦਾ) ਦੇ ਲੋਕਲ ਆਗੂ ਜੱਗਾ ਸਿੰਘ ਢਿਲੋਂ ਤੇ ਰਾਮਤੀਰਥ ਸਿੰਘ ਲੀਲ੍ਹਾ ਨੇ ਪ੍ਰੈਸ ਨੂੰ ਜਾਰੀ ਇੱਕ ਬਿਆਨ ਰਾਹੀਂ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਤੋਂ ਤੁਰੰਤ ਪ੍ਰਭਾਵ ਅਸਤੀਫਾ ਮੰਗਿਆ ਹੈ ਕਿਉਂਕਿ ਜੇਕਰ ਵਿਧਾਇਕਾ ਬੀਬੀ ਆਮ ਲੋਕਾਂ ਦੇ ਜ਼ਾਇਜ਼ ਮਾਮਲਿਆਂ ਨੂੰ ਹੱਲ਼ ਕਰਵਾ ਕੇ ਲੋਕਾਂ ਨੂੰ ਨਿਆਂ ਨਹੀਂ ਦਿਵਾ ਸਕਦੀ ਅਤੇ ਵਿਧਾਇਕਾ ਦੀ ਹਾਈ ਕਮਾਂਡ ਵਿੱਚ ਕਿਤੇ ਸੁਣਵਾਈ ਨਹੀਂ ਹੈ ਤਾਂ ਬੀਬੀ ਮਾਣੂੰਕੇ ਨੂੰ ਤੁਰੰਤ ਪ੍ਰਭਾਵ ਅਸਤੀਫਾ ਦੇ ਦੇਣਾ ਚਾਹੀਦਾ ਹੈ। ਆਗੂਆਂ ਨੇ ਕਿਹਾ ਕਿ 23 ਮਾਰਚ ਤੋਂ ਥਾਣਾ ਸਿਟੀ ਮੂਹਰੇ ਸ਼ੁਰੂ ਕੀਤਾ ਅਣਮਿਥੇ ਸਮੇਂ ਦਾ ਧਰਨਾ ਅੱਜ116ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ ਹੈ ਅਤੇ ਪ੍ਰਸਤਾਵਿਤ ਪ੍ਰੋਗਰਾਮ ਅਨੁਸਾਰ ਜਨਤਕ ਜੱਥੇਬੰਦੀਆਂ ਵਲੋਂ ਰਿਸ ਵਜੋਂ 22 ਜੁਲਾਈ ਨੂੰ ਹਲਕਾ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ ਦੇ ਘਰ ਦਾ ਘਿਰਾਓ ਕਰਨ ਦਾ ਅੈਲ਼ਾਨ ਵੀ ਕੀਤਾ ਗਿਆ। ਪ੍ਰੈਸ ਨੂੰ ਜਾਰੀ ਇੱਕ ਵੱਖਰੇ ਬਿਅਾਨ 'ਚ ਮੁਦਈ ਮੁਕੱਦਮਾ ਇਕਬਾਲ ਸਿੰਘ ਰਸੂਲਪੁਰ, ਦਰਸ਼ਨ ਸਿੰਘ ਧਾਲੀਵਾਲ ਤੇ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੇ ਆਪਣੇ ਦੁੱਖਾਂ-ਦਰਦਾਂ ਦੇ ਨਿਪਟਾਰੇ ਲਈ ਬੀਬੀ ਮਾਣੂੰਕੇ ਨੂੰ ਵੋਟਾਂ ਪਾਕੇ ਅੈਮ.ਅੈਲ਼.ਏ. ਬਣਾਇਆ ਸੀ ਪਰ ਜੇਕਰ ਅੈਮ.ਅੈਲ਼.ਏ. ਲੋਕਾਂ ਦੀਆਂ ਮੁਸੀਬਤਾਂ ਹੱਲ਼ ਨਹੀਂ ਕਰ ਸਕਦੀ ਤਾਂ ਉਸ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਤਾਂ ਕਿ ਲੋਕ ਕਿਸੇ ਯੋਗ ਵਿਅਕਤੀ ਨੂੰ ਚੁਣ ਸਕਣ, ਜੋ ਲੋਕਾਂ ਦੇ ਦੁੱਖਾਂ ਦਾ ਨਿਪਟਾਰਾ ਕਰਨ ਦੇ ਯੋਗ ਹੋਵੇ। ਇਸ ਸਮੇਂ ਬੀਕੇਯੂ (ਡਕੌਂਦਾ) ਦੇ ਆਗੂ ਰਾਮਤੀਰਥ ਸਿੰਘ ਲੀਲ੍ਹਾ ਤੇ ਬਾਬਾ ਬੰਤਾ ਸਿੰਘ ਡੱਲਾ, ਕੁੰਢਾ ਸਿੰਘ ਕਾਉਂਕੇ, ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ (ਰਜ਼ਿ.) ਦੇ ਆਗੂ ਹਰੀ ਸਿੰਘ ਚਚਰਾੜੀ ਤੇ ਅੰਗਰੇਜ਼ ਸਿੰਘ, ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲ਼ਣ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬਲਵਿੰਦਰ ਸਿੰਘ ਕੋਠੇ ਪੋਨਾ ਤੇ ਜਿੰਦਰ ਸਿੰਘ ਮਾਣੂੰਕੇ, ਜਬਰ ਜੁਲਮ ਵਿਰੋਧੀ ਫਰੰਟ ਦੇ ਆਗੂ ਕੁਲਦੀਪ ਸਿੰਘ ਚੌਹਾਨ, ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਬਖਤੌਰ ਸਿੰਘ, ਦਸਮੇਸ਼ ਕਿਸਾਨ ਯੂਨੀਅਨ ਦੇ ਅਮਰਜੀਤ ਸਿੰਘ, ਮੇਵਾ ਸਿੰਘ, ਜੱਥੇਦਾਰ ਚੜ੍ਤ ਸਿੰਘ ਬਾਰਦੇਕੇ, ਜੱਥੇਦਾਰ ਮੋਹਣ ਸਿੰਘ, ਲੈਕਚਰਾਰ ਹਰਭਜਨ ਸਿੰਘ, ਜਗਰੂਪ ਸਿੰਘ ਨੇ ਕਿਹਾ ਕਿ ਸਿਰਫ਼ ਇਲਾਕੇ ਦੇ ਲੋਕ ਹੀ ਨਹੀਂ ਸਗੋਂ ਸਮੁੱਚੇ ਪੰਜਾਬ ਦੇ ਲੋਕ ਥੋੜ੍ਹੇ ਸਮੇਂ ਦੇ ਅੰਦਰ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਅੱਕ ਚੁੱਕੇ ਹਨ। ਜ਼ਿਕਰਯੋਗ ਹੈ ਕਿ ਸਥਾਨਕ ਥਾਣੇ ਮੂਹਰੇ ਪੱਕਾ ਮੋਰਚਾ ਲਗਾਈ ਬੈਠੇ ਧਰਨਾਕਾਰੀਆਂ ਨੇ 22 ਜੁਲਾਈ ਨੂੰ ਹਲਕਾ ਵਿਧਾਇਕ ਦੇ ਘਰ ਦਾ ਘਿਰਾਓ ਕਰਕੇ ਆਪਣਾ ਰੋਸ ਦਰਜ ਕਰਵਾਉਣਗੇ।