Pan Aadhaar Link ; ਪੈਨ ਤੇ ਆਧਾਰ ਲਿੰਕ ਕਰਵਾਉਣ ਦੀ ਕੁਝ ਦਿਨਾਂ ਮਿਆਦ ਵਧੀ

ਨਵੀਂ ਦਿੱਲੀ ,ਅਪ੍ਰੈਲ 2021-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ)- 

 ਕੇਂਦਰ ਸਰਕਾਰ ਨੇ ਜਨਤਾ ਨੂੰ ਇਕ ਵਾਰ ਮੁੜ ਰਾਹਤ ਦਿੱਤੀ ਹੈ। ਜਿਨ੍ਹਾਂ ਲੋਕਾਂ ਨੇ ਹੁਣ ਤਕ ਪੈਨ ਕਾਰਡ ਤੇ ਆਧਾਰ ਕਾਰਡ ਨੂੰ ਲਿੰਕ ਨਹੀਂ ਕਰਵਾਇਆ ਹੈ। ਉਨ੍ਹਾਂ ਲੋਕਾਂ ਨੂੰ ਕੁਝ ਦਿਨਾਂ ਦੀ ਮੁਹਲਤ ਮਿਲ ਗਈ ਹੈ। ਗਵਰਨਮੈਂਟ ਨੇ ਪੈਨ ਤੇ ਆਧਾਰ ਕਾਰਡ ਨੂੰ ਲਿੰਕ ਕਰਵਾਉਣ ਦੀ ਮਿਆਦ ਨੂੰ ਅੱਗੇ ਵਧਾ ਦਿੱਤਾ ਹੈ। ਇਨਕਮ ਵਿਭਾਗ ਨੇ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ ਹੈ। ਇਨਕਮ ਟੈਕਸ ਡਿਪਾਰਟਮੈਂਟ ਨੇ ਦੱਸਿਆ ਕਿ ਸੈਂਟਰਲ ਗਵਰਨਮੈਂਟ ਨੇ ਪੈਨ ਕਾਰਡ ਨੂੰ ਲਿੰਕ ਕਰਵਾਉਣ ਦੀ ਮਿਆਦ 31 ਮਾਰਚ 2021 ਤੋਂ ਵਧਾ ਕੇ 30 ਜੂਨ 2021 ਕਰ ਦਿੱਤੀ ਹੈ। ਇਹ ਫ਼ੈਸਲਾ ਕੋਵਿਡ-19 ਮਹਾਮਾਰੀ ਨੂੰ ਦੇਖਦਿਆਂ ਲਿਆ ਗਿਆ ਹੈ।

ਸਰਕਾਰ ਦੇ ਇਸ ਫ਼ੈਸਲੇ ਤੋਂ ਹੁਣ ਜਨਤਾ ਨੂੰ ਪੈਨ ਕਾਰਡ ਤੇ ਆਧਾਰ ਲਿੰਕ ਕਰਵਾਉਣ ਲਈ ਤਿੰਨ ਮਹੀਨੇ ਦਾ ਸਮਾਂ ਹੋਰ ਮਿਲ ਗਿਆ ਹੈ। 30 ਜੂਨ 2021 ਤਕ ਲਿੰਕ ਨਾ ਕਰਵਾਉਣ 'ਤੇ ਪੈਨ ਕਾਰਡ ਖਰਾਬ ਹੋ ਜਾਵੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੈਨ ਤੇ ਆਧਾਰ ਲਿੰਕ ਕਰਵਾਉਣ ਦੀ ਅੰਤਿਮ ਤਾਰੀਕ 31 ਮਾਰਚ 2021 ਸੀ। ਜਿਸ ਕਾਰਨ ਬੁੱਧਵਾਰ ਨੂੰ ਇਨਕਮ ਵਿਭਾਗ ਦੀ ਵੈੱਬਸਾਈਟ ਕਾਫੀ ਯੂਜ਼ਰਜ਼ ਦੇ ਆਉਣ ਨਾਲ ਕਰੈਸ਼ ਹੋ ਗਈ ਸੀ। ਇਸ ਕਾਰਨ ਲੋਕਾਂ ਨੂੰ ਪਰੇਸ਼ਾਨ ਹੋਣਾ ਪਿਆ ਪਰ ਸਰਕਾਰ ਨੇ ਰਾਹਤ ਦਿੰਦਿਆਂ ਸਮੇਂ ਮਿਆਦ ਨੂੰ ਵੱਧਾ ਦਿੱਤਾ ਹੈ।

ਕਿਵੇਂ ਕਰੀਏ ਆਧਾਰ ਨੂੰ ਪੈਨ ਨਾਲ ਲਿੰਕ

ਸਭ ਤੋਂ ਪਹਿਲਾਂ ਇਨਕਮ ਟੈਕਸ ਦੀ ਵੈੱਬਸਾਈਟ www.incometaxindiaefiling.gov.in 'ਤੇ ਜਾਓ।

ਵੈੱਬਸਾਈਟ ਓਪਨ ਹੁੰਦਿਆਂ ਹੀ ਲਿੰਕ ਆਧਾਰ ਦੇ ਆਪਸ਼ਨ 'ਤੇ ਕਲਿੱਕ ਕਰੋ।

 ਇਕ ਨਵਾਂ ਟੈਬ ਓਪਨ ਹੋਵੇਗਾ, ਜਿਸ 'ਚ ਪੈਨ ਨੰਬਰ, ਆਧਾਰ ਨੰਬਰ 'ਤੇ ਨਾਂ ਪੁੱਛਿਆ ਜਾਵੇਗਾ।

ਡਿਟੇਲਸ ਤੇ ਕੈਪਚਾ ਕੋਡ ਭਰ ਕੇ ਸਬਮਿਟ 'ਤੇ ਕਲਿੱਕ ਕਰੋ।

ਤੁਹਾਡੇ ਮੋਬਾਈਲ ਨੰਬਰ 'ਤੇ ਲਿੰਕ ਹੋਣ ਦਾ ਮੈਸੇਜ ਆ ਜਾਵੇਗਾ।

ਕਿਵੇਂ ਕਰੀਏ ਆਫਲਾਨ ਪੈਨ ਨੂੰ ਆਧਾਰ ਨਾਲ ਲਿੰਕ

 ਸਭ ਤੋਂ ਪਹਿਲਾਂ ਮੋਬਾਈਲ ਮੈਸੇਜ ਆਪਸ਼ਨ ਖੋਲ੍ਹੋ ਜਿੱਥੇ UIDPN ਟਾਈਪ ਕਰੋ।

 ਫਿਰ ਸਪੇਸ ਦੇ ਕੇ ਆਪਣਾ ਪੈਨ ਨੰਬਰ ਤੇ ਆਧਾਰ ਕਾਰਡ ਨੰਬਰ ਲਿਖੋ।

 ਫਿਰ 567678 ਜਾਂ 56161 ਨੰਬਰ ;ਤੇ ਭੇਜ ਦਿਓ। ਲਿੰਕ ਹੋਣ 'ਤੇ ਮੋਬਾਈਲ 'ਤੇ ਐੱਸਐੱਮਐੱਸ ਆ ਜਾਵੇਗਾ।