You are here

ਪੰਜਾਬ

ਗੁ: ਗੁਰਗਿਆਨ ਪ੍ਰਕਾਸ਼ ‘ਜਵੱਦੀ ਟਕਸਾਲ’ ਵਿਖੇ ਹਫਤਾਵਾਰੀ ਨਾਮ ਸਿਮਰਨ ਅਭਿਆਸ ਸਮਾਗਮ ਹੋਏ

ਗੁਰਸਿੱਖ ਦੀ ਆਤਮਾ ਅਤੇ ਦੇਹੀ ਪ੍ਰਭੂ-ਨਾਮ ਦੇ ਰੰਗ ਵਿਚ ਰੰਗੀ ਹੁੰਦੀ ਹੈ-ਸੰਤ ਬਾਬਾ ਅਮੀਰ ਸਿੰਘ ਜਵੱਦੀ ਟਕਸਾਲ
ਲੁਧਿਆਣਾ 9 ਜੁਲਾਈ (ਕਰਨੈਲ ਸਿੰਘ ਐੱਮ.ਏ.)
-ਗੁਰਬਾਣੀ ਪ੍ਰਚਾਰ ਅਤੇ ਪੁਰਾਤਨ ਗੁਰਮਤਿ ਸੰਗੀਤ ਦੀ ਹੋਂਦ ਦੀ ਮੁੜ ਬਹਾਲੀ ਕਰਕੇ ਲੋਕਾਈ ਤੱਕ ਪਹੁੰਚ ਕਰਨ ਦੇ ਸੰਕਲਪ ਲਈ ਸੱਚਖੰਡ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਵਲੋਂ ਸਿਰਜਿਤ ਜਵੱਦੀ ਟਕਸਾਲ ਦੇ ਮੁੱਖ ਅਸਥਾਨ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਸਾਹਿਬ ਵਿਖੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਵਲੋਂ ਹਫਤਾਵਾਰੀ ਨਾਮ ਸਿਮਰਨ ਅਭਿਆਸ ਸਮਾਗਮ ਵਿਦਵਾਨ, ਯੋਧੇ ਅਤੇ ਸ਼ਰੀ ਹਰਿਮੰਦਰ ਸਾਹਿਬ, ਸ਼?ਰੀ ਦਰਬਾਰ ਸਾਹਿਬ ਸ਼?ਰੀ ਅੰਮ੍ਰਿਤਸਰ ਦੀ ਸੇਵਾ ਸੰਭਾਲ ਕਰਨ ਵਾਲੇ ਕੌਮ ਦੀ ਮਾਇਨਾਜ਼ ਸ਼ਖਸ਼ੀਅਤ ਭਾਈ ਮਨੀ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਇਆ। ਜਿਸ ਵਿਚ ਮਹਾਪੁਰਸ਼ਾਂ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਦਿਆਂ ਭਾਈ ਮਨੀ ਸਿੰਘ ਜੀ ਦੇ ਜੀਵਨ ਫਲਸਫੇ, ਗਿਆਰਾਂ ਭਰਾਵਾਂ ਅਤੇ ਸੱਤ ਪੁੱਤਰਾਂ ਸਮੇਤ ਪ੍ਰਵਾਰ ਦੇ 52 ਜੀਆਂ ਦੀ ਸ਼ਹੀਦੀ ਅਤੇ ਇਤਿਹਾਸ ਦੀਆਂ ਕਈ ਮੁੱਲਵਾਂਨ ਘਟਨਾਵਾਂ ਦੇ ਹਵਾਲੇ ਦਿੰਦਿਆਂ ਸਮਝਾਇਆ ਕਿ ਗੁਰਸਿੱਖ ਦੀ ਆਤਮਾ ਅਤੇ ਦੇਹੀ ਗੁਰਬਾਣੀ-ਨਾਮ ਸਿਮਰਨ ਦੇ ਰੰਗ ਵਿਚ ਰੰਗੀ ਹੁੰਦੀ ਹੈ। ਜਦਕਿ ਦੂਜੇ ਪਾਸੇ ਅਧਿਆਤਮਕ ਪੱਖੋਂ ਬੰਜਰ ਹੋ ਚੁੱਕੇ ਮਨੁੱਖੀ ਹਿਰਦੇ ਵਾਲੇ ਧਰਮੀ ਸ਼ਖਸ਼ੀਅਤਾਂ ਦੇ ਪ੍ਰਾਣਾਂ ਦੇ ਵੈਰੀ ਬਣੇ ਹੁੰਦੇ ਨੇ, ਉਹ ਪ੍ਰਮਾਤਮਾਂ ਵਲੋਂ ਧਰਮ ਕਮਾਉਣ ਵਾਲੇ ਪਵਿੱਤਰ ਅਸਥਾਨਾਂ ਨੂੰ ਵੀ ਵਿਰੋਧੀ ਨਿਸ਼ਾਨੇ ‘ਤੇ ਰੱਖਦੇ ਆਏ ਹਨ। ਮਹਾਪੁਰਸ਼ਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਕਾਰ ਅਤੇ ਕੌਮੀ ਫਰਜ਼ਾਂ ਵਾਲੀ ਭਾਵਨਾ ਦਾ ਜਿਕਰ ਕਰਦਿਆਂ ਫੁਰਮਾਇਆ ਕਿ ਗੁਰੂਅਸਥਾਨਾਂ ਤੋਂ ਗੁਰਸਿੱਖਾਂ ਨੇ ਗੁਰਬਾਣੀ ਰੂਪੀ ਗਿਆਨ ਕੀ ਆਂਧੀ ਬਦੌਲਤ ਸਮਾਜਿਕ ਪੱਧਰ ‘ਤੇ ਵਹਿਮਾਂ-ਭਰਮਾਂ ਦੀ ਦੀਵਾਰ ਢਾਹ ਦਿੱਤੀ ਸੀ। ਸਿੱਖਾਂ ਲਈ ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ’ ਕੇਵਲ ਧਾਰਮਿਕ ਗ੍ਰੰਥ ਹੀ ਨਹੀਂ, ਸਗੋਂ ਸਿੱਖਾਂ ਦੇ ਜਾਗਤ ਜੋਤ ‘ਗੁਰੂ’ ਹਨ। ਗੁਰਸਿੱਖ ਦਾ ਸ਼?ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਪੁੱਤਰ ਅਤੇ ਪਿਤਾ ਵਰਗਾ ਰਿਸ਼ਤਾ ਹੋਵੇ। ਜਿਸ ਤਰ੍ਹਾਂ ਪਰਿਵਾਰਕ ਮਰਯਾਦਾ ਵਿਚ ਰਹਿ ਕੇ ਸੰਸਾਰਕ ਪਿਤਾ ਦੀ ਖੁਸ਼ੀ ਹਾਸਲ ਹੁੰਦੀ ਹੈ। ਉਸੇ ਤਰ੍ਹਾਂ ਪੰਥਕ ਮਰਿਆਦਾ ‘ਚ ਰਹਿ ਕੇ ਗੁਰੂ ਪਿਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਦੇ ਪਾਤਰ ਬਣੀਦਾ ਹੈ।

ਮਾਜਰੀ ਪਿੰਡ ਦੇ 23 ਸਾਲ਼ਾ ਨੌਜਵਾਨ ਦੀ ਕੈਨੇਡਾ ਚ ਹੋਈ ਮੌਤ

ਪਿੰਡ ਮਾਜਰੀ ਚ ਸੋਗ ਦੀ ਲਹਿਰ
ਮੁੱਲਾਂਪੁਰ ਦਾਖਾ 28 ਜੂਨ ( ਸਤਵਿੰਦਰ ਸਿੰਘ ਗਿੱਲ )
:- ਕਨੇਡਾ ਚ ਵੱਸਦੇ ਸਵੱਦੀ ਕਲਾਂ ਦੇ ਨਜ਼ਦੀਕੀ ਪਿੰਡ ਮਾਜਰੀ ਦੇ ਜੰਮਪਲ 23 ਸਾਲਾ ਨੌਜਵਾਨ ਏਕਜੋਤ ਸਿੰਘ ਤੂਰ ਪੁੱਤਰ ਕੁਲਵਿੰਦਰ ਸਿੰਘ ਗੋਖੀ ਤੂਰ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਹੈ।ਮਿਰਤਕ ਏਕਜੋਤ ਸਿੰਘ ਤੂਰ (23) ਦੇ ਚਾਚਾ  ਸਰਪੰਚ ਪਰਮਿੰਦਰ ਸਿੰਘ ਤੂਰ ਮਾਜਰੀ ਨੇ ਦਸਿਆ ਕਿ ਕਨੇਡਾ ਦੀ ਟਰੰਟੋ ਮੈਟਰੋਪਾਲੀਟਨ ਯੂਨੀਵਰਸਿਟੀ ਚ ਡਿਗਰੀ ਦੀ ਪੜ੍ਹਾਈ ਕਰ ਚੁੱਕੇ  ਏਕਜੋਤ ਤੂਰ ਦੀ ਪੜਾਈ ਪੂਰੀ ਹੋਈ ਸੀ ਤੇ ਉਸ ਨੇ ਡਿਗਰੀ ਪ੍ਰਾਪਤ ਕਰਨੀ ਸੀ,ਇਸ ਦੀ ਖੁਸ਼ੀ ਨਾ ਸਹਾਰਦੇ ਹੋਏ ਏਕਜੋਤ ਤੂਰ ਦਾ ਅਚਾਨਕ ਦਿਹਾਂਤ ਹੋ ਗਿਆ ਜਿਸ ਦਾ ਸੰਸਕਾਰ ਕੈਨੇਡਾ ਚ ਕਰ ਦਿੱਤਾ ਗਿਆ । ਜਾਣਕਾਰੀ ਅਨੁਸਰ ਏਕਜੋਤ ਤੂਰ ਹੋਣੀ ਦੋ ਭੈਣ ਭਰਾ ਸਨ,ਜਿਸ ਦੀ ਛੋਟੀ ਭੈਣ ਦਾ ਨਾਮ ਰਵਨੀਂਨ ਹੈ। ਪਤਾ ਲੱਗਾ ਹੈ ਕਿ ਇਹ ਨੌਜਵਾਨ ਕੈਨੇਡਾ ਦਾ ਜੰਮਪਲ ਸੀ  । ਯੂਨੀਵਰਸਿਟੀ ਚ ਹੋਣ ਵਾਲੇ ਡਿਗਰੀ ਵੰਡ ਸਮਾਗਮ ਦੀ ਸਮਾਗਮ ਦੀ ਤਿਆਰੀ ਕਰ ਰਿਹਾ ਸੀ ਪ੍ਰੰਤੂ ਮਾੜੇ ਕਰਮਾਂ ਨਾਲ ਏਕਜੋਤ ਤੂਰ  ਨੂੰ ਡਿਗਰੀ ਮਰਨ ਦੇ ਦੂਜੇ ਦਿਨ ਪ੍ਰਾਪਤ ਹੋਈ। ਏਕਜੋਤ ਤੂਰ ਜਿਸਦਾ ਜੱਦੀ ਪਿੰਡ ਮਾਜਰੀ ਹੈ,ਉਸ ਦੀ ਮੌਤ ਨੇ ਜਿੱਥੇ ਉਸਦੇ ਪਰਿਵਾਰ ਨੂੰ ਵੰਡੇ ਦੁੱਖਾਂ ਵਿੱਚ ਪਾ ਦਿੱਤਾ ਹੈ ਉਥੇ ਉਸ ਦੇ ਜੱਦੀ ਪਿੰਡ ਮਾਜਰੀ ਚ ਵੀ ਸੋਗ ਦੀ ਲਹਿਰ ਦੌੜ ਗਈ ਹੈ।ਇਸ ਦੁੱਖ ਦੀ ਘੜੀ ਵਿੱਚ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਆਗੂਆਂ ਨੇ ਤੂਰ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।

ਰਾਏਕੋਟ 'ਚ 30 ਬਿਸਤਰਿਆਂ ਵਾਲਾ ਨਵਾਂ ਜੱਚਾ-ਬੱਚਾ ਹਸਪਤਾਲ ਅਗਲੇ ਕੁਝ ਦਿਨਾਂ ਵਿੱਚ ਹੋਵੇਗਾ ਸ਼ੁਰੂ- ਡਾ ਬਲਬੀਰ ਸਿੰਘ

 ਪੰਜਾਬ 'ਚ ਸਰਕਾਰੀ ਸਿਹਤ ਸੇਵਾਵਾਂ 'ਚ ਤੇਜ਼ੀ ਨਾਲ ਤਬਦੀਲੀ ਆ ਰਹੀ ਹੈ - ਕੈਬਨਿਟ ਮੰਤਰੀ

ਪੰਜਾਬ 'ਚ 550 ਹਾਊਸ ਸਰਜਨਾਂ ਦੀ ਭਰਤੀ ਮੁਕੰਮਲ, 31 ਲੱਖ ਲੋਕਾਂ ਨੇ ਆਮ ਆਦਮੀ ਕਲੀਨਿਕਾਂ ਦੀਆਂ ਸੇਵਾਵਾਂ ਦਾ ਲਿਆ ਲਾਭ

ਰਾਏਕੋਟ, 28 ਜੂਨ(  ਗੁਰਭਿੰਦਰ ਗੁਰੀ  ) - ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਗਠਨ ਤੋਂ ਬਾਅਦ ਸੂਬੇ ਵਿੱਚ ਸਿਹਤ ਸੇਵਾਵਾਂ ਵਿੱਚ ਤੇਜ਼ੀ ਨਾਲ ਤਬਦੀਲੀ ਆ ਰਹੀ ਹੈ ਜਿੱਥੇ ਆਮ ਲੋਕਾਂ ਨੂੰ ਮਿਆਰੀ ਅਤੇ ਆਸਾਨ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।

ਰਾਏਕੋਟ ਵਿਖੇ ਨਵੇਂ ਬਣੇ 30 ਬਿਸਤਰਿਆਂ ਵਾਲੇ ਜੱਚਾ-ਬੱਚਾ ਹਸਪਤਾਲ ਦੀ ਇਮਾਰਤ ਦਾ ਨਿਰੀਖਣ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਉਸਾਰੀ ਮੁਕੰਮਲ ਹੋ ਚੁੱਕੀ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਲੋੜੀਂਦਾ ਮੈਡੀਕਲ ਅਤੇ ਸਰਜੀਕਲ ਉਪਕਰਣ, ਬੈੱਡ, ਦਵਾਈਆਂ ਆਦਿ ਮੁਹੱਈਆ ਕਰਵਾ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਹਸਪਤਾਲ ਲਈ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ਼ ਦੀ ਭਰਤੀ ਵੀ ਮੁਕੰਮਲ ਹੋ ਚੁੱਕੀ ਹੈ ਅਤੇ ਕੁਝ ਹੀ ਦਿਨਾਂ ਵਿੱਚ ਉਨ੍ਹਾਂ ਦੀ ਤਾਇਨਾਤੀ ਕਰ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਇਹ ਹਸਪਤਾਲ ਹਲਕਾ ਰਾਏਕੋਟ ਦੇ ਲੋਕਾਂ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ ਜਾਵੇਗਾ।

ਇਸ ਮੌਕੇ ਉਨ੍ਹਾਂ ਨਾਲ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਮ.ਡੀ. ਪ੍ਰਦੀਪ ਅਗਰਵਾਲ, ਡਿਪਟੀ ਕਮਿਸ਼ਨਰ ਸੁਰਭੀ ਮਲਿਕ, ਐਸ.ਡੀ.ਐਮ. ਗੁਰਬੀਰ ਸਿੰਘ ਕੋਹਲੀ, ਸਿਵਲ ਸਰਜਨ ਡਾ. ਹਿਤਿੰਦਰ ਕੌਰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਕੈਬਨਿਟ ਮੰਤਰੀ ਨੇ ਦੱਸਿਆ ਕਿ 30 ਬਿਸਤਰਿਆਂ ਵਾਲਾ ਇਹ ਹਸਪਤਾਲ 5.82 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਸ ਦੀਆਂ ਤਿੰਨ ਮੰਜ਼ਿਲਾਂ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ ਜਿਸ ਵਿੱਚ ਓ.ਪੀ.ਡੀ. ਕਮਰੇ, ਵਾਰਡ, ਫੀਡਿੰਗ ਏਰੀਆ, ਪਰਿਵਾਰ ਨਿਯੋਜਨ, ਕਲੀਨਿਕਲ ਲੈਬਾਰਟਰੀ, ਇਮਯੂਨਾਈਜ਼ੇਸ਼ਨ ਰੂਮ, ਐਮਰਜੈਂਸੀ, ਲਿਫਟ ਲੈਬ, ਕੋਲਡ ਸਟੋਰ, ਈ.ਸੀ.ਜੀ. ਰੂਮ ਅਤੇ ਫਾਰਮੇਸੀ ਰੂਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਹਸਪਤਾਲ ਰਾਏਕੋਟ ਅਤੇ ਨੇੜਲੇ ਇਲਾਕਿਆਂ ਦੀਆਂ ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰੇਗਾ।

ਇਸ ਦੌਰਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਇਹ ਵੀ ਕਿਹਾ ਕਿ ਪੰਜਾਬ ਦੀਆਂ ਮੁੱਢਲੀਆਂ ਸਿਹਤ ਸੇਵਾਵਾਂ ਵਿੱਚ ਪਹਿਲਾਂ ਹੀ 580 ਆਮ ਆਦਮੀ ਕਲੀਨਿਕ ਖੋਲ੍ਹਣ ਨਾਲ ਕ੍ਰਾਂਤੀਕਾਰੀ ਤਬਦੀਲੀਆਂ ਆਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਲੀਨਿਕਾਂ ਵਿੱਚ ਹੁਣ ਤੱਕ ਲਗਭਗ 31 ਲੱਖ ਲੋਕ ਸਹੂਲਤਾਂ ਦਾ ਲਾਭ ਲੈ ਚੁੱਕੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ 550 ਹਾਊਸ ਸਰਜਨਾਂ ਦੀ ਭਰਤੀ ਪ੍ਰਕਿਰਿਆ ਵੀ ਮੁਕੰਮਲ ਕਰ ਲਈ ਗਈ ਹੈ, ਜਿਨ੍ਹਾਂ ਵਿੱਚੋਂ 46 ਨੂੰ ਲੁਧਿਆਣਾ ਜ਼ਿਲ੍ਹੇ ਵਿੱਚ ਤਾਇਨਾਤ ਕੀਤਾ ਜਾਵੇਗਾ।

