ਵਾਤਾਵਰਨ ਨੂੰ ਸਾਫ ਰੱਖਣ ਲਈ 11 ਰੁੱਖ ਲਗਾਏ ਗਏ
ਜਗਰਾਓਂ, 6 ਅਗਸਤ (ਅਮਿਤ ਖੰਨਾ) ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਜਨਮ ਅਸਥਾਨ ਅਯੋਧਿਆ ਵਿੱਚ ਬਣਾਏ ਜਾ ਰਹੇ ਸ਼੍ਰੀ ਰਾਮ ਮੰਦਰ ਭੂਮੀ ਪੂਜਨ ਦੀ ਪਹਿਲੀ ਵਰੇਗੰਢ ਸ਼੍ਰੀ ਅਗਰਸੇਨ ਸਮਿਤੀ (ਰਜਿ) ਜਗਰਾਉਂ ਦੇ ਸਮੂਹ ਮੈਂਬਰਾਂ ਦੁਆਰਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਸੰਸਥਾ ਦੇ ਚੇਅਰਮੈਨ ਅਮਿਤ ਸਿੰਗਲ ਅਤੇ ਪ੍ਰਧਾਨ ਪੀਯੂਸ਼ ਗਰਗ ਨੇ ਦੱਸਿਆ ਕਿ ਸੰਸਥਾ ਦੀ ਪਹਿਲੀ ਵਰੇਗੰਢ ਤੇ ਪ੍ਰਾਚੀਨ ਸ਼ਿਵ ਮੰਦਿਰ ਪੁਰਾਣੀ ਦਾਣਾ ਮੰਡੀ ਵਿੱਖੇ ਭਗਵਾਨ ਸ਼੍ਰੀ ਰਾਮਚੰਦਰ ਜੀ ਅਤੇ ਸ਼੍ਰੀ ਰਾਮਚੰਦਰ ਜੀ ਦੇ ਵੰਸ਼ਜ ਮਹਾਰਾਜਾ ਅਗਰਸੇਨ ਜੀ ਦੀ ਆਰਤੀ ਕੀਤੀ ਗਈ ਅਤੇ ਪ੍ਰਸ਼ਾਦ ਵੰਡਿਆ ਗਿਆ । ਇਸ ਮੌਕੇ ਜਾਣਕਾਰੀ ਦਿੰਦਿਆਂ ਵਾਈਸ ਚੇਅਰਮੈਨ ਜਿਤੇਂਦਰ ਗਰਗ ਅਤੇ ਮੀਤ ਪ੍ਰਧਾਨ ਅਨਮੋਲ ਗਰਗ ਨੇ ਦੱਸਿਆ ਕਿ ਗ੍ਰੀਨ ਪੰਜਾਬ ਮਿਸ਼ਨ ਟੀਮ ਦੇ ਸਹਿਯੋਗ ਨਾਲ ਬੱਸ ਸਟੈਂਡ 'ਤੇ 11 ਬੂਟੇ ਵੀ ਲਗਾਏ ਗਏ ਹਨ ਤਾਂ ਜੋ ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਈ ਰੱਖਿਆ ਜਾ ਸਕੇ। ਸੰਸਥਾ ਦੇ ਸਕੱਤਰ ਅੰਕੁਸ਼ ਮਿੱਤਲ ਨੇ ਦੱਸਿਆ ਕਿ ਇਸ ਸ਼ੁਭ ਦਿਹਾੜੇ ਤੇ ਸੰਜੀਵ ਬਾਂਸਲ ਨੇ ਸੰਸਥਾ ਦੀ ਮੈਂਬਰਸ਼ਿਪ ਲਈ ਅਤੇ ਸੰਗਠਨ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਉਹ ਸਮਾਜ ਦੀ ਬਿਹਤਰੀ ਲਈ ਸੰਸਥਾ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੰਮ ਕਰਨਗੇ । ਇਸ ਮੌਕੇ ਸੰਸਥਾ ਦੇ ਮੀਤ ਪ੍ਰਧਾਨ ਗੌਰਵ ਸਿੰਗਲਾ, ਜਨਰਲ ਸਕੱਤਰ ਕਮਲਦੀਪ ਬਾਂਸਲ, ਕੈਸ਼ੀਅਰ ਮੋਹਿਤ ਗੋਇਲ, ਸੋਸ਼ਲ ਮੀਡੀਆ ਇੰਚਾਰਜ ਪ੍ਰਦੁਮਨ ਬਾਂਸਲ, ਸਹਿ-ਸਕੱਤਰ ਪੁਨੀਤ ਬਾਂਸਲ ਅਤੇ ਦੀਪਕ ਗੋਇਲ ਡੀਕੇ, ਦਫਤਰ ਇੰਚਾਰਜ ਜਤਿਨ ਸਿੰਗਲਾ, ਕਾਰਜਕਾਰੀ ਮੈਂਬਰ ਸੰਜੀਵ ਬਾਂਸਲ, ਦੀਪਕ ਗੋਇਲ, ਪਿਯੂਸ਼ ਮਿੱਤਲ, ਅਮਿਤ ਬਾਂਸਲ, ਵੈਭਵ ਬਾਂਸਲ ਜੈਨ, ਸੰਜੀਵ ਬਾਂਸਲ ਮੌਜੂਦ ਹਨ।