ਭਾਰਤ

ਹਰਬੰਸ ਸਿੰਘ ਵੱਲੋਂ ਟਿਕਰੀ ਬਾਰਡਰ ਤੇ ਪੱਕਾ ਸ਼ੈੱਡ ਬਣਾ ਕੇ ਦੇਣ ਲਈ ਧੰਨਵਾਦ  -ਮਾਸਟਰ ਮਹਿੰਦਰ ਸਿੰਘ ਕਮਾਲਪੁਰਾ  

ਟਿਕਰੀ ਬਾਰਡਰ  / ਦਿੱਲੀ , ਅਪ੍ਰੈਲ 2021 -(ਇਕਬਾਲ ਸਿੰਘ ਰਸੂਲਪੁਰ/ ਮਨਜਿੰਦਰ ਗਿੱਲ)  

ਹਰਬੰਸ ਸਿੰਘ ਪੁੱਤਰ ਬਾਬਾ ਅਰਜਨ ਸਿੰਘ  ਪਿਛਲੇ ਦਿਨੀ ਜਦੋਂ ਵਿਦੇਸ਼ ਤੋਂ ਪੰਜਾਬ ਆਏ ਤਾਂ ਉਹ  ਟਿੱਕਰੀ ਬਾਰਡਰ ਉੱਪਰ ਗੇੜਾ ਮਾਰਨ ਗਏ। ਇਕਾਈ ਪਿੰਡ ਬੋਪਾਰਾਏ ਖੁਰਦ ਬਲਾਕ ਰਾਏਕੋਟ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜੋ ਕਿ ਉਹਨਾਂ ਦਾ ਆਪਣਾ ਪਿੰਡ ਹੈ।ਸਮੂਹ ਨਗਰ ਨਿਵਾਸੀਆਂ ਸਹਿਯੋਗ ਅਤੇ ਰਾਇ ਨਾਲ ਇੱਕ ਮਜਬੂਤ ਪੱਕਾ ਰਹਿਣ ਲਈ ਸ਼ੈੱਡ ਬਣਾਇਆ ਗਿਆ। ਇਸ ਪ੍ਰੋਗਰਾਮ ਵਿੱਚ ਹਰਬੰਸ ਸਿੰਘ ਪੁੱਤਰ ਬਾਬਾ ਅਰਜਨ ਸਿੰਘ ਵੱਲੋਂ ਵਿਸ਼ੇਸ਼ ਤੌਰ ਸਹਾਇਤਾ ਕੀਤੀ ਗਈ। ਇਸ ਤੋਂ ਇਲਾਵਾ ਬਿਜਲੀ ਵਾਲੇ ਪੱਖੇ,ਵਾਟਰ ਕੂਲਰ,ਫਰਿੱਜ, ਕੂਲਰ ਆਦਿ ਦੀ ਸਹਾਇਤਾ ਕੀਤੀ ਗਈ। ਇਸ ਮਦਦ ਲਈ ਹਰਬੰਸ ਸਿੰਘ ਅਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕੀਤਾ ਜਾਂਦਾ ਹੈ।ਵੱਲੋਂ: ਮਹਿੰਦਰ ਸਿੰਘ ਕਮਾਲਪੁਰਾ ਪ੍ਰਧਾਨ ਰਾਏਕੋਟ ਬਲਾਕ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ,ਗੁਰਜੀਤ ਸਿੰਘ ਪ੍ਰਧਾਨ ਇਕਾਈ ਪਿੰਡ ਬੋਪਾਰਾਏ ਖੁਰਦ, ਸੁਰਜੀਤ ਕੌਰ ਪ੍ਰਧਾਨ ਇਕਾਈ ਪਿੰਡ ਬੋਪਾਰਾਏ ਖੁਰਦ (ਇਸਤਰੀ ਵਿੰਗ),ਪੰਚਾਇਤ ਪਿੰਡ ਬੋਪਾਰਾਏ ਖੁਰਦ, ਪਿੰਡ ਬੋਪਾਰਾਏ ਖੁਰਦ ਦੀਆਂ ਬਾਕੀ ਸਾਰੀਆਂ ਸਤਿਕਾਰਯੋਗ ਸੰਸਥਾਵਾਂ ਅਤੇ ਸਮੂਹ ਨਗਰ ਨਿਵਾਸੀ।

ਸਿੰਘੂ ਬਾਰਡਰ ਦਿੱਲੀ ਵਿਖੇ ਕਿਸਾਨਾਂ ਵਲੋਂ ਬਣਾਏ ਆਰਜੀ ਮਕਾਨਾਂ ਨੂੰ ਲੱਗੀ ਅੱਗ

ਸਿੰਘੂ ਬਾਰਡਰ / ਦਿੱਲੀ, ਅਪ੍ਰੈਲ 2021 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

ਸਿੰਘੂ ਬਾਰਡਰ ਦਿੱਲੀ ਵਿਖੇ ਚੱਲ ਰਹੇ ਕਿਸਾਨ ਮੋਰਚੇ ਚ ਕਿਸਾਨਾਂ ਵਲੋਂ ਬਣਾਏ ਆਰਜੀ ਮਕਾਨਾਂ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ। ਚਸ਼ਮਦੀਦ ਲੋਕਾਂ ਅਨੁਸਾਰ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਅੱਗ ਲਗਾਈ ਅਤੇ ਫ਼ਰਾਰ ਹੋ ਗਏ। ਇਸ ਘਟਨਾ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਅਤੇ ਕਿਸਾਨਾਂ ਦੀ ਰੋਜ਼ਾਨਾ ਵਰਤੋਂ ਵਾਲਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਹੈ। ਘਟਨਾ ਸਥਾਨ 'ਤੇ ਕਿਸਾਨ ਜਗਜੀਤ ਸਿੰਘ ਡੱਲੇਵਾਲ, ਬਲਦੇਵ ਸਿੰਘ ਸਿਰਸਾ ਸਮੇਤ ਵੱਖ-ਵੱਖ ਆਗੂਆਂ ਨੇ ਪਹੁੰਚ ਕੇ ਸ਼ਾਂਤੀ ਪੂਰਵਕ ਚੱਲ ਰਹੇ ਅੰਦੋਲਨ ਦਾ ਮਾਹੌਲ ਖ਼ਰਾਬ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਦੀ ਨਿਖੇਧੀ ਕੀਤੀ।

ਰੁੱਖ ਨਹੀਂ ਤਾਂ ਮਨੁੱਖ ਨਹੀਂ - ਆਓ ਧਰਤੀ ਮਾਂ ਦੀ ਸੇਵਾ ਲਈ ਅੱਗੇ ਵਧੀਏ-ਅਮਨਜੀਤ ਸਿੰਘ ਖਹਿਰਾ 

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ  

ਦੁਨੀਆਂ ਵਿੱਚ ਵਸਣ ਵਾਲੇ ਸਾਰੇ ਪੰਜਾਬੀਆਂ ਨੂੰ ਅਤੇ ਖਾਸ ਕਰ ਗੁਰੂ ਨਾਨਕ ਨਾਮਲੇਵਾ ਸਾਧ ਸੰਗਤ ਜੀ ਤੁਹਾਨੂੰ ਸਭ ਨੂੰ ਖ਼ਾਲਸੇ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ  ।

ਦਾਸ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਿ ਸਮੁੱਚੀ ਲੁਕਾਈ ਉਪਰ ਖ਼ਾਲਸੇ ਦਾ ਨਵਾਂ ਸਾਲ ਖੁਸ਼ੀਆਂ ਖੇੜੇ ਲੈ ਕੇ ਆਵੇ  ।

ਅੱਜ ਖ਼ਾਲਸੇ ਦੇ ਜਨਮ ਦਿਨ ਉੱਪਰ ਇਕ ਨਵੀਂ ਸ਼ੁਰੂਆਤ ਕਰਨ ਲਈ ਮੈਂ ਤੁਹਾਡੇ ਵਿਚਕਾਰ ਆਪਣੀ ਗੱਲਬਾਤ ਰੱਖਣ ਲਈ ਹਾਜ਼ਰ ਹੋਇਆ ਹਾਂ  ।

ਤੁਹਾਨੂੰ ਸਭ ਨੂੰ ਪਤੈ ਕਿ ਪੰਜਾਬ ਅੰਦਰ ਸਿਆਸਤਦਾਨ ਲੋਕਾਂ ਦੀ ਲੁੱਟ ਗੁੰਡਾਗਰਦੀ ਸਰਕਾਰ ਦੀ ਅਣਦੇਖੀ ਕਾਰਨ ਭਿਆਨਕ ਬਿਮਾਰੀਆਂ ਨੇ ਪੈਰ ਪਸਾਰ ਲਏ ਹਨ। ਜੇਕਰ ਅੱਜ ਅਸੀਂ ਕਿਸੇ ਵੀ ਸਿਹਤ ਵਿਗਿਆਨੀ ਨਾਲ ਗੱਲ ਕਰਦੇ ਹਾਂ ਤਾਂ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਪੰਜਾਬ ਅੰਦਰ ਪਾਣੀ ਦਾ ਘਟਣਾ ਪਰਦੂਸ਼ਿਤ ਹਵਾ ਦਾ ਵਧਣਾ ਗੰਦੇ ਪਾਣੀ ਦੀ ਵਰਤੋਂ ਅਤੇ ਸਾਡੀ ਖੁਰਾਕ ਵਿਚ ਮਾੜੇ ਤੱਤਾਂ ਦਾ ਆ ਜਾਣਾ ਕਾਰਨ ਬਣੇ ਹਨ  ।

ਮੈਂ ਆਪਣੀ ਆਉਂਦੀ ਗੱਲਬਾਤ ਵਿੱਚ ਇਸ ਸਾਰੇ ਵਿਸ਼ਿਆਂ ਨੂੰ ਕੱਲੇ ਕੱਲੇ ਨੂੰ ਤੁਹਾਡੇ ਨਾਲ ਜ਼ਰੂਰ ਵਿਚਾਰਾਂਗਾ। ਜਿਸ ਨੇ ਸਾਡੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਹੈ ।

ਅੱਜ ਦੀ ਗਲ ਵਿੱਚ ਮੈਂ ਤੁਹਾਡੇ ਨਾਲ ਖਾਸ ਗੱਲ ਜੋ ਖ਼ਾਲਸੇ ਦੇ ਜਨਮ ਦਿਨ ਨੂੰ ਮੁੱਖ ਰੱਖ ਕੇ ਕਰਨਾ ਚਾਹੁੰਦਾ ਹਾਂ ਓ ਏ ਹੈ ਕਿ ਸਾਨੂੰ ਪੰਜਾਬ ਅੰਦਰ ਅਤੇ ਜਿੱਥੇ ਵੀ ਅਸੀਂ ਵੱਸਦੇ ਹਾਂ ਕੁਦਰਤ ਅਤੇ ਆਲੇ ਦੁਆਲੇ ਦਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ ਸਾਡੀ ਸੰਸਥਾ ਪੰਜਾਬ ਅੰਦਰ ਘਰ -ਘਰ, ਪਰਿਵਾਰ -ਪਰਿਵਾਰ ,ਵਾਰਡ ਵਾਰਡ, ਪਿੰਡ- ਪਿੰਡ ਤੇ ਸ਼ਹਿਰ- ਸ਼ਹਿਰ ਨਾਲ ਜੁੜ ਕੇ ਇਸ ਤੰਦਰੁਸਤੀ ਨੂੰ ਬਹਾਲ ਕਰਨ ਲਈ ਉਪਰਾਲੇ ਕਰ ਰਹੀ ਹੈ । ਅਸੀਂ ਪਿਛਲੇ ਇਕ ਸਾਲ ਤੋਂ ਜਗਰਾਓਂ ਹਲਕੇ ਦੇ ਪਿੰਡਾਂ ਅਤੇ ਸ਼ਹਿਰ ਵਿੱਚ ਰੁੱਖ ਲਗਵਾ ਰਹੇ ਹਾਂ ਸਾਡੀ ਸੰਸਥਾ ਹੈ ਦਾ ਗ੍ਰੀਨ ਪੰਜਾਬ ਮਿਸ਼ਨ ਟੀਮ  ।