ਮੀਰੀ ਪੀਰੀ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਗੁਰਮਤਿ ਸਮਾਗਮ

ਚੰਡੀਗੜ / ਨਵੀਂ ਦਿੱਲੀ, 28 ਜੂਨ -(ਮਨਪ੍ਰੀਤ ਸਿੰਘ ਖਾਲਸਾ)-ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਮੀਰੀ ਪੀਰੀ ਦਿਵਸ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ। ਅਰਦਾਸ ਭਾਈ ਗੁਰਚਰਨ ਸਿੰਘ ਨੇ ਕੀਤੀ ਅਤੇ ਪਾਵਨ ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਨੇ ਲਿਆ।

ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੰਗਤ ਨੂੰ ਮੀਰੀ ਪੀਰੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੁਆਰਾ ਮੀਰੀ ਪੀਰੀ ਦੀਆਂ ਕਿਰਪਾਨਾਂ ਧਾਰਨ ਕਰਕੇ ਸਿੱਖ ਕੌਮ ਨੂੰ ਬਖਸ਼ਿਆ ਸਿਧਾਂਤ ਅਧਿਆਤਮ ਨਾਲ ਜੁੜਨ ਦੇ ਨਾਲ-ਨਾਲ ਮਜਲੂਮਾਂ ਦੀ ਰੱਖਿਆ ਕਰਨ ਵਾਲਾ ਹੈ। ਛੇਵੇਂ ਪਾਤਸ਼ਾਹ ਨੇ ਜਿਥੇ ਸਿੱਖਾਂ ਨੂੰ ਸ਼ਸ਼ਤਾਰਧਾਰੀ ਹੋਣ ਦਾ ਆਦੇਸ਼ ਕੀਤਾ, ਉਥੇ ਹੀ ਸੰਗਤਾਂ ਨੂੰ ਚੰਗੀ ਨਸਲ ਦੇ ਘੋੜੇ ਅਤੇ ਸ਼ਸਤਰ ਭੇਟ ਕਰਨ ਲਈ ਹੁਕਮ ਦਿੱਤੇ। ਇਸ ਦਾ ਮੰਤਵ ਜੁਲਮ ਵਿਰੁੱਧ ਲਾਮਬੰਦ ਕਰਨਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਅਤੇ ਸ਼ਸਤਰ ਕਦੇ ਵੱਖ ਨਹੀਂ ਹੋ ਸਕਦੇ, ਜਿਸ ਤਹਿਤ ਹਰ ਸਿੱਖ ਅੰਮ੍ਰਿਤਧਾਰੀ ਹੋ ਕੇ ਪੰਜ ਕਕਾਰੀ ਰਹਿਣੀ ਦਾ ਧਾਰਨੀ ਬਣੇ। ਗਿਆਨੀ ਰਘਬੀਰ ਸਿੰਘ ਨੇ ਸਮੁੱਚੀ ਕੌਮ ਨੂੰ ਧੜੇਬੰਦੀ ਤੇ ਵਿਚਾਰਧਾਰਕ ਮਤਭੇਦ ਪਾਸੇ ਰੱਖ ਕੇ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਇਕੱਠੇ ਹੋ ਕੇ ਯਤਨ ਕਰਨ ਦੀ ਅਪੀਲ ਕੀਤੀ। 

ਇਸੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਨੇ ਸੰਗਤ ਨਾਲ ਛੇਵੇਂ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਦੀ ਸਾਂਝ ਪਾਈ। ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੁਸ਼ੋਭਿਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀਆਂ ਇਤਿਹਾਸਕ ਮੀਰੀ ਤੇ ਪੀਰੀ ਦੀਆਂ ਕਿਰਪਾਨਾਂ ਦੇ ਸੰਗਤ ਨੂੰ ਦਰਸ਼ਨ ਵੀ ਕਰਵਾਏ ਗਏ।  ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਹਰਜਾਪ ਸਿੰਘ ਸੁਲਤਾਨਵਿੰਡ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਤੇ ਗਿਆਨੀ ਮਲਕੀਤ ਸਿੰਘ ਵਰਪਾਲ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ, ਵਧੀਕ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਗੁਰਮੀਤ ਸਿੰਘ ਬੁੱਟਰ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸਤਨਾਮ ਸਿੰਘ ਮਾਂਗਾਸਰਾਏ, ਮੀਤ ਸਕੱਤਰ ਸ. ਗੁਰਦਿਆਲ ਸਿੰਘ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਹਰਭਜਨ ਸਿੰਘ ਵਕਤਾ, ਮੈਨੇਜਰ ਸ. ਸੁਖਰਾਜ ਸਿੰਘ, ਸ. ਬਘੇਲ ਸਿੰਘ, ਸ. ਨਰਿੰਦਰ ਸਿੰਘ, ਸ. ਸਤਨਾਮ ਸਿੰਘ ਰਿਆੜ, ਵਧੀਕ ਮੈਨੇਜਰ ਸ. ਇਕਬਾਲ ਸਿੰਘ ਮੁਖੀ, ਮੀਤ ਮੈਨੇਜਰ ਸ. ਗੁਰਤਿੰਦਰਪਾਲ ਸਿੰਘ, ਸ. ਅਜੀਤ ਸਿੰਘ ਆਦਿ ਮੌਜੂਦ ਸਨ।

ਬਲਤੇਜ ਪਨੂੰ ਨੂੰ ਡਾਕਟਰ ਅਲੱਗ ਦੀਆਂ ਪੁਸਤਕਾਂ ਭੇਟ

ਲੁਧਿਆਣਾ ( ਕਰਨੈਲ ਸਿੰਘ ਐੱਮ ਏ) ਸਿੱਖ ਕੌਮ ਦੇ ਮਹਾਨ ਵਿਦਵਾਨ ਅਤੇ ਲਿਖਾਰੀ ਡਾਕਟਰ ਸਰੂਪ ਸਿੰਘ ਅਲੱਗ ਦੀਆਂ ਪੁਸਤਕਾਂ ਦਾ ਸੈਟ ਡਾਇਰੈਕਟਰ ਮੀਡੀਆ ਰਿਲੇਸ਼ਨ ਪੰਜਾਬ ਸ਼੍ਰੀ ਬਲਤੇਜ ਪਨੂੰ ਜੀ ਨੂੰ ਉਨ੍ਹਾਂ ਦੇ ਗ੍ਰਹਿ ਪਟਿਆਲਾ ਵਿਖੇ ਭੇਂਟ ਕੀਤਾ ਗਿਆ। ਪੰਨੂੰ ਜੀ ਨੇ ਬੜੇ ਸਤਿਕਾਰ ਨਾਲ ਪੁਸਤਕਾਂ ਪ੍ਰਾਪਤ ਕਰਨ ਉਪਰੰਤ ਡਾਕਟਰ ਸਰੂਪ ਸਿੰਘ ਅਲੱਗ ਦੀਆਂ ਸੇਵਾਵਾਂ ਦਾ ਬਹੁਤ ਮਾਣ ਨਾਲ ਜ਼ਿਕਰ ਕਰਦਿਆਂ ਕਿਹਾ ਕਿ ਉਹ ਡਾਕਟਰ ਅਲੱਗ ਨੂੰ ਕਈ ਵਾਰੀ ਕਨੇਡਾ ਮਿਲ ਚੁੱਕੇ ਹਨ। ਸ ਸੁਖਿੰਦਰਪਾਲ  ਸਿੰਘ ਅਲੱਗ ਜੋ ਕਿ ਅਲੱਗ ਸ਼ਬਦ ਯਗ ਟਰੱਸਟ ਦੇ ਸਕੱਤਰ ਜਨਰਲ ਹਨ ਨੇ ਪੰਨੂੰ ਜੀ ਨੂੰ ਦੱਸਿਆ ਕਿ ਡਾਕਟਰ ਅਲੱਗ ਪਹਿਲੇ ਸਿੱਖ ਹੋਏ ਹਨ ਜਿਨ੍ਹਾਂ ਨੇ ਸ਼ਬਦ ਲੰਗਰਾਂ ਦੀ ਸੇਵਾ ਸ਼ੁਰੂ ਕੀਤੀ ਸੀ। ਪੰਨੂੰ ਸਾਹਿਬ ਨੇ ਕਿਹਾ ਕਿ ਡਾਕਟਰ ਅਲੱਗ ਦੀਆਂ ਸੇਵਾਵਾਂ ਨੂੰ ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੇ ਬਹੁਤ ਲੰਮੇ ਅਰਸੇ ਤੱਕ ਯਾਦ ਕਰਦੇ ਰਹਿਣਗੇ। ਸ ਉਦੈਵੀਰ ਸਿੰਘ ਅਲੱਗ ਵੀ ਆਪਣੇ ਪਿਤਾ ਸ ਸੁਖਿੰਦਰਪਾਲ  ਸਿੰਘ ਅਲੱਗ ਦੇ ਨਾਲ ਸਨ। ਪੰਨੂੰ ਸਾਹਿਬ ਨੇ ਡਾਕਟਰ ਅਲੱਗ ਵੱਲੋਂ ਅਰੰਭੇ ਕਾਰਜਾਂ ਦੀ ਸਰਕਾਰ ਵੱਲੋਂ ਹਰ ਕਿਸਮ ਦੀ ਮੱਦਦ ਕਰਨ ਦਾ ਭਰੋਸਾ ਦਿੱਤਾ।

ਗੁਰਦੁਆਰਾ ਬਾਬਾ ਜੀਵਨ ਸਿੰਘ ਪਿੰਡ ਮਾਹਲਾ ਕਲਾਂ ਵਿਖੇ ਬੱਚਿਆਂ ਦੀਆਂ ਇਤਿਹਾਸ, ਗੁਰਬਾਣੀ ਕਲਾਸਾਂ ਲਗਾਈਆਂ ਹੈਂਡ ਗ੍ਰੰਥੀ ਗਿਆਨੀ ਗੁਰਦੀਪ ਸਿੰਘ ਲੰਗੇਆਣਾ

ਮੋਗਾ, 25 ਜੂਨ( ਜਸਵਿੰਦਰ ਸਿੰਘ ਰੱਖਰਾ) ਗੁਰਦੁਆਰਾ ਬਾਬਾ ਜੀਵਨ ਸਿੰਘ ਪਿੰਡ ਮਾਹਲਾ ਕਲਾਂ ਵਿਖੇ 1 ਜੂਨ ਤੋਂ 23 ਜੂਨ ਤੱਕ ਗੁਰਮਤਿ ਕਲਾਸਾਂ ਲਗਾਈਆਂ ਗਈਆਂ ਜਿਸ ਵਿੱਚ ਗੁਰਦੁਆਰਾ ਦੇ ਹੈਂਡ ਗ੍ਰੰਥੀ ਗਿਆਨੀ ਗੁਰਦੀਪ ਸਿੰਘ ਨੇ ਬੱਚਿਆਂ ਨੂੰ ਗੁਰਬਾਣੀ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਿਸ ਵਿੱਚ 35 ਬੱਚਿਆਂ ਨੇ ਭਾਗ ਲਿਆ ਅਖਰੀਲੇ ਦਿਨ ਬੱਚਿਆਂ ਦੇ ਗੁਰਬਾਣੀ ਟੈਸਟ ਲਏ ਗਏ ਪਹਿਲੇ ਨੰਬਰ ਤੇ ਗੁਰਸ਼ਰਨ ਕੌਰ ਦੂਜੇ ਨੰਬਰ ਤੇ ਜਸ਼ਨਦੀਪ ਕੌਰ ਤੀਜੇ ਨੰਬਰ ਤੇ ਜਸਕਰਨ ਸਿੰਘ‌ ਚੌਥੇ ਨੰਬਰ ਤੇ ਰੁਪਿੰਦਰ ਸਿੰਘ ਪੰਜਵੇਂ ਨੰਬਰ ਤੇ ਮੋਹਕਮ ਸਿੰਘ ਆਏ ਸਾਰੇ ਬੱਚਿਆਂ ਨੂੰ ਇਨਾਮ ਵੰਡੇ ਗਏ ਇਸ ਮੌਕੇ ਹਾਜ਼ਰ ਮੈਂਬਰ ਹੈਂਡ ਗ੍ਰੰਥੀ ਭਾਈ ਗੁਰਦੀਪ ਸਿੰਘ ਲੰਗੇਆਣਾ, ਗ੍ਰੰਥੀ ਕੁਲਵੰਤ ਸਿੰਘ, ਗ੍ਰੰਥੀ ਮਲਕੀਤ ਸਿੰਘ, ਹਰਜਿੰਦਰ ਸਿੰਘ ਗਿੱਲ, ਜਗਜੀਤ ਸਿੰਘ, ਹਰਪਿੰਦਰ ਜੀਤ ਸਿੰਘ ਟਿਵਾਣਾ, ਗੁਰਮਤਿ ਰਾਗੀ ਗ੍ਰੰਥੀ ਸਭਾ ਰਜਿ ਪੰਜਾਬ ਜ਼ਿਲ੍ਹਾ ਮੋਗਾ ਪੰਜਾਬ ਪ੍ਰਧਾਨ ਭਾਈ ਰਣਜੀਤ ਸਿੰਘ, ਸਿੰਘਾ ਵਾਲਾ, ਸ਼ਹਿਰੀ ਪ੍ਰਧਾਨ ਭਾਈ ਇਕਬਾਲ ਸਿੰਘ ਬੁੱਟਰ, ਸਰਕਲ ਨਿਹਾਲ ਸਿੰਘ ਵਾਲਾ ਪ੍ਰਧਾਨ ਭਾਈ ਇੰਦਰਜੀਤ ਸਿੰਘ ਰਾਮਾ , ਪ੍ਰਚਾਰ ਸਕੱਤਰ ਭਾਈ ਜਸਵੀਰ ਸਿੰਘ ਚਕਰ , ਭਾਈ ਅੰਮ੍ਰਿਤਪਾਲ ਸਿੰਘ, ਗੁਰਦੁਆਰਾ ਸਾਹਿਬ ਸਮੂੰਹ ਕਮੇਟੀ ਮੈਂਬਰ ਪ੍ਰਧਾਨ ਭਾਈ ਬਲਵਿੰਦਰ ਸਿੰਘ ਨੇ ਆਈਆਂ ਹੋਈਆਂ ਜੱਥੇਬੰਦੀਆਂ ਅਤੇ ਸਮੂੰਹ ਸੰਗਤਾਂ ਦਾ ਧੰਨਵਾਦ ਕੀਤਾ ਇਸ ਦੀ ਜਾਣਕਾਰੀ ਪ੍ਰੈਸ ਸਕੱਤਰ ਭਾਈ ਹਰਜਿੰਦਰ ਸਿੰਘ ਬੱਡੂਵਾਲੀਆ ਨੇ ਦਿੱਤੀ

ਲੋਕ ਭਲਾਈ ਵੈਲਫੇਅਰ ਸੁਸਾਇਟੀ ਵੱਲੋਂ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਗਿਆ

