You are here

ਅਕਾਲੀ ਦਲ ਨੇ ਕੀਤਾ ਖਿਡਾਰਨ ਸਿਮਰਨਜੀਤ ਕੌਰ ਦਾ ਸਨਮਾਨ

ਜਗਰਾਓਂ, 6 ਅਗਸਤ (ਅਮਿਤ ਖੰਨਾ) ਜਪਾਨ ਵਿਚ ਚੱਲ ਰਹੀਆਂ ਓਲੰਪੀਅਨ ਖੇਡਾਂ ਵਿਚ ਭਾਗ ਲੈਣ ਵਾਲੀ ਮੁੱਕੇਬਾਜ਼ ਸਿਮਰਨਜੀਤ ਕੌਰ ਦਾ ਅਕਾਲੀ ਦਲ ਨੇ ਵੀਰਵਾਰ ਸਨਮਾਨ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਐੱਸਆਰ ਕਲੇਰ ਅਤੇ ਜ਼ਿਲ•ਾ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਪਿੰਡ ਚੱਕਰ ਦੀ ਇਸ ਹੋਣਹਾਰ ਬੇਟੀ ਨੇ ਉਲੰਪਿਕ ਖੇਡਾਂ ਵਿੱਚ ਭਾਗ ਲੈ ਕੇ ਪੂਰੇ ਦੇਸ਼ ਦਾ ਮਾਣ ਵਧਾਇਆ ਹੈ। ਉਨਾਂ• ਕਿਹਾ ਕਿ ਖੇਡ ਵਿਚ ਜਿੱਤ ਹਾਰ ਤਾਂ ਬਣੀ ਰਹਿੰਦੀ ਹੈ ਪਰ ਪਹਿਲੀ ਵਾਰ ਦੇਸ਼ ਦੀ ਅਗਵਾਈ ਕਰਨੀ ਬਹੁਤ ਮਾਣ ਵਾਲੀ ਗੱਲ ਹੈ। ਉਨਾਂ• ਖਿਡਾਰਨ ਸਿਮਰਨਜੀਤ ਕੌਰ ਦੀ ਹੌਸਲਾ ਅਫਜ਼ਾਈ ਕਰਦਿਆਂ ਭਵਿੱਖ ਵਿਚ ਹੋਣ ਵਾਲੇ ਮੁਕਾਬਲਿਆਂ ਵਿਚ ਹੋਰ ਹਿੰਮਤ ਨਾਲ ਖੇਡਣ ਦੀ ਪੇ੍ਰਰਨਾ ਦਿੱਤੀ। ਇਸ ਮੌਕੇ ਸਾਬਕਾ ਚੇਅਰਮੈਨ ਚੰਦ ਸਿੰਘ ਡੱਲਾ, ਸਰਕਲ ਪ੍ਰਧਾਨ ਮਲਕੀਤ ਸਿੰਘ ਹਠੂਰ, ਪਿੰ੍ਸੀਪਲ ਡਾ. ਬਲਵੰਤ ਸਿੰਘ ਸੰਧੂ, ਸਾਬਕਾ ਸਰਪੰਚ ਰਣਧੀਰ ਸਿੰਘ ਚੱਕਰ, ਬਲਰਾਜ ਸਿੰਘ ਗਿੱਲ ਚੱਕਰ, ਭਗਵਾਨ ਸਿੰਘ ਚੱਕਰ, ਦਰਸ਼ਨ ਸਿੰਘ ਪੰਡਤ, ਰਛਪਾਲ ਸਿੰਘ ਚੱਕਰ, ਪੰਚ ਮਹਿੰਦਰ ਸਿੰਘ, ਝਲਮਣ ਸਿੰਘ ਬਾਠ, ਬਲਾਕ ਸੰਮਤੀ ਮੈਂਬਰ ਬੁੱਧ ਸਿੰਘ, ਡਾਇਰੈਕਟਰ ਬਲਜੀਤ ਸਿੰਘ ਹਠੂਰ, ਸੁਖਵਿੰਦਰ ਸਿੰਘ ਹਠੂਰ ਸਮੇਤ ਸਿਮਰਨਜੀਤ ਕੌਰ ਦਾ ਪਰਿਵਾਰ ਵੀ ਹਾਜ਼ਰ ਸੀ।