ਦਾ ਗ੍ਰੀਨ ਪੰਜਾਬ ਮਿਸ਼ਨ ਟੀਮ ਪਿਛਲੇ ਸਾਲ ਕਈ ਇਸ ਤਰ੍ਹਾਂ ਦੇ ਪ੍ਰਾਜੈਕਟ ਜਿਨ੍ਹਾਂ ਦਾ ਜਗਰਾਉਂ ਅੰਦਰ ਹੋਣਾ ਅਸੰਭਵ ਨਹੀਂ ਸੀ ਕਰ ਦਿੱਤੇ ਹਨ । 

ਮੈਂ ਉਦਾਹਰਣ ਤੌਰ ਤੇ ਤੁਹਾਡਾ ਧਿਆਨ ਦਿਵਾਉਣਾ ਚਾਹਾਂਗਾ ਕੁਝ ਉਨ੍ਹਾਂ ਕੰਮਾਂ ਜਿਹੜੇ ਦਾ ਗਰੀਨ ਪੰਜਾਬ ਮਿਸ਼ਨ ਟੀਮ ਨੇ ਪਿਛਲੇ ਸਾਲ ਦੇ ਵਿੱਚ ਸ਼ੁਰੂ ਕੀਤੇ ਹਨ ਅਤੇ ਉਨ੍ਹਾਂ ਦੀ ਦੇਖ ਰੇਖ ਹੋ ਰਹੀ ਹੈ 

 130 ਰੁੱਖ ਤਹਿਸੀਲ ਕੰਪਲੈਕਸ ਜਗਰਾਓਂ ਜੋ ਕਿ 276 ਦਿਨ ਦੇ ਹੋ ਗਏ ਹਨ 

 550 ਰੁੱਖ ਸੋਹੀਆਂ ਪਿੰਡ ਜੋ ਕਿ 215 ਦਿਨ ਦੇ ਹੋ ਗਏ ਹਨ  

 550 ਰੁੱਖ ਖ਼ਾਲਸਾ ਸਕੂਲ ਜਗਰਾਉਂ 142 ਦਿਨ ਦੇ ਹੋ ਗਏ ਹਨ 

 10000 ਰੁੱਖ ਸਾਇੰਸ ਕਾਲਜ ਜਗਰਾਉਂ ਜੋ 95 ਦਿਨ ਦੇ ਹੋ ਗਏ ਹਨ  

ਅਤੇ ਹੋਰ ਵੀ ਕੋਠੇ ਸ਼ੇਰਜੰਗ ਦੀ ਸੜਕ ਉਪਰ ਟ੍ਰੀ ਗਾਰਡਾਂ ਨਾਲ ਰੁੱਖ ਲਾਉਣਾ ਬਰਥਡੇਅ ,ਐਨੀਵਰਸੀਜ਼ ਤੇ ਹੋਰ ਸ਼ਹਿਰ ਦੇ ਬਹੁਤ ਮਹੱਤਵਪੂਰਨ ਥਾਵਾਂ ਉੱਤੇ ਸਿੰਗਲ ਤ੍ਰਿਵੈਣੀਆਂ ਅਤੇ ਹੋਰ ਪੌਦੇ ਲਾਉਣਾ ਦਰੱਖਤਾਂ ਪਤੀ, ਪਾਣੀ ਦੀ ਸੰਭਾਲ ਪ੍ਰਤੀ ਥਾਂ ਥਾਂ ਤੇ ਅਵੇਰਨੈੱਸ ਦੇ ਕੈਂਪ ਲਗਾਉਣਾ ਇਹ ਸਭ ਸਾਡੀ ਟੀਮ ਅਤੇ ਲੋਕਾਂ ਦੇ ਸਹਿਯੋਗ ਨਾਲ ਚੱਲ ਰਿਹਾ ਹੈ। ਸਾਡੀ ਟੀਮ ਦਾ ਸੰਕਲਪ ਹੈ ਕਿ ਪੰਜਾਬ ਨੂੰ 33% ਨਾਲ ਹਰਿਆ ਭਰਿਆ ਕਰਨਾ ਜੇਕਰ ਅਸੀਂ ਆਉਂਦੇ ਪੰਜ ਸਾਲਾਂ ਵਿਚ 33% ਉੱਪਰ ਰੁੱਖ ਲਗਾ ਦਿੰਦੇ ਹਾਂ ਤੇ ਅਸੀਂ ਦਸਾਂ ਸਾਲਾਂ ਬਾਅਦ ਆਪਣੇ ਬੱਚਿਆਂ ਦਾ ਫੀਚਰ ਸਿਹਤ ਅਤੇ ਖੁਸ਼ਹਾਲੀ ਨੂੰ ਵਾਪਸ ਲਿਆ ਸਕਦੇ ਹਾਂ। 

ਮੇਰੀ ਸਨਿਮਰ ਬੇਨਤੀ ਹੈ ਕਿ ਦੁਨੀਆਂ ਵਿੱਚ ਵਸਣ ਵਾਲੇ ਜੋ ਪੰਜਾਬ ਦੀ ਧਰਤੀ ਨੂੰ ਪਿਆਰ ਕਰਦੇ ਹਨ ਉਹ ਦਾ ਗ੍ਰੀਨ ਪੰਜਾਬ ਮਿਸ਼ਨ ਟੀਮ ਨਾਲ ਜੁੜ ਕੇ ਮੈਂਬਰ ਬਣ ਕੇ ਆਪ ਦਾ ਦਸਵੰਧ ਇਹ ਚੰਗੇ ਕਾਰਜ ਵੱਲ ਲਾਉਣ ਕਿਉਂਕਿ ਧਰਤੀ ਮਾਂ ਦੀ ਸੇਵਾ ਹੀ ਇੱਕ ਅਜਿਹਾ ਕਾਰਜ ਹੈ  ਜੋ ਸਾਨੂੰ ਬੀਮਾਰੀਆਂ ਤੋਂ ਬਚਣ ਅਤੇ ਸਾਡੇ ਚੰਗੇ ਭਵਿੱਖ ਵੱਲ ਲੈ ਕੇ ਜਾਵੇਗਾ।

ਅੱਜ ਸਿਰਫ ਏਨਾ ਹੀ ਦਾ ਗ੍ਰੀਨ ਪੰਜਾਬ ਮਿਸ਼ਨ ਟੀਮ ਦੇ UK , CANADA ਅਤੇ USA ਵਿਚ ਮੈਂਬਰ ਬਣਨ ਲਈ ਇੰਗਲੈਂਡ ਦੇ ਇਸ ਨੰਬਰ 00447775486841 ਵ੍ਹੱਟਸਐਪ ਰਾਹੀਂ ਈਮੇਲ amanjitkhaira1@gmail.com ਰਾਹੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ

ਪੰਜਾਬ ਅੰਦਰ ਦਾ ਗ੍ਰੀਨ ਪੰਜਾਬ ਮਿਸ਼ਨ ਟੀਮ ਤੇ ਮੁੱਖ ਸੇਵਾਦਾਰ ਸਰਦਾਰ ਸਤਪਾਲ ਸਿੰਘ ਦੇਹਡ਼ਕਾ ਨਾਲ ਇਸ ਨੰਬਰ 00919464710076 ਤੇ ਸੰਪਰਕ ਕਰ ਸਕਦੇ ਹੋ  

ਆਖ਼ਰ ਵਿੱਚ ਫਿਰ ਖ਼ਾਲਸਾ ਸਾਜਣਾ ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਆਓ ਧਰਤੀ ਮਾਂ ਦੀ ਸੇਵਾ ਲਈ ਅੱਗੇ ਵਧੀਏ  

ਧੰਨਵਾਦ 

 

ਅਮਨਜੀਤ ਸਿੰਘ ਖਹਿਰਾ  

ਆਡਿਟਰ ਜਨ ਸ਼ਕਤੀ ਨਿਊਜ਼ ਪੰਜਾਬ  

ਗਲੋਬਲ ਅੰਬੈਸਡਰ ਦਾ ਗ੍ਰੀਨ ਪੰਜਾਬ ਮਿਸ਼ਨ ਟੀਮ  

Bank on Holidays April 2021

16 ਅਪ੍ਰੈਲ ਤਕ ਬੰਦ ਰਹਿਣਗੇ ਬੈਂਕ, 

 ਸਿਰਫ਼ ਇਕ ਦਿਨ ਹੋਵੇਗਾ ਕੰਮਕਾਜ, ਦੇਖੋ ਛੁੱਟੀਆਂ ਦੀ ਲਿਸਟ

ਨਵੀਂ ਦਿੱਲੀ, ਅਪ੍ਰੈਲ 2021- (ਏਜੰਸੀ )   ਜੇ ਤੁਹਾਡੇ ਕੋਲ ਕੁਝ ਵੱਡਾ ਬੈਂਕਿੰਗ ਕੰਮ ਹੈ, ਤਾਂ ਬਹੁਤ ਸਾਰੇ ਰਾਜਾਂ ਵਿੱਚ ਇਹ ਸੰਭਾਵਨਾ ਹੈ ਕਿ ਸੋਮਵਾਰ 10 ਅਪ੍ਰੈਲ ਤੋਂ 16 ਅਪ੍ਰੈਲ ਦੇ ਵਿਚਕਾਰ ਸਿਰਫ ਕਾਰਜਕਾਰੀ ਦਿਨ ਹੋਵੇਗਾ। 10 ਅਪ੍ਰੈਲ ਤੋਂ 16 ਅਪ੍ਰੈਲ ਤੱਕ ਬੈਂਕ 6 ਦਿਨਾਂ ਲਈ ਬੰਦ ਰਹਿਣਗੇ।

ਵੱਖ-ਵੱਖ ਰਾਜਾਂ ਵਿੱਚ ਬੈਂਕ ਦੀਆਂ ਛੁੱਟੀਆਂ ਵੱਖਰੀਆਂ ਹੁੰਦੀਆਂ ਹਨ ਅਤੇ ਨਾਲ ਹੀ ਸਾਰੀਆਂ ਬੈਂਕਿੰਗ ਕੰਪਨੀਆਂ ਦੁਆਰਾ ਨਹੀਂ ਵੇਖੀਆਂ ਜਾਂਦੀਆਂ। ਬੈਂਕਿੰਗ ਦੀਆਂ ਛੁੱਟੀਆਂ ਵਿਸ਼ੇਸ਼ ਰਾਜਾਂ ਵਿੱਚ ਮਨਾਏ ਜਾ ਰਹੇ ਤਿਉਹਾਰਾਂ ਜਾਂ ਉਨ੍ਹਾਂ ਰਾਜਾਂ ਵਿੱਚ ਖਾਸ ਸਮਾਗਮਾਂ ਦੇ ਨੋਟੀਫਿਕੇਸ਼ਨ ਉੱਤੇ ਵੀ ਨਿਰਭਰ ਕਰਦੀਆਂ ਹਨ।

6 ਦਿਨ ਬੰਦ ਰਹਿਣਗੇ ਬੈਂਕ

10 ਅਪ੍ਰੈਲ : ਦੂਜਾ ਸ਼ਨਿਚਰਵਾਰ

11 ਅਪ੍ਰੈਲ : ਐਤਵਾਰ

13 ਅਪ੍ਰੈਲ : ਪਹਿਲਾ ਨਰਾਤਾ, ਵਿਸਾਖੀ, ਗੁੜੀ ਪੜਵਾ, ਤੇਲਗੂ ਨਵਾਂ ਸਾਲ/ ਉਗਾੜੀ ਫੈਸਟੀਵਲ, ਸ਼ੇਰੋਬਾ

14 ਅਪ੍ਰੈਲ : ਡਾ. ਭੀਮਰਾਓ ਅੰਬੇਡਕਰ ਜੈਅੰਤੀ, ਤਾਮਿਲ ਨਵਾਂ ਸਾਲ/ ਵਿਸ਼ੂ/ ਬੀਜੂ ਫੈਸਟੀਵਲ/ ਸ਼ੇਰੋਬਾ/ ਬੀਹੂ