ਜਲਦੀ ਸੁਸਾਇਟੀ ਲਈ ਜਗ੍ਹਾ ਦੇਵਾਂਗੇ ਐੱਮ. ਪੀ ਮਾਨ 
ਬਰਨਾਲਾ /ਮਹਿਲ ਕਲਾਂ, 25 ਜੂਨ (ਗੁਰਸੇਵਕ ਸੋਹੀ)
ਬਰਨਾਲਾ ਜਿਲ੍ਹੇ ਦੀ ਨਾਮਵਰ ਸੰਸਥਾਂ ਲੋਕ ਭਲਾਈ ਵੈਲਫੇਅਰ ਸੁਸਾਇਟੀ ਵੱਲੋਂ ਮਹਿਲ ਕਲਾਂ ਵਿਖੇ 26 ਜੂਨ ਨੂੰ ਅੰਤਰ-ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਨੂੰ ਮੁੱਖ ਰੱਖਦੇ ਹੋਏ ਮਹਿਲ ਕਲਾਂ ਵਿਖੇ ਨਸ਼ਾ ਵਿਰੋਧੀ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਲੋਕ ਭਲਾਈ ਵੈਲਫੇਅਰ ਸੁਸਾਇਟੀ ਵੱਲੋਂ ਪੂਰੇ ਪੰਜਾਬ ਵਿੱਚੋਂ ਨਸ਼ਾ ਮੁਕਤ ਕੀਤੇ ਨੌਜਵਾਨ ਮੁੰਡੇ ਅਤੇ ਕੁੜੀਆਂ ਨੂੰ ਵਿਸ਼ੇਸ਼ ਤੌਰ ਤੇ ਬੁਲਾ ਕਿ ਉਹਨਾਂ ਦਾ ਸਨਮਾਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਰਾਜਨੀਤਕ ਪਾਰਟੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਬੁਲਾਰਿਆਂ ਨੇ ਅਪਣੀ ਹਾਜਰੀ ਲਗਵਾਈ ਅਤੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਅੱਜ ਸਾਨੂੰ ਇਹੋ ਜਿਹੀਆਂ ਸਮਾਜ ਦੀ ਸੇਵਾ ਕਰਨ ਵਾਲੀਆਂ ਸੰਸਥਾਵਾਂ ਦੀ ਸਾਥ ਦੇਣਾ ਚਾਹੀਦਾ ਹੈ, ਜੋ ਸਾਡੇ ਧੀਆਂ ਪੁੱਤਰਾਂ ਨੂੰ ਨਸ਼ਿਆ ਦੀ ਦਲਦਲ ਭਰੀ ਜਿੰਦਗੀ ਵਿੱਚੋਂ ਸੇਵਾ ਭਾਵਨਾ ਨਾਲ ਬਾਹਰ ਕੱਡਦੀਆ ਹਨ, ਅੱਜ ਇਹਨਾਂ ਕੰਮਾਂ ਸਦਕਾ ਹੀ ਲੋਕ ਭਲਾਈ ਵੈਲਫੇਅਰ ਸੁਸਾਇਟੀ ਪੂਰੇ ਪੰਜਾਬ ਪੱਧਰ ਤੇ ਅਪਣੀ ਵੱਖਰੀ ਪਹਿਚਾਣ ਬਣਾ ਚੁੱਕੀ ਹੈ ਆਓ ਸਾਨੂੰ ਵੀ ਇਹਨਾਂ ਨਾਲ ਰਲ ਕਿ ਇਹਨਾਂ ਦੇ ਪਰਿਵਾਰ ਨੂੰ ਹੋਰ ਵੱਡਾ ਕਰਨਾ ਚਾਹੀਦਾ ਹੈ ਇਸ ਵੇਲੇ ਪੰਜਾਬੀ ਗਾਇਕ ਜੋੜੀ ਬਲਬੀਰ ਚੋਟੀਆਂ ਅਤੇ ਜੈਸਮੀਨ ਚੋਟੀਆਂ ਨੇ ਅਪਣੀ ਹਾਜਰੀ ਲਗਵਾਈ। ਨਸ਼ਿਆਂ ਤੇ ਅਧਾਰਿਤ  ਨਾਟਕ ਅਤੇ ਕੋਰਿਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ। ਸਿਮਰਤ ਕੌਰ ਖੰਗੂੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੋਕ ਭਲਾਈ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਲਗਤਾਰ ਕਈ ਸਾਲਾਂ ਤੋਂ ਸੁਸਾਇਟੀ ਪੂਰੇ ਪੰਜਾਬ ਦੇ ਵੱਖ ਵੱਖ ਪਿੰਡਾਂ ਵਿੱਚ ਨਸ਼ਿਆਂ ਪ੍ਰਤੀ ਯਾਗਰੂਕ ਕੈਂਪ ਲਗਾਏ ਜਾ ਰਹੇ ਹਨ, ਅੱਜ ਟੀਮ ਵੱਲੋਂ ਸੈਕੜੇ ਨੌਜਵਾਨ ਮੁੰਡੇ ਕੁੜੀਆਂ ਨੂੰ ਨਸ਼ਾ ਮੁਕਤ ਕੀਤਾ ਜਾ ਚੁੱਕਿਆ ਹੈ ਅਤੇ ਸਭ ਤੋਂ ਵਧੀਆ ਇਹ ਲੱਗਿਆ ਕਿ ਨਸ਼ਾ ਮੁਕਤ ਹੋਏ ਨੌਜਵਾਨ ਮੁੰਡੇ ਕੁੜੀਆਂ ਨੂੰ ਇੱਥੇ ਬੁਲਾ ਕਿ ਜੋ  ਸਨਮਾਨ ਦਿੱਤਾ ਗਿਆ ਇਹ ਬਹੁਤ ਵੱਡਾ ਉਪਰਾਲਾ ਹੈ ਅਤੇ ਇਸ ਕਰਨ ਨਾਲ ਉਹ ਨੌਜਵਾਨ ਮੁੰਡੇ ਕੁੜੀਆਂ ਨੂੰ ਵੇਖ ਕਿ ਹੋਰ ਵੀ ਨਸ਼ਾ ਛੱਡਣ ਲਈ ਅੱਗੇ ਆਉਣਗੇ।ਐਮ. ਪੀ ਸੰਗਰੂਰ ਸਿਮਰਜੀਤ ਸਿੰਘ ਮਾਨ ਵੱਲੋਂ ਲੋਕ ਭਲਾਈ ਵੈਲਫੇਅਰ ਸੁਸਾਇਟੀ ਨੂੰ ਬਹੁਤ ਜਲਦੀ ਇੱਕ ਇਹੋ ਜਿਹਾ ਸਥਾਨ ਦਿੱਤੇ ਜਾਣ ਦਾ ਭਰੋਸਾ ਦਿਵਾਇਆ ਗਿਆ ਹੈ ਜਿੱਥੇ ਨਸ਼ਾ ਮੁਕਤ ਹੋਣ ਵਾਲੇ ਨੌਜਵਾਨ ਮੁੰਡੇ ਕੁੜੀਆਂ ਨੂੰ ਰੱਖਿਆ ਜਾ ਸਕੇ ਉਹਨਾਂ ਵੱਲੋਂ ਭੇਜੇ ਸੰਦੇਸ਼ ਵਿੱਚ ਕਿਹਾ ਗਿਆ ਕਿ ਇਸ ਨੂੰ ਬਹੁਤ ਜਲਦੀ ਅਮਲ ਵਿੱਚ ਲਿਆਂਦਾ ਜਾਵੇਗਾ। ਉਘੇ ਸਮਾਜ ਸੇਵੀ ਇੰਸਪੈਕਟਰ ਪਿਆਰਾ ਸਿੰਘ ਵੱਲੋਂ ਮੈਡਲ ਪਾ ਸਾਰਿਆਂ ਨੂੰ ਸਨਮਾਨ ਕੀਤਾ ਗਿਆ। ਲੋਕ ਭਲਾਈ ਵੈਲਫੇਅਰ ਸੁਸਾਇਟੀ ਦੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਨੇ ਦੱਸਿਆ ਕਿ ਸਾਡੀ ਸੁਸਾਇਟੀ ਦੀ ਪੂਰੀ ਟੀਮ ਵੱਲੋਂ ਲਗਾਤਾਰ ਇਸ ਤਰ੍ਹਾਂ ਦੇ ਕਾਰਜ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਇਹ ਸਭ ਦੇ ਸਹਿਯੋਗ ਨਾਲ ਹੁੰਦਾ ਹੈ ਅਤੇ ਸਾਡੀ ਟੀਮ ਦੀ ਹਮੇਸ਼ਾ ਇਹੀ ਕੋਸ਼ਿਸ਼ ਰਹੇਗੀ ਕਿ ਜਿਹਨਾਂ ਹੋ ਸਕੇ ਅਸੀ ਕਿਸੇ ਘਰ ਦੇ ਚਿਰਾਗ ਨੂੰ ਨਾ ਬੁੱਝਣ ਦੇਈਏ, ਅੱਜ ਸਾਡੀ ਸੁਸਾਇਟੀ ਦੇ ਪੂਰੇ ਪੰਜਾਬ ਵਿੱਚ ਅਪਣੀ ਮੈਬਰ ਬਣ ਰਹੇ ਹਨ ਸਾਨੂੰ ਖੁਸ਼ੀ ਹੁੰਦੀ ਹੈ ਜਦ ਸਾਨੂੰ ਕੋਈ ਆ ਕਿ ਕਹਿੰਦਾ ਹੈ ਕਿ ਅਸੀ ਵੀ ਤੁਹਾਡੀ ਸੁਸਾਇਟੀ ਨਾਲ ਮਿਲ ਕਿ ਕੰਮ ਕਰਨਾ ਚਾਹੁੰਦੇ ਹਾਂ ਅਖੀਰ ਵਿੱਚ ਉਹਨਾਂ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਇਸ ਪ੍ਰੋਗਰਾਮ ਵਿਚ ਸਟੇਜ ਸੈਕਟਰੀ ਦੀ ਭੂਮਿਕਾ ਡਾ ਅਮਰਜੀਤ ਸਿੰਘ ਮਹਿਲ ਕਲਾਂ ਨੇ ਨਿਭਾਈ।ਇਸ ਮੌਕੇ ਲੰਗਰ ਦੀ ਸੇਵਾ ਬਾਬਾ ਘੋਨਾ ਜੀ ਵਲੋਂ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਸਤਵੰਤ ਸਿੰਘ ਐੱਸ. ਡੀ. ਐੱਮ ਮਹਿਲ ਕਲਾਂ,  ਤੇਜਅਵਾਸ ਕੌਰ ਡੀ. ਐੱਸ. ਓ ਬਰਨਾਲਾ.ਮੈਡਮ ਮੇਘਾ ਮਾਨ ਡੀ. ਪੀ. ਆਰ. ਓ ਬਰਨਾਲਾ,ਗਮਧੂਰ ਸਿੰਘ ਡੀ. ਐੱਸ. ਪੀ ਮਹਿਲ ਕਲਾਂ, ਇੰਸਪੈਕਟਰ ਕਮਲਜੀਤ ਸਿੰਘ ਗਿੱਲ ਮਹਿਲ ਕਲਾਂ. ਨਿਰਮਲਜੀਤ ਸਿੰਘ ਸਬ ਇੰਸਪੈਕਟਰ, ਹਿਤੇਸ਼ ਅਰੋੜਾ ਪੀ. ਪੀ, ਡਾ ਅਮਨ ਵਰਮਾ ਬਲਾਚੋਰ, ਪੂਨਮ ਕਾਂਗੜਾ, ਜਸਵਿੰਦਰ ਸਿੰਘ ਐੱਸ, ਡੀ, ਓ ਮਹਿਲ ਕਲਾਂ , ਜੇ.ਈ ਗੁਰਮੇਲ ਸਿੰਘ , ਕੁਲਬੀਰ ਸਿੰਘ,ਨਾਥ ਸਿੰਘ ਹਮੀਦੀ ਹਲਕਾ ਇੰਚਾਰਜ ਮਹਿਲ ਕਲਾਂ ਸ਼੍ਰੋਮਣੀ ਅਕਾਲੀ ਦਲ,ਚੇਅਰਮੈਨ ਹਰਵਿੰਦਰ ਜਿੰਦਲ,ਬਲਾਕ ਚੈਅਰਪਰਸਨ ਰਾਜਿੰਦਰ ਕੌਰ, ਮਨਜੀਤ ਸਿੰਘ ਮਹਿਲ ਖੁਰਦ, ਕੁਲਦੀਪ ਸਿੰਘ ਹੈਡ ਟੀਚਰ ਮਹਿਲ ਖੁਰਦ,ਪ੍ਰਦੀਪ ਹਮੀਦੀ, ਨਰਿੰਦਰਜੀਤ ਸਿੰਘ ਈਸੜੂ ਕੌਮੀ ਪ੍ਰਧਾਨ ਕਿਸਾਨ ਯੂਨੀਅਨ, ਕਿਰਨ ਮਹੰਤ ਹਠੂਰ , ਸੁਖਵਿੰਦਰ ਸਿੰਘ ਪਲਾਹ, ਹਰਜੀਤ ਸਿੰਘ ਕਾਤਿਲ ਸ਼ੇਰਪੁਰ , ਮੇਘ ਰਾਜ ਜੋਸ਼ੀ, ਮੈਡਮ ਮਨਪ੍ਰੀਤ ਕੌਰ, ਮਨਦੀਪ ਕੌਰ ਖੇਤਲਾ, ਹਰਮੀਨ ਕੌਰ ਖੇਤਲਾ, ਅਮਰਜੀਤ ਕੌਰ ਖਨਾਲ, ਰਮਨਦੀਪ ਕੌਰ ਮਰਖਾਈ, ਗੁਰਮੀਤ ਸਿੰਘ ਮਾਂਗੇਵਾਲ, ਮਹਿੰਦਰ ਸਿੰਘ ਸਹਿਜੜਾ,ਮਨਜੀਤ ਸਿੰਘ ਸਹਿਜੜਾ, ਗੁਰਮੇਲ ਸਿੰਘ ਮੌੜ, ਪਰਮਜੀਤ ਸਿੰਘ ਧਾਲੀਵਾਲ ਸੋ. ਆ. ਦ. ਮਾਨ, ਅਜਮੇਰ ਸਿੰਘ ਭੱਠਲ, ਸਰਪੰਚ ਦੀਪਾ ਸਿੱਧਵਾਂਬੇਟ, ਮਨਜਿੰਦਰ ਰੰਧਾਵਾ, ਦੀਪ ਬਰਨਾਲਾ, ਤੇਜੀ ਸੁਮਨ ਟਿੱਬਾ, ਜਿੰਦ ਜਗਤਾਰ ਗੁਰਬਖਸ਼ਪੁਰਾ, ਕਮਲ ਚੀਮਾ, ਜੀਤ ਦਹੀਆ ਜਿਲ੍ਹਾ ਮਾਨਸਾ ਚੇਅਰਪਰਸਨ ਲੋਕ ਭਲਾਈ ਵੈਲਫੇਅਰ ਸੁਸਾਇਟੀ, ਮੈਡਮ ਅਮਨਦੀਪ ਕੌਰ ਚੱਕ ਭਾਈ ਕਾ, ਪਰਮਜੀਤ ਕੌਰ, ਰਾਜਵੀਰ ਕੌਰ, ਅਮਨ ਸੁਨਾਮ, ਕੁਲਵਿੰਦਰ ਕੌਰ, ਏਕਨੂਰ, ਜਸਪ੍ਰੀਤ ਕੌਰ, ਨਵਜੋਤ ਕੌਰ,  ਬਾਬਾ ਚਤਰ ਸਿੰਘ ਗੁਰਮ, ਸੰਸਾਰ ਸਿੰਘ, ਬੇਅੰਤ ਸਿੰਘ,ਗੁਲਜਾਰ ਮਹੁੰਮਦ, ਸੁਰਜੀਤ ਸਿੰਘ ਮੈਂਬਰ, ਰਾਜ ਸਿੰਘ ਰਮਨਪ੍ਰੀਤ ਕੌਰ, ਅਕਾਸ਼ਦੀਪ ਸਿੰਘ,ਕਪਤਾਨ ਮਹਿਲ ਕਲਾਂ, ਲੱਖਾ ਗਰੇਵਾਲ, ਰੰਮੀ ਸੋਢਾ, ਜਰਨੈਲ ਸਿੰਘ ਸੋਨੀ, ਡਾ. ਸੱਤਪਾਲ ਸਿੰਘ , ਜਗਜੀਤ ਸਿੰਘ ਮਾਹਲ, ਫਿਰੋਜ਼ ਖਾਨ, ਸੋਨੀ ਮਾਂਗੇਵਾਲ, ਸਰਬਜੀਤ ਗੁੰਮਟੀ, ਬਲਜਿੰਦਰ ਕੌਰ ਮਾਂਗੇਵਾਲ, ਅਮਨਦੀਪ ਕੌਰ,  ਮਨਜੀਤ ਰਾਣੂੰ , ਜਗਦੀਸ਼ ਪੰਨੂ ਮਹਿਲ ਕਲਾਂ, ਡਾ ਨਿਰਭੈ ਸਿੰਘ ਗੰਗਹੋਰ, ਡਾ ਮੇਜਰ ਛਾਪਾ, ਲਕਸ਼ਦੀਪ ਗਿੱਲ, ਸੰਦੀਪ ਗਿੱਲ, ਪ੍ਰੇਮ ਕੁਮਾਰ ਪਾਸੀ, ਡਾ ਮਿੱਠੂ ਮਹੁੰਮਦ ਆਦਿ ਨੇ ਅਪਣੀ ਹਾਜਰੀ ਲਗਵਾਈ।

ਸੱਤਿਆ ਭਾਰਤੀ ਸਕੂਲ ਤੁੰਗਾਂਹੇੜੀ ਦੇ ਬੱਚਿਆਂ ਦਾ ਅਨਪੜ੍ਹਤਾ ਨੂੰ ਦੂਰ ਕਰਨ ਦਾ ਉਪਰਾਲਾ

ਰਾਏਕੋਟ, 25 ਜੂਨ (  ਗੁਰਭਿੰਦਰ ਗੁਰੀ  ) ਸੱਤਿਆ ਭਾਰਤੀ ਸਕੂਲ ਤੁੰਗਾਂਹੇੜੀ ਦੇ ਵਿਦਿਆਰਥੀ ਸਾਖਰਤਾ ਭਾਰਤੀ ਮੁਹਿੰਮ ਤਹਿਤ ਪਿੰਡਾਂ 'ਚੋਂ ਅਨਪੜ੍ਹਤਾ ਦੂਰ ਕਰਨ ਦਾ ਉਪਰਾਲਾ ਕਰ ਰਹੇ ਹਨ। ਸਕੂਲ ਮੁਖੀ ਸ਼ਰਨਜੀਤ ਕੌਰ ਨੇ ਦੱਸਿਆ ਸਿੱਖਿਆ ਇਨਸਾਨ ਦਾ ਲਈ ਜ਼ਰੂਰੀ ਹੈ। ਇਸ ਲਈ ਸਰਵ ਸਿੱਖਿਆ ਮੁਹਿੰਮ ਤਹਿਤ ਚੱਲ ਰਹੀਆਂ ਜੂਨ ਮਹੀਨੇ ਦੀਆਂ ਛੁੱਟੀਆਂ ਦੌਰਾਨ ਸਕੂਲ ਦੇ ਤੀਸਰੀ ਤੋਂ ਲੈ ਕੇ ਪੰਜਵੀਂ ਜਮਾਤ ਦੇ ਵਿਦਿਆਰਥੀ ਆਪਣੇ ਆਸ ਪਾਸ ਰਹਿੰਦੇ ਅਨਪੜ੍ਹ ਵਿਅਕਤੀਆਂ ਤੇ ਔਰਤਾਂ, ਜੋ ਕਿਸੇ ਕਾਰਨ ਨਹੀਂ ਪੜ੍ਹ ਸਕੇ ਉਨ੍ਹਾਂ ਨੂੰ ਪੜ੍ਹਨ ਦਾ ਮੌਕਾ ਦੇ ਰਹੇ ਹਨ। ਉਨ੍ਹਾਂ ਦੱਸਿਆ ਵਿਦਿਆਰਥੀਆਂ ਵੱਲੋਂ ਜਿਨ੍ਹਾਂ ਨੂੰ ਪੜ੍ਹਾਇਆ ਜਾ ਰਿਹਾ ਹੈ ਉਨ੍ਹਾਂ ਵੱਲੋਂ ਵੀ ਪੂਰਨ ਸਹਿਯੋਗ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਆਪਣੀ ਪੜ੍ਹਾਈ ਦੇ ਨਾਲ-ਨਾਲ ਪਿੰਡਾਂ ਦੇ ਅਨਪੜ੍ਹ ਔਰਤਾਂ ਤੇ ਵਿਅਕਤੀਆਂ ਨੂੰ ਪੜ੍ਹਨਾ ਸਿਖਾ ਰਹੇ ਹਨ ਤਾਂ ਜੋ ਉਹ ਵੀ ਸਮੇਂ ਦੇ ਹਾਣੀ ਬਣ ਸਕਣ।

ਐਨ ਆਰ ਆਈ ਕੋਠੀ ਵਾਲੀ ਜਿੱਤ ਦਾ ਸੁਆਗਤ ਅਤੇ 26 ਦੀ ਜਗਰਾਉਂ ਰੈਲੀ 'ਚ  ਸਮੂਲੀਅਤ ਦਾ ਫੈਸਲਾ 

ਮੁੱਲਾਂਪੁਰ ਦਾਖਾ 25 ਜੂਨ (ਸਤਵਿੰਦਰ ਸਿੰਘ ਗਿੱਲ)ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ (ਰਜਿ.)ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰੀ ਕਮੇਟੀ ਦੀ ਇਕ ਅਹਿਮ ਮੀਟਿੰਗ ਅੱਜ ਮੰਡਿਆਣੀ ਵਿਖੇ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਕੀਤੀ ਗਈ l
        ਅੱਜ ਦੀ ਮੀਟਿੰਗ ਨੂੰ ਯੂਨੀਅਨ ਦੇ ਆਗੂਆਂ  - ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਬਲਜੀਤ ਸਿੰਘ  ਸਵੱਦੀ, ਜਥੇਬੰਦਕ ਸਕੱਤਰ ਅਵਤਾਰ ਸਿੰਘ ਬਿੱਲੂ ਵਲੈਤੀਆ, ਖਜ਼ਾਨਚੀ ਅਮਰੀਕ ਸਿੰਘ ਤਲਵੰਡੀ, ਸਹਾਇਕ ਸਕੱਤਰ ਰਣਜੀਤ ਸਿੰਘ ਗੁੜੇ ਤੇ ਡਾ. ਗੁਰਮੇਲ ਸਿੰਘ ਕੁਲਾਰ ਨੇ ਵਿਸ਼ੇਸ਼ ਤੌਰ ਤੇ ਸੰਬੋਧਨ ਕੀਤਾ l
            ਡੂੰਘੇ ਤੇ ਭਰਵੇਂ ਵਿਚਾਰ ਵਟਾਂਦਰੇ ਉਪਰੰਤ ਸਰਵਸੰਮਤੀ ਨਾਲ ਹੇਠ ਲਿਖੇ ਚਾਰ ਮਤੇ ਪਾਸ ਕੀਤੇ ਗਏ l ਪਹਿਲੇ ਮਤੇ ਰਾਹੀਂ ਵੱਖ ਵੱਖ ਕਿਸਾਨ, ਮਜ਼ਦੂਰ ਜੱਥੇਬੰਦੀਆਂ ਦੀ ਸਾਂਝੀ ਕਮੇਟੀ  - "ਐੱਨ ਆਰ ਆਈ ਜਾਇਦਾਦ ਬਚਾਓ ਐਕਸ਼ਨ ਕਮੇਟੀ " ਰਾਹੀਂ ਐਮ.ਐਲ.ਏ. ਸ੍ਰੀਮਤੀ ਸਰਬਜੀਤ ਕੌਰ ਮਾਣੂਕੇ ,ਕਰਮ ਸਿੰਘ ਤੇ ਅਸ਼ੋਕ ਕੁਮਾਰ ਵੱਲੋਂ ਦੱਬੀ ਐਨ.ਆਈ. ਆਈ. ਕੋਠੀ ਦਾ ਕਬਜ਼ਾ ਤੋੜ ਕੇ ਅਸਲ ਮਾਲਕਾ - ਐਨ.ਆਰ. ਆਈ. ਬੀਬੀ ਅਮਰਜੀਤ ਕੌਰ  ਤੇ ਕੁਲਦੀਪ ਕੌਰ ਨੂੰ ਚਾਬੀਆਂ ਸੌਂਪਣ ਤੇ ਕੋਠੀ 'ਚ ਬਿਠਾਉਣ ਅਤੇ ਦੋਸ਼ੀ ਅਸ਼ੋਕ ਕੁਮਾਰ 'ਤੇ ਪਰਚਾ ਦਰਜ ਹੋਣ ਵਾਲੀ ਜਿੱਤ ਨੂੰ ਸਾਂਝੀ ਜਦੋਜਹਿਦ ਦੀ ਜਿੱਤ ਕਰਾਰ ਦਿੰਦਿਆਂ, ਇਸਦਾ ਭਰਪੂਰ ਸੁਆਗਤ ਕੀਤਾ ਹੈ l
         ਦੂਜੇ ਮਤੇ ਰਾਹੀਂ ਉਪਰੋਕਤ ਕਮੇਟੀ ਵੱਲੋਂ ਬਾਕੀ ਰਹਿੰਦੇ ਦੋਸ਼ੀਆਂ 'ਤੇ ਬਣਦੇ ਕੇਸ ਦਰਜ ਕਰਵਾਉਣ ਦੀ ਮੰਗ ਵਾਸਤੇ 26 ਜੂਨ ਦਿਨ ਸੋਮਵਾਰ ਸਵੇਰੇ 10 ਵਜ਼ੇ ਵਾਲੀ ਸਾਂਝੀ ਜਗਰਾਉਂ ਰੈਲੀ 'ਚ ਜੱਥੇਬੰਦੀ ਦਾ ਕਾਫ਼ਲਾ ਬਕਾਇਦਾ ਸਮੂਲੀਅਤ ਕਰੇਗਾ l
          ਤੀਜੇ ਮਤੇ ਰਾਹੀਂ ਬੀਬੀ ਕੁਲਵੰਤ ਕੌਰ ਰਸੂਲਪੁਰ ਕਤਲਕਾਂਡ ਦੇ ਦੋਸ਼ੀਆਂ - ਡੀ.ਐੱਸ. ਪੀ. ਗੁਰਿੰਦਰ ਬੱਲ, ਏ.ਐੱਸ. ਆਈ. ਰਾਜਵੀਰ ਸਿੰਘ ਤੇ ਸਾਬਕਾ ਸਰਪੰਚ ਹਰਜੀਤ ਸਿੰਘ ਕੋਠੇ ਸ਼ੇਰ ਜੰਗ ਦੀ ਗ੍ਰਿਫ਼ਤਾਰੀ ਲਈ 15 ਮਹੀਨੇ ਤੋਂ ਚੱਲ ਰਹੇ ਸਿਟੀ ਥਾਣਾ ਜਗਰਾਉਂ ਵਾਲੇ  ਪੱਕੇ ਧਰਨੇ ਲਈ ਜੱਥੇਬੰਦੀ ਵੱਲੋਂ ਲੜੀਵਾਰ ਕਾਫ਼ਲਾ ਸਮੂਲੀਅਤ ਜਾਰੀ ਰੱਖਣ ਤੇ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ ਹੈ l
        ਅੱਜ ਦੀ ਮੀਟਿੰਗ 'ਚ ਹੋਰਨਾਂ ਤੋਂ ਇਲਾਵਾ - ਅਵਤਾਰ ਸਿੰਘ ਤਾਰ, ਜਸਵੰਤ ਸਿੰਘ ਮਾਨ, ਜੱਥੇਦਾਰ ਗੁਰਮੇਲ ਸਿੰਘ ਢੱਟ, ਵਿਜੈ ਕੁਮਾਰ ਪੰਡੋਰੀ, ਅਮਰਜੀਤ ਸਿੰਘ ਖੰਜਰਵਾਲ, ਸੁਖਚੈਨ ਸਿੰਘ  ਤਲਵੰਡੀ, ਸੁਰਜੀਤ ਸਿੰਘ ਸਵੱਦੀ, ਗੁਰਸੇਵਕ ਸਿੰਘ ਸੋਨੀ ਸਵੱਦੀ, ਤੇਜਿੰਦਰ ਸਿੰਘ ਬਿਰਕ, ਬੂਟਾ ਸਿੰਘ ਬਰਸਾਲ, ਅਵਤਾਰ ਸਿੰਘ ਸੰਗਤਪੁਰਾ ਤੇ ਬਲਤੇਜ ਸਿੰਘ ਤੇਜੂ ਸਿੱਧਵਾਂ, ਗੁਰਦੀਪ ਸਿੰਘ ਮੰਡਿਆਣੀ ਵਿਸੇਸ਼ ਤੌਰ ਤੇ ਹਾਜ਼ਰ ਹੋਏ l

ਪਾਵਰਕਾਮ ਵੱਲੋਂ ਲਾਏ ਜਾ ਰਹੇ ਚਿੱਪ ਵਾਲੇ ਮੀਟਰਾਂ ਦਾ ਲਗਾਤਾਰ ਹੋ ਰਹੇ ਵਿਰੋਧ

ਪਿੰਡ ਗਾਲਬ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਰਕਰਾਂ ਨੇ ਪਾਵਰਕਾਮ ਵਲੋਂ ਸਥਾਨਕ ਚਿੰਤਪੁਰਨੀ ਮੰਦਰ ਚ ਲਗਾਇਆ ਚਿੱਪ ਵਾਲਾ ਮੀਟਰ ਉਤਾਰ ਕੇ ਸਬਅਰਬਨ ਦਫਤਰ ਜਗਰਾਂਓ ਨੂੰ ਸੌਂਪਿਆ

ਜਗਰਾਓਂ, 25 ਜੂਨ ( ਗੁਰਕਿਰਤ ਜਗਰਾਓਂ/ਮਨਜਿੰਦਰ ਗਿੱਲ)ਇਲਾਕੇ ਦੇ ਵੱਡੇ ਪਿੰਡ ਗਾਲਬ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਵਰਕਰਾਂ ਨੇ ਪਾਵਰਕਾਮ ਵਲੋਂ ਸਥਾਨਕ ਚਿੰਤਪੁਰਨੀ ਮੰਦਰ ਚ ਲਗਾਇਆ ਚਿੱਪ ਵਾਲਾ ਮੀਟਰ ਉਤਾਰ ਕੇ ਸਬਅਰਬਨ ਦਫਤਰ ਜਗਰਾਂਓ ਨੂੰ ਮੋੜ ਦਿੱਤਾ।  ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਬਲਾਕ ਪ੍ਰਧਾਨ ਜਗਜੀਤ ਸਿੰਘ ਕਲੇਰ ਦੀ ਅਗਵਾਈ ਚ  ਇਕੱਤਰ ਪਿੰਡ ਵਾਸੀਆਂ ਨੇ ਜਥੇਬੰਦੀ ਦੇ ਫੈਸਲੇ ਮੁਤਾਬਿਕ ਇਹ ਮੀਟਰ ਉਤਾਰ ਕੇ ਮਹਿਕਮੇ ਨੂੰ ਭਲਕੇ ਮੋੜ ਦਿੱਤਾ ਜਾਵੇਗਾ।  ਇਸ ਸਮੇਂ ਇਕਤਰ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆ ਬਲਾਕ ਮੀਤ ਪ੍ਰਧਾਨ ਪਰਮਿੰਦਰ ਸਿੰਘ ਪਿੱਕਾ ਨੇ ਪਾਵਰਕਾਮ ਨੂੰ ਚਿਤਾਵਨੀ ਦਿੱਤੀ ਕਿ ਲੋਕਾਂ ਤੋਂ ਚੋਰੀ ਧਾਰਮਿਕ ਸਥਾਨ ਤੇ ਚਿੱਪ ਵਾਲਾ ਮੀਟਰ ਲਗਾ ਕੇ ਪੰਜਾਬ ਸਰਕਾਰ ਨੇ ਵੱਡਾ ਫਰੇਬ ਕੀਤਾ ਹੈ । ਉਨਾਂ ਕਿਹਾ ਕਿ  ਹੁਣ ਪਿੰਡ ਚ ਆਉਣ ਤੇ ਪਾਵਰਕਾਮ ਕਰਮਚਾਰੀਆਂ ਦਾ ਘਿਰਾਓ ਕੀਤਾ ਜਾਵੇਗਾ। ਪੇਸ਼ਗੀ ਰਕਮ ਦਾ ਕਾਰਡ ਪਵਾ ਕੇ ਚੱਲਣ ਵਾਲੇ ਇਨਾਂ ਮੀਟਰਾਂ ਰਾਹੀਂ ਗਰੀਬ ਲੋਕਾਂ ਨੂੰ ਬਿਜਲੀ ਬਾਲਣ ਦੇ ਹੱਕ ਤੋਂ ਵਿਰਵਾ ਕੀਤਾ ਜਾ ਰਿਹਾ ਹੈ। ਇਸ ਤਰਾਂ   ਚਿੱਪ ਵਾਲੇ ਮੀਟਰ ਲਗਾ ਕੇ ਨਵੀਂ ਉਰਜਾ ਨੀਤੀ ਤਹਿਤ ਪਾਵਰਕਾਮ ਮਹਿਕਮਾ ਨਿਜੀ ਕਾਰਪੋਰੇਟਾਂ ਨੂੰ ਵੇਚਣ ਦਾ ਅਮਲ ਹੈ। ਉਨਾਂ ਕਿਹਾ ਕਿ ਇਕ ਪਾਸੇ ਬਿਜਲੀ ਮੁਫਤ ਦਿੱਤੀ ਜਾ ਰਹੀ ਹੈ ਤੇ ਦੂਜੇ ਪਾਸੇ ਕਾਰਪੋਰੇਟਾਂ ਦਾ ਪਾਵਰਕਾਮ ਤੇ ਕਬਜਾ ਕਰਾਉਣ ਲਈ ਇਹ ਚਿੱਪ ਵਾਲੇ ਮੀਟਰ ਲਗਾਏ ਜਾ ਰਹੇ ਹਨ । ਉਨਾਂ ਭਗਵੰਤ ਮਾਨ ਸਰਕਾਰ ਤੋਂ ਇਹ  ਦੋਗਲੀ ਨੀਤੀ ਤੁਰੰਤ ਰੱਦ  ਕਰਨ ਦੀ ਮੰਗ ਕੀਤੀ ਹੈ। ਇਸ ਸਮੇਂ ਕਾ ਜਗਨ ਨਾਥ ਸੰਘਰਾਉ,  ਇੰਦਰਜੀਤ ਸਿੰਘ, ਸ਼ੇਰ ਸਿੰਘ, ਕਾਮਰੇਡ ਰਣਜੀਤ ਸਿੰਘ, ਗੁਰਬਾਜ ਸਿੰਘ, ਅਮਰਜੀਤ ਸਿੰਘ ਆਦਿ ਪਿੰਡ ਵਾਸੀ ਹਾਜ਼ਰ ਸਨ।

ਸ਼੍ਰੋਮਣੀ ਕਮੇਟੀ ਵੱਲੋਂ ਮਾਨਸਾ ਦੇ ਫਫੜੇ ਭਾਈਕੇ ਵਿਖੇ ਸਿੱਖ ਨੌਜਵਾਨ ਸੰਮੇਲਨ ਆਯੋਜਤ

ਸ. ਗੁਰਪ੍ਰੀਤ ਸਿੰਘ ਝੱਬਰ ਦੇ ਉਪਰਾਲੇ ਨਾਲ ਸਮਾਗਮ ’ਚ 3500 ਬੱਚਿਆਂ ਨੇ ਕੀਤੀ ਸ਼ਮੂਲੀਅਤ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੁਰਮਤਿ ਮੁਕਾਬਲਿਆਂ ’ਚ ਅਵੱਲ ਆਏ ਬੱਚਿਆਂ ਨੂੰ ਸਾਈਕਲਾਂ ਨਾਲ ਕੀਤਾ ਸਨਮਾਨਿਤ