15 ਅਪ੍ਰੈਲ : ਹਿਮਾਚਲ ਦਿਵਸ/ ਬੰਗਾਲੀ ਨਾਵਾਂ ਸਾਲ/ ਬੀਹੂ, ਸਰਹੁਲ

16 ਅਪ੍ਰੈਲ : ਬੀਹੂ

ਫਿਰ ਵੀ ਤੁਸੀਂ ਆਪਣੇ ਸੂਬੇ ਦੇ ਅਨੁਸਾਰ ਗਜ਼ਟਿਡ ਛੁੱਟੀਆਂ ਚੈੱਕ ਜ਼ਰੂਰ ਕਰੋ ਜਿਸ ਨਾਲ ਤੁਹਾਨੂੰ ਇਹ ਜਾਣਨ ਵਿਚ ਮਦਦ ਮਿਲੇਗੀ ਕਿ ਬੈਂਕ ਕੰਮ ਕਰ ਰਹੇ ਹਨ ਜਾਂ ਉੱਥੇ ਛੁੱਟੀ ਹੈ।

Kisan Protest ;ਅਲਵਰ ਘਟਨਾ ਭਾਜਪਾ ਦੀ ਇਕ ਸਾਜਿਸ਼ - ਕਿਸਾਨ ਆਗੂ ਰਾਕੇਸ਼ ਟਿਕੈਤ

ਨਵੀਂ ਦਿੱਲੀ , 2 ਅਪ੍ਰੈਲ 2021 -(ਏਜੰਸੀ ) 

 ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਦੇਸ਼ ਭਰ ਦੇ ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਹ ਹਮਲਾ ਅਲਵਰ ਵਿਚ ਹੋਇਆ ਹੈ, ਇਹ ਭਾਜਪਾ ਦੀ ਇਕ ਸਾਜਿਸ਼ ਸੀ ਜਿਸ ਦਾ ਪਰਦਾਫਾਸ਼ ਕੀਤਾ ਗਿਆ ਹੈ। ਘਟਨਾ ਵਿਚ ਸ਼ਾਮਲ ਹਮਲਾਵਰ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਸਰਗਰਮ ਕਾਰਕੁੰਨ ਹਨ ਅਤੇ ਸਥਾਨਕ ਸੰਸਦ ਮੈਂਬਰ ਬਾਲਕ ਨਾਥ ਅਤੇ ਸਤੀਸ਼ ਪੂਨੀਆ ਸੂਬਾ ਪ੍ਰਧਾਨ ਭਾਜਪਾ ਦੇ ਨਜ਼ਦੀਕੀ ਹਨ। ਇਹ ਸਾਜ਼ਿਸ਼ ਭੌਰ ਵਿਚ ਘੜੀ ਗਈ ਹੈ ।

SAD ਵਲੋਂ DSGMC ਚੋਣਾਂ ਲਈ 26 ਉਮੀਦਵਾਰਾਂ ਦਾ ਐਲਾਨ

ਨਵੀਂ ਦਿੱਲੀ, 2 ਅਪ੍ਰੈਲ 2021 -(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

 

25 ਅਪ੍ਰੈਲ ਨੂੰ ਹੋਣ ਜਾ ਰਹੀਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ  ਦੀਆਂ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ 26 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ, ਬਾਕੀ 20 ਸੀਟਾਂ ਦਾ ਛੇਤੀ ਐਲਾਨ ਕੀਤਾ ਜਾਵੇਗਾ |

Kisan Protest ; ਸੰਯੁਕਤ ਕਿਸਾਨ ਮੋਰਚਾ ਦੇ ਵੱਡੇ ਐਲਾਨ

ਨਵੀਂ ਦਿੱਲੀ ,ਅਪ੍ਰੈਲ 2021-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

ਖੇਤੀ ਕਾਨੂੰਨਾਂ ਦੇ ਵਿਰੁੱਧ ਛੇੜੇ ਸੰਘਰਸ਼ ਨੂੰ ਅਗੇ ਵਧਾਉਂਦੇ ਹੋਏ ਸੰਯੁਕਤ ਕਿਸਾਨ ਮੋਰਚਾ ਵਲੋਂ ਨਵੇ ਫੈਸਲੇ ਲੈਂਦੇ ਹੋਏ

5 ਅਪ੍ਰੈਲ ਨੂੰ ਐਫ. ਸੀ.ਆਈ .ਬਚਾਓ ਦਿਵਸ ਮਨਾਉਣ 

10 ਅਪ੍ਰੈਲ ਨੂੰ ਕੇ. ਐਮ. ਪੀ. ਨੂੰ 24 ਘੰਟੇ ਬੰਦ ਕਰਨ 

13 ਅਪ੍ਰੈਲ ਨੂੰ ਵਿਸਾਖੀ ਦਾ ਤਿਉਹਾਰ ਦਿੱਲੀ ਦੀਆਂ ਸਰਹੱਦਾ ‘ਤੇ ਮਨਾਉਣ 

14 ਅਪ੍ਰੈਲ ਨੂੰ ਡਾ. ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਤੇ ਸੰਵਿਧਾਨ ਬਚਾਓ ਦਿਵਸ ਮਨਾਉਣ 

1 ਮਈ ਨੂੰ ਮਜ਼ਦੂਰ ਦਿਵਸ ਦਿੱਲੀ ਮੋਰਚਿਆ ਤੇ ਮਨਾਉਣ

 ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਮਈ ਦੇ ਪਹਿਲੇ ਪੰਦਰਵਾੜੇ ਸੰਸਦ ਮਾਰਚ ਕਰਨ ਦਾ ਐਲਾਨ ਕੀਤਾ ਹੈ ।

Pan Aadhaar Link ; ਪੈਨ ਤੇ ਆਧਾਰ ਲਿੰਕ ਕਰਵਾਉਣ ਦੀ ਕੁਝ ਦਿਨਾਂ ਮਿਆਦ ਵਧੀ

ਨਵੀਂ ਦਿੱਲੀ ,ਅਪ੍ਰੈਲ 2021-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

 ਕੇਂਦਰ ਸਰਕਾਰ ਨੇ ਜਨਤਾ ਨੂੰ ਇਕ ਵਾਰ ਮੁੜ ਰਾਹਤ ਦਿੱਤੀ ਹੈ। ਜਿਨ੍ਹਾਂ ਲੋਕਾਂ ਨੇ ਹੁਣ ਤਕ ਪੈਨ ਕਾਰਡ ਤੇ ਆਧਾਰ ਕਾਰਡ ਨੂੰ ਲਿੰਕ ਨਹੀਂ ਕਰਵਾਇਆ ਹੈ। ਉਨ੍ਹਾਂ ਲੋਕਾਂ ਨੂੰ ਕੁਝ ਦਿਨਾਂ ਦੀ ਮੁਹਲਤ ਮਿਲ ਗਈ ਹੈ। ਗਵਰਨਮੈਂਟ ਨੇ ਪੈਨ ਤੇ ਆਧਾਰ ਕਾਰਡ ਨੂੰ ਲਿੰਕ ਕਰਵਾਉਣ ਦੀ ਮਿਆਦ ਨੂੰ ਅੱਗੇ ਵਧਾ ਦਿੱਤਾ ਹੈ। ਇਨਕਮ ਵਿਭਾਗ ਨੇ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ ਹੈ। ਇਨਕਮ ਟੈਕਸ ਡਿਪਾਰਟਮੈਂਟ ਨੇ ਦੱਸਿਆ ਕਿ ਸੈਂਟਰਲ ਗਵਰਨਮੈਂਟ ਨੇ ਪੈਨ ਕਾਰਡ ਨੂੰ ਲਿੰਕ ਕਰਵਾਉਣ ਦੀ ਮਿਆਦ 31 ਮਾਰਚ 2021 ਤੋਂ ਵਧਾ ਕੇ 30 ਜੂਨ 2021 ਕਰ ਦਿੱਤੀ ਹੈ। ਇਹ ਫ਼ੈਸਲਾ ਕੋਵਿਡ-19 ਮਹਾਮਾਰੀ ਨੂੰ ਦੇਖਦਿਆਂ ਲਿਆ ਗਿਆ ਹੈ।

ਸਰਕਾਰ ਦੇ ਇਸ ਫ਼ੈਸਲੇ ਤੋਂ ਹੁਣ ਜਨਤਾ ਨੂੰ ਪੈਨ ਕਾਰਡ ਤੇ ਆਧਾਰ ਲਿੰਕ ਕਰਵਾਉਣ ਲਈ ਤਿੰਨ ਮਹੀਨੇ ਦਾ ਸਮਾਂ ਹੋਰ ਮਿਲ ਗਿਆ ਹੈ। 30 ਜੂਨ 2021 ਤਕ ਲਿੰਕ ਨਾ ਕਰਵਾਉਣ 'ਤੇ ਪੈਨ ਕਾਰਡ ਖਰਾਬ ਹੋ ਜਾਵੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੈਨ ਤੇ ਆਧਾਰ ਲਿੰਕ ਕਰਵਾਉਣ ਦੀ ਅੰਤਿਮ ਤਾਰੀਕ 31 ਮਾਰਚ 2021 ਸੀ। ਜਿਸ ਕਾਰਨ ਬੁੱਧਵਾਰ ਨੂੰ ਇਨਕਮ ਵਿਭਾਗ ਦੀ ਵੈੱਬਸਾਈਟ ਕਾਫੀ ਯੂਜ਼ਰਜ਼ ਦੇ ਆਉਣ ਨਾਲ ਕਰੈਸ਼ ਹੋ ਗਈ ਸੀ। ਇਸ ਕਾਰਨ ਲੋਕਾਂ ਨੂੰ ਪਰੇਸ਼ਾਨ ਹੋਣਾ ਪਿਆ ਪਰ ਸਰਕਾਰ ਨੇ ਰਾਹਤ ਦਿੰਦਿਆਂ ਸਮੇਂ ਮਿਆਦ ਨੂੰ ਵੱਧਾ ਦਿੱਤਾ ਹੈ।

ਕਿਵੇਂ ਕਰੀਏ ਆਧਾਰ ਨੂੰ ਪੈਨ ਨਾਲ ਲਿੰਕ

ਸਭ ਤੋਂ ਪਹਿਲਾਂ ਇਨਕਮ ਟੈਕਸ ਦੀ ਵੈੱਬਸਾਈਟ www.incometaxindiaefiling.gov.in 'ਤੇ ਜਾਓ।

ਵੈੱਬਸਾਈਟ ਓਪਨ ਹੁੰਦਿਆਂ ਹੀ ਲਿੰਕ ਆਧਾਰ ਦੇ ਆਪਸ਼ਨ 'ਤੇ ਕਲਿੱਕ ਕਰੋ।

 ਇਕ ਨਵਾਂ ਟੈਬ ਓਪਨ ਹੋਵੇਗਾ, ਜਿਸ 'ਚ ਪੈਨ ਨੰਬਰ, ਆਧਾਰ ਨੰਬਰ 'ਤੇ ਨਾਂ ਪੁੱਛਿਆ ਜਾਵੇਗਾ।

ਡਿਟੇਲਸ ਤੇ ਕੈਪਚਾ ਕੋਡ ਭਰ ਕੇ ਸਬਮਿਟ 'ਤੇ ਕਲਿੱਕ ਕਰੋ।

ਤੁਹਾਡੇ ਮੋਬਾਈਲ ਨੰਬਰ 'ਤੇ ਲਿੰਕ ਹੋਣ ਦਾ ਮੈਸੇਜ ਆ ਜਾਵੇਗਾ।

ਕਿਵੇਂ ਕਰੀਏ ਆਫਲਾਨ ਪੈਨ ਨੂੰ ਆਧਾਰ ਨਾਲ ਲਿੰਕ

 ਸਭ ਤੋਂ ਪਹਿਲਾਂ ਮੋਬਾਈਲ ਮੈਸੇਜ ਆਪਸ਼ਨ ਖੋਲ੍ਹੋ ਜਿੱਥੇ UIDPN ਟਾਈਪ ਕਰੋ।

 ਫਿਰ ਸਪੇਸ ਦੇ ਕੇ ਆਪਣਾ ਪੈਨ ਨੰਬਰ ਤੇ ਆਧਾਰ ਕਾਰਡ ਨੰਬਰ ਲਿਖੋ।

 ਫਿਰ 567678 ਜਾਂ 56161 ਨੰਬਰ ;ਤੇ ਭੇਜ ਦਿਓ। ਲਿੰਕ ਹੋਣ 'ਤੇ ਮੋਬਾਈਲ 'ਤੇ ਐੱਸਐੱਮਐੱਸ ਆ ਜਾਵੇਗਾ।