ਮਾਨਸਾ, 24 ਜੂਨ-(ਜਨ ਸ਼ਕਤੀ ਨਿਊਜ਼ ਬਿਊਰੋ ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਜੋਗਾ ਤੋਂ ਮੈਂਬਰ ਸ. ਗੁਰਪ੍ਰੀਤ ਸਿੰਘ ਝੱਬਰ ਦੇ  ਉਪਰਾਲੇ ਨਾਲ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਲਈ ਹਲਕੇ ਦੇ ਵੱਖ ਵੱਖ ਪਿੰਡਾਂ ਅੰਦਰ ਪਿਛਲੇ ਇਕ ਮਹੀਨੇ ਤੋਂ ਲਗਾਏ ਗੁਰਮਤਿ ਸਿਖਲਾਈ ਕੈਂਪਾਂ ਦੀ ਸਮਾਪਤੀ ਸਮੇਂ ਅੱਜ ਗੁਰਦੁਆਰਾ ਭਾਈ ਬਹਿਲੋ ਜੀ ਫਫੜੇ ਭਾਈਕੇ ਵਿਖੇ ਸਨਮਾਨ ਸਮਾਗਮ ਕੀਤਾ ਗਿਆ, ਜਿਸ ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਦੇ ਪਦਾਰਥਵਾਦੀ ਯੁੱਗ ਅੰਦਰ ਗੁਰਬਾਣੀ ਦੀ ਸਿੱਖਿਆ ਦਾ ਮਨੁੱਖੀ ਜੀਵਨ ਲਈ ਹੋਰ ਵੀ ਵੱਡਾ ਮਹੱਤਵ ਹੈ। ਸਮਾਜ ਅੰਦਰ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਲਈ ਧਰਮ ਦੀਆਂ ਕਦਰਾਂ-ਕੀਮਤਾਂ ਹਮੇਸ਼ਾ ਹੀ ਸਮਾਜ ਦੀ ਬਿਹਤਰ ਸਿਰਜਣਾ ਲਈ ਅਹਿਮ ਰਹੀਆਂ ਹਨ। ਨੌਜੁਆਨ ਅਤੇ ਬੱਚੇ ਕੌਮ ਅਤੇ ਸਮਾਜ ਦਾ ਭਵਿੱਖ ਹਨ, ਜਿਨ੍ਹਾਂ ਨੂੰ ਨੈਤਿਕਤਾ ਨਾਲ ਜੋੜਨਾ ਬੇਹੱਦ ਅਹਿਮ ਹੈ। ਇਸ ਦਿਸ਼ਾ ਵਿਚ ਸ਼੍ਰੋਮਣੀ ਕਮੇਟੀ ਦੇ ਨੌਜੁਆਨ ਮੈਂਬਰ ਸ. ਗੁਰਪ੍ਰੀਤ ਸਿੰਘ ਝੱਬਰ ਮਿਸਾਲੀ ਕਾਰਜ ਕਰ ਰਹੇ ਹਨ। ਇਨ੍ਹਾਂ ਵੱਲੋਂ ਹਰ ਸਾਲ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ’ਚ ਵਿਸ਼ੇਸ਼ ਕੈਂਪ ਲਗਾ ਕੇ ਗੁਰਮਤਿ ਨਾਲ ਜੋੜਨਾ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਚੰਗੇ ਨਤੀਜੇ ਦਿੰਦੇ ਹਨ ਅਤੇ ਹਰ ਘਰ ਅੰਦਰ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਹੁੰਦਾ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੱਚਿਆਂ ਨੂੰ ਕੈਂਪ ਦੌਰਾਨ ਮਿਲੀ ਸਿੱਖੀ ਦੀ ਪ੍ਰੇਰਣਾ ਨੂੰ ਅੱਗੇ ਪ੍ਰਚਾਰਨ ਦੀ ਅਪੀਲ ਵੀ ਕੀਤੀ।
    ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਮੈਂਬਰ ਸ. ਗੁਰਪ੍ਰੀਤ ਸਿੰਘ ਝੱਬਰ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੇ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ ਅਤੇ ਕੈਂਪ ਵਿਚ ਸਹਿਯੋਗ ਦੇਣ ਵਾਲੇ ਗ੍ਰੰਥੀਆਂ, ਹਲਕਾ ਨਿਵਾਸੀਆਂ ਅਤੇ ਕੈਂਪ ’ਚ ਸ਼ਾਮਲ ਰਹੇ ਬੱਚਿਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਪਿੰਡਾਂ ਵਿਚ ਲਗਾਏ ਗਏ ਗੁਰਮਤਿ ਕੈਂਪਾਂ ਅੰਦਰ ਕਰੀਬ 3500 ਬੱਚਿਆਂ ਨੇ ਸ਼ਮੂਲੀਅਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਕਾਰਜ ਲਗਾਤਾਰ ਜਾਰੀ ਰੱਖਿਆ ਜਾਵੇਗਾ ਅਤੇ ਇਸ ਦੇ ਨਾਲ ਹੀ ਸਮੇਂ-ਸਮੇਂ ’ਤੇ ਹਲਕੇ ਦੇ ਸਕੂਲਾਂ ਅੰਦਰ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਜਥੇ ਭੇਜ ਕੇ ਗੁਰਮਤਿ ਬਾਰੇ ਜਾਣਕਾਰੀ ਦਿੱਤੀ ਜਾਂਦੀ ਰਹੇਗੀ।
    ਦੱਸਣਯੋਗ ਹੈ ਕਿ ਵੱਖ-ਵੱਖ ਪਿੰਡਾਂ ਅੰਦਰ ਬੀਤੇ ਕਰੀਬ ਇੱਕ ਮਹੀਨੇ ਤੋਂ ਤਿੰਨ ਗਰੁੱਪਾਂ ਵਿਚ ਗੁਰਮਤਿ ਕੈਂਪ ਲਗਾਏ ਗਏ ਸਨ। ਪਹਿਲੇ ਗਰੁੱਪ ਵਿਚ ਪਹਿਲੀ ਤੋਂ ਛੇਵੀਂ, ਦੂਸਰੇ ਗਰੁੱਪ ਵਿਚ ਸੱਤਵੀਂ ਤੋਂ ਦੱਸਵੀਂ ਤੱਕ ਅਤੇ ਤੀਸਰੇ ਗਰੁੱਪ ਵਿਚ ਗਿਆਰ੍ਹਵੀਂ ਤੋਂ ਉਪਰਲੇ ਬੱਚੇ ਸ਼ਾਮਲ ਸਨ। ਤਿੰਨਾਂ ਗਰੁੱਪਾਂ ਵਿਚ ਪਹਿਲੇ ਸਥਾਨ ਹਾਸਲ ਕਰਨ ਵਾਲੇ 540 ਬੱਚਿਆਂ ਦਾ ਮੁੱਖ ਸਮਾਗਮ ਦੌਰਾਨ ਗੁਰਮਤਿ ਸਬੰਧੀ ਲਿਖਤੀ ਪੇਪਰ ਲਿਆ ਗਿਆ, ਜਿਸ ਵਿੱਚੋਂ ਅੱਵਲ ਆਏ 9 ਬੱਚਿਆਂ ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਮੋਹਨ ਸਿੰਘ ਬੰਗੀ, ਸ਼੍ਰੋਮਣੀ ਕਮੇਟੀ ਮੈਂਬਰ ਸ. ਗੁਰਪ੍ਰੀਤ ਸਿੰਘ ਝੱਬਰ, ਸ. ਜਗਸੀਰ ਸਿੰਘ ਮਾਂਗੇਆਣਾ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਇਨਾਮ ਵਜੋਂ ਸਾਈਕਲ ਦੇ ਕੇ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਕੈਂਪਾਂ ਦੌਰਾਨ ਭਾਗ ਲੈਣ ਵਾਲੇ ਬੱਚਿਆਂ ਨੂੰ ਵੀ ਮੈਡਲ, ਸਨਮਾਨ ਪੱਤਰ ਦੇ ਕੇ ਸਨਮਾਨ ਦਿੱਤਾ ਗਿਆ। ਇਸ ਮੌਕੇ ਗਤਕਾ ਟੀਮਾਂ ਵੱਲੋਂ ਗੱਤਕੇ ਦੇ ਜੌਹਰ ਵੀ ਵਿਖਾਏ। ਸਟੇਜ ਸੰਚਾਲਨ ਦੀ ਸੇਵਾ ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆ ਨੇ ਨਿਭਾਈ।
    ਇਸ ਮੌਕੇ ਸ. ਹਰਦੇਵ ਸਿੰਘ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਸ. ਰਣਜੀਤ ਸਿੰਘ, ਮੈਨੇਜਰ ਸ. ਅਜੈਬ ਸਿੰਘ ਜੋਗਾ ਤੇ ਸ. ਰਾਮ ਸਿੰਘ, ਇੰਚਾਰਜ ਸ. ਜਗਪਾਲ ਸਿੰਘ, ਸਹਾਇਕ ਇੰਚਾਰਜ ਸ. ਜਸਬੀਰ ਸਿੰਘ ਜੱਸੀ ਲੌਂਗੋਵਾਲ, ਪ੍ਰਿੰਸੀਪਲ ਰਵਿੰਦਰ ਸਿੰਘ, ਪ੍ਰਿੰ: ਜਸਵਿੰਦਰ ਸਿੰਘ, ਬਾਬਾ ਜਗਜੀਤ ਸਿੰਘ ਨਾਨਕਸਰ, ਪ੍ਰਚਾਰਕ ਭਾਈ ਅਮਰੀਕ ਸਿੰਘ, ਭਾਈ ਸਵਿੰਦਰ ਸਿੰਘ, ਭਾਈ ਗੁਰਪ੍ਰੀਤ ਸਿੰਘ ਅਤੇ ਵੱਡੀ ਗਿਣਤੀ ਵਿਚ ਬੱਚੇ ਮੌਜੂਦ ਸਨ।
 
ਫੋਟੋ ਕੈਪਸ਼ਨ- 1. ਗੁਰਦੁਆਰਾ ਭਾਈ ਬਹਿਲੋ ਜੀ ਫਫੜੇ ਭਾਈਕੇ ਵਿਖੇ ਸਨਮਾਨ ਸਮਾਰੋਹ ਦੌਰਾਨ ਬੱਚਿਆਂ ਨੂੰ ਇਨਾਮ ਵਜੋਂ ਸਾਈਕਲ ਦੇ ਕੇ ਸਨਮਾਨਿਤ ਕਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ, ਸ. ਮੋਹਨ ਸਿੰਘ ਬੰਗੀ, ਸ. ਗੁਰਪ੍ਰੀਤ ਸਿੰਘ ਝੱਬਰ, ਸ. ਜਗਸੀਰ ਸਿੰਘ ਮਾਂਗੇਆਣਾ ਅਤੇ ਹੋਰ।
 

ਜਗਰਾਓਂ  ਦੀ ਵਿਵਾਦਿਤ ਕੋਠੀ ਦਾ ਮਾਮਲਾ ;  ਐਨ ਆਰ ਆਈ ਪਰਿਵਾਰ ਨੂੰ ਮਿਲ ਗਈਆ ਕੋਠੀ ਦੀਆਂ ਚਾਬੀਆਂ 

ਜਗਰਾਉ 21 ਜੂਨ (ਅਮਿਤ ਖੰਨਾ) ਜਗਰਾਓਂ ਦੇ ਹੀਰਾ ਬਾਗ ਵਿਚ ਸਥਿਤ ਕੋਠੀ ਅਖੀਰ ਲੰਮੇ ਸੰਘਰਸ਼ ਤੋਂ ਬਾਅਦ ਅੱਜ ਐੱਨਆਰਆਈ ਬਜ਼ਰਗ ਮਾਤਾ ਨੂੰ ਮੁੜ ਕੋਠੀ ਦੀਆਂ ਚਾਬੀਆਂ ਮਿਲ ਹੀ ਗਈ। ਦੇਰ ਸ਼ਾਮ ਐੱਸਪੀ ਹਰਿੰਦਰ ਸਿੰਘ ਪਰਮਾਰ ਦੇ ਦਫ਼ਤਰ ਵਿਖੇ ਐੱਨਆਰਆਈ ਅਮਰਜੀਤ ਕੌਰ ਨਾਲ ਕੈਨੇਡਾ ਤੋਂ ਆਈ ਨੂੰਹ ਕੁਲਦੀਪ ਕੌਰ ਧਾਲੀਵਾਲ ਸਹਿਯੋਗੀਆਂ ਸਮੇਤ ਪਹੁੰਚੇ।ਇਸ ਕੋਠੀ ਨੂੰ ਖਰੀਦਣ ਵਾਲੇ ਕਰਮ ਸਿੰਘ ਵੀ ਪਹੁੰਚੇ ਹੋਏ ਸਨ। ਐਸਪੀ ਦੇ ਦਫ਼ਤਰ ਵਿਚ ਬੰਦ ਕਮਰਾ ਮੀਟਿੰਗ ਤੋਂ ਬਾਅਦ ਦੋਵੇਂ ਧਿਰਾਂ ਦੇ ਚੱਲ ਰਹੇ ਵਿਵਾਦ ਨੂੰ ਲੈ ਕੇ ਸਹਿਮਤੀ ਹੋਈ। ਇਸ ਤੋਂ ਬਾਅਦ ਕੋਠੀ ਖਰੀਦਣ ਵਾਲੇ ਕਰਮ ਸਿੰਘ ਨੇ ਕੋਠੀ ਦੀਆ ਚਾਬੀਆਂ ਸੌਂਪ ਦਿੱਤੀਆਂ। ਸੰਤੁਸ਼ਟੀ ਪ੍ਰਗਟ ਕਰਦਿਆਂ ਐਨਆਰਆਈ ਪਰਿਵਾਰ ਨੇ ਸੰਘਰਸ਼ ਲਈ ਸਾਥ ਦੇਣ ਵਾਲੇ ਹਰ ਸ਼ਖਸ ਦੀ ਜਿੱਤ ਦੱਸਿਆ।

ਜ਼ਿਲ੍ਹਾ ਪ੍ਰਸ਼ਾਸ਼ਨ ਆਪਣਾ ਰੋਜ਼ਗਾਰ ਚਲਾਉਣ ਲਈ ਨੌਜਵਾਨਾਂ ਨੂੰ ਸਿਖਲਾਈ ਦੇ ਨਾਲ ਨਾਲ ਦੇ ਰਿਹੈ ਬਿਨ੍ਹਾਂ ਲੋਨ ਤੋਂ ਵਿੱਤੀ ਸਹਾਇਤਾ

ਫੈਸ਼ਨ ਡਿਜਾਈਨਿੰਗ, ਫਾਸਟ ਫੂਡ, ਬੇਕਰੀ ਦੇ ਖੇਤਰ ਵਿੱਚ ਰੁਚੀ ਰੱਖਣ ਵਾਲੇ ਨੌਜਵਾਨ 19 ਜੂਨ ਤੱਕ ਕਰਨ ਸੰਪਰਕ

ਮੋਗਾ, 13 ਜੂਨ (ਗੁਰਕੀਰਤ ਜਗਰਾਉਂ /ਮਨਜਿੰਦਰ ਗਿੱਲ ) ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਬੇਰੋਜ਼ਗਾਰ ਨੌਜਵਾਨਾਂ ਨੂੰ ਬੁਟੀਕ, ਫੈਸ਼ਨ ਡਿਜਾਈਨਿੰਗ, ਫਾਸਟ ਫੂਡ ਅਤੇ ਬੇਕਰੀ ਦੇ ਖੇਤਰ ਵਿੱਚ ਸਵੈ-ਰੋਜ਼ਗਾਰ ਅਤੇ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਹਿੱਤ ਇੱਕ ਵਿਲੱਖਣ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ। ਇਨ੍ਹਾਂ ਖੇਤਰਾਂ ਵਿੱਚ ਕੰਮ ਕਰਨ ਦੇ ਚਾਹਵਾਨ ਨੌਜਵਾਨ ਲੜਕੇ ਲੜਕੀਆਂ ਉਮਰ 17 ਤੋਂ 40 ਸਾਲ ਨੂੰ ਵਿਸ਼ਾ ਮਾਹਿਰਾਂ ਵੱਲੋਂ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ ਅਤੇ ਸਿਖਲਾਈ ਉਪਰੰਤ ਬੁਟੀਕ ਫੈਸ਼ਨ ਡਿਜਾਈਨਿੰਗ ਅਤੇ ਫਾਸਟ ਫੂਡ ਬੇਕਰੀ ਦੇ ਖੇਤਰ ਵਿੱਚ ਸਵੈ ਰੋਜ਼ਗਾਰ ਸਥਾਪਿਤ ਕਰਨ ਲਈ ਵਿੱਤੀ ਸਹਾਇਤਾ ਵੀ ਕੀਤੀ ਜਾਵੇਗੀ। ਆਮ ਤੌਰ ਉੱਪਰ ਇਹ ਸੁਵਿਧਾਵਾਂ ਬੈਂਕਾਂ ਪਾਸੋਂ ਲੋਨ ਜਰੀਏ ਦਿੱਤੀਆਂ ਜਾਂਦੀਆਂ ਹਨ ਪ੍ਰੰਤੂ ਸਰਕਾਰੀ ਸਕੀਮ ਤਹਿਤ ਇਸ ਟ੍ਰੇਨਿੰਗ ਤੋਂ ਬਾਅਦ ਨੌਜਵਾਨ ਬਿਨ੍ਹਾਂ ਕੋਈ ਲੋਨ ਲਏ ਆਪਣਾ ਕਾਰੋਬਾਰ ਸਰਕਾਰੀ ਸਹਾਇਤਾ ਪ੍ਰਾਪਤ ਕਰਕੇ ਚਲਾ ਸਕਦਾ ਹੈ।

ਇਸ ਪ੍ਰੋਗਰਾਮ ਦਾ ਉਦੇਸ਼ ਬੇਰੋਜ਼ਗਾਰੀ ਨਾਲ ਜੂਝ ਰਹੇ, ਪ੍ਰੰਤੂ ਉਤਸ਼ਾਹੀ ਅਤੇ ਹੁਨਰਮੰਦ ਕਾਮਿਆਂ ਦੀ ਮੱਦਦ ਕਰਦੇ ਹੋਏ ਉਨ੍ਹਾਂ ਨੂੰ ਅੱਗੇ ਲੈ ਕੇ ਜਾਣਾ ਹੈ। ਇਹ ਪ੍ਰੋਗਰਾਮ ਆਪਣੇ ਆਪ ਵਿੱਚ ਖਾਸ ਪ੍ਰੋਗਰਾਮ ਇਸ ਕਰਕੇ ਹੈ ਕਿ ਨੌਜਵਾਨਾਂ ਨੂੰ ਕੰਮ ਦੀ ਸਿਖਲਾਈ ਵੀ ਦਿੱਤੀ ਜਾਵੇਗੀ, ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ ਅਤੇ ਜਿੱਥੇ ਵੀ ਨੌਜਵਾਨ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਹੁੰਦੇ ਹਨ ਉਹ ਜਗ੍ਹਾ ਦਾ ਵੀ ਪ੍ਰਬੰਧ ਸੰਭਵਤਾ ਅਨੁਸਾਰ ਕਰਵਾ ਕੇ ਦਿੱਤਾ ਜਾਵੇਗਾ। ਜਿਹੜੇ ਨੌਜਵਾਨ ਉਕਤ ਕਿੱਤਿਆਂ ਵਿੱਚ ਮੁਹਾਰਤ ਰੱਖਦੇ ਹਨ ਅਤੇ ਆਪਣਾ ਕਾਰੋਬਾਰ ਸਥਾਪਿਤ ਕਰਨਾ ਚਹੁੰਦੇ ਹਨ ਉਹ ਵੀ ਸੰਪਰਕ ਕਰ ਸਕਦੇ ਹਨ। ਉਕਤ ਖੇਤਰਾਂ ਵਿੱਚ ਆਪਣਾ ਧੰਦਾ ਚਲਾਉਣ ਦੇ ਚਾਹਵਾਨ ਨੌਜਵਾਨ ਮਿਤੀ 19 ਜੂਨ, 2023 ਤੱਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਚਿਨਾਬ ਜਿਹਲਮ ਬਿਲਡਿੰਗ ਤੀਜੀ ਮੰਜ਼ਿਲ ਪੰਜਾਬ ਹੁਨਰ ਵਿਕਾਸ ਮਿਸ਼ਨ ਮੋਗਾ ਦੇ ਕਮਰਾ ਨੰਬਰ ਸੀ-313 (ਏ) ਵਿਖੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਚਾਹਵਾਨ ਮੋਬਾੲਲ ਨੰਬਰ 94651-59813, 70739-11757 ਤੇ ਸੰਪਰਕ ਵੀ ਕਰ ਸਕਦੇ ਹਨ।