DSGMC Election ; ਦਿੱਲੀ ਸਿੱਖ ਗੁਰਦੁਆਰਾ ਚੋਣਾਂ ’ਚ ਅਕਾਲੀ ਦਲ ਨੂੰ ਬਾਲਟੀ ਚੋਣ ਅਲਾਟ

ਨਵੀਂ ਦਿੱਲੀ, ਮਾਰਚ 2021-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

ਦਿੱਲੀ ਦਾ ਸਿਆਸੀ ਢਾਂਚਾ ਸਿੱਖਾਂ ਨਾਲ ਜੁੜੇ ਮਸਲੇ ’ਤੇ ਚੰਦ ਘੰਟਿਆਂ ’ਚ ਪੁੱਠੇ ਪਰਤ ਗਿਆ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਚੋਣਾਂ ਲਈ ਘੰਟਿਆਂ ਬੱਧੀ ਘਰੇੜ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੂੰ ਬਾਲਟੀ ਚੋਣ ਨਿਸ਼ਾਨ ਅਲਾਟ ਹੋ ਗਿਆ ਹੈ। ਜਿਸ ਦੀ ਜਾਣਕਾਰੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਸੂਤਰਾਂ ਨੇ ਕੀਤੀ ਹੈ। ਇਸ ਤੋਂ ਪਹਿਲਾਂ ਗੁਰਦੁਆਰਾ ਚੋਣ ਡਾਇਰਟੋਰੇਟ ਨੇ 25 ਅਪ੍ਰੈਲ ਨੂੰ ਹੋਣ ਵਾਲੇ ਚੋਣਾਂ ਸਬੰਧੀ ਨੋਟੀਫਿਕੇਸ਼ਨ ’ਚ ਅਕਾਲੀ ਦਲ ਨੂੰ ਚੋਣ ਨਿਸ਼ਾਨ ਅਲਾਟ ਨਹੀਂ ਕੀਤਾ ਸੀ। ਜਦੋਂ ਕਿ ਛੇ ਹੋਰਨਾਂ ਪਾਰਟੀਆਂ ਨੂੰ ਚੋਣ ਲੜਨ ਦੇ ਯੋਗ ਦੱਸਿਆ ਗਿਆ ਸੀ। ਆਖਿਆ ਜਾ ਰਿਹਾ ਸਿੱਖਾਂ ਦੀਆਂ ਧਾਰਮਿਕ ਸਫ਼ਾਂ ਨਾਲ ਜੁੜਿਆ ਮਸਲਾ ਮੀਡੀਆ ’ਤੇ ਭਖਣ ਕਰਕੇ ਦਿੱਲੀ ਸਰਕਾਰ ਨੂੰ ਬੈਕਫੁੱਟ ’ਤੇ ਆਉਣਾ ਪਿਆ। ਚੋਣ ਨਿਸ਼ਾਨ ਅਲਾਟ ਨਾ ਹੋਣ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਮਿਸ਼ਨ ਵੱਲੋਂ ਪਾਰਟੀ ਨੂੰ ਚੋਣ

SAD ਸੁਖਬੀਰ ਸਿੰਘ ਬਾਦਲ ਦੀ ਅਗਵਾਲੀ ਹੇਠਲੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੀਆਂ ਚੋਣਾਂ ਨਹੀਂ ਲੜ ਸਕੇਗਾ

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਲੀ ਹੇਠਲੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਲੜ ਸਕੇਗਾ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਦੀਆਂ ਚੋਣਾਂ 25 ਅਪਰੈਲ ਨੂੰ ਹੋਣਗੀਆਂ

ਜਿਹੜੀਆਂ ਪਾਰਟੀਆਂ ਮਾਨਤਾ ਪ੍ਰਾਪਤ ਚੋਣਾਂ ਲੜ ਸਕਦੀਆਂ ਹਨ, ਉਨ੍ਹਾਂ ਵਿੱਚ ਪੰਥਕ ਸੇਵਾ ਦਲ, ਆਮ ਅਕਾਲੀ ਦਲ, ਜਾਗੋ ਜਗ ਆਸਰਾ ਗੁਰੂ ਓਟ(ਜਥੇਦਾਰ ਸੰਤੋਖ ਸਿੰਘ), ਪੰਥਕ ਅਕਾਲੀ ਲਹਿਰ, ਸਿੱਖ ਸਦਭਾਵਨਾ ਦਲ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸ਼ਾਮਲ

ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ 3 ਨੂੰ

ਨਵੀਂ ਦਿੱਲੀ, ਮਾਰਚ 2021 (ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

ਅੱਜ ਦਿੱਲੀ ਸਰਕਾਰ ਦੇ ਗੁਰਦੁਆਰਿਆਂ ਦੇ ਮਾਮਲਿਆਂ ਬਾਰੇ ਵਿਭਾਗ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਵਾਲੀਆਂ ਪਾਰਟੀਆਂ ਦੀ ਜਾਰੀ ਸੂਚੀ ਵਿੱਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਲੀ ਹੇਠਲੇ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਨਹੀਂ ਹੈ। ਨਵੇਂ ਕਾਨੂੰਨ ਮੁਤਾਬਕ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਹੁਣ ਸਿਰਫ਼ ਧਾਰਮਿਕ ਪਾਰਟੀਆਂ ਹੀ ਲੜ ਸਕਦੀਆਂ ਹਨ। ਜਿਹੜੀਆਂ ਪਾਰਟੀਆਂ ਮਾਨਤਾ ਪ੍ਰਾਪਤ ਚੋਣਾਂ ਲੜ ਸਕਦੀਆਂ ਹਨ, ਉਨ੍ਹਾਂ ਵਿੱਚ ਪੰਥਕ ਸੇਵਾ ਦਲ, ਆਮ ਅਕਾਲੀ ਦਲ, ਜਾਗੋ ਜਗ ਆਸਰਾ ਗੁਰੂ ਓਟ(ਜਥੇਦਾਰ ਸੰਤੋਖ ਸਿੰਘ), ਪੰਥਕ ਅਕਾਲੀ ਲਹਿਰ, ਸਿੱਖ ਸਦਭਾਵਨਾ ਦਲ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸ਼ਾਮਲ ਹਨ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਦੀਆਂ ਚੋਣਾਂ 25 ਅਪਰੈਲ ਨੂੰ ਹੋਣਗੀਆਂ। ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਉਮੀਦਵਾਰ 7 ਅਪਰੈਲ ਤੱਕ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਹਨ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 8 ਅਪਰੈਲ ਨੂੰ ਕੀਤੀ ਜਾਏਗੀ ਅਤੇ ਉਮੀਦਵਾਰਾਂ ਲਈ ਨਾਂ ਵਾਪਸੀ ਦੀ ਆਖਰੀ ਤਰੀਕ 10 ਅਪਰੈਲ ਹੈ। ਵੋਟਾਂ ਦੀ ਗਿਣਤੀ 28 ਅਪਰੈਲ ਨੂੰ ਕੀਤੀ ਜਾਏਗੀ।

ਦਿੱਲੀ ਸਰਕਾਰ ਹੇਠ ਸੰਚਾਲਤ ਗੁਰਦੁਆਰਾ ਚੋਣ ਡਾਇਰਟੋਰੇਟ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਚੋਣਾਂ ਲਈ ਜਾਰੀ ਟੋਨੀਫਿਕੇਸ਼ਨ ’ਚ ਸ਼ੋ੍ਮਣੀ ਅਕਾਲੀ ਦਲ ਨੂੰ ਚੋਣ ਲੜਨ ਦੇ ਹੱਕ ਤੋਂ ਵਾਂਝਾ ਰੱਖਣ ਨਾਲ ਸਿੱਖ ਸਿਆਸਤ ਗਰਮਾ ਗਈ ਹੈ। ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਖ਼ਿਲਾਫ਼ ਰਣਨੀਤੀ ਲਈ 3 ਅਪਰੈਲ ਨੂੰ ਦਲ ਦੀ ਕੋਰ ਕਮੇਟੀ ਮੀਟਿੰਗ ਬੁਲਾ ਲਈ ਹੈ। ਦਰਅਸਲ ਕਿ ਦਿੱਲੀ ਸਰਕਾਰ ਅਧੀਨ ਸੰਚਾਲਤ ਗੁਰਦੁਆਰਾ ਚੋਣ ਡਾਇਰੈਕਟੋਰੇਟ ਵੱਲੋਂ ਚੋਣ ਸਬੰਧੀ ਜਾਰੀ ਨੋਟੀਫੀਕੇਸ਼ਨ ਮੁਤਾਬਕ ਚੋਣ ਲੜਨ ਦੇ ਯੋਗ ਪਾਰਟੀਆਂ ਦੀ ਸੂਚੀ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਸ਼ਾਮਲ ਨਹੀਂ ਹੈ। ਫੈਸਲੇ ਬਾਅਦ ਇਸ ਪੱਤਰਕਾਰ ਨਾਲ ਗੱਲਬਾਤ ਕਰਦੇ ਸ੍ਰੀ ਬਾਦਲ ਨੇ ਇਸ ਕਾਰਵਾਈ ਨੂੰ ਮੋਦੀ ਸਰਕਾਰ ਅਤੇ ਦਿੱਲੀ ਦੀ ਕੇਜਰੀਵਾਲ ਦੀ ਸਾਂਝੀ ਸਿਆਸੀ ਖੇਡ ਦੱਸਿਆ।

Update on Farm Laws ; ਨਵੇਂ ਖੇਤੀ ਕਾਨੂੰਨਾਂ ਸਬੰਧੀ ਬਣਾਈ ਗਈ ਕਮੇਟੀ ਨੇ ਸੁਪਰੀਮ ਕੋਰਟ ਨੂੰ ਸੌਂਪੀ ਰਿਪੋਰਟ

ਕਿਸਾਨ ਅੰਦੋਲਨ ਦੇ ਮੁੱਦੇ ਦਾ ਹੱਲ ਕਢਵਾਉਣ ਲਈ ਬਣਾਈ ਗਈ ਸੀ ਇਹ ਕਮੇਟੀ

ਕਰੀਬ 85 ਜਥੇਬੰਦੀਆਂ ਨਾਲ ਕੀਤੀ ਗਈ ਗੱਲਬਾਤ

ਨਵੀਂ ਦਿੱਲੀ,ਮਾਰਚ 2021-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

 ਕੇਂਦਰੀ ਖੇਤੀ ਕਾਨੂੰਨਾਂ  ਸਬੰਧੀ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨੇ ਆਪਣੀ ਰਿਪੋਰਟ ਸੀਲਬੰਦ ਲਿਫ਼ਾਫ਼ੇ 'ਚ ਸੌਂਪ ਦਿੱਤੀ ਹੈ। ਕਮੇਟੀ ਨੇ ਆਪਣੀ ਰਿਪੋਰਟ 'ਚ ਕਿਹਾ ਹੈ ਕਿ ਇਸ ਮਾਮਲੇ ਦਾ ਹੱਲ ਕੱਢਣ ਲਈ ਕਰੀਬ 85 ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕੀਤੀ ਗਈ ਹੈ। ਸੁਪਰੀਮ ਕੋਰਟ ਵੱਲੋਂ ਨਿਯੁਕਤ ਕੀਤੀ ਗਈ ਕਮੇਟੀ 'ਚ ਅਨਿਲ ਧਨਵਤ, ਅਸ਼ੋਕ ਗੁਲਾਟੀ ਤੇ ਪ੍ਰਮੋਦ ਜੋਸ਼ੀ ਸ਼ਾਮਲ ਹਨ।

ਇਸ ਰਿਪੋਰਟ ਸਬੰਧੀ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਮੇਟੀ ਨੇ ਕਿਸਾਨ ਜਥੇਬੰਦੀਆਂ ਤੇ ਖੇਤੀ ਮਾਮਲਿਆਂ ਦੇ ਜਾਣਕਾਰਾਂ ਨਾਲ ਗੱਲ ਕਰ ਕੇ ਹੀ ਆਪਣੀ ਰਿਪੋਰਟ ਤਿਆਰ ਕੀਤੀ ਹੈ ਤੇ ਇਸ ਰਿਪੋਰਟ 'ਚ ਸੰਸਦ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੀ ਸਮੀਖਿਆ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਦੀਆਂ ਸਰਹੱਦਾਂ 'ਤੇ ਕਰੀਬ 4 ਮਹੀਨਿਆਂ ਤੋਂ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਸਬੰਧੀ ਕਿਸਾਨ ਨਵੰਬਰ 2020 ਤੋਂ ਗਾਜ਼ੀਪੁਰ, ਟਿਕਰੀ ਤੇ ਸਿੰਘੂ ਬਾਰਡਰ 'ਤੇ ਪ੍ਰਦਰਸ਼ਨ ਕਰ ਰਹੇ ਹਨ।

ਕਿਸਾਨ ਜਥੇਬੰਦੀਆਂ ਤੇ ਸਰਕਾਰ ਵਿਚਕਾਰ ਜਾਰੀ ਰੇੜਕੇ ਨੂੰ ਖ਼ਤਮ ਕਰਨ ਲਈ ਸੁਪਰੀਮ ਕੋਰਟ ਨੇ ਜਨਵਰੀ ਮਹੀਨੇ ਖੇਤੀ ਕਾਨੂੰਨਾਂ ਦੇ ਅਮਲ 'ਤੇ ਰੋਕ ਲਗਾਉਣ ਦੇ ਨਾਲ ਹੀ ਚਾਰ ਮੈਂਬਰਾਂ ਵਾਲੀ ਇਕ ਕਮੇਟੀ Committee on Farm Bill ਬਣਾਈ ਸੀ। ਸੁਪਰੀਮ ਕੋਰਟ ਨੇ ਅਨਿਲ ਘਨਵਟ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਭੂਪਿੰਦਰ ਸਿੰਘ ਮਾਨ, ਖੇਤੀ-ਅਰਥਸ਼ਾਸਤਰੀਆਂ ਅਸ਼ੋਕ ਗੁਲਾਟੀ ਤੇ ਪ੍ਰਮੋਦ ਕੁਮਾਰ ਜੋਸ਼ੀ ਨੂੰ ਇਸ ਕਮੇਟੀ ਦਾ ਮੈਂਬਰ ਬਣਾਇਆ ਸੀ, ਪਰ ਫਿਰ ਬਾਅਦ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਭੂਪਿੰਦਰ ਸਿੰਘ ਮਾਨ ਨੇ ਕਮੇਟੀ ਤੋਂ ਨਾਂ ਵਾਪਸ ਲੈ ਲਿਆ ਸੀ।

ਅਰਦਾਸ ਦਾ ਵਿਗਾਸ

ਮੈਂ ਇਹ ਜਾਣਕਾਰੀ ਤੁਹਾਡੇ ਨਾਲ ਪਰਿਵਾਰ ਔਲਖ ਦਾ ਇੱਕ ਵ੍ਹੱਟਸਐਪ ਰਾਹੀਂ ਸ਼ੇਅਰ ਕੀਤਾ ਹੋਇਆ ਸੁਨੇਹਾ ਸਾਂਝਾ ਕਰ ਰਿਹਾ ਹਾਂ  ਜਦੋਂ ਕਦੇ ਅਸੀਂ ਅਕਾਂਤ ਵਿੱਚ ਬਹਿ ਕੇ ਡੂੰਘੀ ਸੋਚ ਦੇ ਨਾਲ ਕਿਸੇ ਗੱਲ ਤੇ ਵਿਚਾਰ ਕਰੀਏ ਤਾਂ ਉਸ ਦੇ ਅਰਥ ਕੀ ਨਿਕਲਦੈ ਹਨ । ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਕਿੱਡਾ ਵੱਡਾ ਸੰਕਲਪ ਦਿੱਤਾ ਹੈ ਸਰਬੱਤ ਦੇ ਭਲੇ ਦੀ ਅਰਦਾਸ ਦਾ ਅਤੇ ਇਹ ਪਰਿਵਾਰ ਔਲਖ ਦਾ ਸੁਨੇਹਾ ਉਸ ਦੇ ਸਹੀ ਅਰਥ ਕਰਦਾ ਹੈ ਹੁਣ ਸਮਝਣਾ ਅਸੀਂ ਹੈ ਇਹ ਆਪਣੇ ਤੇ ਮੁਨੱਸਰ ਕਰਦਾ ਹੈ । 

ਅਮਨਜੀਤ ਸਿੰਘ ਖਹਿਰਾ    

ਅਰਦਾਸ ਦਾ ਵਿਗਾਸ

ਮੈਂ ਓਦੋਂ ਦਿੱਲੀ ਦੇ ਵੱਡੇ ਹਸਪਤਾਲ ਵਿੱਚ ਡਾਕਟਰ ਸਾਂ । ਬੱਚਿਆਂ ਦੇ ਵਾਰਡ ਵਿਚ ਮੇਰੀ ਫੇਰੀ ਸੀ । ਇੱਕ ਬੱਚਾ ਗੰਗਾ ਰਾਮ ਉਥੇ ਦਾਖਲ ਹੋਇਆ ਹੋਇਆ ਸੀ ਜਿਸ ਦੇ ਦਿਲ ਵਿਚ ਕੁਥਾਵੇਂ ਇਕ ਮੋਰੀ ਸੀ । ਉਸ ਦਾ ਓਪਰੇਸ਼ਨ ਹੋਣਾ ਸੀ । ਉਸਦੀ ਮਾਤਾ ਉਸਦੇ ਕੋਲ ਬੈਠੀ ਹੋਈ ਸੀ । ਪਹਿਲਾਂ ਉਹ ਉਸਦੇ ਕੋਲ ਬੈਠੀ ਰੋਂਦੀ ਰਹਿੰਦੀ ਸੀ । ਦੋ ਦਿਨਾਂ ਤੋਂ ਉਹ ਬੱਚੇ ਦਾ ਹੱਥ ਪਕੜ ਕੇ ਤੇ ਅੱਖਾਂ ਮੀਟ ਕੇ ਬੈਠੀ ਰਹਿੰਦੀ ਸੀ । ਡਾਕਟਰਾਂ ਨੇ ਸੋਚਿਆ ਉਸਨੂੰ ਉਦਾਸੀ ਰੋਗ ਹੋ ਗਿਆ ਹੈ ਤੇ ਉਸਨੂੰ ਵੇਖਣ ਲਈ ਮੈਨੂੰ ਬੁਲਾਇਆ ਗਿਆ ਸੀ ।ਮੈਂ ਆਇਆ ਤੇ ਵੇਖਿਆ ਉਹ ਅੱਖਾਂ ਮੀਟੀ ਬਿਲਕੁਲ ਅਹਿੱਲ ਬੈਠੀ ਸੀ । ਬੱਚੇ ਦਾ ਹੱਥ ਉਸਨੇ ਆਪਣੇ ਹੱਥ ਵਿੱਚ ਲਿਆ ਹੋਇਆ ਸੀ । ਮੇਰੇ ਉਸ ਦੇ ਕੋਲ ਪਹੁੰਚਣ ਤੇ ਵੀ ਉਸਨੇ ਅੱਖ ਨਹੀਂ ਖੋਲੀ । ਉਸ ਵਾਰਡ ਦੇ ਡਾਕਟਰ ਨੇ ਮੈਨੂੰ ਉਸ ਬਾਰੇ ਉਸਦੇ ਕੋਲ ਖੜਿਆਂ ਹੀ ਉਸਦਾ ਹਾਲ ਦੱਸਿਆ ਸੀ, ਪਰ ਉਸਨੇ ਅੱਖ ਨਹੀਂ ਖੋਲੀ ।
ਮੈਂ “ਵਾਹਿਗੁਰੂ” ਆਖ ਕੇ ਉਸਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ, “ਬੱਚੀਏ, ਆਪਣੇ ਬੱਚੇ ਦੀ ਜਿੰਦਗੀ ਵਾਸਤੇ ਅਰਦਾਸ ਕਰ ਰਹੀ ਏਂ ? ਉਸਨੇ ਅੱਖਾਂ ਖੋਲੀਆਂ ਤੇ ਕਿਹਾ “ਪਹਿਲੇ ਦਿਨ ਮੈਂ ਇਹੋ ਅਰਦਾਸ ਕੀਤੀ ਸੀ ਪਰ ਅੱਜ ਨਹੀਂ ।” ਅੱਜ ਕੀ ਅਰਦਾਸ ਕਰ ਰਹੀ ਏਂ ? ਪਹਿਲੇ ਦਿਨ ਹੀ ਮੈਨੂੰ ਸਮਝ ਆ ਗਈ ਸੀ ਕਿ ਮੇਰੀ ਅਰਦਾਸ ਖੁਦਗਰਜੀ ਨਾਲ ਲਿਬੜੀ ਹੋਈ ਹੈ ਕਿਉਂਕਿ ਮੈਂ ਵੇਖਿਆ ਮੇਰੇ ਬੱਚੇ ਦੇ ਸੱਜੇ ਵੀ, ਖੱਬੇ ਵੀ ਹੋਰ ਬੱਚੇ ਪਏ ਹੋਏ ਹਨ, ਜਿਨ੍ਹਾਂ ਦਾ ਓਪਰੇਸ਼ਨ ਹੋਣਾ ਸੀ । ਸੋ ਮੇਰੀ ਹਿੰਮਤ ਨਹੀਂ ਪਈ ਕਿ ਮੈਂ ਕੇਵਲ ਆਪਣੇ ਬੱਚੇ ਦੀ ਸਿਹਤਯਾਬੀ ਲਈ ਅਰਦਾਸ ਕਰਾਂ । ਤਦ ਤੋਂ ਮੈਂ ਰੱਬ ਨੂੰ ਇਹ ਕਹਿਣ ਲੱਗੀ, ਸੱਚੇ ਪਾਤਸ਼ਾਹ, ਏਥੋਂ ਦੇ ਡਾਕਟਰਾਂ ਦੇ ਹੱਥ ਵਿਚ ਸ਼ਫਾ ਬਖਸ਼ੀਂ ਕਿ ਉਹ ਜਿਸ ਬੱਚੇ ਦਾ ਵੀ ਇਲਾਜ ਕਰਨ ਉਹ ਰਾਜੀ ਹੋ ਜਾਵੇ ।” ਪਰ ਇਸ ਅਰਦਾਸ ਵਿਚ ਵੀ ਮੈਨੂੰ ਸਵਾਰਥ ਨਜ਼ਰ ਆਉਣ ਲੱਗਾ । ਕੱਲ੍ਹ ਦੀ ਮੈਂ ਇਹ ਅਰਦਾਸ ਕਰ ਰਹੀ ਹਾਂ , “ਸੱਚੇ ਪਾਤਸ਼ਾਹ, ਸੰਸਾਰ ਦੇ ਸਭ ਡਾਕਟਰਾਂ ਦੇ ਹੱਥ ਵਿਚ ਸ਼ਫ਼ਾ ਬਖਸ਼ੀਂ ਤਾਂ ਜੁ ਕਿਸੇ ਮਾਂ ਦਾ ਕੋਈ ਵੀ ਰੋਗੀ ਬੱਚਾ ਤੇਰੀ ਰਹਿਮਤ ਤੋਂ ਵਾਂਝਾ ਨਾ ਰਹੇ ।”
ਮੈਂ ਉਸਦੇ ਸਿਰ ਤੇ ਹੱਥ ਰੱਖਦਿਆਂ ਕਿਹਾ, “ਬੱਚੀਏ, ਤੂੰ ਅੱਜ ਮੈਨੂੰ ਵੀ ਸਹੀ ਅਰਦਾਸ ਕਰਨੀਂ ਸਿਖਾ ਦਿੱਤੀ ਏ ।”  ਉਸ ਦੀਆਂ ਅੱਖਾਂ ਫਿਰ ਤੋਂ ਮੁੰਦੀਆਂ ਗਈਆਂ ।