ਨੌਜਵਾਨਾਂ ਨੂੰ ਇਸ ਵਿਲੱਖਣ ਪ੍ਰੋਗਰਾਮ ਦਾ ਲਾਹਾ ਜਰੂਰ ਲੈਦਾ ਚਾਹੀਦਾ ਹੈ।

ਝੋਨੇ ਦੀ ਅਗੇਤੀ ਬੀਜੀ ਫ਼ਸਲ ਨੂੰ ਖੇਤੀਬਾੜੀ ਟੀਮ ਨੇ ਵਹਾਇਆ

ਜ਼ਿਲ੍ਹਾ ਮੋਗਾ ਦੇ ਕਿਸਾਨ 21 ਜੂਨ ਤੋਂ ਪਹਿਲਾਂ ਨਾ ਕਰਨ ਝੋਨੇ ਦੀ ਬਿਜਾਈ-ਮੁੱਖ ਖੇਤੀਬਾੜੀ ਅਫ਼ਸਰ

ਮੋਗਾ, 13 ਜੂਨ (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ)ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਮੋਗਾ ਵਿੱਚ ਝੋਨੇ ਦੀ ਬਿਜਾਈ 21 ਜੂਨ ਤੋਂ ਕਰਨੀ ਨਿਰਧਾਰਿਤ ਕੀਤੀ ਗਈ ਹੈ। ਜੇਕਰ ਕੋਈ ਵੀ ਕਿਸਾਨ 21 ਜੂਨ ਤੋਂ ਪਹਿਲਾਂ ਝੋਨਾ ਲਗਵਾਏਗਾ ਤਾਂ ਉਸ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਖੇਤੀਬਾੜੀ ਵਿਭਾਗ ਮੋਗਾ ਦੀਆਂ ਟੀਮਾਂ ਇਸ ਉੱਪਰ ਲਗਾਤਾਰ ਨਿਗਰਾਨੀ ਬਣਾ ਕੇ ਰੱਖ ਰਹੀਆਂ ਹਨ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਡਾ. ਮਨਜੀਤ ਸਿੰਘ ਨੇ ਕਰਦਿਆਂ ਦੱਸਿਆ ਕਿ ਅੱਜ ਪਿੰਡ ਬਾਘਾਪੁਰਾਣਾ ਦੇ ਕਿਸਾਨ ਜਸਵੰਤ ਸਿੰਘ ਦੁਆਰਾ ਤਕਰੀਬਨ ਸਵਾ ਏਕੜ ਰਕਬੇ ਵਿਚ ਅਗੇਤੇ ਝੋਨੇ ਦੀ ਲਵਾਈ ਕਰ ਦਿੱਤੀ ਗਈ ਸੀ। ਇਸ ਅਗੇਤੀ ਬਿਜਾਈ ਵਾਲੇ ਝੋਨੇ ਨੂੰ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਧਿਆਨ ਵਿੱਚ ਆਉਣ ਉੱਤੇ ਮੌਕੇ ਉੱਪਰ ਹੀ ਵਹਾ ਦਿੱਤਾ ਗਿਆ। ਖੇਤੀਬਾੜੀ ਵਿਭਾਗ ਦੀ ਬਲਾਕ ਪੱਧਰੀ ਟੀਮ ਵਿੱਚ ਡਾ:ਨਵਦੀਪ ਸਿੰਘ ਜੌੜਾ ਬਲਾਕ ਖੇਤੀਬਾੜੀ ਅਫ਼ਸਰ ਬਾਘਾਪੁਰਾਣਾ, ਡਾ: ਮਨਦੀਪ ਸਿੰਘ, ਡਾ. ਧਰਮਵੀਰ ਸਿੰਘ, ਡਾ. ਹਰਿੰਦਰਪਾਲ ਸ਼ਰਮਾ ਖੇਤੀਬਾੜੀ ਵਿਕਾਸ ਅਫ਼ਸਰ, ਸ਼ਮਸ਼ੇਰ ਸਿੰਘ ਏ.ਐਸ.ਆਈ, ਹਰਜੀਤ ਸਿੰਘ ਹੈਡ ਕਾਂਸਟੇਬਲ, ਲਵਪ੍ਰੀਤ ਸਿੰਘ ਹੈੱਡ ਕਾਂਸਟੇਬਲ, ਸੰਦੀਪ ਸਿੰਘ ਪਟਵਾਰੀ, ਨਰਦੇਵ ਸਿੰਘ ਬੀ.ਟੀ.ਐਮ, ਜਸਵੀਰ ਸਿੰਘ ਅਤੇ ਗੁਰਮੁੱਖ ਸਿੰਘ ਏ.ਟੀ.ਐਮ ਸ਼ਾਮਲ ਸਨ।

ਮੁੱਖ ਖੇਤੀਬਾੜੀ ਅਫਸਰ ਡਾ. ਮਨਜੀਤ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮਿਥੇ ਸਮੇਂ ਤੇ ਹੀ ਝੋਨੇ ਦੀ ਲਵਾਈ ਕਰਨ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਬੱਚਤ ਕੀਤੀ ਜਾ ਸਕੇ।

ਲੁਧਿਆਣਾ ਸੈਂਟਰਲ ਟੂਲ ਰੂਮ ਦਾ ਐਕਸਟੈਂਸ਼ਨ ਸੈਂਟਰ ਖੋਲ੍ਹਣ ਵਾਲਾ ਪੂਰੇ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣੇਗਾ ਮੋਗਾ

10 ਕਰੋੜ ਦੀ ਲਾਗਤ ਨਾਲ ਆਈ.ਟੀ.ਆਈ. ਵਿਖੇ ਬਣੇਗਾ ਅਤਿ ਆਧੁਨਿਕ ਐਕਸਟੈਂਸ਼ਨ ਸੈਟਰ

ਨੌਜਵਾਨਾਂ ਨੂੰ ਰੋਜ਼ਗਾਰ ਅਤੇ ਅਤਿ ਆਧੁਨਿਕ ਕੋਰਸਾਂ ਦਾ ਮਿਲੇਗਾ ਲਾਹਾ-ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਨੇ ਬੁਲਾਈ ਡਿਟੇਲਡ ਪ੍ਰੋਜੈਕਟ ਰਿਪੋਰਟ ਤਿਆਰ ਕਰਨ ਲਈ ਵਿਭਾਗਾਂ ਦੀ ਮੀਟਿੰਗ

ਮੋਗਾ, 13 ਜੂਨ (ਗੁਰਕੀਰਤ ਜਗਰਾਉਂ / ਮਨਜਿੰਦਰ ਗਿੱਲ)ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਉਦਯੋਗ ਕੇਂਦਰ ਮੋਗਾ ਦੇ ਸਹਿਯੋਗ ਸਦਕਾ ਜ਼ਿਲ੍ਹਾ ਮੋਗਾ ਪੰਜਾਬ ਦਾ ਪਹਿਲਾ ਅਜਿਹਾ ਜ਼ਿਲ੍ਹਾ ਬਣਨ ਜਾ ਰਿਹਾ ਹੈ ਜਿੱਥੇ ਕਿ ਬਹੁਤ ਜਲਦ ਲੁਧਿਆਣਾ ਸੈਂਟਰਲ ਟੂਲ ਰੂਮ ਦਾ ਐਕਸਟੈਂਸ਼ਨ ਸੈਂਟਰ ਖੁੱਲ੍ਹੇਗਾ। ਇਸ ਅਤਿ ਆਧੁਨਿਕ ਐਕਸਟੈਂਸ਼ਨ ਸੈਂਟਰ ਉੱਪਰ 10 ਕਰੋੜ ਰੁਪਏ ਖਰਚੇ ਜਾਣਗੇ। ਇਹ ਐਕਸਟੈਂਸ਼ਨ ਸੈਂਟਰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਈ ਸੰਸਥਾ ਮੋਗਾ ਵਿਖੇ ਸਥਾਪਿਤ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਦੀ ਸੁਚੱਜੀ ਅਗਵਾਈ ਸਦਕਾ ਡਿਵੈਲਪਮੈਂਟ ਕਮਿਸ਼ਨਰ ਐਮ.ਐਸ.ਐਮ.ਈ. ਭਾਰਤ ਸਰਕਾਰ ਵੱਲੋਂ ਇਸ ਪ੍ਰੋਜੈਕਟ ਨੂੰ ਪ੍ਰਿੰਸੀਪਲ ਅਪਰੂਵਲ ਮਿਲ ਗਈ ਹੈ।

ਐਕਸਟੈਂਸ਼ਨ ਸੈਂਟਰ ਦੀ ਸਥਾਪਨਾ ਜਲਦ ਕਰਵਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਸਬੰਧਤ ਵਿਭਾਗਾਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ।ਇਸ ਮੀਟਿੰਗ ਵਿੱਚ ਉਨ੍ਹਾਂ ਨਾਲ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਸ੍ਰ. ਸੁਖਮਿੰਦਰ ਸਿੰਘ ਰੇਖੀ, ਪ੍ਰਿੰਸੀਪਲ ਸਰਕਾਰੀ ਆਈ.ਟੀ.ਆਈ. ਮੋਗਾ ਸ਼ਿਲਪਾ ਤੋਂ ਇਲਾਵਾ ਹੋਰ ਵੀ ਅਧਿਕਾਰੀ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਪ੍ਰੋਜੈਕਟ ਦੀ ਡੀ.ਪੀ.ਆਰ. (ਡਿਟੇਲਡ ਪ੍ਰੋਜੈਕਟ ਰਿਪੋਰਟ) ਤਿਆਰ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਰਿਪੋਰਟ ਉਦਯੋਗਪਤੀਆਂ, ਸਟਾਕਹੋਲਡਰਾਂ ਦੀ ਮੰਗ ਨੂੰ ਧਿਆਨ ਵਿੱਚ ਰੱਖ ਕੇ, ਜਿਵੇਂ ਕਿ ਮੋਗਾ ਵਿੱਚ ਕਿਹੜੇ ਬੁਨਿਆਦੀ ਢਾਂਚੇ ਦੀ ਘਾਟ ਹੈ ਜਿਸ ਨਾਲ ਉਨ੍ਹਾਂ ਨੂੰ ਨਵੀਂ ਤਕਨੀਕ ਵਾਲੀਆਂ ਸੁਵਿਧਾਵਾਂ ਦਿੱਤੀਆਂ ਜਾ ਸਕਣ, ਬਾਰੇ ਵਿਚਾਰ ਕੇ ਤਿਆਰ ਕੀਤੀ ਜਾਵੇਗੀ। ਪ੍ਰਿੰਸੀਪਲ ਆਈ.ਟੀ.ਆਈ. , ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਜਾਂ ਹੋਰ ਵਿੱਦਿਅਕ ਸੰਸਥਾਵਾ ਨਾਲ ਵੀ ਵਿਚਾਰ ਵਟਾਂਦਰਾ ਕਰਕੇ ਸਿਲੇਬਸ ਵਿੱਚ ਉਦਯੋਗ ਅਤੇ ਰੋਜ਼ਗਾਰ ਦੀ ਮੰਗ ਅਨੁਸਾਰ ਤਬਦੀਲੀ ਕੀਤੀ ਜਾਵੇਗੀ। ਇਸ ਵਿੱਚ ਸਮੇਂ ਦੀ ਮੰਗ ਅਨੁਸਾਰ ਸਾਰੇ ਐਡਵਾਂਸ ਕੋਰਸ ਵੀ ਸ਼ਾਮਿਲ ਕੀਤੇ ਜਾਣਗੇ। ਐਕਸਟੈਂਸ਼ਨ ਸੈਂਟਰ ਖੁੱਲ੍ਹਣ ਨਾਲ ਨੌਜਵਾਨਾਂ ਨੂੰ ਅਤਿ ਆਧੁਨਿਕ ਕੋਰਸਾਂ ਦਾ ਲਾਹਾ ਮਿਲਣ ਤੋਂ ਇਲਾਵਾ ਰੋਜ਼ਗਾਰ ਦੇ ਮੌਕੇ ਵੀ ਵਧੇਰੇ ਮਿਲਣਗੇ।

ਮੋਗਾ ਵਿੱਚ ਐਕਸਟੈਂਸ਼ਨ ਸੈਂਟਰ ਨੂੰ ਉਦਯੋਗ ਦੀਆਂ ਵਿਕਸਿਤ ਲੋੜਾਂ ਨੂੰ ਪੂਰਾ ਕਰਨ ਅਤੇ ਨਿਰਮਾਤਾਵਾਂ ਨੂੰ ਉਨ੍ਹਾਂ ਦੀਆਂ ਉਤਪਾਦਨ ਸਮਰੱਥਾਵਾਂ ਨੂੰ ਵਧਾਉਣ ਲਈ ਸ਼ਕਤੀ ਪ੍ਰਦਾਨ ਕਰਨ ਲਈ ਤਿਆਰ ਕੀਤਾ ਜਾਵੇਗਾ। ਨਵੀਨਤਮ ਸੀ.ਐਨ.ਸੀ. ਮਸ਼ੀਨਾਂ ਅਤੇ ਮਸ਼ੀਨਿੰਗ ਕੇਂਦਰਾਂ ਦੇ ਨਾਲ ਐਡਵਾਂਸਡ ਮਸ਼ੀਨਿੰਗ ਸੈਂਟਰ, ਉੱਚ ਸ਼ੁੱਧਤਾ ਅਤੇ ਕੁਸ਼ਲ ਨਿਰਮਾਣ ਪ੍ਰਕਿਰਿਆਵਾਂ ਨੂੰ ਸਮਰੱਥ ਬਣਾਉਣਾ, ਥ੍ਰੀ ਡੀ. ਪ੍ਰਿੰਟਿੰਗ ਲੈਬ ਇੰਡਸਟਰੀ ਨਿਰਮਾਣ ਲਈ ਉਦਯੋਗ ਦੀ ਵਧ ਰਹੀ ਮੰਗ ਦੇ ਅਨੁਸਾਰ ਕੈਡ/ਕੈਮ ਸੇਵਾਵਾਂ, ਹੁਨਰ ਵਿਕਾਸ, ਸਲਾਹ ਸੇਵਾਵਾਂ ਨਾਲ ਸਬੰਧਤ ਸਿਖਲਾਈ ਆਦਿ ਐਕਸਟੈਂਸ਼ਨ ਸੈਂਟਰ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਹੋਣਗੀਆਂ।

ਸ੍ਰ. ਸੁਖਮਿੰਦਰ ਸਿੰਘ ਰੇਖੀ ਨੇ ਦੱਸਿਆ ਕਿ ਨਵੀਨਤਾ ਅਤੇ ਹੁਨਰ ਵਿਕਾਸ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਵਿੱਦਿਅਕ ਸੰਸਥਾਵਾਂ, ਉਦਯੋਗ ਦੇ ਨੇਤਾਵਾਂ ਅਤੇ ਸਰਕਾਰੀ ਸੰਸਥਾਵਾਂ ਵਿਚਕਾਰ ਤਾਲਮੇਲ ਬਹੁਤ ਹੀ ਮਹੱਤਪੂਰਨ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਮਾਣ ਮੁਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਵੱਲੋਂ ਪਿਛਲੇ ਸਾਲ ਦੇਖੇ ਗਏ ਐਕਸਟੈਂਸ਼ਨ ਸੈਂਟਰ ਦੇ ਸੁਪਨੇ ਨੂੰ ਹੁਣ ਬੂਰ ਪੈਣ ਲੱਗਾ ਹੈ।

ਪਿੰਸੀਪਲ ਸਰਕਾਰੀ ਆਈ.ਟੀ.ਆਈ. ਮੋਗਾ ਸ੍ਰੀਮਤੀ ਸ਼ਿਲਪਾ ਨੇ ਦੱਸਿਆ ਕਿ ਤੇਜ਼ੀ ਨਾਲ ਤਕਨੀਕੀ ਤਰੱਕੀ ਅਤੇ ਡਿਜ਼ੀਟਲ ਤਬਦੀਲੀ ਦੇ ਇਸ ਯੁਗ ਵਿੱਚ ਇਹ ਜਰੂਰੀ ਹੈ ਕਿ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਵਿਕਾਸਸ਼ੀਲ ਰੋਜ਼ਗਾਰ ਬਜ਼ਾਰ ਵਿੱਚ ਪ੍ਰਫੁੱਲਿਤ ਕਰਨ ਲਈ ਲੋੜੀਂਦੇ ਗਿਆਨ ਅਤੇ ਹੁਨਰਾਂ ਨਾਲ ਲੈਸ ਕਰੀਏ ਅਤੇ ਆਪਣੇ ਜ਼ਿਲ੍ਹੇ ਦੇ ਵਿਕਾਸ ਵਿੱਚ ਯੋਗਦਾਨ ਪਾਈਏ।

ਉਦਯੋਗਪਤੀ ਸ੍ਰ. ਸੁਭਾਸ਼ ਗਰੋਰਵ, ਸ੍ਰੀ ਅਜੀਤਪਾਲ ਸਿੰਘ ਅਤੇ ਹੋਰਾਂ ਨੇ ਕਿਹਾ ਕਿਾ ਹੁਨਰਮੰਦ ਮਨੁੱਖੀ ਸ਼ਕਤੀ ਉਦਯੋਗਪਤੀਆਂ ਨੂੰ ਬਹੁਤ ਸਾਰੇ ਫਾਇਦੇ ਪ੍ਰਦਾਨ ਕਰਦੀ ਹੈ, ਜਿਸ ਵਿੱਚ ਉਤਪਾਦਕਤਾ ਵਿੱਚ ਵਾਧਾ, ਗੁਣਵੱਤਾ ਨਿਯੰਤਰਤਣ ਵਿੱਚ ਸੁਧਾਰ, ਤੇਜ਼ ਨਵੀਨਤਾ, ਸਿਖਲਾਈ ਦੀ ਲਾਗਤ ਵਿੱਚ ਕਮੀ, ਸੰਚਾਲਨ ਕੁਸ਼ਲਤਾ ਵਿੱਚ ਵਾਧਾ, ਨਵੀਂ ਤਕਨੀਕਾਂ ਦੇ ਅਨੁਕੂਲਤਾ, ਉੱਚ ਮੁਕਾਬਲੇਬਾਜ਼ੀ ਅਤੇ ਸਮੁੱਚੇ ਕਾਰੋਬਾਰ ਵਿੱਚ ਵਾਧਾ ਸ਼ਾਮਿਲ ਹੈ।

MLA Gogi, MC Chief flags off two additional hook loaders to expedite lifting of garbage from compactor sites

Ludhiana, June 13 ( Gurkirt Jagraon/Manjinder Gill) For improving solid waste management and ensuring timely lifting of garbage from static compactors sites, Ludhiana West MLA Gurpreet Bassi Gogi and Municipal Corporation (MC) Commissioner Dr Shena Aggarwal flagged off two additional hookloaders from MC Zone D office on Monday.

The hook loader trucks were purchased by Ludhiana Improvement Trust (LIT) at a cost of around Rs 50 lakh and have now been handed over to MC with the efforts of MLA Gogi.

MLA Gogi stated that in total seven compactor sites have now been established in Ludhiana West constituency and 30 static compactors have been installed at these sites. Eight hook loader trucks are now available with the MC including the two which were flagged off by the authorities on Monday.

The static compactors are installed to stop open dumping of garbage as the garbage collected from the households is directly dumped in the compactors. It is then shifted to the main dump site of MC with the help of hook loader trucks.

MLA Gogi and MC Commissioner Dr Shena Aggarwal further appealed to the residents to support the authorities to improve solid waste management in the city. They appealed to the residents to stop dumping waste in open spaces/plots and water bodies.

Further the residents have been urged to stop the use of banned plastic carry bags and single use plastic items. The authorities also appealed to the residents to hand over segregated wet and dry waste to waste collectors.

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਥਾਂ ਥਾਂ ਛਬੀਲਾਂ ਲਗਾਈਆਂ ਗਈਆਂ

ਧਰਮਕੋਟ,  23 ਮਈ (ਜਸਵਿੰਦਰ ਸਿੰਘ ਰੱਖਰਾ)ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਗੁਰਦਵਾਰਾ ਬਾਬਾ ਪੂਰਨ ਸਿੰਘ ਵਿੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਭੋਗ ਉਪਰੰਤ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਗੁਰਭੇਜ ਸਿੰਘ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਬਾਰੇ ਪਹੁੰਚੀਆਂ ਸੰਗਤਾਂ ਨੂੰ ਵਿਸਥਾਰ ਨਾਲ ਚਾਨਣਾ ਪਾਇਆ ਗਿਆ ਪਹੁੰਚੀਆਂ ਹੋਈਆਂ ਸੰਗਤਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਇਸੇ ਤਰ੍ਹਾਂ ਗੁਰਦੁਆਰਾ ਸ੍ਰੀ ਸਿੰਘ ਸਭਾ ਵੱਲੋਂ ਵੀ ਸੰਗਤਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਇਸ ਮੌਕੇ ਬਾਬਾ ਰਾਮ ਸਿੰਘ ਜੀ ਅਵਤਾਰ ਸਿੰਘ ਪੂਰਨ ਸਿੰਘ ਸੁਖਵਿੰਦਰ ਸਿੰਘ ਰਤਨ ਸਿੰਘ ਅਮਰਜੀਤ ਸਿੰਘ ਗੁਰਮੇਜ ਸਿੰਘ ਤੋਂ ਇਲਾਵਾ ਸੰਗਤਾਂ ਨੇ ਠੰਢੇ ਮਿੱਠੇ ਜਲ ਦੀ ਛਬੀਲ ਦੀ ਸੇਵਾ ਕੀਤੀ

ਭਾਰਤ ਵਿਕਾਸ ਪਰਿਸ਼ਦ ਧਰਮਕੋਟ ਵਲੋਂ ਪਹਿਲੇ ਗੇੜ ਵਿਚ 32 ਮਰੀਜ ਅੱਖਾਂ ਦੇ ਅਪਰੇਸ਼ਨ ਲਈ ਭੇਜੇ ਗਏ 

ਧਰਮਕੋਟ,23 ਮਈ (ਜਸਵਿੰਦਰ ਸਿੰਘ ਰੱਖਰਾ)ਇਲਾਕੇ ਦੀ ਮੁੱਖ ਸਮਾਜਸੇਵੀ ਸੰਸਥਾ ਭਾਰਤ ਵਿਕਾਸ ਪਰਿਸ਼ਦ  ਧਰਮਕੋਟ ਵਲੋਂ  ਅੱਜ ਪਹਿਲੇ ਗੇੜ ਵਿਚ 32  ਲੋੜਵੰਦ ਮਰੀਜ ਜਿਨਾ ਦੀਆਂ ਅੱਖਾਂ ਦੇ ਅਪਰੇਸ਼ਨ ਹੋਣੇ ਹਨ ਉਹਨਾਂ ਨੂੰ  ਬੁੱਟਰ ਹਸਪਤਾਲ ਮੋਗਾ ਵਿਖੇ ਭੇਜਿਆ ਗਿਆ। ਸੰਸਥਾ ਦੇ ਪ੍ਰਧਾਨ ਗੌਰਵ ਸ਼ਰਮਾ ਨੇ ਦੱਸਿਆ ਕਿ 11 ਮਈ   ਨੂੰ ਬਾਬਾ ਗੇਂਦੀ ਰਾਮ ਜੀ ਦੇ  ਸਲਾਨਾ ਭੰਡਾਰੇ ਤੇ ਲੱਗੇ ਅੱਖਾਂ ਦੇ ਕੈਂਪ ਵਿਚ 64 ਮਰੀਜ  ਅਪਰੇਸ਼ਨ ਲਈ ਤਸਦੀਕ ਹੋਏ ਸਨ।  ਇਹਨਾਂ ਵਿਚੋਂ 43 ਦੇ ਐਤਵਾਰ ਨੂੰ  ਬਾਬੂ ਰਾਮਦਾਸ ਨਹੋਰੀਆ ਹਸਪਤਾਲ ਧਰਮਕੋਟ  ਵਿਖੇ ਸ਼ੂਗਰ ਅਤੇ ਬਲੱਡ ਦੇ ਟੈਸਟ ਕੀਤੇ ਗਏ ਸਨ। ਅੱਜ ਜਿਨਾ ਦੇ ਟੈਸਟ ਨਾਰਮਲ ਸਨ ਉਹਨਾਂ ਨੂੰ ਆਪਰੇਸ਼ਨ ਦੀਆਂ ਪਰਚੀਆਂ ਡੇਰਾ  ਬਾਬਾ ਗੇਂਦੀ ਰਾਮ ਜੀ ਦੇ ਮੁੱਖ ਸੇਵਾਦਾਰ ਬਾਬਾ ਨਰੇਸ਼ ਸ਼ਰਮਾ ਜੀ ਵਲੋਂ ਦਿੱਤੀਆਂ ਗਈਆਂ। 
ਉਹਨਾਂ ਸੰਸਥਾ ਦੇ ਇਸ ਨੇਕ ਸਮਾਜ ਸੇਵਾ ਦੇ ਕੰਮ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ  ਕਿਸੇ ਲੋੜਵੰਦ ਦੀ ਅੱਖ ਬਣਵਾਉਣਾ ਸਭ ਤੋਂ  ਉੱਤਮ ਕਾਰਜ ਹੈ।ਇਹ ਅਪਰੇਸ਼ਨ ਸ਼ਨੀਵਾਰ ਤੇ ਐਤਵਾਰ ਨੂੰ ਬੁੱਟਰ ਅੱਖਾਂ ਦੇ ਹਸਪਤਾਲ ਮੋਗਾ ਵਿੱਚ ਅੱਖਾਂ ਦੇ ਮਾਹਿਰ ਡਾਕਟਰ ਮਹਿੰਦਰਪਾਲ ਸ਼ਰਮਾ ਵੱਲੋਂ ਕੀਤੇ ਜਾਣਗੇ। ਬਾਕੀ ਰਹਿੰਦੇ ਅਪਰੇਸ਼ਨ ਦੂਜੇ ਗੇੜ ਵਿਚ ਜਰੂਰੀ ਟੈਸਟਾਂ ਤੋਂ ਬਾਅਦ ਕੀਤੇ ਜਾਣਗੇ। ਇਸ ਸਮੇਂ ਪ੍ਰੋਜੈਕਟ ਇੰਚਾਰਜ ਨਵਦੀਪ ਅਹੂਜਾ ਬੱਬਲੂ, ਪੰਡਿਤ ਪ੍ਰੀਤਮ ਲਾਲ ਭਾਰਦਵਾਜ, ਰਮਨ ਜਿੰਦਲ, ਸਚਿਨ ਗਰੋਵਰ, ਬੋਬੀ ਕਟਾਰੀਆ,ਅਮਿਤ ਨਹੋਰੀਆ ਬੱਬੂ, ਚੇਅਰਮੈਨ ਅਤੁਲ ਨਹੋਰੀਆ , ਹਰਪ੍ਰੀਤ ਸਿੰਘ ਅਤੇ ਸਟਾਫ਼ ਮੈਂਬਰ ਨਹੋਰੀਆ ਹਸਪਤਾਲ ਹਾਜਿਰ ਸਨ।

ਦਾਨੀ ਸੱਜਣਾਂ ਦੇ ਸਹਿਯੋਗ ਨਾਲ ਲੋੜਵੰਦਾਂ ਨੂੰ ਦੋ ਟ੍ਰਾਈਸਾਈਕਲ ਅਤੇ ਤਿੰਨ ਵ੍ਹੀਲ ਚੇਅਰਾਂ ਦਿੱਤੀਆਂ

ਸਾਡੇ ਥੋੜ੍ਹੇ ਜਿਹੇ ਉਦਮ ਨਾਲ ਕਿਸੇ ਦੀ ਜਿੰਦਗੀ ਬਦਲ ਸਕਦੀ ਹੈ - ਲੂੰਬਾ
ਮੋਗਾ 23 ਮਈ ( ਜਸਵਿੰਦਰ ਸਿੰਘ ਰੱਖਰਾ )
: ਰੂਰਲ ਐੱਨ ਜੀ ਓ ਕਲੱਬਜ ਐਸੋਸੀਏਸ਼ਨ ਮੋਗਾ ਵੱਲੋਂ ਲੋੜਵੰਦਾਂ ਲਈ ਸਹਾਇਤਾ ਪ੍ਰੋਜੈਕਟ ਅਧੀਨ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਤਿੰਨ ਲੋੜਵੰਦਾਂ ਨੂੰ ਵ੍ਹੀਲ ਚੇਅਰਾਂ ਅਤੇ ਦੋ ਲੋੜਵੰਦਾਂ ਨੂੰ ਟ੍ਰਾਈਸਾਈਕਲ ਮੁਹੱਈਆ ਕਰਵਾਏ ਗਏ। ਅੱਜ ਸੰਸਥਾ ਦੇ ਬਸਤੀ ਗੋਬਿੰਦਗੜ੍ਹ ਮੋਗਾ ਸਥਿਤ ਦਫਤਰ ਵਿਖੇ ਕੀਤੇ ਗਏ ਸਾਦਾ ਸਮਾਗਮ ਵਿੱਚ ਇਨ੍ਹਾਂ ਲੋੜਵੰਦਾਂ ਨੂੰ ਇਹ ਉਪਕਰਨ ਸੌਂਪੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੂਰਲ ਐੱਨ ਜੀ ਓ ਕਲੱਬਜ ਐਸੋਸੀਏਸ਼ਨ ਮੋਗਾ ਦੇ ਚੀਫ ਪੈਟਰਨ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਇਨ੍ਹਾਂ ਲੋੜਵੰਦਾਂ ਨੇ ਸੰਸਥਾ ਨੂੰ ਵ੍ਹੀਲ ਚੇਅਰਾਂ ਅਤੇ ਟ੍ਰਾਈਸਾਈਕਲ ਲਈ ਬੇਨਤੀ ਕੀਤੀ ਸੀ, ਜਿਸ ਨੂੰ ਸ਼ੋਸ਼ਲ ਮੀਡੀਆ ਤੇ ਪਾਇਆ ਗਿਆ। ਇਸ ਬੇਨਤੀ ਨੂੰ ਸਵੀਕਾਰ ਕਰਦੇ ਅਗਰਵਾਲ ਸਭਾ ਦੇ ਵੋਮੈਨ ਸੈਲ ਦੇ ਪ੍ਰਧਾਨ ਮੈਡਮ ਲਵਲੀ ਸਿੰਗਲਾ, ਰੂਰਲ ਐੱਨ ਜੀ ਓ ਸ਼ਹਿਰੀ ਵਿੰਗ ਦੇ ਅਹੁਦੇਦਾਰ ਸੋਨੂੰ ਕੜਵਲ, ਪੰਜਾਬ ਪੁਲਿਸ ਦੇ ਮੁਲਾਜਮ ਕਮਲ ਬਹੋਨਾ, ਮੈਡਮ ਭੁਪਿੰਦਰ ਕੌਰ ਅਤੇ ਜੇ ਐਮ ਓਵਰਸੀਜ ਦੇ ਡਾਇਰੈਕਟਰ ਗਗਨ ਬਾਂਸਲ ਜੀ ਇਨ੍ਹਾਂ ਲੋੜਵੰਦਾਂ ਦੀ ਮੱਦਦ ਲਈ ਅੱਗੇ ਆਏ। ਉਨ੍ਹਾਂ ਇਨ੍ਹਾਂ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੁਦਰਤੀ ਬਿਮਾਰੀਆਂ ਅਤੇ ਸੜਕ ਦੁਰਘਟਨਾਵਾਂ ਕਾਰਨ ਪੈਦਾ ਹੋਈ ਪੱਕੀ ਜਾਂ ਅਸਥਾਈ ਆਯੋਗਤਾ ਕਾਰਨ ਅਨੇਕਾਂ ਲੋਕ ਆਪਣੇ ਰੋਜਾਨਾ ਦੇ ਕੰਮਾਂ ਕਾਰਾਂ ਲਈ ਦੂਸਰਿਆਂ ਤੇ ਨਿਰਭਰ ਹੋ ਜਾਂਦੇ ਹਨ ਤੇ ਸਾਡੇ ਇੱਕ ਨਿੱਕੇ ਜਿਹੇ ਉਦਮ ਨਾਲ ਇਨ੍ਹਾਂ ਦੀ ਜਿੰਦਗੀ ਵਿੱਚ ਇਨਕਲਾਬੀ ਬਦਲਾਵ ਆ ਸਕਦਾ ਹੈ। ਇਸ ਲਈ ਸਾਨੂੰ ਸਭ ਨੂੰ ਇਨ੍ਹਾਂ ਲੋਕਾਂ ਦੀ ਮੱਦਦ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਰੂਰਲ ਐਨ ਜੀ ਓ ਮੋਗਾ ਦੇ ਸ਼ਹਿਰੀ ਯੂਨਿਟ ਦੇ ਪ੍ਰਧਾਨ ਸੁਖਦੇਵ ਸਿੰਘ ਬਰਾੜ ਅਤੇ ਚੇਅਰਮੈਨ ਗੁਰਸੇਵਕ ਸਿੰਘ ਸੰਨਿਆਸੀ ਨੇ ਵੀ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਵਾਹਿਗੁਰੂ ਅੱਗੇ ਉਨ੍ਹਾਂ ਦੀ ਨੇਕ ਕਮਾਈ ਵਿੱਚ ਵਾਧਾ ਕਰਨ ਅਤੇ ਹੋਰ ਲੋੜਵੰਦਾਂ ਦੀ ਮਦਦ ਕਰਨ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ। ਉਹਨਾਂ ਦੱਸਿਆ ਕਿ ਰੂਰਲ ਐੱਨ ਜੀ ਓ ਮੋਗਾ ਵੱਲੋਂ ਹੁਣ ਤੱਕ 200 ਤੋਂ ਉਪਰ ਲੋੜਵੰਦਾਂ ਨੂੰ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਅਜਿਹੇ ਉਪਕਰਨ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਡੇ ਘਰਾਂ ਵਿੱਚ ਅਕਸਰ ਵਰਤੇ ਹੋਏ ਮੈਡੀਕਲ ਉਪਕਰਨ ਜਿਵੇਂ ਵਾਕਰ, ਵ੍ਹੀਲ ਚੇਅਰ, ਟ੍ਰਾਈਸਾਈਕਲ, ਮਰੀਜ ਬੈਡ, ਆਕਸੀਜਨ ਕੰਨਸਨਟ੍ਰੇਟਰ, ਬਾਇਪੈਪ ਮਸ਼ੀਨ ਆਦਿ ਪਏ ਹੁੰਦੇ ਹਨ। ਇਹ ਉਪਕਰਨ ਸਾਡੀ ਸੰਸਥਾ ਨੂੰ ਦੇ ਸਕਦੇ ਹੋ ਤਾਂ ਜੋ ਲੋੜਵੰਦਾਂ ਦੇ ਕੰਮ ਆ ਸਕਣ। ਇਸ ਮੌਕੇ ਉਕਤ ਤੋਂ ਇਲਾਵਾ ਜਿਲ੍ਹਾ ਸਕੱਤਰ ਕੰਵਲਜੀਤ ਸਿੰਘ ਮਹੇਸਰੀ, ਪ੍ਰੈਸ ਸਕੱਤਰ ਭਵਨਦੀਪ ਸਿੰਘ ਪੁਰਬਾ, ਮੈਡਮ ਲਵਲੀ ਸਿੰਗਲਾ, ਗਗਨ ਬਾਂਸਲ, ਸੋਨੂੰ ਕੜਵਲ, ਨਰਜੀਤ ਕੌਰ, ਜਸਵੀਰ ਕੌਰ ਅਤੇ ਲੋੜਵੰਦ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਹਾਜਰ ਸਨ।