Shri Hazur Sahib ਨਾਂਦੇੜ ਕਰੋਨਾ ਕਾਰਨ ਹੋਲਾ ਮਹੱਲਾ ਨਾ ਕੱਢਣ ਦੇਣ ਤੋਂ ਨਾਰਾਜ਼ ਸਿੱਖਾਂ ਨੇ ਪੁਲੀਸ ਨੂੰ ਭਜਾ ਭਜਾ ਕੇ ਕੁੱਟਿਆ, 14 ਗ੍ਰਿਫ਼ਤਰ ਤੇ 64 ਖ਼ਿਲਾਫ਼ ਕੇਸ ਦਰਜ

ਨਾਂਦੇੜ, 30 ਮਾਰਚ 2021 (ਜਨ ਸ਼ਕਤੀ ਨਿਊਜ਼ ਪੰਜਾਬ  )

ਇਥੇ ਕਰੋਨਾ ਕਾਰਨ ਸਿੱਖਾਂ ਨੂੰ ਹੋਲਾ ਮਹੱਲਾ ਨਾ ਕੱਢਣ ਦੇਣ ਤੋਂ ਨਾਰਾਜ਼ ਸਿੱਖਾਂ ਨੇ ਬੈਰੀਕੇਡ ਤੋੜ ਕੇ ਤਲਵਾਰਾਂ ਨਾਲ ਪੁਲੀਸ ’ਤੇ ਹਮਲਾ ਕਰ ਦਿੱਤਾ। ਇਸ ਕਾਰਨ ਚਾਰ ਪੁਲੀਸ ਮੁਲਾਜ਼ਮ ਜ਼ਖ਼ਮੀ ਹੋਏ। ਇਨ੍ਹਾਂ ਵਿੱਚੋਂ ਇਕ ਦੀ ਹਾਲਤ ਗੰਭੀਰ ਹੈ। ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਗੁਰਦੁਆਰੇ ਦੇ ਗੇਟ ਅੱਗੇ ਲਗਾਏ ਬੈਰੀਕੇਡ ਸਿੱਖਾਂ ਨੇ ਤੋੜ ਦਿੱਤੇ ਤੇ ਪੁਲੀਸ ਵਾਲਿਆਂ ਨੂੰ ਭਜਾ ਭਜਾ ਕੇ ਕੁੱਟਿਆ ਤੇ ਉਨ੍ਹਾਂ ਦੇ ਵਾਹਨਾਂ ਨੂੰ ਨੁਕਸਾਨ ਪਹੁੰਚਾਇਆ। ਇਸ ਸਬੰਧੀ ਪੁਲੀਸ ਨੇ 14 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਮੁਤਾਬਕ ਤਖ਼ਤ ਹਜ਼ੂਰ ਸਾਹਿਬ ਵਿੱਚ ਹੋਈ ਘਟਨਾ ਦੇ ਮਾਮਲੇ ਵਿੱਚ ਨਾਂਦੇੜ ਜ਼ਿਲ੍ਹੇ ਵਿੱਚ ਵਜ਼ੀਰਾਵਾਦ ਥਾਣੇ ਵਿੱਚ 64 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

On the trail of 12 Indian fugitives who fled to London

In ‘Escaped: True Stories of Indian Fugitives in London’ (Penguin), Danish Khan and Ruhi Khan, through eyewitness accounts and archival records, delve into these 12 cases to decode why London is an irresistible siren for Indian fugitives.

London, March 22,2021 (Amanjit Singh Khaira)

At a time when a British court has ordered the extradition of diamantaire Nirav Modi to India to stand trial in a Rs 13,500 crore bank fraud after dismissing arguments of his “mental health concerns,” saying they are not unusual in a man in his circumstances, while that of billionaire Vijay Mallya, also accused of financial crimes, hangs in the balance, a new book delves into 12 extraordinary cases over seven decades that have seen London emerge as a safe haven for those who want to escape the law in India and unravels the legal quagmire that has caused much debate in Her Majesty’s courts – and consternation in New Delhi’s corridors of power.

In ‘Escaped: True Stories of Indian Fugitives in London’ (Penguin), Danish Khan and Ruhi Khan, through eyewitness accounts and archival records, delve into these 12 cases to decode why London is an irresistible siren for Indian fugitives.

More than throwing the spotlight on the ultra-luxe worlds of Modi and Mallya, the book also uncovers the complex ownership of their UK assets and brings to life the intense courtroom battles involving them.

Haryana Airtel ਕੰਪਨੀ ਦੇ ਅੰਬਾਲਾ ਸਰਵਰ ਦਫ਼ਤਰ 'ਚ ਲੱਗੀ ਅੱਗ

ਏਅਰਟੈੱਲ ਕੰਪਨੀ ਦਾ ਹਰਿਆਣੇ ਦਾ ਸਾਰਾ ਨੈੱਟਵਰਕ ਹੋਇਆ ਠੱਪ  

ਅੰਬਾਲਾ, ਮਾਰਚ 2021( ਇਕਬਾਲ  ਸਿੰਘ ਰਸੂਲਪੁਰ/ ਮਨਜਿੰਦਰ ਗਿੱਲ ) - ਅੰਬਾਲਾ ਤੋਂ ਵੱਡੀ ਖ਼ਬਰ ਹੈ। ਏਅਰਟੈੱਲ ਦੇ ਮੁੱਖ ਸਰਵਰ ਦਫ਼ਤਰ 'ਚ ਅੱਗ ਲੱਗ ਗਈ ਹੈ। ਅੰਬਾਲਾ ਸਥਿਤ ਏਅਰਟੈੱਲ ਕੰਪਨੀ ਦੇ ਇਸ ਦਫ਼ਤਰ ਤੋਂ ਨੈੱਟਵਰਕ ਨੂੰ ਅਪਰੇਟ ਕੀਤਾ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਦੀ ਵਜ੍ਹਾ ਨਾਲ ਹਰਿਆਣਾ 'ਚ ਏਅਰਟੈੱਲ ਦਾ ਨੈੱਟਵਰਕ ਠੱਪ ਹੋ ਗਿਆ। ਬਾਅਦ ਵਿਚ ਇਸ ਵਿਚ ਸੁਧਾਰ ਹੋਇਆ ਤੇ ਹੁਣ ਵੱਖ-ਵੱਖ ਇਲਾਕਿਆਂ 'ਚ ਹੌਲੀ-ਹੌਲੀ ਮੋਬਾਈਲ ਸੇਵਾ ਠੱਪ ਹੋ ਰਹੀ ਹੈ।

ਅੰਬਾਲਾ ਜਗਾਧਰੀ ਰਾਸ਼ਟਰੀ ਰਾਜਮਾਰਗ 'ਤੇ ਸਾਹਾ 'ਚ ਸਥਿਤ ਏਅਰਟੈੱਲ ਕੰਪਨੀ ਦੇ ਦਫ਼ਤਰ 'ਚ ਅੱਗ ਲੱਗ ਗਈ। ਅੱਗ ਕਰੀਬ 2 ਵਜੇ ਦੇ ਆਸ-ਪਾਸ ਲੱਗੀ। ਇਸ ਦੀ ਸੂਚਨਾ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਗਈ। ਕੁਝ ਹੀ ਦੇਰ ਵਿਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉੱਥੇ ਪਹੁੰਚ ਗਈਆਂ।

ਅੱਗ ਲੱਗਣ ਦੀ ਜਾਣਕਾਰੀ ਮਿਲਦਿਆਂ ਹੀ ਭਾਜੜ ਮੱਚ ਕਈ। ਮੁਲਾਜ਼ਮਾਂ ਨੂੰ ਬਾਹਰ ਕੱਢਿਆ ਗਿਆ। ਫਾਇਰ ਬ੍ਰਿਗੇਡ ਮੁਲਾਜ਼ ਅੱਗ ਨੂੰ ਕਾਬੂ ਕਰਨ ਵਿਚ ਜੁੱਟ ਗਏ ਹਨ। ਉੱਥੇ ਮੌਜੂਦ ਮੁਲਾਜ਼ਮਾਂ ਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਕਿਸੇ ਤਰ੍ਹਾਂ ਦੇ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ ਹੈ। ਹਾਲਾਂਕਿ ਨੈੱਟਵਰਕ ਆਪਰੇਟ ਕਰਨ ਵਾਲੇ ਇਕਵੀਪਮੈਂਟ ਸੜ ਚੁੱਕੇ ਹਨ। ਉੱਥੇ ਹੀ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਅੱਗ ਦੀ ਵਜ੍ਹਾ ਨਾਲ ਸਰਵਰ ਦਫ਼ਤਰ ਨੂੰ ਨੁਕਸਾਨ ਹੋਇਆ ਹੈ। ਇਸ ਦੀ ਵਜ੍ਹਾ ਨਾਲ ਮੋਬਾਈਲ ਨੈੱਟਵਰਕ ਚਲਾ ਗਿਆ। ਮੋਬਾਈਲ ਤੇ ਇੰਟਰਨੈੱਟ ਬੰਦ ਹੋ ਗਿਆ। ਅੱਗ ਲੱਗਣ ਦੇ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੋ ਸਕੇ।

ਗੁਰਦੁਆਰਾ ਬੰਗਲਾ ਸਾਹਿਬ 'ਚ ਹੁਣ ਸਿਰਫ 50 ਰੁਪਏ 'ਚ ਕਰਵਾਓ MRI

ਹੋਰ ਜਾਂਚ ਵੀ ਸਸਤੇ ਵਿਚ ਹੈ ਉਪਲੱਬਧ

ਨਵੀਂ ਦਿੱਲੀ,ਮਾਰਚ 2021-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀਰਵਾਰ ਨੂੰ ਗੁਰਦੁਆਰਾ ਬੰਗਲਾ ਸਾਹਿਬ ਕੰਪਲੈਕਸ 'ਚ ਅਤਿ-ਆਧੁਨਿਕ ਮਸ਼ੀਨਾਂ ਨਾਲ ਲੈਸ ਡਾਇਗਨੋਸਟਿਕ ਸੈਂਟਰ ਸ਼ੁਰੂ ਕੀਤਾ ਜਿਸ 'ਚ ਐੱਮਆਰਆਈ, ਸੀਟੀ ਸਕੈਨ, ਅਲਟਰਾ ਸਾਊਂਡ, ਡਿਜੀਟਲ ਐਕਸ ਰੇਅ ਤੇ ਹੋਰ ਟੈਸਟ ਕੀਤੇ ਜਾਣਗੇ। ਇਥੇ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਦੀ ਐੱਮਆਰਆਈ ਤੇ ਹੋਰ ਟੈਸਟ ਸਿਰਫ 50 ਰੁਪਏ 'ਚ ਕੀਤੇ ਜਾਣਗੇ।

ਸੈਂਟਰ ਦਾ ਉਦਘਾਟਨ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਕੀਤਾ। ਉਦਘਾਟਨ ਤੋਂ ਪਹਿਲਾਂ ਅਕਾਲ ਪੁਰਖ ਦੇ ਸ਼ੁਕਰਾਨੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਹਾਜ਼ਰ ਸੰਗਤ ਨੂੰ ਸੰਬੋਧਨ ਕਰਦਿਆਂ ਸਿਰਸਾ ਨੇ ਕਿਹਾ ਕਿ ਗੁਰੂ ਹਰਿਕਿ੍ਸ਼ਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ਿ ਐਂਡ ਰਿਸਰਚ 'ਚ ਕਿਡਨੀ ਡਾਇਲਸਿਸ ਹਸਪਤਾਲ ਸ਼ੁਰੂ ਕਰਨ ਤੋਂ ਬਾਅਦ ਇਹ ਦੂਜਾ ਵੱਡਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਨਾਲ ਲੋਕਾਂ ਨੂੰ ਆਪਣਾ ਇਲਾਜ ਕਰਵਾਉਣ 'ਚ ਬਹੁਤ ਵੱਡੀ ਸਹਾਇਤਾ ਮਿਲੇਗੀ।

ਉਨ੍ਹਾਂ ਕਿਹਾ ਕਿ ਸੇਵਾ ਭਾਵਨਾ ਦੇ ਕਾਰਜਾਂ ਕਾਰਨ ਦੇਸ਼ ਦੇ ਲੋਕ ਹੁਣ ਸਿੱਖਾਂ ਨੂੰ ਨਿਰਵਸਾਰਥ ਮਨੁੱਖਤਾ ਦੀ ਸੇਵਾ ਕਰਨ ਵਾਲੀ ਕੌਮ ਵਜੋਂ ਵੇਖਦੀ ਹੈ। ਉਨ੍ਹਾਂ ਕਿਹਾ ਕਿ ਅਕਾਲ ਪੁਰਖ ਨੇ ਸਿੱਖਾਂ 'ਤੇ ਰਹਿਮਤ ਕੀਤੀ ਹੈ ਤੇ ਸਿੱਖ ਲੋੜਵੰਦਾਂ ਤਕ ਪਹੁੰਚ ਕਰ ਕੇ ਉਨ੍ਹਾਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਤਰੀਕੇ ਦਿੱਲੀ ਗੁਰਦੁਆਰਾ ਕਮੇਟੀ ਸਿਰਫ ਲੰਗਰ ਨਾਲ ਹੀ ਨਹੀਂ ਬਲਕਿ ਬਾਲਾ ਪ੍ਰਰੀਤਮ ਦਵਾਖਾਨੇ, ਹਸਪਤਾਲ ਤੇ ਹੁਣ ਡਾਇਗਨੋਸਟਿਸ ਸੈਂਟਰ ਖੋਲ੍ਹ ਕੇ ਮਨੁੱਖਤਾ ਦੀ ਸੇਵਾ ਕਰ ਰਹੀ ਹੈ ਤੇ ਸਕੂਲ, ਕਾਲਜ ਤੇ ਵਿਦਿਅਕ ਅਦਾਰੇ ਵੱਖਰੇ ਤੌਰ 'ਤੇ ਚਲਾ ਕੇ ਸੇਵਾ ਕਰ ਰਹੀ ਹੈ। ਸਿਰਸਾ ਨੇ ਇਹ ਐਲਾਨ ਵੀ ਕੀਤਾ ਕਿ ਛੇਤੀ ਹੀ ਕਿਡਨੀ ਹਸਪਤਾਲ ਨੂੰ ਇਕ ਹਜ਼ਾਰ ਬੈੱਡਾਂ ਦਾ ਹਸਪਤਾਲ ਬਣਾਇਆ ਜਾਵੇਗਾ।

ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਸ਼ੁਰੂ ਕੀਤਾ ਦੇਸ਼ ਦਾ ਸਭ ਤੋਂ ਵੱਡਾ ਕਿਡਨੀ ਡਾਇਲਸਿਸ ਹਸਪਤਾਲ

101 ਮਰੀਜ਼ਾਂ ਦਾ ਇਕੋ ਸਮੇਂ ਹੋ ਸਕੇਗਾ ਡਾਇਲਸਿਸ, ਛੇਤੀ ਹੀ ਸਮਰਥਾ 1000 ਬੈਡ ਕਰਾਂਗੇ - ਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ

ਗਿਆਨੀ ਹਰਪ੍ਰੀਤ ਸਿੰਘ ਅਤੇ ਗਿਆਨੀ ਰਣਜੀਤ ਸਿੰਘ ਇਹ ਆਖਿਆ ਇਹ ਸਿੱਖ ਕੌਮ ਲਈ ਮਾਣ ਵਾਲਾ ਸਮਾਂ ਹੈ   

ਨਵੀਂ ਦਿੱਲੀ, ਮਾਰਚ 2021-(ਇਕਬਾਲ ਸਿੰਘ ਰਸੂਲਪੁਰ ਮਨਜਿੰਦਰ ਗਿੱਲ  )- 20 ਸਾਲ ਤੱਕ ਬੰਦ ਰਹਿਣ ਤੋਂ ਬਾਅਦ ਬਾਲਾ ਸਾਹਿਬ ਹਸਪਤਾਲ ਅੱਜ ਇਥੇ ਸ਼ੁਰੂ ਹੋ ਗਿਆ ਜਿਸ ਵਿਚ ਪੰਥ ਰਤਨ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਦੇ ਨਾਂ 'ਤੇ ਬਣਾਏ ਦੇਸ਼ ਦੇ ਸਭ ਤੋਂ ਵੱਡੇ ਕਿਡਨੀ ਡਾਇਲਸਿਸ ਹਸਪਤਾਲ ਦਾ ਉਦਘਾਟਨ ਬਾਬਾ ਬਚਨ ਸਿੰਘ ਜੀ ਨੇ ਗੁਰਦੁਆਰਾ ਬਾਲਾ ਸਾਹਿਬ ਕੰਪਲੈਕਸ ਵਿਚ ਕੀਤਾ। ਇਹ ਹਸਪਤਾਲ 24 ਘੰਟੇ ਕੰਮ ਕਰੇਗਾ। ਰਸਮੀ ਉਦਘਾਟਨ ਤੋਂ ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਜੀ ਨੇ ਅਰਦਾਸ ਕੀਤੀ। ਉਸ ਸਮੇਂ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਇਸ ਪ੍ਰਮੁੱਖ ਸਮੇਂ ਸਿੱਖ ਕੌਮ ਵੱਲੋਂ ਸੱਦਾ ਦੇ ਕੇ ਉਸ ਦਾ ਮਾਣ ਸਨਮਾਨ ਕੀਤਾ ਗਿਆ  ।

ਦਿੱਲੀ ਗੁਰਦੁਆਰਾ ਕਮੇਟੀ ਨੇ ਕਿਸਾਨਾਂ ਖਿਲਾਫ ਨਫ਼ਰਤ ਫੈਲਾਉਣ ਲਈ ਕੰਗਣਾ ਰਣੌਤ ਖਿਲਾਫ ਪਟਿਆਲਾ ਹਾਊਸ ਕੋਰਟ ‘ਚ ਕੇਸ ਕੀਤਾ ਦਾਇਰ

ਨਵੀਂ ਦਿੱਲੀ,ਮਾਰਚ 2021-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)-

 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਟਿਆਲਾ ਹਾਊਸ ਕੋਰਟ ਵਿਚ ਫਿਲਮ ਅਦਾਕਾਰਾ ਕੰਗਣਾ ਰਣੌਤ ਦੇ ਖਿਲਾਫ ਕੇਸ ਦਾਇਰ ਕੀਤਾ ਹੈ। ਇਹ ਕੇਸ ਉਸ ਵੱਲੋਂ ਕਿਸਾਨਾਂ ਖਿਲਾਫ ਕੀਤੇ ਗਏ ਟਵੀਟ ਨੂੰ ਲੈ ਕੇ ਦਾਇਰ ਕੀਤਾ ਗਿਆ ਹੈ।ਇਸ ਬਾਰੇ ਵਿਸਥਾਰ ਵਿਚ ਜਾਣਕਾਰ ਦਿੰਦਿਆਂ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਕੰਗਣਾ ਦੇ ਖਿਲਾਫ 156/13 ਆਈ ਪੀ ਸੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਉਸ ਵੱਲੋਂ ਕਿਸਾਨਾਂ ਖਿਲਾਫ ਫਿਰਕੂ ਨਫਰਤ ਭੜਕਾਉਣ ਤੇ ਉਹਨਾਂ ਨੂੰ ਅਤਿਵਾਦੀ ਦੱਸਣ ਲਈ ਦਾਇਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਅਦਾਲਤ ਨੇ ਕੇਸ ਦੀ ਸੁਣਵਾਈ 10 ਮਾਰਚ ਲਈ ਤੈਅ ਕੀਤੀ ਹੈ।

ਜਨਮਦਿਨ ਵਾਲੇ ਦਿਨ ਹੀ ਇੰਟਰਨੈਸ਼ਨਲ ਪਹਿਲਵਾਨ ਦੇਵਾਨੰਦ ਦੀ ਸੜਕ ਹਾਦਸੇ ਵਿੱਚ ਹੋਈ ਮੌਤ 

ਅੰਮ੍ਰਿਤਸਰ ਤੋਂ ਜਲੰਧਰ ਜਾਂਦੇ ਸਮੇਂ ਵਾਪਰਿਆ ਸੜਕ ਹਾਦਸਾ  

ਜਲੰਧਰ ,ਮਾਰਚ 2021 ( ਸਤਪਾਲ ਸਿੰਘ ਦੇਹਡ਼ਕਾ ਮਨਜਿੰਦਰ ਗਿੱਲ)  

ਖੇਡ ਜਗਤ ਦੇ ਇੱਕ ਹੋਣਹਾਰ ਨਾਮੀ ਪਹਿਲਵਾਨ ਸ੍ਰੀ ਦੇਵਾਨੰਦ ਜੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ । ਯਾਰਾਂ ਦੇ ਯਾਰ ਬੱਚਿਆਂ ਲਈ ਪ੍ਰੇਰਨਾ ਸਰੋਤ ਦੁਨੀਆਂ ਦੀਆਂ ਮਹਾਨ ਸਪੋਰਟਸ ਸ਼ਖ਼ਸੀਅਤਾਂ ਵਿੱਚ ਸ਼ਾਮਲ ਇੱਕ ਮਾਰਚ ਨੂੰ ਆਪਣੇ ਜਨਮਦਿਨ ਵਾਲੇ ਦਿਨ ਹੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ । 

ਸ੍ਰੀ ਦੇਵਾਨੰਦ ਪਹਿਲਵਾਨ ਜੀ ਬੜੇ ‌ਮਿਲਣਸਾਰ ਸੁਭਾਅ ਦੇ ਮਾਲਕ ਸਨ। ਦੇਵਾਨੰਦ ਪਹਿਲਵਾਨ ਭਾਰਤ ਦੇ ਇੰਟਰਨੈਸ਼ਨਲ ਪੱਧਰ ਦੇ ਪ੍ਰਸਿੱਧ ਕੁਸ਼ਤੀ ਕੋਚ ਹੋਣ‌ ਦੇ ਨਾਲ ਨਾਲ ਗਰੀਕੋ ਰੋਮਨ ਦੇ ਦੁਨੀਆਂ ਦੇ ਪ੍ਰਸਿੱਧ ਪਹਿਲਵਾਨ ਸਨ। 

ਸੰਯੁਕਤ ਕਿਸਾਨ ਮੋਰਚਾ ਨੇ ਐਤਵਾਰ ਨੂੰ ਤਿੰਨ ਪੜਾਵਾਂ ਦੀ ਰੂਪ-ਰੇਖਾ ਬਣਾਈ 

ਚਾਰ ਪ੍ਰੋਗਰਾਮਾਂ ਦਾ ਐਲਾਨ ਕੀਤਾ  

23 ਫਰਵਰੀ ਨੂੰ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੀ ਸ਼ਹੀਦੀ ਦਿਵਸ 'ਤੇ ਪਗੜੀ ਸੰਭਾਲ ਦਿਵਸ ਮਨਾਇਆ ਜਾਵੇਗਾ