 ਹਰਭਜਨ ਸਿੰਘ ਈਟੀਓ ਵੱਲੋਂ 66 ਕੇਵੀ ਸਬ-ਸਟੇਸ਼ਨ ਦਾ ਰੱਖਿਆ ਗਿਆ ਨੀਂਹ ਪੱਥਰ

ਜਗਰਾਓ ਦੇ ਬੇਟ ਇਲਾਕੇ ਦੇ 15 ਪਿੰਡਾਂ ਨੂੰ ਨਵੇਂ ਬਿਜਲੀ ਦੇ ਗਰਿਡ ਦਾ ਹੋਵੇਗਾ ਵੱਡਾ ਲਾਭ - ਹਰਭਜਨ ਸਿੰਘ ਈਟੀਓ
ਜਗਰਾਓਂ ਦੇ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂਕੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦਾ ਕਿੱਤਾ ਧੰਨਵਾਦ

ਜਗਰਾਉ ,22 ਮਈ (ਜਨ ਸ਼ਕਤੀ ਨਿਊਜ਼ ਬਿਊਰੋ )  ਝੋਨੇ ਦੀ ਬਿਜਾਈ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਬਿਜਲੀ ਦੀ ਢੁਕਵੀਂ ਸਪਲਾਈ ਯਕੀਨੀ ਬਣਾਉਣ ਲਈ ਪੰਜਾਬ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪਿੰਡ ਬਰਮੀ ਵਿਖੇ 66 ਕੇਵੀ ਬਿਜਲੀ ਸਬਸਟੇਸ਼ਨ ਦਾ ਉਦਘਾਟਨ ਕਰਨ ਤੋਂ ਇਲਾਵਾ ਗਿੱਦੜਵਿੰਡੀ ਵਿਖੇ ਨਵੇਂ 66 ਕੇਵੀ ਸਬ ਸਟੇਸ਼ਨ ਦਾ ਨੀਂਹ ਪੱਥਰ ਰੱਖਿਆ ਅਤੇ 10.6 ਕਿਲੋਮੀਟਰ ਲਾਈਨ ਲੋਕਾਂ ਨੂੰ ਸਮਰਪਿਤ ਕੀਤੀ।

ਇਸ ਦੌਰਾਨ ਸ. ਹਰਭਜਨ ਸਿੰਘ ਈ.ਟੀ.ਓ. ਨਾਲ ਜਗਰਾਉਂ ਤੋਂ ਵਿਧਾਇਕ ਸਰਵਜੀਤ ਕੌਰ ਮਾਣੂੰਕੇ, ਰਾਏਕੋਟ ਤੋਂ ਵਿਧਾਇਕ ਹਾਕਮ ਸਿੰਘ ਠੇਕੇਦਾਰ, ਡਾਇਰੈਕਟਰ ਡਿਸਟਰੀਬਿਊਸ਼ਨ ਪੀ.ਐਸ.ਪੀ.ਸੀ.ਐਲ. ਇੰਜ ਡੀਪੀਐਸ ਗਰੇਵਾਲ, ਚੀਫ ਇੰਜੀਨੀਅਰ ਡਿਸਟ੍ਰੀਬਿਊਸ਼ਨ ਸੈਂਟਰਲ ਜ਼ੋਨ (ਪੀਐਸਪੀਸੀਐਲ), ਇੰਜ ਐਸ.ਆਰ. ਵਸ਼ਿਸ਼ਟ, ਚੀਫ ਇੰਜੀਨੀਅਰ ਟਰਾਂਸਮਿਸ਼ਨ ਲਾਈਨ ਇੰਜ ਇੰਦਰਜੀਤ ਸਿੰਘ ਅਤੇ ਐਸ ਈ ਸਬ-ਅਰਬਨ ਲੁਧਿਆਣਾ ਇੰਜ ਜਗਦੇਵ ਹੰਸ ਵੀ ਮੌਜੂਦ ਰਹੇ।

ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਹਰ ਵਰਗ ਦੇ ਖਪਤਕਾਰਾਂ ਨੂੰ ਮਿਆਰੀ, ਭਰੋਸੇਮੰਦ ਅਤੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹੈ।

ਸ. ਹਰਭਜਨ ਸਿੰਘ ਨੇ ਖੁਲਾਸਾ ਕੀਤਾ ਕਿ ਇਸ ਨਵੇਂ 66 ਕੇਵੀ ਸਬ ਸਟੇਸ਼ਨ ਗਿੱਦੜਵਿੰਡੀ ਲਈ ਇੱਕ ਨਵਾਂ 12.5 ਐਮਵੀਏ ਪਾਵਰ ਟਰਾਂਸਫਾਰਮਰ ਸਥਾਪਿਤ ਕੀਤਾ ਗਿਆ ਹੈ ਅਤੇ ਇਸ ਸਬ ਸਟੇਸ਼ਨ ਲਈ ਇੱਕ ਨਵੀਂ 6.5 ਕਿਲੋਮੀਟਰ 66 ਕੇਵੀ ਟਰਾਂਸਮਿਸ਼ਨ ਲਾਈਨ ਵਿਛਾਈ ਗਈ ਹੈ। ਇਸ ਪ੍ਰੋਜੈਕਟ ਦੀ ਕੁੱਲ ਲਾਗਤ 409.47 ਲੱਖ ਰੁਪਏ ਰਹੀ।

ਬਿਜਲੀ ਮੰਤਰੀ ਨੇ ਅੱਗੇ ਕਿਹਾ ਕਿ ਇਹ ਸਬ ਸਟੇਸ਼ਨ 66 ਕੇਵੀ ਸਬ ਸਟੇਸ਼ਨ ਸਿੱਧਵਾਂ ਬੇਟ ਅਤੇ 66 ਕੇਵੀ ਸਬਸਟੇਸ਼ਨ ਕਿਸ਼ਨਪੁਰਾ ਦਾ ਲੋਡ ਘਟਾਉਣ ਵਿੱਚ ਸਹਾਈ ਹੋਵੇਗਾ। ਜਿਸ ਨਾਲ ਗਿੱਦੜਵਿੰਡੀ, ਲੋਧੀਵਾਲ, ਤਿਹਾੜਾ, ਮਲਸੀਆਂ ਬਾਜਨ, ਸੋਢੀਵਾਲ, ਜਨੇਤਪੁਰਾ, ਸ਼ੇਰੇਵਾਲ, ਕੰਨੀਆਂ ਹੁਸੈਨੀ, ਪਰਜੀਆਂ, ਬਹਾਦਰਕੇ ਅਤੇ ਸਫੀਪੁਰਾ ਸਮੇਤ ਕਈ ਹੋਰ ਪਿੰਡਾਂ ਨੂੰ ਬਿਜਲੀ ਸਪਲਾਈ ਵਿੱਚ ਵਾਧਾ ਹੋਵੇਗਾ।

ਇਸ ਤੋਂ ਇਲਾਵਾ, 66 ਕੇਵੀ ਸਬ ਸਟੇਸ਼ਨ ਸਿੱਧਵਾਂ ਬੇਟ ਨੂੰ ਸਿੰਗਲ ਸੋਰਸ – 220 ਕੇਵੀ ਸਬਸਟੇਸ਼ਨ ਜਗਰਾਉਂ ਦੁਆਰਾ ਬਿਜਲੀ ਸਪਲਾਈ ਕੀਤੇ ਜਾਣ ਨੂੰ ਧਿਆਨ ਵਿੱਚ ਰੱਖਦੇ ਹੋਏ, ਵਿਭਾਗ ਵੱਲੋਂ 244.5 ਲੱਖ ਰੁਪਏ ਦੀ ਲਾਗਤ ਨਾਲ ਇੱਕ ਨਵੀਂ 10.6 ਕਿਲੋਮੀਟਰ ਲੰਬੀ 66 ਕੇਵੀ ਸਿੱਧਵਾਂ ਬੇਟ-ਭੂੰਦੜੀ ਟਰਾਂਸਮਿਸ਼ਨ ਲਾਈਨ ਵਿਛਾਈ ਗਈ ਹੈ। ਹੁਣ, ਇਹ ਨਵਾਂ 66ਕੇਵੀ ਲਿੰਕ ਸਬਸਟੇਸ਼ਨ ਸਿੱਧਵਾਂ ਬੇਟ ਲਈ ਬੈਕਅੱਪ ਸਪਲਾਈ ਵਜੋਂ ਕੰਮ ਕਰੇਗਾ। ਜਿਸ ਨਾਲ ਸਬ ਸਟੇਸ਼ਨ ਸਿੱਧਵਾਂ ਬੇਟ ਦੀ ਬਿਜਲੀ ਸਪਲਾਈ 220 ਕੇਵੀ ਸਬ ਸਟੇਸ਼ਨ ਜਗਰਾਓਂ ਤੋਂ ਬਿਜਲੀ ਸਪਲਾਈ ਕੱਟਣ ਤੋਂ ਬਾਅਦ ਵੀ ਪ੍ਰਭਾਵਿਤ ਨਹੀਂ ਹੋਵੇਗੀ। ਇਸ ਤਰ੍ਹਾਂ ਸਾਰੇ ਪਿੰਡਾਂ ਨੂੰ 24 ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾਵੇਗੀ।

ਬਿਜਲੀ ਮੰਤਰੀ ਨੇ ਰਾਏਕੋਟ ਦੇ ਪਿੰਡ ਬਰਮੀ ਦਾ ਵੀ ਦੌਰਾ ਕੀਤਾ ਅਤੇ ਲੋਕਾਂ ਨੂੰ ਨਵਾਂ 66 ਕੇਵੀ ਸਬ ਸਟੇਸ਼ਨ ਸਮਰਪਿਤ ਕੀਤਾ। ਸ. ਹਰਭਜਨ ਸਿੰਘ ਨੇ ਦੱਸਿਆ ਕਿ ਇਸ ਸਬ ਸਟੇਸ਼ਨ ‘ਤੇ ਨਵਾਂ 8.0/10.0 ਐਮਵੀਏ ਪਾਵਰ ਟਰਾਂਸਫਾਰਮਰ ਸਥਾਪਿਤ ਕੀਤਾ ਗਿਆ ਹੈ ਅਤੇ 11 ਕੇਵੀ ਟਰਾਂਸਮਿਸ਼ਨ ਲਾਈਨ ਵਿਛਾਈ ਗਈ ਹੈ। ਇਸ ਪ੍ਰਾਜੈਕਟ ਦੀ ਕੁੱਲ ਲਾਗਤ 3.86 ਕਰੋੜ ਰੁਪਏ ਹੈ।
ਉਨ੍ਹਾਂ ਦੱਸਿਆ ਕਿ ਇਹ ਸਬ ਸਟੇਸ਼ਨ 66 ਕੇਵੀ ਸਬਸਟੇਸ਼ਨ ਰਾਏਕੋਟ ਅਤੇ 66 ਕੇਵੀ ਸਬਸਟੇਸ਼ਨ ਪੱਖੋਵਾਲ ਦਾ ਲੋਡ ਘਟਾਉਣ ਵਿੱਚ ਮਦਦ ਕਰੇਗਾ ਜਿਸ ਨਾਲ 15 ਪਿੰਡਾਂ ਦੇ 20000 ਖਪਤਕਾਰਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਇਸ 66 ਕੇਵੀ ਸਬ ਸਟੇਸ਼ਨ ਬਰਮੀ ਦਾ ਸਿੱਧਾ ਲਾਭ ਨੂਰਪੁਰਾ, ਤਾਜਪੁਰ, ਕੈਲੇ, ਬੁਰਜ ਲਿੱਟਾਂ, ਗੋਂਦਵਾਲ, ਹਲਵਾਰਾ ਅਤੇ ਹੋਰ ਨੇੜਲੇ ਪਿੰਡਾਂ ਨੂੰ ਮਿਲੇਗਾ।

ਸ. ਹਰਭਜਨ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਸੇਵਾਵਾਂ ਵਿੱਚ ਸੁਧਾਰ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਝੋਨੇ ਦੀ ਬਿਜਾਈ ਦੇ ਸੀਜ਼ਨ ਵਿੱਚ ਸਰਕਾਰ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਯਕੀਨੀ ਬਣਾਏਗੀ।

ਉਨ੍ਹਾਂ ਨੇ ਇਸ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਸਾਰੇ ਟਰਾਂਸਫਾਰਮਰਾਂ ਅਤੇ ਟਰਾਂਸਮਿਸ਼ਨ ਲਾਈਨਾਂ ਦੀ ਜਾਂਚ ਕਰਨ ਤੇ ਜੇਕਰ ਕੋਈ ਨੁਕਸ ਹੈ, ਤਾਂ ਉਸਨੂੰ ਤੁਰੰਤ ਦੂਰ ਕਰਨ ਦੇ ਨਿਰਦੇਸ਼ ਦਿੱਤੇ।

ਬਿਜਲੀ ਮੰਤਰੀ ਹਰਭਜਨ ਸਿੰਘ ਨੇ 20 ਮਈ ਤੋਂ 31 ਮਈ ਤੱਕ ਝੋਨੇ ਦੀ ਸਿੱਧੀ ਬਿਜਾਈ ਲਈ ਬਿਜਲੀ ਸਪਲਾਈ ਦੇ ਸਮੇਂ ਦੇ ਵੇਰਵੇ ਨੂੰ ਸਾਂਝੇ ਕਰਦਿਆਂ ਦੱਸਿਆ ਕਿ ਹਰੇਕ ਖੇਤੀਬਾੜੀ ਫੀਡਰ ਨੂੰ ਬਦਲਵੇਂ ਦਿਨ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਡੀਐਸਆਰ ਖੇਤਰਾਂ ਨੂੰ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਖੰਨਾ, ਸ੍ਰੀ ਫਤਹਿਗੜ੍ਹ ਸਾਹਿਬ ਅਤੇ ਤਰਨਤਾਰਨ ਗਰੁੱਪ ਏ1 (ਏ) ਅਧੀਨ ਖੇਤਰਾਂ ਅਤੇ ਫਿਰੋਜ਼ਪੁਰ, ਬਰਨਾਲਾ ਅਤੇ ਮਲੇਰਕੋਟਲਾ ਗਰੁੱਪ ਏ1 (ਬੀ) ਅਧੀਨ ਪੈਂਦੇ ਖੇਤਰਾਂ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ 8 ਘੰਟੇ ਨਿਰਵਿਘਨ ਸਪਲਾਈ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਗਰੁੱਪ ਏ 2 (ਏ) ਵਿੱਚ ਜਲੰਧਰ, ਹੁਸ਼ਿਆਰਪੁਰ, ਲੁਧਿਆਣਾ (ਸਿਟੀ ਅਤੇ ਸਬ-ਅਰਬਨ) ਅਤੇ ਗਰੁੱਪ ਏ2 (ਬੀ) ਵਿੱਚ ਸੰਗਰੂਰ, ਐਸਬੀਐਸ ਨਗਰ (ਨਵਾਂਸ਼ਹਿਰ) ਨੂੰ ਸਵੇਰੇ 7.30 ਵਜੇ ਤੋਂ ਦੁਪਹਿਰ 3.30 ਵਜੇ ਤੱਕ ਬਿਜਲੀ ਸਪਲਾਈ ਮਿਲੇਗੀ।

ਜਦਕਿ ਗਰੁੱਪ ਬੀ1 (ਏ) ਜਿਸ ਵਿੱਚ ਫਰੀਦਕੋਟ, ਮੋਗਾ, ਅੰਮ੍ਰਿਤਸਰ (ਸਿਟੀ ਅਤੇ ਸਬ-ਅਰਬਨ) ਹਨ ਅਤੇ ਗਰੁੱਪ ਬੀ1 (ਬੀ) ਸਮੇਤ ਸ਼੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਐਸ.ਏ.ਐਸ. ਨਗਰ (ਮੋਹਾਲੀ), ਗੁਰਦਾਸਪੁਰ, ਪਠਾਨਕੋਟ ਅਤੇ ਰੋਪੜ ਨੂੰ ਸਵੇਰੇ 8.30 ਵਜੇ ਤੋਂ ਸ਼ਾਮ 4.30 ਵਜੇ ਤੱਕ ਬਿਜਲੀ ਸਪਲਾਈ ਮਿਲੇਗੀ।

ਇਸ ਦੌਰਾਨ ਇੰਟਰਨੈਸ਼ਨਲ ਬਾਰਡਰ ਏਰੀਆ ਗਰੁੱਪ (ਕੰਡੇਦਾਰ ਤਾਰ ਤੋਂ ਪਾਰ ਫੀਡਰ) ਅਤੇ ਖੇਤਰਾਂ- ਪਟਿਆਲਾ, ਕਪੂਰਥਲਾ, ਬਠਿੰਡਾ ਅਤੇ ਮਾਨਸਾ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਨਿਰਵਿਘਨ ਸਪਲਾਈ ਦਿੱਤੀ ਜਾਵੇਗੀ।