24 ਨੂੰ ਦਮਨ ਵਿਰੋਧੀ ਦਿਵਸ ਮਨਾਉਣਗੇ ਕਿਸਾਨ

26 ਫਰਵਰੀ ਨੂੰ ਮਨਾਇਆ ਜਾਵੇਗਾ ਨੌਜਵਾਨ ਕਿਸਾਨ ਦਿਵਸ-ਕਿਸਾਨ ਆਗੂ

 28 ਨੂੰ ਸੰਘਰਸ਼ ਤੇਜ਼ ਕਰਨ ਦਾ ਕਰਾਂਗੇ ਐਲਾਨ-ਕਿਸਾਨ ਆਗੂ

ਸਿੰਘੂ ਬਾਰਡਰ /ਦਿੱਲੀ , ਫਰਵਰੀ 2021 (ਇਕਬਾਲ   ਸਿੰਘ ਰਸੂਲਪੁਰ/ ਮਨਜਿੰਦਰ ਗਿੱਲ)  

ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਨੂੰ ਤੇਜ਼ ਕਰਨ ਲਈ ਸੰਯੁਕਤ ਕਿਸਾਨ ਮੋਰਚਾ ਨੇ ਐਤਵਾਰ ਨੂੰ ਤਿੰਨ ਪੜਾਵਾਂ ਦੀ ਰੂਪ-ਰੇਖਾ ਬਣਾਈ ਤੇ ਚਾਰ ਪ੍ਰੋਗਰਾਮਾਂ ਦਾ ਐਲਾਨ ਕੀਤਾ। 24 ਫਰਵਰੀ ਨੂੰ ਦਮਨ ਵਿਰੋਧੀ ਦਿਵਸ ਮਨਾਇਆ ਜਾਵੇਗਾ। ਇਸ ਦਿਨ ਜ਼ਿਲ੍ਹਾ ਦਫ਼ਤਰ ਤੇ ਤਹਿਸੀਲ ਪੱਧਰ 'ਤੇ ਮੁਜ਼ਾਹਰੇ ਕਰ ਕੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪੇ ਜਾਣਗੇ। 28 ਫਰਵਰੀ ਨੂੰ ਮੋਰਚੇ ਦੀ ਦੁਬਾਰਾ ਬੈਠਕ ਹੋਵੇਗੀ ਜਿਸ 'ਚ ਵੱਡੇ ਅੰਦੋਲਨ ਦਾ ਐਲਾਨ ਹੋਵੇਗਾ।

ਕੁੰਡਲੀ ਬੈਰੀਅਰ 'ਤੇ ਸੰਯੁਕਤ ਮੋਰਚੇ ਦੀ ਬੈਠਕ ਤੋਂ ਬਾਅਦ ਕਿਸਾਨ ਨੇਤਾ ਡਾ. ਆਸ਼ੀਸ਼ ਮਿੱਤਲ, ਯੋਗੇਂਦਰ ਯਾਦਵ, ਪ੍ਰਰੇਮ ਸਿੰਘ ਭੰਗੂ, ਇੰਦਰਜੀਤ, ਰਮਜ਼ਾਨ ਚੌਧਰੀ, ਜੋਗਿੰਦਰ ਨੈਣ, ਹਰਿੰਦਰ ਸਿੰਘ ਲੱਖੋਵਾਲ ਨੇ ਪ੍ਰਰੈੱਸ ਕਾਨਫਰੰਸ ਕੀਤੀ। ਉਨ੍ਹਾਂ ਦੱਸਿਆ ਕਿ ਫਿਲਹਾਲ ਚਾਰ ਨਵੇਂ ਪ੍ਰਰੋਗਰਾਮ ਤੈਅ ਕੀਤੇ ਗਏ ਹਨ। 23 ਫਰਵਰੀ ਨੂੰ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੀ ਸ਼ਹੀਦੀ ਦਿਵਸ 'ਤੇ ਪਗੜੀ ਸੰਭਾਲ ਦਿਵਸ ਮਨਾਇਆ ਜਾਵੇਗਾ। ਉਸ ਦਿਨ ਅੰਦੋਲਨ 'ਚ ਸ਼ਾਮਲ ਸਾਰੇ ਲੋਕ ਪੱਗਾਂ ਬੰਨ੍ਹਣਗੇ। ਅਗਲੇ ਦਿਨ 24 ਫਰਵਰੀ ਨੂੰ ਸਰਕਾਰ ਤੇ ਦਿੱਲੀ ਪੁਲਿਸ ਦੀਆਂ ਦਮਨਕਾਰੀ ਨੀਤੀਆਂ ਖ਼ਿਲਾਫ਼ ਕਿਸਾਨ ਦਮਨ ਵਿਰੋਧੀ ਦਿਵਸ ਮਨਾਇਆ ਜਾਵੇਗਾ। ਇਸ 'ਚ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪ ਕੇ ਮੰਗ ਕੀਤੀ ਜਾਵੇਗੀ ਕਿ ਸੰਵਿਧਾਨਿਕ ਅਧਿਕਾਰਾਂ ਦਾ ਘਾਣ ਨਾ ਕੀਤਾ ਜਾਵੇ, ਜੇਲ੍ਹ 'ਚ ਬੰਦ ਨਿਰਦੋਸ਼ ਲੋਕਾਂ ਨੂੰ ਰਿਹਾਅ ਕੀਤਾ ਜਾਵੇ, ਕੇਸ ਰੱਦ ਹੋਣ, ਨੋਟਿਸ ਜਾਰੀ ਕਰਨੇ ਬੰਦ ਕੀਤੇ ਜਾਣ ਅਤੇ ਬੈਰੀਅਰਾਂ 'ਤੇ ਕੀਤੀ ਗਈ ਘੇਰਾਬੰਦੀ ਵੀ ਹਟਾਈ ਜਾਵੇ।

ਕਿਸਾਨ ਨੇਤਾਵਾਂ ਨੇ 26 ਜਨਵਰੀ ਦੇ ਘਟਨਾਕ੍ਰਮ ਤੋਂ ਬਾਅਦ ਲੋਕਾਂ ਦੀ ਹੋ ਰਹੀ ਗਿ੍ਫ਼ਤਾਰੀ ਨੂੰ ਪੁਲਿਸ ਵੱਲੋਂ ਲੋਕਾਂ ਨੂੰ ਅਗਵਾ ਕਰਨ ਦੀ ਕਾਰਵਾਈ ਕਰਾਰ ਦਿੱਤਾ ਤੇ ਇਸ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਧਰਨੇ ਵਾਲੀ ਥਾਂ 'ਤੇ ਭੀੜ ਨੂੰ ਘੱਟ ਕਰਨ ਤੇ ਲੋਕਾਂ ਦਾ ਦਮਨ ਕਰਨ ਦੀ ਰਣਨੀਤੀ ਹੈ। 26 ਫਰਵਰੀ ਨੂੰ ਯੁਵਾ ਕਿਸਾਨ ਦਿਵਸ ਦੇ ਦਿਨ ਅੰਦੋਲਨ ਦੀ ਕਮਾਨ ਨੌਜਵਾਨਾਂ ਦੇ ਹੱਥਾਂ 'ਚ ਹੋਵੇਗੀ। ਇਕ ਸਵਾਲ ਦੇ ਜਵਾਬ 'ਚ ਕਿਸਾਨ ਨੇਤਾਵਾਂ ਨੇ ਕਿਹਾ ਕਿ ਦੀਪ ਸਿੱਧੂ ਤੇ ਲੱਖਾ ਸਿਧਾਣਾ ਨਾਲ ਪਹਿਲਾਂ ਵੀ ਜਥੇਬੰਦੀਆਂ ਦਾ ਕੋਈ ਵਾਸਤਾ ਨਹੀਂ ਸੀ ਤੇ ਇਸ ਵਾਰ ਵੀ ਨਹੀਂ ਹੈ। 27 ਫਰਵਰੀ ਨੂੰ ਗੁਰੂ ਰਵਿਦਾਸ ਜੈਅੰਤੀ ਤੇ ਚੰਦਰਸ਼ੇਖਰ ਆਜ਼ਾਦ ਦੇ ਸ਼ਹੀਦੀ ਦਿਵਸ 'ਤੇ ਮਜ਼ਦੂਰ-ਕਿਸਾਨ ਏਕਤਾ ਦਿਵਸ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ। 28 ਫਰਵਰੀ ਤੋਂ ਅੰਦੋਲਨ ਦੇ ਤੀਸਰੇ ਪੜਾਅ ਦਾ ਆਗਾਜ਼ ਕੀਤਾ ਜਾਵੇਗਾ ਤੇ ਇਸ ਦਿਨ ਬੈਠਕ ਤੋਂ ਬਾਅਦ ਵੱਡੇ ਅੰਦੋਲਨ ਦੀ ਰਣਨੀਤੀ ਤੈਅ ਕੀਤੀ ਜਾਵੇਗੀ। ਕਿਸਾਨ ਨੇਤਾਵਾਂ ਨੇ ਦੁਹਰਾਇਆ ਕਿ ਪੰਜਾਬ ਤੇ ਹਰਿਆਣਾ 'ਚ ਮਹਾ ਪੰਚਾਇਤ ਦਾ ਕੋਈ ਮਤਲਬ ਨਹੀਂ ਹੈ।

ਗੱਲਬਾਤ ਦਾ ਸੱਦਾ ਸਰਕਾਰ ਹੀ ਦੇਵੇਗੀ

ਕਿਸਾਨ ਨੇਤਾਵਾਂ ਨੇ ਕਿਹਾ ਕਿ ਸਰਕਾਰ ਤੋਂ ਸੱਦਾ ਆਉਣ 'ਤੇ ਗੱਲਬਾਤ ਦੇ ਰਸਤੇ ਖੁੱਲ੍ਹੇ ਹਨ। ਜਿੱਥੋਂ ਤਕ ਸੱਦਾ ਭੇਜਣ ਦਾ ਸਵਾਲ ਹੈ ਤਾਂ ਕਿਸਾਨ ਸੱਦਾ ਨਹੀਂ ਭੇਜ ਸਕਦੇ ਬਲਕਿ ਜੋ ਕੁਰਸੀ 'ਤੇ ਬੈਠਾ ਹੁੰਦਾ, ਸੱਦਾ ਭੇਜਣਾ ਉਨ੍ਹਾਂ ਦਾ ਕੰਮ ਹੈ। ਗੱਲਬਾਤ ਦਾ ਸੱਦਾ ਸਰਕਾਰ ਹੀ ਦੇਵੇਗੀ। ਸਰਕਾਰ ਭਰਮ ਕੱਢ ਦੇਵੇ ਕਿਉਂਕਿ ਕਿਸਾਨ ਹੱਕ ਲੈ ਕੇ ਹੀ ਵਾਪਸ ਜਾਣਗੇ।

ਕੈਪਟਨ ਦੇ ਬਿਆਨ 'ਤੇ ਕੀਤਾ ਸਵਾਲ 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖੇਤੀ ਕਾਨੂੰਨਾਂ ਨੂੰ ਦੋ ਸਾਲ ਤਕ ਮੁਲਤਵੀ ਕਰਨ ਦੀ ਪੇਸ਼ਕਸ਼ 'ਤੇ ਅੰਦੋਲਨ ਖ਼ਤਮ ਕਰਨ ਦੇ ਬਿਆਨ 'ਤੇ ਕਿਸਾਨ ਨੇਤਾਵਾਂ ਨੇ ਕਿਹਾ ਕਿ ਪਤਾ ਨਹੀਂ ਉਨ੍ਹਾਂ ਦੀ ਕੇਂਦਰ ਨਾਲ ਕੀ ਸੈਟਿੰਗ ਹੈ। ਉਹ ਕਿਸ ਤਰ੍ਹਾਂ ਇਹ ਪੇਸ਼ਕਸ਼ ਦੇ ਰਹੇ ਹਨ ਪਰ ਕਿਸਾਨ ਕਾਨੂੁੰਨ ਰੱਦ ਕਰਵਾਉਣ 'ਤੇ ਬੇਜ਼ਿੱਦ ਹਨ।